ਰੇਲ ਮੰਤਰਾਲਾ
1 ਜੂਨ 2020 ਤੋਂ ਦੇਸ਼ ਭਰ ਵਿੱਚ 200 ਸਪੈਸ਼ਲ ਟ੍ਰੇਨਾਂ ਚਲਣਗੀਆਂ
1 ਜੂਨ ਤੋਂ ਸ਼ੁਰੂ ਹੋਣ ਵਾਲੀਆਂ 200 ਟ੍ਰੇਨਾਂ ਵਿੱਚ ਪਹਿਲੇ ਦਿਨ 1.45 ਲੱਖ ਤੋਂ ਵੱਧ ਯਾਤਰੀ ਯਾਤਰਾ ਕਰਨਗੇ
01 ਤੋਂ 30 ਜੂਨ 2020 ਤੱਕ ਦੇ ਅਡਵਾਂਸ ਰਿਜ਼ਰਵੇਸ਼ਨ ਪੀਰੀਅਡ ਲਈ ਲਗਭਗ 26 ਲੱਖ ਯਾਤਰੀਆਂ ਨੇ ਬੁਕਿੰਗ ਕੀਤੀ
ਇਹ ਸੇਵਾਵਾਂ 12 ਮਈ ਤੋਂ ਚਲਣ ਵਾਲੀਆਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਅਤੇ 30 ਸਪੈਸ਼ਲ ਏਸੀ ਟ੍ਰੇਨਾਂ ਤੋਂ ਇਲਾਵਾ ਹੋਣਗੀਆਂ
ਯਾਤਰੀਆਂ ਨੂੰ 90 ਮਿੰਟ ਪਹਿਲਾਂ ਸਟੇਸ਼ਨ ’ਤੇ ਪਹੁੰਚਣਾ ਹੋਵੇਗਾ; ਪੁਸ਼ਟੀ ਕੀਤੀਆਂ ਗਈਆਂ/ ਆਰਏਸੀ ਟਿਕਟਾਂ ਵਾਲੇ ਯਾਤਰੀਆਂ ਨੂੰ ਹੀ ਰੇਲਵੇ ਸਟੇਸ਼ਨ ਵਿੱਚ ਦਾਖਲ ਹੋਣ ਅਤੇ ਟ੍ਰੇਨ ਵਿੱਚ ਚੜ੍ਹਨ ਦੀ ਆਗਿਆ ਹੋਵੇਗੀ
ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਯਾਤਰੀਆਂ ਦੀ ਲਾਜ਼ਮੀ ਤੌਰ ’ਤੇ ਜਾਂਚ ਕੀਤੀ ਜਾਵੇਗੀ ਅਤੇ ਸਿਰਫ਼ ਰੋਗ ਦੇ ਬਿਨਾ ਲੱਛਣਾਂ ਵਾਲੇ ਯਾਤਰੀਆਂ ਨੂੰ ਟ੍ਰੇਨ ਵਿੱਚ ਦਾਖਲ ਹੋਣ/ ਜਾਣ ਦੀ ਆਗਿਆ ਹੋਵੇਗੀ
Posted On:
31 MAY 2020 6:12PM by PIB Chandigarh
ਰੇਲਵੇ ਮੰਤਰਾਲੇ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਨਾਲ ਚਰਚਾ ਤੋਂ ਬਾਅਦ ਐਲਾਨ ਕੀਤਾ ਹੈ ਕਿ ਭਾਰਤੀ ਰੇਲਵੇ ਦੀਆਂ ਰੇਲ ਸੇਵਾਵਾਂ ਨੂੰ ਅੰਸ਼ਕ ਤੌਰ ’ਤੇ 01 ਜੂਨ 2020 ਤੋਂ ਬਹਾਲ ਕੀਤਾ ਜਾਵੇਗਾ। ਇੱਕ ਜੂਨ ਤੋਂ ਸ਼ੁਰੂ ਹੋਣ ਵਾਲੀਆਂ 200 ਟ੍ਰੇਨਾਂ ਦੇ ਪਹਿਲੇ ਦਿਨ 1.45 ਲੱਖ ਤੋਂ ਵੱਧ ਯਾਤਰੀ ਯਾਤਰਾ ਕਰਨਗੇ। ਕੱਲ੍ਹ (ਭਾਵ 01 ਜੂਨ, 2020) ਤੋਂ ਭਾਰਤੀ ਰੇਲਵੇ ਦੀਆਂ 200 ਯਾਤਰੀ ਟ੍ਰੇਨਾਂ ਦਾ ਅਨੁਲਗ ਵਿੱਚ ਲਿਖੇ ਅਨੁਸਾਰ (ਜੋ ਕਿ ਲਿੰਕ ਹੇਠਾਂ ਦਿੱਤਾ ਗਿਆ ਹੈ) ਸੰਚਾਲਨ ਸ਼ੁਰੂ ਕੀਤਾ ਜਾਵੇਗਾ।
ਯਾਤਰੀ ਰੇਲ ਸੇਵਾਵਾਂ ਦੀ ਬਹਾਲੀ ਦੇ ਇੱਕ ਮਹੱਤਵਪੂਰਨ ਕਦਮ ਦੇ ਤੌਰ ’ਤੇ, ਭਾਰਤੀ ਰੇਲਵੇ ਭਲਕੇ 01 ਮਈ ਤੋਂ ਚਲਣ ਵਾਲੀਆਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਅਤੇ 12 ਮਈ, 2020 ਤੋਂ 30 ਸਪੈਸ਼ਲ ਏਸੀ ਟ੍ਰੇਨਾਂ ਤੋਂ ਇਲਾਵਾ 200 ਟ੍ਰੇਨਾਂ ਚਲਾਉਣ ਜਾ ਰਹੀ ਹੈ।
ਇਹ ਟ੍ਰੇਨਾਂ ਨਿਯਮਿਤ ਟ੍ਰੇਨਾਂ ਦੀ ਤਰਜ਼ ’ਤੇ ਹਨ। ਇਹ ਪੂਰੀ ਤਰਾਂ ਨਾਲ ਰਿਜ਼ਰਵਡ ਟ੍ਰੇਨਾਂ ਹਨ ਜਿਨਾਂ ਵਿੱਚ ਏਸੀ ਅਤੇ ਨਾਨ ਏਸੀ ਦੋਵੇਂ ਕਲਾਸਾਂ ਹਨ। ਜਨਰਲ (ਜੀਐੱਸ) ਡੱਬਿਆਂ ਵਿੱਚ ਬੈਠਣ ਦੀ ਜਗ੍ਹਾ ਰਿਜ਼ਰਵਡ ਰੱਖੀ ਗਈ ਹੈ। ਟ੍ਰੇਨ ਵਿੱਚ ਕੋਈ ਵੀ ਅਨਰਿਜ਼ਰਵਡ ਡੱਬਾ ਨਹੀਂ ਹੋਵੇਗਾ। ਸਾਧਾਰਣ ਕਲਾਸ ਅਨੁਸਾਰ ਕਿਰਾਇਆ ਵਸੂਲਿਆ ਜਾਵੇਗਾ ਅਤੇ ਰਿਜ਼ਰਵਡ ਜੀਐੱਸ ਡੱਬਿਆਂ (ਜਨਰਲ ਸਿਟਿੰਗ) ਲਈ, ਰਿਜ਼ਰਵਡ ਹੋਣ ਦੇ ਨਾਤੇ ਰਿਜ਼ਰਵਡ ਟ੍ਰੇਨਾਂ ਲਈ ਦੋ ਸੀਟਾਂ (2 ਐੱਸ) ਦਾ ਕਿਰਾਇਆ ਵਸੂਲਿਆ ਜਾਵੇਗਾ ਅਤੇ ਸਾਰੇ ਯਾਤਰੀਆਂ ਨੂੰ ਸੀਟ ਦਿੱਤੀ ਜਾਵੇਗੀ।
ਅੱਜ ਸਵੇਰੇ 9 ਵਜੇ, ਯਾਤਰੀਆਂ ਦੀ ਕੁੱਲ ਬੁਕਿੰਗ 25,82,671 ਸੀ। ਇਨ੍ਹਾਂ ਟ੍ਰੇਨਾਂ ਦੀਆਂ ਟਿਕਟਾਂ ਦੀ ਬੁਕਿੰਗ ਆਈਆਰਸੀਟੀਸੀ ਦੀ ਵੈੱਬਸਾਈਟ ਜਾਂ ਮੋਬਾਈਲ ਐਪ ਰਾਹੀਂ ਆਨਲਾਈਨ ਕੀਤੀ ਜਾ ਰਹੀ ਹੈ। ਭਾਰਤੀ ਰੇਲਵੇ ਨੇ 22 ਮਈ 2020 ਤੋਂ ਰਿਜ਼ਰਵੇਸ਼ਨ ਕਾਊਂਟਰਾਂ, ਕਾਮਨ ਸਰਵਿਸ ਸੈਂਟਰਾਂ (ਸੀਐੱਸਸੀ) ਅਤੇ ਟਿਕਟ ਏਜੰਟਾਂ ਦੁਆਰਾ ਰਿਜ਼ਰਵੇਸ਼ਨ ਟਿਕਟਾਂ ਦੀ ਬੁਕਿੰਗ ਦੀ ਇਜਾਜ਼ਤ ਦੇ ਦਿੱਤੀ ਹੈ।
ਜਿਵੇਂ ਕਿ ਪਹਿਲਾਂ ਦੱਸਿਆ ਗਿਆ ਸੀ, ਭਾਰਤੀ ਰੇਲਵੇ ਨੇ 12 ਮਈ, 2020 ਤੋਂ ਸ਼ੁਰੂ ਹੋਈਆਂ 30 ਸਪੈਸ਼ਲ ਰਾਜਧਾਨੀ ਕਿਸਮ ਦੀਆਂ ਟ੍ਰੇਨਾਂ ਲਈ ਹਦਾਇਤਾਂ ਨੂੰ ਸੋਧਿਆ ਹੈ ਅਤੇ 200 ਸਪੈਸ਼ਲ ਮੇਲ ਐਕਸਪ੍ਰੈੱਸ ਟ੍ਰੇਨਾਂ (ਕੁੱਲ 230 ਟ੍ਰੇਨਾਂ) ਨੂੰ 01 ਜੂਨ, 2020 ਤੋਂ ਚਲਾਇਆ ਜਾਵੇਗਾ। ਇਹ ਫੈਸਲਾ ਕੀਤਾ ਗਿਆ ਹੈ ਕਿ ਸਾਰੀਆਂ 230 ਸਪੈਸ਼ਲਾਂ ਲਈ ਅਡਵਾਂਸ ਰਿਜ਼ਰਵੇਸ਼ਨ ਪੀਰੀਅਡ (ਏਆਰਪੀ) ਨੂੰ 30 ਦਿਨਾਂ ਤੋਂ ਵਧਾ ਕੇ 120 ਦਿਨ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ 230 ਟ੍ਰੇਨਾਂ ਵਿੱਚ ਪਾਰਸਲ ਅਤੇ ਸਮਾਨ ਦੀ ਬੁਕਿੰਗ ਦੀ ਆਗਿਆ ਹੋਵੇਗੀ। ਉਪਰੋਕਤ ਤਬਦੀਲੀਆਂ ਨੂੰ ਰੇਲਵੇ ਦੀ ਬੁਕਿੰਗ ਮਿਤੀ 31 ਮਈ 2020 ਦੇ 08:00 ਵਜੇ ਤੋਂ ਲਾਗੂ ਕੀਤਾ ਗਿਆ ਹੈ। ਹੋਰ ਸ਼ਰਤਾਂ ਜਿਵੇਂ ਕਿ ਮੌਜੂਦਾ ਬੁਕਿੰਗ, ਸੜਕ ਦੇ ਨਾਲ ਲਗਦੇ ਸਟੇਸ਼ਨਾਂ ਲਈ ਸੀਟਾਂ ਦੀ ਵੰਡ ਤਤਕਾਲ ਕੋਟਾ ਆਦਿ ਨਿਯਮਿਤ ਸਮੇਂ ਦੀਆਂ ਟ੍ਰੇਨਾਂ ਵਾਂਗ ਹੀ ਹੋਣਗੀਆਂ। ਤਤਕਾਲ ਟਿਕਟ ਦੀ ਬੁਕਿੰਗ 30 ਜੂਨ 2020 ਮਿਤੀ ਦੀ ਯਾਤਰਾ ਲਈ 29 ਜੂਨ 2020 ਤੋਂ ਅਤੇ ਇਸ ਤੋਂ ਬਾਅਦ ਕੀਤੀ ਜਾ ਸਕਦੀ ਹੈ। ਇਨ੍ਹਾਂ ਹਦਾਇਤਾਂ ਨੂੰ ਭਾਰਤੀ ਰੇਲਵੇ ਦੀ ਵੈਬਸਾਈਟ www.indianrailways.gov.in ’ਤੇ ਵੀ ਟ੍ਰੈਫਿਕ ਕਮਰਸ਼ੀਅਲ ਡਾਇਰੈਕਟੋਰੇਟ ਦੇ ਮੁੱਖ ਵਪਾਰਕ ਸਰਕੂਲਰ ਦੇ ਤਹਿਤ ਦੇਖਿਆ ਜਾ ਸਕਦਾ ਹੈ।
ਟ੍ਰੇਨਾਂ ਦੀ ਚਾਰਟਿੰਗ ਅਤੇ ਬੋਰਡਿੰਗ:
i. ਆਰਏਸੀ ਅਤੇ ਇੰਤਜ਼ਾਰ ਸੂਚੀ ਮੌਜੂਦਾ ਨਿਯਮਾਂ ਅਨੁਸਾਰ ਤਿਆਰ ਕੀਤੀ ਜਾਵੇਗੀ।
ii. ਯਾਤਰਾ ਦੌਰਾਨ ਕੋਈ ਵੀ ਅਨਰਿਜ਼ਰਵਡ (ਯੂਟੀਐੱਸ) ਟਿਕਟਾਂ ਜਾਰੀ ਨਹੀਂ ਕੀਤੀਆਂ ਜਾਣਗੀਆਂ ਅਤੇ ਕਿਸੇ ਵੀ ਯਾਤਰੀ ਨੂੰ ਡੱਬੇ ਵਿੱਚ ਕੋਈ ਟਿਕਟ ਜਾਰੀ ਨਹੀਂ ਕੀਤੀ ਜਾਵੇਗੀ।
iii. ਇਜਾਜ਼ਤ ਹੈ - ਪੂਰੀ ਤਰਾਂ ਨਾਲ ਪੁਸ਼ਟੀ ਕੀਤੀ ਗਏ ਅਤੇ ਆਰਏਸੀ ਯਾਤਰੀਆਂ ਦੇ ਨਾਲ, ਅਧੂਰੇ ਤੌਰ ’ਤੇ ਉਡੀਕ ਸੂਚੀ ਟਿਕਟ ਹੋਲਡਰਾਂ (ਜੇ ਇੱਕਲੇ ਪੀਐੱਨਆਰ ਵਿੱਚ ਪੁਸ਼ਟੀ ਕੀਤੀ ਜਾਂਦੀ ਹੈ ਅਤੇ ਡਬਲਿਊਐੱਲ ਯਾਤਰੀ ਦੋਵੇਂ ਹਨ) ਨੂੰ ਵੀ ਆਗਿਆ ਹੈ।
iv. ਇਜਾਜ਼ਤ ਨਹੀਂ ਹੈ – ਉਡੀਕ ਸੂਚੀ ਦੇ ਯਾਤਰੀ।
v. ਤਤਕਾਲ ਟਿਕਟ ਦੀ ਬੁਕਿੰਗ 30 ਜੂਨ 2020 ਮਿਤੀ ਦੀ ਯਾਤਰਾ ਲਈ 29 ਜੂਨ 2020 ਤੋਂ ਅਤੇ ਇਸ ਤੋਂ ਬਾਅਦ ਕੀਤੀ ਜਾ ਸਕਦੀ ਹੈ।
vi. ਪਹਿਲਾਂ ਚਾਰਟ ਤਹਿ ਕੀਤੀ ਰਵਾਨਗੀ ਤੋਂ ਘੱਟੋ-ਘੱਟ 4 ਘੰਟੇ ਪਹਿਲਾਂ ਤਿਆਰ ਕੀਤਾ ਜਾਵੇਗਾ ਅਤੇ ਦੂਜਾ ਚਾਰਟ ਤਹਿ ਕੀਤੀ ਰਵਾਨਗੀ ਤੋਂ ਘੱਟੋ-ਘੱਟ 2 ਘੰਟੇ (30 ਮਿੰਟ ਦੇ ਮੌਜੂਦਾ ਅਭਿਆਸ ਤੋਂ ਉਲਟ) ਪਹਿਲਾਂ ਤਿਆਰ ਕੀਤਾ ਜਾਵੇਗਾ।
vii. ਸਾਰੇ ਯਾਤਰੀਆਂ ਦੀ ਲਾਜ਼ਮੀ ਤੌਰ ’ਤੇ ਜਾਂਚ ਕੀਤੀ ਜਾਵੇਗੀ ਅਤੇ ਸਿਰਫ਼ ਰੋਗ ਦੇ ਬਿਨਾ ਲੱਛਣਾਂ ਵਾਲੇ ਯਾਤਰੀਆਂ ਨੂੰ ਟ੍ਰੇਨ ਵਿੱਚ ਦਾਖਲ ਹੋਣ/ ਜਾਣ ਦੀ ਆਗਿਆ ਹੋਵੇਗੀ।
viii. ਇਹਨਾਂ ਸਪੈਸ਼ਲ ਸੇਵਾਵਾਂ ਦੁਆਰਾ ਯਾਤਰਾ ਕਰਨ ਵਾਲੇ ਯਾਤਰੀ ਹੇਠ ਲਿਖੀਆਂ ਸਾਵਧਾਨੀਆਂ ਦਾ ਪਾਲਣ ਕਰਨਗੇ:
- ਸਾਰੇ ਯਾਤਰੀਆਂ ਲਈ ਪ੍ਰਵੇਸ਼ ਸਮੇਂ ਅਤੇ ਯਾਤਰਾ ਦੇ ਸਮੇਂ ਚਿਹਰੇ ਢਕਣ/ ਮਾਸਕ ਪਹਿਨਣੇ ਲਾਜ਼ਮੀ ਹਨ।
- ਸਟੇਸ਼ਨ ’ਤੇ ਥਰਮਲ ਸਕ੍ਰੀਨਿੰਗ ਦੀ ਸਹੂਲਤ ਲਈ ਯਾਤਰੀ 90 ਮਿੰਟ ਪਹਿਲਾਂ ਸਟੇਸ਼ਨ ’ਤੇ ਪਹੁੰਚਣ। ਸਿਰਫ਼ ਰੋਗ ਦੇ ਬਿਨਾ ਲੱਛਣਾਂ ਵਾਲੇ ਯਾਤਰੀਆਂ ਨੂੰ ਟ੍ਰੇਨ ਵਿੱਚ ਦਾਖਲ ਹੋਣ/ ਜਾਣ ਦੀ ਆਗਿਆ ਹੋਵੇਗੀ।
- ਯਾਤਰੀ ਸਮਾਜਿਕ ਦੂਰੀ ਦਾ ਪਾਲਣ ਕਰਨਗੇ।
- ਆਪਣੀ ਮੰਜ਼ਿਲ ’ਤੇ ਪਹੁੰਚਣ ਉਪਰੰਤ ਯਾਤਰੀਆਂ ਨੂੰ ਅਜਿਹੇ ਸਿਹਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਜੋ ਉਨ੍ਹਾਂ ਦੇ ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਨਿਰਧਾਰਿਤ ਕੀਤੇ ਗਏ ਹਨ।
ਰੱਦ ਕਰਨ ਅਤੇ ਰਿਫੰਡ ਦੇ ਨਿਯਮ: ਰੇਲਵੇ ਯਾਤਰੀ (ਟਿਕਟ ਰੱਦ ਕਰਨ ਅਤੇ ਕਿਰਾਏ ਦਾ ਰਿਫੰਡ) ਨਿਯਮ, 2015 ਲਾਗੂ ਹੋਣਗੇ। ਇਸ ਤੋਂ ਇਲਾਵਾ ਯਾਤਰੀਆਂ ਨੂੰ ਕਿਰਾਏ ਦੀ ਰਕਮ ਦੀ ਵਾਪਸੀ ਉਦੋਂ ਵੀ ਕੀਤੀ ਜਾਵੇਗੀ ਜੇਕਰ ਕਿਸੇ ਯਾਤਰੀ ਨੂੰ ਤੇਜ਼ ਬੁਖਾਰ ਜਾਂ ਕੋਵਿਡ - 19 ਦੇ ਲੱਛਣਾਂ ਕਾਰਨ ਯਾਤਰਾ ਕਰਨ ਦੀ ਆਗਿਆ ਨਹੀਂ ਹੈ।
ਜੇ ਸਟੇਸ਼ਨ ’ਤੇ ਸਕ੍ਰੀਨਿੰਗ ਦੇ ਦੌਰਾਨ ਕਿਸੇ ਯਾਤਰੀ ਵਿੱਚ ਬਹੁਤ ਜ਼ਿਆਦਾ ਤਾਪਮਾਨ ਜਾਂ ਕੋਵਿਡ - 19 ਆਦਿ ਦੇ ਲੱਛਣ ਹੁੰਦੇ ਹਨ, ਤਾਂ ਉਸਨੂੰ ਪੁਸ਼ਟੀ ਟਿਕਟਾਂ ਦੇ ਬਾਵਜੂਦ ਵੀ ਯਾਤਰਾ ਕਰਨ ਦੀ ਆਗਿਆ ਨਹੀਂ ਹੋਵੇਗੀ। ਅਜਿਹੀ ਸਥਿਤੀ ਵਿੱਚ ਯਾਤਰੀਆਂ ਨੂੰ ਪੂਰਾ ਰਿਫੰਡ ਹੇਠਾਂ ਦਿੱਤੇ ਅਨੁਸਾਰ ਦਿੱਤਾ ਜਾਵੇਗਾ:
i. ਇੱਕ ਯਾਤਰੀ ਹੋਣ ਉੱਤੇ ਪੀਐੱਨਆਰ
ii. ਪਾਰਟੀ ਟਿਕਟ ’ਤੇ ਜੇ ਇੱਕ ਯਾਤਰੀ ਯਾਤਰਾ ਕਰਨ ਦੇ ਲਈ ਢੁਕਵਾਂ ਨਹੀਂ ਪਾਇਆ ਜਾਂਦਾ ਹੈ ਅਤੇ ਉਸੇ ਹੀ ਪੀਐੱਨਆਰ ’ਤੇ ਬਾਕੀ ਸਾਰੇ ਯਾਤਰੀ ਵੀ ਸਫ਼ਰ ਨਹੀਂ ਕਰਨਾ ਚਾਹੁੰਦੇ, ਤਾਂ ਸਾਰੇ ਯਾਤਰੀਆਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ।
iii. ਪਾਰਟੀ ਟਿਕਟ ’ਤੇ ਜੇ ਇੱਕ ਯਾਤਰੀ ਯਾਤਰਾ ਕਰਨ ਦੇ ਲਈ ਢੁਕਵਾਂ ਨਹੀਂ ਪਾਇਆ ਜਾਂਦਾ, ਪਰ ਉਸੇ ਹੀ ਪੀਐੱਨਆਰ ’ਤੇ ਬਾਕੀ ਸਾਰੇ ਯਾਤਰੀ ਉਸ ਸਥਿਤੀ ਵਿੱਚ ਸਫ਼ਰ ਕਰਨਾ ਚਾਹੁੰਦੇ ਹਨ, ਤਾਂ ਉਸ ਯਾਤਰੀ ਨੂੰ ਕਿਰਾਏ ਦੀ ਪੂਰੀ ਰਕਮ ਵਾਪਸ ਕੀਤੀ ਜਾਵੇਗੀ ਜਿਸ ਨੂੰ ਯਾਤਰਾ ਦੀ ਆਗਿਆ ਨਹੀਂ ਸੀ।
ਉਪਰੋਕਤ ਸਾਰੇ ਮਾਮਲਿਆਂ ਲਈ, ਯਾਤਰੀ ਨੂੰ ਖ਼ੁਦ ਸਟੇਸ਼ਨ ਦੇ ਦਾਖਲ/ ਚੈਕਿੰਗ/ ਸਕ੍ਰੀਨਿੰਗ ਪੁਆਇੰਟ ’ਤੇ ਟੀਟੀਈ ਸਰਟੀਫਿਕੇਟ (ਮੌਜੂਦਾ ਪ੍ਰੈਕਟਿਸ ਦੇ ਅਨੁਸਾਰ) ਜਾਰੀ ਕੀਤੇ ਜਾਣਗੇ, ਜਿਸ ਵਿੱਚ ਦੱਸਿਆ ਗਿਆ ਹੈ ਕਿ “ਬੁਖਾਰ ਜਾਂ ਕੋਵਿਡ 19 ਦੇ ਲੱਛਣਾਂ ਕਾਰਨ ਯਾਤਰਾ ਕਰਨ ਦੀ ਆਗਿਆ ਨਾ ਦੇਣ ਵਾਲੇ ਯਾਤਰੀਆਂ ਦੀ ਸੰਖਿਆ, ਇੱਕ ਜਾਂ ਵਧੇਰੇ ਯਾਤਰੀ”।
ਟੀਟੀਈ ਸਰਟੀਫਿਕੇਟ ਮਿਲਣ ਤੋਂ ਬਾਅਦ, ਯਾਤਰਾ ਦੀ ਮਿਤੀ ਤੋਂ 10 ਦਿਨਾਂ ਦੇ ਅੰਦਰ, ਯਾਤਰਾ ਨਾ ਕਰਨ ਵਾਲੇ ਯਾਤਰੀਆਂ ਦੀ ਟਿਕਟ ਦੀ ਰਕਮ ਵਾਪਸੀ ਲਈ ਟੀਡੀਆਰ ਦਾਖਲ ਕੀਤਾ ਜਾਵੇਗਾ।
ਕੇਟਰਿੰਗ: ਕੇਟਰਿੰਗ ਦਾ ਕੋਈ ਖ਼ਰਚਾ ਕਿਰਾਏ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਪਹਿਲਾਂ ਭੁਗਤਾਨ ਕੀਤੇ ਖਾਣੇ ਦੀ ਬੁਕਿੰਗ, ਈ-ਕੈਟਰਿੰਗ ਦੀ ਵਿਵਸਥਾ ਨੂੰ ਅਯੋਗ ਕਰ ਦਿੱਤਾ ਜਾਵੇਗਾ। ਹਾਲਾਂਕਿ, ਆਈਆਰਸੀਟੀਸੀ ਸੀਮਤ ਖਾਣ ਪੀਣ ਵਾਲੀਆਂ ਚੀਜ਼ਾਂ ਅਤੇ ਪੈਕ ਕੀਤੇ ਪੀਣ ਵਾਲੇ ਪਾਣੀ ਨੂੰ ਅਦਾਇਗੀ ਦੇ ਅਧਾਰ ’ਤੇ ਸਿਰਫ਼ ਸੀਮਤ ਟ੍ਰੇਨਾਂ ਵਿੱਚ ਚਲਾਵੇਗੀ, ਪੈਂਟਰੀ ਕਾਰ ਉਨ੍ਹਾਂ ਟ੍ਰੇਨਾਂ ਨਾਲ ਜੋੜਦੇ ਹੋਏ। ਇਸ ਬਾਰੇ ਜਾਣਕਾਰੀ ਯਾਤਰੀਆਂ ਨੂੰ ਟਿਕਟਾਂ ਦੀ ਬੁਕਿੰਗ ਦੇ ਸਮੇਂ ਉਪਲਬਧ ਕਰਵਾਈ ਜਾਵੇਗੀ। ਯਾਤਰੀਆਂ ਨੂੰ ਆਪਣਾ ਖ਼ੁਦ ਦਾ ਖਾਣਾ ਅਤੇ ਪੀਣ ਵਾਲਾ ਪਾਣੀ ਲਿਆਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਰੇਲਵੇ ਸਟੇਸ਼ਨਾਂ ’ਤੇ ਸਾਰੀਆਂ ਸਥਿਰ ਕੇਟਰਿੰਗ ਅਤੇ ਰੇੜ੍ਹੀਆਂ ਫੜ੍ਹੀਆਂ ਵਾਲੀਆਂ ਇਕਾਈਆਂ (ਮਲਟੀ ਪਰਪਜ਼ ਸਟਾਲ, ਬੁੱਕ ਸਟਾਲ, ਆਦਿ / ਕੈਮਿਸਟ ਸਟਾਲ ਆਦਿ) ਖੁੱਲ੍ਹੀਆਂ ਰਹਿਣਗੀਆਂ। ਫੂਡ ਪਲਾਜ਼ਾ ਅਤੇ ਰਿਫਰੈਸ਼ਮੈਂਟ ਰੂਮਸ ਆਦਿ ਦੇ ਮਾਮਲੇ ਵਿੱਚ, ਸਿਰਫ਼ ਪੱਕੇ ਹੋਏ ਖਾਣੇ ਦਾ ਪ੍ਰਬੰਧ ਹੀ ਕੀਤਾ ਜਾਵੇਗਾ, ਜੋ ਨਾਲ ਲਿਜਾਣਾ ਹੋਵੇਗਾ ਅਤੇ ਕਿਤੇ ਵੀ ਬੈਠ ਕੇ ਖਾਣ ਦਾ ਪ੍ਰਬੰਧ ਨਹੀਂ ਹੋਵੇਗਾ।
ਲਿਨਨ ਅਤੇ ਕੰਬਲ: ਰੇਲ ਦੇ ਅੰਦਰ ਕੋਈ ਲਿਨਨ, ਕੰਬਲ ਅਤੇ ਪਰਦੇ ਨਹੀਂ ਦਿੱਤੇ ਜਾਣਗੇ। ਯਾਤਰੀਆਂ ਨੂੰ ਯਾਤਰਾ ਲਈ ਆਪਣੇ ਖ਼ੁਦ ਦੇ ਲਿਨਨ ਲਿਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਮੰਤਵ ਲਈ ਏਸੀ ਡੱਬਿਆਂ ਦੇ ਅੰਦਰ ਤਾਪਮਾਨ ਨੂੰ ਢੁਕਵੇਂ ਰੂਪ ਵਿੱਚ ਨਿਯਮਿਤ ਕੀਤਾ ਜਾਵੇਗਾ।
ਜ਼ੋਨਲ ਰੇਲਵੇ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਰੇਲਵੇ ਸਟੇਸ਼ਨਾਂ ’ਤੇ ਸੰਭਵ ਹੱਦ ਤੱਕ ਵੱਖਰੇ ਪ੍ਰਵੇਸ਼ ਅਤੇ ਬਾਹਰ ਜਾਣ ਦੇ ਗੇਟ ਹੋਣ ਤਾਂ ਜੋ ਯਾਤਰੀਆਂ ਨੂੰ ਇੱਕ ਦੂਜੇ ਦੇ ਮੂੰਹ ਦਾ ਸਾਹਮਣਾ ਨਾ ਕਰਨਾ ਪਵੇ। ਜ਼ੋਨਲ ਰੇਲਵੇ ਸਟੇਸ਼ਨਾਂ ਅਤੇ ਟ੍ਰੇਨਾਂ ’ਤੇ ਸਮਾਜਿਕ ਦੂਰੀ ਦੇ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਗੇ। ਇਸ ਤੋਂ ਇਲਾਵਾ ਉਹ ਸਲਾਮਤੀ, ਸੁਰੱਖਿਆ ਅਤੇ ਸਫਾਈ ਨਿਯਮਾਂ ਦਾ ਵੀ ਪਾਲਣ ਕਰਵਾਉਣਗੇ।
ਸਾਰੇ ਯਾਤਰੀਆਂ ਲਈ ਅਰੋਗਿਆ ਸੇਤੂ ਐਪਲੀਕੇਸ਼ਨ ਨੂੰ ਡਾਊਨਲੋਡ ਅਤੇ ਵਰਤੋਂ ਕਰਨਾ ਲਾਜ਼ਮੀ ਹੈ। ਯਾਤਰੀਆਂ ਨੂੰ ਹਲਕੇ ਸਮਾਨ ਨਾਲ ਯਾਤਰਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਅਨੁਲਗ ਦਾ ਲਿੰਕ
Link of the Annexure
****
ਡੀਜੇਐੱਨ / ਐੱਸਜੀ / ਐੱਮਕੇਵੀ
(Release ID: 1628235)
Visitor Counter : 395
Read this release in:
Assamese
,
English
,
Hindi
,
Tamil
,
Telugu
,
Malayalam
,
Urdu
,
Marathi
,
Manipuri
,
Bengali
,
Odia
,
Kannada