ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

ਕੁੱਲ 95,526 ਮਰੀਜ਼ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ

Posted On: 02 JUN 2020 6:23PM by PIB Chandigarh

ਇਸ ਵੇਲੇ, 97,581 ਐਕਟਿਵ ਕੇਸ ਹਨ ਤੇ ਉਹ ਸਾਰੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ–19 ਦੇ ਕੁੱਲ 3,708 ਮਰੀਜ਼ ਠੀਕ ਹੋ ਚੁੱਕੇ ਹਨ। ਹੁਣ ਤੱਕ 95,526 ਮਰੀਜ਼ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ। ਕੋਵਿਡ–19 ਦੇ ਮਰੀਜ਼ਾਂ ਚ ਸਿਹਤਯਾਬੀ ਦੀ ਦਰ 48.07% ਹੈ। ਭਾਰਤ ਦੀ ਸਿਹਤਯਾਬੀ ਦਰ ਲਗਾਤਾਰ ਵਧਦੀ ਜਾ ਰਹੀ ਹੈ ਤੇ ਮੌਤ ਦਰ ਦੁਨੀਆ ਦੇ ਸਭ ਤੋਂ ਘੱਟ ਵਿੱਚੋਂ ਇੱਕ ਹੈ। ਅੱਜ ਮੌਤ ਦਰ 2.82% ਹੈ।

ਭਾਰਤ ਦੀ ਜਨਤਾ ਅਤੇ 14 ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਦੀ ਕੁੱਲ ਆਬਾਦੀ ਲਗਭਗ ਇੱਕੋ ਜਿੰਨੀ ਹੈ। ਇੱਕੋ ਜਿੰਨੀ ਆਬਾਦੀ ਦੇ ਬਾਵਜੂਦ 1 ਜੂਨ, 2020 ਨੂੰ 14 ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚ ਕੁੱਲ ਮਾਮਲੇ ਭਾਰਤ ਦੇ ਮੁਕਾਬਲੇ 22.5 ਗੁਣਾ ਵੱਧ ਸਨ। ਉਨ੍ਹਾਂ 14 ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚ ਕੋਵਿਡ–19 ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਭਾਰਤ ਦੇ ਮੁਕਾਬਲੇ 55.2 ਗੁਣਾ ਵੱਧ ਹਨ।

ਇਨ੍ਹਾਂ ਹਾਲਾਤ ਵਿੱਚ ਸਮੇਂਸਿਰ ਕੇਸ ਦੀ ਸ਼ਨਾਖ਼ਤ ਤੇ ਕੇਸਾਂ ਦੇ ਕਲੀਨਿਕਲ ਪ੍ਰਬੰਧ ਰਾਹੀਂ ਮੌਤਾਂ ਦੀ ਗਿਣਤੀ ਘਟਾਉਣ ਤੇ ਵੱਧ ਤੋਂ ਵੱਧ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਮੌਤਾਂ ਦੀ ਮੁਕਾਬਲਤਨ ਘੱਟ ਗਿਣਤੀ ਸਮੇਂਸਿਰ ਕੇਸ ਦੀ ਸ਼ਨਾਂਖ਼ਤ ਤੇ ਕੇਸਾਂ ਦੇ ਕਲੀਨਿਕਲ ਪ੍ਰਬੰਧ ਦੀ ਦੋਧਾਰੀ ਨੀਤੀ ਦਾ ਨਤੀਜਾ ਹੋ ਸਕਦੀ ਹੈ।

ਜੇ ਕੋਵਿਡ–19 ਕਾਰਨ ਹੋਈਆਂ ਮੌਤਾਂ ਦੇ ਉਪਲਬਧ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇ, ਤਾਂ ਇਹ ਪਤਾ ਲੱਗਦਾ ਹੈ ਕਿ ਭਾਰਤ ਦੀ ਸਿਰਫ਼ 10% ਆਬਾਦੀ (60 ਸਾਲ ਤੋਂ ਵੱਧ ਉਮਰ ਦੇ ਲੋਕ) ਭਾਰਤ ਵਿੱਚ ਕੋਵਿਡ–19 ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 50% ਯੋਗਦਾਨ ਪਾ ਰਹੀ ਹੈ। ਭਾਰਤ ਚ ਕੋਵਿਡ–19 ਕਾਰਨ ਹੋਈਆਂ ਮੌਤਾਂ ਦਾ 73% ਉਹ ਵਿਅਕਤੀ ਸਨ, ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਰੋਗ (ਡਾਇਬਟੀਜ਼ ਜਾਂ ਸ਼ੱਕਰ ਰੋਗ, ਹਾਈਪਰਟੈਨਸ਼ਨ ਜਾਂ ਵਧਿਆ ਬਲੱਡ ਪ੍ਰੈਸ਼ਰ, ਕਾਰਡੀਓਵੈਸਕਿਊਲਰ ਤੇ ਸਾਹ ਦੇ ਰੋਗ) ਸਨ। ਇੰਝ, ਇਹ ਵਧੇਰੇ ਖ਼ਤਰੇ ਵਾਲੇ ਸਮੂਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੁਰੱਖਿਅਤ ਬਣਾਉਣ ਦੀ ਲੋੜ ਹੈ।

ਇਹ ਦੁਹਰਾਇਆ ਜਾਂਦਾ ਹੈ ਕਿ ਵਧੇਰੇ ਖ਼ਤਰੇ ਚ ਰਹਿੰਦੇ ਰੋਗੀਆਂ ਵਿੱਚ ਕੋਵਿਡ–19 ਤੋਂ ਰੋਕਥਾਮ ਲਈ, ਨਿਮਨਲਿਖਤ ਸਮੇਤ ਕੁਝ ਖਾਸ ਸਾਵਧਾਨੀਆਂ ਜ਼ਰੂਰ ਹੀ ਲੈਣੀਆਂ ਹੁੰਦੀਆਂ ਹਨ: ਪਹਿਲਾਂ ਤੋਂ ਮੌਜੂਦ ਮੈਡੀਕਲ ਸਥਿਤੀਆਂ (ਡਾਇਬਟੀਜ਼, ਹਾਈਪਰਟੈਨਸ਼ਨ ਤੇ ਕਾਰਡੀਓਵੈਸਕਿਊਲਰ ਰੋਗ) ਦੇ ਮਾਮਲੇ ਵਿੱਚ ਡਾਕਟਰ ਵੱਲੋਂ ਸੁਝਾਈਆਂ ਦਵਾਈਆਂ ਆਮ ਵਾਂਗ ਲੈਣਾ ਜਾਰੀ ਰੱਖਿਆ ਜਾਵੇ; ਆਯੁਸ਼ ਮੰਤਰਾਲੇ ਵੱਲੋਂ ਰੋਗਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਕਦਮ ਚੁੱਕੇ ਜਾਣ, ਉਦਾਹਰਣ ਵਜੋਂ ਜੜ੍ਹੀਆਂਬੂਟੀਆਂ ਵਾਲੀ ਚਾਹ ਪੀਣਾ, ਕਾੜ੍ਹਾ ਲੈਣਾ; ਟੈਲੀਮੈਡੀਸਨ ਦੀ ਵਰਤੋਂ (ਉਦਾਹਰਣ ਵਜੋਂ ਸੰਜੀਵਨੀ) ਜੇ ਮੈਡੀਕਲ ਸਲਾਹ ਦੀ ਜ਼ਰੂਰਤ ਹੋਵੇ; ਆਰੋਗਯਸੇਤੂ ਐਪ ਦੀ ਵਰਤੋਂ ਰਾਹੀਂ ਕੋਵਿਡ–19 ਦੀ ਛੇਤੀ ਸ਼ਨਾਖ਼ਤ ਯਕੀਨੀ ਬਣਾਉਣ ਲਈ ਇਹ ਚੈੱਕ ਕਰਨਾ ਕਿ ਤੁਸੀਂ ਕਿਤੇ ਕੋਵਿਡ–19 ਰੋਗੀਆਂ ਦੇ ਸੰਪਰਕ ਵਿੱਚ ਤਾਂ ਨਹੀਂ ਆਏ, ਐਪ ਉੱਤੇ ਖੁਦ ਦਾ ਸਵੈਮੁੱਲਾਂਕਣ ਕਰਨਾ ਅਤੇ ਸਿਹਤ ਦੀ ਨਿਯਮਿਤ ਸਵੈਨਿਗਰਾਨੀ ਰੱਖਣਾ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜੇ ਵਧੇਰੇ ਖ਼ਤਰੇ ਵਾਲੇ ਵਿਅਕਤੀਆਂ ਦੇ ਸਰੀਰ ਵਿੱਚ ਕੋਵਿਡ–19 ਦੇ ਲੱਛਣ ਵਿਕਸਤ ਹੋ ਜਾਣ, ਤਾਂ ਉਨ੍ਹਾਂ ਨੂੰ ਜਾਂ ਤਾਂ ਟੈਲੀਮੈਡੀਕਲ ਤੌਰ ਤੇ ਜਾਂ ਹੈਲਪਲਾਈਨ ਨੰਬਰਾਂ ਰਾਹੀਂ ਜਾਂ ਇੱਕ ਡਾਕਟਰ ਕੋਲ ਖੁਦ ਜਾ ਕੇ ਮੈਡੀਕਲ ਮਾਰਗਦਰਸ਼ਨ ਲੈਣਾ ਚਾਹੀਦਾ ਹੈ।

ਨਾਗਰਿਕ ਵੀ ਹੱਥਾਂ ਤੇ ਸਾਹ ਪ੍ਰਣਾਲੀ ਦੀ ਵਧੀਆ ਸਫ਼ਾਈ ਦਾ ਅਭਿਆਸ ਰੱਖਣ; ਅਜਿਹੇ ਹੋਰਨਾਂ ਵਿਅਕਤੀਆਂ ਦੇ ਬਹੁਤ ਨੇੜੇ ਜਾਣ ਤੋਂ ਬਚਣਾ ਜਿਨ੍ਹਾਂ ਦੇ ਜੇ ਕੋਈ ਲੱਛਣ ਵਿਖਾਈ ਦਿੰਦੇ ਹੋਣ; ਦੂਰੀ ਕਾਇਮ ਰੱਖ ਕੇ ਵਧੇਰੇ ਜੋਖ਼ਮ ਵਿੱਚ ਰਹਿ ਰਹੇ ਵਿਅਕਤੀਆਂ ਦੀ ਰੋਜ਼ਮੱਰਾ ਦੇ ਕੰਮਾਂ ਚ ਮਦਦ ਕਰਨ; ਲੋਕਾਂ ਦੇ ਵੱਡੀ ਗਿਣਤੀ ਸਮੂਹਾਂ ਤੇ ਧਾਰਮਿਕ ਇਕੱਠਾਂ ਵਿੱਚ ਜਾਣ ਤੋਂ ਬਚਣ ਜਿਹੇ ਸਾਧਾਰਣ ਉਪਾਵਾਂ ਦੀ ਪਾਲਣਾ ਕਰ ਕੇ ਵਧੇਰੇ ਖ਼ਤਰੇ ਚ ਰਹਿ ਰਹੇ ਸਮੂਹ ਦੀ ਸਹਾਇਤਾ ਕਰ ਕੇ ਯੋਗਦਾਨ ਪਾ ਸਕਦੇ ਹਨ।

ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜਦੋਂ ਤੱਕ ਬਹੁਤ ਜ਼ਿਆਦਾ ਲੋੜ ਨਾ ਹੋਵੇ, ਆਪਣੇ ਘਰ ਵਿੱਚ ਹੀ ਰਹੋ।

ਕੋਵਿਡ–19 ਦੇ ਸਫ਼ਲਤਾਪੂਰਬਕ ਖਾਤਮੇ ਲਈ, ਆਓ ਆਪਾਂ ਸਾਰੇ ਇਸ ਨੂੰ ਇੱਕ ਜਨ ਅਭਿਆਨਬਣਾਈਏ। ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ #IndiaWillWin ਦੀ ਵਰਤੋਂ ਕਰਨ ਤੇ ਇਨ੍ਹਾਂ ਤਿੰਨ ਗਤੀਵਿਧੀਆਂ: ਜਾਗਰੂਕਤਾ, ਰੋਕਥਾਮ ਦੇ ਉੱਦਮਾਂ ਤੇ ਸਮੇਂਸਿਰ ਇਲਾਜ ਵਿੱਚ ਇੱਕਦੂਜੇ ਦੀ ਮਦਦ ਕਰਨ ਲਈ ਕੋਵਿਡ–19 ਵਿਰੁੱਧ ਜੰਗ ਦਾ ਸੰਕਲਪ ਲੈਣ।

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/  ਅਤੇ @MoHFW_INDIA

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in  ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in  ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

****

 

ਐੱਮਵੀ/ਐੱਸਜੀ



(Release ID: 1628854) Visitor Counter : 256