ਗ੍ਰਹਿ ਮੰਤਰਾਲਾ

ਵਿਦੇਸ਼ੀ ਨਾਗਰਿਕਾਂ ਦੇ ਕੁਝ ਵਰਗਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਦੇਣ ਲਈ ਵੀਜ਼ਾ ਅਤੇ ਯਾਤਰਾ ਪਾਬੰਦੀਆਂ ਵਿੱਚ ਛੂਟਾਂ ਦਾ ਐਲਾਨ

Posted On: 03 JUN 2020 3:44PM by PIB Chandigarh

ਭਾਰਤ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਕੁਝ ਵਰਗਾਂ, ਜੋ ਕਿ ਭਾਰਤ ਆਉਣਾ ਚਾਹੁੰਦੇ ਹਨ, ਨੂੰ ਇਸ ਸਬੰਧੀ ਵੀਜ਼ਾ ਅਤੇ ਯਾਤਰਾ ਪਾਬੰਦੀਆਂ ਵਿੱਚ ਛੂਟਾਂ ਦੇਣ ਬਾਰੇ ਵਿਚਾਰ ਕੀਤਾ ਇਹ ਫੈਸਲਾ ਕੀਤਾ ਗਿਆ ਕਿ ਹੇਠ ਲਿਖੇ ਵਰਗਾਂ ਦੇ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਦੇ ਦਿੱਤੀ ਜਾਵੇ -

 

•       ਵਿਦੇਸ਼ੀ ਵਪਾਰੀ ਜੋ ਕਿ ਵਪਾਰਕ ਵੀਜ਼ੇ ਉੱਤੇ ਨਾਨ-ਸ਼ਡਿਊਲਡ ਕਮਰਸ਼ੀਅਲ/ ਚਾਰਟਰਡ ਉਡਾਨਾਂ ਵਿੱਚ ਭਾਰਤ ਆਉਂਦੇ ਹਨ (ਖੇਡਾਂ ਲਈ ਬੀ-3 ਵੀਜ਼ੇ ਤੋਂ ਇਲਾਵਾ)

 

•       ਵਿਦੇਸ਼ੀ ਸਿਹਤ ਸੰਭਾਲ਼ ਪੇਸ਼ੇਵਰ, ਸਿਹਤ ਖੋਜਕਾਰ, ਇੰਜੀਨੀਅਰ ਅਤੇ ਤਕਨੀਸ਼ੀਅਨ ਜੋ ਕਿ ਭਾਰਤੀ ਸਿਹਤ ਖੇਤਰ ਵਿੱਚ ਤਕਨੀਕੀ ਕੰਮ ਲਈ, ਜਿਨ੍ਹਾਂ ਵਿੱਚ ਲੈਬਾਰਟਰੀਆਂ ਅਤੇ ਫੈਕਟਰੀਆਂ ਵੀ ਸ਼ਾਮਲ ਹਨ ਇਹ ਇਕ ਮਾਨਤਾ ਪ੍ਰਾਪਤ ਅਤੇ ਰਜਿਸਟਰਡ ਸਿਹਤ ਸੰਭਾਲ਼ ਸੁਵਿਧਾ, ਰਜਿਸਟਰਡ ਫਾਰਮਾਸਿਊਟੀਕਲ ਕੰਪਨੀ ਜਾਂ ਭਾਰਤ ਵਿੱਚ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੁਆਰਾ ਦਿੱਤੇ ਆਉਣ ਦੇ ਸੱਦੇ ਉੱਤੇ ਨਿਰਭਰ ਕਰੇਗਾ

 

•       ਵਿਦੇਸ਼ੀ ਇੰਜੀਨੀਅਰਿੰਗ, ਮੈਨੇਜੀਰੀਅਲ, ਡਿਜ਼ਾਈਨ ਜਾਂ ਹੋਰ ਮਾਹਿਰ, ਜੋ ਕਿ ਵਿਦੇਸ਼ੀ ਵਪਾਰਕ ਅਦਾਰਿਆਂ ਦੀ ਤਰਫੋਂ, ਜਿਨ੍ਹਾਂ ਦੇ ਦਫ਼ਤਰ ਭਾਰਤ ਵਿੱਚ ਹਨ ਦੁਆਰਾ ਭਾਰਤ ਆਉਂਦੇ ਹਨ ਇਨ੍ਹਾਂ ਵਿੱਚ ਸਾਰੇ ਨਿਰਮਾਣ ਯੂਨਿਟ, ਡਿਜ਼ਾਈਨ ਯੂਨਿਟ, ਸੌਫਟਵੇਅਰ ਅਤੇ ਆਈਟੀ ਯੂਨਿਟ ਅਤੇ ਵਿੱਤੀ ਖੇਤਰ ਦੀਆਂ ਕੰਪਨੀਆਂ (ਬੈਂਕਿੰਗ ਅਤੇ ਨਾਨ-ਬੈਂਕਿੰਗ ਵਿੱਤੀ ਖੇਤਰ ਦੀਆਂ ਫਰਮਾਂ) ਸ਼ਾਮਲ ਹਨ

 

•       ਵਿਦੇਸ਼ੀ ਤਕਨੀਕੀ ਮਾਹਿਰ ਅਤੇ ਇੰਜੀਨੀਅਰ ਜੋ ਕਿ ਵਿਦੇਸ਼ੀ ਪੁਰਾਣੀ ਮਸ਼ੀਨਰੀ ਨੂੰ ਸਥਾਪਿਤ ਕਰਨ, ਉਸ ਦੀ ਮੁਰੰਮਤ ਕਰਨ ਜਾਂ ਸਾਂਭ-ਸੰਭਾਲ਼ ਲਈ ਭਾਰਤ ਵਿੱਚ ਰਜਿਸਟਰਡ ਭਾਰਤੀ ਵਪਾਰਕ ਸੰਸਥਾਵਾਂ ਦੇ ਸੱਦੇ ਉੱਤੇ ਆਉਂਦੇ ਹਨ ਇਹ ਲੋਕ ਉਪਕਰਣਾਂ ਨੂੰ ਸਥਾਪਿਤ ਕਰਨ ਜਾਂ ਵਾਰੰਟੀ ਵਾਲੇ ਉਪਕਰਣਾਂ ਜਾਂ ਵਿੱਕਰੀ ਤੋਂ ਬਾਅਦ ਦੀ ਸੇਵਾ ਜਾਂ ਮੁਰੰਮਤ ਲਈ ਵਪਾਰਕ ਸ਼ਰਤਾਂ ਉੱਤੇ ਭਾਰਤ ਆਉਂਦੇ ਹਨ

 

ਵਿਦੇਸ਼ੀ ਨਾਗਰਿਕਾਂ ਦੇ ਉਪਰੋਕਤ ਵਰਗਾਂ ਨੂੰ ਤਾਜ਼ਾ ਵਪਾਰਕ ਵੀਜ਼ਾ ਜਾਂ ਰੋਜ਼ਗਾਰ ਵੀਜ਼ਾ ਜਾਂ ਜੋ ਵੀ ਲਾਗੂ ਹੁੰਦਾ ਹੋਵੇ, ਭਾਰਤੀ ਮਿਸ਼ਨਾਂ /ਵਿਦੇਸ਼ੀ ਪੋਸਟਾਂ ਤੋਂ ਤਾਜ਼ਾ ਵੀਜ਼ਾ ਲੈਣਾ ਪਵੇਗਾ ਵਿਦੇਸ਼ੀ ਸ਼ਹਿਰੀ ਜਿਨ੍ਹਾਂ ਕੋਲ ਲੰਬੀ ਮਿਆਦ ਦਾ ਜਾਇਜ਼ ਮਲਟੀਪਲ ਐਂਟਰੀ ਵਪਾਰਕ ਵੀਜ਼ਾ (ਬੀ-3 ਸਪੋਰਟਸ ਵੀਜ਼ੇ ਨੂੰ ਛੱਡ ਕੇ) ਹੋਵੇਗਾ, ਨੂੰ ਵਪਾਰਕ ਵੀਜ਼ਾ ਭਾਰਤੀ ਮਿਸ਼ਨਾਂ /ਸਬੰਧਿਤ ਪੋਸਟਾਂ ਤੋਂ ਮੁੜ ਜਾਇਜ਼ ਕਰਵਾਉਣਾ ਪਵੇਗਾ ਅਜਿਹੇ ਵਿਦੇਸ਼ੀ ਨਾਗਰਿਕਾਂ ਨੂੰ ਇਸ ਆਧਾਰ ਉੱਤੇ ਭਾਰਤ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿ ਉਨ੍ਹਾਂ ਕੋਲ ਪਹਿਲਾਂ ਤੋਂ ਲਿਆ ਗਿਆ ਕੋਈ ਵੀ ਇਲੈਕਟ੍ਰੌਨਿਕ ਵੀਜ਼ਾ ਮੌਜੂਦ ਹੈ

 

ਸਰਕਾਰੀ ਦਸਤਾਵੇਜ਼ ਦੇਖਣ ਲਈ ਇਥੇ ਕਲਿੱਕ ਕਰੋ:

 

Click here to see the Official Document

 

*****

 

ਵੀਜੀ/ਐੱਸਐੱਨਸੀ/ਵੀਐੱਮ



(Release ID: 1629207) Visitor Counter : 268