PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 13 JUN 2020 6:28PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image001H7FI.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਹੁਣ ਤੱਕ, ਕੋਵਿਡ-19 ਦੇ 1,54,330 ਮਰੀਜ਼ਾਂ ਦੇ ਤੰਦਰੁਸਤ ਹੋਣ ਨਾਲ ਸੁਧਾਰ ਦੀ ਦਰ ਵਧ ਕੇ 49.95 ਪ੍ਰਤੀਸ਼ਤ ਦੇ ਪੱਧਰ `ਤੇ ਪਹੁੰਚ ਗਈ ਹੈ, ਪਿਛਲੇ 24 ਘੰਟਿਆਂ ਵਿੱਚ 7,135 ਵਿਅਕਤੀ ਠੀਕ ਹੋਏ ਹਨ।
  • ਨੋਵੇਲ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਲਈ ਜਾਂਚ ਸਮਰੱਥਾ ਨਿਰੰਤਰ ਵਧਾਈ ਜਾ ਰਹੀ ਹੈ, ਇਸ ਕ੍ਰਮ ਵਿੱਚ ਹੁਣ 885 ਪ੍ਰਯੋਗਸ਼ਾਲਾਵਾਂ ਵਿੱਚ ਟ੍ਰਾਇਲ ਹੋ ਰਹੇ ਹਨ।
  • ਕੋਵਿਡ-19 ਲਈ ਇੱਕ ਨਵਾਂ ਮੈਡੀਕਲ ਮੈਨੇਜਮੈਂਟ ਪ੍ਰੋਟੋਕੋਲ ਜਾਰੀ ਕਰ ਦਿੱਤਾ ਗਿਆ ਹੈ।
  • ਪ੍ਰਮੁੱਖ ਸਪਲਾਈ ਦੀ ਉਪਲੱਬਧਤਾ ਦੇ ਸਬੰਧੀ ਵਿੱਚ ਰੀਅਲ-ਟਾਈਮ ਜਾਣਕਾਰੀਆਂ ਉਪਲੱਬਧ ਕਰਵਾਉਣ ਨੂੰ ਸਿਹਤ ਸਪਲਾਈ ਚੇਨ ਲਈ ਇੱਕ ਵੈੱਬ ਅਧਾਰਿਤ ਸਮਾਧਾਨ ਆਰੋਗਯਪਥ ਦੀ ਸ਼ੁਰੂਆਤ ਕੀਤੀ ਗਈ।

 

https://static.pib.gov.in/WriteReadData/userfiles/image/image00587UX.jpg

https://static.pib.gov.in/WriteReadData/userfiles/image/image00613EU.jpg

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ ; ਰਿਕਵਰੀ ਦਰ ਸੁਧਰ ਕੇ 49.95% ਤੱਕ ਪਹੁੰਚੀ

ਪਿਛਲੇ 24 ਘੰਟੀਆਂ ਦੌਰਾਨਕੋਵਿਡ-19 ਦੇ ਕੁੱਲ 7,135 ਰੋਗੀ ਤੰਦਰੁਸਤ ਹੋ ਚੁੱਕੇ ਹਨ। ਇਸ ਪ੍ਰਕਾਰਹੁਣ ਤੱਕ ਕੁੱਲ 1,54,329 ਰੋਗੀ ਕੋਵਿਡ-19 ਤੋਂ ਤੰਦੁਰੁਸਤ ਹੋ ਚੁੱਕੇ ਹਨ।  ਕੋਵਿਡ-19 ਮਰੀਜ਼ਾਂ ਵਿੱਚ ਰਿਕਵਰੀ ਦਰ 49.95% ਹੈ। ਵਰਤਮਾਨ ਵਿੱਚ,  1,45,779 ਸਰਗਰਮ ਮਾਮਲੇ ਹਨ ਅਤੇ ਉਹ ਸਾਰੇ ਸਰਗਰਮ ਚਿਕਿਤਸਾ ਨਿਗਰਾਨੀ ਤਹਿਤ ਹੈ ਸੰਕ੍ਰਮਿਤ ਵਿਅਕਤੀਆਂ ਵਿੱਚ ਨੋਵੇਲ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਦੀ ਆਈਸੀਐੱਮਆਰ ਦੀ ਜਾਂਚ ਸਮਰੱਥਾ ਨਿਰੰਤਰ ਵਧਾਈ ਜਾ ਰਹੀ ਹੈ। ਸਰਕਾਰੀ ਪ੍ਰਯੋਗਸ਼ਾਲਾਵਾਂ ਦੀ ਸੰਖਿਆ ਹੁਣ ਵਧ ਕੇ 642 ਹੋ ਗਈ ਹੈ ਅਤੇ ਨਿਜੀ ਪ੍ਰਯੋਗਸ਼ਾਲਾਵਾਂ ਦੀ ਸੰਖਿਆ ਹੁਣ ਵਧ ਕੇ 243  (ਕੁੱਲ 885)  ਹੋ ਗਈ ਹੈਪਿਛਲੇ 24 ਘੰਟਿਆਂ ਦੌਰਾਨ,  1,43,737 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਸ ਪ੍ਰਕਾਰ ਹੁਣੇ ਤੱਕ ਜਾਂਚ ਕੀਤੀ ਗਈ ਕੁੱਲ ਨਮੂਨਿਆਂ ਦੀ ਸੰਖਿਆ 55,07,182 ਹੋ ਗਈ ਹੈ

ਮੰਤਰਾਲੇ ਨੇ ਕੋਵਿਡ - 19 ਲਈ ਅੱਪਗ੍ਰੇਡ ਨਿਦਾਨ ਪ੍ਰਬੰਧਨ ਪ੍ਰੋਟੋਕਾਲ ਜਾਰੀ ਕੀਤਾ ਹੈ ਨਵੇਂ ਪ੍ਰੋਟੋਕਾਲ ਵਿੱਚ ਹਲਕੇਮੱਧ ਜਾਂ ਗੰਭੀਰ  ਦੀ ਨੈਦਾਨਿਕ ਤੀਬਰਤਾ ਲਈ ਕੋਵਿਡ-19 ਮਾਮਲਿਆਂ ਦੇ ਪ੍ਰਬੰਧਨ ਦਾ ਪ੍ਰਾਵਧਾਨ ਹੈ। ਸੰਕ੍ਰਮਣ ਬਚਾਅ ਜਾਂ ਨਿਯੰਤਰਣ ਪ੍ਰਕਿਰਿਆਵਾਂ ਨੂੰ ਵੀ ਤੀਬਰਤਾ ਦੇ ਤਿੰਨਾਂ ਚਰਣਾਂ  ਦੇ ਅਨੁਰੂਪ ਨਿਰਦਿਸ਼ਟ ਕੀਤਾ ਗਿਆ ਹੈ। ਇਹ ਦਿਸ਼ਾ-ਨਿਰਦੇਸ਼ ਰੋਗੀਆਂ ਦੇ ਪਰਿਭਾਸ਼ਿਤ ਉਪ ਸਮੂਹ ਲਈ ਜਾਂਚ ਸਬੰਧੀ ਉਪਚਾਰ ਵੀ ਨਿਰਧਾਰਿਤ ਕਰਦੇ ਹਨ। 

https://pib.gov.in/PressReleasePage.aspx?PRID=1631367

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਲਾਓ ਪੀਪਲਸ ਡੈਮੋਕ੍ਰੇਟਿਕ ਰਿਪਬਲਿਕ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ. ਥੌਂਗਲੌਨ ਸਿਸੋਉਲਿਥ (H.E. DR. THONGLOUN SISOULITH) ਦਰਮਿਆਨ ਫੋਨ ਤੇ ਗੱਲਬਾਤ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਾਓ ਪੀਪਲਸ ਡੈਮੋਕ੍ਰੇਟਿਕ ਰਿਪਬਲਿਕ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ. ਥੌਂਗਲੌਨ ਸਿਸੋਉਲਿਥ (H.E. Dr. ThonglounSisoulith) ਨਾਲ ਫੋਨ ਤੇ ਗੱਲਬਾਤ ਕੀਤੀ। ਇਸ ਗੱਲਬਾਤ ਵਿੱਚ ਦੋਹਾਂ ਨੇਤਾਵਾਂ ਨੇ ਗਲੋਬਲ ਕੋਵਿਡ-19 ਮਹਾਮਾਰੀ ਤੋਂ ਪੈਦਾ ਸਿਹਤ ਅਤੇ ਆਰਥਿਕ ਚੁਣੌਤੀਆਂ ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਨੇ ਲਾਓਸ ਵਿੱਚ ਇਸ ਮਹਾਮਾਰੀ ਦੀ ਰੋਕਥਾਮ ਲਈ ਲਾਓ ਪੀਡੀਆਰ ਸਰਕਾਰ ਦੁਆਰਾ ਕੀਤੇ ਗਏ ਪ੍ਰਭਾਵੀ ਉਪਾਵਾਂ ਦੀ ਸ਼ਲਾਘਾ ਕੀਤੀ। ਦੋਹਾਂ ਨੇਤਾਵਾਂ ਨੇ ਕੋਵਿਡ ਦੇ ਬਾਅਦ ਨਵੀਂ ਦੁਨੀਆ ਦੇ ਅਨੁਰੂਪ ਤਿਆਰ ਹੋਣ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਜ਼ਰੂਰਤ ਅਤੇ ਬਿਹਤਰੀਨ ਪਿਰਤਾਂ ਅਤੇ ਅਨੁਭਵਾਂ ਨੂੰ ਸਾਂਝਾ ਕਰਨ ਤੇ ਸਹਿਮਤੀ ਪ੍ਰਗਟਾਈ।

https://pib.gov.in/PressReleasePage.aspx?PRID=1631229

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਤਨਜ਼ਾਨੀਆ ਦੇ ਰਾਸ਼ਟਲਰਪਤੀ ਮਹਾਮਹਿਮ ਡਾ. ਜਾਨ੍ਹ ਪੌਂਬੇ ਜੋਸੇਫ ਮੈਗੁਫੂਲੀ (H.E. DR. JOHN POMBE JOSEPH MAGUFULI) ਦਰਮਿਆਨ ਟੈਲੀਫੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਨਜ਼ਾਨੀਆ ਦੇ ਰਾਸ਼ਟeਰਪਤੀ ਮਹਾਮਹਿਮ ਡਾ. ਜਾਨ੍ਹ ਪੌਂਬੇ ਜੋਸੇਫ ਮੈਗੁਫੂਲੀ (H.E. Dr. John Pombe Joseph Magufuli) ਨਾਲ ਟੈਲੀਫੋਨ ਉੱਤੇ ਗੱਲਬਾਤ ਕੀਤੀ । ਪ੍ਰਧਾਨ ਮੰਤਰੀ ਨੇ ਜੁਲਾਈ 2016 ਵਿੱਚ ਦਾਰ-ਏ-ਸਲਾoਮ ਦੀ ਆਪਣੀ ਯਾਤਰਾ ਨੂੰ ਸਨੇ ਹਪੂਰਵਕ ਯਾਦ ਕੀਤਾ ਅਤੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਭਾਰਤ ਤਨਜ਼ਾਨੀਆ ਨਾਲ ਆਪਣੇ ਪਰੰ‍ਪਰਾਗਤ ਮਿੱਤਰਤਾਪੂਰਨ ਸਬੰਧਾਂ ਨੂੰ ਮਹੱਤ‍ਵ ਦਿੰਦਾ ਹੈ ਉਨ੍ਹਾਂ ਨੇ ਕੋਵਿਡ-19 ਦੇ ਮੱਦੇਨਜ਼ਰ ਤਨਜ਼ਾਨੀਆ ਤੋਂ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਤਨਜ਼ਾਨਿਆਈ ਅਧਿਕਾਰੀਆਂ ਦੁਆਰਾ ਪ੍ਰਦਾਨ ਕੀਤੀ ਗਈ ਸਹਾਇਤਾ ਲਈ ਰਾਸ਼ਟਰਪਤੀ ਡਾ. ਮੈਗੁਫੂਲੀ ਦਾ ਧੰਨਵਾਦ ਕੀਤਾ।

https://pib.gov.in/PressReleasePage.aspx?PRID=1631226

 

ਸਿਹਤ ਦੇਖਭਾਲ਼ ਸਪਲਾਈ ਚੇਨ ਲਈ ਇੱਕ ਵੈੱਬ ਅਧਾਰਿਤ ਸਮਾਧਾਨ ਆਰੋਗਯਪਥਲਾਂਚ ਕੀਤਾ ਗਿਆ ਜੋ ਰੀਅਲ ਟਾਈਮ ‘ਚ ਜ਼ਰੂਰੀ ਸਪਲਾਈ ਉਪਲੱਬਧ ਕਰਵਾਏਗਾ

ਸੀਐੱਸਆਈਆਰ  ਰਾਸ਼ਟਰੀ ਸਿਹਤ ਦੇਖਭਾਲ਼ ਸਪਲਾਈ ਲੜੀ ਪੋਰਟਲ https://www.aarogyapath.in ਨੂੰ 12 ਜੂਨ,  2020 ਨੂੰ ਲਾਂਚ ਕੀਤਾ ਗਿਆ।  ਇਸ ਦਾ ਉਦੇਸ਼ ਅਸਲੀ ਸਮੇਂ ‘ਤੇ ਮਹੱਤਵਪੂਰਨ ਸਿਹਤ ਸਪਲਾਈ ਦੀ ਉਪਲੱਬਧਤਾ ਪ੍ਰਦਾਨ ਕਰਨਾ ਹੈ।  ਆਰੋਗਯਪਥ ਨਿਰਮਾਤਾਵਾਂ, ਸਪਲਾਈਅਰਾਂ ਅਤੇ ਗਾਹਕਾਂ ਦੀ ਮਦਦ ਕਰੇਗਾ।  ਕੋਵਿਡ-19 ਮਹਾਮਾਰੀ ਨਾਲ ਪੈਦਾ ਮੌਜੂਦਾ ਰਾਸ਼ਟਰੀ ਸਿਹਤ ਐਮਰਜੈਂਸੀ  ਦੌਰਾਨ ਸਪਲਾਈ ਚੇਨ ਵਿੱਚ ਗੰਭੀਰ ਵਿਵਧਾਨ ਹੈ।  ਅਜਿਹੇ ਵਿੱਚ ਮਹੱਤਵਪੂਰਨ ਵਸਤਾਂ  ਦੇ ਉਤਪਾਦਨ ਅਤੇ ਵੰਡ ਦੀ ਸਮਰੱਥਾ ਕਈ ਕਾਰਨਾਂ ਨਾਲ ਸੰਕਟ ਵਿੱਚ ਪੈ ਸਕਦੀ ਹੈ।  ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ "ਕਿਸੇ ਨੂੰ ਅਰੋਗਯ ( ਤੰਦੁਰੁਸਤ ਜੀਵਨ )  ਵੱਲ ਲਿਜਾਣ ਵਾਲਾ ਮਾਰਗ ਉਪਲੱਬਧ ਕਰਵਾਉਣ ਦੀ ਦ੍ਰਿਸ਼ਟੀ ਨਾਲ ਆਰੋਗਯਪਥ ਨਾਮਕ ਇਹ ਸੂਚਨਾ ਮੰਚ ਵਿਕਸਿਤ ਕੀਤਾ ਗਿਆ ਸਿਹਤ ਦੇਖਭਾਲ਼ ਸਬੰਧੀ ਸਮਾਨਾਂ ਦੀ ਇੱਕ ਹੀ ਜਗ੍ਹਾ ਉਪਲਬਧਤਾ ਪ੍ਰਦਾਨ ਕਰਵਾਉਣ ਵਾਲਾ ਇਹ ਏਕੀਕ੍ਰਿਤ ਸਾਰਵਜਨਿਕ ਰੰਗ ਮੰਚ ਗਾਹਕਾਂ ਨੂੰ ਰੋਜ ਮਹਿਸੂਸ ਕੀਤੇ ਜਾਣ ਵਾਲੇ ਕਈ ਮੁੱਦੀਆਂ ਨਾਲ ਨਜਿੱਠਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ

https://pib.gov.in/PressReleasePage.aspx?PRID=1631339

 

ਵੀਡੀਓ ਬਲੌਗਿੰਗ ਕੰਟੈਸਟ ਮੇਰਾ ਜੀਵਨ,   ਮੇਰਾ ਯੋਗਲਈ ਅੰਤਿਮ ਮਿਤੀ 21 ਜੂਨ2020 ਤੱਕ ਵਧਾ ਦਿੱਤੀ ਗਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਹਾਲ ਹੀ ਵਿੱਚ ਐਲਾਨੇ ਵੀਡੀਓ ਬਲੌਗਿੰਗ ਕੰਟੈਸਟ ਮੇਰਾ ਜੀਵਨ,   ਮੇਰਾ ਯੋਗਲਈ ਐਂਟਰੀਆਂ ਜਮ੍ਹਾਂ ਕਰਨ ਦੀ ਅੰਤਿਮ ਮਿਤੀ 21 ਜੂਨ2020 ਤੱਕ ਵਧਾ ਦਿੱਤੀ ਗਈ ਹੈ।  ਡਿਜੀਟਲ ਪਲੈਟਫਾਰਮ ਉੱਤੇ ਇਹ ਗਲੋਬਲ ਕੰਟੈਸਟ ਆਯੁਸ਼ ਮੰਤਰਾਲੇ ਅਤੇ ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ  (ਆਈਸੀਸੀਆਰ)  ਦੁਆਰਾ ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ਉੱਤੇ ਸੰਯੁਕਤ ਰੂਪ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ ।  ਇਸ ਤੋਂ ਪਹਿਲਾਂ, ਇਸ ਕੰਟੈਸਟ ਲਈ ਐਂਟਰੀਆਂ ਜਮ੍ਹਾਂ ਕਰਨ ਦੀ ਅੰਤਿਮ ਮਿਤੀ 15 ਜੂਨ 2020 ਤੈਅ ਕੀਤੀ ਗਈ ਸੀ।  ਇਹ ਮਿਤੀ ਵਧਾਉਣ ਲਈ ਦੇਸ਼ - ਵਿਦੇਸ਼ ਤੋਂ ਮੰਗ ਕੀਤੀ ਜਾ ਰਹੀ ਸੀਤਾਕਿ ਯੋਗ ਬਿਰਾਦਰੀ ਨੂੰ ਵੀਡੀਓ ਤਿਆਰ ਕਰਨ ਲਈ ਅਧਿਕ ਸਮਾਂ ਮਿਲ ਸਕੇ। ਭਾਰੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਮੰਤਰਾਲੇ ਅਤੇ ਆਈਸੀਸੀਆਰ ਨੇ ਐਂਟਰੀਆਂ ਜਮ੍ਹਾਂ ਕਰਨ ਦੀ ਅੰਤਿਮ ਮਿਤੀ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਯਾਨੀ 21 ਜੂਨ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ।

https://pib.gov.in/PressReleasePage.aspx?PRID=1631307

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਚੰਡੀਗੜ੍ਹ: ਸੀਨੀਅਰ ਅਧਿਕਾਰੀਆਂ ਅਤੇ ਮੈਡੀਕਲ ਮਾਹਰਾਂ ਨਾਲ ਵਿਸਥਾਰਪੂਰਬਕ ਵਿਚਾਰ ਵਟਾਂਦਰੇ ਮਗਰੋਂ, ਚੰਡੀਗੜ੍ਹ ਪ੍ਰਸ਼ਾਸਨ ਨੇ 30/06/2020 ਯਾਨੀ ਕਿ ਲੌਕਡਾਊਨ ਦੀ ਸਮਾਪਤੀ ਤੱਕ ਫੈਸਲੇ ਕੀਤੇ ਹਨ: (ਏ) ਸੀਟੀਯੂ ਆਪਣੀਆਂ ਅੰਤਰ-ਰਾਜ ਬੱਸਾਂ ਨਹੀਂ ਚਲਾਏਗੀ; (ਅ) ਯਾਤਰੀਆਂ ਨੂੰ ਚੰਡੀਗੜ੍ਹ ਲਿਆਉਣ ਲਈ ਅੰਤਰ-ਰਾਜ ਬੱਸਾਂ ਚਲਾਉਣ ਲਈ ਦੂਜੇ ਰਾਜਾਂ ਨੂੰ ਦਿੱਤੀ ਗਈ ਸਹਿਮਤੀ ਵਾਪਸ ਲਈ ਜਾਵੇਗੀ; (ੲ) ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਵੱਲੋਂ ਚਲਾਈਆਂ ਜਾ ਰਹੀਆਂ ਟ੍ਰਾਈ-ਸਿਟੀ ਬੱਸਾਂ ਜਾਰੀ ਰਹਿਣਗੀਆਂ; (ਸ) ਟ੍ਰੇਨਾਂ ਰਾਹੀਂ ਆਉਣ ਵਾਲੇ ਸਾਰੇ ਯਾਤਰੀਆਂ ਦੇ ਪਹੁੰਚਣ 'ਤੇ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ 14 ਦਿਨਾਂ ਦੇ ਸਵੈ-ਏਕਾਂਤਵਾਸ ਦੀ ਸਲਾਹ ਦਿੱਤੀ ਜਾਵੇਗੀ। ਉਹ ਆਰੋਗਯ ਸੇਤੂ ਐਪਲੀਕੇਸ਼ਨਾਂ ਨੂੰ ਲਾਜ਼ਮੀ ਤੌਰ 'ਤੇ ਡਾਊਨਲੋਡ ਕਰਨਗੇ ਅਤੇ ਸਵੈ-ਨਿਗਰਾਨੀ ਕਰਨਗੇ। ਯੂਟੀ ਪ੍ਰਸ਼ਾਸਨ ਜਿੰਨਾ ਸੰਭਵ ਹੋ ਸਕੇ ਬੇਤਰਤੀਬ ਤਰੀਕੇ ਨਾਲ ਜਾਂਚ ਕਰੇਗਾ। (ਹ) ਘਰੇਲੂ ਉਡਾਣਾਂ ਅਤੇ ਸੜਕੀ ਮਾਰਗ ਰਾਹੀਂ ਆਉਣ ਵਾਲੇ ਯਾਤਰੀਆਂ ਲਈ ਵੀ ਇਹੋ ਨਿਯਮ ਲਾਗੂ ਹੋਣਗੇ। (ਕ) ਇਹ ਵੀ ਫੈਸਲਾ ਕੀਤਾ ਗਿਆ ਕਿ ਸੜਕ ਰਾਹੀਂ ਚੰਡੀਗੜ੍ਹ ਆਉਣ ਵਾਲੇ ਵਿਅਕਤੀ ਸਵੈ-ਘੋਸ਼ਣਾ ਦਸਤਾਵੇਜ਼ ਆਪਣੇ ਕੋਲ ਰੱਖਣਗੇ, ਜੋ ਪ੍ਰਸ਼ਾਸਨ ਦੀ ਵੈਬਸਾਈਟ ਤੋਂ ਮੋਬਾਈਲ ਫੋਨਾਂ ਰਾਹੀਂ ਡਾਊਨਲੋਡ ਕੀਤੇ ਜਾ ਸਕਦੇ ਹਨ। ਇਸ ਨਾਲ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਯਾਤਰਾ ਤੇ ਰਿਹਾਇਸ਼ ਦਾ ਧਿਆਨ ਰੱਖਣ ਵਿੱਚ ਮਦਦ ਮਿਲੇਗੀ। ਇਹ ਸਪਸ਼ਟ ਕੀਤਾ ਗਿਆ ਸੀ ਕਿ ਇਹ ਦਸਤਾਵੇਜ਼ ਪਰਮਿਟ ਜਾਂ ਪਾਸ ਨਹੀਂ ਹੈ। ਇਹ ਆਧਿਕਾਰਿਕ ਰਿਕਾਰਡ ਲਈ ਯਾਤਰਾ ਸਬੰਧੀ ਜਾਣਕਾਰੀ ਦਸਤਾਵੇਜ਼ ਹੋਵੇਗਾ। (ਖ) ਦਫ਼ਤਰ ਵਿੱਚ ਆਉਣ ਵਾਲੇ ਸਰਕਾਰੀ/ ਪੀਐੱਸਯੂ/ਪ੍ਰਾਈਵੇਟ ਕਰਮਚਾਰੀਆਂ ਨੂੰ ਪਹਿਚਾਣ ਪੱਤਰ ਦਿਖਾ ਕੇ ਜਾਣ ਆਗਿਆ ਹੋਵੇਗੀ।
  • ਪੰਜਾਬ: ਕੋਵਿਡ ਦੇ ਸਮਾਜਕ ਫੈਲਾਅ ਨੂੰ ਰੋਕਣ ਦੇ ਮਕਸਦ ਨਾਲ ਆਪਣੀ ਕਿਸਮ ਦੀ ਪਲੇਠੀ ਪਹਿਲਕਦਮੀ ਤਹਿਤ ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਵਿੱਚ ਘਰ-ਘਰ ਨਿਗਰਾਨੀ ਕਰਨ ਲਈ ਮੋਬਾਈਲ ਆਧਾਰਤ ਐਪ-ਘਰ ਘਰ ਨਿਗਰਾਨੀ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਦੇ 30 ਸਾਲ ਤੋਂ ਵੱਧ ਉਮਰ ਦੇ ਸਮੁੱਚੇ ਗ੍ਰਾਮੀਣ ਤੇ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਮੁੱਲਾਂਕਣ ਕੀਤਾ ਜਾਵੇਗਾ, ਇਸ ਵਿੱਚ 30 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਜਿਨ੍ਹਾਂ ਨੂੰ ਕਿਸੇ ਬਿਮਾਰੀ ਜਾਂ ਇਨਫਲੂਐਂਜ਼ਾ ਵਰਗੇ ਬਿਮਾਰੀ/ਗੰਭੀਰ ਸਾਹ ਰੋਗ ਹੈ। ਇਹ ਸਰਵੇਖਣ ਪਿਛਲੇ ਇੱਕ ਹਫ਼ਤੇ ਦੇ ਵਕਫ਼ੇ ਤੱਕ ਕਿਸੇ ਵਿਅਕਤੀ ਦੀ ਪੂਰੀ ਮੈਡੀਕਲ ਸਥਿਤੀ ਅਤੇ ਉਸ ਦੀ ਬਿਮਾਰੀਆਂ ਬਾਰੇ ਪੂਰਾ ਵੇਰਵਾ ਦਰਜ ਕਰੇਗਾ ਜੋ ਰਾਜ ਨੂੰ ਆਪਣੀ ਕੋਵਿਡ ਰੋਕਥਾਮ ਰਣਨੀਤੀ ਘੜਨ ਅਤੇ ਸਮਾਜ ਲਈ ਨਿਸ਼ਾਨਾਬੱਧ ਬੰਦਿਸ਼ਾਂ ਲਾਉਣ ਲਈ ਬਹੁਤ ਮਹੱਤਵਪੂਰਨ ਡੇਟਾਬੇਸ ਵਿਕਸਿਤ ਕਰਨ ਵਿੱਚ ਸਹਾਈ ਹੋਵੇਗਾ।
  • ਹਰਿਆਣਾ: ਹਰਿਆਣਾ ਦੇ ਮੁੱਖ ਸਕੱਤਰ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਕਾਰਨ ਪੈਦਾ ਹੋਈ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਰਾਜ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਇਸ ਵਿਸ਼ਵਵਿਆਪੀ ਮਹਾਮਾਰੀ ਦੇ ਫੈਲਣ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਕਿਰਿਆਸ਼ੀਲ ਰਣਨੀਤੀਆਂ ਬਣਾਈਆਂ ਜਾਂਦੀਆਂ ਹਨ। ਮੁੱਖ ਸਕੱਤਰ ਨੇ ਕੋਵਿਡ-19 ਲਈ ਨਿਯੁਕਤ ਡਿਪਟੀ ਕਮਿਸ਼ਨਰਾਂ ਤੇ ਨੋਡਲ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੋਵਿਡ-19 ਪ੍ਰਬੰਧਨ ਦੀਆਂ ਤਿਆਰੀਆਂ ਦੇ ਨਾਲ-ਨਾਲ ਸਖ਼ਤ ਨਿਗਰਾਨੀ, ਸਖ਼ਤ ਨਿਯੰਤਰਣ, ਤੇਜ਼ ਤਰਾਰ ਸੰਪਰਕ ਪੜਤਾਲ, ਫੋਕਸ ਕਲੀਨਿਕਲ ਪ੍ਰਬੰਧਨ ਦੇ ਨਾਲ-ਨਾਲ ਕਿਰਿਆਸ਼ੀਲ ਆਈਈਸੀ ਸਰਗਰਮੀਆਂ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਸਮਾਜਕ ਦੂਰੀ ਦੀ ਪਾਲਣਾ ਕਰਨ ਅਤੇ ਮਾਸਕ ਪਹਿਨਣ ਨੂੰ ਦੇ ਨਿਯਮਾਂ ਨੂੰ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਸੱਚੀ ਭਾਵਨਾ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਸਾਹ ਦੀ ਇਨਫੈਕਸ਼ਨ ਜਾਂ ਇਨਫਲੂਏਂਜ਼ਾ ਵਰਗੀ ਬਿਮਾਰੀ ਦੀ ਨਜ਼ਰਸਾਨੀ ਕੀਤੀ ਜਾਵੇ ਤਾਂ ਜੋ ਸਮੇਂ ਸਿਰ ਰੋਕਥਾਮ ਨੂੰ ਯਕੀਨੀ ਬਣਾਉਣ ਲਈ ਸ਼ੁਰੂਆਤੀ ਪੜਾਅ 'ਤੇ ਕਿਸੇ ਵੀ ਸੰਭਾਵਿਤ ਲੁਕੀ ਹੋਈ ਲਾਗ ਬਾਰੇ ਪਤਾ ਲਗਾਇਆ ਜਾ ਸਕੇ।
  • ਮਹਾਰਾਸ਼ਟਰ: ਸ਼ੁੱਕਰਵਾਰ ਨੂੰ 3493 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੋਰੋਨਵਾਇਰਸ ਲਾਗ ਦਾ ਅੰਕੜਾ ਇੱਕ ਲੱਖ ਨੂੰ ਪਾਰ ਕਰ ਗਿਆ, ਹੁਣ ਤਕ ਕੁੱਲ 1,01,141 ਕੇਸ ਦਰਜ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 49,616 ਮਾਮਲੇ ਪਾਜ਼ਿਟਿਵ/ਸਰਗਰਮ ਹਨ। ਮਰਨ ਵਾਲਿਆਂ ਦੀ ਗਿਣਤੀ 3,717 ਹੈ। ਇਕੱਲੇ ਮੁੰਬਈ ਸ਼ਹਿਰ ਵਿੱਚ ਹੀ ਕੋਰੋਨਾ ਵਾਇਰਸ ਦੇ 55,451 ਕੇਸ ਦਰਜ ਹੋਏ ਹਨ ਅਤੇ 2,044 ਮੌਤਾਂ ਹੋਈਆਂ ਹਨ। ਇਸ ਦੌਰਾਨ ਮਹਾਰਾਸ਼ਟਰ ਸਰਕਾਰ ਨੇ ਨਿੱਜੀ ਪ੍ਰਯੋਗਸ਼ਾਲਾਵਾਂ 'ਤੇ ਕੋਵਿਡ-19 ਟੈਸਟਾਂ (ਆਰਟੀ-ਪੀਸੀਆਰ) ਦੀ ਵੱਧ ਤੋਂ ਵੱਧ ਕੀਮਤ 2,200 ਰੁਪਏ ਤੈਅ ਕਰ ਦਿੱਤੀ ਹੈ, ਜੋ ਪਹਿਲਾਂ 4,400 ਰੁਪਏ ਸੀ।
  • ਗੁਜਰਾਤ: ਪਿਛਲੇ 24 ਘੰਟਿਆਂ ਦੌਰਾਨ 495 ਨਵੇਂ ਇਨਫੈਕਸ਼ਨ ਮਗਰੋਂ ਕੋਰੋਨਾਵਾਇਰਸ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 22,562 ਹੋ ਗਈ। ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਸਾਬਕਾ ਕੇਂਦਰੀ ਵਿੱਤ ਸਕੱਤਰ ਡਾ. ਹਸਮੁਖ ਅਧੀਆ ਦੀ ਪ੍ਰਧਾਨਗੀ ਹੇਠ ਕਾਇਮ ਕੀਤੀ ਛੇ ਮੈਂਬਰੀ ਕਮੇਟੀ ਨੇ ਆਪਣੀ ਅੰਤਿਮ ਰਿਪੋਰਟ ਪੇਸ਼ ਕੀਤੀ ਹੈ, ਜਿਸ ਵਿੱਚ 231 ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ਨੂੰ ਕੋਵਿਡ-19 ਮਹਾਮਾਰੀ ਤੋਂ ਬਾਅਦ ਦੇ ਸਮੇਂ ਦੌਰਾਨ ਰਾਜ ਦੀ ਅਰਥਵਿਵਸਥਾ ਨੂੰ ਮੁੜ ਤੋਂ ਪੈਰਾਂ ਸਿਰ ਕਰਨ ਲਈ ਲੰਬੀ ਤੇ ਛੋਟੀ ਮਿਆਦ ਦੀਆਂ ਰਣਨੀਤੀਆਂ 'ਤੇ ਕੇਂਦਰਿਤ ਕੀਤਾ ਗਿਆ ਹੈ।
  • ਰਾਜਸਥਾਨ: ਅੱਜ ਸਵੇਰ ਤੱਕ ਰਾਜ ਵਿੱਚ 118 ਨਵੇਂ ਮਾਮਲਿਆਂ ਨਾਲ ਰਾਜਸਥਾਨ ਦੀ ਕੋਵਿਡ-19 ਪੀੜਤਾਂ ਦੀ ਗਿਣਤੀ 12,186 ਹੋ ਗਈ ਹੈ। ਇਸ ਵਿੱਚ 275 ਮੌਤਾਂ, 9175 ਜਣਿਆਂ ਦੇ ਤੰਦਰੁਸਤ ਹੋਣ ਅਤੇ 8784 ਲੋਕਾਂ ਨੂੰ ਹਸਪਤਾਲਾਂ ਵਿੱਚੋਂ ਛੁੱਟੀ ਮਿਲਣਾ ਸ਼ਾਮਲ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਨਵੇਂ ਮਾਮਲੇ ਭਰਤਪੁਰ ਤੇ ਪਾਲੀ ਜ਼ਿਲ੍ਹਿਆਂ ਤੋਂ ਬਾਅਦ ਜੈਪੁਰ ਵਿੱਚ ਦਰਜ ਕੀਤੇ ਗਏ ਹਨ।
  • ਮੱਧ ਪ੍ਰਦੇਸ਼: ਪਿਛਲੇ 24 ਘੰਟਿਆਂ ਵਿੱਚ 202 ਨਵੇਂ ਮਰੀਜ਼ਾਂ ਦਾ ਪਤਾ ਲੱਗਣ ਕਾਰਨ ਕੋਰੋਨਾਵਾਇਰਸ ਕੇਸਾਂ ਦੀ ਗਿਣਤੀ 10,443 ਹੋ ਗਈ ਹੈ। ਇਸ ਸਮੇਂ ਦੌਰਾਨ ਨੌਂ ਕੋਵਿਡ-19 ਦੇ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 440 ਹੋ ਗਈ। ਬੀਤੀ 31 ਮਈ ਤੋਂ ਲੌਕਡਾਊਨ ਰੋਕਾਂ ਘਟਾ ਦਿੱਤੀਆਂ ਸਨ, ਉਦੋਂ ਤੋਂ ਲੈ ਕੇ ਹੁਣ ਤੱਕ ਮਰੀਜ਼ਾਂ ਦੀ ਗਿਣਤੀ 2,354 ਵਧੀ ਹੈ ਅਤੇ 90 ਵਿਅਕਤੀਆਂ ਦੀ ਮੌਤ ਹੋਈ ਹੈ।
  • ਛੱਤੀਸਗੜ੍ਹ: ਰਾਜ ਵਿੱਚ 47 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਕਾਰਨ ਕੋਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ 1445 ਹੋ ਗਈ ਹੈ।
  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਤਵਾਂਗ ਦੇ ਜ਼ਿਲ੍ਹਾ ਘਰੇਲੂ ਉਤਪਾਦ (ਡੀਡੀਪੀ) ਦੀ ਕਾਰਗੁਜ਼ਾਰੀ ਬਾਰੇ ਵਿਚਾਰ ਵਟਾਂਦਰੇ ਲਈ ਬੈਠਕ ਕੀਤੀ ਗਈ ਜਿਸ ਵਿੱਚ 'ਵੋਕਲ ਫਾਰ ਲੋਕਲ' ਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ। ਆਤਮਨਿਰਭਾਰ ਭਾਰਤ ਤਹਿਤ ਮਈ ਅਤੇ ਜੂਨ ਦੇ ਮਹੀਨੇ ਦੌਰਾਨ ਪ੍ਰਵਾਸੀਆਂ ਲਈ ਅਰੁਣਾਚਲ ਪ੍ਰਦੇਸ਼ ਨੂੰ ਪੂਰੀ ਤਰ੍ਹਾਂ 35 ਮੀਟ੍ਰਿਕ ਟਨ ਸਾਬਤ ਚਨੇ ਪ੍ਰਦਾਨ ਕੀਤੇ ਗਏ।
  • ਅਸਾਮ: ਅਸਾਮ ਵਿੱਚ 25 ਨਵੇਂ ਕੋਵਿਡ 19 ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ। ਕੁੱਲ ਕੇਸ 3718, ਸਰਗਰਮ ਮਾਮਲੇ 2123, ਤੰਦਰੁਸਤ ਹੋਏ 1584 ਅਤੇ ਮੌਤਾਂ 8
  • ਮਣੀਪੁਰ: ਮੁੱਖ ਮੰਤਰੀ ਮੀਤਰਾਮ ਦੇ ਯੂਨੈਕੋ ਸਕੂਲ ਵਿਖੇ ਨਵੇਂ ਕੋਵਿਡ 19 ਕੇਅਰ ਸੈਂਟਰ ਦਾ ਨਿਰੀਖਣ ਕਰਦੇ ਹੋਏ ਕਹਿੰਦੇ ਹਨ ਕਿ ਰਾਜ ਵਿੱਚ ਕੋਵਿਡ 19 ਕੇਸਾਂ ਦੇ ਵਾਧੇ ਦਾ ਮੁੱਖ ਕਾਰਨ ਅਨੁਸ਼ਾਸਨ ਦੀ ਘਾਟ ਹੈ।
  • ਮਿਜ਼ੋਰਮ: ਚੇਕਾਅਨ ਪਿੰਡ ਦੇ ਮਿਜ਼ੋਰਮ ਰਾਜ ਦਿਹਾਤੀ ਰੋਜ਼ੀ ਰੋਟੀ ਮਿਸ਼ਨ ਅਧੀਨ ਗ੍ਰਾਮ ਸੰਗਠਨ ਨੇ ਸੇਰਸ਼ਿਪ ਜ਼ਿਲ੍ਹੇ ਭਰ ਦੇ ਏਕਾਂਤਵਾਸ ਕੇਂਦਰਾਂ ਲਈ ਕਈ ਤਰ੍ਹਾਂ ਦੀਆਂ ਸਬਜ਼ੀਆਂ ਸੇਰਸ਼ਿਪ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਦਾਨ ਕੀਤੀਆਂ।
  • ਨਾਗਾਲੈਂਡ: ਨਾਗਾਲੈਂਡ ਖੇਤੀਬਾੜੀ ਵਿਭਾਗ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਇੱਕ-ਇੱਕ ਮਾਡਲ ਫਾਰਮਿੰਗ ਗ੍ਰਾਮ ਅਪਣਾਏਗਾ ਤਾਂ ਜੋ ਕੋਵਿਡ-19 ਮਗਰੋਂ ਖੇਤੀਬਾੜੀ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਮਹਾਮਾਰੀ ਦੌਰਾਨ ਨਾਗਾਲੈਂਡ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਰਾਜ ਦੇ ਨਾਗਰਿਕਾਂ ਦੀ ਸਮੁੱਚੀ ਮਾਨਸਿਕ ਤੰਦਰੁਸਤੀ ਦਾ ਜਾਇਜ਼ਾ ਲੈਣ ਲਈ ਔਨਲਾਈਨ ਸਰਵੇਖਣ ਕਰਵਾ ਰਿਹਾ ਹੈ।
  • ਸਿੱਕਿਮ: ਸਿੱਕਿਮ ਵਿੱਚ ਪਹਿਲੇ ਦੋ ਕੋਵਿਡ-19 ਮਰੀਜ਼ ਜਿਨ੍ਹਾਂ ਦਾ ਇਲਾਜ ਐੱਸਟੀਐੱਨਐੱਮ ਹਸਪਤਾਲ ਵਿੱਚ ਚਲ ਰਿਹਾ ਸੀ, ਪੂਰੀ ਤਰ੍ਹਾਂ ਠੀਕ ਹੋ ਗਏ ਹਨ ਅਤੇ ਅੱਜ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
  • ਕੇਰਲ: ਕੇਰਲ ਵਿੱਚ ਐਤਵਾਰ ਨੂੰ ਲੌਕਡਾਊਨ ਦੌਰਾਨ ਢਿੱਲ ਦੇਣ ਦਾ ਐਲਾਨ ਕੀਤਾ ਗਿਆ ਹੈ। ਰਾਜ 20 ਜੂਨ ਤੋਂ ਵਿਸ਼ੇਸ਼ ਉਡਾਣਾਂ ਰਾਹੀਂ ਵਾਪਸ ਪਰਤਣ ਵਾਲੇ ਪ੍ਰਵਾਸੀਆਂ ਨੂੰ ਕੋਵਿਡ-19 ਪ੍ਰਮਾਣ ਪੱਤਰ ਲਾਜ਼ਮੀ ਦੇਣਾ ਹੋਵੇਗਾ। ਜਾਂਚ ਦੀ ਰਿਪੋਰਟ ਯਾਤਰਾ ਤੋਂ 48 ਘੰਟਿਆਂ ਦੇ ਅੰਦਰ ਕੀਤੀ ਜਾਣੀ ਚਾਹੀਦੀ ਹੈ। ਵਿਦੇਸ਼ ਮਾਮਲੇ ਰਾਜ ਮੰਤਰਾਲਾ ਦੇ ਅਧਿਕਾਰੀ ਵੀ. ਮੁਰਲੀਧਰਨ ਨੇ ਰਾਜ ਸਰਕਾਰ ਦੀ ਕਾਰਵਾਈ ਨੂੰ ਗ਼ੈਰ ਵਾਜ਼ਬ ਕਰਾਰ ਦਿੱਤਾ ਹੈ। ਅੱਠ ਹੋਰ ਕੇਰਲ ਵਾਸੀ, ਖਾੜੀ ਦੇਸ਼ਾਂ ਵਿੱਚ ਪੰਜ, ਨਵੀਂ ਦਿੱਲੀ ਵਿੱਚ ਦੋ ਅਤੇ ਮੁੰਬਈ ਵਿੱਚ ਇੱਕ, ਦੀ ਮੌਤ ਕੋਵਿਡ-19 ਕਾਰਨ ਰਾਜ ਤੋਂ ਬਾਹਰ ਹੋ ਗਈ। ਇਸ ਦੇ ਨਾਲ, ਖਾੜੀ ਵਿੱਚ ਮਰਨ ਵਾਲੇ ਕੇਰਲ ਵਾਸੀਆਂ ਦੀ ਗਿਣਤੀ 220 ਹੋ ਗਈ ਹੈ। ਕੱਲ੍ਹ ਰਾਜ ਵਿੱਚ ਕੋਵਿਡ-19 ਦੇ 78 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 1,303 ਮਰੀਜ਼ ਇਲਾਜ ਅਧੀਨ ਹਨ ਅਤੇ 2,27,402 ਲੋਕ ਨਿਗਰਾਨੀ ਹੇਠ ਹਨ।
  • ਤਮਿਲ ਨਾਡੂ: ਪੁਡੂਚੇਰੀ ਵਿੱਚ 13 ਨਵੇਂ ਕੋਵਿਡ-19 ਮਾਮਲਿਆਂ ਵਿੱਚੋਂ ਇੱਕ ਹੀ ਕੰਪਨੀ ਦੇ ਪੰਜ ਕਰਮਚਾਰੀ ਹਨ। ਕੁੱਲ ਕੇਸਾਂ ਦੀ ਗਿਣਤੀ 176 ਹੋ ਗਈ ਹੈ, ਜਦੋਂ ਕਿ 91 ਸਰਗਰਮ ਕੇਸ, 82 ਨੂੰ ਇਲਾਜ ਤੋਂ ਬਾਅਦ ਛੁੱਟੀ ਮਿਲ ਗਈ ਹੈ ਅਤੇ ਤਿੰਨ ਮੌਤਾਂ ਹੋਈਆਂ ਹਨ। ਹੁਣ ਏਆਈਏਡੀਐੱਮਕੇ ਨਾਸ ਸਬੰਧਿਤ, ਤਮਿਲ ਨਾਡੂ ਦੇ ਦੂਜੇ ਵਿਧਾਇਕ ਦਾ ਕੋਵਿਡ-19 ਟੈਸਟ ਪਾਜ਼ਿਟਿਵ ਪਾਇਆ ਗਿਆ; ਡੀਐੱਮਕੇ ਦੇ ਜੇ. ਅੰਬਾਜ਼ਗਨ ਦੀ ਇਸ ਹਫਤੇ ਦੇ ਸ਼ੁਰੂ ਵਿੱਚ ਕੋਵਿਡ-19 ਦੀ ਮੌਤ ਹੋ ਗਈ ਸੀ। ਕੱਲ 1982 ਦੇ ਨਵੇਂ ਕੇਸ, 1342 ਠੀਕ ਹੋਏ ਅਤੇ 18 ਮੌਤਾਂ ਹੋਈਆਂ। 1477 ਕੇਸ ਚੇਨਈ ਤੋਂ ਆਏ ਹਨ। ਕੱਲ੍ਹ ਤੱਕ ਕੁੱਲ ਕੇਸ: 40698, ਸਰਗਰਮ ਮਾਮਲੇ: 18281, ਮੌਤਾਂ: 367, ਚੇਨਈ ਵਿੱਚ ਸਰਗਰਮ ਮਾਮਲੇ: 13906 ਹਨ।
  • ਕਰਨਾਟਕ: ਮੈਡੀਕਲ ਸਿੱਖਿਆ ਮੰਤਰੀ ਡਾ. ਕੇ. ਸੁਧਾਕਰ ਦਾ ਕਹਿਣਾ ਹੈ ਕਿ ਰਾਜ ਵਿੱਚ ਟੈਸਟਿੰਗ ਪ੍ਰਕਿਰਿਆ ਸੁਚਾਰੂ ਹੋ ਗਈ ਹੈ, ਟੈਸਟਿੰਗ ਵਿੱਚ ਦੇਰੀ ਨਹੀਂ ਕੀਤੀ ਗਈ ਅਤੇ ਆਈਸੀਐੱਮਆਰ ਪ੍ਰੋਟੋਕੋਲ ਅਨੁਸਾਰ ਸ਼ੱਕੀ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਘੱਟੋ-ਘੱਟ ਤਿੰਨ ਲੱਖ ਲੋਕ, ਜੋ ਆਪਣੀ ਰੋਜ਼ੀ-ਰੋਟੀ ਲਈ ਸਿੱਧੇ ਅਤੇ ਅਸਿੱਧੇ ਤੌਰ 'ਤੇ ਸੈਰ-ਸਪਾਟਾ ਖੇਤਰ 'ਤੇ ਨਿਰਭਰ ਕਰਦੇ ਹਨ, ਦੀ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਕਾਰਨ ਨੌਕਰੀ ਖੁੱਸ ਸਕਦੀ ਹੈ। ਕੱਲ੍ਹ 271 ਨਵੇਂ ਕੇਸ, 464 ਵਿਅਕਤੀਆਂ ਨੂੰ ਛੁੱਟੀ ਦਿੱਤੀ ਗਈ ਅਤੇ ਸੱਤ ਮੌਤਾਂ ਦਰਜ ਕੀਤੀਆਂ ਗਈਆਂ। ਕੁੱਲ ਪਾਜ਼ਿਟਿਵ ਕੇਸ: 6516, ਸਰਗਰਮ ਕੇਸ: 2995, ਮੌਤਾਂ: 79, ਤੰਦਰੁਸਤ ਹੋਏ: 3440
  • ਆਂਧਰ ਪ੍ਰਦੇਸ਼: ਆਂਧਰ ਪ੍ਰਦੇਸ਼ ਵਿੱਚ 14,477 ਨਮੂਨਿਆਂ ਦੀ ਜਾਂਚ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ 186 ਨਵੇਂ ਕੇਸ, 42 ਨੂੰ ਛੁੱਟੀ ਦਿੱਤੀ ਗਈ ਅਤੇ ਦੋ ਮੌਤਾਂ ਦਰਜ ਹੋਈਆਂ। ਕੁੱਲ ਕੇਸ: 4588. ਮੌਜੂਦਾ: 1865, ਤੰਦਰੁਸਤ ਹੋਏ: 2641, ਮੌਤਾਂ: 82
  • ਤੇਲੰਗਾਨਾ: ਰਾਜ ਦੇ ਵਿੱਦਿਅਕ ਅਦਾਰਿਆਂ ਦੇ ਮੁੜ ਖੁੱਲ੍ਹਣ ਸਬੰਧੀ ਅਫਵਾਹ ਫੈਲਣ ਦੇ ਬਾਵਜੂਦ, ਕਈ ਨਿੱਜੀ ਸਕੂਲ ਪਹਿਲਾਂ ਹੀ ਵਰਚੂਅਲ ਕਲਾਸਾਂ ਦੀ ਸ਼ੁਰੂਆਤ ਕਰ ਚੁੱਕੇ ਹਨ, ਜਦਕਿ ਕੁਝ ਸੋਮਵਾਰ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ। ਤੇਲੰਗਾਨਾ ਸਰਕਾਰ ਨੇ ਪੂਰਨ ਲੌਕਡਾਊਨ ਅਫਵਾਹ ਨੂੰ ਰੱਦ ਕਰ ਦਿੱਤਾ ਕਿਉਂਕਿ ਤੇਲੰਗਾਨਾ ਦੇ ਲੋਕ, ਖ਼ਾਸਕਰ ਹੈਦਰਾਬਾਦ ਵਿੱਚ, ਉਨ੍ਹਾਂ ਅਫਵਾਹਾਂ ਤੋਂ ਚਿੰਤਤ ਸਨ ਕਿ ਸਰਕਾਰ ਇੱਕ ਵਾਰ ਫਿਰ ਤੋਂ ਪੂਰਨ ਲੌਕਡਾਊਨ ਲਾਉਣ ਬਾਰੇ ਸੋਚ ਰਿਹਾ ਹੈ। ਕੁੱਲ ਮਿਲਾ ਕੇ ਤੇਲੰਗਾਨਾ ਵਿੱਚ 4,484 ਮਾਮਲੇ ਹਨ। ਵਾਰੰਗਲ ਜ਼ਿਲ੍ਹੇ ਤੋਂ ਸੱਤਾਧਾਰੀ ਪਾਰਟੀ ਦਾ ਵਿਧਾਇਕ ਰਾਜ ਦਾ ਪਹਿਲਾ ਵਿਧਾਇਕ ਬਣ ਗਿਆ ਹੈ ਜਿਸ ਦਾ ਇਸ ਵਾਇਰਸ ਪ੍ਰਤੀ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ। ਮੌਜੂਦਾ ਮਾਮਲੇ 2032; ਮੌਤਾਂ ਦੀ ਗਿਣਤੀ 174 ਹੈ।

 

 

ਫੈਕਟ ਚੈੱਕ

 

https://static.pib.gov.in/WriteReadData/userfiles/image/image007CRJI.jpg

Image

https://static.pib.gov.in/WriteReadData/userfiles/image/image009V8KZ.jpg

 

 

*****

ਵਾਈਬੀ
 


(Release ID: 1631469) Visitor Counter : 317