ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਬਾਰੇ ਅੱਪਡੇਟ

ਤੰਦਰੁਸਤ ਹੋ ਚੁੱਕੇ ਰੋਗੀਆਂ ਦੀ ਸੰਖਿਆ ਸਰਗਰਮ ਰੋਗੀਆਂ ਦੀ ਸੰਖਿਆ ਨਾਲੋਂ ਜ਼ਿਆਦਾ ਹੋਈ


ਆਈਸੀਐੱਮਆਰ ਦੁਆਰਾ 50 ਲੱਖ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਕੀਤੀ ਗਈ

ਕੋਵਿਡ -19 ਪ੍ਰਬੰਧਨ ਵਿੱਚ ਰਾਜਾਂ ਦੀ ਸਹਾਇਤਾ ਕਰਨ ਲਈ 6 ਸ਼ਹਿਰਾਂ ਵਿੱਚ ਕੇਂਦਰੀ ਟੀਮਾਂ ਤੈਨਾਤ

Posted On: 10 JUN 2020 4:20PM by PIB Chandigarh


ਪਿਛਲੇ 24 ਘੰਟਿਆਂ ਦੌਰਾਨ 5,991 ਰੋਗੀ ਕੋਵਿਡ-19 ਰੋਗ ਤੋਂ ਮੁਕਤ ਹੋ ਚੁੱਕੇ ਹਨ। ਇਸ ਨਾਲ ਤੰਦਰੁਸਤ ਹੋ ਚੁੱਕੇ ਰੋਗੀਆਂ ਦੀ ਸੰਖਿਆ ਵਧ ਕੇ 1,35,205 ਹੋ ਗਈ ਹੈ, ਜਦਕਿ ਸਰਗਰਮ ਰੋਗੀਆਂ ਦੀ ਕੁੱਲ ਸੰਖਿਆ ਹੁਣ 1,33,632 ਹੈ। ਪਹਿਲੀ ਵਾਰ, ਤੰਦਰੁਸਤ ਹੋ ਚੁੱਕੇ ਰੋਗੀਆਂ ਦੀ ਕੁੱਲ ਸੰਖਿਆ ਸਰਗਰਮ ਰੋਗੀਆਂ ਦੀ ਸੰਖਿਆ ਤੋਂ ਜ਼ਿਆਦਾ ਹੋ ਗਈ ਹੈ। ਰਿਕਵਰੀ ਦੀ ਦਰ ਹੁਣ 48.88 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ।

ਇਸ ਤੋਂ ਇਲਾਵਾ, ਆਈਸੀਐੱਮਆਰ ਦੁਆਰਾ ਕੀਤੀ ਗਈ ਜਾਂਚ ਦੀ ਗਿਣਤੀ 50 ਲੱਖ ਤੋਂ ਜ਼ਿਆਦਾ ਹੋ ਗਈ ਹੈ, ਅੱਜ ਇਹ ਸੰਖਿਆ 50,61,332 ਹੈ। ਪਿਛਲੇ 24 ਘੰਟਿਆਂ ਦੌਰਾਨ, ਆਈਸੀਐੱਮਆਰ ਨੇ 1,45,216 ਨਮੂਨਿਆਂ ਦੀ ਜਾਂਚ ਕੀਤੀ ਹੈ। ਆਈਸੀਐੱਮਆਰ ਨੇ ਸੰਕ੍ਰਮਿਤ ਵਿਅਕਤੀਆਂ ਵਿੱਚ ਨੋਵੇਲ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਲਈ ਜਾਂਚ ਸਮਰੱਥਾ ਵਿੱਚ ਵਾਧਾ ਜਾਰੀ ਰੱਖਿਆ ਹੈ। ਸਰਕਾਰੀ ਪ੍ਰਯੋਗਸ਼ਾਲਾਵਾਂ ਦੀ ਸੰਖਿਆ ਹੁਣ ਵਧ ਕੇ 590 ਹੋ ਗਈ ਹੈ ਅਤੇ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਦੀ ਸੰਖਿਆ ਹੁਣ 233 (ਕੁੱਲ 823) ਹੋ ਗਈ ਹੈ।
ਛੇ ਸ਼ਹਿਰਾਂ-ਮੁੰਬਈ, ਅਹਿਮਦਾਬਾਦ, ਚੇਨਈ, ਕੋਲਕਾਤਾ, ਦਿੱਲੀ ਅਤੇ ਬੰਗਲੁਰੂ ਵਿੱਚ ਕੋਵਿਡ-19 ਲਈ ਸ਼ੁਰੂ ਕੀਤੇ ਗਏ ਜਨਤਕ ਸਿਹਤ ਉਪਾਵਾਂ ਦੀ ਸਮੀਖਿਆ ਕਰਨ ਲਈ ਰਾਜ ਸਿਹਤ ਵਿਭਾਗਾਂ ਅਤੇ ਮਿਊਂਸਪਲ ਹੈਲਥ ਅਧਿਕਾਰੀਆਂ ਨੂੰ ਤਕਨੀਕੀ ਸਹਾਇਤਾ ਅਤੇ ਮੁਢਲੀ ਮਦਦ ਉਪਲੱਬਧ ਕਰਵਾਉਣ ਲਈ ਕੇਂਦਰੀ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ।

ਇਹ ਟੀਮਾਂ ਕੋਵਿਡ-19 ਲਈ ਸ਼ੁਰੂ ਕੀਤੇ ਜਨਤਕ ਸਿਹਤ ਉਪਾਵਾਂ ਦੀ ਸਮੀਖਿਆ ਕਰਨ ਲਈ ਅਗਲੇ ਇੱਕ ਹਫਤੇ ਦੇ ਅੰਦਰ ਜ਼ਿਕਰ ਕੀਤੇ ਸ਼ਹਿਰਾਂ ਦਾ ਦੌਰਾ ਸ਼ੁਰੂ ਕਰ ਦੇਣਗੀਆਂ। ਇਹ ਟੀਮਾਂ ਸ਼ੁਰੂ ਕੀਤੀਆਂ ਗਈਆਂ ਗਤੀਵਿਧੀਆਂ ਦੀ ਰੋਜ਼ਾਨਾ ਰਿਪੋਰਟ ਰਾਜ ਦੇ ਸਿਹਤ ਵਿਭਾਗ ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਪੇਸ਼ ਕਰਨਗੀਆਂ। ਉਹ ਤਤਕਾਲ ਮਹੱਤਵ ਦੇ ਕਿਸੇ ਮੁੱਦੇ ਦੇ ਸਬੰਧ ਵਿੱਚ ਉਨ੍ਹਾਂ ਨੂੰ ਸੂਚਿਤ ਕਰਨਗੀਆਂ ਅਤੇ ਦੌਰਾ ਸੰਪੰਨ ਹੋਣ ਤੋਂ ਪਹਿਲਾਂ ਆਪਣੀਆਂ ਟਿਪਣੀਆਂ ਅਤੇ ਸੁਝਾਵਾਂ ਦੀ ਇੱਕ ਰਿਪੋਰਟ ਪੇਸ਼ ਕਰੇਗੀਆਂ।

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਅਡਵਾਇਜ਼ਰੀ ’ਤੇ ਸਾਰੀ ਪ੍ਰਮਾਣਿਕ ਅਤੇ ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਨਾਲ ਇਸ ਸਾਈਟ ’ਤੇ ਜਾਓ: https://www.mohfw.gov.in/ ਅਤੇ @MoHFW_INDIA ।
 
ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨ technicalquery.covid19@gov.in ’ਤੇ ਅਤੇ ਹੋਰ ਪ੍ਰਸ਼ਨ ncov2019@gov.in ਅਤੇ @CovidIndiaSeva ’ਤੇ ਭੇਜੇ ਜਾ ਸਕਦੇ ਹਨ।
 
ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਪ੍ਰਸ਼ਨ ਲਈ ਕਿਰਪਾ ਕਰਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ +91-11-23978046 ਜਾਂ 1075 (ਟੌਲ ਫ੍ਰੀ) ’ਤੇ ਕਾਲ ਕਰੋ। ਕੋਵਿਡ-19 ’ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇਸ ’ਤੇ ਉਪਲੱਬਧ ਹੈ: https://www.mohfw.gov.in/pdf/coronvavirushelplinenumber.pdf 
 
****

ਐੱਮਵੀ/ਐੱਸਜੀ(Release ID: 1630764) Visitor Counter : 10