PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 02 JUN 2020 6:41PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਹੁਣ ਤੱਕ 95,526 ਮਰੀਜ਼ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ। ਕੋਵਿਡ–19 ਦੇ ਮਰੀਜ਼ਾਂ ’ਚ ਸਿਹਤਯਾਬੀ ਦੀ ਦਰ 48.07% ਹੈ।

  • 14 ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚ ਕੋਵਿਡ–19 ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਭਾਰਤ ਦੇ ਮੁਕਾਬਲੇ 55.2 ਗੁਣਾ ਵੱਧ ਹਨ।

  • ਸਾਰੇ 97,581 ਐਕਟਿਵ ਕੇਸ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ।

  • ਪ੍ਰਧਾਨ ਮੰਤਰੀ ਨੇ ਕਿਹਾ, ਇੱਕ ਆਤਮਨਿਰਭਰ ਭਾਰਤ ਦੇ ਨਿਰਮਾਣ ਲਈ ਇੱਛਾ, ਸਭ ਦੀ ਸ਼ਮੂਲੀਅਤ, ਨਿਵੇਸ਼, ਬੁਨਿਆਦੀ ਢਾਂਚਾ ਤੇ ਇਨੋਵੇਸ਼ਨ ਮਹੱਤਵਪੂਰਨ ਹਨ।

  • ਸੰਗੀਤ ਦੇਸ਼ ਦੀ ਸਮੂਹਿਕ ਤਾਕਤ ਦਾ ਸਰੋਤ ਬਣ ਗਿਆ ਹੈ: ਪ੍ਰਧਾਨ ਮੰਤਰੀ 

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ- ਕੁੱਲ 95,526 ਮਰੀਜ਼ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ

ਇਸ ਵੇਲੇ, 97,581 ਐਕਟਿਵ ਕੇਸ ਹਨ ਤੇ ਉਹ ਸਾਰੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ–19 ਦੇ ਕੁੱਲ 3,708 ਮਰੀਜ਼ ਠੀਕ ਹੋ ਚੁੱਕੇ ਹਨ। ਹੁਣ ਤੱਕ 95,526 ਮਰੀਜ਼ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ। ਕੋਵਿਡ–19 ਦੇ ਮਰੀਜ਼ਾਂ ’ਚ ਸਿਹਤਯਾਬੀ ਦੀ ਦਰ 48.07% ਹੈ। ਭਾਰਤ ਦੀ ਸਿਹਤਯਾਬੀ ਦਰ ਲਗਾਤਾਰ ਵਧਦੀ ਜਾ ਰਹੀ ਹੈ ਤੇ ਮੌਤ ਦਰ ਦੁਨੀਆ ਦੇ ਸਭ ਤੋਂ ਘੱਟ ਵਿੱਚੋਂ ਇੱਕ ਹੈ। ਅੱਜ ਮੌਤ ਦਰ 2.82% ਹੈ।

https://static.pib.gov.in/WriteReadData/userfiles/image/image004O2SS.jpg

ਭਾਰਤ ਦੀ ਜਨਤਾ ਅਤੇ 14 ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਦੀ ਕੁੱਲ ਆਬਾਦੀ ਲਗਭਗ ਇੱਕੋ ਜਿੰਨੀ ਹੈ। ਇੱਕੋ ਜਿੰਨੀ ਆਬਾਦੀ ਦੇ ਬਾਵਜੂਦ 1 ਜੂਨ, 2020 ਨੂੰ 14 ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚ ਕੁੱਲ ਮਾਮਲੇ ਭਾਰਤ ਦੇ ਮੁਕਾਬਲੇ 22.5 ਗੁਣਾ ਵੱਧ ਸਨ। ਉਨ੍ਹਾਂ 14 ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚ ਕੋਵਿਡ–19 ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਭਾਰਤ ਦੇ ਮੁਕਾਬਲੇ 55.2 ਗੁਣਾ ਵੱਧ ਹਨ।

ਇਨ੍ਹਾਂ ਹਾਲਾਤ ਵਿੱਚ ਸਮੇਂ–ਸਿਰ ਕੇਸ ਦੀ ਸ਼ਨਾਖ਼ਤ ਤੇ ਕੇਸਾਂ ਦੇ ਕਲੀਨਿਕਲ ਪ੍ਰਬੰਧ ਰਾਹੀਂ ਮੌਤਾਂ ਦੀ ਗਿਣਤੀ ਘਟਾਉਣ ’ਤੇ ਵੱਧ ਤੋਂ ਵੱਧ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਮੌਤਾਂ ਦੀ ਮੁਕਾਬਲਤਨ ਘੱਟ ਗਿਣਤੀ – ਸਮੇਂ–ਸਿਰ ਕੇਸ ਦੀ ਸ਼ਨਾਂਖ਼ਤ ਤੇ ਕੇਸਾਂ ਦੇ ਕਲੀਨਿਕਲ ਪ੍ਰਬੰਧ ਦੀ ਦੋ–ਧਾਰੀ ਨੀਤੀ ਦਾ ਨਤੀਜਾ ਹੋ ਸਕਦੀ ਹੈ।

No photo description available.

 

​https://pib.gov.in/PressReleseDetail.aspx?PRID=1628696

 

ਪ੍ਰਧਾਨ ਮੰਤਰੀ ਨੇ ਸੀਆਈਈ ਦੇ ਸਲਾਨਾ ਸੈਸ਼ਨ ’ਚ ਉਦਘਾਟਨੀ ਸੰਬੋਧਨ ਦਿੱਤਾ; ਇੱਕ ਆਤਮਨਿਰਭਰ ਭਾਰਤ ਦੇ ਨਿਰਮਾਣ ਲਈ ਇੱਛਾ, ਸਭ ਦੀ ਸ਼ਮੂਲੀਅਤ, ਨਿਵੇਸ਼, ਬੁਨਿਆਦੀ ਢਾਂਚਾ ਤੇ ਇਨੋਵੇਸ਼ਨ ਮਹੱਤਵਪੂਰਨ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਨੇ ਵਿਕਾਸ ਦੀ ਰਫ਼ਤਾਰ ਮੱਠੀ ਕਰ ਦਿੱਤੀ ਹੋ ਸਕਦੀ ਹੈ ਪਰ ਅੱਜ ਦਾ ਸਭ ਤੋਂ ਵੱਡਾ ਤੱਥ ਇਹ ਹੈ ਕਿ ਭਾਰਤ ਹੁਣ ਲੋਕਡਾਊਨ ਦਾ ਗੇੜ ਪਾਰ ਕਰ ਕੇ ‘ਅਨਲੌਕ – ਗੇੜ ਇੱਕ’ ਵਿੱਚ ਦਾਖ਼ਲ ਹੋ ਗਿਆ ਹੈ। ਇਸ ‘ਅਨਲੌਕ – ਗੇੜ ਇੱਕ’ ਵਿੱਚ ਅਰਥਵਿਵਸਥਾ ਦਾ ਵੱਡਾ ਹਿੱਸਾ ਖੁੱਲ੍ਹ ਗਿਆ ਹੈ। ਪ੍ਰਧਾਨ ਮੰਤਰੀ ਨੇ ਉਹ ਪੰਜ ਚੀਜ਼ਾਂ – ਇੱਛਾ, ਸਭ ਦੀ ਸ਼ਮੂਲੀਅਤ, ਨਿਵੇਸ਼, ਬੁਨਿਆਦੀ ਢਾਂਚਾ ਤੇ ਨਵੀਆਂ ਖੋਜਾਂ – ਗਿਣਵਾਈਆਂ ਜੋ ‘ਆਤਮਨਿਰਭਰ ਭਾਰਤ’ ਦੇ ਨਿਰਮਾਣ ਅਤੇ ਤੇਜ਼–ਰਫ਼ਤਾਰ ਵਿਕਾਸ ਦੇ ਰਾਹ ਉੱਤੇ ਵਾਪਸ ਲਿਜਾਣ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਵੱਲੋਂ ਲਏ ਹਾਲੀਆ ਦਲੇਰਾਨਾ ਫ਼ੈਸਲਿਆਂ ਵਿੱਚ ਪ੍ਰਤੀਬਿੰਬਤ ਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਖੇਤਰ ਭਵਿੱਖ ਲਈ ਤਿਆਰ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਉਦਯੋਗ ਨੂੰ ਬੇਨਤੀ ਕੀਤੀ ਕਿ ਉਹ ਨਿਵੇਸ਼ ਨੂੰ ਖੋਲ੍ਹਣ ਤੇ ਦਿਹਾਤੀ ਅਰਥਵਿਵਸਥਾ ਵਿੱਚ ਕਿਸਾਨਾਂ ਦੀ ਭਾਈਵਾਲੀ ਦਾ ਪੂਰਾ ਲਾਭ ਉਠਾਉਣ। ਹੁਣ ਪਿੰਡਾਂ ਨੇੜੇ ਸਥਾਨਕ ਖੇਤੀ ਉਤਪਾਦਾਂ ਦੇ ਸਮੂਹਾਂ ਲਈ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਿਜੀ ਖੇਤਰ ਨੂੰ ਦੇਸ਼ ਦੀ ਵਿਕਾਸ ਯਾਤਰਾ ਲਈ ਇੱਕ ਭਾਈਵਾਲ ਮੰਨਦੀ ਹੈ।

https://pib.gov.in/PressReleseDetail.aspx?PRID=1628613

 

 

ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ ਦੇ ਸਲਾਨਾ ਸੈਸ਼ਨ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1628587

 

ਪ੍ਰਧਾਨ ਮੰਤਰੀ ਨੇ ਸਪਿਕ ਮੈਕੇ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਇਸ ਅਸਲੀਅਤ ਦੀ ਸ਼ਲਾਘਾ ਕੀਤੀ ਕਿ ਇੰਨੀਆਂ ਕਸ਼ਟਕਾਰੀ ਪਰਿਸਥਿਤੀਆਂ  ਵਿੱਚ,  ਸੰਗੀਤਕਾਰਾਂ ਦਾ ਮਿਜਾਜ਼ ਨਹੀਂ ਬਦਲਿਆ ਅਤੇ ਸੰਮੇਲਨ ਦਾ ਥੀਮ ਇਸ ਗੱਲ ‘ਤੇ ਕੇਂਦ੍ਰਿਤ ਹੈ ਕਿ ਕੋਵਿਡ-19 ਮਹਾਮਾਰੀ  ਦੇ ਕਾਰਨ ਨੌਜਵਾਨਾਂ ਦਰਮਿਆਨ ਪੈਦਾ ਤਣਾਅ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ । ਉਨ੍ਹਾਂ ਨੇ ਯਾਦ ਕੀਤਾ ਕਿ ਲੜਾਈ ਅਤੇ ਸੰਕਟ  ਦੇ ਸਮੇਂ ਇਤਿਹਾਸਿਕ ਨਜ਼ਰ ਨਾਲ ਕਿਵੇਂ ਸੰਗੀਤ ਨੇ ਪ੍ਰੇਰਣਾ ਪ੍ਰਦਾਨ ਕਰਨ ਅਤੇ ਲੋਕਾਂ ਨੂੰ ਆਪਸ ਵਿੱਚ ਜੋੜਨ ਦੀ ਭੂਮਿਕਾ ਨਿਭਾਈ । ਉਨ੍ਹਾਂ ਕਿਹਾ ਕਿ ਕਵੀਆਂ,  ਗਾਇਕਾਂ ਅਤੇ ਕਲਾਕਾਰਾਂ ਨੇ ਹਮੇਸ਼ਾ ਅਜਿਹੇ ਸਮੇਂ ਲੋਕਾਂ ਦੀ ਬਹਾਦਰੀ ਨੂੰ ਬਾਹਰ ਲਿਆਉਣ ਲਈ ਗੀਤ ਅਤੇ ਸੰਗੀਤ ਦੀ ਰਚਨਾ ਕੀਤੀ । ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਵੀ,  ਅਜਿਹੇ ਕਸ਼ਟਕਾਰੀ ਸਮੇਂ ਵਿੱਚ ਜਦੋਂ ਦੁਨੀਆ ਇੱਕ ਅਦਿੱਖ ਦੁਸ਼ਮਣ ਨਾਲ ਲੜ ਰਹੀ ਹੈ,  ਗਾਇਕ,  ਗੀਤਕਾਰ,  ਅਤੇ ਕਲਾਕਾਰ ਪੰਕਤੀਆਂ ਦੀ ਰਚਨਾ ਕਰ ਰਹੇ ਹਨ ਅਤੇ ਗੀਤ ਗਾ ਰਹੇ ਹਨ ਜਿਨ੍ਹਾਂ ਨਾਲ ਲੋਕਾਂ ਦਾ ‍ਆਤਮਵਿਸ਼ਵਾਸ ਵਧੇਗਾ ।

https://pib.gov.in/PressReleseDetail.aspx?PRID=1628387

 

ਅਪ੍ਰੇਸ਼ਨ ਸਮੁਦਰ ਸੇਤੂ -ਆਈਐੱਨਐੱਸ ਜਲ-ਅਸ਼ਵ ਭਾਰਤੀ ਨਾਗਰਿਕਾਂ ਨੂੰ ਤੁਤੀਕੋਰਿਨ ਲਿਆਉਣ ਲਈ ਕੋਲੰਬੋ ਤੋਂ ਰਵਾਨਾ ਹੋਇਆ

ਭਾਰਤੀ ਜਲ ਸੈਨਾ ਦਾ ਜਹਾਜ਼ ਜਲ-ਅਸ਼ਵ 685 ਭਾਰਤੀ ਨਾਗਰਿਕਾਂ ਨੂੰ ਜਹਾਜ਼ ‘ਚ ਚੜ੍ਹਾਉਣ ਤੋਂ ਬਾਅਦ ਅੱਜ (01 ਜੂਨ 2020) ਸ਼ਾਮ ਨੂੰ ਸ੍ਰੀ ਲੰਕਾ ਦੀ ਕੋਲੰਬੋ ਬੰਦਰਗਾਹ ਤੋਂ ਚਲ ਪਿਆ ਹੈ ਅਤੇ ਇਸ ਨੇ ਤਮਿਲ ਨਾਡੂ ਦੀ ਬੰਦਰਗਾਹ ਤੁਤੀਕੋਰਿਨ ਦਾ ਰਸਤਾ ਫੜ ਲਿਆ ਹੈ। ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਵੰਦੇ ਭਾਰਤ ਮਿਸ਼ਨ ਤਹਿਤ ਭਾਰਤੀ ਜਲ ਸੈਨਾ ਦੇ ਅਪ੍ਰੇਸ਼ਨ ਸਮੁਦਰ ਸੇਤੂ ਦੇ ਹਿੱਸੇ ਵੱਜੋਂ ਆਪਣੀ ਤੀਜੀ ਯਾਤਰਾ ‘ਤੇ ਇਹ ਜਹਾਜ਼  ਸਮੁਦਰੀ ਮਾਰਗ ਰਾਹੀਂ ਵਿਦੇਸ਼ੀ ਕਿਨਾਰਿਆਂ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਵਿੱਚ ਰੁੱਝਿਆ ਹੋਇਆ ਹੈ।  

https://pib.gov.in/PressReleseDetail.aspx?PRID=1628471

 

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਫਰਾਂਸ ਦੇ ਹਥਿਆਰਬੰਦ ਬਲਾਂ ਦੇ ਮੰਤਰੀ ਨਾਲ ਗੱਲਬਾਤ ਕੀਤੀ;

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਅੱਜ ਫਰਾਂਸ ਦੇ ਹਥਿਆਰਬੰਦ ਬਲਾਂ ਦੀ ਮੰਤਰੀ, ਸੁਸ਼੍ਰੀ ਫਲੋਰੈਂਸ ਪਾਰਲੀ ਨਾਲ  ਟੈਲੀਫੋਨ ʼਤੇ ਗੱਲਬਾਤ ਹੋਈ। ਉਨ੍ਹਾਂ ਨੇ ਕੋਵਿਡ -19 ਸਥਿਤੀ, ਖੇਤਰੀ ਸੁਰੱਖਿਆ ਸਮੇਤ ਆਪਸੀ ਸਰੋਕਾਰ ਵਾਲੇ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਭਾਰਤ ਅਤੇ ਫਰਾਂਸ ਦਰਮਿਆਨ ਦੁਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸਹਿਮਤ ਹੋਏ। ਦੋਹਾਂ ਮੰਤਰੀਆਂ ਨੇ ਕੋਵਿਡ -19 ਮਹਾਮਾਰੀ ਦੇ ਵਿਰੁੱਧ ਲੜਾਈ ਵਿੱਚ ਭਾਰਤ ਅਤੇ ਫਰਾਂਸ ਦੇ ਹਥਿਆਰਬੰਦ ਬਲਾਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।

https://pib.gov.in/PressReleseDetail.aspx?PRID=1628615

 

ਕਬਾਇਲੀ ਮਾਮਲੇ ਮੰਤਰਾਲੇ ਅਧੀਨ ਟ੍ਰਾਈਫੈੱਡ ਨੇ ਕੋਵਿਡ -19 ਤੋਂ ਪੈਦਾ ਹੋਈਆਂ ਹਾਲਤਾਂ ਦੇ ਕਾਰਨ ਪਰੇਸ਼ਾਨੀ  ਵਿੱਚ ਆਏ ਕਬਾਇਲੀ ਕਾਰੀਗਰਾਂ ਨੂੰ ਹਰ ਤਰ੍ਹਾਂ ਦਾ ਸਮਰਥਨ ਦਿੱਤਾ

ਕਬਾਇਲੀ ਮਾਮਲੇ ਮੰਤਰਾਲੇ ਦੇ ਅਧੀਨ ਟ੍ਰਾਈਫੈੱਡ ਨੇ ਕੋਵਿਡ -19 ਤੋਂ ਪੈਦਾ ਹੋਈਆਂ ਹਾਲਤਾਂ ਦੇ ਕਾਰਨ ਪਰੇਸ਼ਾਨੀ  ਵਿੱਚ ਕਬਾਇਲੀ ਕਾਰੀਗਰਾਂ ਨੂੰ ਹਰ ਤਰ੍ਹਾਂ ਦਾ ਸਮਰਥਨ ਦਿੱਤਾ। ਕਾਰੀਗਰਾਂ ਨੂੰ ਉਨ੍ਹਾਂ ਦੇ ਉਤਪਾਦਨ ਅਤੇ ਵਿਕਰੀ ਕਾਰਜਾਂ ਨੂੰ ਸ਼ੁਰੂ ਕਰਨ ਵਿੱਚ ਸਹਾਇਤਾ ਦੇਣ ਲਈ ਇਸ ਨੇ ਆਪਣੇ ਟ੍ਰਾਈਬਜ਼ ਇੰਡੀਆ ਪ੍ਰਚੂਨ ਅਤੇ ਈ-ਕਮਰਸ ਪਲੇਟਫਾਰਮਾਂ (www.tribesindia.com) ਦੁਆਰਾ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਇਸ ਦੇ ਅਨੁਸਾਰ, ਟ੍ਰਾਈਫੈੱਡ ਨੇ ਆਪਣੇ ਸਾਰੇ ਆਊਟਲੈਟਸ ਅਤੇ ਈ-ਕਮਰਸ ਪੋਰਟਲ ਦੁਬਾਰਾ ਖੋਲ੍ਹ ਕੇ ਆਦਿਵਾਸੀਆਂ ਦੇ ਵਪਾਰ ਨੂੰ ਸਮਰਥਨ ਦਿੱਤਾ। ਟ੍ਰਾਈਫੈੱਡ ਨੇ ਇਨ੍ਹਾਂ ਉਤਪਾਦਾਂ ਨੂੰ ਦੇਸ਼ ਭਰ ਵਿੱਚ ਆਪਣੇ ਵਿਆਪਕ ਪ੍ਰਚੂਨ ਨੈੱਟਵਰਕ ਰਾਹੀਂ ਅਤੇ ਆਕਰਸ਼ਕ ਛੂਟਾਂ ਦੇ ਨਾਲ ਥੋਕ ਵਿਕਰੀ ਦੁਆਰਾ ਵੇਚਣ ਦਾ ਫੈਸਲਾ ਕੀਤਾ ਹੈ। ਕਬੀਲੇ ਦੇ ਮੁੱਖ ਕਾਰੀਗਰਾਂ ਅਤੇ ਔਰਤਾਂ ਨੂੰ ਦਰਪੇਸ਼ ਹੁੰਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਕਰੀ ਦੀ 100 ਪ੍ਰਤੀਸ਼ਤ ਕਮਾਈ ਆਦਿਵਾਸੀ ਕਾਰੀਗਰਾਂ ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ ਹੈ।

https://pib.gov.in/PressReleseDetail.aspx?PRID=1628652

ਨੋਵੇਲ ਕੋਰੋਨਾ ਵਾਇਰਸ ਨਾਲ ਜਿਊਣ ਨੂੰ ਲੈ ਕੇ ਪੰਜ ਸੁਝਾਅ

ਲੌਕਡਾਊਨ ਦੇ 70 ਦਿਨਾਂ ਦੇ ਬਾਅਦ ਅਨਲੌਕ 1.0 ਗਤੀਸ਼ੀਲ ਹੋਇਆ ਹੈ। ਸਰਕਾਰੀ ਤੌਰ ‘ਤੇ 1 ਜੂਨ, 2020 ਤੋਂ ਨਿਰਧਾਰਿਤ ਲੌਕਡਾਊਨ 5.0 ਦੇ ਨਾਲ ਹੀ ਅਰਥਵਿਵਸਥਾ ਅਤੇ ਨਾਰਮਲ ਜੀਵਨ ਨਿਯੰਤਰਿਤ ਅਤੇ ਪੜਾਅਬੱਧ ਤਰੀਕੇ ਨਾਲ ਨਾਰਮਲ ਹੋਣ ਵੱਲ ਪਰਤ ਰਿਹਾ ਹੈ। ਇਹ ਇੱਕ ਨਵੇਂ ਨਾਰਮਲ ਦੀ ਸ਼ੁਰੂਆਤ ਹੈ। ਇਹ ਇੱਕ ਲੰਬਾ ਮਾਮਲਾ ਹੋਣ ਵਾਲਾ ਹੈ। ਮਾਹਿਰ ਅਤੇ ਅਧਿਕਾਰੀ ਸੁਝਾਅ ਦੇ ਰਹੇ ਹਨ ਕਿ ‘ਸਾਨੂੰ ਨਿਸ਼ਚਿਤ ਰੂਪ ਨਾਲ ਵਾਇਰਸ ਦੇ ਨਾਲ ਹੀ ਜਿਊਣਾ ਸਿੱਖਣਾ ਹੋਵੇਗਾ।’ ਟੀਕਾ ਬਣਨ ਵਿੱਚ ਹਾਲੇ ਸਮਾਂ ਲਗੇਗਾ, ਇਸ ਲਈ ਸਾਨੂੰ ਇੱਕ ਨਵੀਂ ਸਧਾਰਣ ਸਥਿਤੀ ਵਿੱਚ ਰਹਿਣਾ ਹੋਵੇਗਾ। ਇੰਡੀਆ ਸਾਇੰਸ ਵਾਇਰ ਨਾਲ ਗੱਲ ਕਰਦੇ ਹੋਏ, ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਕ ਸਲਾਹਕਾਰ ਪ੍ਰੋ. ਕੇ ਵਿਜੈ ਰਾਘਵਨ ਨੇ ‘ਵਾਇਰਸ ਦੇ ਨਾਲ ਹੀ ਜਿਊਣ‘ ਦੇ ਸਬੰਧ ਵਿੱਚ ਪੰਜ ਸੁਝਾਅ ਦਿੱਤੇ ਹਨ।

https://pib.gov.in/PressReleseDetail.aspx?PRID=1628559

 

'ਕੋਵਿਡ -19 ਟੈਸਟਿੰਗ ਲੈਬਾਰਟਰੀ' ਦਾ ਸੀਐੱਸਆਈਆਰ-ਐੱਨਈਆਈਐੱਸਟੀ, ਜੋਰਹਾਟ ਵਿਖੇ ਉਦਘਾਟਨ

ਇੱਕ ਕੋਵਿਡ -19 ਟੈਸਟਿੰਗ ਲੈਬਾਰਟਰੀ ਪੂਰਬ-ਉੱਤਰ ਵਿਗਿਆਨ ਅਤੇ ਟੈਕਨੋਲੋਜੀ ਸੰਸਥਾਨ (ਐੱਨਈਆਈਐੱਸਟੀ) ਦੇ ਜੋਰਹਾਟ ਕੈਂਪਸ ਵਿੱਚ ਸਥਾਪਿਤ ਕੀਤੀ ਗਈ ਹੈ।

 

ਇੱਕ ਕੋਵਿਡ -19 ਟੈਸਟਿੰਗ ਲੈਬਾਰਟਰੀ ਪੂਰਬ-ਉੱਤਰ ਵਿਗਿਆਨ ਅਤੇ ਟੈਕਨੋਲੋਜੀ ਸੰਸਥਾਨ (ਐੱਨਈਆਈਐੱਸਟੀ) ਦੇ ਜੋਰਹਾਟ ਕੈਂਪਸ ਵਿੱਚ ਸਥਾਪਿਤ ਕੀਤੀ ਗਈ ਹੈ

https://pib.gov.in/PressReleseDetail.aspx?PRID=1628560

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਪੰਜਾਬ: ਕੋਵਿਡ ਖ਼ਿਲਾਫ਼ ਰਾਜ ਦੀ ਲੜਾਈ ਨੂੰ ਜ਼ਮੀਨੀ ਪੱਧਰ ਤਕ ਲਿਜਾਂਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ 'ਮਿਸ਼ਨ ਫ਼ਤਹਿ' ਦੇ ਹਿੱਸੇ ਵਜੋਂ ਮਹਾਮਾਰੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਮਹੀਨੇ ਭਰ ਚਲਣ ਵਾਲੀ ਵੱਡੀ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਮਿਸ਼ਨ ਫ਼ਤਹਿ ਦੇ ਦਾਇਰੇ ਨੂੰ ਵਿਸ਼ਾਲ ਕਰਦਿਆਂ ਫਰੰਟ ਲਾਈਨ ਵਰਕਰਾਂ ਤੋਂ ਇਲਾਵਾ ਕੋਵਿਡ ਰੋਕੂ ਜੰਗ ਨੂੰ ਲੋਕਾਂ ਵੱਲੋਂ ਅਤੇ ਲੋਕਾਂ ਖਾਤਰ ਬਣਾਉਣ ਲਈ ਪੰਜਾਬ ਦੇ ਲੋਕਾਂ ਨੂੰ ਆਪਣੀ ਜ਼ਦ ਵਿੱਚ ਲਿਆਵੇਗੀ। ਵਾਇਰਸ ਦੇ ਖ਼ਤਰੇ ਨੂੰ ਪਛਾਣਨ 'ਤੇ ਧਿਆਨ ਦਿੱਤਾ ਜਾਵੇਗਾ, ਜਿਸ ਕਾਰਨ ਲੋਕ ਗੰਭੀਰ ਖ਼ਤਰੇ ਵਿੱਚ ਜਾ ਰਹੇ ਹਨ। ਲੋਕਾਂ ਨੂੰ ਮਿਸਾਲਾਂ ਤੋਂ ਪ੍ਰੇਰਣਾ ਲੈਣ ਅਤੇ ਹੋਰਨਾਂ ਨੂੰ ਸਾਵਧਾਨੀਆਂ ਵਰਤਣ ਦੀ ਪ੍ਰੇਰਣਾ ਦੇਣ ਅਤੇ ਆਪਣੇ ਸਾਹਮਣੇ ਕਿਸੇ ਵੱਲੋਂ ਕੀਤੀ ਉਲੰਘਣਾ ਦੀ ਸੂਚਨਾ ਦੇਣ ਬਾਰੇ ਉਤਸ਼ਾਹਿਤ  ਕੀਤਾ ਜਾਵੇਗਾ।

  • ਹਰਿਆਣਾ: ਰਾਜ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਸ਼ਰਤ ਨਾਲ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਟਾਂਕ-ਜੁਸਤ ਫਾਰਮੂਲੇ ਦੀ ਪਾਲਣਾ ਨਹੀਂ ਕੀਤੀ ਜਾਏਗੀ; ਇਸ ਦੀ ਬਜਾਇ ਪ੍ਰਸ਼ਾਸਨ ਸਥਾਨਕ ਹਾਲਤਾਂ ਦਾ ਮੁੱਲਾਂਕਣ ਕਰਨ ਤੋਂ ਬਾਅਦ ਭੀੜ ਵਾਲੇ ਬਜ਼ਾਰਾਂ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਕਾਇਮ ਰੱਖਣ ਲਈ ਨਿਰਦੇਸ਼ ਜਾਰੀ ਕਰੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਇਆ ਜਾਵੇਗਾ ਅਤੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

  • ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਤਾਲਾਬੰਦੀ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਏ ਪ੍ਰਵਾਸੀਆਂ ਦਾ ਉੱਚ ਪੱਧਰੀ ਡੇਟਾਬੇਸ ਬਣਾਉਣ ਲਈ ਸੂਚਨਾ ਟੈਕਨੋਲੋਜੀ ਵਿਭਾਗ ਦੁਆਰਾ ਤਿਆਰ ਕੀਤਾ ਸਕਿੱਲ ਰਜਿਸਟਰ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਦਿਲਚਸਪੀ ਰੱਖਣ ਵਾਲੇ ਵਿਅਕਤੀ skillregister.hp.gov.in ਰਾਹੀਂ ਰਜਿਸਟਰ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਕੰਪਨੀਆਂ ਤੇ ਸਨਅਤਾਂ ਵੀ ਇਸ ਪੋਰਟਲ ‘ਤੇ ਆਪਣੀਆਂ ਜ਼ਰੂਰਤਾਂ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਰਾਜ ਵਿੱਚ ਵਾਪਸ ਪਰਤੇ ਲੋਕਾਂ ਦੀ ਵਿੱਦਿਅਕ ਯੋਗਤਾ, ਹੁਨਰ ਅਤੇ ਨੌਕਰੀ ਦੀ ਜ਼ਰੂਰਤ ਨੂੰ ਅਪਲੋਡ ਕਰਨਾ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਇਸ ਨਾਲ ਰਾਜ ਵਿੱਚ ਉਪਲਬਧ ਹੁਨਰ ਦੀ ਪਛਾਣ ਕਰਨ ਅਤੇ ਹੁਨਰ ਨਿਖਾਰਨ ਦੀਆਂ ਜ਼ਰੂਰਤਾਂ ਦੇ ਵਿਸ਼ਲੇਸ਼ਣ ਵਿੱਚ ਵੀ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਉਦਯੋਗਾਂ ਨੂੰ ਬਟਨ ਦੇ ਇੱਕ ਕਲਿੱਕ ‘ਤੇ ਕੁਸ਼ਲ ਮਨੁੱਖੀ ਸ਼ਕਤੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।

  • ਅਰੁਣਾਚਲ: ਪੀਐੱਮਕੇਐੱਸਵਾਈ ਤਹਿਤ, ਤਕਰੀਬਨ 68 ਹਜ਼ਾਰ ਕਿਸਾਨਾਂ ਨੂੰ ਕੇਂਦਰ ਸਰਕਾਰ ਦੀ ਤਰਫੋਂ 2,000 ਅਤੇ ਰਾਜ ਸਰਕਾਰ ਵੱਲੋਂ ਵਾਧੂ 1,000 ਰੁਪਏ ਪ੍ਰਦਾਨ ਕੀਤੇ ਗਏ।

  • ਅਸਮ: ਰੱਖਿਆ ਖੋਜ ਤੇ ਵਿਕਾਸ ਸੰਗਠਨ ਨੇ ਅਸਮ ਵਿੱਚ ਰੱਖਿਆ ਖੋਜ ਪ੍ਰਯੋਗਸ਼ਾਲਾ, ਤੇਜਪੁਰ ਨੂੰ ਕੋਵਿਡ 19 ਲਈ ਅਧਿਕਾਰਤ ਟੈਸਟਿੰਗ ਸੈਂਟਰ ਵਜੋਂ ਪ੍ਰਵਾਨਗੀ ਦੇ ਦਿੱਤੀ ਹੈ। ਅਸਮ ਵਿੱਚ 28 ਨਵੇਂ ਕੋਵਿਡ 19 ਪਾਜ਼ੇਟਿਵ ਮਾਮਲੇ ਪਾਏ ਗਏ ਹਨ। ਕੁੱਲ ਕੇਸ 1513, ਠੀਕ ਹੋਏ 284, ਮੌਜੂਦਾ ਮਾਮਲੇ 1222 ਅਤੇ 4 ਮੌਤਾਂ ਹਨ।

  • ਮਣੀਪੁਰ: ਮਣੀਪੁਰ ਵਿੱਚ ਕੋਵਿਡ 19 ਦੇ ਦੋ ਹੋਰ ਪਾਜ਼ੇਟਿਵ ਮਾਮਲੇ ਦਰਜ ਕੀਤੇ ਗਏ ਹਨ। ਰਾਜ ਵਿੱਚ ਕੁੱਲ ਪਾਜ਼ੇਟਿਵ ਕੇਸ 85 ਹਨ ਜਿਨ੍ਹਾਂ ਵਿੱਚੋਂ 74 ਮਾਮਲੇ ਮੌਜੂਦਾ ਹਨ।

  • ਮਿਜ਼ੋਰਮ: ਰਾਜਪਾਲ ਸ੍ਰੀ ਸ਼੍ਰੀਧਰਨਪਿੱਲਾਈ ਨੇ ਮਈ, 2020 ਤੋਂ ਲੈ ਕੇ ਛੇ ਮਹੀਨਿਆਂ ਦੀ ਮਿਆਦ ਲਈ ਆਪਣੀ ਕੁੱਲ ਤਨਖ਼ਾਹ ਦਾ 30% ਹਿੱਸਾ ਮੁੱਖ ਮੰਤਰੀ ਰਾਹਤ ਫੰਡ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸਪੀਕਰ ਦੀ ਪ੍ਰਧਾਨਗੀ ਹੇਠ ਵਿਧਾਇਕਾਂ ਨਾਲ ਹੋਈ ਮੀਟਿੰਗ ਵਿੱਚ ਕੀਤੇ ਗਏ ਫੈਸਲਿਆਂ ਨਾਲ ਜੁੜਿਆ ਹੈ।

  • ਨਾਗਾਲੈਂਡ: ਸਰਕਾਰ ਨੇ ਸੂਚਿਤ ਕੀਤਾ ਕਿ ਮੌਜੂਦਾ ਤਾਲਾਬੰਦੀ ਦਿਸ਼ਾ ਨਿਰਦੇਸ਼ ਲਾਗੂ ਰਹਿਣਗੇ, ਜਦੋਂਕਿ ਦੀਮਾਪੁਰ ਟਾਸਕ ਫੋਰਸ ਨੇ ਵਾਪਸ ਪਰਤਣ ਵਾਲਿਆਂ ਦੀ ਗਿਣਤੀ ਦੇ ਮੱਦੇਨਜ਼ਰ ਥੋੜ੍ਹੀ ਬਹੁਤ ਤਬਦੀਲੀਆਂ ਕੀਤੀਆਂ ਹਨ। ਨਾਗਾਲੈਂਡ ਸਰਕਾਰ ਨੇ ਦੀਮਾਪੁਰ ਵਿੱਚ ਚਲ ਰਹੇ ਸਰਕਾਰੀ ਟੂਰਿਸਟ ਲਾਜ ਨੂੰ ਕੋਵਿਡ 19 ਹਸਪਤਾਲ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ।

  • ਸਿੱਕਮ: ਡਿਪਲੋਮਾ ਕਾਲਜ ਸੈਂਟਰ ਫਾਰ ਕੰਪਿਊਟਰ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ, ਚਿਸੋਪਾਨੀ ਨੂੰ ਦੱਖਣੀ ਸਿੱਕਮ ਨਾਲ ਸਬੰਧਿਤ ਵਾਪਸ ਆਉਣ ਵਾਲੇ ਲੋਕਾਂ ਲਈ ਇੱਕ ਮੁਫਤ ਸੰਸਥਾਗਤ ਏਕਾਂਤਵਾਸ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਹੈ।

  • ਮਹਾਰਾਸ਼ਟਰ: ਪਿਛਲੇ 24 ਘੰਟਿਆਂ ਦੌਰਾਨ 2,361 ਨਵੇਂ ਕੋਵਿਡ-19 ਮਾਮਲੇ ਤੇ 76 ਮੌਤਾਂ ਦਰਜ ਕੀਤੀਆਂ ਹਨ, ਜਿਸ ਨਾਲ ਸਮੁੱਚੇ ਕੇਸਾਂ ਦੀ ਗਿਣਤੀ 70,013 ਹੋ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ 2,362 ਹੋ ਗਈ ਹੈ। ਰਾਜ ਵਿੱਚ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 37,543 ਹੈ। ਮਹਾਰਾਸ਼ਟਰ ਨੇ ਹੁਣ ਤੱਕ 4,71,473 ਟੈਸਟ ਕੀਤੇ ਹਨ, ਜੋ ਕਿ ਭਾਰਤ ਦੇ ਕਿਸੇ ਵੀ ਰਾਜ ਲਈ ਸਭ ਤੋਂ ਵੱਧ ਹਨ। ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੇ ਇਸ ਪੱਛਮੀ ਮਹਾਨਗਰ ਨੂੰ 3 ਜੂਨ ਦੁਪਹਿਰ ਨੂੰ ਮਹਾਰਾਸ਼ਟਰ ਦੇ ਅਲੀਬਾਗ ਨਾਲ 100-110 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫਤਾਰ ਨਾਲ ਟਕਰਾਉਣ ਵਾਲੇ ਸੰਭਾਵਿਤ ਚੱਕਰਵਾਤ ਨਿਸਰਗ ਨੂੰ ਵੀ ਝੱਲਣਾ ਹੋਵੇਗਾ। ਸਾਵਧਾਨੀ ਉਪਾਅ ਦੇ ਤੌਰ 'ਤੇ, ਰਾਜ ਦੇ ਅਧਿਕਾਰੀਆਂ ਨੇ ਲਗਭਗ ਬਿਨਾ ਲੱਛਣਾਂ ਵਾਲੇ 150 ਕੋਵਿਡ ਮਰੀਜ਼ਾਂ ਨੂੰ ਬੀ.ਕੇ.ਸੀ. ਖੇਤਰ ਵਿੱਚ ਸਥਾਪਿਤ ਆਰਜ਼ੀ ਢਾਂਚੇ ਤੋਂ ਵੋਰਲੀ ਵਿੱਚ ਇੱਕ ਪੱਕੀ ਛੱਤ ਵਾਲੀ ਥਾਂ 'ਤੇ ਭੇਜ ਦਿੱਤਾ ਹੈ।

  • ਗੁਜਰਾਤ: ਪਿਛਲੇ 24 ਘੰਟਿਆਂ ਵਿੱਚ 423 ਨਵੇਂ ਲਾਗ ਦੇ ਮਾਮਲਿਆਂ ਕਾਰਨ ਕੋਵਿਡ-19 ਕੇਸਾਂ ਦੀ ਗਿਣਤੀ 17,217 ਹੋ ਗਈ ਹੈ। ਰਾਜ ਵਿੱਚ 25 ਤਾਜ਼ਾ ਮੌਤਾਂ ਹੋਈਆਂ, ਜਿਸ ਕਾਰਨ ਅੰਕੜਾ 1,063 ਤੱਕ ਪਹੁੰਚ ਗਿਆ ਹੈ। ਰਾਜ ਦੇ ਵੱਖ-ਵੱਖ ਹਸਪਤਾਲਾਂ ਤੋਂ ਰਿਕਾਰਡ 861 ਕੋਵਿਡ-19 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਇਸ ਦੇ ਨਾਲ, ਰਾਜ ਵਿੱਚ ਠੀਕ ਹੋਣ ਵਾਲਿਆਂ ਦੀ ਗਿਣਤੀ 10,000 ਦੇ ਅੰਕੜੇ ਨੂੰ ਪਾਰ ਕਰ ਗਈ। ਰਾਜ ਪ੍ਰਸ਼ਾਸਨ ਨੇ ਸੰਭਾਵਤ ਚੱਕਰਵਾਤੀ ਤੂਫਾਨ ਨਿਸਰਗ ਨਾਲ ਨਜਿੱਠਣ ਲਈ ਤਿਆਰੀ ਕਰ ਲਈ ਹੈ ਜੋ ਭਲਕ ਤੱਕ ਦੱਖਣੀ ਗੁਜਰਾਤ ਦੇ ਤੱਟ ਨਾਲ ਟਕਰਾਅ ਸਕਦਾ ਹੈ। ਮੁੱਖ ਮੰਤਰੀ ਵਿਜੈ ਰੁਪਾਨੀ ਨੇ ਅੱਜ ਸਾਰੇ ਸਬੰਧਿਤ ਜ਼ਿਲ੍ਹਾ ਕਲੈਕਟਰਾਂ ਨੂੰ ਹਦਾਇਤ ਕੀਤੀ ਕਿ ਭਲਕ ਦੁਪਹਿਰ ਤੱਕ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕਰਨ ਦਾ ਕੰਮ ਪੂਰਾ ਕੀਤਾ ਜਾਵੇ। ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ, ਬਚਾਅ ਕਾਰਜਾਂ ਦੌਰਾਨ ਕਲੈਕਟਰਾਂ ਨੂੰ ਸਮਾਜਿਕ ਦੂਰੀ, ਮਾਸਕ ਤੇ ਪੀਪੀਈ ਕਿੱਟਾਂ ਦੀ ਵਰਤੋਂ ਨੂੰ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

  • ਮੱਧ ਪ੍ਰਦੇਸ਼: ਪਿਛਲੇ 24 ਘੰਟਿਆਂ ਦੌਰਾਨ 194 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਤੱਕ 8,283 ਕੋਵਿਡ-19 ਕੇਸ ਦਰਜ ਹੋਏ ਹਨ ਅਤੇ ਇਸ ਬਿਮਾਰੀ ਕਾਰਨ 358 ਮੌਤਾਂ ਹੋਈਆਂ ਹਨ। ਇਸ ਤਰ੍ਹਾਂ ਹੁਣ ਤੱਕ ਰਾਜ ਦੇ ਕੁੱਲ 52 ਜ਼ਿਲ੍ਹਿਆਂ ਵਿੱਚੋਂ 51 ਜ਼ਿਲ੍ਹੇ ਇਸ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ। ਜਦਕਿ, ਇਸ ਲਾਗ ਤੋਂ 5 ਹਜ਼ਾਰ ਤੋਂ ਵੱਧ ਲੋਕ ਤੰਦਰੁਸਤ ਹੋ ਚੁੱਕੇ ਹਨ।

  • ਰਾਜਸਥਾਨ: ਕੁੱਲ ਮਿਲਾ ਕੇ ਅੱਜ 171 ਵਿਅਕਤੀਆਂ ਦਾ ਕੋਵਿਡ-19 ਲਈ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ ਅਤੇ ਰਿਪੋਰਟ ਕੀਤੇ ਗਏ ਕੇਸਾਂ ਦੀ ਕੁੱਲ ਗਿਣਤੀ 8,980 ਹੋ ਗਈ ਹੈ। ਹਾਲਾਂਕਿ, ਰਾਜ ਵਿੱਚ ਸਰਗਰਮ ਮਾਮਲੇ ਸਿਰਫ 2,742 ਹਨ ਕਿਉਂਕਿ 6,040 ਲੋਕਾਂ ਨੂੰ ਠੀਕ ਹੋਣ ਮਗਰੋਂ  ਛੁੱਟੀ ਦਿੱਤੀ ਗਈ ਹੈ।

  • ਛੱਤੀਸਗੜ੍ਹ: ਤਾਜ਼ਾ ਜਾਣਕਾਰੀ ਹੈ ਕਿ ਕੋਵਿਡ-19 ਦੇ 45 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਨਾਲ ਕੇਸਾਂ ਦੀ ਗਿਣਤੀ 547 ਹੋ ਗਈ ਹੈ। ਰਾਜ ਸਰਕਾਰ ਨੇ ਰਾਏਪੁਰ ਸਣੇ 16 ਜ਼ਿਲ੍ਹਿਆਂ ਨੂੰ ਰੈੱਡ ਜ਼ੋਨ ਵਜੋਂ ਐਲਾਨ ਦਿੱਤਾ ਹੈ, ਜਦੋਂ ਕਿ 17 ਜ਼ਿਲ੍ਹੇ ਆਰੈਂਜ਼ ਜ਼ੋਨ ਵਿੱਚ ਰੱਖੇ ਗਏ ਹਨ।

 

ਪੀਆਈਬੀ ਫੈਕਟ ਚੈੱਕ

 

https://static.pib.gov.in/WriteReadData/userfiles/image/image006W3QN.png

https://static.pib.gov.in/WriteReadData/userfiles/image/image007KQ4K.png

 

http://static.pib.gov.in/WriteReadData/userfiles/image/image013L87U.jpg

 

******

ਵਾਈਬੀ


(Release ID: 1628886) Visitor Counter : 301