ਰੇਲ ਮੰਤਰਾਲਾ

ਭਾਰਤੀ ਰੇਲਵੇ ਰਾਜਾਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦੇਣਾ ਜਾਰੀ ਰੱਖੇਗਾ

ਰੇਲਵੇ ਬੋਰਡ ਦੇ ਚੇਅਰਮੈਨ ਨੇ ਦੁਹਰਾਇਆ ਹੈ ਕਿ ਜਿੰਨੀਆਂ ਵੀ ਟ੍ਰੇਨਾਂ ਲੋੜੀਂਦੀਆਂ ਹਨ ਉਹ 24 ਘੰਟਿਆਂ ਵਿੱਚ ਮੁਹੱਈਆ ਕਰਵਾਈਆਂ ਜਾਣਗੀਆਂ

ਹੁਣ ਤੱਕ 4347 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਚੁੱਕੀਆਂ ਹਨ ਅਤੇ ਲਗਭਗ 60 ਲੱਖ ਲੋਕਾਂ ਨੂੰ ਲਿਜਾਇਆ ਗਿਆ ਹੈ

Posted On: 09 JUN 2020 5:07PM by PIB Chandigarh

ਭਾਰਤੀ ਰੇਲਵੇ ਰਾਜਾਂ ਦੀਆਂ ਲੋੜਾਂ ਅਨੁਸਾਰ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਰਾਹੀਂ ਪ੍ਰਵਾਸੀਆਂ ਨੂੰ ਅਰਾਮਦਾਇਕ ਅਤੇ ਸੁਰੱਖਿਅਤ ਤਰੀਕੇ ਨਾਲ ਪਹੁੰਚਾਉਣਾ ਜਾਰੀ ਰੱਖਣ ਲਈ ਪ੍ਰਤੀਬੱਧ ਹੈ।

 

ਹੁਣ ਤੱਕ ਤਕਰੀਬਨ 60 ਲੱਖ ਵਿਅਕਤੀਆਂ ਨੂੰ ਉਨ੍ਹਾਂ ਦੇ ਘਰੇਲੂ ਰਾਜਾਂ ਵਿੱਚ ਲਿਜਾਣ ਲਈ ਭਾਰਤੀ ਰੇਲਵੇ ਦੁਆਰਾ 4347 ਤੋਂ ਵਧੇਰੇ ਸ਼੍ਰਮਿਕ ਸਪੈਸ਼ਲ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ। ਸ਼੍ਰਮਿਕ ਟ੍ਰੇਨਾਂ 1 ਮਈ 2020 ਤੋਂ ਚਲਾਈਆਂ ਜਾ ਰਹੀਆਂ ਹਨ।

 

ਭਾਰਤੀ ਰੇਲਵੇ ਨੇ ਰਾਜ ਸਰਕਾਰਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਰਾਜਾਂ ਦੀ ਮੰਗ ਨੂੰ ਪੂਰਾ ਕਰਨ ਲਈ 24 ਘੰਟਿਆਂ ਦੇ ਅੰਦਰ-ਅੰਦਰ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਮੁਹੱਈਆ ਕਰਵਾਏਗਾ। ਰੇਲਵੇ ਮੰਤਰਾਲੇ ਨੇ ਰਾਜ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਬਾਰੇ ਆਪਣੀ ਜ਼ਰੂਰਤ ਦੱਸਣ ਅਤੇ ਇਹ ਦੇਖਿਆ ਜਾਵੇ ਕਿ ਟ੍ਰੇਨਾਂ ਰਾਹੀਂ ਬਾਕੀ ਬਚੇ ਵਿਅਕਤੀਆਂ ਦੀ ਆਵਾਜਾਈ ਦੀ ਅਨੁਮਾਨਿਤ ਮੰਗ ਪੂਰੀ ਤਰ੍ਹਾਂ ਸਹੀ ਅਤੇ ਨਿਸ਼ਚਿਤ ਹੈ।

 

ਰੇਲਵੇ ਬੋਰਡ ਦੇ ਚੇਅਰਮੈਨ ਨੇ 29 ਮਈ ਅਤੇ 3 ਜੂਨ ਨੂੰ ਇਸ ਵਿਸ਼ੇ ਤੇ ਰਾਜਾਂ ਨੂੰ ਪੱਤਰ ਲਿਖ ਕੇ ਜ਼ੋਰ ਦਿੱਤਾ ਸੀ ਕਿ ਭਾਰਤੀ ਰੇਲਵੇ ਰਾਜਾਂ ਦੁਆਰਾ ਕੀਤੀ ਗਈ ਬੇਨਤੀ ਦੇ 24 ਘੰਟਿਆਂ ਦੇ ਅੰਦਰ-ਅੰਦਰ ਤੁਰੰਤ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦੀ ਲੋੜੀਂਦੀ ਗਿਣਤੀ ਮੁਹੱਈਆ ਕਰਵਾਏਗਾ।ਅੱਜ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਫਿਰ ਇੱਕ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਇਸੇ ਗੱਲ ਤੇ ਜ਼ੋਰ ਦਿੱਤਾ ਗਿਆ ਹੈ।

 

ਭਾਰਤੀ ਰੇਲਵੇ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਵੀ ਕਿਸੇ ਵੀ ਲੋੜ ਲਈ ਅਤਿਰਿਕਤ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਮੁਹੱਈਆ ਕਰਵਾਏਗਾ।

 

ਮਾਣਯੋਗ ਸੁਪਰੀਮ ਕੋਰਟ ਨੇ 28 ਮਈ 2020 ਨੂੰ ਦਿੱਤੇ ਆਪਣੇ ਆਦੇਸ਼ ਵਿੱਚ, ਪ੍ਰਵਾਸੀ ਵਰਕਰਾਂ ਨੂੰ ਉਨ੍ਹਾਂ ਦੇ ਜੱਦੀ ਸਥਾਨਾਂ ਤੇ ਵਾਪਸ ਭੇਜਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ। ਭਾਰਤੀ ਰੇਲਵੇ ਆਦੇਸ਼ ਦੀ ਹੋਰ ਪਾਲਣਾ ਲਈ ਸਾਰੇ ਜ਼ਰੂਰੀ ਕਦਮ ਉਠਾ ਰਿਹਾ ਹੈ।

*****

 

ਡੀਜੇਐੱਨ / ਐੱਸਜੀ / ਐੱਮਕੇਵੀ



(Release ID: 1630566) Visitor Counter : 248