ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੀਆਈਈ ਦੇ ਸਲਾਨਾ ਸੈਸ਼ਨ ’ਚ ਉਦਘਾਟਨੀ ਸੰਬੋਧਨ ਦਿੱਤਾ

ਅਸੀਂ ਨਿਸ਼ਚਿਤ ਤੌਰ ’ਤੇ ਆਪਣਾ ਆਰਥਿਕ ਵਿਕਾਸ ਮੁੜ ਹਾਸਲ ਕਰਾਂਗੇ: ਪ੍ਰਧਾਨ ਮੰਤਰੀ

ਇੱਕ ਆਤਮਨਿਰਭਰ ਭਾਰਤ ਦੇ ਨਿਰਮਾਣ ਲਈ ਇੱਛਾ, ਸਭ ਦੀ ਸ਼ਮੂਲੀਅਤ, ਨਿਵੇਸ਼, ਬੁਨਿਆਦੀ ਢਾਂਚਾ ਤੇ ਇਨੋਵੇਸ਼ਨ ਮਹੱਤਵਪੂਰਨ: ਪ੍ਰਧਾਨ ਮੰਤਰੀ

Posted On: 02 JUN 2020 2:21PM by PIB Chandigarh

ਪ੍ਰਧਾਨ ਮੰਤਰੀ ਨੇ ਅੱਜ ਵੀਡੀਓ ਕਾਨਫ਼ਰੰਸ ਰਾਹੀਂ ਕਨਫ਼ੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀਜ਼’ (ਸੀਆਈਆਈ) ਦੇ 125ਵੇਂ ਸਲਾਨਾ ਸੈਸ਼ਨ ਚ ਉਦਘਾਟਨੀ ਸੰਬੋਧਨ ਕੀਤਾ। ਇਸ ਵਰ੍ਹੇ ਦੀ ਸਲਾਨਾ ਕਾਨਫ਼ਰੰਸ ਦਾ ਵਿਸ਼ਾ ਇੱਕ ਨਵੇਂ ਵਿਸ਼ਵ ਲਈ ਭਾਰਤ ਦਾ ਨਿਰਮਾਣ: ਜੀਵਨ, ਉਪਜੀਵਕਾ, ਵਾਧਾਸੀ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਕਾਰਨ ਅਜਿਹੇ ਔਨਲਾਈਨ ਸਮਾਰੋਹ ਹੁਣ ਆਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮਨੁੱਖਾਂ ਦੀ ਇਹ ਵੀ ਸਭ ਤੋਂ ਵੱਡੀ ਸ਼ਕਤੀ ਹੈ ਕਿ ਉਹ ਹਰੇਕ ਔਕੜ ਵਿੱਚੋਂ ਵੀ ਕੋਈ ਨਾ ਕੋਈ ਹੱਲ ਲੱਭ ਲੈਂਦੇ ਹਨ। ਉਨ੍ਹਾਂ ਕਿਹਾ,‘ਇੱਕ ਪਾਸੇ ਤਾਂ ਸਾਨੂੰ ਇਸ ਵਾਇਰਸ ਨਾਲ ਲੜਨ ਲਈ ਸਖ਼ਤ ਕਦਮ ਚੁੱਕਣੇ ਹੋਣਗੇ ਤੇ ਦੇਸ਼ ਵਾਸੀਆਂ ਦੀਆਂ ਜਾਨਾਂ ਬਚਾਉਣੀਆਂ ਹੋਣਗੀਆਂ ਤੇ ਦੂਜੇ ਪਾਸੇ ਸਾਨੂੰ ਅਰਥਵਿਵਸਥਾ ਨੂੰ ਸਥਿਰ ਕਰਨਾ ਹੋਵੇਗਾ ਤੇ ਉਸ ਦੀ ਰਫ਼ਤਾਰ ਤੇਜ਼ ਕਰਨੀ ਹੋਵੇਗੀ।

 

ਇਸ ਸਾਲ ਦੇ ਸਲਾਨਾ ਸੈਸ਼ਨ ਦੇ ਵਿਸ਼ੇ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਆਰਥਿਕ ਵਿਕਾਸ ਵਾਪਸ ਲਿਆਉਣਦੇ ਵਿਸ਼ੇ ਤੇ ਚਰਚਾ ਸ਼ੁਰੂ ਕਰਨ ਲਈ ਭਾਰਤੀ ਉਦਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਉਦਯੋਗਾਂ ਨੂੰ ਇਸ ਤੋਂ ਅਗਾਂਹ ਜਾਣ ਦੀ ਬੇਨਤੀ ਕਰਦਿਆਂ ਕਿਹਾ ਹਾਂ! ਅਸੀਂ ਆਪਣਾ ਆਰਥਿਕ ਵਿਕਾਸ ਹਰ ਹਾਲਤ ਚ ਵਾਪਸ ਲਿਆਵਾਂਗੇ।ਉਨ੍ਹਾਂ ਕਿਹਾ ਕਿ ਭਾਰਤ ਦੀਆਂ ਸਮਰੱਥਾਵਾਂ ਤੇ ਸੰਕਟ ਨਾਲ ਨਿਪਟਣ ਦੇ ਪ੍ਰਬੰਧ, ਭਾਰਤ ਦੀ ਪ੍ਰਤਿਭਾ ਤੇ ਟੈਕਨੋਲੋਜੀ, ਨਵੀਆਂ ਖੋਜਾਂ ਤੇ ਭਾਰਤ ਦੇ ਬੁੱਧੀਜੀਵੀਆਂ, ਭਾਰਤ ਦੇ ਕਿਸਾਨਾਂ, ਸੂਖਮਲਘੂ ਤੇ ਦਰਮਿਆਨੇ ਉੱਦਮਾਂ ਤੇ ਉੱਦਮੀਆਂ ਸਭ ਵਿੱਚ ਉਨ੍ਹਾਂ ਦਾ ਵਿਸ਼ਵਾਸ ਹੀ ਉਨ੍ਹਾਂ ਨੂੰ ਇਹ ਯਕੀਨ ਦਿਵਾਉਂਦਾ ਹੈ ਕਿ ਅਸੀਂ ਆਪਣਾ ਵਿਕਾਸ ਜ਼ਰੂਰ ਵਾਪਸ ਹਾਸਲ ਕਰਾਂਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਨੇ ਵਿਕਾਸ ਦੀ ਰਫ਼ਤਾਰ ਮੱਠੀ ਕਰ ਦਿੱਤੀ ਹੋ ਸਕਦੀ ਹੈ ਪਰ ਅੱਜ ਦਾ ਸਭ ਤੋਂ ਵੱਡਾ ਤੱਥ ਇਹ ਹੈ ਕਿ ਭਾਰਤ ਹੁਣ ਲੋਕਡਾਊਨ ਦਾ ਗੇੜ ਪਾਰ ਕਰ ਕੇ ਅਨਲੌਕ ਗੇੜ ਇੱਕਵਿੱਚ ਦਾਖ਼ਲ ਹੋ ਗਿਆ ਹੈ। ਇਸ ਅਨਲੌਕ ਗੇੜ ਇੱਕਵਿੱਚ ਅਰਥਵਿਵਸਥਾ ਦਾ ਵੱਡਾ ਹਿੱਸਾ ਖੁੱਲ੍ਹ ਗਿਆ ਹੈ। ਅੱਠ ਜੂਨ ਤੋਂ ਬਾਅਦ ਹੋਰ ਵੀ ਬਹੁਤ ਕੁਝ ਖੁੱਲ੍ਹਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਵਿਕਾਸ ਨੂੰ ਵਾਪਸ ਲੈਣਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।

 

ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਜਦੋਂ ਕੋਰੋਨਾਵਾਇਰਸ ਪੂਰੀ ਦੁਨੀਆ ਵਿੱਚ ਫੈਲ ਰਿਹਾ ਸੀ, ਤਦ ਭਾਰਤ ਨੇ ਸਹੀ ਸਮੇਂ ਸਹੀ ਕਦਮ ਚੁੱਕੇ ਸਨ। ਉਨ੍ਹਾਂ ਕਿਹਾ,‘ਅੱਜ ਸਾਨੂੰ ਹੋਰਨਾਂ ਦੇਸ਼ਾਂ ਨਾਲ ਤੁਲਨਾ ਕਰ ਕੇ ਪਤਾ ਲੱਗ ਰਿਹਾ ਹੈ ਕਿ ਭਾਰਤ ਚ ਲੌਕਡਾਊਨ ਦਾ ਅਸਰ ਕਿੰਨਾ ਜ਼ਿਆਦਾ ਹੋਇਆ ਹੈ।ਉਨ੍ਹਾਂ ਕਿਹਾ,‘ਕੋਰੋਨਾ ਦਾ ਸਾਹਮਣਾ ਕਰਨ ਦੇ ਨਾਲਨਾਲ ਅਰਥਵਿਵਸਥਾ ਨੂੰ ਮੁੜ ਮਜ਼ਬੂਤ ਕਰਨਾ ਸਾਡੀਆਂ ਸਭ ਤੋਂ ਉੱਚੀਆਂ ਤਰਜੀਹਾਂ ਵਿੱਚੋਂ ਇੱਕ ਹੈ।ਇਸ ਲਈ, ਸਰਕਾਰ ਉਹ ਫ਼ੈਸਲੇ ਲੈ ਰਹੀ ਹੈ, ਜਿਹੜੇ ਤੁਰੰਤ ਲੈਣੇ ਲੋੜੀਂਦੇ ਹਨ ਅਤੇ ਲੰਮੇ ਸਮੇਂ ਲਈ ਜ਼ਰੂਰੀ ਹਨ।

 

ਪ੍ਰਧਾਨ ਮੰਤਰੀ ਨੇ ਸਰਕਾਰ ਵੱਲੋਂ ਚੁੱਕੇ ਗਏ ਉਨ੍ਹਾਂ ਸਾਰੇ ਕਦਮਾਂ ਦੀ ਸੂਚੀ ਗਿਣਵਾਈ ਜਿਨ੍ਹਾਂ ਰਾਹੀਂ ਸੰਕਟ ਦੀ ਇਸ ਹਾਲਤ ਦੌਰਾਨ ਲੋਕਾਂ ਤੱਕ ਮਦਦ ਪੁੱਜੀ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾਨੇ ਗ਼ਰੀਬਾਂ ਨੂੰ ਤੁਰੰਤ ਲਾਭ ਪਹੁੰਚਾਉਣ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ। ਇਸ ਯੋਜਨਾ ਅਧੀਨ 74 ਕਰੋੜ ਲਾਭਾਰਥੀਆਂ ਤੱਕ ਰਾਸ਼ਨ ਪਹੁੰਚਾਇਆ ਗਿਆ ਹੈ। ਪ੍ਰਵਾਸੀ ਕਾਮਿਆਂ ਨੂੰ ਵੀ ਮੁਫ਼ਤ ਰਸਦ ਮੁਹੱਈਆ ਕਰਵਾਈ ਜਾ ਰਹੀ ਹੈ। ਔਰਤਾਂ, ਦਿਵਯਾਂਗ ਵਿਅਕਤੀਆਂ, ਬਜ਼ੁਰਗਾਂ, ਮਜ਼ਦੂਰਾਂ, ਹਰੇਕ ਨੂੰ ਇਸ ਦਾ ਲਾਭ ਪੁੱਜਾ ਹੈ। ਲੌਕਡਾਉਨ ਦੌਰਾਨ ਸਰਕਾਰ ਨੇ ਗ਼ਰੀਬਾਂ ਨੂੰ 8 ਕਰੋੜ ਤੋਂ ਵੱਧ ਗੈਸ ਸਿਲੰਡਰ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਹਨ। ਨਿਜੀ ਖੇਤਰ ਦੇ 50 ਲੱਖ ਕਰਮਚਾਰੀਆਂ ਨੂੰ ਈਪੀਐੱਫ਼ ਰਾਸ਼ੀ ਵਿੱਚ 24% ਦਾ ਸਰਕਾਰੀ ਅੰਸ਼ਦਾਨ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਮਿਲਿਆ ਹੈ, ਜੋ 800 ਕਰੋੜ ਰੁਪਏ ਬਣਦਾ ਹੈ।

 

ਪ੍ਰਧਾਨ ਮੰਤਰੀ ਨੇ ਉਹ ਪੰਜ ਚੀਜ਼ਾਂ ਇੱਛਾ, ਸਭ ਦੀ ਸ਼ਮੂਲੀਅਤ, ਨਿਵੇਸ਼, ਬੁਨਿਆਦੀ ਢਾਂਚਾ ਤੇ ਨਵੀਆਂ ਖੋਜਾਂ ਗਿਣਵਾਈਆਂ ਜੋ ਆਤਮਨਿਰਭਰ ਭਾਰਤਦੇ ਨਿਰਮਾਣ ਅਤੇ ਤੇਜ਼ਰਫ਼ਤਾਰ ਵਿਕਾਸ ਦੇ ਰਾਹ ਉੱਤੇ ਵਾਪਸ ਲਿਜਾਣ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਵੱਲੋਂ ਲਏ ਹਾਲੀਆ ਦਲੇਰਾਨਾ ਫ਼ੈਸਲਿਆਂ ਵਿੱਚ ਪ੍ਰਤੀਬਿੰਬਤ ਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਖੇਤਰ ਭਵਿੱਖ ਲਈ ਤਿਆਰ ਕੀਤੇ ਗਏ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਸਾਡੇ ਲਈ ਸੁਧਾਰ ਕੋਈ ਉੱਘੜਦੁੱਘੜੇ ਜਾਂ ਖਿੰਡੇਪੁੰਡੇ ਫ਼ੈਸਲੇ ਨਹੀਂ ਹਨ। ਸਾਡੇ ਲਈ ਸੁਧਾਰ ਪ੍ਰਣਾਲੀਬੱਧ, ਯੋਜਨਾਬੱਧ, ਸੰਗਠਿਤ, ਆਪਸ ਚ ਜੁੜੀਆਂ ਹੋਈਆਂ ਤੇ ਭਵਿੱਖ-ਮੁਖੀ ਪ੍ਰਕਿਰਿਆਵਾਂ ਹਨ। ਸਾਡੇ ਲਈ ਸੁਧਾਰਾਂ ਦਾ ਅਰਥ ਹੈ ਫ਼ੈਸਲੇ ਲੈਣ ਦਾ ਹੌਸਲਾ ਤੇ ਉਨ੍ਹਾਂ ਨੂੰ ਕਿਸੇ ਤਰਕਪੂਰਨ ਨਤੀਜੇ ਤੱਕ ਲੈ ਕੇ ਜਾਣਾ।ਉਨ੍ਹਾਂ ਸਰਕਾਰ ਦੀਆਂ ਇਨਸੌਲਵੈਂਸੀ ਐਂਡ ਬੈਂਕਰਪਟਸੀ ਕੋਡ’ (ਆਈਬੀਸੀ), ਬੈਂਕ ਰਲੇਵਾਂ, ਜੀਐੱਸਟੀ ਤੇ ਬੇਚਿਹਰਾ ਆਈਟੀ ਮੁੱਲਾਂਕਣ ਜਿਹੀਆਂ ਪਹਿਲਾਂ ਵੀ ਗਿਣਵਾਈਆਂ ਜਿਨ੍ਹਾਂ ਕਾਰਨ ਨਿਜੀ ਉੱਦਮਾਂ ਲਈ ਹਾਲਾਤ ਸੁਖਾਵੇਂ ਬਣੇ ਤੇ ਉਨ੍ਹਾਂ ਨੂੰ ਹੱਲਾਸ਼ੇਰੀ ਮਿਲੀ।

 

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਅਜਿਹੇ ਨੀਤੀਗਤ ਸੁਧਾਰ ਕਰ ਰਹੀ ਹੈ, ਜਿਨ੍ਹਾਂ ਬਾਰੇ ਦੇਸ਼ ਆਸ ਛੱਡ ਚੁੱਕਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਖੇਤਰ ਚ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਬਣੇ ਨਿਯਮਾਂ ਤੇ ਵਿਨਿਯਮਾਂ ਨੇ ਕਿਸਾਨਾਂ ਨੂੰ ਵਿਚੋਲਿਆਂ ਦੇ ਹੱਥਾਂ ਵਿੱਚ ਛੱਡ ਦਿੱਤਾ ਸੀ। ਖੇਤੀ ਉਪਜ ਮੰਡੀ ਕਮੇਟੀ’ (ਏਪੀਐੱਮਸੀ) ਕਾਨੂੰਨ ਵਿੱਚ ਸੋਧ ਤੋਂ ਬਾਅਦ, ਹੁਣ ਕਿਸਾਨਾਂ ਕੋਲ ਆਪਣੀ ਫ਼ਸਲ ਕਿਸੇ ਨੂੰ ਵੀ ਤੇ ਦੇਸ਼ ਦੇ ਕਿਸੇ ਵੀ ਰਾਜ ਵਿੱਚ ਵੇਚਣ ਦਾ ਅਧਿਕਾਰ ਆ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਕਾਮਿਆਂ ਦੀ ਭਲਾਈ ਨੂੰ ਧਿਆਨ ਚ ਰੱਖਦਿਆਂ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਕਿਰਤ ਸੁਧਾਰ ਕੀਤੇ ਜਾ ਰਹੇ ਹਨ। ਗ਼ੈਰਨੀਤੀਗਤ ਖੇਤਰ, ਜਿਨ੍ਹਾਂ ਵਿੱਚ ਨਿਜੀ ਖੇਤਰਾਂ ਨੂੰ ਇਜਾਜ਼ਤ ਨਹੀਂ ਸੀ, ਵੀ ਖੋਲ੍ਹ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੋਲਾ ਖੇਤਰ ਵਿੱਚ ਵਪਾਰਕ ਪੁਟਾਈ (ਮਾਈਨਿੰਗ) ਦੀ ਹੁਣ ਇਜਾਜ਼ਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਜਿਸ ਦਿਸ਼ਾ ਵਿੱਚ ਸਰਕਾਰ ਅੱਗੇ ਵਧ ਰਹੀ ਹੈ, ਉਹ ਭਾਵੇਂ ਮਾਈਨਿੰਗ ਖੇਤਰ ਹੋਵੇ, ਚਾਹੇ ਊਰਜਾ ਖੇਤਰ ਜਾਂ ਖੋਜ ਤੇ ਟੈਕਨੋਲੋਜੀ ਖੇਤਰ ਹੋਵੇ ਤੇ ਉਦਯੋਗ ਹੋਣ, ਸਭ ਨੂੰ ਹਰੇਕ ਖੇਤਰ ਵਿੱਚ ਮੌਕੇ ਮਿਲਣਗੇ ਅਤੇ ਨਵੇਂ ਮੌਕੇ ਨੌਜਵਾਨਾਂ ਲਈ ਵੀ ਖੁੱਲ੍ਹੇ ਹੋਣਗੇ। ਇਸ ਸਭ ਤੋਂ ਅਗਾਂਹ ਜਾਂਦਿਆਂ, ਹੁਣ ਦੇਸ਼ ਦੇ ਰਣਨੀਤਕ ਖੇਤਰਾਂ ਵਿੱਚ ਵੀ ਨਿਜੀ ਇਕਾਈਆਂ ਦੀ ਸ਼ਮੂਲੀਅਤ ਇੱਕ ਹਕੀਕਤ ਬਣ ਰਹੀ ਹੈ। ਤੁਸੀਂ ਚਾਹੇ ਪੁਲਾੜ ਖੇਤਰ ਚ ਨਿਵੇਸ਼ ਕਰਨਾ ਚਾਹੁੰਦੇ ਹੋ ਜਾਂ ਪ੍ਰਮਾਣੂ ਊਰਜਾ ਵਿੱਚ ਨਵੇਂ ਮੌਕਿਆਂ ਦੀ ਤਲਾਸ਼ ਕਰਨੀ ਚਾਹੁੰਦੇ ਹੋ, ਸੰਭਾਵਨਾਵਾਂ ਪੂਰੀ ਤਰ੍ਹਾਂ ਤੁਹਾਡੇ ਲਈ ਖੁੱਲ੍ਹੀਆਂ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦਾ ਖੇਤਰ ਸਾਡੇ ਦੇਸ਼ ਦਾ ਆਰਥਿਕ ਇੰਜਣ ਹੈ ਤੇ ਕੁੱਲ ਘਰੇਲੂ ਉਤਪਾਦਨ ਵਿੱਚ ਲਗਭਗ 30% ਦਾ ਅੰਸ਼ਦਾਨ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਐੱਮਐੱਸਐੱਮਈ ਦੀ ਪਰਿਭਾਸ਼ਾ ਅਪਡੇਟ ਕਰਨ ਬਾਰੇ ਉਦਯੋਗ ਦੀ ਚਿਰੋਕਣੀ ਮੰਗ ਪੂਰੀ ਕਰ ਦਿੱਤੀ ਗਈ ਹੈ। ਇਸ ਨਾਲ ਐੱਮਐੱਸਐੱਮਈਜ਼ (MSMEs) ਬਿਨਾ ਕਿਸੇ ਚਿੰਤਾ ਦੇ ਵਿਕਾਸ ਕਰਨ ਦੇ ਯੋਗ ਹੋਣਗੀਆਂ ਤੇ ਉਨ੍ਹਾਂ ਨੂੰ ਐੱਮਐੱਸਐੱਮਈਜ਼ ਦਾ ਰੁਤਬਾ ਬਰਕਰਾਰ ਰੱਖਣ ਲਈ ਹੋਰ ਰਸਤਿਆਂ ਉੱਤੇ ਜਾਣ ਦੀ ਕੋਈ ਲੋੜ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਖ਼ਰੀਦ ਲਈ 200 ਕਰੋੜ ਰੁਪਏ ਤੱਕ ਦੇ ਵਿਸ਼ਵਪੱਧਰੀ ਟੈਂਡਰ ਬੰਦ ਕਰ ਦਿੱਤੇ ਗਏ ਹਨ, ਜਿਸ ਨਾਲ ਦੇਸ਼ ਦੇ ਐੱਮਐੱਸਐੱਮਈ ਖੇਤਰ ਵਿੱਚ ਕੰਮ ਕਰਦੇ ਕਰੋੜਾਂ ਸਹਿਯੋਗੀਆਂ ਨੂੰ ਕਰੋੜਾਂ ਰੁਪਏ ਦਾ ਲਾਭ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਦੀਆਂ ਭਾਰਤ ਤੋਂ ਆਸਾਂ ਵਧ ਗਈਆਂ ਹਨ ਤੇ ਉਨ੍ਹਾਂ ਦਾ ਹੁਣ ਭਾਰਤ ਵਿੱਚ ਵਧੇਰੇ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ 150 ਤੋਂ ਵੱਧ ਦੇਸ਼ਾਂ ਦੀ ਮੈਡੀਕਲ ਸਪਲਾਈਜ਼ ਦੇ ਕੇ ਮਦਦ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਇਸ ਵੇਲੇ ਕਿਸੇ ਪਰਖੇ ਹੋਏ ਤੇ ਭਰੋਸੇਯੋਗ ਭਾਈਵਾਲ ਦੀ ਭਾਲ ਕਰ ਰਿਹਾ ਹੈ। ਭਾਰਤ ਵਿੱਚ ਸੰਭਾਵਨਾ, ਸ਼ਕਤੀ ਤੇ ਯੋਗਤਾ ਹੈ। ਉਨ੍ਹਾਂ ਉਦਯੋਗ ਨੂੰ ਤਾਕੀਦ ਕੀਤੀ ਕਿ ਉਹ ਭਾਰਤ ਪ੍ਰਤੀ ਵਿਕਸਿਤ ਹੋਏ ਇਸ ਭਰੋਸੇ ਦਾ ਪੂਰਾ ਲਾਹਾ ਲਵੇ।

 

ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਆਰਥਿਕ ਵਿਕਾਸ ਵਾਪਸ ਲੈਣਾਕੋਈ ਇੰਨਾ ਔਖਾ ਕੰਮ ਨਹੀਂ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਭਾਰਤੀ ਉਦਯੋਗਾਂ ਕੋਲ ਆਤਮਨਿਰਭਰ ਭਾਰਤਦਾ ਇੱਕ ਸਪੱਸ਼ਟ ਰਾਹ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਆਤਮਨਿਰਭਰ ਭਾਰਤਦਾ ਅਰਥ ਹੈ ਵਿਸ਼ਵ ਅਰਥਵਿਵਸਥਾ ਨਾਲ ਪੂਰੀ ਤਰ੍ਹਾਂ ਸੰਗਠਿਤ ਅਤੇ ਮਦਦਗਾਰ ਵੀ।

 

ਪ੍ਰਧਾਨ ਮੰਤਰੀ ਨੇ ਇੱਕ ਮਜ਼ਬੂਤ ਸਥਾਨਕ ਸਪਲਾਈ ਲੜੀਦੀ ਸਿਰਜਣਾ ਲਈ ਨਿਵੇਸ਼ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਕਿਉਂਕਿ ਉਸ ਨਾਲ ਵਿਸ਼ਵ ਸਪਲਾਈ ਲੜੀ ਵਿੱਚ ਭਾਰਤ ਦਾ ਦਾਅਵਾ ਮਜ਼ਬੂਤ ਹੁੰਦਾ ਹੈ। ਉਨ੍ਹਾਂ ਸੀਆਈਆਈ (CII) ਜਿਹੇ ਵੱਡੇ ਸੰਸਥਾਨਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਕੋਰੋਨਾ ਤੋਂ ਬਾਅਦ ਦੇ ਦੌਰ ਵਿੱਚ ਇੱਕ ਨਵੀਂ ਭੂਮਿਕਾ ਨਿਭਾਉਣ। ਉਨ੍ਹਾਂ ਵਿਸ਼ਵ ਲਈ ਦੇਸ਼ ਵਿੱਚ ਬਣਾਏ ਉਤਪਾਦਾਂ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਉਦਯੋਗ ਬੇਨਤੀ ਕੀਤੀ ਕਿ ਉਹ ਸਾਰੇ ਖੇਤਰਾਂ ਵਿੱਚ ਆਪਣੀ ਉਤਪਾਦਕਤਾ ਵਧਾਉਣ ਦੇ ਟੀਚੇ ਨਿਰਧਾਰਿਤ ਕਰਨ। ਉਨ੍ਹਾਂ 3 ਮਹੀਨਿਆਂ ਦੇ ਅੰਦਰ ਸੈਂਕੜੇ ਕਰੋੜ ਰੁਪਏ ਦੇ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟਸ ਪੀਪੀਈਜ਼ (PPEs) ਉਦਯੋਗ ਸਿਰਜਣ ਲਈ ਉਦਯੋਗ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਉਦਯੋਗ ਨੂੰ ਬੇਨਤੀ ਕੀਤੀ ਕਿ ਉਹ ਨਿਵੇਸ਼ ਨੂੰ ਖੋਲ੍ਹਣ ਤੇ ਦਿਹਾਤੀ ਅਰਥਵਿਵਸਥਾ ਵਿੱਚ ਕਿਸਾਨਾਂ ਦੀ ਭਾਈਵਾਲੀ ਦਾ ਪੂਰਾ ਲਾਭ ਉਠਾਉਣ। ਹੁਣ ਪਿੰਡਾਂ ਨੇੜੇ ਸਥਾਨਕ ਖੇਤੀ ਉਤਪਾਦਾਂ ਦੇ ਸਮੂਹਾਂ ਲਈ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਿਜੀ ਖੇਤਰ ਨੂੰ ਦੇਸ਼ ਦੀ ਵਿਕਾਸ ਯਾਤਰਾ ਲਈ ਇੱਕ ਭਾਈਵਾਲ ਮੰਨਦੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਉਦਯੋਗ ਦੀ ਆਤਮਨਿਰਭਰ ਭਾਰਤ ਅਭਿਯਾਨਨਾਲ ਸਬੰਧਿਤ ਹਰੇਕ ਜ਼ਰੂਰਤ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ ਉਨ੍ਹਾਂ ਉਦਯੋਗ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਨੂੰ ਆਤਮਨਿਰਭਰ ਬਣਾਉਣ ਦਾ ਸੰਕਲਪ ਲੈਣ ਤੇ ਉਹ ਇਸ ਨੂੰ ਪੂਰਾ ਕਰਨ ਲਈ ਆਪਣਾ ਪੂਰਾ ਤਾਣ ਲਾ ਦੇਣ।

 

***

 

ਵੀਆਰਆਰਕੇ/ਏਕੇ



(Release ID: 1628734) Visitor Counter : 230