PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 03 JUN 2020 6:57PM by PIB Chandigarh


http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਹੁਣ ਤੱਕ ਕੁੱਲ 1,0,303 ਮਰੀਜ਼ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ। ਕੋਵਿਡ–19 ਮਰੀਜ਼ਾਂ ਵਿੱਚ ਸਿਹਤਯਾਬੀ ਦੀ ਦਰ 48.31% ਹੈ। 

  • ਮੌਤ ਦਰ 2.80% ਹੈ।

  • ਪ੍ਰਧਾਨ ਮੰਤਰੀ ਨੇ ਗ੍ਰਾਮੀਣ ਭਾਰਤ ਨੂੰ ਇਤਿਹਾਸਿਕ ਪ੍ਰੋਤਸਾਹਨ ਦੇਣ ਲਈ ਕੈਬਨਿਟ ਬੈਠਕ ਦੀ ਪ੍ਰਧਾਨਗੀ ਕੀਤੀ।

  • ਸਰਕਾਰ ਨੇ ਭਾਰਤ ਵਿੱਚ ਨਿਵੇਸ਼ ਆਕਰਸ਼ਿਤ ਕਰਨ ਲਈ ਮੰਤਰਾਲਿਆਂ/ਵਿਭਾਗਾਂ ਵਿੱਚ “ਸਕੱਤਰਾਂ  ਦੇ ਅਧਿਕਾਰ ਪ੍ਰਾਪਤ ਸਮੂਹ  ਅਤੇ ਪ੍ਰੋਜੈਕਟ ਵਿਕਾਸ ਇਕਾਈਆਂ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ।

  • ਲਗਭਗ 42 ਕਰੋੜ ਗ਼ਰੀਬਾਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਅਧੀਨ 5,248 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ ਹੈ।

  • ਵਿਦੇਸ਼ੀ ਨਾਗਰਿਕਾਂ ਦੇ ਕੁਝ ਵਰਗਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਦੇਣ ਲਈ ਵੀਜ਼ਾ ਅਤੇ ਯਾਤਰਾ ਪਾਬੰਦੀਆਂ ਵਿੱਚ ਛੂਟਾਂ ਦਾ ਐਲਾਨ।

https://static.pib.gov.in/WriteReadData/userfiles/image/image004UWJ5.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ-ਸਿਹਤਯਾਬੀ ਦਰ ਹੋਰ ਸੁਧਰ ਕੇ 48.31% ਹੋਈ; ਮੌਤ ਦਰ ਘਟ ਕੇ 2.80% ਹੋਈ

ਪਿਛਲੇ 24 ਘੰਟਿਆਂ ਦੌਰਾਨ ਕੁਵਿਡ–19 ਦੇ ਕੁੱਲ 4,776 ਮਰੀਜ਼ ਠੀਕ ਹੋਏ ਹਨ। ਇੰਝ ਹੁਣ ਤੱਕ ਕੁੱਲ 1,0,303 ਮਰੀਜ਼ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ। ਕੋਵਿਡ–19 ਮਰੀਜ਼ਾਂ ਵਿੱਚ ਸਿਹਤਯਾਬੀ ਦੀ ਦਰ 48.31% ਹੈ। ਇਸ ਵੇਲੇ 1,01,497 ਮਰੀਜ਼ ਜ਼ੇਰੇ ਇਲਾਜ ਹਨ ਤੇ ਉਹ ਸਾਰੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ। ਮੌਤ ਦਰ 2.80% ਹੈ। 480 ਸਰਕਾਰੀ ਅਤੇ 208 ਪ੍ਰਾਈਵੇਟ ਲੈਬੌਰੇਟਰੀਜ਼ (ਕੁੱਲ 688 ਲੈਬੌਰੇਟਰੀਜ਼) ਨਾਲ ਦੇਸ਼ ਵਿੱਚ ਟੈਸਟਿੰਗ ਸਮਰੱਥਾ ਵਧ ਗਈ ਹੈ। ਹੁਣ ਤੱਕ ਕੋਵਿਡ–19 ਲਈ ਕੁੱਲ 41,03,233 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਦ ਕਿ ਕੱਲ੍ਹ 1,37,158 ਸੈਂਪਲ ਟੈਸਟ ਕੀਤੇ ਗਏ ਸਨ।

ਹੁਣ ਤੱਕ 1,66,332 ਆਈਸੋਲੇਸ਼ਨ ਬਿਸਤਰਿਆਂ, 21,393 ਆਈਸੀਸਯੂ ਬਿਸਤਰਿਆਂ ਅਤੇ 72,762 ਆਕਸੀਜਨ ਨਾਲ ਲੈਸ ਬਿਸਤਰਿਆਂ ਵਾਲੇ 952 ਸਮਰਪਿਤ ਕੋਵਿਡ ਹਸਪਤਾਲ ਉਪਲਬਧ ਹਨ। ਕੁੱਲ 1,34,945 ਆਈਸੋਲੇਸ਼ਨ ਬਿਸਤਰਿਆਂ; 11,027 ਆਈਸੀਯੂ ਬਿਸਤਰਿਆਂ ਅਤੇ ਆਕਸੀਜਨ ਨਾਲ ਲੈਸ 46,875 ਬਿਸਤਰਿਆਂ ਵਾਲੇ 2,391 ਕੋਵਿਡ ਹੈਲਥ ਸੈਂਟਰਾਂ ਵਿੱਚ ਕੰਮ ਸ਼ੁਰੂ ਹੋ ਚੁੱਕਾ ਹੈ। ਕੇਂਦਰ ਨੇ 125.28 ਲੱਖ ਐੱਨ–95 ਮਾਸਕ ਅਤੇ 101.54 ਲੱਖ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਵੀ (ਪੀਪੀਈਜ਼ – PPEs) ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ / ਕੇਂਦਰੀ ਸੰਸਥਾਨਾਂ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ।

https://static.pib.gov.in/WriteReadData/userfiles/image/image005O6NA.jpg

​https://pib.gov.in/PressReleseDetail.aspx?PRID=1628970

 

ਪ੍ਰਧਾਨ ਮੰਤਰੀ ਨੇ ਗ੍ਰਾਮੀਣ ਭਾਰਤ ਨੂੰ ਇਤਿਹਾਸਿਕ ਪ੍ਰੋਤਸਾਹਨ ਦੇਣ ਲਈ ਕੈਬਨਿਟ ਬੈਠਕ ਦੀ ਪ੍ਰਧਾਨਗੀ ਕੀਤੀ

ਕੇਂਦਰੀ ਮੰਤਰੀ ਮੰਡਲ ਨੇ ਅੱਜ ਜ਼ਰੂਰੀ ਵਸਤਾਂ ਐਕਟ ਵਿੱਚ ਇਤਿਹਾਸਿਕ ਸੰਸ਼ੋਧਨ ਨੂੰ ਪ੍ਰਵਾਨਗੀ ਦਿੱਤੀ।  ਇਹ ਖੇਤੀਬਾੜੀ ਖੇਤਰ ਵਿੱਚ ਪਰਿਵਰਤਨ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੀ ਦਿਸ਼ਾ ਵਿੱਚ ਇੱਕ ਦੂਰਦਰਸ਼ੀ ਕਦਮ ਹੈ। ਜ਼ਰੂਰੀ ਵਸਤਾਂ ਐਕਟ ਵਿੱਚ ਸੰਸ਼ੋਧਨ  ਦੁਆਰਾ ਅਨਾਜ, ਦਾਲ਼ਾਂ, ਤੇਲ ਬੀਜ,  ਖੁਰਾਕੀ ਤੇਲਾਂ,  ਪਿਆਜ ਅਤੇ ਆਲੂ ਜਿਹੀਆਂ ਵਸਤਾਂ ਨੂੰ ਜ਼ਰੂਰੀ ਵਸਤਾਂ ਦੀ ਸੂਚੀ ਤੋਂ ਹਟਾ ਦਿੱਤਾ ਜਾਵੇਗਾ। ਇਸ ਵਿਵਸਥਾ ਨਾਲ ਨਿਜੀ ਨਿਵੇਸ਼ਕ ਅਤਿਅਧਿਕ ਰੈਗੂਲੇਟਰੀ ਦਖ਼ਲਅੰਦਾਜ਼ੀ ਦੇ ਡਰ ਤੋਂ ਮੁਕਤ ਹੋ ਜਾਣਗੇ।  

 

ਉਤਪਾਦਨ ,  ਭੰਡਾਰਨ,  ਢੁਆਈ,  ਵੰਡ ਅਤੇ ਸਪਲਾਈ ਕਰਨ ਦੀ ਆਜ਼ਾਦੀ ਨਾਲ  ਵਿਆ‍ਪਕ ਪੱਧਰ  ‘ਤੇ ਉਤਪਾਦਨ ਕਰਨਾ ਸੰਭਵ ਹੋ ਜਾਵੇਗਾ ਅਤੇ ਇਸ ਦੇ ਨਾਲ ਹੀ ਖੇਤੀਬਾੜੀ ਖੇਤਰ ਵਿੱਚ ਨਿਜੀ/ ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕੀਤਾ ਜਾ ਸਕੇਗਾ।  ਇਸ ਨਾਲ ਕੋਲਡ ਸਟੋਰੇਜ ਵਿੱਚ ਨਿਵੇਸ਼ ਵਧਾਉਣ ਅਤੇ  ਫੂਡ ਸਪਲਾਈ ਚੇਨ  ਦੇ ਆਧੁਨਿਕੀਕਰਨ ਵਿੱਚ ਮਦਦ ਮਿਲੇਗੀ।  ਕਿਸਾਨਾਂ ਨੂੰ ਲਾਭ ਪਹੁੰਚਾਉਣ ਅਤੇ ਖੇਤੀਬਾੜੀ ਸੈਕਟਰ ਦੇ ਪਰਿਵਰਤਨ ਲਈ ਮਹੱਤਵਪੂਰਨ ਫੈਸਲੇ ਲਏ ਗਏ। ਖੇਤੀਬਾੜੀ ਉਪਜ  ਦੇ ਰੁਕਾਵਟ ਰਹਿਤ ਇੰਟਰ-ਸਟੇਟ ਅਤੇ ਇੰਟਰਾ-ਸਟੇਟ ਵਪਾਰ ਨੂੰ ਹੁਲਾਰਾ ਦੇਣ ਲਈ ਆਰਡੀਨੈਂਸ ਲਿਆਉਣ ਨੂੰ ਪ੍ਰਵਾਨਗੀ। ਪ੍ਰੋਸੈੱਸਰਾਂ, ਸਮੂਹਕਾਂ, ਥੋਕ ਵਿਕਰੇਤਾਵਾਂ, ਵੱਡੇ ਰਿਟੇਲਰਾਂ ਅਤੇ ਨਿਰਯਾਤਕਾਂ ਨਾਲ ਸੌਦੇ ਕਰਨ ਲਈ ਕਿਸਾਨਾਂ ਨੂੰ ਸਸ਼ਕਤ ਬਣਾਇਆ ਗਿਆ।

https://pib.gov.in/PressReleseDetail.aspx?PRID=1629032

 

ਸਰਕਾਰ ਨੇ ਭਾਰਤ ਵਿੱਚ ਨਿਵੇਸ਼ ਆਕਰਸ਼ਿਤ ਕਰਨ ਲਈ ਮੰਤਰਾਲਿਆਂ/ਵਿਭਾਗਾਂ ਵਿੱਚ “ਸਕੱਤਰਾਂ  ਦੇ ਅਧਿਕਾਰ ਪ੍ਰਾਪਤ ਸਮੂਹ  ਅਤੇ ਪ੍ਰੋਜੈਕਟ ਵਿਕਾਸ ਇਕਾਈਆਂ   ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ

ਮੰਤਰੀ ਮੰਡਲ ਨੇ “ਭਾਰਤ ਵਿੱਚ ਨਿਵੇਸ਼ ਆਕਰਸ਼ਿਤ ਕਰਨ ਲਈ ਮੰਤਰਾਲਿਆ/ਵਿਭਾਗਾਂ ਵਿੱਚ ਸਕੱਤਰਾਂ  ਦੇ ਅਧਿਕਾਰ ਪ੍ਰਾਪਤ ਸਮੂਹ  (ਈਜੀਓਐੱਸ)  ਅਤੇ ਪ੍ਰੋਜੈਕਟ ਵਿਕਾਸ ਇਕਾਈਆਂ ਦੀ ਸਥਾਪਨਾ ਨੂੰ ਪ੍ਰਵਾਨਗੀ  ਦੇ ਦਿੱਤੀ ਹੈ।  ਇਸ ਨਵੀਂ ਵਿਵਸਥਾ ਨਾਲ ਭਾਰਤ ਨੂੰ 2024 - 25 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਤਾ ਬਣਾਉਣ  ਦੇ ਵਿਜ਼ਨ ਨੂੰ ਬਲ ਮਿਲੇਗਾ।

ਕੋਵਿਡ - 19 ਮਹਾਮਾਰੀ  ਦੇ ਵਰਤਮਾਨ ਦੌਰ ਵਿੱਚ ਭਾਰਤ ਨੂੰ ਵਿਸ਼ੇਸ਼ ਰੂਪ ਨਾਲ ਅਜਿਹੀਆਂ ਵੱਡੀ ਕੰਪਨੀਆਂ ਵੱਲੋਂ ਐੱਫਡੀਆਈ ਪ੍ਰਵਾਹ ਨੂੰ ਆਕਰਸ਼ਿਤ ਕਰਨ ਦਾ ਅਵਸਰ ਮਿਲਿਆ ਹੈ,  ਜੋ ਨਵੇਂ ਭੂਗੋਲਿਕ ਖੇਤਰਾਂ ਵਿੱਚ ਆਪਣੇ ਨਿਵੇਸ਼ ਨੂੰ ਵਿਵਿਧਤਾ ਦੇਣਾ ਚਾਹੁੰਦੀਆਂ ਹਨ ਅਤੇ ਜੋਖਿਮ ਵਿੱਚ ਕਮੀ ਲਿਆਉਣਾ ਚਾਹੁੰਦੀਆਂ ਹਨ।

ਭਾਰਤ ਵਿੱਚ ਨਿਵੇਸ਼ ਲਈ ਨਿਵੇਸ਼ਕਾਂ ਨੂੰ ਸਹਾਇਤਾ ਅਤੇ ਸੁਵਿਧਾਵਾਂ ਉਪਲੱਬਧ ਕਰਵਾਉਣ ਅਤੇ ਅਰਥਵਿਵਸਥਾ ਦੇ ਪ੍ਰਮੁੱਖ ਖੇਤਰਾਂ ਵਿੱਚ ਵਿਕਾਸ ਨੂੰ ਪ੍ਰੋਤਸਾਹਨ ਦੇਣ  ਦੇ ਕ੍ਰਮ ਵਿੱਚ ਨਿੱਚੇ ਲਿਖੇ ਸੰਯੋਜਨ ਅਤੇ ਉਦੇਸ਼ਾਂ  ਦੇ ਨਾਲ ਸਕੱਤਰਾਂ  ਦੇ ਅਧਿਕਾਰ ਪ੍ਰਾਪਤ ਸਮੂਹ  ( ਈਜੀਓਐੱਸ )  ਦੀ ਸਥਾਪਨਾ ਦਾ ਪ੍ਰਸਤਾਵ ਕੀਤਾ ਜਾਂਦਾ ਹੈ

ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ  ਦੇ ਵਿੱਚ ਸੰਜੋਗ ਵਿੱਚ ਨਿਵੇਸ਼ ਲਾਇਕ ਪਰਯੋਜਨਾਵਾਂ ਦੇ ਵਿਕਾਸ ਲਈ ਇੱਕ ‘ਪਰਿਯੋਜਨਾ ਵਿਕਾਸ ਇਕਾਈ’  (ਪੀਡੀਸੀ)  ਦੀ ਸਥਾਪਨਾ ਨੂੰ ਵੀ ਮੰਜੂਰੀ ਦਿੱਤੀ ਗਈ ਹੈ ।  ਇਸ ਤੋਂ ਭਾਰਤ ਵਿੱਚ ਨਿਵੇਸ਼ ਯੋਗ ਪਰਯੋਜਨਾਵਾਂ ਦੀ ਗਿਣਤੀ ਵਿੱਚ ਵਾਧਾ ਹੋਵੇਗੀ ਅਤੇ ਐੱਫਡੀਆਈ ਪਰਵਾਹ ਵੀ ਵਧੇਗਾ।

https://pib.gov.in/PressReleseDetail.aspx?PRID=1629036

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ-ਹੁਣ ਤੱਕ ਦੀ ਪ੍ਰਗਤੀ

1.30 ਲੱਖ ਕਰੋੜ ਰੁਪਏ ਦੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਦੇ ਹਿੱਸੇ ਵਜੋਂ, ਸਰਕਾਰ ਨੇ ਮਹਿਲਾਵਾਂ ਅਤੇ ਗ਼ਰੀਬ ਬਜ਼ੁਰਗਾਂ ਅਤੇ ਕਿਸਾਨਾਂ ਨੂੰ ਮੁਫ਼ਤ ਅਨਾਜ ਅਤੇ ਨਕਦ ਅਦਾਇਗੀ ਦੇਣ ਦਾ ਐਲਾਨ ਕੀਤਾ ਹੈ। ਪੈਕੇਜ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਲਗਭਗ 42 ਕਰੋੜ ਗ਼ਰੀਬਾਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਅਧੀਨ 5,248 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ ਹੈ।  8.19 ਕਰੋੜ ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ-ਕਿਸਾਨ ਦੀ ਪਹਿਲੀ ਕਿਸ਼ਤ ਦੀ ਅਦਾਇਗੀ ਲਈ 16394 ਕਰੋੜ ਰੁਪਏ ਦੀ ਅਦਾਇਗੀ ਕੀਤੀ। ਪਹਿਲੀ ਕਿਸ਼ਤ ਦੇ ਰੂਪ ਵਿੱਚ 20.05 ਕਰੋੜ (98.33 %) ਮਹਿਲਾ ਜਨ ਧਨ ਖਾਤਾ ਧਾਰਕਾਂ ਦੇ ਖਾਤਿਆਂ ਵਿੱਚ 10029 ਕਰੋੜ ਰੁਪਏ ਜਮਾਂ ਕੀਤੇ ਗਏ।

https://pib.gov.in/PressReleseDetail.aspx?PRID=1628877

 

 

ਵਿਦੇਸ਼ੀ ਨਾਗਰਿਕਾਂ ਦੇ ਕੁਝ ਵਰਗਾਂ ਨੂੰ ਭਾਰਤ ਆਉਣ ਦੀ  ਇਜਾਜ਼ਤ ਦੇਣ ਲਈ ਵੀਜ਼ਾ ਅਤੇ ਯਾਤਰਾ ਪਾਬੰਦੀਆਂ ਵਿੱਚ ਛੂਟਾਂ ਦਾ ਐਲਾਨ

 

ਭਾਰਤ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਕੁਝ ਵਰਗਾਂ, ਜੋ ਕਿ ਭਾਰਤ ਆਉਣਾ ਚਾਹੁੰਦੇ ਹਨ, ਨੂੰ ਇਸ ਸਬੰਧੀ ਵੀਜ਼ਾ ਅਤੇ ਯਾਤਰਾ ਪਾਬੰਦੀਆਂ ਵਿੱਚ ਛੂਟਾਂ ਦੇਣ ਬਾਰੇ ਵਿਚਾਰ ਕੀਤਾ। ਇਹ ਫੈਸਲਾ ਕੀਤਾ ਗਿਆ ਕਿ ਹੇਠ ਲਿਖੇ ਵਰਗਾਂ ਦੇ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਦੇ ਦਿੱਤੀ ਜਾਵੇ - ਵਿਦੇਸ਼ੀ ਵਪਾਰੀ, ਵਿਦੇਸ਼ੀ ਸਿਹਤ ਸੰਭਾਲ਼ ਪੇਸ਼ੇਵਰ, ਸਿਹਤ ਖੋਜਕਾਰ, ਇੰਜੀਨੀਅਰ ਅਤੇ ਤਕਨੀਸ਼ੀਅਨ, ਵਿਦੇਸ਼ੀ ਇੰਜੀਨੀਅਰਿੰਗ, ਮੈਨੇਜੀਰੀਅਲ, ਡਿਜ਼ਾਈਨ ਜਾਂ ਹੋਰ ਮਾਹਿਰ ਵਿਦੇਸ਼ੀ ਤਕਨੀਕੀ ਮਾਹਿਰ ਅਤੇ ਇੰਜੀਨੀਅਰ ਜੋ ਕਿ ਵਿਦੇਸ਼ੀ ਪੁਰਾਣੀ ਮਸ਼ੀਨਰੀ ਨੂੰ ਸਥਾਪਿਤ ਕਰਨ, ਵਿਦੇਸ਼ੀ ਨਾਗਰਿਕਾਂ ਦੇ ਉਪਰੋਕਤ ਵਰਗਾਂ ਨੂੰ ਤਾਜ਼ਾ ਵਪਾਰਕ ਵੀਜ਼ਾ ਜਾਂ ਰੋਜ਼ਗਾਰ ਵੀਜ਼ਾ ਜਾਂ ਜੋ ਵੀ ਲਾਗੂ ਹੁੰਦਾ ਹੋਵੇ, ਭਾਰਤੀ ਮਿਸ਼ਨਾਂ /ਵਿਦੇਸ਼ੀ ਪੋਸਟਾਂ ਤੋਂ ਤਾਜ਼ਾ ਵੀਜ਼ਾ ਲੈਣਾ ਪਵੇਗਾ।

https://pib.gov.in/PressReleseDetail.aspx?PRID=1628988

ਪ੍ਰਧਾਨ ਮੰਤਰੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ਉੱਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਯੁਕਤ ਰਾਸ਼ਟਰ ਅਮਰੀਕਾ ਦੇ ਰਾਸ਼ਟਰਪਤੀ ਮਾਣਯੋਗ ਡੋਨਾਲਡ ਟਰੰਪ ਨਾਲ ਟੈਲੀਫੋਨ ਉੱਤੇ ਗੱਲਬਾਤ ਕੀਤੀ। ਰਾਸ਼ਟਰਪਤੀ ਸ਼੍ਰੀ ਟਰੰਪ ਨੇ ਗਰੁੱਪ-7 (ਜੀ-7) ਦੇ ਅਮਰੀਕੀ ਪ੍ਰਧਾਨ ਦੇ ਅਹੁਦੇ ਬਾਰੇ ਗੱਲਬਾਤ ਕੀਤੀ ਅਤੇ ਭਾਰਤ ਸਮੇਤ ਹੋਰ ਅਹਿਮ ਦੇਸ਼ਾਂ ਨੂੰ ਸ਼ਾਮਲ ਕਰਨ ਲਈ ਮੌਜੂਦਾ ਮੈਂਬਰਸ਼ਿਪ ਤੋਂ ਅੱਗੇ ਜਾ ਕੇ ਸਮੂਹ ਦੇ ਦਾਇਰੇ ਦਾ ਵਿਸਤਾਰ ਕਰਨ ਦੀ ਆਪਣੀ ਇੱਛਾ ਜਤਾਈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਅਮਰੀਕਾ ਵਿੱਚ ਆਯੋਜਿਤ ਹੋਣ ਵਾਲੇ ਅਗਲੇ ਜੀ-7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਸੱਦਾ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਰਚਨਾਤਮਕ ਅਤੇ ਦੂਰਦ੍ਰਿਸ਼ਟੀ ਵਾਲਾ ਨਜ਼ਰੀਆ ਅਪਣਾਉਣ ਲਈ ਰਾਸ਼ਟਰਪਤੀ ਸ਼੍ਰੀ ਟਰੰਪ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦਾ ਵਿਸਤਾਰਤ ਮੰਚ, ਕੋਵਿਡ ਤੋਂ ਬਾਅਦ ਦੀ ਦੁਨੀਆ ਦੀਆਂ ਉੱਭਰਦੀਆਂ ਅਸਲੀਅਤਾਂ ਅਨੁਸਾਰ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਸਤਾਵਤ ਸਿਖਰ ਸੰਮੇਲਨ ਦੀ ਸਫਲਤਾ ਯਕੀਨੀ ਬਣਾਉਣ ਲਈ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਕੰਮ ਕਰਨਾ ਭਾਰਤ ਲਈ ਖੁਸ਼ੀ ਦੀ ਗੱਲ ਹੋਵੇਗੀ।

https://pib.gov.in/PressReleseDetail.aspx?PRID=1628807

 

 

ਸਰਕਾਰ ਵਿਦੇਸ਼ਾਂ ਤੋਂ ਪਰਤਣ ਵਾਲੇ ਨਾਗਰਿਕਾਂ ਦੀ ਸਕਿੱਲ ਮੈਪਿੰਗ ਕਰਵਾਵੇਗੀ

ਚਲ ਰਹੀ ਮਹਾਮਾਰੀ ਦੇ ਕਾਰਨ ਵੰਦੇ ਭਾਰਤ ਮਿਸ਼ਨ ਦੇ ਤਹਿਤ ਸਾਡੀ ਸਕਿੱਲਮੰਦ ਕਾਰਜ ਸ਼ਕਤੀ ਨੂੰ ਦੇਸ਼ ਵਿੱਚ ਵਾਪਸ ਲਿਆਉਣ ਦੇ ਉਦੇਸ਼ ਨਾਲ, ਭਾਰਤ ਸਰਕਾਰ ਨੇ ਵਾਪਸ ਆ ਰਹੇ ਨਾਗਰਿਕਾਂ ਦੇ ਸਕਿੱਲ ਮੈਪਿੰਗ ਅਭਿਆਸ ਕਰਨ ਲਈ ਇੱਕ ਨਵੀਂ ਪਹਿਲ ਸਵਦੇਸ਼ (ਸਕਿਲਡ ਵਰਕਰਜ਼ ਅਰਾਈਵਲ ਡਾਟਾਬੇਸ ਫ਼ਾਰ ਇੰਪਲੋਈਮੈਂਟ ਸਪੋਰਟ) ਸ਼ੁਰੂ ਕੀਤੀ ਹੈ। ਇਹ ਸਕਿੱਲ ਵਿਕਾਸ ਅਤੇ ਉੱਦਮ ਮੰਤਰਾਲੇ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੀ ਇੱਕ ਸਾਂਝੀ ਪਹਿਲ ਹੈ ਜਿਸਦਾ ਉਦੇਸ਼ ਯੋਗਤਾ ਪ੍ਰਾਪਤ ਨਾਗਰਿਕਾਂ ਦੇ ਸਕਿੱਲ ਅਤੇ ਤਜ਼ਰਬੇ ਦੇ ਅਧਾਰ ’ਤੇ ਇੱਕ ਡੇਟਾਬੇਸ ਨੂੰ ਤਿਆਰ ਕਰਨਾ ਹੈ ਤਾਂ ਜੋ ਭਾਰਤੀ ਅਤੇ ਵਿਦੇਸ਼ੀ ਕੰਪਨੀਆਂ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਇਸ ਪਹਿਲ ਦਾ ਉਦੇਸ਼ ਵਾਪਸ ਪਰਤਣ ਵਾਲੇ ਨਾਗਰਿਕਾਂ ਨੂੰ ਢੁੱਕਵੇਂ ਰੋਜ਼ਗਾਰ ਦੇ ਮੌਕੇ ਦੇਣਾ ਹੈ । ਰਾਜ ਸਰਕਾਰਾਂ, ਉਦਯੋਗ ਸੰਗਠਨਾਂ ਅਤੇ ਮਾਲਕਾਂ ਸਮੇਤ ਮੁੱਖ ਹਿਤਧਾਰਕਾਂ ਨਾਲ ਇਕੱਠੀ ਕੀਤੀ ਜਾਣਕਾਰੀ ਨੂੰ ਸਾਂਝਾ ਕਰਨ ਅਤੇ ਵਿਚਾਰ ਵਟਾਂਦਰੇ ਨੂੰ ਸਮਰੱਥ ਬਣਾਉਣ ਦੀ ਕਲਪਨਾ ਕੀਤੀ ਗਈ ਹੈ

https://pib.gov.in/PressReleseDetail.aspx?PRID=1628976

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਹਾਇਰ ਸੈਕੰਡਰੀ ਸਟੇਜ (ਗਿਆਰ੍ਹਵੀਂ ਅਤੇ ਬਾਰ੍ਹਵੀਂਕਲਾਸਾਂ) ਲਈ ਵਿਕਲਪਿਕ ਅਕਾਦਮਿਕ ਕੈਲੰਡਰ ਜਾਰੀ ਕੀਤਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਅੱਜ ਨਵੀਂ ਦਿੱਲੀ ਵਿੱਚ ਹਾਇਰ ਸੈਕੰਡਰੀ ਸਟੇਜ (ਗਿਆਰ੍ਹਵੀਂ ਅਤੇ ਬਾਰ੍ਹਵੀਂਕਲਾਸਾਂ) ਲਈ ਵਿਕਲਪਿਕ ਅਕਾਦਮਿਕ ਕੈਲੰਡਰ ਜਾਰੀ ਕੀਤਾ। ਕੈਲੰਡਰ ਐੱਨਸੀਈਆਰਟੀ ਦੁਆਰਾ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਅਗਵਾਈ ਹੇਠ ਵਿਕਸਿਤ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਕੋਵਿਡ -19 ਦੇ ਕਾਰਨ ਘਰ ਵਿੱਚ ਰਹਿਣ ਦੌਰਾਨ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀ ਸਹਾਇਤਾ ਨਾਲ ਵਿਦਿਅਕ ਗਤੀਵਿਧੀਆਂ ਰਾਹੀਂ ਸਾਰਥਕ  ਰੂਪ ਵਿੱਚ ਆਹਰੇ ਲਾਇਆ ਜਾ ਸਕੇ। ਇਸ ਮੌਕੇ ʼਤੇ ਬੋਲਦਿਆਂ,ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਕਿਹਾ ਕਿ ਕੈਲੰਡਰ ਅਧਿਆਪਕਾਂ ਨੂੰ ਮਨੋਰੰਜਨ ਨਾਲ ਭਰੇ, ਦਿਲਚਸਪ ਤਰੀਕਿਆਂ ਨਾਲ ਸਿੱਖਿਆ ਪ੍ਰਦਾਨ ਕਰਨ ਲਈ ਉਪਲਬਧ ਵੱਖ-ਵੱਖ ਤਕਨੀਕੀ ਸਾਧਨਾਂ ਅਤੇ ਸੋਸ਼ਲ ਮੀਡੀਆ ਉਪਕਰਣਾਂ ਦੀ ਵਰਤੋਂ ਬਾਰੇ ਦਿਸ਼ਾ-ਨਿਰਦੇਸ਼ ਉਪਲੱਬਧ ਕਰਦਾ ਹੈ ਜਿਨ੍ਹਾਂ ਦੀ ਵਰਤੋਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੁਆਰਾ ਘਰ ਬੈਠ ਕੇ ਕੀਤੀ ਜਾ ਸਕਦੀ ਹੈ। ਫਿਰ ਵੀ, ਇਸ ਨੇ  ਮੋਬਾਈਲ, ਰੇਡੀਓ, ਟੈਲੀਵਿਜ਼ਨ, ਐੱਸਐੱਮਐੱਸ ਅਤੇ  ਸੋਸ਼ਲ ਮੀਡੀਆ ਜਿਹੇ ਵੱਖ-ਵੱਖ ਟੂਲਸ ਅਤੇ ਪਲੈਟਫਾਰਮਾਂ 'ਤੇ ਵਿਦਿਆਰਥੀਆਂ ਦੀ ਪਹੁੰਚ ਦੇ ਭਿੰਨ ਭਿੰਨ ਪੱਧਰਾਂ ਨੂੰ ਧਿਆਨ ਵਿੱਚ ਰੱਖਿਆ ਹੈ।

 

Image

https://pib.gov.in/PressReleseDetail.aspx?PRID=1628948

 

ਅਪ੍ਰੇਸ਼ਨ ਸਮੁਦਰ ਸੇਤੂ- ਆਈਐੱਨਐੱਸ ਜਲ-ਅਸ਼ਵ ਸ੍ਰੀ ਲੰਕਾ ਤੋਂ ਭਾਰਤੀ ਨਾਗਰਿਕਾਂ ਨੂੰ ਲੈ ਕੇ ਤੂਤੀਕੋਰਿਨ ਪੁੱਜਾ

ਭਾਰਤੀ ਜਲ ਸੈਨਾ ਵੱਲੋਂ ''ਅਪ੍ਰੇਸ਼ਨ ਸਮੁਦਰ ਸੇਤੂ'' ਲਈ ਤੈਨਾਤ ਕੀਤਾ ਆਈਐੱਨਐੱਸ ਜਲ-ਅਸ਼ਵ ਕੋਲੋਂਬੋ ਸ੍ਰੀ ਲੰਕਾ ਤੋਂ ਬਚਾ ਕੇ ਲਿਆਂਦੇ 685 ਭਾਰਤੀ ਨਾਗਰਿਕਾਂ ਨੂੰ ਲੈ ਕੇ ਦੋ ਜੂਨ 2020 ਨੂੰ ਤੂਤੀਕੋਰਿਨ ਬੰਦਰਗਾਹ ਪੁੱਜ ਗਿਆ। ਭਾਰਤੀ ਨਾਗਰਿਕਾਂ ਨੂੰ ਲਿਆਉਣ ਦਾ ਇਹ ਉਪਰਾਲਾ ਸ੍ਰੀ ਲੰਕਾ ਵਿੱਚ ਭਾਰਤੀ ਮਿਸ਼ਨ ਵੱਲੋਂ ਕੀਤਾ ਗਿਆ। ਲੋਕਾਂ ਨੂੰ ਜਹਾਜ਼ ਵਿੱਚ ਲੋੜੀਂਦੀ ਡਾਕਟਰੀ ਸਕ੍ਰੀਨਿੰਗ ਉਪਰੰਤ ਬਿਠਾਇਆ ਗਿਆ। ਸਮੁੰਦਰੀ ਰਸਤੇ ਦੌਰਾਨ ਕੋਵਿਡ ਸਬੰਧੀ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਸਖਤੀ ਨਾਲ ਕੀਤੀ ਗਈ।  ਲਿਆਏ ਗਏ ਲੋਕਾਂ ਨੂੰ ਤੂਤੀਕੋਰਿਨ ਵਿਖੇ ਸਥਾਨਕ ਅਥਾਰਿਟੀਆਂ ਦੇ ਸਪੁਰਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਛੇਤੀ ਉਤਾਰਨ, ਸਿਹਤ ਸਕ੍ਰੀਨਿੰਗ, ਇਮੀਗ੍ਰੇਸ਼ਨ ਅਤੇ ਟਰਾਂਸਪੋਰਟੇਸ਼ਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਬਚਾਅ ਕਾਰਜ ਨਾਲ  ਭਾਰਤੀ ਜਲ ਸੈਨਾ ਹੁਣ ਤੱਕ 2173 ਭਾਰਤੀ ਨਾਗਰਿਕਾਂ ਨੂੰ, ਮਾਲਦੀਵ ਤੋਂ (1488) ਅਤੇ ਸ੍ਰੀ ਲੰਕਾ ਤੋਂ (685) ਨੂੰ ਇਸ ਮਹਾਮਾਰੀ ਕਾਰਨ ਲੌਕਡਾਊਨ ਦੌਰਾਨ ਵਾਪਸ ਵਤਨ ਲਿਆ ਚੁੱਕੀ ਹੈ।

https://pib.gov.in/PressReleseDetail.aspx?PRID=1628714

 

ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੇ ਵਰਗੀਕਰਨ ਦੇ ਨਵੇਂ ਨਿਯਮਾਂ ਨੂੰ ਲਾਗੂ ਕਰਨ ਲਈ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ)  ਮੰਤਰਾਲਾ ਤਿਆਰ

ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਨੇ ਦੇਸ਼ ਵਿੱਚ ਐੱਮਐੱਸਐੱਮਈ ਦੀ ਪਰਿਭਾਸ਼ਾ ਅਤੇ ਮਾਪਦੰਡ ਵਿੱਚ ਉੱਪਰਲੀ ਸੀਮਾ ਦੀ ਸੋਧ ਨੂੰ ਲਾਗੂ ਕਰਨ ਲਈ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨਵੀਂ ਪਰਿਭਾਸ਼ਾ ਅਤੇ ਮਾਪਦੰਡ 1 ਜੁਲਾਈ, 2020 ਤੋਂ ਲਾਗੂ ਹੋ ਜਾਵੇਗਾ। ਐੱਮਐੱਸਐੱਮਈ ਪਰਿਭਾਸ਼ਾ ਵਿੱਚ ਇੱਕ ਸੋਧ ਦਾ ਐਲਾਨ 13 ਮਈ, 2020 ਨੂੰ ਆਤਮ ਨਿਰਭਾਰ ਭਾਰਤ ਪੈਕੇਜ ਵਿੱਚ ਕੀਤਾ ਗਿਆ ਸੀ। ਇਸ ਐਲਾਨ ਦੇ ਅਨੁਸਾਰ, ਸੂਖਮ ਨਿਰਮਾਣ ਅਤੇ ਸੇਵਾਵਾਂ ਇਕਾਈਆਂ ਦੀ ਪਰਿਭਾਸ਼ਾ ਨੂੰ ਵਧਾ ਕੇ 1 ਕਰੋੜ ਰੁਪਏ ਦਾ ਨਿਵੇਸ਼ ਅਤੇ 5 ਕਰੋੜ ਰੁਪਏ ਦਾ ਟਰਨਓਵਰ ਕਰ ਦਿੱਤਾ ਸੀ। ਲਘੂ ਇਕਾਈ ਦੀ ਨਿਵੇਸ਼ ਸੀਮਾ ਵਧਾ ਕੇ 10 ਕਰੋੜ ਰੁਪਏ ਅਤੇ 50 ਕਰੋੜ ਰੁਪਏ ਦਾ ਟਰਨਓਵਰ ਕਰ ਦਿੱਤਾ ਸੀ। ਇਸੇ ਤਰ੍ਹਾਂ, ਦਰਮਿਆਨੀ ਇਕਾਈ ਦੀ ਨਿਵੇਸ਼ ਸੀਮਾ ਵਧਾ ਕੇ 20 ਕਰੋੜ ਰੁਪਏ ਅਤੇ 100 ਕਰੋੜ ਰੁਪਏ ਦਾ ਟਰਨਓਵਰ ਕਰ ਦਿੱਤਾ ਸੀ। ਭਾਰਤ ਸਰਕਾਰ ਨੇ 01.06.2020 ਨੂੰ ਐੱਮਐੱਸਐੱਮਈ ਪਰਿਭਾਸ਼ਾ ਵਿੱਚ ਉੱਪਰ ਵੱਲ ਨੂੰ ਸੋਧ ਕਰਨ ਦਾ ਫੈਸਲਾ ਕੀਤਾ ਹੈ। ਦਰਮਿਆਨੇ ਉੱਦਮੀਆਂ ਲਈ, ਹੁਣ ਇਹ 50 ਕਰੋੜ ਰੁਪਏ ਦਾ ਨਿਵੇਸ਼ ਅਤੇ ਰੁਪਏ 250 ਕਰੋੜ ਰੁਪਏ ਦਾ ਟਰਨਓਵਰ ਹੋਵੇਗੀ।

https://pib.gov.in/PressReleseDetail.aspx?PRID=1628925

 

ਈਪੀਐੱਫਓ ਨੇ 1ਅਪ੍ਰੈਲ,2020 ਤੋਂ 52.62 ਲੱਖ ਗਾਹਕਾਂ ਦੇ ਕੇਵਾਈਸੀ ਨੂੰ ਅੱਪਡੇਟ ਕੀਤਾ

ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਔਨਲਾਈਨ ਸੇਵਾਵਾਂ ਪਹਿਲਾਂ ਨਾਲੋਂ ਜਿਆਦਾ ਮਹੱਤਵਪੂਰਨ ਹੋ ਗਈਆਂ ਹਨ,ਇਸ ਸਮੇਂ ਵਿੱਚ ਉਨ੍ਹਾਂ ਦੀ ਉਪਲੱਭਧਤਾ ਅਤੇ ਪਹੁੰਚ ਨੂੰ ਵਧਾਉਣ ਲਈ ਈਪੀਐੱਫਓ ਨੇ ਅਪ੍ਰੈਲ ਅਤੇ ਮਈ 2020 ਦੇ ਮਹੀਨਿਆਂ ਵਿੱਚ 52.62 ਲੱਖ ਗਾਹਕਾਂ ਦੇ ਅਪ੍ਰੈਲ ਅਤੇ ਮਈ 2020 ਮਹੀਨੇ ਦੇ ਗਾਹਕ ਨੂੰ ਜਾਣਨ (ਕੇਵਾਈਸੀ) ਦੇ ਡਾਟਾ ਨੂੰ ਅੱਪਡੇਟ ਕੀਤਾ ਹੈ। ਕੁੱਲ 39.97 ਲੱਖ ਗਾਹਕਾਂ ਲਈ ਅਧਾਰ ਜੋੜ,9.87 ਲੱਖ ਲਈ ਮੋਬਾਈਲ ਸੀਡਿੰਗ ਅਤੇ 11.11ਲੱਖ ਲਈ ਬੈਂਕ ਖ਼ਾਤੇ ਦਾ ਜੋੜ ਕੀਤਾ ਗਿਆ ਹੈ। ਕੇਵਾਈਸੀ ਇੱਕ ਵਾਰ ਦੀ ਪ੍ਰਕਿਰਿਆ ਹੈ ਜਿਸ ਨਾਲ ਯੂਨੀਵਰਸਲ ਖਾਤਾ ਨੰਬਰ (ਯੂਏਐੱਨ) ਰਾਹੀਂ ਗਾਹਕ ਦੀ ਪਛਾਣ ਦੀ ਪੁਸ਼ਟੀ ਵਿੱਚ ਸਹਾਇਤਾ ਮਿਲਦੀ ਹੈ।

https://pib.gov.in/PressReleseDetail.aspx?PRID=1628922

 

ਕੇਂਦਰੀ ਮੰਤਰੀ ਨੇ ਫ਼ਿਲਮ ਨਿਰਮਾਤਾਵਾਂ, ਸਿਨੇਮਾ ਪ੍ਰਦਰਸ਼ਕਾਂ ਤੇ ਫ਼ਿਲਮ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਬੈਠਕ ਕੀਤੀ

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਫ਼ਿਲਮ ਪ੍ਰੋਡਿਊਸਰਜ਼ ਐਸੋਸੀਏਸ਼ਨ, ਸਿਨੇਮਾ ਪ੍ਰਦਰਸ਼ਕਾਂ ਤੇ ਫ਼ਿਲਮ ਉਦਯੋਗ ਦੇ ਪ੍ਰਤੀਨਿਧਾਂ ਨਾਲ ਵਿਡੀਓ ਕਾਨਫ਼ਰੰਸ ਰਾਹੀਂ ਮੀਟਿੰਗ ਕੀਤੀ। ਸ਼੍ਰੀ ਜਾਵਡੇਕਰ ਵੱਲੋਂ ਇਹ ਮੀਟਿੰਗ ਕੋਵਿਡ–19 ਕਾਰਨ ਇਸ ਉਦਯੋਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਉੱਤੇ ਚਰਚਾ ਕਰਨ ਲਈ ਸੱਦੀ ਗਈ ਸੀ, ਜਿਨ੍ਹਾਂ ਬਾਰੇ ਇਨ੍ਹਾਂ ਧਿਰਾਂ ਵੱਲੋਂ ਉਨ੍ਹਾਂ ਨੂੰ ਬੇਨਤੀ–ਪੱਤਰ ਭੇਜੇ ਗਏ ਸਨ। ਨਿਰਮਾਣ ਸਬੰਧੀ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਦੇ ਮਾਮਲੇ ਉੱਤੇ ਸ਼੍ਰੀ ਜਾਵਡੇਕਰ ਨੇ ਕਿਹਾ ਕਿ ਸਰਕਾਰ ਵੱਲੋਂ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਸਿਨੇਮਾ ਹਾਲ ਖੋਲ੍ਹਣ ਦੀ ਮੰਗ ਬਾਰੇ ਮੰਤਰੀ ਨੇ ਪ੍ਰਤੀਨਿਧੀਆਂ ਨੂੰ ਦੱਸਿਆ ਕਿ ਜੂਨ ਵਿੱਚ ਕੋਵਿਡ–19 ਮਹਾਮਾਰੀ ਦੀ ਸਥਿਤੀ ਨੂੰ ਵੇਖਣ ਤੋਂ ਬਾਅਦ ਇਸ ਦੀ ਪੜਤਾਲ ਕੀਤੀ ਜਾਵੇਗੀ।

https://pib.gov.in/PressReleseDetail.aspx?PRID=1628754

 

 

ਮੇਕ ਇਨ ਇੰਡੀਆ ਨੂੰ ਵੱਡਾ ਹੁਲਾਰਾ ਮਿਲਿਆ; ਰੱਖਿਆ ਮੰਤਰਾਲੇ ਨੇ ਓਐੱਫ਼ਬੀ ’ਤੇ 1,094 ਕਰੋੜ ਰੁਪਏ ਦੇ ਮੁੱਲ ਦੇ 156 ਅੱਪਗ੍ਰੇਡ ਕੀਤੇ ਬੀਐੱਮਪੀ ਇਨਫੈਂਟਰੀ ਕੰਬੈਟ ਵਾਹਨਾਂ ਦੀ ਸਪਲਾਈ ਲਈ ਇੰਡੈਂਟ ਦਿੱਤਾ

ਸਰਕਾਰ ਦੀ ‘ਮੇਕ ਇਨ ਇੰਡੀਆ’ ਪਹਿਲਕਦਮੀ ਨੂੰ ਹੁਲਾਰਾ ਦਿੰਦੇ ਹੋਏ, ਰੱਖਿਆ ਮੰਤਰਾਲੇ ਦੇ ਪ੍ਰਾਪਤੀ ਵਿੰਗ ਨੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਪ੍ਰਵਾਨਗੀ ਨਾਲ, ਅੱਜ ਅੱਪਗ੍ਰੇਡ ਕੀਤੀਆਂ ਵਿਸ਼ੇਸ਼ਤਾਵਾਂ ਦੇ ਨਾਲ 156 ਬੀਐੱਮਪੀ 2/2ਕੇ ਇਨਫੈਂਟਰੀ ਕੰਬੈਟ ਵਾਹਨਾਂ (ਆਈਸੀਵੀ) ਦੀ ਸਪਲਾਈ ਲਈ ਆਰਡਨੈਂਸ ਫੈਕਟਰੀ ਬੋਰਡ (ਓਐੱਫ਼ਬੀ) ਨੂੰ ਇੰਡੈਂਟ ਦਿੱਤਾ ਹੈ। ਇਨ੍ਹਾਂ ਵਾਹਨਾਂ ਨੂੰ ਭਾਰਤੀ ਸੈਨਾ ਦੀਆਂ ਮੈਕਾਨਾਇਜ਼ਡ ਫੋਰਸਾਂ ਦੁਆਰਾ ਵਰਤਿਆ ਜਾਵੇਗਾ। ਇਸ ਇੰਡੈਂਟ ਦੇ ਤਹਿਤ, ਆਈਸੀਵੀਜ਼ ਦਾ ਨਿਰਮਾਣ ਤੇਲੰਗਾਨਾ ਦੇ ਮੇਦਕ ਵਿਖੇ ਸਥਿੱਤ ਆਰਡਨੈਂਸ ਫੈਕਟਰੀ ਦੁਆਰਾ ਲਗਭਗ 1,094 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ।

https://pib.gov.in/PressReleseDetail.aspx?PRID=1628743

 

 

ਭਾਰਤੀ ਰੇਲਵੇ ਨੇ 3 ਜੂਨ 2020 (ਸਵੇਰੇ 10 ਵਜੇ ਤੱਕ) ਤੱਕ ਦੇਸ਼ ਭਰ ਵਿੱਚ 4197 ‘ਸ਼੍ਰਮਿਕ ਸਪੈਸ਼ਲ’ ਟ੍ਰੇਨਾਂ ਦਾ ਸੰਚਾਲਨ  ਕੀਤਾ ਅਤੇ 58 ਲੱਖ ਤੋਂ ਜ਼ਿਆਦਾ ਯਾਤਰੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪਹੁੰਚਾਇਆ ਗਿਆ  ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪਹ

 

3 ਜੂਨ, 2020 ਤੱਕ ਦੇਸ਼ ਭਰ ਵਿੱਚ ਵੱਖ - ਵੱਖ ਰਾਜਾਂ ਤੋਂ ਕੁੱਲ 4197 ‘ਸ਼੍ਰਮਿਕ ਸਪੈਸ਼ਲ’ ਟ੍ਰੇਨਾਂ ਦਾ ਸੰਚਾਲਨ ਕੀਤਾ ਜਾ ਚੁੱਕਿਆ ਹੈ। ਸਵੇਰੇ 9:00 ਵਜੇ ਤੱਕ 81 ਟ੍ਰੇਨਾਂ ਸੰਚਾਲਨ ਵਿੱਚ ਸਨ। ਹੁਣ ਤੱਕ 34 ਦਿਨਾਂ ਵਿੱਚ ਸ਼੍ਰਮਿਕ ਟ੍ਰੇਨਾਂ ਜ਼ਰੀਏ 58 ਲੱਖ ਤੋਂ ਜ਼ਿਆਦਾ ਪ੍ਰਵਾਸੀਆਂ ਨੂੰ ਉਨ੍ਹਾਂ ਦਾ ਡੈੱਸਟੀਨੇਸ਼ਨਾਂ ਤੱਕ ਪਹੁੰਚਾਇਆ ਜਾ ਚੁੱਕਿਆਂ ਹੈ। ਇਹ 4197 ਟ੍ਰੇਨਾਂ ਵੱਖ - ਵੱਖ ਰਾਜਾਂ ਤੋਂ ਰਵਾਨਾ ਹੋਈਆਂ। ਜਿੱਥੇ ਸਭ ਤੋਂ ਜ਼ਿਆਦਾ ਟ੍ਰੇਨਾਂ ਰਵਾਨਾ ਹੋਈਆਂ ਉਹ ਚੋਟੀ ਰਾਜ ਇਸ ਪ੍ਰਕਾਰ ਹਨ - ਗੁਜਰਾਤ (1026 ਟ੍ਰੇਨਾਂ), ਮਹਾਰਾਸ਼ਟਰ (802 ਟ੍ਰੇਨਾਂ), ਪੰਜਾਬ (416 ਟ੍ਰੇਨਾਂ), ਉੱਤਰ ਪ੍ਰਦੇਸ਼ (294 ਟ੍ਰੇਨਾਂ) ਅਤੇ ਬਿਹਾਰ (294 ਟ੍ਰੇਨਾਂ) ਹਨ। ‘ਸ਼੍ਰੇਮਿਕ ਸਪੈਸ਼ਲ’ ਟ੍ਰੇਨਾਂ ਦੇ ਇਲਾਵਾ ਦੁਆਰਾ ਨਵੀਂ ਦਿੱਲੀ ਨਾਲ ਜੋੜਨ ਵਾਲੀਆਂ 15 ਜੋੜੀ ਵਿਸ਼ੇਸ ਰਾਜਧਾਨੀ ਜਿਹੀਆਂ ਟ੍ਰੇਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਅਤੇ 1 ਜੂਨ ਤੋਂ 200 ਵਾਧੂ ਸਮਾਂ ਸਾਰਣੀਬੱਧ ਟ੍ਰੇਨਾਂ  ਦਾ ਸੰਚਾਲਨ ਕਰ ਦਿੱਤਾ ਗਿਆ ਹੈ।

https://pib.gov.in/PressReleseDetail.aspx?PRID=1629043

 

ਮੰਤਰੀ ਮੰਡਲ ਨੇ ਆਯੁਸ਼ ਮੰਤਰਾਲੇ  ਤਹਿਤ ਅਧੀਨ  ਦਫ਼ਤਰ ਦੇ ਰੂਪ ਵਿੱਚ ਭਾਰਤੀ ਔਸ਼ਧ ਅਤੇ ਹੋਮਿਓਪੈਥੀ ਲਈ ਫਾਰਮਾਕੋਪੀਆ ਕਮਿਸ਼ਨ (ਪੀਸੀਆਈਐੱਮਐਂਡਐੱਚ)  ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ

ਮੰਤਰੀ ਮੰਡਲ ਨੇ ਆਯੁਸ਼ ਮੰਤਰਾਲੇ   ਦੇ ਤਹਿਤ ਅਧੀਨ ਦਫ਼ਤਰ ਦੇ ਰੂਪ ਵਿੱਚ ਭਾਰਤੀ ਔਸ਼ਧ ਅਤੇ ਹੋਮਿਓਪੈਥੀ ਲਈ ਫਾਰਮਾਕੋਪੀਆ ਕਮਿਸ਼ਨ (ਪੀਸੀਆਈਐੱਮਐਂਡਐੱਚ) ਦੀ ਪੁਨਰ ਸਥਾਪਨਾ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।  ਇਸ ਵਿੱਚ ਦੋ ਕੇਂਦਰੀ ਪ੍ਰਯੋਗਸ਼ਾਲਾਵਾਂ-  ਫਾਰਮਾਕੋਪੀਆ ਲੈਬੋਰੇਟਰੀ ਫਾਰ ਇੰਡੀਅਨ ਮੈਡੀਸਿਨ  (ਪੀਐੱਲਆਈਐੱਮ)  ਅਤੇ ਹੋਮਿਓਪੈਥੀ ਫਾਰਮਾਕੋਪੀਆ ਲੈਬੋਰੇਟਰੀ (ਐੱਚਪੀਐੱਲ)  ਦਾ ਰਲੇਵਾਂ ਕਰ ਦਿੱਤਾ ਗਿਆ ਹੈ। ਪੀਸੀਆਈਐੱਮਐਂਡਐੱਚ ਇੱਕ ਖੁਦਮੁਖਤਿਆਰ ਸੰਗਠਨ ਹੈ।  ਰਲੇਵੇਂ ਦਾ ਉਦੇਸ਼ ਤਿੰਨਾਂ ਸੰਗਠਨਾਂ ਦੀਆਂ ਬੁਨਿਆਦੀ ਢਾਂਚਾ ਸੁਵਿਧਾਵਾਂ,  ਟੈਕਨੀਕਲ ਮੈਨ ਪਾਵਰ ਅਤੇ ਵਿੱਤੀ ਸੰਸਾਧਨਾਂ ਦਾ ਅਧਿਕਤਮ ਇਸਤੇਮਾਲ ਕਰਨਾ ਹੈ ਤਾਕਿ ਆਯੁਰਵੇਦ, ਸਿੱਧ,  ਯੂਨਾਨੀ ਅਤੇ ਹੋਮਿਓਪੈਥੀ ਦਵਾਈਆਂ ਦੇ ਨਤੀਜਿਆਂ ਦੇ ਮਿਆਰੀਕਰਨ ਵਿੱਚ ਵਾਧਾ ਕੀਤਾ ਜਾ ਸਕੇ ਜਿਸ ਨਾਲ ਪ੍ਰਭਾਵੀ ਰੈਗੂਲੇਸ਼ਨ ਅਤੇ ਕੁਆਲਿਟੀ ਕੰਟਰੋਲ ਦੀ ਦਿਸ਼ਾ ਵਿੱਚ ਵਧਿਆ ਜਾ ਸਕੇ।

https://pib.gov.in/PressReleseDetail.aspx?PRID=1629039

 

ਸ਼੍ਰੀ ਨਰੇਂਦਰ ਸਿੰਘ ਤੋਮਰ ਨੇ 21ਵੀਂ ਕੇਂਦਰੀ ਰੋਜ਼ਗਾਰ ਗਰੰਟੀ ਪਰਿਸ਼ਦ ਦੀ ਪ੍ਰਧਾਨਗੀ ਕੀਤੀ

ਕੇਂਦਰੀ ਰੋਜ਼ਗਾਰ ਗਾਰੰਟੀ ਪਰਿਸ਼ਦ ਦੀ 21ਵੀਂ ਬੈਠਕ, ਕੇਂਦਰੀ ਗ੍ਰਾਮੀਣ ਵਿਕਾਸ, ਖੇਤੀ ਅਤੇ ਕਿਸਾਨ ਭਲਾਈ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦੀ ਪ੍ਰਧਾਨਗੀ ਵਿੱਚ 02.06.2020 ਨੂੰ ਵੀਡੀਓ-ਕਾਨਫਰੰਸਿੰਗ ਜ਼ਰੀਏ ਆਯੋਜਿਤ ਕੀਤੀ ਗਈ। ਪਾਰਦਰਸ਼ਤਾ ਅਤੇ ਜਵਾਬਦੇਹੀ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸਰਕਾਰ ਮਨਰੇਗਾ ਮਜ਼ਦੂਰਾਂ ਦੇ ਬੈਂਕ ਖਾਤੇ ਵਿੱਚ ਮਜ਼ਦੂਰੀ ਦੇ 100% ਭੁਗਤਾਨ ਨੂੰ ਪ੍ਰਾਪਤ ਕਰਨ ਦੇ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਅਤੇ ਕੰਮ ਦੇ ਸਮਾਜਿਕ ਆਡਿਟ 'ਤੇ ਜ਼ੋਰ ਦਿੰਦੀ ਹੈ । ਵਿੱਤੀ ਸਾਲ 2020-21 ਦੇ ਲਈ ਹੁਣ ਤੱਕ ਦੀ ਸਭ ਤੋਂ ਜ਼ਿਆਦਾ 61,500 ਕਰੋੜ ਰੁਪਏ ਐਲੋਕੇਟ ਕੀਤੇ ਗਏ ਹੈ। ਕੋਵਿਡ-19 ਦੇ ਕਾਰਨ ਉਤਪੰਨ ਕਠਿਨ ਸਥਿਤੀ ਦੇ ਦੌਰਾਨ ਜ਼ਰੂਰਤਮੰਦ ਮਜ਼ਦੂਰਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਦੇ ਲਈ ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਇਸ ਪ੍ਰੋਗਰਾਮ ਦੇ ਲਈ 40,000 ਕਰੋੜ ਰੁਪਏ ਦੀ ਐਡੀਸ਼ਨਲ ਵਿਵਸਥਾ ਕੀਤੀ ਗਈ ਹੈ। ਪ੍ਰੋਗਰਾਮ ਦੇ ਤਹਿਤ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਪਹਿਲਾਂ ਹੀ 28,000 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

https://pib.gov.in/PressReleseDetail.aspx?PRID=1628782

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਕ ਨੇ ਡਾਇਰੈਕਟਰ ਜਨਰਲ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਉਹ ਇਹ ਯਕੀਨੀ ਬਣਾਉਣ ਕਿ ਇੰਟਰ-ਸਟੇਟ ਸਰਹੱਦਾਂ 'ਤੇ ਬੇਤਰਤੀਬ ਪੜਤਾਲ ਜਾਰੀ ਰਹੇ। ਸਾਰੇ ਦਰਸ਼ਕਾਂ ਨੂੰ ਆਰੋਗਿਆ ਸੇਤੂ ਐਪਲੀਕੇਸ਼ਨ ਡਾਊਨਲੋਡ ਕਰਨ ਤੇ ਸਵੈ-ਨਿਗਰਾਨੀ ਕਰਨ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਪ੍ਰਸ਼ਾਸਕ ਨੇ ਤਿੰਨ ਮੈਡੀਕਲ ਸੰਸਥਾਵਾਂ ਦੇ ਮੁਖੀਆਂ ਨੂੰ ਓਪੀਡੀ ਸੁਵਿਧਾਵਾਂ ਵਧਾਉਣ ਦੀ ਸਲਾਹ ਦਿੱਤੀ, ਤਾਂ ਜੋ ਪਿਛਲੇ ਕਈ ਹਫ਼ਤਿਆਂ ਤੋਂ ਇੰਤਜ਼ਾਰ ਕਰ ਰਹੇ ਮਰੀਜ਼ ਸਮੇਂ ਸਿਰ ਆਪਣਾ ਇਲਾਜ ਕਰਵਾ ਸਕਣ।

  • ਪੰਜਾਬ: ਮੁੱਖ ਮੰਤਰੀ ਨੇ ਕੋਵਿਡ ਲੌਕਡਾਊਨ ਕਾਰਨ ਆਮਦਨ ਘੱਟ ਹੋਣ ਦੇ ਬਾਵਜੂਦ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਘਰੇਲੂ ਬਿਜਲੀ ਦਰਾਂ ਨੂੰ ਘਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਉਮੀਦ ਜਤਾਈ ਹੈ ਕਿ ਦਰਾਂ ਨੂੰ ਲੋਕ ਹਿੱਤ ਵਿੱਚ ਵਧੇਰੇ ਤਰਕਸੰਗਤ ਬਣਾਇਆ ਜਾਵੇ। ਰਾਜ ਵਿੱਚ ਕੋਰੋਨਾਵਾਇਰਸ ਮਹਾਮਾਰੀ ਅਤੇ ਲੰਬੇ ਸਮੇਂ ਤੋਂ ਜਾਰੀ ਲੌਕਡਾਊਨ ਕਾਰਨ ਹੋਏ ਭਾਰੀ ਮਾਲੀ ਨੁਕਸਾਨ ਦਾ ਸਾਹਮਣਾ ਕਰਦਿਆਂ, ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲੀ ਜੂਨ ਤੋਂ ਸ਼ਰਾਬ 'ਤੇ ਕੋਵਿਡ ਸੈੱਸ ਲਗਾਉਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਕਦਮ ਨਾਲ ਸੂਬੇ ਨੂੰ ਚਾਲੂ ਵਿੱਤੀ ਵਰ੍ਹੇ ਵਿੱਚ 145 ਕਰੋੜ ਰੁਪਏ ਦਾ ਵਾਧੂ ਮਾਲੀਆ ਹਾਸਲ ਹੋ ਸਕੇਗਾ।

  • ਹਰਿਆਣਾ: ਹਰਿਆਣਾ ਸਰਕਾਰ ਨੇ ਪਬਲਿਕ ਟ੍ਰਾਂਸਪੋਰਟ ਦੀ ਸਹੂਲਤ ਲਈ ਟੈਕਸੀ, ਕੈਬ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ, ਮੈਕਸੀ ਕੈਬ ਤੇ ਆਟੋ ਰਿਕਸ਼ਾ ਚਾਲਕਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਟ੍ਰਾਂਸਪੋਰਟ ਵਿਭਾਗ ਨੇ ਕਿਹਾ ਕਿ ਟੈਕਸੀ ਅਤੇ ਕੈਬ ਐਗ੍ਰੀਗੇਟਰਾਂ ਨੂੰ ਡਰਾਈਵਰ ਤੋਂ ਇਲਾਵਾ ਵੱਧ ਤੋਂ ਵੱਧ ਦੋ ਯਾਤਰੀਆਂ ਨੂੰ ਲਿਜਾਣ ਦੀ ਆਗਿਆ ਹੋਵੇਗੀ। ਇਸ ਦਾ ਮਤਲਬ ਹੈ ਕਿ ਵਾਹਨ ਵਿੱਚ ਵੱਧ ਤੋਂ ਵੱਧ ਤਿੰਨ ਵਿਅਕਤੀ ਸਵਾਰ ਹੋ ਸਕਦੇ ਹਨ। ਮੈਕਸੀ ਕੈਬਸ ਸਵਾਰੀਆਂ ਦੇ ਬੈਠਣ ਦੀ ਸਮਰੱਥਾ ਤੋਂ ਅੱਧੀਆਂ ਸੀਟਾਂ ਭਰ ਸਕਦੀਆਂ ਹਨ। ਆਟੋ ਰਿਕਸ਼ਾ ਤੇ ਈ-ਰਿਕਸ਼ਾ ਨੂੰ ਡਰਾਈਵਰ ਤੋਂ ਇਲਾਵਾ ਦੋ ਵਿਅਕਤੀਆਂ ਨਾਲ ਚੱਲਣ ਦੀ ਆਗਿਆ ਹੈ। ਇਸੇ ਤਰ੍ਹਾਂ ਦੋ ਪਹੀਆ ਵਾਹਨ 'ਤੇ ਚਾਲਕ ਤੇ ਇੱਕ ਸਵਾਰੀ ਨੂੰ ਬੈਠਣ ਦੀ ਇਜਾਜ਼ਤ ਹੈ ਅਤੇ ਦੋਵਾਂ ਵਿਅਕਤੀਆਂ ਲਈ ਹੈਲਮੇਟ, ਮਾਸਕ ਅਤੇ ਦਸਤਾਨੇ ਪਹਿਨਣੇ ਲਾਜ਼ਮੀ ਹੋਣਗੇ। ਸਰੀਰਕ ਤਾਕਤ ਨਾਲ ਚਲਾਏ ਜਾਣ ਵਾਲੇ ਰਿਕਸ਼ੇ ਵਿੱਚ ਦੋ ਤੋਂ ਵੱਧ ਲੋਕ ਨਹੀਂ ਬੈਠ ਸਕਣਗੇ। ਸਾਰੇ ਡਰਾਈਵਰਾਂ ਤੇ ਯਾਤਰੀਆਂ ਨੂੰ ਹਰ ਵੇਲੇ ਆਪਣੇ ਚਿਹਰੇ ਨੂੰ ਮਾਸਕ ਜਾਂ ਕੱਪੜੇ ਨਾਲ ਢੱਕਣਾ ਚਾਹੀਦਾ ਹੈ। ਮੋਟਰ ਵਾਹਨਾਂ ਨੂੰ ਨਿਯਮਤ ਤੌਰ 'ਤੇ ਸੈਨੀਟਾਈਜ਼ ਕੀਤਾ ਜਾਣਾ ਚਾਹੀਦੀ ਹੈ ਅਤੇ ਡਰਾਈਵਰਾਂ ਤੇ ਯਾਤਰੀਆਂ ਨੂੰ ਨਿਯਮਤ ਤੌਰ 'ਤੇ ਰੋਗਾਣੂੰ-ਮੁਕਤ ਕਰਨ ਵਾਲੇ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਰਿਆਂ ਵੱਲੋਂ ਸਮਾਜਿਕ ਦੂਰੀ ਦਾ ਪਾਲਣ ਹਰ ਸਮੇਂ ਕੀਤਾ ਜਾਏਗਾ।

  • ਅਰੁਣਾਚਲ ਪ੍ਰਦੇਸ਼: 67,998 ਕਿਸਾਨਾਂ ਨੂੰ ਪੀਐੱਮਕੇਐੱਸਵਾਈ ਅਧੀਨ 2000 ਰੁਪਏ ਮਿਲਣ ਤੋਂ ਇਲਾਵਾ ਰਾਜ ਸਰਕਾਰ ਤੋਂ 1,000 ਰੁਪਏ ਵਾਧੂ ਪ੍ਰਾਪਤ ਹੋਏ ਹਨ। ਰਾਜ ਵਿੱਚ ਕੋਵਿਡ-19 ਦੇ ਕੁੱਲ 28 ਮੌਜੂਦਾ ਕੇਸ ਹਨ।

  • ਅਸਮ: ਅਸਮ ਵਿੱਚ ਕੋਵਿਡ 19 ਦੇ 51 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਧੁਬਰੀ ਤੋਂ 28, ਦਾਰੰਗ ਤੋਂ 13, ਕਰੀਮਗੰਜ ਤੋਂ 5, ਸੋਨੀਤਪੁਰ ਤੋਂ 3 ਅਤੇ ਲਖੀਮਪੁਰ ਤੋਂ 2 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਨਾਲ ਕੁੱਲ ਗਿਣਤੀ 1,672 ਹੋ ਗਈ ਹੈ।

  • ਮਣੀਪੁਰ: 13 ਮਰੀਜ਼ਾਂ ਨੂੰ ਛੁੱਟੀ ਮਿਲਣ ਨਾਲ ਮਣੀਪੁਰ ਵਿੱਚ ਤੰਦਰੁਸਤੀ ਦਰ ਸੁਧਰ ਕੇ 25 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਰਾਜ ਵਿੱਚ 76 ਮੌਜੂਦਾ ਮਾਮਲਿਆਂ ਨਾਲ ਕੁੱਲ 102 ਕੇਸ ਹਨ।

  • ਮੇਘਾਲਿਆ: ਤਮਿਲ ਨਾਡੂ ਤੋਂ ਪਰਤੇ ਮੇਘਾਲਿਆ ਦੇ ਪੱਛਮੀ ਗਾਰੋ ਹਿਲਜ਼ ਜ਼ਿਲ੍ਹੇ ਦੇ ਰਹਿਣ ਵਾਲੇ 19 ਮਈ ਨੂੰ ਕੋਵਿਡ 19 ਨਾਲ ਪਾਜ਼ਿਟਿਵ ਪਾਏ ਜਾਣ ਵਾਲੇ ਵਿਅਕਤੀ ਦੀ ਸਿਹਤ ਹੁਣ ਠੀਕ ਹੋ ਗਈ ਹੈ ਅਤੇ ਉਸ ਦਾ ਟੈਸਟ ਨੈਗੇਟਿਵ ਆਇਆ ਹੈ। ਉਹ ਏਕਾਂਤਵਾਸ ਵਿੱਚ ਹੈ। ਮੌਜੂਦਾ ਕੇਸ 16 ਹਨ ਅਤੇ 13 ਠੀਕ ਹੋ ਗਏ ਹਨ।

  • ਮਿਜ਼ੋਰਮ: ਮੁੱਖ ਸਕੱਤਰ ਨੇ ਕਿਹਾ ਕਿ 31 ਮਈ, 2020 ਨੂੰ ਜਾਰੀ ਕੀਤੇ ਲੌਕਡਾਊਨ 5.0 ਦਿਸ਼ਾ-ਨਿਰਦੇਸ਼ਾਂ ਵਿੱਚ ਹੁਣ ਤੱਕ ਕੋਈ ਤਬਦੀਲੀ ਨਹੀਂ ਕੀਤੀ ਗਈ। ਰਾਜ ਵਿੱਚ ਹਾਲ ਹੀ ਵਿੱਚ ਕੋਵਿਡ 19 ਦੇ 13 ਨਵੇਂ ਕੇਸ ਪਾਏ ਗਏ ਹਨ।

  • ਨਾਗਾਲੈਂਡ: ਕੋਵਿਡ 19 ਵਿਰੁੱਧ ਲੜਾਈ ਵਿੱਚ ਸਿਹਤ ਸੰਭਾਲ਼ ਪੇਸ਼ੇਵਰਾਂ ਦੀ ਕਮੀ ਨੂੰ ਘੱਟ ਕਰਨ ਲਈ 27 ਡਾਕਟਰ ਨਿਯੁਕਤ ਕੀਤੇ ਗਏ ਹਨ। ਦੀਮਾਪੁਰ ਦੇ ਵਪਾਰੀਆਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਮ ਕਾਰੋਬਾਰੀ ਗਤੀਵਿਧੀਆਂ 'ਤੇ ਲੱਗੀ ਰੋਕ ਹਟਾਉਣ।

  • ਸਿੱਕਮ: ਸਿੱਕਮ ਵਿੱਤ ਸੁਧਾਰ ਕਮੇਟੀ ਦੇ ਚੇਅਰਮੈਨ ਨੇ ਦਾਅਵਾ ਕੀਤਾ ਹੈ ਕਿ ਕੋਵਿਡ 19 ਲੌਕਡਾਊਨ ਕਾਰਨ ਰਾਜ ਨੂੰ ਸੈਰ ਸਪਾਟਾ ਖੇਤਰ ਵਿੱਚ 500 ਕਰੋੜ ਰੁਪਏ ਦਾ ਘਾਟਾ ਪਿਆ ਹੈ।

  • ਤ੍ਰਿਪੁਰਾ: ਅੱਜ ਟੈਸਟ ਕੀਤੇ ਗਏ 821 ਨਮੂਨਿਆਂ ਵਿੱਚੋਂ 49 ਲੋਕਾਂ ਨੂੰ ਕੋਵਿਡ-19 ਪਾਜ਼ਿਟਿਵ ਪਾਇਆ ਗਿਆ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਪਿਛਲੇ ਸਮੇਂ ਵਿੱਚ ਯਾਤਰਾ ਕੀਤੀ ਸੀ ਅਤੇ ਅਜਿਹਿਆਂ ਦੇ ਸੰਪਰਕ ਵਿੱਚ ਆਏ ਸਨ।

  • ਕੇਰਲ: ਰਾਜਧਾਨੀ ਵਿੱਚ ਕੋਰੋਨਾ ਪਾਜ਼ਿਟਿਵ ਪਾਦਰੀ ਦੀ ਮੌਤ ਮਗਰੋਂ ਤਕਰੀਬਨ 15 ਸਿਹਤ ਕਰਮਚਾਰੀਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਦੁਬਈ ਤੋਂ ਨੇਦੁੰਬਸਰੀ ਹਵਾਈ ਅੱਡੇ ਪਹੁੰਚਣ ਵਾਲੀ ਏਅਰ ਇੰਡੀਆ ਦੀ ਮਹਿਲਾ ਪਾਇਲਟ ਖ਼ਿਲਾਫ਼ ਕੋਚੀ ਵਿੱਚ ਏਕਾਂਤਵਾਸ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕੀਤੀ ਗਈ ਹੈ। ਸੂਬੇ ਦੇ ਮੰਤਰੀ ਮੰਡਲ ਨੇ ਸਕੂਲੀ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਦੀ ਅਜ਼ਮਾਇਸ਼ ਨੂੰ ਇੱਕ ਹਫ਼ਤੇ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ। ਨੇੜਲੇ ਜ਼ਿਲ੍ਹਿਆਂ ਲਈ ਬੱਸ ਸੇਵਾ ਅੱਜ ਸ਼ੁਰੂ ਹੋ ਗਈ। ਭਲਕ ਤੋਂ ਗੁਰੂਵਾਯੂਰ ਮੰਦਰ ਵਿੱਚ ਵਿਆਹ ਕਰਵਾਉਣ ਦੀ ਆਗਿਆ ਹੈ। ਖਾੜੀ ਵਿੱਚ ਕੋਵਿਡ ਨਾਲ ਕੇਰਲ ਮੂਲ ਦੇ ਸੱਤ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 210 ਨੂੰ ਪਾਰ ਕਰ ਗਈ। ਨਵੀਂ ਦਿੱਲੀ ਵਿਚ ਅੱਜ ਇਕ ਮਲਿਆਲੀ ਨਰਸ ਦੀ ਮੌਤ ਹੋ ਗਈ। ਸੂਬੇ ਵਿੱਚ ਕੱਲ੍ਹ 86 ਵਿਅਕਤੀਆਂ ਦਾ ਟੈਸਟ ਪਾਜ਼ਿਟਿਵ ਪਾਇਆ ਗਿਆ। 774 ਮਰੀਜ਼ ਜ਼ੇਰੇ ਇਲਾਜ ਹਨ।

  • ਤਮਿਲ ਨਾਡੂ: ਜੇਆਈਪੀਐੱਮਈਆਰ, ਪੁਡੂਚੇਰੀ ਵਿੱਚ ਛੇ ਸਿਹਤ ਸੰਭਾਲ਼ ਕਰਮਚਾਰੀਆਂ ਦਾ ਕੋਵਿਡ 19 ਟੈਸਟ ਪਾਜ਼ਿਟਿਵ ਪਾਇਆ ਗਿਆ; ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੁੱਲ ਕੇਸ 90 ਤੱਕ ਪਹੁੰਚ ਗਏ ਹਨ। ਆਈਐੱਨਐੱਸ ਜਲ-ਅਸ਼ਵ ਸ੍ਰੀਲੰਕਾ ਵਿੱਚ ਫਸੇ 686 ਲੋਕਾਂ ਨੂੰ 'ਅਪ੍ਰੇਸ਼ਨ ਸਮੁੰਦਰ ਸੇਤੂ' ਦੇ ਤਹਿਤ ਵਾਪਸ ਲੈ ਕੇ ਪਹੁੰਚਿਆ; ਸਮੁੰਦਰੀ ਜਹਾਜ਼ ਅੱਜ ਸਵੇਰੇ ਠੂਠੀਕੁੜੀ ਦੇ ਵੀ ਓ ਚਿਦੰਬਨਾਰ ਬੰਦਰਗਾਹ 'ਤੇ ਪਹੁੰਚਿਆ। ਰਾਜ ਸਰਕਾਰ ਆਰਡੀਨੈਂਸ ਜਾਰੀ ਕਰਦਿਆਂ ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਨੂੰ ਸੂਬੇ ਵਿੱਚ ਕਿਧਰੇ ਵੀ ਵੇਚਣ ਦੀ ਆਗਿਆ ਦੇ ਦਿੱਤੀ ਹੈ, ਜਿੱਥੋਂ ਵੀ ਚੰਗੀ ਕੀਮਤ ਮਿਲਦੀ ਹੈ। ਕੱਲ੍ਹ ਦੇ 1,091 ਤਾਜ਼ਾ ਮਾਮਲਿਆਂ ਨਾਲ ਤਮਿਲ ਨਾਡੂ ਵਿੱਚ ਕੋਵਿਡ ਕੇਸਾਂ ਦੀ ਗਿਣਤੀ ਉੱਚ ਪੱਧਰ 'ਤੇ ਰਹੀ। ਚੇਨਈ ਤੋਂ 806 ਕੇਸ ਹਨ। ਹੁਣ ਤੱਕ ਕੁੱਲ ਕੇਸ: 24586, ਮੌਜੂਦਾ ਕੇਸ: 10680, ਮੌਤਾਂ: 197, ਛੁੱਟੀ ਮਿਲੀ: 13,706. ਚੇਨਈ ਵਿੱਚ 7880 ਮਾਮਲੇ ਸਰਗਰਮ ਹਨ।

  • ਕਰਨਾਟਕ: ਚੱਕਰਵਾਤੀ ਨਿਸਰਗ ਨੇ ਉੱਤਰ ਕੰਨੜ ਤਟ 'ਤੇ ਜ਼ਮੀਨ ਖਿਸਕਾ ਦਿੱਤੀ ਹੈ; ਸਾਰੇ ਤਟਵਰਤੀ ਜ਼ਿਲ੍ਹੇ ਹਾਈ ਅਲਰਟ 'ਤੇ ਹਨ। ਮੁੱਖ ਮੰਤਰੀ ਦਫ਼ਤਰ ਵਿੱਚ ਕੋਈ ਹੋਰ ਕਾਗਜ਼ ਫਾਈਲਾਂ ਨਹੀਂ; ਈ-ਆਫਿਸ ਸੌਫਟਵੇਅਰ ਰਾਹੀਂ ਸਾਰੀਆਂ ਫਾਈਲਾਂ ਦਾ ਨਿਬੇੜਾ ਹੋ ਰਿਹਾ ਹੈ। ਰਾਜ ਸਰਕਾਰ ਨੇ 1 ਜੁਲਾਈ ਤੋਂ ਸਕੂਲ ਮੁੜ ਖੋਲ੍ਹਣ ਬਾਰੇ ਸੋਚ ਰਹੀ ਹੈ; ਦਾਖਲਾ ਪ੍ਰਕਿਰਿਆ 8 ਜੂਨ ਤੋਂ ਸ਼ੁਰੂ ਹੋ ਸਕਦੀ ਹੈ। ਰਾਜ ਪੀਯੂਸੀ ਦੀ ਪ੍ਰੀਖਿਆ: ਸੋਧੇ ਹੋਏ ਸੰਭਾਵਿਤ ਪ੍ਰੀਖਿਆ ਕੇਂਦਰਾਂ ਤੇ ਵਿਦਿਆਰਥੀਆਂ ਦੇ ਵੇਰਵੇ ਜਾਰੀ ਹੋ ਗਏ ਹਨ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਘਰੇਲੂ ਏਕਾਂਤਵਾਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਐਫਆਈਆਰ ਦਰਜ ਕਰਨ ਦੀ ਹਿਦਾਇਤ ਦਿੱਤੀ। 388 ਨਵੇਂ ਕੇਸ ਰਿਪੋਰਟ ਹੋਏ, ਜਿਨ੍ਹਾਂ ਵਿੱਚੋਂ 367 ਅੰਤਰ-ਰਾਜ ਸਬੰਧਤ ਹਨ. ਕੁੱਲ ਪਾਜ਼ਿਟਿਵ ਕੇਸ: 3796, ਮੌਜੂਦਾ ਕੇਸ: 2339, ਮੌਤਾਂ: 52, ਠੀਕ ਹੋਏ: 1403.

  • ਆਂਧਰ ਪ੍ਰਦੇਸ਼: ਰਾਜ ਸਰਕਾਰ ਦੁਆਰਾ ਦਾਇਰ ਪਟੀਸ਼ਨ ਨੂੰ ਮੁੱਢੋਂ ਖਾਰਜ ਕਰਦਿਆਂ ਸੁਪਰੀਮ ਕੋਰਟ ਨੇ ਚਾਰ ਹਫਤਿਆਂ ਦੇ ਨਿਰਧਾਰਿਤ ਸਮੇਂ ਦੇ ਅੰਦਰ-ਅੰਦਰ ਸਰਕਾਰੀ ਇਮਾਰਤਾਂ 'ਤੇ ਪਾਰਟੀ ਦੇ ਰੰਗ ਹਟਾਉਣ ਦੇ ਆਦੇਸ਼ ਦਿੱਤੇ ਹਨ ਅਤੇ ਅਦਾਲਤ ਦੀ ਹੁਕਮਅਦੂਲੀ ਸਬੰਧੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ। ਰਾਜ ਨੇ ਜ਼ਮੀਨਾਂ ਦੇ ਮੁੜ ਸਰਵੇਖਣ; ਭੁਡਾਰ ਨੰਬਰ ਨਿਰਧਾਰਿਤ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ। ਪਿਛਲੇ 24 ਘੰਟਿਆਂ ਦੌਰਾਨ 8,066 ਨਮੂਨਿਆਂ ਦੀ ਜਾਂਚ ਤੋਂ ਬਾਅਦ 79 ਨਵੇਂ ਕੇਸ, 35 ਦੀ ਹਸਪਤਾਲੋਂ ਛੁੱਟੀ ਅਤੇ ਚਾਰ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੁੱਲ ਕੇਸ: 3279. ਐਕਟਿਵ: 967, ਰਿਕਵਰੀ: 2244, ਮੌਤ: 68. ਟੈਸਟ ਪਾਜ਼ਿਟਿਵ ਆਉਣ ਵਾਲੇ ਪਰਵਾਸੀਆਂ ਦੀ ਕੁੱਲ ਗਿਣਤੀ 573 ਹੈ, ਜਿਨ੍ਹਾਂ ਵਿਚੋਂ 362 ਮੌਜੂਦਾ ਹਨ। ਵਿਦੇਸ਼ਾਂ ਤੋਂ ਆਏ 119 ਮਾਮਲਿਆਂ ਵਿੱਚੋਂ 118 ਮੌਜੂਦਾ ਹਨ।

  • ਤੇਲੰਗਾਨਾ: ਆਈਸੀਐੱਮਆਰ ਵੱਲੋਂ ਰਾਜਾਂ ਨੂੰ ਘੱਟ ਬਿਮਾਰ ਮਰੀਜ਼ਾਂ ਦਾ ਇਲਾਜ ਘਰ ਅੰਦਰ ਕਰਨ ਸਬੰਧੀ ਹਿਦਾਇਤਾਂ ਜਾਰੀ ਕੀਤੇ ਜਾਣ ਤੋਂ ਬਾਅਦ ਸਿਹਤ ਵਿਭਾਗ ਨੇ ਕਿਹਾ ਹੈ ਕਿ ਜੇ ਇੱਕੋ ਪਰਿਵਾਰ ਦੇ ਮੈਂਬਰ ਹੀ ਲਾਗ ਨਾਲ ਪੀੜਤ ਹਨ ਤਾਂ ਉਨ੍ਹਾਂ ਦਾ ਇਲਾਜ ਉਨ੍ਹਾਂ ਦੇ ਘਰ ਵਿੱਚ ਹੀ ਕੀਤਾ ਜਾਵੇਗਾ। ਤੇਲੰਗਾਨਾ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ਨਾਲ ਨਜਿੱਠਣ ਲਈ ਨੀਤੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਓਸਮਾਨਿਆ ਮੈਡੀਕਲ ਕਾਲਜ ਦੇ ਪੰਜ ਹੋਰ ਪੀਜੀ ਡਾਕਟਰਾਂ ਦਾ ਕੋਵਿਡ 19 ਟੈਸਟ ਪਾਜ਼ਿਟਿਵ ਪਾਇਆ ਗਿਆ ਹੈ; ਮੈਡੀਕਲ ਕਾਲਜ ਵਿੱਚ ਹੁਣ ਪੀੜਤਾਂ ਦੀ ਕੁੱਲ ਗਿਣਤੀ 12 ਹੋ ਗਈ ਹੈ। ਰਾਜ ਵਿੱਚ ਕੱਲ੍ਹ 99 ਨਵੇਂ ਕੋਵਿਡ-19 ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ 87 ਸਥਾਨਕ ਪੱਧਰ 'ਤੇ ਲਾਗ ਨਾਲ ਪੀੜਤ ਹੋਏ ਸਨ ਅਤੇ 12 ਹੋਰ ਰਾਜਾਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਸਨ। ਤੇਲੰਗਾਨਾ ਵਿੱਚ 2 ਜੂਨ ਨੂੰ ਕੁੱਲ ਪਾਜ਼ਿਟਿਵ ਕੇਸਾਂ ਦੀ ਗਿਣਤੀ 2,891 ਹੈ, ਜਿਨ੍ਹਾਂ ਵਿੱਚੋਂ 446 ਪ੍ਰਵਾਸੀ ਅਤੇ ਵਿਦੇਸ਼ਾਂ ਤੋਂ ਵਾਪਸ ਪਰਤਣ ਵਾਲੇ ਹਨ।

  • ਮਹਾਰਾਸ਼ਟਰ: ਕੋਵਿਡ-19 ਦੀ ਲਾਗ ਨਾਲ ਪੀੜਤ ਹੋਣ ਦੇ 2287 ਨਵੇਂ ਮਾਮਲੇ ਮਿਲਣ ਦੀ ਖ਼ਬਰ ਹੈ, ਜਿਸ ਨਾਲ ਰਾਜ ਵਿਚਲੇ ਪਾਜ਼ਿਟਿਵ ਕੇਸਾਂ ਦੀ ਗਿਣਤੀ 72,300 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 38,493 ਕੇਸ ਮੌਜੂਦਾ ਹਨ। ਹੌਟਸਪੌਟ ਮੁੰਬਈ ਵਿੱਚ ਮੰਗਲਵਾਰ ਨੂੰ 1109 ਨਵੇਂ ਕੋਵਿਡ-19 ਲਾਗ ਦੇ ਮਾਮਲੇ ਸਾਹਮਣੇ ਆਏ ਹਨ।

  • ਗੁਜਰਾਤ: ਮੰਗਲਵਾਰ ਨੂੰ ਕੋਵਿਡ-19 ਲਾਗ ਨਾਲ 415 ਨਵੇਂ ਪੀੜਤਾਂ ਦੀ ਰਿਪੋਰਟ ਦੇ ਨਾਲ, ਰਾਜ ਵਿੱਚ ਕੋਰੋਨਾਵਾਇਰਸ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 17,632 ਹੋ ਗਈ ਹੈ। ਮੰਗਲਵਾਰ ਨੂੰ 29 ਮਰੀਜ਼ਾਂ ਦੇ ਇਸ ਵਾਇਰਸ ਦੀ ਭੇਟ ਚੜ੍ਹਨ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 1092 ਤੇ ਪਹੁੰਚ ਗਈ ਹੈ। ਰਾਜ ਸਿਹਤ ਵਿਭਾਗ ਨੇ ਦੱਸਿਆ ਕਿ ਲਗਭਗ 1,014 ਮਰੀਜ਼ਾਂ ਨੂੰ ਪੂਰੀ ਤਰ੍ਹਾਂ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

  • ਰਾਜਸਥਾਨ: ਅੱਜ ਸਵੇਰ ਤੱਕ ਕੋਵਿਡ-19 ਲਾਗ ਦੇ 102 ਨਵੇਂ ਮਾਮਲਿਆਂ ਦੀ ਰਿਪੋਰਟ ਮਿਲੀ ਹੈ, ਰਾਜ ਵਿੱਚ ਕੋਰੋਨਾਵਾਇਰਸ ਪਾਜ਼ਿਟਿਵ ਕੇਸਾਂ ਦੀ ਗਿਣਤੀ ਹੁਣ 9475 ਹੋ ਗਈ ਹੈ, ਜਿਨ੍ਹਾਂ ਵਿੱਚੋਂ 6506 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 5977 ਮਰੀਜ਼ਾਂ ਨੂੰ ਰਾਜ ਦੇ ਵੱਖ-ਵੱਖ ਹਸਪਤਾਲਾਂ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਅੱਜ ਜ਼ਿਆਦਾਤਰ ਨਵੀਂ ਇਨਫੈਕਸ਼ਨ ਜੈਪੁਰ ਵਿੱਚ ਦਰਜ ਕੀਤੀ ਗਈ ਹੈ।

  • ਮੱਧ ਪ੍ਰਦੇਸ਼: ਕੋਵਿਡ-19 ਲਾਗ ਨਾਲ ਪੀੜਤ 137 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਰਾਜ ਵਿੱਚ ਕੋਰੋਨਾਵਾਇਰਸ ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ 8420 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 2835 ਮੌਜੂਦਾ ਮਰੀਜ਼ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨਵੀਂ ਇਨਫੈਕਸ਼ਨ ਇੰਦੌਰ ਵਿੱਚ ਦਰਜ ਕੀਤੀ ਗਈ ਹੈ, ਇਸ ਤੋਂ ਬਾਅਦ ਨੀਮਚ ਜ਼ਿਲ੍ਹਾ ਹੈ। ਅੱਜ ਨੀਮਚ ਤੋਂ 23, ਭੋਪਾਲ ਤੋਂ 35 ਅਤੇ ਜਬਲਪੁਰ ਤੋਂ 6 ਜਣਿਆਂ ਦੇ ਤੰਦਰੁਸਤ ਹੋਣ ਦੀ ਜਾਣਕਾਰੀ ਹੈ।

  • ਛੱਤੀਸਗੜ੍ਹ: ਤਾਜ਼ਾ ਅੱਪਡੇਟ ਅਨੁਸਾਰ 9 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ। ਇਸ ਕਾਰਨ ਰਾਜ ਵਿੱਚ ਕੋਰੋਨਾਵਾਇਰਸ ਪਾਜ਼ਿਟਿਵ ਕੇਸਾਂ ਦੀ ਗਿਣਤੀ 564 ਤੱਕ ਅੱਪੜ ਗਈ ਹੈ, ਜਿਨ੍ਹਾਂ ਵਿੱਚੋਂ 433 ਮੌਜੂਦਾ ਕੇਸ ਹਨ। ਨਵੇਂ ਕੇਸ ਬਲੋਦਾਬਾਜ਼ਾਰ, ਕੋਰਬਾ ਅਤੇ ਬਲੋਦ ਤੋਂ ਸਾਹਮਣੇ ਆਏ ਹਨ। ਇਸ ਸਮੇਂ ਰਾਜ ਵਿੱਚ 51,588 ਵਿਅਕਤੀਆਂ ਨੂੰ ਘਰੇਲੂ ਏਕਾਂਤਵਾਸ ਵਿੱਚ ਰੱਖਿਆ ਗਿਆ ਹੈ।

  • ਗੋਆ: ਕੋਵਿਡ-19 ਲਾਗ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 79 ਹੋ ਗਈ ਹੈ, ਜਿਨ੍ਹਾਂ ਵਿੱਚੋਂ 22 ਸਰਗਰਮ ਕੇਸ ਹਨ। ਮੰਗਲਵਾਰ ਨੂੰ 13 ਮਰੀਜ਼ਾਂ ਦੇ ਠੀਕ ਹੋਣ ਦੀ ਖ਼ਬਰ  ਮਿਲੀ ਹੈ। 

 

ਪੀਆਈਬੀ ਫੈਕਟ ਚੈੱਕ

 

 

https://static.pib.gov.in/WriteReadData/userfiles/image/image007C0TQ.jpg

 

http://static.pib.gov.in/WriteReadData/userfiles/image/image013L87U.jpg

 

 

******

 

ਵਾਈਬੀ



(Release ID: 1629281) Visitor Counter : 239