ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਬਾਗਜਨ ਵਿੱਚ ਗੈਸ ਲੀਕ ਅਤੇ ਅੱਗ ਲੱਗਣ ਦੀ ਘਟਨਾ : ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਅਤੇ ਅਮਰੀਕਾ ਦੇ ਊਰਜਾ ਮੰਤਰਾਲੇ ਵਿਚਕਾਰ ਚਰਚਾ

प्रविष्टि तिथि: 13 JUN 2020 8:16PM by PIB Chandigarh

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਆਇਲ ਇੰਡੀਆ ਲਿਮਿਟਿਡ (ਓਆਈਐੱਲ)  ਅਤੇ ਤੇਲ ਓਐੱਨਜੀਸੀ  ਦੇ ਸੀਐੱਮਡੀ ਤੇ ਸੰਕਟ ਪ੍ਰਬੰਧਨ ਟੀਮ ਅਤੇ ਹੋਰ ਮਾਹਿਰਾਂ ਦੇ ਨਾਲ ਅਮਰੀਕੀ ਊਰਜਾ ਮੰਤਰਾਲੇ  (ਡੀਓਈ)  ਦੇ ਸੀਨੀਅਰ ਅਧਿਕਾਰੀਆਂ ਤੇਲ ਅਤੇ ਗੈਸ ਆਪਦਾ ਕੰਟਰੋਲ ਨਾਲ ਸਬੰਧਿਤ ਅਮਰੀਕੀ ਮਾਹਿਰਾਂ ਦੇ ਨਾਲ 12 ਜੂਨ 2020 ਨੂੰ ਅਸਾਮ  ਦੇ ਤਿਨਸੁਕਿਆ ਜ਼ਿਲ੍ਹੇ  ਦੇ ਬਾਗਜਨ ਵਿੱਚ ਆਇਲ ਇੰਡਿਆ ਲਿਮਿਟਿਡ  ਦੇ ਗੈਸ ਖੂਹ ਵਿੱਚ ਗੈਸ ਲੀਕ ਅਤੇ ਉਸ ਦੇ ਬਾਅਦ ਭੜਕੀ ਅੱਗ ਤੇ ਕਾਬੂ ਪਾਉਣ ਬਾਰੇ ਵਿਸਤ੍ਰਿਤ ਚਰਚਾ ਕੀਤੀ।  ਬੈਠਕ ਵਿੱਚ ਸਿੰਗਾਪੁਰ  ਦੇ ਮਾਹਿਰ ਵੀ ਸ਼ਾਮਲ ਹੋਏ।

 

ਅਮਰੀਕੀ ਪੱਖ ਨੇ ਆਪਣੇ ਦੇਸ਼ ਵਿੱਚ ਇਸੇ ਤਰ੍ਹਾਂ  ਦੇ ਗੈਸ ਲੀਕ ਨਾਲ ਮਿਲਦੀਆਂ-ਜੁਲਦੀਆਂ ਘਟਨਾਵਾਂ ਨਾਲ ਨਜਿੱਠਣ  ਦੇ ਸਬੰਧ ਵਿੱਚ ਆਪਣਾ ਅਨੁਭਵ ਸਾਂਝਾ ਕੀਤਾ।  ਭਾਰਤੀ ਪੱਖ ਨੇ ਅੱਗ ਤੇ ਕਾਬੂ ਪਾਉਣ ਲਈ ਬਾਗਜਨ ਵਿੱਚ ਜਾਰੀ ਕੋਸ਼ਿਸ਼ਾਂ  ਦੇ ਸਾਰੇ ਪਹਿਲੂਆਂ ਅਤੇ ਖੂਹ ਤੋਂ ਹੋ ਰਹੇ ਰਿਸਾਵ ਤੇ ਕਾਬੂ ਪਾਉਣ ਦੀਆਂ ਤਿਆਰੀਆਂ  ਬਾਰੇ ਵੀ ਦੱਸਿਆਜਿਨ੍ਹਾਂ ਵਿੱਚ ਅੱਗ ਨੂੰ ਫੈਲਣ ਤੋਂ ਰੋਕਣ  ਦੇ ਦ੍ਰਿਸ਼ਟੀਕੋਣ ਸਹਿਤ, ਜਲ ਪ੍ਰਬੰਧਨ ਪ੍ਰਣਾਲੀ, ਮਲਬੇ ਨੂੰ ਹਟਾਉਣ, ਡ੍ਰੋਨ ਸਹਿਤ ਆਧੁਨਿਕ ਤਕਨੀਕਾਂ ਦੀ ਵਰਤੋਂ ਅਤੇ ਖੂਹ  ਦੇ ਰਿਸਾਵ ਤੇ ਕਾਬੂ ਪਾਉਣ ਦੀ ਸੁਧਾਰਾਤਮਮਕ ਪ੍ਰਕਿਰਿਆ ਸ਼ਾਮਲ ਹੈ। ਅਮਰੀਕੀ ਡੀਓਈ ਅਤੇ ਮਾਹਿਰਾਂ ਨੇ ਓਆਈਐੱਲ ਅਤੇ ਓਐੱਨਜੀਸੀ ਮਾਹਿਰਾਂ ਦੁਆਰਾ ਹੁਣ ਤੱਕ ਉਠਾਏ ਗਏ ਕਦਮਾਂ ਅਤੇ ਅੱਗ ਤੇ ਕਾਬੂ ਪਾਉਣ ਅਤੇ ਖੂਹ ਦੇ ਰਿਸਾਵ ਤੇ ਕਾਬੂ ਪਾਉਣ ਦੀ ਯੋਜਨਾ ਦਾ ਮੋਟੇ ਤੌਰ ਤੇ ਸਮਰਥਨ ਕੀਤਾ।  ਦੋਨਾਂ ਪੱਖਾਂ ਨੇ ਆਉਣ ਵਾਲੇ ਦਿਨਾਂ ਵਿੱਚ ਫਿਰ ਤੋਂ ਵਿਚਾਰਾਂ ਦਾ ਅਦਾਨ - ਪ੍ਰਦਾਨ ਕਰਨ ਅਤੇ ਖੂਹ  ਦੇ ਰਿਸਾਵ ਤੇ ਕਾਬੂ ਪਾਉਣ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਦੀ ਵੀ ਸਮੀਖਿਆ ਕਰਨ ਦਾ ਫੈਸਲਾ ਕੀਤਾ।  ਇਹ ਚਰਚਾਵਾਂ ਵਰਤਮਾਨ ਵਿੱਚ ਜਾਰੀ ਭਾਰਤ - ਅਮਰੀਕਾ ਰਣਨੀਤਕ ਊਰਜਾ ਸਾਂਝੇਦਾਰੀ  ਦੇ ਤਹਿਤ ਆਯੋਜਿਤ ਕੀਤੀ ਗਈ।

 

*****

 

ਵਾਈਬੀ


(रिलीज़ आईडी: 1631467) आगंतुक पटल : 232
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Assamese , Odia , Tamil , Telugu