ਕਿਰਤ ਤੇ ਰੋਜ਼ਗਾਰ ਮੰਤਰਾਲਾ
ਈਪੀਐੱਫਓ ਨੇ ਲੌਕਡਾਊਨ ਦੇ ਦੌਰਾਨ 36.02 ਲੱਖ ਦਾਅਵਿਆਂ ਦਾ ਨਿਪਟਾਰਾ ਕੀਤਾ
ਇਨ੍ਹਾਂ ਵਿੱਚੋਂ 74 % ਤੋਂ ਜ਼ਿਆਦਾ ਲਾਭਾਰਥੀ ਘੱਟ ਤਨਖ਼ਾਹ ਲੈਣ ਵਾਲੇ ਹਨ
Posted On:
09 JUN 2020 4:33PM by PIB Chandigarh
ਕਰਮਚਾਰੀ ਭਵਿੱਖ ਫੰਡ ਸੰਗਠਨ (ਈਪੀਐੱਫਓ) ਨੇ ਕੋਵਿਡ ਲੌਕਡਾਊਨ ਦੇ ਕਠਿਨ ਸਮੇਂ ਵਿੱਚ ਆਪਣੇ ਮੈਂਬਰਾਂ ਦਾ ਜੀਵਨ ਸੁਖਾਲ਼ਾ ਬਣਾਈ ਰੱਖਣ ਦੇ ਲਈ ਉਨ੍ਹਾਂ ਨੂੰ ਸਮੇਂ 'ਤੇ ਅਤੇ ਪ੍ਰਭਾਵੀ ਤਰੀਕੇ ਨਾਲ ਸੇਵਾਵਾਂ ਉਪਲੱਬਧ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਈਪੀਐੱਫਓ ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਤਹਿਤ ਇੱਕ ਕਾਨੂੰਨੀ ਬਾਡੀ ਹੈ। ਲੌਕਡਾਊਨ ਦੀਆਂ ਪਾਬੰਦੀਆਂ ਦੇ ਬਾਵਜੂਦ ਈਪੀਐੱਫਓ ਨੇ ਅਪ੍ਰੈਲ ਅਤੇ ਮਈ 2020 ਦੇ ਦੌਰਾਨ 11,540 ਕਰੋੜ ਰੁਪਏ ਦੇ 36.02 ਦਾਅਵਿਆਂ ਦਾ ਨਿਪਟਾਰਾ ਕੀਤਾ ਅਤੇ ਇਸ ਵਿੱਚੋਂ 4580 ਕਰੋੜ ਰੁਪਏ ਦੇ 15.54 ਲੱਖ ਦਾਅਵੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਦੇ ਤਹਿਤ ਕੋਵਿਡ-19 ਸੰਕਟ ਦੇ ਦੌਰਾਨ ਕੀਤੇ ਗਏ ਵਿਸ਼ੇਸ਼ ਪ੍ਰਬੰਧ ਦੇ ਤਹਿਤ ਨਿਪਟਾਏ ਗਏ।
ਕੋਵਿਡ-19 ਦੇ ਕਠਿਨ ਸਮੇਂ ਵਿੱਚ ਭਵਿੱਖ ਫੰਡ ਤੋਂ ਪੇਸ਼ਗੀ ਨਿਕਾਸੀ ਦੀ ਸੁਵਿਧਾ ਨਾਲ ਈਪੀਐੱਫਓ ਦੇ ਮੈਂਬਰਾਂ, ਵਿਸ਼ੇਸ਼ ਰੂਪ ਨਾਲ 15,000 ਰੁਪਏ ਤੋਂ ਘੱਟ ਮਹੀਨਾਵਾਰ ਤਨਖ਼ਾਹ ਲੈਣ ਵਾਲੇ ਮੈਂਬਰਾਂ ਨੂੰ ਕਾਫੀ ਮਦਦ ਮਿਲੀ। ਇਸ ਦੇ ਤਹਿਤ ਮੈਂਬਰ ਆਪਣੀ ਤਿੰਨ ਮਹੀਨੇ ਦੀ ਮੂਲ ਤਨਖ਼ਾਹ ਅਤੇ ਮਹਿੰਗਾਈ ਭੱਤੇ ਜਾਂ ਈਪੀਐੱਫ ਖਾਤੇ ਵਿੱਚ ਜਮ੍ਹਾ ਰਕਮ ਦੇ 75% ਵਿੱਚੋਂ ਜੋ ਵੀ ਘੱਟ ਹੋਵੇ ਕਢਵਾ ਸਕਦੇ ਹਨ। ਇਸ ਵਿੱਚੋਂ ਕਈ ਕਾਮਿਆਂ ਨੂੰ ਸਮੇਂ 'ਤੇ ਬਹੁਤ ਰਾਹਤ ਮਿਲੀ ਹੈ।
ਲੌਕਡਾਊਨ ਮਿਆਦ ਦੇ ਦੌਰਾਨ ਜਿਨ੍ਹਾਂ ਮੈਂਬਰਾਂ ਦੇ ਦਾਅਵੇ ਨਿਪਟਾਏ ਗਏ ੳਨ੍ਹਾਂ ਦੀ ਤਨਖ਼ਾਹ ਸ਼੍ਰੇਣੀ ਦੇ ਅੰਕੜਿਆਂ 'ਤੇ ਇੱਕ ਝਾਤ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਅਜਿਹੇ ਕੁੱਲ ਦਾਅਵੇਦਾਰਾਂ ਵਿੱਚੋਂ 74% ਤੋਂ ਜ਼ਿਆਦਾ 15,000 ਰੁਪਏ ਤੋਂ ਘੱਟ ਤਨਖ਼ਾਹ ਲੈਣ ਵਾਲੇ ਲੋਕ ਸਨ,ਜਦਕਿ 50,000 ਰੁਪਏ ਤੋਂ ਜ਼ਿਅਦਾ ਤਨਖ਼ਾਹ ਲੈਣ ਵਾਲੇ ਕੇਵਲ 2% ਲੋਕਾਂ ਨੈ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣ ਲਈ ਅਰਜ਼ੀ ਦਿੱਤੀ। ਕੁੱਲ ਨਿਪਟਾਏ ਗਏ ਦਾਅਵਿਆਂ ਵਿੱਚੋਂ 24% ਅਜਿਹੇ ਲੋਕਾਂ ਦੇ ਸਨ, ਜਿਨ੍ਹਾ ਦੀ ਮਹੀਨਾਵਾਰ ਤਨਖ਼ਾਹ 15,000 ਰੁਪਏ ਤੋਂ 50,000 ਰੁਪਏ ਦੇ ਵਿੱਚਕਾਰ ਸੀ।
ਕਾਰਜ ਸਥਾਨ 'ਤੇ ਜ਼ਰੂਰੀ ਸਰੀਰਕ ਦੂਰੀ ਬਣਾਏ ਕੇ ਰੱਖਣ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਈਪੀਐੱਫਓ ਨੇ ਲੌਕਡਾਊਨ ਦੇ ਦੌਰਾਨ 50% ਤੋਂ ਵੀ ਘੱਟ ਕਰਮਚਾਰੀਆਂ ਦੇ ਨਾਲ ਕੰਮਕਾਜ ਕੀਤਾ।ਕਰਮਚਾਰੀਆ ਦੀ ਕਮੀ ਦੇ ਬਾਵਜੂਦ ਈਪੀਐੱਫਓ ਦੇ ਵੱਲੋਂ ਕੋਵਿਡ-19 ਪੇਸ਼ਗੀ ਭੁਗਤਾਨ ਦੇ ਦਾਅਵੇ ਨਿਪਟਾਉਣ ਵਿੱਚ ਤਿੰਨ ਦਿਨ ਦਾ ਸਮਾਂ ਲਿਆ, ਜਦ ਕਿ ਇਸ ਤੋਂ ਪਹਿਲਾ ਇਸ ਕੰਮ ਦੇ ਲਈ ਦਸ ਦਿਨ ਦਾ ਸਮਾਂ ਲਗਦਾ ਸੀ।ਈਪੀਐੱਫਓ ਨੇ 50% ਤੋਂ ਘੱਟ ਕਰਮਚਾਰੀਆਂ ਦੇ ਨਾਲ ਕੰਮ ਕਰਨ ਦੇ ਬਾਵਜੂਦ ਅਪ੍ਰੈਲ-ਮਈ 2019 ਵਿੱਚ ਨਿਪਟਾਏ ਗਏ ਕੁੱਲ 33.5 ਲੱਖ ਦਾਅਵਿਆਂ ਦੀ ਤੁਲਨਾ ਵਿੱਚ ਅਪ੍ਰੈਲ-ਮਈ 2020 ਵਿੱਚ ਕੁੱਲ 36.02 ਲੱਖ ਦਾਅਵਿਆਂ ਦਾ ਨਿਪਟਾਰਾ ਕੀਤਾ ਜੋ ਕਿ ਕਾਰਜਬਲ ਦੀ ਉਤਪਾਦਕਤਾ ਦੇ ਲਿਹਾਜ਼ ਨਾਲ 100% ਦਾ ਵਾਧਾ ਦਰਸਾਉਂਦਾ ਹੈ। ਈਪੀਐੱਫਓ ਦੇ ਕਰਮਚਾਰੀਆ ਦੀ ਪ੍ਰਤੀਬੱਧਤਾ ਦੇ ਇਲਾਵਾ,ਦਾਅਵਿਆਂ ਨੂੰ ਨਿਪਟਾਉਣ ਦੇ ਮਾਮਲੇ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਨ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਇਸਤੇਮਾਲ ਨੇ ਵੀ ਵੱਡੀ ਭੂਮਿਕਾ ਨਿਭਾਈ।
ਕਿਉਂਕਿ ਈਪੀਐੱਫਓ ਦੇ ਦਫ਼ਤਰ ਘੱਟ ਕਰਮਚਾਰੀਆਂ ਦੇ ਨਾਲ ਕੰਮ ਕਰਦੇ ਰਹੇ ਅਜਿਹੇ ਵਿੱਚ ਮੈਂਬਰਾਂ ਦੀਆ ਉਮੀਦਾਂ ਨੂੰ ਪੂਰਾ ਕਰਨ ਦੇ ਲਈ ਕੁਝ ਨਵੇਂ ਤਰੀਕੇ ਨਾਲ ਕੰਮ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਪ੍ਰਤੀਕੂਲ ਪਰਸਥਿਤੀਆਂ ਨੂੰ ਅਵਸਰ ਵਿੱਚ ਬਦਲ ਕੇ, ਈਪੀਐੱਫਓ ਨੇ ਆਪਣੀ ਪਹਿਲੀ ਪੂਰੀ ਤਰ੍ਹਾਂ ਸਵੈਚਾਲਿਤ ਦਾਅਵਾ ਨਿਪਟਾਉਣ ਪ੍ਰਣਾਲੀ ਸਿਰਫ ਪੰਜ ਦਿਨਾਂ ਦੇ ਰਿਕਾਰਡ ਸਮੇਂ ਵਿੱਚ ਸ਼ੁਰੂ ਕਰ ਦਿੱਤੀ।ਇਸ ਪ੍ਰਣਾਲੀ ਦੇ ਮਾਧਿਅਮ ਨਾਲ ਕੋਵਿਡ-19 ਪੇਸ਼ਗੀ ਨਿਕਾਸੀ ਦੇ ਲਗਭਗ 54% ਦਾਅਵਿਆਂ ਦਾ ਨਿਪਟਾਰਾ ਸਵੈਚਾਲਿਤ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਇਸ ਪ੍ਰਣਾਲੀ ਨਾਲ ਭਵਿੱਖ ਵਿੱਚ ਈਪੀਐੱਫਓ ਦੁਆਰਾ ਦਾਅਵਿਆਂ ਨੂੰ ਕਾਫੀ ਘੱਟ ਸਮੇਂ ਵਿੱਚ ਨਿਪਟਾਏ ਜਾਣ ਦੀ ਉਮੀਦ ਹੈ।
ਕੰਮ ਕਾਜ ਦੀ ਸਵੈਚਾਲਿਤ ਪ੍ਰਣਾਲੀ ਅਤੇ ਸਮਰਪਿਤ ਕਰਮਚਾਰੀਆਂ ਦੇ ਨਾਲ ਈਪੀਐੱਫਓ ਹਰੇਕ ਕੰਮਕਾਜੀ ਦਿਨ ਵਿੱਚ ਕਰੀਬ 270 ਕਰੋੜ ਰੁਪਏ ਦੇ ਨਾਲ 80,000 ਤੋਂ ਜ਼ਿਆਦਾ ਦਾਅਵਿਆਂ ਦਾ ਨਿਪਟਾਰਾ ਕਰਦੇ ਹੋਏ ਸੰਕਟ ਦੇ ਇਸ ਸਮੇਂ ਵਿੱਚ ਆਪਣੇ ਮੈਂਬਰਾਂ ਦੇ ਲਈ ਵੱਡੀ ਸਮਾਜਿਕ ਸੁਰੱਖਿਆ ਸੁਨਿਸ਼ਚਿਤ ਕਰ ਰਿਹਾ ਹੈ।
*****
ਆਰਸੀਜੇ/ਅੇੱਸਕੇਪੀ/ਆਈਏ
(Release ID: 1630586)
Visitor Counter : 181