ਰੱਖਿਆ ਮੰਤਰਾਲਾ

ਅਪਰੇਸ਼ਨ ਸਮੁਦਰ ਸੇਤੂ - ਆਈਐੱਨਐੱਸ ਜਲਅਸ਼ਵ 700 ਭਾਰਤੀਆਂ ਨੂੰ ਲੈ ਕੇ ਤੂਤੀਕੋਰਿਨ ਲਈ ਰਵਾਨਾ ਹੋਇਆ

Posted On: 06 JUN 2020 11:05AM by PIB Chandigarh

ਆਪਣੇ ਨਾਗਰਿਕਾਂ ਨੂੰ ਸਮੁੰਦਰ ਰਾਹੀਂ ਵਿਦੇਸ਼ੀ ਤਟਾਂ ਤੋਂ ਵਾਪਸ ਲਿਆਉਣ ਲਈ ਭਾਰਤ  ਦੇ ਰਾਸ਼ਟਰੀ ਪ੍ਰਯਤਨ ਲਈ ਭਾਰਤੀ ਜਲ ਸੈਨਾ ਦੇ ਯੋਗਦਾਨ- ਅਪਰੇਸ਼ਨ ਸਮੁਦਰ ਸੇਤੂ  ਦੇ ਤਹਿਤ ਭਾਰਤੀ ਜਲ ਸੈਨਾ ਜਹਾਜ਼ ਜਲਅਸ਼ਵ ਆਪਣੇ ਤੀਜੇ ਦੌਰੇ ਤੇ 04 ਜੂਨ,  2020 ਨੂੰ ਮਾਲੇਮਾਲਦੀਵ ਪਹੁੰਚਿਆ।  05 ਜੂਨ 2020 ਨੂੰ ਉੱਥੇ ਇਸ ਜਹਾਜ਼ ਵਿੱਚ 700 ਭਾਰਤੀ ਨਾਗਰਿਕ ਸਵਾਰ ਹੋਏ ਅਤੇ ਦੇਰ ਸ਼ਾਮ ਇਹ ਭਾਰਤ ਲਈ ਰਵਾਨਾ ਹੋਇਆ। ਚਲਣ ਸਮੇਂਮਾਲਦੀਵ ਤਟ ਰੱਖਿਅਕ ਦੇ ਕਮਾਂਡੈਂਟ ਕਰਨਲ ਮੁਹੰਮਦ  ਸਲੀਮ ਨੇ ਜਹਾਜ਼ ਦਾ ਦੌਰਾ ਕੀਤਾ

 

https://static.pib.gov.in/WriteReadData/userfiles/image/PIC(2)1JF7.jpeg

 

ਇਸ ਦੌਰੇ  ਦੇ ਨਾਲਜਲਅਸ਼ਵ ਭਾਰਤ ਸਰਕਾਰ  ਦੇ ਮਿਸ਼ਨ ਵੰਦੇ ਭਾਰਤ ਦੀ ਵਿਆਪਕ ਯੋਜਨਾ  ਦੇ ਤਹਿਤ ਮਾਲਦੀਵ ਅਤੇ ਸ੍ਰੀ ਲੰਕਾ ਤੋਂ ਲਗਭਗ 2700 ਭਾਰਤੀ ਨਾਗਰਿਕਾਂ ਨੂੰ ਸਫਲਤਾਪੂਰਵਕ ਭਾਰਤੀ ਤਟ ਤੇ ਲੈ ਆਵੇਗਾ।

 

ਇਸ ਜਹਾਜ਼ ਚ ਕੋਵਿਡ ਪ੍ਰੋਟੋਕਾਲਾਂ ਦਾ ਸਖ਼ਤ ਪਾਲਣ ਕੀਤਾ ਜਾਵੇਗਾ ਅਤੇ ਇਸ ਦੇ 07 ਜੂਨ 2020 ਨੂੰ ਤੂਤੀਕੋਰਿਨ ਪੁੱਜਣ ਦੀ ਉਮੀਦ ਹੈ

 

ਨਿਕਾਸੀ ਕੀਤੇ ਗਏ ਪਰਸੋਨਲ ਨੂੰ ਤਮਿਲ ਨਾਡੂ ਦੇ ਤੂਤੀਕੋਰਿਨ ਵਿੱਚ ਉਤਾਰਿਆ ਜਾਵੇਗਾ ਅਤੇ ਦੇਖਭਾਲ਼ ਲਈ ਉਨ੍ਹਾਂ ਨੂੰ ਰਾਜ ਅਥਾਰਿਟੀਆਂ ਨੂੰ ਸੌਂਪ ਦਿੱਤਾ ਜਾਵੇਗਾ।

 

 

******     

 

ਵੀਐੱਮ/ਐੱਮਐੱਸ



(Release ID: 1629962) Visitor Counter : 232