ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਲਾਓ ਪੀਪਲਸ ਡੈਮੋਕ੍ਰੇਟਿਕ ਰਿਪਬਲਿਕ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ. ਥੌਂਗਲੌਨ ਸਿਸੋਉਲਿਥ (H.E. Dr. Thongloun Sisoulith) ਦਰਮਿਆਨ ਫੋਨ ’ਤੇ ਗੱਲਬਾਤ

Posted On: 12 JUN 2020 8:44PM by PIB Chandigarh


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਾਓ ਪੀਪਲਸ ਡੈਮੋਕ੍ਰੇਟਿਕ ਰਿਪਬਲਿਕ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ. ਥੌਂਗਲੌਨ ਸਿਸੋਉਲਿਥ (H.E. Dr. ThonglounSisoulith) ਨਾਲ ਫੋਨ ’ਤੇ ਗੱਲਬਾਤ ਕੀਤੀ।

ਇਸ ਗੱਲਬਾਤ ਵਿੱਚ ਦੋਹਾਂ ਨੇਤਾਵਾਂ ਨੇ ਗਲੋਬਲ ਕੋਵਿਡ-19 ਮਹਾਮਾਰੀ ਤੋਂ ਪੈਦਾ ਸਿਹਤ ਅਤੇ ਆਰਥਿਕ ਚੁਣੌਤੀਆਂ ’ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਨੇ ਲਾਓਸ ਵਿੱਚ ਇਸ ਮਹਾਮਾਰੀ ਦੀ ਰੋਕਥਾਮ ਲਈ ਲਾਓ ਪੀਡੀਆਰ ਸਰਕਾਰ ਦੁਆਰਾ ਕੀਤੇ ਗਏ ਪ੍ਰਭਾਵੀ ਉਪਾਵਾਂ ਦੀ ਸ਼ਲਾਘਾ ਕੀਤੀ।

ਦੋਹਾਂ ਨੇਤਾਵਾਂ ਨੇ ਕੋਵਿਡ ਦੇ ਬਾਅਦ ਨਵੀਂ ਦੁਨੀਆ ਦੇ ਅਨੁਰੂਪ ਤਿਆਰ ਹੋਣ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਜ਼ਰੂਰਤ ਅਤੇ ਬਿਹਤਰੀਨ ਪਿਰਤਾਂ ਅਤੇ ਅਨੁਭਵਾਂ ਨੂੰ ਸਾਂਝਾ ਕਰਨ ’ਤੇ ਸਹਿਮਤੀ ਪ੍ਰਗਟਾਈ।

ਪ੍ਰਧਾਨ ਮੰਤਰੀ ਨੇ ਲਾਓਸ ਦੇ ਨਾਲ ਭਾਰਤ ਦੇ ਇਤਿਹਾਸਿਕ ਅਤੇ ਸੱਭਿਆਚਾਰਕ ਸਬੰਧਾਂ ’ਤੇ ਪ੍ਰਕਾਸ਼ ਪਾਇਆ ਅਤੇ ਲਾਓਸ ਦੇ ਵਾਤ ਫੋ (Vat Phou) ਵਿੱਚ ਵਿਸ਼ਵ ਵਿਰਾਸਤ ਸਥਲ ਦੇ ਪੁਨਰਨਿਰਮਾਣ ਵਿੱਚ ਸ਼ਾਮਲ ਹੋਣ ’ਤੇ ਤਸੱਲੀ ਪ੍ਰਗਟਾਈ। ਲਾਓਸ ਦੇ ਪ੍ਰਧਾਨ ਮੰਤਰੀ ਨੇ ਲਾਓਸ ਦੇ ਵਿਕਾਸ ਪ੍ਰੋਗਰਾਮਾਂ, ਸਮਰੱਥਾ ਨਿਰਮਾਣ ਅਤੇ ਵਜੀਫਿਆਂ ਵਾਸਤੇ ਭਾਰਤ ਦੇ ਸਮਰਥਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।
 
ਪ੍ਰਧਾਨ ਮੰਤਰੀ ਨੇ ਭਾਰਤ ਦੇ ਵਿਸਤਾਰਿਤ ਗੁਆਂਢ ਨੀਤੀ ਵਿੱਚ ਮਹੱਤਵਪੂਰਨ ਭਾਗੀਦਾਰ ਲਾਓ ਪੀਡੀਆਰ ਨਾਲ ਆਪਣੀ ਵਿਕਾਸ ਸਾਂਝੇਦਾਰੀ ਨੂੰ ਜਾਰੀ ਰੱਖਣ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ ।

**** 

ਵੀਆਰਆਰਕੇ/ਕੇਪੀ



(Release ID: 1631317) Visitor Counter : 201