ਆਯੂਸ਼

ਵੀਡੀਓ ਬਲੌਗਿੰਗ ਕੰਟੈਸਟ ‘ਮੇਰਾ ਜੀਵਨ, ਮੇਰਾ ਯੋਗ’ ਲਈ ਅੰਤਿਮ ਮਿਤੀ 21 ਜੂਨ, 2020 ਤੱਕ ਵਧਾ ਦਿੱਤੀ ਗਈ

Posted On: 13 JUN 2020 10:14AM by PIB Chandigarh


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਹਾਲ ਹੀ ਵਿੱਚ ਐਲਾਨੇ ਵੀਡੀਓ ਬਲੌਗਿੰਗ ਕੰਟੈਸਟ ‘ਮੇਰਾ ਜੀਵਨ,   ਮੇਰਾ ਯੋਗ’ ਲਈ ਐਂਟਰੀਆਂ ਜਮ੍ਹਾਂ ਕਰਨ ਦੀ ਅੰਤਿਮ ਮਿਤੀ 21 ਜੂਨ,  2020 ਤੱਕ ਵਧਾ ਦਿੱਤੀ ਗਈ ਹੈ।  ਡਿਜੀਟਲ ਪਲੈਟਫਾਰਮ ਉੱਤੇ ਇਹ ਗਲੋਬਲ ਕੰਟੈਸਟ ਆਯੁਸ਼ ਮੰਤਰਾਲੇ ਅਤੇ ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ  (ਆਈਸੀਸੀਆਰ)  ਦੁਆਰਾ ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ਉੱਤੇ ਸੰਯੁਕਤ ਰੂਪ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ । 

ਇਸ ਤੋਂ ਪਹਿਲਾਂ, ਇਸ ਕੰਟੈਸਟ ਲਈ ਐਂਟਰੀਆਂ ਜਮ੍ਹਾਂ ਕਰਨ ਦੀ ਅੰਤਿਮ ਮਿਤੀ 15 ਜੂਨ 2020 ਤੈਅ ਕੀਤੀ ਗਈ ਸੀ।  ਇਹ ਮਿਤੀ ਵਧਾਉਣ ਲਈ ਦੇਸ਼ - ਵਿਦੇਸ਼ ਤੋਂ ਮੰਗ ਕੀਤੀ ਜਾ ਰਹੀ ਸੀ,  ਤਾਕਿ ਯੋਗ ਬਿਰਾਦਰੀ ਨੂੰ ਵੀਡੀਓ ਤਿਆਰ ਕਰਨ ਲਈ ਅਧਿਕ ਸਮਾਂ ਮਿਲ ਸਕੇ। ਭਾਰੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਮੰਤਰਾਲੇ ਅਤੇ ਆਈਸੀਸੀਆਰ ਨੇ ਐਂਟਰੀਆਂ ਜਮ੍ਹਾਂ ਕਰਨ ਦੀ ਅੰਤਿਮ ਮਿਤੀ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਯਾਨੀ 21 ਜੂਨ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ। 

ਪ੍ਰਧਾਨ ਮੰਤਰੀ ਨੇ 31 ਮਈ ਨੂੰ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ  ਦੌਰਾਨ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਸਾਰਿਆਂ ਨੂੰ ਵੀਡੀਓ ਬਲੌਗਿੰਗ ਕੰਟੈਸਟ ‘ਮੇਰਾ ਜੀਵਨ,  ਮੇਰਾ ਯੋਗ’ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਸੀ।  ਇਹ ਕੰਟੈਸਟ ਲੋਕਾਂ ਦੇ ਜੀਵਨ ਉੱਤੇ ਯੋਗ ਦੇ ਜ਼ਿਕਰਯੋਗ ਪਰਿਵਰਤਨਕਾਰੀ ਪ੍ਰਭਾਵਾਂ ‘ਤੇ ਫੋਕਸ ਕਰਦਾ ਹੈ ਅਤੇ ਇਹ ਛੇਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਏ ਜਾਣ ਨਾਲ ਜੁੜੀਆਂ ਕਈ ਉਤਕ੍ਰਿਸ਼ਟ ਗਤੀਵਿਧੀਆਂ ਵਿੱਚੋਂ ਇੱਕ ਅਹਿਮ ਗਤੀਵਿਧੀ  ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਈ ਹੈ। 

ਇਸ ਕੰਟੈਸਟ ਵਿੱਚ ਹਿੱਸਾ ਲੈਣ ਲਈ ਪ੍ਰਤੀਯੋਗੀਆਂ ਨੂੰ 3 ਯੋਗ ਅਭਿਆਸਾਂ  (ਕਿਰਿਆ,  ਆਸਣ,  ਪ੍ਰਾਣਾਯਾਮ, ਬੰਧ ਜਾਂ ਮੁਦਰਾ )  ਦੀ 3 ਮਿੰਟ ਦੀ ਵੀਡੀਓ ਅੱਪਲੋਡ ਕਰਨੀ ਹੋਵੇਗੀ,   ਜਿਸ ਵਿੱਚ ਅਜਿਹਾ ਇੱਕ ਲਘੂ ਵੀਡੀਓ ਸੰਦੇਸ਼ ਵੀ ਸ਼ਾਮਲ ਕਰਨਾ ਹੋਵੇਗਾ ਕਿ ਯੋਗ ਅਭਿਆਸਾਂ ਨਾਲ ਕਿਸ ਤਰ੍ਹਾਂ ਉਨ੍ਹਾਂ ਦੇ  ਜੀਵਨ ਵਿੱਚ ਜ਼ਿਕਰਯੋਗ ਸਕਾਰਾਤਮਰਕ ਪਰਿਵਰਤਨ ਹੋਏ ਹਨ। ਵੀਡੀਓ ਨੂੰ ਕੰਟੈਸਟ  ਦੇ ਹੈਸ਼ਟੈਗ  #MyLifeMyYogaINDIA ਅਤੇ ਉਪਯੁਕਤ ਸ਼੍ਰੇਣੀ  ਦੇ ਹੈਸ਼ਟੈਗ  ਨਾਲ ਫੇਸਬੁਕ,   ਟਵਿੱਟਰ,   ਇੰਸਟਾਗ੍ਰਾਮ ਜਾਂ ਮਾਈਗੌਵ ਪਲੈਟਫਾਰਮ ਉੱਤੇ ਅੱਪਲੋਡ ਕੀਤਾ ਜਾ ਸਕਦਾ ਹੈ।  ਇਸ ਵਿੱਚ ਭਾਗੀਦਾਰੀ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਆਯੁਸ਼  ਮੰਤਰਾਲੇ  ਦੇ ਯੋਗ ਪੋਰਟਲ  (https://yoga.ayush.gov.in/yoga/ )  ‘ਤੇ ਉਪਲੱਬਧੋ ਹਨ। 

ਇਹ ਕੰਟੈਸਟ ਦੋ ਪੜਾਵਾਂ ਵਿੱਚ ਹੋਵੇਗਾ। ਪਹਿਲੇ ਪੜਾਅ ਵਿੱਚ ਦੇਸ਼-ਵਾਰ ਵੀਡੀਓ ਬਲੌਗਿੰਗ ਕੰਟੈਸਟਸ ਸ਼ਾਮਲ ਹਨ, ਜਿਨ੍ਹਾਂ ਦੇ ਜੇਤੂਆਂ ਦੀ ਚੋਣ ਦੇਸ਼ ਦੇ ਪੱਧਰ ਉੱਤੇ ਕੀਤੀ ਜਾਵੇਗੀ। ਇਸ ਦੇ ਬਾਅਦ ਗਲੋਬਲ ਪੁਰਸਕਾਰ ਜੇਤੂਆਂ ਦੀ ਚੋਣ ਕੀਤੀ ਜਾਵੇਗੀ ਜਿਨ੍ਹਾਂ ਨੂੰ ਕਈ ਦੇਸ਼ਾਂ ਦੇ ਜੇਤੂਆਂ ਵਿੱਚੋਂ ਚੁਣਿਆ ਜਾਵੇਗਾ।  ਇਹ ਕੰਟੈਸਟ ਲੋਕਾਂ  ਦੇ ਜੀਵਨ ਉੱਤੇ ਯੋਗ  ਦੇ ਜ਼ਿਕਰਯੋਗ ਪਰਿਵਰਤਨਕਾਰੀ ਪ੍ਰਭਾਵਾਂ ਦਾ ਪਤਾ ਲਗਾਉਣ ਦਾ ਇੱਕ ਅਹਿਮ ਯਤਨ ਹੈ,  ਜਿਸ ਸਬੰਧੀ ਹਰੇਕ ਪ੍ਰਤੀਭਾਗੀ ਆਪਣੀ ਵੀਡੀਓ ਵਿੱਚ ਦੱਸਣਗੇ। 

ਇਸ ਕੰਟੈਸਟ ਲਈ ਪ੍ਰਤੀਯੋਗੀਆਂ ਦੁਆਰਾ ਐਂਟਰੀਆਂ ਨੂੰ ਤਿੰਨ ਸ਼੍ਰੇਣੀਆਂ  ਤਹਿਤ ਪੇਸ਼ ਕੀਤਾ ਜਾ ਸਕਦਾ ਹੈ ਜਿਨ੍ਹਾਂ ਵਿੱਚ ਯੁਵਾ ( 18 ਸਾਲ ਤੋਂ ਘੱਟ ਉਮਰ ) ,   ਬਾਲਗ  ( 18 ਸਾਲ ਤੋਂ ਅਧਿਕ ਉਮਰ )  ਅਤੇ ਯੋਗ ਪ੍ਰੋਫੈਸ਼ਨਲ ਸ਼ਾਮਲ ਹਨ ਅਤੇ ਇਸ ਦੇ ਨਾਲ ਹੀ ਇਹ ਸ਼੍ਰੇਣੀਆਂ ਪੁਰਸ਼ ਅਤੇ ਮਹਿਲਾ ਪ੍ਰਤੀਯੋਗੀਆਂ ਲਈ ਅਲੱਗ -ਅਲੱਗ ਹੋਣਗੀਆਂ ।  ਭਾਰਤ  ਦੇ ਪ੍ਰਤੀਯੋਗੀਆਂ  ਦੇ ਮਾਮਲੇ ਵਿੱਚ ਪਹਿਲਾ,   ਦੂਜਾ ਅਤੇ ਤੀਜਾ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਪਹਿਲੇ ਪੜਾਅ ਵਿੱਚ ਹਰੇਕ ਸ਼੍ਰੇਣੀ ਲਈ 1 ਲੱਖ ਰੁਪਏ,   50,000 ਰੁਪਏ ਅਤੇ 25,000 ਰੁਪਏ ਦਾ ਪੁਰਸਕਾਰ ਦਿੱਤਾ ਜਾਵੇਗਾ।  ਗਲੋਬਲ ਪੱਧਰ ‘ਤੇ ਪਹਿਲਾ,   ਦੂਜਾ ਅਤੇ ਤੀਜਾ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਲਈ ਕ੍ਰਮਵਾਰ 2500 ਡਾਲਰ,   1500 ਡਾਲਰ ਅਤੇ 1000 ਡਾਲਰ ਦੇ ਪੁਰਸਕਾਰ ਹੋਣਗੇ।   

ਆਯੁਸ਼  ਮੰਤਰਾਲਾ  ਨੇ ਸਾਰਿਆਂ ਨੂੰ ਵਧੀ ਹੋਈ ਮਿਆਦ ਦੀ ਵਰਤੋਂ ਕਰਨ ਅਤੇ ਬਿਨਾ ਅਧਿਕ ਦੇਰੀ ਕੀਤੇ ਵੀਡੀਓ ਭੇਜਣ ਦਾ ਸੱਦਾ ਦਿੱਤਾ ਹੈ।

***
ਐੱਮਵੀ/ਐੱਸਕੇ


(Release ID: 1631387) Visitor Counter : 238