ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਪਿਕ ਮੈਕੇ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ

ਜਦੋਂ 130 ਕਰੋੜ ਲੋਕ ਇਕੱਠੇ ਆ ਜਾਂਦੇ ਹਨ ਤਾਂ ਸੰਗੀਤ ਬਣ ਜਾਂਦਾ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਕਿਹਾ , ਸੰਗੀਤ ਦੇਸ਼ ਦੀ ਸਮੂਹਿਕ ਤਾਕਤ ਦਾ ਸਰੋਤ ਬਣ ਚੁੱਕਿਆ ਹੈ

प्रविष्टि तिथि: 01 JUN 2020 7:46PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ  ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਸਪਿਕ ਮੈਕੇ ਦੇ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ ।

ਪ੍ਰਧਾਨ ਮੰਤਰੀ ਨੇ ਇਸ ਅਸਲੀਅਤ ਦੀ ਸ਼ਲਾਘਾ ਕੀਤੀ ਕਿ ਇੰਨੀਆਂ ਕਸ਼ਟਕਾਰੀ ਪਰਿਸਥਿਤੀਆਂ  ਵਿੱਚਸੰਗੀਤਕਾਰਾਂ ਦਾ ਮਿਜਾਜ਼ ਨਹੀਂ ਬਦਲਿਆ ਅਤੇ ਸੰਮੇਲਨ ਦਾ ਥੀਮ ਇਸ ਗੱਲ ਤੇ ਕੇਂਦ੍ਰਿਤ ਹੈ ਕਿ ਕੋਵਿਡ-19 ਮਹਾਮਾਰੀ  ਦੇ ਕਾਰਨ ਨੌਜਵਾਨਾਂ ਦਰਮਿਆਨ ਪੈਦਾ ਤਣਾਅ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ ।

ਉਨ੍ਹਾਂ ਨੇ ਯਾਦ ਕੀਤਾ ਕਿ ਲੜਾਈ ਅਤੇ ਸੰਕਟ  ਦੇ ਸਮੇਂ ਇਤਿਹਾਸਿਕ ਨਜ਼ਰ ਨਾਲ ਕਿਵੇਂ ਸੰਗੀਤ ਨੇ ਪ੍ਰੇਰਣਾ ਪ੍ਰਦਾਨ ਕਰਨ ਅਤੇ ਲੋਕਾਂ ਨੂੰ ਆਪਸ ਵਿੱਚ ਜੋੜਨ ਦੀ ਭੂਮਿਕਾ ਨਿਭਾਈ ।

ਉਨ੍ਹਾਂ ਕਿਹਾ ਕਿ ਕਵੀਆਂਗਾਇਕਾਂ ਅਤੇ ਕਲਾਕਾਰਾਂ ਨੇ ਹਮੇਸ਼ਾ ਅਜਿਹੇ ਸਮੇਂ ਲੋਕਾਂ ਦੀ ਬਹਾਦਰੀ ਨੂੰ ਬਾਹਰ ਲਿਆਉਣ ਲਈ ਗੀਤ ਅਤੇ ਸੰਗੀਤ ਦੀ ਰਚਨਾ ਕੀਤੀ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਵੀਅਜਿਹੇ ਕਸ਼ਟਕਾਰੀ ਸਮੇਂ ਵਿੱਚ ਜਦੋਂ ਦੁਨੀਆ ਇੱਕ ਅਦਿੱਖ ਦੁਸ਼ਮਣ ਨਾਲ ਲੜ ਰਹੀ ਹੈਗਾਇਕਗੀਤਕਾਰਅਤੇ ਕਲਾਕਾਰ ਪੰਕਤੀਆਂ ਦੀ ਰਚਨਾ ਕਰ ਰਹੇ ਹਨ ਅਤੇ ਗੀਤ ਗਾ ਰਹੇ ਹਨ ਜਿਨ੍ਹਾਂ ਨਾਲ ਲੋਕਾਂ ਦਾ ‍ਆਤਮਵਿਸ਼ਵਾਸ ਵਧੇਗਾ ।

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਇਸ ਦੇਸ਼ ਦੇ 130 ਕਰੋੜ ਲੋਕ ਮਹਾਮਾਰੀ ਨਾਲ ਮੁਕਾਬਲਾ ਕਰਨ ਲਈ ਪੂਰੇ ਦੇਸ਼ ਵਿੱਚ ਜੋਸ਼ ਭਰਨ ਲਈ ਤਾਲੀ ਵਜਾਉਣ, ਘੰਟੀਆਂ ਅਤੇ ਸ਼ੰਖ ਵਜਾਉਣ ਲਈ ਇੱਕਜੁਟ ਹੋ ਗਏ ।

ਉਨ੍ਹਾਂ ਕਿਹਾ ਕਿ ਜਦੋਂ ਸਮਾਨ ਸੋਚ ਅਤੇ ਭਾਵਨਾ ਦੇ ਨਾਲ 130 ਕਰੋੜ ਲੋਕ ਇੱਕਜੁਟ ਹੋ ਜਾਂਦੇ ਹਨ ਤਾਂ ਇਹ ਸੰਗੀਤ ਬਣ ਜਾਂਦਾ ਹੈ ।

ਉਨ੍ਹਾਂ ਕਿਹਾ ਕਿ ਜਿਵੇਂ ਸੰਗੀਤ ਵਿੱਚ ਸਦਭਾਵਨਾ ਅਤੇ ਅਨੁਸ਼ਾਸਨ ਦੀ ਜ਼ਰੂਰਤ ਹੁੰਦੀ ਹੈਉਵੇਂ ਹੀ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਹਰ ਨਾਗਰਿਕ ਨੂੰ ਸਦਭਾਵਨਾ, ਸੰਜਮ ਅਤੇ ਅਨੁਸ਼ਾਸਨ ਦੀ ਜ਼ਰੂਰਤ ਹੈ।

ਉਨ੍ਹਾਂ ਇਸ ਸਾਲ ਸਪਿਕ ਮੈਕੇ ਸੰਮੇਲਨ ਵਿੱਚ ਯੋਗ ਅਤੇ ਨਾਦ ਯੋਗ ਦੇ ਇਲਾਵਾ ਨੇਚਰ ਵਾਕਹੇਰੀਟੇਜ ਵਾਕ, ਸਾਹਿਤ ਅਤੇ ਸੰਪੂਰਨ ਭੋਜਨ (ਹੋਲਿਸਟਿਕ ਫੂਡ) (nature walk, heritage walk, literature and holistic food) ਜਿਵੇਂ ਤੱਤਾਂ ਨੂੰ ਸ਼ਾਮਲ ਕੀਤੇ ਜਾਣ ਦੀ ਸ਼ਲਾਘਾ ਕੀਤੀ ।

ਨਾਦ ਯੋਗ ਦਾ ਵਰਣਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਨਾਦ ਨੂੰ ਸੰਗੀਤ ਦੀ ਬੁਨਿਆਦੀ ਅਤੇ ਆਤਮ ਊਰਜਾ ਦੇ ਅਧਾਰ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ।

ਉਨ੍ਹਾਂ ਕਿਹਾ ਕਿ ਜਦੋਂ ਅਸੀ ਯੋਗ ਅਤੇ ਸੰਗੀਤ ਜ਼ਰੀਏ ਆਪਣੀ ਅੰਦਰੂਨੀ ਊਰਜਾ ਨੂੰ ਰੈਗੂਲੇਟ ਕਰਦੇ ਹਾਂ ਤਾਂ ਇਹ ਨਾਦ ਆਪਣੇ ਉੱਚੇ ਸੁਰ ਜਾਂ ਬ੍ਰਹਮਨਾਦ ਦੀ ਸਥਿਤੀ ਵਿੱਚ ਪਹੁੰਚ ਜਾਂਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾਇਹੀ ਵਜ੍ਹਾ ਕਿ ਸੰਗੀਤ ਅਤੇ ਯੋਗ ਦੋਹਾਂ ਵਿੱਚ ਧਿਆਨ ਅਤੇ ਪ੍ਰੇਰਣਾ ਦੇਣ ਦੀ ਸ਼ਕਤੀ ਹੈਦੋਵੇਂ ਹੀ ਊਰਜਾ ਦੇ ਵੱਡੇ ਸਰੋਤ ਹਨ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਗੀਤ ਨਾ ਸਿਰਫ ਆਨੰਦ ਦਾ ਸਰੋਤ ਹੈ, ਬਲਕਿ ਉਹ ਸੇਵਾ ਦਾ ਇੱਕ ਮਾਧਿਅਮ ਅਤੇ ਤਪੱਸਿਆ ਦਾ ਇੱਕ ਰੂਪ ਹੈ ।

ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਕਈ ਮਹਾਨ ਸੰਗੀਤਕਾਰ ਰਹੇ ਹਨਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਮਾਨਵਤਾ ਦੀ ਸੇਵਾ ਵਿੱਚ ਬਿਤਾ ਦਿੱਤਾ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਦੇ ਨਾਲ ਪ੍ਰਾਚੀਨ ਕਲਾ ਅਤੇ ਸੰਗੀਤ ਦਾ ਮਿਸ਼ਰਣ ਵੀ ਸਮੇਂ ਦੀ ਮੰਗ ਹੈ ।

ਰਾਜਾਂ ਅਤੇ ਭਾਸ਼ਾਵਾਂ ਦੀਆਂ ਸੀਮਾਵਾਂ ਤੋਂ ਉੱਪਰ ਅੱਜ ਸੰਗੀਤ ਏਕ ਭਾਰਤ ਸ਼੍ਰੇਸ਼ਠ ਭਾਰਤ’  ਦੇ ਆਦਰਸ਼ ਨੂੰ ਵੀ ਮਜ਼ਬੂਤ ਬਣਾ ਰਿਹਾ ਹੈਜਿਵੇਂ ਪਹਿਲਾਂ ਕਦੇ ਨਹੀਂ ਹੋਇਆ ।

ਪ੍ਰਧਾਨ ਮੰਤਰੀ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਲੋਕ ਆਪਣੀ ਰਚਨਾਤਮਕਤਾ ਜ਼ਰੀਏ ਸੋਸ਼ਲ ਮੀਡੀਆ ਤੇ ਨਵੇਂ ਸੰਦੇਸ਼ ਦੇ ਰਹੇ ਹਨਨਾਲ ਹੀ ਕੋਰੋਨਾ ਦੇ ਖ਼ਿਲਾਫ਼ ਦੇਸ਼ ਦੀ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ ।

ਪ੍ਰਧਾਨ ਮੰਤਰੀ ਨੇ ਉਮੀਦ ਜਾਹਰ ਕੀਤੀ ਕਿ ਇਹ ਸੰਮੇਲਨ ਕੋਰੋਨਾ ਵਾਇਰਸ ਦੇ ਖ਼ਿਲਾਫ਼ ਸਾਡੀ ਲੜਾਈ ਨੂੰ ਨਵੀਂ ਦਿਸ਼ਾ ਵੀ ਦੇਵੇਗਾ ।

*****

ਵੀਆਰਆਰਕੇ/ਵੀਜੇ


(रिलीज़ आईडी: 1628526) आगंतुक पटल : 374
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam