PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 04 JUN 2020 6:27PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 • ਹੁਣ ਤੱਕ, ਕੁੱਲ 1,04,107 ਮਰੀਜ਼ ਕੋਵਿਡ-19 ਤੋਂ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ, ਕੁੱਲ 3,804 ਕੋਵਿਡ-19 ਮਰੀਜ਼ ਠੀਕ ਹੋਏ ਹਨ।

 • 1,06,737 ਸਰਗਰਮ ਮਾਮਲੇ ਸਖਤ ਮੈਡੀਕਲ ਦੇਖਭਾਲ਼ ਵਿੱਚ ਹਨ।

 • ਸਿਹਤ ਮੰਤਰੀ ਨੇ ਦਿੱਲੀ ਨੂੰ ਟੈਸਟਿੰਗ ਦੇ ਨਾਲ-ਨਾਲ ਨਿਗਰਾਨੀ, ਸੰਪਰਕ ਦਾ ਪਤਾ ਲਗਾਉਣ ਅਤੇ ਸਖਤ ਰੋਕਥਾਮ ਅਤੇ ਖੇਤਰ-ਵਾਰ ਕੰਟਰੋਲ ਗਤੀਵਿਧੀਆਂ ਵਧਾਉਣ ਨੂੰ ਕਿਹਾ ਹੈ।

 • ਇੰਡੀਆ-ਆਸਟ੍ਰੇਲੀਆ ਲੀਡਰਸ ਵਰਚੁਅਲ ਸਮਿਟ- ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਸ ਸੰਕਟ ਦੇ ਦੌਰ ਵਿੱਚ ਅਵਸਰ ਲੱਭਣ ਦਾ ਫੈਸਲਾ ਕੀਤਾ ਹੈ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਪਿਛਲੇ 24 ਘੰਟਿਆਂ ਦੌਰਾਨ, ਕੁੱਲ 3,804 ਕੋਵਿਡ-19 ਮਰੀਜ਼ ਠੀਕ ਹੋਏ ਹਨ। ਇਸ ਤਰ੍ਹਾਂ, ਹੁਣ ਤੱਕ, ਕੁੱਲ 1,04,107 ਮਰੀਜ਼ ਕੋਵਿਡ-19 ਤੋਂ ਠੀਕ ਹੋ ਚੁੱਕੇ ਹਨ। ਕੋਵਿਡ-19 ਦੇ ਮਰੀਜ਼ਾਂ ਦੇ ਠੀਕ (ਰਿਕਵਰੀ) ਹੋਣ ਦੀ ਦਰ 47.99 ਪ੍ਰਤੀਸ਼ਤ ਹੈ। ਵਰਤਮਾਨ ਵਿੱਚ 1,06,737 ਸਰਗਰਮ ਮਾਮਲੇ ਹਨ ਅਤੇ ਸਾਰੇ ਸਖਤ ਮੈਡੀਕਲ ਦੇਖਭਾਲ਼ ਵਿੱਚ ਹਨ। ਆਈਸੀਐੱਮਆਰ ਨੇ ਸੰਕ੍ਰਮਿਤ ਵਿਅਕਤੀਆਂ ਵਿੱਚ ਨੋਵੇਲ ਕੋਰੋਨਾਵਾਇਰਸ ਦੀ ਸਕ੍ਰੀਨਿੰਗ ਲਈ ਟੈਸਟਿੰਗ ਸਮਰੱਥਾ ਵਾਧਾ ਦਿੱਤੀ ਹੈ। ਸਰਕਾਰੀ ਪ੍ਰਯੋਗਸ਼ਾਲਾਵਾਂ ਦੀ ਸੰਖਿਆ ਵਧ ਕੇ 498 ਅਤੇ ਨਿਜੀ ਪ੍ਰਯੋਗਸ਼ਾਲਾਵਾਂ ਦੀ ਸੰਖਿਆ ਵਧ ਕੇ 212 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ, 1,39,485 ਨਮੂਨਿਆਂ ਦੀ ਜਾਂਚ ਕੀਤੀ ਗਈ। ਇਸ ਤਰ੍ਹਾਂ ਹੁਣ ਤੱਕ ਜਾਂਚ ਕੀਤੇ ਗਏ ਨਮੂਨਿਆਂ ਦੀ ਕੁੱਲ ਸੰਖਿਆ 42,42,718 ਹੈ। ਮੰਤਰਾਲੇ ਨੇ ਕੋਵਿਡ-19 ਮਹਾਮਾਰੀ ਵਿੱਚ ਸੁਰੱਖਿਅਤ ਈਐੱਨਟੀ ਪ੍ਰਥਾਵਾਂ ਦੇ ਸਬੰਧ ਵਿੱਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। 

 

https://static.pib.gov.in/WriteReadData/userfiles/image/image004CNRP.jpg

  https://pib.gov.in/PressReleseDetail.aspx?PRID=1629347

 

ਡਾ. ਹਰਸ਼ ਵਰਧਨ ਨੇ ਕੋਵਿਡ-19 ਦੀ ਸਥਿਤੀ ਅਤੇ ਤਿਆਰੀਆਂ ਦਾ ਦਿੱਲੀ ਦੇ ਲੈਫਟੀਨੈਂਟ ਗਵਰਨਰ ਅਤੇ ਸਿਹਤ ਮੰਤਰੀ ਨਾਲ ਜਾਇਜ਼ਾ ਲਿਆ

 

"ਜਿਵੇਂ ਕਿ ਦਿੱਲੀ ਵਿੱਚ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਇਸ ਲਈ ਟੈਸਟਿੰਗ ਵਿੱਚ ਤੇਜ਼ੀ ਲਿਆਉਣ ਅਤੇ ਸਖਤ ਨਿਗਰਾਨੀ ਰੱਖਣ, ਸੰਪਰਕਾਂ ਦਾ ਪਤਾ ਲਗਾਉਣ ਅਤੇ ਸਖਤ ਰੋਕੂ ਅਤੇ ਪੈਰਾਮੀਟਰ ਕੰਟਰੋਲ ਸਰਗਰਮੀਆਂ ਅਪਣਾਉਣ ਦੀ ਲੋੜ ਹੈ।" ਇਹ ਟਿੱਪਣੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਇਕ ਵੀਡੀਓ ਕਾਨਫਰੰਸ ਮੀਟਿੰਗ ਵਿੱਚ ਕੀਤੀ  ਜੋ ਕਿ ਕੋਵਿਡ-19 ਦੀ ਰੋਕਥਾਮ ਅਤੇ ਉਸ ਤੋਂ ਬਚਾਅ ਅਤੇ ਜਾਇਜ਼ੇ ਲਈ ਆਯੋਜਿਤ ਕੀਤੀ ਗਈ ਸੀ। ਉਨ੍ਹਾਂ  ਸਿਹਤ ਸੰਭਾਲ਼ ਢਾਂਚੇ ਵਿੱਚ ਟੈਸਟਿੰਗ ਨੂੰ ਤੇਜ਼ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਤਾਕਿ ਕੋਵਿਡ-19 ਕੇਸਾਂ ਦਾ ਵਧੀਆ ਕਲੀਨਿਕਲ ਪ੍ਰਬੰਧਨ ਹੋ  ਸਕੇ ਅਤੇ ਮੌਤਾਂ ਦੀ ਦਰ ਵਿੱਚ ਕਮੀ ਆਵੇ। ਉਨ੍ਹਾਂ ਸੰਕੇਤ ਦਿੱਤਾ ਕਿ ਬੈੱਡਾਂ ਦੇ ਮੁਹੱਈਆ ਹੋਣ ਦੀ ਦਰ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਜਾਣਾ ਚਾਹੀਦਾ ਹੈ ਅਤੇ ਨਾਲ ਹੀ ਮਾਮਲਿਆਂ ਨੂੰ ਦਾਖ਼ਲ ਕਰਨ ਵਿੱਚ ਦੇਰੀ ਤੋਂ ਬਚਣ ਦੀ ਲੋੜ ਹੈ।

https://pib.gov.in/PressReleseDetail.aspx?PRID=1629348

 

ਇੰਡੀਆ-ਆਸਟ੍ਰੇਲੀਆ ਲੀਡਰਸ ਵਰਚੁਅਲ ਸਮਿਟ ਇੰਡੀਆ -ਆਸਟ੍ਰੇਲੀਆ ਲੀਡਰਸ ਵਰਚੁਅਲ ਸਮਿਟ ਸਮੇਂ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ

https://pib.gov.in/PressReleseDetail.aspx?PRID=1629296

 

ਪ੍ਰਧਾਨ ਮੰਤਰੀ ਅਤੇ ਮੌਜ਼ੰਬੀਕ ਦੇ ਰਾਸ਼ਟਰਪਤੀ ਮਹਾਮਹਿਮ ਫ਼ਿਲਿਪ ਜੈਕਿੰਤੋ ਨਯੂਸੀ ਵਿਚਾਲੇ ਟੈਲੀਫ਼ੋਨ ਉੱਤੇ ਗੱਲਬਾਤ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੌਜ਼ੰਬੀਕ ਦੇ ਰਾਸ਼ਟਰਪਤੀ ਮਹਾਮਹਿਮ ਫ਼ਿਲਿਪ ਜੈਕਿੰਤੋ ਨਯੂਸੀ ਨਾਲ ਫ਼ੋਨ ਉੱਤੇ ਗੱਲਬਾਤ ਕੀਤੀ। ਦੋਵੇਂ ਆਗੂਆਂ ਨੇ ਨਿਰੰਤਰ ਚਲ ਰਹੀ ਕੋਵਿਡ–19 ਦੀ ਮਹਾਮਾਰੀ ਕਾਰਨ ਦੋਵੇਂ ਦੇਸ਼ਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਕੀਤੀ।  ਪ੍ਰਧਾਨ ਮੰਤਰੀ ਨੇ ਸਿਹਤ ਸੰਕਟ ਦੌਰਾਨ ਜ਼ਰੂਰੀ ਦਵਾਈਆਂ ਤੇ ਉਪਕਰਣਾਂ ਦੇ ਇੰਤਜ਼ਾਮ ਕਰਨ ਸਮੇਤ ਮੌਜ਼ੰਬੀਕ ਦੇ ਯਤਨਾਂ ਵਿੱਚ ਮਦਦ ਕਰਨ ਦੀ ਭਾਰਤ ਦੀ ਇੱਛਾ ਪ੍ਰਗਟਾਈ। ਰਾਸ਼ਟਰਪਤੀ ਨਯੂਸੀ ਨੇ ਸਿਹਤ–ਸੰਭਾਲ ਅਤੇ ਫ਼ਾਰਮਾਸਿਊਟੀਕਲ ਸਪਲਾਈਜ਼ ਦੇ ਖੇਤਰ ਵਿੱਚ ਦੋਵੇਂ ਦੇਸ਼ਾਂ ਵਿਚਾਲੇ ਨੇੜਲੇ ਸਹਿਯੋਗ ਦੀ ਸ਼ਲਾਘਾ ਕੀਤੀ।

https://pib.gov.in/PressReleseDetail.aspx?PRID=1629116

 

ਭਾਰਤ ਦੇ ਰਾਸ਼ਟਰਪਤੀ ਤੇ ਜੌਰਜੀਆ ਦੇ ਰਾਸ਼ਟਰਪਤੀ ਦਰਮਿਆਨ ਫੋਨ ’ਤੇ ਗੱਲਬਾਤ ਹੋਈ

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਦੀ ਜੌਰਜੀਆ ਦੀ ਰਾਸ਼ਟਰਪਤੀ ਮਹਾਮਹਿਮ ਸ਼੍ਰੀਮਤੀ ਸੈਲਮ ਜ਼ਰਾਬਿਚਵਿਲੀ (H.E. Ms Salome Zourabichvili) ਨਾਲ ਫੋਨ ’ਤੇ ਗੱਲਬਾਤ ਹੋਈ। ਕੋਵਿਡ-19 ਮਹਾਮਾਰੀ ਨਾਲ ਦੁਨੀਆ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਦੁਨੀਆ ਭਰ ਦੇ ਜੀਵਨ ਵਿੱਚ ਆਈ ਰੁਕਾਵਟ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਜੌਰਜੀਆ ਦੇ ਰਾਸ਼ਟਰੀ ਯਤਨ ਕੋਵਿਡ-19 ਦੀ ਰੋਕਥਾਮ ਵਿੱਚ ਮਹੱਤਵਪੂਰਨ ਹਨ। ਰਾਸ਼ਟਰਪਤੀ ਨੇ ਜੌਰਜੀਆ ਦੀ ਰਾਸ਼ਟਰਪਤੀ ਨੂੰ ਸੂਚਿਤ ਕੀਤਾ ਕਿ ਭਾਰਤ ਨੇ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਜ਼ੋਰਦਾਰ ਯਤਨ ਕੀਤੇ ਹਨ ਅਤੇ ਅਸੀਂ ਕਾਫ਼ੀ ਹੱਦ ਤੱਕ ਸਫਲ ਰਹੇ ਹਾਂ। ਭਾਰਤ ਕੋਵਿਡ-19 ਮਹਾਮਾਰੀ ਅਤੇ 150 ਤੋਂ ਜ਼ਿਆਦਾ ਦੇਸ਼ਾਂ ਵਿੱਚ ਵਿਸਥਾਰਤ ਮੈਡੀਕਲ ਸਪਲਾਈ ਸਮਰਥਨ ਲਈ ਅੰਤਰਰਾਸ਼ਟਰੀ ਯਤਨਾਂ ਨੂੰ ਜੁਟਾਉਣ ਵਿੱਚ ਵੀ ਸਭ ਤੋਂ ਅੱਗੇ ਰਿਹਾ ਹੈ।

https://pib.gov.in/PressReleseDetail.aspx?PRID=1629120

 

ਆਰਪੀਐੱਫ ਅਧਿਕਾਰੀ ਦੀ ਡਿਊਟੀ ਪ੍ਰਤੀ ਨਿਸ਼ਠਾ ਅਤੇ ਸਾਹਸ ਨੇ ਸਾਰਿਆਂ ਦੇ ਦਿਲ ਜਿੱਤੇ

ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਆਰਪੀਐੱਫ ਕਾਂਸਟੇਬਲ ਸ਼੍ਰੀ ਇੰਦਰ ਸਿੰਘ  ਯਾਦਵ ਦੇ ਮਾਨਵੀ ਕਾਰਜ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਨਕਦ ਪੁਰਸਕਾਰ ਦਾ ਐਲਾਨ ਕੀਤਾ। ਸ਼੍ਰੀ ਯਾਦਵ 4 ਮਹੀਨੇ  ਦੇ ਇੱਕ ਬੱਚੇ ਲਈ ਦੁੱਧ ਪਹੁੰਚਾਉਣ ਲਈ ਟ੍ਰੇਨ  ਦੇ ਪਿੱਛੇ ਭੱਜੇ ਅਤੇ ਉਨ੍ਹਾਂ ਨੇ ਡਿਊਟੀ ਪ੍ਰਤੀ ਨਿਸ਼ਠਾ ਦੀ ਭਾਵਨਾ  ਦਾ ਪ੍ਰਦਰਸ਼ਨ ਕੀਤਾ। ਸ਼੍ਰੀਮਤੀ ਸ਼ਰੀਫ ਹਾਸ਼ਮੀ ਆਪਣੇ ਪਤੀ ਸ਼੍ਰੀ ਹਸੀਨ ਹਾਸ਼ਮੀ ਅਤੇ ਆਪਣੇ 4 ਮਹੀਨੇ  ਦੇ ਬੱਚੇ  ਨਾਲ ਬੇਲਗਾਮ ਤੋਂ ਗੋਰਖਪੁਰ ਜਾਣ ਵਾਲੀ ਸ਼੍ਰਮਿਕ ਸਪੈਸ਼ਲ ਟ੍ਰੇਨ ਵਿੱਚ ਯਾਤਰਾ ਕਰ ਰਹੇ ਸਨ।  ਉਨ੍ਹਾਂ ਦਾ ਬੱਚਾ ਦੁੱਧ ਲਈ ਰੋ ਰਿਹਾ ਸੀ,  ਕਿਉਂਕਿ ਪਿਛਲੇ ਕਿਸੇ ਵੀ ਸਟੇਸ਼ਨ ਉੱਤੇ ਉਨ੍ਹਾਂ ਨੂੰ ਬੱਚੇ ਲਈ ਦੁੱਧ ਨਹੀਂ ਮਿਲਿਆ ਸੀ।  ਸ਼੍ਰੀਮਤੀ ਹਾਸ਼ਮੀ ਨੇ ਭੋਪਾਲ ਸਟੇਸ਼ਨ ਉੱਤੇ ਕਾਂਸਟੇਬਲ ਸ਼੍ਰੀ ਯਾਦਵ ਤੋਂ ਮਦਦ ਮੰਗੀ।  ਸ਼੍ਰੀ ਇੰਦਰ ਸਿੰਘ  ਯਾਦਵ ਤੁਰੰਤ ਭੱਜ ਕੇ ਭੋਪਾਲ ਸਟੇਸ਼ਨ  ਦੇ ਬਾਹਰ ਇੱਕ ਦੁਕਾਨ ਤੋਂ ਦੁੱਧ ਦਾ ਪੈਕੇਟ ਲੈ ਆਏ ਲੇਕਿਨ ਟ੍ਰੇਨ ਚਲਣ ਲਗੀ।  ਕਾਂਸਟੇਬਲ ਨੇ ਚਲਦੀ ਟ੍ਰੇਨ ਦੇ ਪਿੱਛੇ ਭੱਜ ਕੇ ਆਪਣੀ ਮਾਨਵਤਾ ਅਤੇ ਸਾਹਸ ਦਾ ਪਰਿਚੈ ਦਿੱਤਾ ਅਤੇ ਕੋਚ ਵਿੱਚ ਮਹਿਲਾ ਨੂੰ ਦੁੱਧ ਦਾ ਪੈਕਟ ਪ੍ਰਦਾਨ ਕੀਤਾ। 

https://pib.gov.in/PressReleseDetail.aspx?PRID=1629340

 

ਸਾਰੇ ਯੂਐੱਲਬੀਜ਼ ਅਤੇ ਸਮਾਰਟ ਸਿਟੀਜ਼ ਵਿਚ ਨਵੇਂ ਗ੍ਰੈਜੂਏਟਾਂ ਨੂੰ ਅਵਸਰ ਪ੍ਰਦਾਨ ਕਰਨ ਲਈ ਟਿਊਲਿਪ- ਦ ਅਰਬਨ ਲਰਨਿੰਗ ਇੰਟਰਨਸ਼ਿਪ ਪ੍ਰੋਗਰਾਮ

ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ʻਨਿਸ਼ੰਕʼ, ਆਵਾਸ ਅਤੇ ਸ਼ਹਿਰੀ ਮਾਮਲੇ (ਸੁਤੰਤਰ ਚਾਰਜ) ਰਾਜ ਮੰਤਰੀ, ਸ਼੍ਰੀ ਹਰਦੀਪ ਐੱਸ ਪੁਰੀ ਅਤੇ ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ (ਏਆਈਸੀਟੀਈ) ਨੇ ਅੱਜ ਦੇਸ਼ ਭਰ ਦੀਆਂ ਸਾਰੀਆਂ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਅਤੇ ਸਮਾਰਟ ਸਿਟੀਜ਼ ਵਿੱਚ ਨਵੇਂ ਗ੍ਰੈਜੂਏਟਾਂ ਨੂੰ ਇੰਟਰਨਸ਼ਿਪ ਦੇ ਮੌਕੇ ਪ੍ਰਦਾਨਕਰਨ ਲਈ ਇੱਕ ਪ੍ਰੋਗਰਾਮ –ʻਦ ਅਰਬਨ ਲਰਨਿੰਗ ਇੰਟਰਨਸ਼ਿਪ ਪ੍ਰੋਗਰਾਮ (ਟਿਊਲਿਪ)ʼ ਵਾਸਤੇ ਸਾਂਝੇ ਤੌਰ 'ਤੇ ਇੱਕ ਔਨਲਾਈਨ ਪੋਰਟਲ ਲਾਂਚ ਕੀਤਾ ਹੈ। ਟਿਊਲਿਪ, ਸ਼ਹਿਰੀ ਖੇਤਰ ਵਿੱਚ ਨਵੇਂ ਗ੍ਰੈਜੂਏਟਸ ਨੂੰ ਅਨੁਭਵ ਦੇਣ ਨਾਲ ਸਬੰਧਿਤ ਪੜ੍ਹਾਈ  ਦੇ ਮੌਕੇ ਪ੍ਰਦਾਨ ਕਰਨ ਲਈ ਇੱਕ ਪ੍ਰੋਗਰਾਮ ਹੈ। ਸਾਡੇ ਸਮਾਰਟ ਸਿਟੀਜ਼ ਕੋਵਿਡਸੰਕਟ ਨਾਲ ਨਿਪਟਣ ਲਈ ਟੈਕਨੋਲੋਜੀ ਦਾ ਲਾਭ ਉਠਾਉਣ ਵਿਚ ਸਭ ਤੋਂ ਅੱਗੇ ਰਹੇ ਹਨ। ਇਨ੍ਹਾਂ ਵਿਚੋਂ 47 ਆਪਣੇ ਸਮਾਰਟ ਕਮਾਂਡ ਅਤੇ ਕੰਟਰੋਲ ਸੈਂਟਰਾਂ ਦੀ ਵਰਤੋਂ ਸੰਕਟ ਪ੍ਰਬੰਧਨ ਯੁੱਧ ਕਮਰਿਆਂ ਵਜੋਂ ਕਰ ਰਹੇ ਹਨ ਅਤੇ 34 ਸ਼ਹਿਰ ਆਪਣੇ ਸੈਂਟਰਾਂ  ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਲਈ ਕੰਮ ਕਰ ਰਹੇ ਹਨ।

https://pib.gov.in/PressReleseDetail.aspx?PRID=1629314

 

ਐੱਨਸੀਵੀਟੀਸੀ, ਕੋਵਿਡ-19 ਲਈ ਹੋਸਟ-ਡਾਇਰੈਕਟਡ ਐਂਟੀਵਾਇਰਲ ਦਵਾਈ ਵਿਕਸਿਤ ਕਰੇਗਾ

ਸਾਇੰਸ ਅਤੇ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ) ਨੇ ਹਿਸਾਰ, ਹਰਿਆਣਾ ਸਥਿਤ ਆਈਸੀਏਆਰ-ਐੱਨਆਰਸੀ ਦੇ ਨੈਸ਼ਨਲ ਸੈਂਟਰ ਫਾਰ ਵੈਟਰਨਰੀ ਟਾਈਪ ਕਲਚਰ (ਐੱਨਸੀਵੀਟੀਸੀ) ਦੇ ਇੱਕ ਅਧਿਐਨ ਲਈ ਸਮਰਥਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜੋ ਕੋਰੋਨਾਵਾਇਰਸ ਦੇ ਖ਼ਿਲਾਫ਼ ਐਂਟੀਵਾਇਰਲ ਲਈ ਆਪਣੀ ਲਾਇਬ੍ਰੇਰੀ ਦੇ 94 ਛੋਟੇ-ਛੋਟੇ ਅਣੂਆਂ ਦੀ ਸਕ੍ਰੀਨਿੰਗ ਕਰੇਗਾ।

https://pib.gov.in/PressReleseDetail.aspx?PRID=1629275

           

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

 • ਕੇਰਲ: ਪਲਾਕਡ ਜ਼ਿਲ੍ਹੇ ਵਿੱਚ ਕੋਵਿਡ-19 ਕਾਰਨ ਇੱਕ ਹੋਰ ਮੌਤ ਦੀ ਖ਼ਬਰ ਹੈ, ਜਿਸ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ। 73 ਸਾਲਾ ਔਰਤ ਦੀ ਮੌਤ ਚੇਨਈ ਤੋਂ ਪਰਤਣ ਮਗਰੋਂ ਏਕਾਂਤਵਾਸ ਦੌਰਾਨ ਹੋਈ। ਇਸ ਦੌਰਾਨ, ਮੁੱਖ ਮੰਤਰੀ ਧਾਰਮਿਕ ਸਥਾਨਾਂ ਨੂੰ ਸੋਮਵਾਰ ਤੋਂ ਮੁੜ ਖੋਲ੍ਹਣ ਸਬੰਧੀ ਧਾਰਮਿਕ ਨੇਤਾਵਾਂ ਨਾਲ ਸਾਰਾ ਦਿਨ ਵਿਚਾਰ ਵਟਾਂਦਰੇ ਕੀਤੇ। ਵਿਦੇਸ਼ ਮਾਮਲਿਆਂ ਬਾਰੇ ਐੱਮਓਐੱਸ ਵੀ. ਮੁਰਲੀਧਰਨ ਦਾ ਕਹਿਣਾ ਹੈ ਕਿ ਹਾਲਾਂਕਿ ਕੇਂਦਰ ਨੇ ਰਾਜ ਨੂੰ 24 ਅੰਤਰਰਾਸ਼ਟਰੀ ਉਡਾਣਾਂ ਬਾਰੇ ਜਾਣਕਾਰੀ ਸੀ, ਪਰ ਸਿਰਫ 12 ਉਡਾਣਾਂ ਨੂੰ ਹੀ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੇਰਲ ਨੂੰ ਖਾੜੀ ਦੇਸ਼ਾਂ ਦੀ ਸਥਿਤੀ 'ਤੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਵਿਦੇਸ਼ੀ ਵਾਪਸੀ' 'ਤੇ ਕੋਈ ਰੋਕ ਨਹੀਂ ਲਾਉਣੀ ਚਾਹੀਦੀ। ਕੇਰਲ ਨੇ ਸੁਪਰੀਮ ਕੋਰਟ ਨੂੰ ਸੌਂਪੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਸਰਕਾਰੀ ਤੇ ਨਿੱਜੀ ਖੇਤਰ ਦੀਆਂ ਕੰਪਨੀਆਂ ਵੱਲੋਂ ਲੌਕਡਾਊਨ ਸਮੇਂ ਕਰਮਚਾਰੀਆਂ ਦੀਆਂ ਤਨਖ਼ਾਹਾਂ ‘ਤੇ ਰੋਕ ਲਗਾਉਣ ਤੇ ਉਨ੍ਹਾਂ ਦੀ ਨੌਕਰੀ ਖ਼ਤਮ ਕਰਨ ਦੇ ਕਦਮਾਂ ਕਾਰਨ ਉਨ੍ਹਾਂ ਦੀ ਕੋਵਿਡ ਖ਼ਿਲਾਫ਼ ਲੜਨ ਲਈ ਲੋੜੀਂਦੀ ਮਾਨਸਿਕ ਤਾਕਤ ਉੱਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਰਾਜ ਵਿਚ ਕੱਲ੍ਹ ਕੋਵਿਡ-19 ਦੇ 82 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਹੁਣ 832 ਐਕਟਿਵ ਕੇਸ ਹਨ ਅਤੇ ਕੁੱਲ ਮਿਲਾ ਕੇ ਇਹ ਗਿਣਤੀ 1,494 'ਤੇ ਪਹੁੰਚ ਗਈ ਹੈ।

 • ਤਮਿਲ ਨਾਡੂ: ਛੇ ਜੇਪੀਐੱਮਈਆਰ ਸੁਰੱਖਿਆ ਕਰਮਚਾਰੀਆਂ ਸਮੇਤ ਪੁਦੂਚੇਰੀ ਵਿੱਚ ਨੌਂ ਤਾਜ਼ਾ ਕੋਵਿਡ-19 ਮਾਮਲੇ ਦਰਜ ਕੀਤੇ ਹਨ; ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 63 ਹੈ। ਟੀਐਨ ਦੇ ਮੁੱਖ ਸਕੱਤਰ ਨੂੰ ਕੋਵਿਡ ਰੋਕੂ ਉਪਾਵਾਂ 'ਤੇ ਕੇਂਦਰਿਤ ਕਰਨ ਲਈ ਤਿੰਨ ਮਹੀਨੇ ਦੀ ਸਮਾਂ ਹੋਰ ਮਿਲ ਗਿਆ ਹੈ। ਕੇਂਦਰ ਵੱਲੋਂ 8 ਜੂਨ ਤੋਂ ਧਾਰਮਿਕ ਸਥਾਨਾਂ ਨੂੰ ਮੁੜ ਖੋਲ੍ਹਣ ਬਾਰੇ ਦਿੱਤੀ ਆਗਿਆ ਦੇ ਮੱਦੇਨਜ਼ਰ ਮੁੱਖ ਸਕੱਤਰ ਵੱਲੋਂ ਸੱਦੀ ਗਈ ਮੀਟਿੰਗ ਵਿੱਚ ਧਾਰਮਿਕ ਨੇਤਾਵਾਂ ਨੇ ਵੱਖੋ-ਵੱਖਰੇ ਤਰਕ ਪੇਸ਼ ਕੀਤੇ। ਕੱਲ੍ਹ 1286 ਕੋਵਿਡ ਮਾਮਲਿਆਂ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਤਮਿਲ ਨਾਡੂ ਵਿੱਚ ਗਿਣਤੀ 25,000 ਦਾ ਅੰਕੜਾ ਪਾਰ ਕਰ ਗਈ ਹੈ। ਚੇਨਈ ਵਿੱਚ ਇੱਕੋ ਦਿਨ ਅੰਦਰ ਪਹਿਲੀ ਵਾਰ 1000 ਤੋਂ ਵੱਧ ਮਾਮਲੇ ਦਰਜ ਕੀਤੇ ਗਏ; ਚੇਨਈ ਵਿੱਚ 1012 ਕੇਸ ਹਨ। ਹੁਣ ਤੱਕ ਕੁੱਲ ਕੇਸ: 25872, ਮੌਜੂਦਾ ਮਾਮਲੇ: 11345, ਮੌਤਾਂ: 208, ਛੁੱਟੀ ਮਿਲੀ: 14316. ਚੇਨਈ ਵਿੱਚ 8405 ਮੌਜੂਦਾ ਮਾਮਲੇ ਹਨ।

 • ਕਰਨਾਟਕ: ਰਾਜ ਦੇ ਸਿਹਤ ਵਿਭਾਗ ਵਿੱਚ ਠੇਕਾ ਕਰਮਚਾਰੀਆਂ ਨੇ ਮੰਗਾਂ 'ਤੇ ਵਿਚਾਰ ਕਰਨ ਲਈ ਸਹਿਮਤੀ ਦੇਣ ਤੋਂ ਬਾਅਦ ਹੜਤਾਲ ਵਾਪਸ ਲੈ ਲਈ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਾਈਵੇਟ ਹਸਪਤਾਲ ਐਸੋਸੀਏਸ਼ਨਾਂ ਨੇ ਰਾਜ ਸਰਕਾਰ ਨੂੰ ਕੋਵਿਡ-19 ਦੇ ਇਲਾਜ ਲਈ ਆਮ ਵਾਰਡ ਲਈ ਪ੍ਰਤੀ ਦਿਨ 10,000 ਰੁਪਏ ਅਤੇ ਆਈਸੀਯੂ ਤੇ ਵੈਂਟੀਲੇਟਰ ਸੁਵਿਧਾਵਾਂ ਵਾਲੇ ਵਿਸ਼ੇਸ਼ ਵਾਰਡ ਲਈ 20,000 ਰੁਪਏ ਦੀ ਲਾਗਤ ਦਾ ਪ੍ਰਸਤਾਵ ਦਿੱਤਾ ਹੈ। ਮੁੱਖ ਮੰਤਰੀ ਨੇ ਗ੍ਰਹਿ ਵਿਭਾਗ ਨਾਲ ਸਮੀਖਿਆ ਬੈਠਕ ਕੀਤੀ ਅਤੇ ਮੌਜੂਦਾ ਸਥਿਤੀ ਦੌਰਾਨ ਪੁਲਿਸ ਦੇ ਕੰਮਾਂ ਦੀ ਸ਼ਲਾਘਾ ਕੀਤੀ। ਕਰਨਾਟਕ ਵਿੱਚ ਬੁੱਧਵਾਰ ਨੂੰ 4,000 ਦਾ ਅੰਕੜਾ ਛੋਹ ਲਿਆ ਸੀ, ਜਦੋਂ ਕਿ ਇੱਕ ਹੀ ਦਿਨ ਦਰਜ ਕੀਤੇ ਗਏ ਕੋਵਿਡ ਕੇਸਾਂ ਦੀ ਗਿਣਤੀ 267 ਹੋ ਗਈ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਹੁਣ ਤੱਕ ਕੁੱਲ ਪਾਜ਼ਿਟਿਵ ਮਾਮਲੇ: 4063, ਮੌਜੂਦਾ ਮਾਮਲੇ: 2494, ਮੌਤ: 53, ਠੀਕ ਹੋਏ: 1514

 • ਆਂਧਰ ਪ੍ਰਦੇਸ਼: ਮੁੱਖ ਮੰਤਰੀ ਨੇ ਵਾਈਐੱਸਆਰ ਵਾਹਨਾਮਿੱਤਰ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਆਟੋ ਤੇ ਟੈਕਸੀ ਮਾਲਕਾਂ ਦੇ ਕੁੱਲ 2,62,493 ਲਾਭਾਰਥੀਆਂ ਨੂੰ 10,000 ਰੁਪਏ ਦੀ ਸਹਾਇਤਾ ਵੰਡੀ। ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਪੇਡਪੁਦੀ ਮੰਡਲ ਦੇ ਗੋਲੱਲਾ ਮਮੀਦਾਦਾ ਪਿੰਡ ਵਿੱਚ ਕਕੀਨਦਾ ਦੇ ਇਕੱਲੇ ਵਿਅਕਤੀ ਤੋਂ 116 ਕੋਵਿਡ ਮਾਮਲੇ ਫੈਲਣ ਦੀ ਖ਼ਬਰ ਹੈ। 9986 ਨਮੂਨਿਆਂ ਦੀ ਜਾਂਚ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ 98 ਨਵੇਂ ਕੇਸ, 29 ਜਣੇ ਤੰਦਰੁਸਤ ਹੋਏ ਅਤੇ ਤਿੰਨ ਮੌਤਾਂ ਹੋਈਆਂ। ਕੁੱਲ ਕੇਸ: 3377, ਮੌਜੂਦਾ: 1033, ਠੀਕ ਹੋਏ: 2273, ਮੌਤਾਂ: 71

 • ਤੇਲੰਗਾਨਾ: ਤੇਲੰਗਾਨਾ-ਜੂਨੀਅਰ ਡਾਕਟਰ ਐਸੋਸੀਏਸ਼ਨ (ਟੀ-ਜੇਯੂਡੀਏ) ਨੇ ਕਿਹਾ ਹੈ ਕਿ ਓਸਮਾਨਿਆ ਮੈਡੀਕਲ ਕਾਲਜ ਨਾਲ ਜੁੜੇ ਹਸਪਤਾਲਾਂ ਵਿੱਚ 32 ਡਾਕਟਰਾਂ ਦਾ ਕੋਵਿਡ-19 ਟੈਸਟ ਪਾਜ਼ਿਟਿਵ ਪਾਇਆ ਗਿਆ ਹੈ। ਰਾਜ ਭਰ ਦੇ ਜੁਲਾਹੇ ਤੇ ਕਾਰੀਗਰਾਂ ਨੇ ਮੁਲਾਕਾਤ ਕਰਨ ਲਈ ਸੰਘਰਸ਼ ਕਰ ਰਹੇ ਹਨ, ਕਾਰਕੁਨਾਂ ਨੇ ਸਰਕਾਰ ਤੋਂ ਉਨ੍ਹਾਂ ਦੇ ਬਚਾਅ ਲਈ ਅੱਗੇ ਆਉਣ ਤੇ ‘ਕੋਰੋਨਾ ਰਾਹਤ ਕੋਸ਼’ ਸਥਾਪਿਤ ਕਰਨ ਦੀ ਮੰਗ ਕੀਤੀ। ਤੀਜੀ ਜੂਨ ਨੂੰ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 3020 ਹੈ। ਹੁਣ ਤੱਕ 448 ਪ੍ਰਵਾਸੀਆਂ ਤੇ ਵਿਦੇਸ਼ੀ ਪਰਤਣ ਵਾਲਿਆਂ ਨੇ ਪਾਜ਼ਿਟਿਵ ਟੈਸਟ ਕੀਤਾ ਹੈ।

 • ਮਹਾਰਾਸ਼ਟਰ: 2,560 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ 74,860 ਹੋ ਗਈ ਹੈ; ਜਿਨ੍ਹਾਂ ਵਿੱਚੋਂ 39,935 ਮੌਜੂਦਾ ਕੇਸ ਹਨ। ਹੌਟਸਪੋਟ ਮੁੰਬਈ ਵਿੱਚ 1,276 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਸ਼ਹਿਰ ਵਿੱਚ ਮਾਮਲਿਆਂ ਦੀ ਗਿਣਤੀ 43,492 ਤੱਕ ਪਹੁੰਚ ਗਈ ਹੈ। ਬੁੱਧਵਾਰ ਨੂੰ ਹੋਈਆਂ 122 ਮੌਤਾਂ ਵਿੱਚੋਂ 49 ਮੁੰਬਈ ਵਿੱਚ ਦਰਜ ਕੀਤੀਆਂ ਗਈਆਂ। ਮਹਾਰਾਸ਼ਟਰ ਤੇ ਮੁੰਬਈ ਵਿੱਚ ਵੱਧ ਰਹੇ ਕੋਰੋਨਾਵਾਇਰਸ ਕੇਸਾਂ ਨੂੰ ਵੇਖਦੇ ਹੋਏ, ਬ੍ਰਿਹਾਨਮੁੰਬਈ ਮਿਊਂਸਪਲ ਕਮਿਸ਼ਨਰ ਇਕਬਾਲ ਸਿੰਘ ਚਾਹਲ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਚੱਕਰਵਾਤੀ ਤੂਫਾਨ ਨਿਸਰਗ ਕਾਰਨ ਅਸਥਾਈ ਤੌਰ 'ਤੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਏ ਗਏ ਨਾਗਰਿਕਾਂ ਦੀ ਵਿਡ 19 ਸਬੰਧੀ ਪੜਤਾਲ ਕੀਤੀ ਜਾਵੇਗੀ ਅਤੇ ਘਰ ਜਾਣ ਤੋਂ ਪਹਿਲਾਂ ਦੋ ਦਿਨਾਂ ਲਈ ਨਿਗਰਾਨੀ ਹੇਠ ਰੱਖਿਆ ਜਾਵੇਗਾ। ਬੀਐੱਮਸੀ ਨੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਸਮੁੰਦਰੀ ਕੰਢੇ ਨੇੜੇ ਵੱਸਦੇ ਲੋਕਾਂ ਨੂੰ ਨੇੜਲੇ ਸਕੂਲਾਂ ਵਿੱਚ ਭੇਜਿਆ ਗਿਆ ਸੀ।

 • ਗੁਜਰਾਤ: ਕੋਵਿਡ-19 ਦੇ ਨਵੇਂ 485 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਮਗਰੋਂ ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਗਿਣਤੀ 18,100 ਤੱਕ ਪਹੁੰਚ ਗਈ, ਇਨ੍ਹਾਂ ਵਿੱਚੋਂ 4766 ਕੇਸ ਸਰਗਰਮ ਹਨ। ਨਵੇਂ ਮਾਮਲਿਆਂ ਵਿੱਚੋਂ 290 ਇਕੱਲੇ ਅਹਿਮਦਾਬਾਦ ਤੋਂ ਹਨ। ਬੁੱਧਵਾਰ ਨੂੰ 30 ਹੋਰ ਲੋਕਾਂ ਮੌਤ ਦੀ ਵੀ ਖ਼ਬਰ, ਜਿਨ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ 1,122 ਹੋ ਗਈ।

 • ਮੱਧ ਪ੍ਰਦੇਸ਼: ਕੋਵਿਡ-19 ਲਾਗ ਦੇ 168 ਨਵੇਂ ਕੇਸਾਂ ਦੇ ਨਾਲ, ਰਾਜ ਵਿੱਚ ਕੋਰੋਨਵਾਇਰਸ ਪੀੜਤਾਂ ਦੀ ਗਿਣਤੀ 8,588 ਹੋ ਗਈ ਹੈ। ਹੁਣ ਤੱਕ 371 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਪਿਛਲੇ 24 ਘੰਟਿਆਂ ਵਿੱਚ 224 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਰਾਜ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਇੰਦੌਰ, ਉਜੈਨ ਅਤੇ ਭੋਪਾਲ- ਤਿੰਨ ਸ਼ਹਿਰਾਂ ਵਿੱਚ ਕੋਵਿਡ-19 ਦੀ ਰੋਕਥਾਮ ਦੇ ਹਾਲਤਾਂ ਅਤੇ ਉਪਾਵਾਂ ਦਾ ਜਾਇਜ਼ਾ ਲਿਆ।

 • ਰਾਜਸਥਾਨ: ਅੱਜ ਕੋਵਿਡ-19 ਲਾਗ ਦੇ 68 ਨਵੇਂ ਮਾਮਲੇ ਸਾਹਮਣੇ ਦਰਜ ਕੀਤੇ ਗਏ, ਜਿਸ ਨਾਲ ਰਾਜ ਵਿੱਚ ਕੋਵਿਡ-19 ਪਾਜ਼ਿਟਿਵ ਕੇਸਾਂ ਦੀ ਗਿਣਤੀ 9,720 ਹੋ ਗਈ ਹੈ, ਜਿਨ੍ਹਾਂ ਵਿੱਚੋਂ ਹੁਣ ਤਕ 6,819 ਮਰੀਜ਼ ਠੀਕ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਨਵੇਂ ਮਾਮਲੇ ਭਰਤਪੁਰ ਜ਼ਿਲ੍ਹੇ ਤੋਂ ਹਨ, ਇਸ ਤੋਂ ਬਾਅਦ ਜੈਪੁਰ, ਜੋਧਪੁਰ ਤੇ ਚੁਰੂ ਜ਼ਿਲ੍ਹਿਆਂ ਦਾ ਨੰਬਰ ਆਉਂਦਾ ਹੈ।

 • ਛੱਤੀਸਗੜ੍ਹ: ਬੁੱਧਵਾਰ ਰਾਤ ਤੱਕ ਕੋਵਿਡ-19 ਦੀ ਲਾਗ ਦੇ 86 ਨਵੇਂ ਕੇਸ ਦਰਜ ਕੀਤੇ ਗਏ, ਜਿਸ ਕਾਰਨ ਰਾਜ ਵਿੱਚ ਕੋਰੋਨਾਵਾਇਰਸ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 668 ਤੱਕ ਪਹੁੰਚ ਗਈ ਹੈ, ਜਦੋਂ ਕਿ ਰਾਜ ਵਿੱਚ ਹੁਣ ਤੱਕ 489 ਮਾਮਲੇ ਸਰਗਰਮ ਹਨ। ਬੁੱਧਵਾਰ ਰਾਤ ਤੱਕ ਮੁੰਗੇਲੀ, ਬੇਮੇਟਾਰਾ, ਬਲੋਦ ਤੇ ਬਿਲਾਸਪੁਰ ਦੇ ਵੱਖ-ਵੱਖ ਹਸਪਤਾਲਾਂ ਤੋਂ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ 19 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ 40 ਮਰੀਜ਼ਾਂ ਨੂੰ ਬੁੱਧਵਾਰ ਸਵੇਰੇ ਹੀ ਛੁੱਟੀ ਦੇ ਦਿੱਤੀ ਗਈ।

 • ਗੋਆ: ਰਾਜ ਵਿੱਚ ਹੁਣ ਤੱਕ ਇੱਕੋ ਵੇਲੇ ਦੇ ਸਭ ਤੋਂ ਵੱਧ 47 ਨਵੇਂ ਕੋਵਿਡ-19 ਲਾਗ ਦੇ ਮਾਮਲਿਆਂ ਦੀ ਖ਼ਬਰ ਮਿਲੀ ਹੈ, ਜਿਸ ਨਾਲ ਰਾਜ ਵਿੱਚ ਕੋਵਿਡ-19 ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ 126 ਹੋ ਗਈ ਹੈ, ਜਿਨ੍ਹਾਂ ਵਿੱਚੋਂ 69 ਕੇਸ ਸਰਗਰਮ ਹਨ। ਇਹ ਨਵੇਂ ਮਰੀਜ਼ ਜ਼ਿਆਦਾਤਰ (ਉਨ੍ਹਾਂ ਵਿੱਚੋਂ 42) ਵਾਸਕੋ ਵਿੱਚ ਮੰਗੋਰ ਪਹਾੜੀ ਖੇਤਰ ਤੋਂ ਹਨ, ਜਦੋਂ ਕਿ 5 ਮਰੀਜ਼ਾਂ ਨੇ ਕੋਰੋਨਾ ਪ੍ਰਭਾਵਿਤ ਇਲਾਕਿਆਂ ਦੀ ਯਾਤਰਾ ਕੀਤੀ ਸੀ।

 • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਨਾਲ ਸਬੰਧਿਤ ਹੋਰਨਾਂ ਥਾਵਾਂ 'ਤੇ ਫਸੇ ਹੋਏ ਲਗਭਗ 9,500 ਲੋਕ ਰਾਜ ਵਾਪਸ ਪਰਤ ਆਏ ਹਨ ਅਤੇ ਵੱਖ-ਵੱਖ ਰਾਜਾਂ ਦੇ ਤਕਰੀਬਨ 2,000 ਲੋਕ ਅਰੁਣਾਚਲ ਤੋਂ ਆਪਣੇ ਗ੍ਰਹਿ ਰਾਜਾਂ ਲਈ ਰਵਾਨਾ ਹੋ ਗਏ।

 • ਅਸਾਮ: 29 ਮਰੀਜ਼ਾਂ ਨੂੰ ਦੋ ਵਾਰ ਕੋਵਿਡ-19 ਟੈਸਟ ਨੈਗੇਟਿਵ ਆਉਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਕੁੱਲ ਠੀਕ ਹੋਏ ਮਰੀਜ਼ 442 ਅਤੇ ਮੌਜੂਦਾ ਮਰੀਜ਼ 1,428 ਹਨ।

 • ਮਣੀਪੁਰ: ਮਣੀਪੁਰ ਵਿੱਚ 13 ਹੋਰ ਵਿਅਕਤੀਆਂ ਦਾ ਕੋਵਿਡ-19 ਟੈਸਟ ਪਾਜ਼ਿਟਿਵ ਪਾਇਆ ਗਿਆ, ਜਿਸ ਨਾਲ ਕੇਸਾਂ ਦੀ ਗਿਣਤੀ 121 ਹੋ ਗਈ।

 • ਮਿਜ਼ੋਰਮ: ਰਾਜ ਦੇ ਸਿੱਖਿਆ ਮੰਤਰੀ ਵੱਲੋਂ ਲਏ ਫੈਸਲੇ ਮੁਤਾਬਕ ਮਿਜ਼ੋਰਮ ਵਿੱਚ ਸਕੂਲ ਮੁੜ ਖੋਲ੍ਹਣ ਦੀ ਸੰਭਾਵਿਤ ਮਿਤੀ 15 ਜੁਲਾਈ, 2020 ਤੈਅ ਕੀਤੀ ਗਈ ਹੈ।

 • ਨਾਗਾਲੈਂਡ: ਨਾਗਾ ਹਸਪਤਾਲ ਅਥਾਰਟੀ, ਕੋਹਿਮਾ (ਐੱਨਐੱਚਏਕੇ) ਕੋਵਿਡ-19 ਹਸਪਤਾਲ ਵਜੋਂ ਕੰਮ ਕਰ ਰਹੀ ਹੈ। ਇੱਥੇ ਹੁਣ ਤੱਕ ਚਾਰ ਕੋਵਿਡ-19 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਹੈ। ਕੋਵਿਡ-19 ਮਹਾਮਾਰੀ ਦੌਰਾਨ ਨਾਗਾਲੈਂਡ ਵਿੱਚ ਹਾਈ ਸਕੂਲ ਤੇ ਹਾਇਰ ਸੈਕੰਡਰੀ ਸੈਕਸ਼ਨ ਵਿਭਾਗ ਦੀਆਂ ਸਿੱਖਿਆ ਪਹਿਲਕਦਮੀਆਂ ਦੇ ਹਿੱਸੇ ਵਜੋਂ 20,000 ਤੋਂ ਵੱਧ ਵਿਦਿਆਰਥੀਆਂ ਨੇ ਆਨਲਾਈਨ ਮੁਲਾਂਕਣ ਟੈਸਟ ਵਿੱਚ ਹਿੱਸਾ ਲਿਆ।

 • ਤ੍ਰਿਪੁਰਾ: ਟੀਆਈਡੀਸੀ ਤੇ ਪੱਛਮੀ ਤ੍ਰਿਪੁਰਾ ਜ਼ਿਲ੍ਹਾ ਪ੍ਰਸ਼ਾਸਨ ਨੇ ਤ੍ਰਿਪੁਰਾ ਦੇ ਹੈਪਾਨਿਆ ਪ੍ਰਦਰਸ਼ਨੀ ਹਾਲ ਵਿਖੇ ਤੁਰਤ-ਫੁਰਤ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ। ਇਸ ਦੀ 400 ਬਿਸਤਰਿਆਂ ਦੀ ਸਮਰੱਥਾ ਹੈ। ਪੰਜ ਮਰੀਜ਼ਾਂ ਨੂੰ ਪਹਿਲਾਂ ਹੀ ਭਰਤੀ ਕੀਤਾ ਜਾ ਚੁੱਕਾ ਹੈ।

 

ਪੀਆਈਬੀ ਫੈਕਟ ਚੈੱਕ

 

https://static.pib.gov.in/WriteReadData/userfiles/image/image005DWJG.jpg

https://static.pib.gov.in/WriteReadData/userfiles/image/image006STM5.jpg

 

http://static.pib.gov.in/WriteReadData/userfiles/image/image013L87U.jpg

 

******

ਵਾਈਬੀ(Release ID: 1629512) Visitor Counter : 39