ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਪਹਿਲੀ ਡਬਲ ਸਟੈਕ ਕੰਟੇਨਰ ਟ੍ਰੇਨ ਉੱਚ ਦਰਜੇ ਦੇ ਓਐੱਚਈ ਇਲੈਕਟ੍ਰੀਫਾਈਡ ਸੈਕਸ਼ਨਾਂ ਉੱਤੇ ਚਲਾ ਕੇ ਨਵਾਂ ਵਿਸ਼ਵ ਬੈਂਚ ਮਾਰਕ ਸਥਾਪਿਤ ਕੀਤਾ

ਮਾਲ ਢੁਆਈ ਅਪ੍ਰੇਸ਼ਨਾਂ ਵਿੱਚ ਇਨੋਵੇਸ਼ਨ, ਗਤੀ ਅਤੇ ਅਨੁਕੂਲਣ ਉੱਤੇ ਜ਼ੋਰ


1 ਅਪ੍ਰੈਲ 2020 ਤੋਂ 10 ਜੂਨ 2020 ਤੱਕ ਭਾਰਤੀ ਰੇਲਵੇ ਨੇ ਆਪਣੀਆਂ ਨਿਰਵਿਘਨ 24 ਘੰਟੇ ਮਾਲ ਢੁਆਈ ਕਰਨ ਵਾਲੀਆਂ ਟ੍ਰੇਨਾਂ ਦੇ ਸੰਚਾਲਨ ਰਾਹੀਂ 178.68 ਮਿਲੀਅਨ ਟਨ ਵਸਤਾਂ ਦੀ ਢੋਆ ਢੁਆਈ ਕੀਤੀ


32.40 ਲੱਖ ਤੋਂ ਵੱਧ ਵੈਗਨਾਂ ਨੇ 24 ਮਾਰਚ, 2020 ਤੋਂ 10 ਜੂਨ, 2020 ਤੱਕ ਮਾਲ ਸਪਲਾਈ ਕਰਕੇ ਸਪਲਾਈ ਚੇਨ ਨੂੰ ਜਾਰੀ ਰੱਖਿਆ, ਇਨ੍ਹਾਂ ਵਿੱਚੋਂ 18 ਲੱਖ ਤੋਂ ਵੱਧ ਵੈਗਨਾਂ ਜ਼ਰੂਰੀ ਵਸਤਾਂ ਲੈ ਕੇ ਗਈਆਂ


22 ਮਾਰਚ, 2020 ਤੋਂ 10 ਜੂਨ, 2020 ਤੱਕ ਕੁੱਲ 3897 ਪਾਰਸਲ ਟ੍ਰੇਨਾਂ ਭਾਰਤੀ ਰੇਲਵੇ ਦੁਆਰਾ ਚਲਾਈਆਂ ਗਈਆਂ ਜਿਨ੍ਹਾਂ ਵਿੱਚ 1,39,196 ਟਨ ਸਮਾਨ ਦੀ ਢੁਆਈ ਹੋਈ

Posted On: 11 JUN 2020 6:00PM by PIB Chandigarh

ਭਾਰਤੀ ਰੇਲਵੇ ਨੇ ਪਹਿਲੀ ਓਵਰ ਹੈੱਡ ਇਕੁਇਪਮੈਂਟ (ਓਐੱਚਈ) ਟ੍ਰੇਨ ਚਾਲੂ ਕਰਕੇ ਇੱਕ ਨਵਾਂ ਵਿਸ਼ਵ ਬੈਂਚ ਮਾਰਕ ਸਥਾਪਿਤ ਕੀਤਾ, ਜਿਸ ਵਿੱਚ 7.59 ਮੀਟਰ ਦੀ ਉਚਾਈ ਉੱਤੇ ਸੰਪਰਕ ਤਾਰ ਲਗੀ ਹੋਈ ਹੈ ਅਤੇ ਇਹ ਡਬਲ ਸਟੈਕ ਕੰਟੇਨਰ ਇਲੈਕਟ੍ਰੀਫਾਈਡ ਗੱਡੀ ਪੱਛਮੀ ਰੇਲਵੇ ਵਿੱਚ ਇਲੈਕਟ੍ਰੀਫਾਈਡ ਖੇਤਰ ਵਿੱਚ ਸਫਲਤਾ ਨਾਲ ਚਲਾਈ ਗਈ ਇਹ ਸ਼ਾਨਦਾਰ ਪ੍ਰਾਪਤੀ ਆਪਣੇ ਆਪ ਵਿੱਚ ਦੁਨੀਆ ਵਿੱਚ ਪਹਿਲੀ ਕਿਸਮ ਦੀ ਹੈ ਅਤੇ ਇਸ ਨਾਲ ਗ੍ਰੀਨ ਇੰਡੀਆ ਦੇ ਖਾਹਿਸ਼ੀ ਮਿਸ਼ਨ ਵਿੱਚ ਤੇਜ਼ੀ ਆਵੇਗੀ ਇਸ ਬੇਮਿਸਾਲ ਵਿਕਾਸ ਨਾਲ ਭਾਰਤੀ ਰੇਲਵੇ ਨੂੰ ਉੱਚ ਦਰਜੇ ਦੇ ਓਐੱਚਈ ਇਲੈਕਟ੍ਰੀਫਾਈਡ ਸੈਕਸ਼ਨਾਂ ਉੱਤੇ ਚਲਾ ਕੇ ਨਵਾਂ ਡਬਲ ਸਟੈਕ ਕੰਟੇਨਰ ਗੱਡੀ ਚਲਾਉਣ ਦਾ ਮਾਣ ਹਾਸਲ ਹੋਇਆ ਹੈ ਇਹ ਗੱਡੀ 10 ਜੂਨ, 2020 ਨੂੰ ਸਫਲਤਾ ਨਾਲ ਗੁਜਰਾਤ ਵਿੱਚ ਪਾਲਨਪੁਰ ਤੋਂ ਬੋਟਡ ਸਟੇਸ਼ਨਾਂ ਦਰਮਿਆਨ ਚੱਲੀ

 

ਇਸ ਤਰ੍ਹਾਂ ਦੀਆਂ ਪਹਿਲਾਂ ਵਿੱਚ ਜ਼ੋਰ ਇਨੋਵੇਸ਼ਨ, ਗਤੀ ਅਤੇ ਮਾਲ ਢੁਆਈ ਅਪ੍ਰੇਸ਼ਨਾਂ ਦੇ ਅਨੁਕੂਲਣ ਉੱਤੇ ਦਿੱਤਾ ਜਾਂਦਾ ਹੈ ਭਾਵੇਂ ਕੋਵਿਡ ਲੌਕਡਾਊਨ ਦੌਰਾਨ ਸਮਾਂ ਜ਼ਾਇਆ ਹੋਇਆ ਪਰ ਇਸ ਦੇ ਬਾਵਜੂਦ ਮੰਤਰਾਲਾ ਦੁਆਰਾ ਪਿਛਲੇ ਸਾਲਾਂ ਦੇ ਮਾਲ ਢੁਆਈ ਦੇ ਅੰਕੜਿਆਂ ਤੋਂ ਅੱਗੇ ਲੰਘਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ

 

ਇੱਕ ਅਪ੍ਰੈਲ, 2020 ਤੋਂ 10 ਜੂਨ, 2020 ਦਰਮਿਆਨ ਭਾਰਤੀ ਰੇਲਵੇ ਨੇ 178.68 ਮਿਲੀਅਨ ਟਨ ਸਮਾਨ ਦੀ ਢੁਆਈ ਦੇਸ਼ ਭਰ ਵਿੱਚ ਚਲਣ ਵਾਲੇ ਮਾਲ ਢੁਆਈ ਅਪ੍ਰੇਸ਼ਨਾਂ ਦੌਰਾਨ ਕੀਤੀ

 

24 ਮਾਰਚ, 2020 ਤੋਂ 10 ਜੂਨ, 2020 ਤੱਕ 32.40 ਲੱਖ ਤੋਂ ਵੱਧ ਵੈਗਨਾਂ ਨੇ ਸਪਲਾਈ ਚੇਨ ਨੂੰ ਜਾਰੀ ਰੱਖਦੇ ਹੋਏ ਸਮਾਨ ਦੀ ਸਪਲਾਈ ਕੀਤੀ ਇਨ੍ਹਾਂ ਵਿੱਚੋਂ 18 ਲੱਖ ਤੋਂ ਵੱਧ ਵੈਗਨਾਂ ਰਾਹੀਂ ਜ਼ਰੂਰੀ ਵਸਤਾਂ ਜਿਵੇਂ ਕਿ ਅਨਾਜ, ਨਮਕ, ਖੰਡ, ਦੁੱਧ, ਖਾਣ ਵਾਲੇ ਤੇਲ, ਪਿਆਜ਼, ਫਲ ਅਤੇ ਸਬਜ਼ੀਆਂ, ਪੈਟਰੋਲੀ ਉਤਪਾਦ, ਕੋਲਾ, ਖਾਦਾਂ ਆਦਿ ਦੇਸ਼ ਭਰ ਵਿੱਚ ਭੇਜੀਆਂ ਗਈਆਂ ਇੱਕ ਅਪ੍ਰੈਲ, 2020 ਤੋਂ 10 ਜੂਨ, 2020 ਦਰਮਿਆਨ ਰੇਲਵੇ ਨੇ 12.74 ਮਿਲੀਅਨ ਟਨ ਅਨਾਜ ਦੀ ਢੁਆਈ ਕੀਤੀ ਜਦਕਿ ਪਿਛਲੇ ਸਾਲ ਇਸ ਸਮੇਂ ਵਿੱਚ 6.79 ਮਿਲੀਅਨ ਟਨ ਅਨਾਜ ਦੀ ਢੁਆਈ ਹੋਈ ਸੀ

 

ਇਸ ਤੋਂ ਇਲਾਵਾ 22 ਮਾਰਚ, 2020 ਤੋਂ 10 ਜੂਨ, 2020 ਤੱਕ ਕੁੱਲ 3,897 ਪਾਰਸਲ ਟ੍ਰੇਨਾਂ ਭਾਰਤੀ ਰੇਲਵੇ ਦੁਆਰਾ ਚਲਾਈਆਂ ਗਈਆਂ ਜਿਨ੍ਹਾਂ ਵਿੱਚੋਂ 3,790 ਟ੍ਰੇਨਾਂ ਟਾਈਮ ਟੇਬਲ ਅਨੁਸਾਰ ਚਲੀਆਂ ਇਨ੍ਹਾਂ ਪਾਰਸਲ ਟ੍ਰੇਨਾਂ ਵਿੱਚ ਕੁੱਲ 1,39,196 ਟਨ ਮਾਲ ਦੀ ਢੁਆਈ ਹੋਈ

 

 

*****

 

 

ਡੀਜੇਐੱਨ/ਐੱਸਜੀ/ਐੱਮਕੇਵੀ


(Release ID: 1630994)