PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 30 MAY 2020 6:35PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਪਿਛਲੇ 24 ਘੰਟਿਆਂ ਦੌਰਾਨ ਕੁੱਲ 11,264 ਕੋਵਿਡ–19 ਮਰੀਜ਼ ਠੀਕ ਹੋਏ ਹਨ।  ਹੁਣ ਤੱਕ ਕੁੱਲ 82,369 ਮਰੀਜ਼ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ। ਇੰਝ ਕੋਵਿਡ–19 ਮਰੀਜ਼ਾਂ ਦੀ ਸਿਹਤਯਾਬੀ ਦਰ ਹੁਣ 47.4% ਹੋ ਗਈ ਹੈ
  • ਐਕਟਿਵ ਮਰੀਜ਼ਾਂ ਦੀ ਗਿਣਤੀ ਹੁਣ ਘਟ ਕੇ 86,422 ਹੋ ਗਈ ਹੈ।
  • ਹੁਣ ਤੱਕ ਕੋਵਿਡ–19 ਲਈ 36,12,242 ਟੈਸਟ ਕੀਤੇ ਜਾ ਚੁੱਕੇ ਹਨ, ਜਦ ਕਿ ਕੱਲ੍ਹ 1,26,842 ਟੈਸਟ ਕੀਤੇ ਗਏ ਸਨ।
  • ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਅਸੀਂ ਆਪਣੇ ਮਜ਼ਦੂਰਾਂ, ਪ੍ਰਵਾਸੀ ਵਰਕਰਾਂ, ਹਾਕਰਾਂ ਅਤੇ ਅਨੇਕ ਸਾਥੀ ਦੇਸ਼ਵਾਸੀਆਂ ਦੀਆਂ ਮੁਸ਼ਕਿਲਾਂ ਦੇ ਨਿਵਾਰਣ ਲਈ ਇਕਜੁੱਟ ਹੋ ਕੇ ਕੰਮ ਕਰ ਰਹੇ ਹਾਂ।
  • ਲੌਕਡਾਊਨ ਪੀਰੀਅਡ ਦੌਰਾਨ ਸਰਕਾਰ ਲੋਕਾਂ ਦਾ ਆਵਾਗਮਨ ਅਤੇ ਉਨ੍ਹਾਂ ਨੂੰ ਮੁਫਤ ਅਨਾਜ ਦੀ ਵੰਡ ਸੁਨਿਸ਼ਚਿਤ ਕਰਦੀ ਰਹੀ ਹੈ।

 https://static.pib.gov.in/WriteReadData/userfiles/image/image0046PC5.jpg

 

24 ਘੰਟਿਆਂ , ਕੁੱਲ 11,264 ਕੋਵਿਡ–19 ਮਰੀਜ਼ ਠੀਕ ਹੋਏ; ਸਿਹਤਯਾਬੀ ਦਰ ਵਧ ਕੇ 47.40% ਹੋਈ, ਜੋ 24 ਘੰਟਿਆਂ 4.51% ਦਾ ਵਾਧਾ ਹੈ; ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 89,987 ਤੋਂ ਘਟ ਕੇ 86,422 ਹੋਈ

ਪਿਛਲੇ 24 ਘੰਟਿਆਂ ਦੌਰਾਨ ਕੁੱਲ 11,264 ਕੋਵਿਡ–19 ਮਰੀਜ਼ ਠੀਕ ਹੋਏ ਹਨ। ਇਹ ਇੱਕ ਦਿਨ ਵਿੱਚ ਤੰਦਰੁਸਤ ਹੋਏ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ ਹੈ। ਇੰਝ, ਹੁਣ ਤੱਕ ਕੁੱਲ 82,369 ਮਰੀਜ਼ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ। ਇੰਝ ਕੋਵਿਡ–19 ਮਰੀਜ਼ਾਂ ਦੀ ਸਿਹਤਯਾਬੀ ਦਰ ਹੁਣ 47.40% ਹੋ ਗਈ ਹੈ, ਜੋ ਪਿਛਲੇ ਦਿਨ ਦੀ ਸਿਹਤਯਾਬੀ ਦਰ 42.89% ਤੋਂ 4.51% ਦਾ ਵਾਧਾ ਹੈ। ਠੀਕ ਹੋਏ ਮਰੀਜ਼ਾਂ ਦੀ ਵੱਧ ਗਿਣਤੀ ਕਾਰਨ, ਇਲਾਜਅਧੀਨ (ਐਕਟਿਵ) ਮਰੀਜ਼ਾਂ ਦੀ ਗਿਣਤੀ ਹੁਣ ਘਟ ਕੇ 86,422 ਹੋ ਗਈ ਹੈ, ਜੋ 29 ਮਈ ਨੂੰ 89,987 ਸੀ। ਸਾਰੇ ਐਕਟਿਵ ਮਾਮਲੇ ਬੇਹੱਦ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ।

30 ਮਈ, 2020 ਨੂੰ ਪਿਛਲੇ 14 ਦਿਨਾਂ ਦੌਰਾਨ ਡਬਲਿੰਗ ਸਮਾਂ 13.3 ਸੀ, ਪਿਛਲੇ ਤਿੰਨ ਦਿਨਾਂ ਦੌਰਾਨ ਵਿੱਚ ਸੁਧਾਰ ਹੋਇਆ ਹੈ ਤੇ ਹੁਣ ਇਹ 15.4 ਹੈ। ਮੌਤ ਦਰ 2.86% ਹੈ।  29 ਮਈ, 2020 ਨੂੰ ਆਈਸੀਯੂ ਚ ਕੋਵਿਡ–19 ਦੇ ਐਕਟਿਵ ਮਰੀਜ਼ 2.55%, ਵੈਂਟੀਲੇਟਰਾਂ ਉੱਤੇ 0.48% ਅਤੇ ਆਕਸੀਜਨ ਸਹਾਇਤਾ ਉੱਤੇ 1.96% ਮਰੀਜ਼ ਹਨ। ਦੇਸ਼ ਵਿੱਚ ਟੈਸਟਿੰਗ ਸਮਰੱਥਾ ਵਧ ਗਈ ਹੈ ਤੇ ਇਸ ਵੇਲੇ 462 ਸਰਕਾਰੀ ਲੈਬੌਰੇਟਰੀਜ਼ ਅਤੇ 200 ਪ੍ਰਾਈਵੇਟ ਲੈਬੌਰੇਟਰੀਆਂ ਹਨ। ਸੰਚਿਤ ਤੌਰ ਤੇ, ਹੁਣ ਤੱਕ ਕੋਵਿਡ–19 ਲਈ 36,12,242 ਟੈਸਟ ਕੀਤੇ ਜਾ ਚੁੱਕੇ ਹਨ, ਜਦ ਕਿ ਕੱਲ੍ਹ 1,26,842 ਟੈਸਟ ਕੀਤੇ ਗਏ ਸਨ।

https://static.pib.gov.in/WriteReadData/userfiles/image/image005WR3O.jpg

https://pib.gov.in/PressReleseDetail.aspx?PRID=1627908

ਮਾਣਯੋਗ ਪ੍ਰਧਾਨ ਮੰਤਰੀ ਜੀ ਦਾ ਪੱਤਰ

 

".............ਕਈ ਲੋਕਾਂ ਨੇ ਖਦਸ਼ਾ ਜਤਾਇਆ ਸੀ ਕਿ ਜਦੋਂ ਕੋਰੋਨਾ ਭਾਰਤ ਤੇ ਹਮਲਾ ਕਰੇਗਾ, ਤਾਂ ਭਾਰਤ ਪੂਰੀ ਦੁਨੀਆ ਲਈ ਸੰਕਟ ਬਣ ਜਾਵੇਗਾ । ਲੇਕਿਨ ਅੱਜ ਸਾਰੇ ਦੇਸ਼ਵਾਸੀਆਂ ਨੇ ਭਾਰਤ ਨੂੰ ਦੇਖਣ ਦਾ ਨਜ਼ਰੀਆ ਬਦਲ ਕੇ ਰੱਖ ਦਿੱਤਾ ਹੈ। ਤੁਸੀਂ ਇਹ ਸਿੱਧ ਕਰਕੇ ਦਿਖਾਇਆ ਹੈ ਕਿ ਵਿਸ਼ਵ ਦੇ ਸਮਰੱਥਾਵਾਨ ਅਤੇ ਸੰਪੰਨ ਦੇਸ਼ਾਂ ਦੀ ਤੁਲਨਾ ਵਿੱਚ ਵੀ ਭਾਰਤਵਾਸੀਆਂ ਦੀ ਸਮੂਹਿਕ ਯੋਗਤਾ ਅਤੇ ਸਮਰੱਥਾ ਬੇਮਿਸਾਲ ਹੈ। ਤਾਲ਼ੀ- ਥਾਲ਼ੀ ਵਜਾਉਣ ਅਤੇ ਦੀਵਾ ਜਗਾਉਣ ਤੋਂ ਲੈ ਕੇ ਭਾਰਤ ਦੀਆਂ ਸੈਨਾਵਾਂ ਦੁਆਰਾ ਕੋਰੋਨਾ ਵਾਰੀਅਰਸ ਦਾ ਸਨਮਾਨ ਹੋਵੇ, ਜਨਤਾ ਕਰਫਿਊ ਜਾਂ ਦੇਸ਼ਵਿਆਪੀ ਲੌਕਡਾਊਨ ਦੇ ਦੌਰਾਨ ਨਿਯਮਾਂ ਦਾ ਨਿਸ਼ਠਾ ਨਾਲ ਪਾਲਣ ਹੋਵੇ, ਹਰ ਅਵਸਰ ਤੇ ਤੁਸੀਂ ਇਹ ਦਿਖਾਇਆ ਹੈ ਕਿ ਏਕ ਭਾਰਤ ਹੀ ਸ਼੍ਰੇਸ਼ਠ ਭਾਰਤ ਦੀ ਗਰੰਟੀ ਹੈ।

 

ਨਿਸ਼ਚਿਤ ਤੌਰ ਤੇ, ਇਤਨੇ ਬੜੇ ਸੰਕਟ ਵਿੱਚ ਕੋਈ ਇਹ ਦਾਅਵਾ ਨਹੀਂ ਕਰ ਸਕਦਾ ਕਿ ਕਿਸੇ ਨੂੰ ਕੋਈ ਤਕਲੀਫ ਅਤੇ ਅਸੁਵਿਧਾ ਨਾ ਹੋਈ ਹੋਵੇ। ਸਾਡੇ ਸ਼੍ਰਮਿਕ ਸਾਥੀ, ਪ੍ਰਵਾਸੀ ਮਜ਼ਦੂਰ ਭਾਈ-ਭੈਣ, ਛੋਟੇ- ਛੋਟੇ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਕਾਰੀਗਰ, ਪਟੜੀ ਤੇ ਸਮਾਨ ਵੇਚਣ ਵਾਲੇ, ਰੇਹੜੀ- ਠੇਲਾ ਲਗਾਉਣ ਵਾਲੇ, ਸਾਡੇ ਦੁਕਾਨਦਾਰ ਭਾਈ-ਭੈਣ, ਲਘੂ ਉੱਦਮੀ, ਅਜਿਹੇ ਸਾਥੀਆਂ ਨੇ ਅਸੀਮਿਤ ਕਸ਼ਟ ਸਹਿਆ ਹੈ। ਇਨ੍ਹਾਂ ਦੀਆਂ ਪਰੇਸ਼ਾਨੀਆਂ ਦੂਰ ਕਰਨ ਲਈ ਸਾਰੇ ਮਿਲ ਕੇ ਕੋਸ਼ਿਸ਼ ਕਰ ਰਹੇ ਹਨ।

 

ਲੇਕਿਨ ਸਾਨੂੰ ਇਹ ਵੀ ਧਿਆਨ ਰੱਖਣਾ ਹੈ ਕਿ ਜੀਵਨ ਵਿੱਚ ਹੋ ਰਹੀ ਅਸੁਵਿਧਾ, ਜੀਵਨ ਤੇ ਆਫਤ ਵਿੱਚ ਨਾ ਬਦਲ ਜਾਵੇ। ਇਸ ਲਈ ਹਰੇਕ ਭਾਰਤੀ ਲਈ ਹਰੇਕ ਦਿਸ਼ਾ-ਨਿਰਦੇਸ਼ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਜਿਵੇਂ ਹੁਣ ਤੱਕ ਅਸੀਂ ਧੀਰਜ ਅਤੇ ਜੀਵਟਤਾ ਨੂੰ ਬਣਾਈ ਰੱਖਿਆ ਹੈ, ਉਸੇ ਤਰ੍ਹਾਂ ਹੀ ਉਸ ਨੂੰ ਅੱਗੇ ਵੀ ਬਣਾਈ ਰੱਖਣਾ ਹੈ। ਇਹ ਇੱਕ ਵੱਡਾ ਕਾਰਨ ਹੈ ਕਿ ਭਾਰਤ ਅੱਜ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਜ਼ਿਆਦਾ ਸੰਭਲੀ ਹੋਈ ਸਥਿਤੀ ਵਿੱਚ ਹੈ। ਇਹ ਲੜਾਈ ਲੰਬੀ ਹੈ ਲੇਕਿਨ ਅਸੀਂ ਵਿਜੈ ਪਥ ਤੇ ਚਲ ਪਏ ਹਾਂ ਅਤੇ ਵਿਜਈ ਹੋਣਾ ਸਾਡਾ ਸਭ ਦਾ ਸਮੂਹਿਕ ਸੰਕਲਪ ਹੈ..............."

https://pib.gov.in/PressReleseDetail.aspx?PRID=1627794

 

 

 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕਾ ਦੇ ਰੱਖਿਆ ਮੰਤਰੀ ਨਾਲ ਟੈਲੀਫ਼ੋਨ ਤੇ ਗੱਲਬਾਤ ਕੀਤੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕਾ ਦੇ ਰੱਖਿਆ ਮੰਤਰੀ ਡਾ. ਮਾਰਕ ਟੀ ਐਸਪਰ (Dr Mark T Esper) ਨਾਲ ਅੱਜ ਸ਼ਾਮ ਟੈਲੀਫੋਨ ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਇੱਕ ਦੂਜੇ ਨੂੰ ਕੋਵਿਡ 19 ਮਹਾਮਾਰੀ ਨਾਲ ਲੜਨ ਦੇ ਅਨੁਭਵ ਸਾਂਝੇ ਕੀਤੇ ਅਤੇ ਇਸ ਸਬੰਧ ਵਿੱਚ ਬੇਹਤਰੀਨ ਦੁਵੱਲੇ ਸਹਿਯੋਗ ਨੂੰ ਜਾਰੀ ਰੱਖਣ ਤੇ ਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਦੁਵੱਲੇ ਰੱਖਿਆ ਸਹਿਯੋਗ ਪ੍ਰਬੰਧਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਅਤੇ ਅੱਗੇ ਰੱਖਿਆ ਭਾਈਵਾਲੀ ਨੂੰ ਵਧਾਉਣ ਤੇ ਪ੍ਰਤੀਬੱਧਤਾ ਜਤਾਈ।

https://pib.gov.in/PressReleseDetail.aspx?PRID=1627702

 

ਬ੍ਰਿਕਸ ਦੇਸ਼ਾਂ ਦੇ ਟੈਕਸ ਅਧਿਕਾਰੀਆਂ ਦੇ ਮੁਖੀਆਂ ਦੀ ਬੈਠਕ ਹੋਈ

ਬ੍ਰਿਕਸ ਦੇਸ਼ਾਂ , ਜਿਨ੍ਹਾਂ ਵਿੱਚ ਬ੍ਰਾਜ਼ੀਲ, ਰੂਸੀ, ਭਾਰਤੀ, ਚਾਈਨਾ ਅਤੇ ਦੱਖਣੀ ਅਫਰੀਕੀ ਸ਼ਾਮਲ ਹਨ, ਦੇ ਟੈਕਸ ਅਧਿਕਾਰੀਆਂ ਦੇ ਮੁਖੀਆਂ ਦੀ ਬੈਠਕ 29 ਮਈ 2020 ਨੂੰ ਆਯੋਜਿਤ ਹੋਈ ਵਿੱਤ ਸਕੱਤਰ ਨੇ ਹੋਰ ਬ੍ਰਿਕਸ ਦੇਸ਼ਾਂ ਨਾਲ ਭਾਰਤ ਦੁਆਰਾ ਮਹਾਮਾਰੀ ਦੇ ਟੈਕਸ ਦੇਣਦਾਰਾਂ ਉੱਤੇ ਪੈ ਰਹੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵਿਚਾਰ ਸਾਂਝੇ ਕੀਤੇ, ਜਿਨ੍ਹਾਂ ਵਿੱਚ ਦੇਣਦਾਰੀਆਂ ਨੂੰ ਅੱਗੇ ਪਾਉਣਾ, ਦੇਰ ਨਾਲ ਹੋ ਰਹੇ ਭੁਗਤਾਨਾਂ ਉੱਤੇ ਵਿਆਜ ਦਰ ਵਿੱਚ ਕਟੌਤੀ ਕਰਨਾ ਅਤੇ ਟੈਕਸ ਦਰਾਂ ਵਿੱਚ ਕਟੌਤੀ ਨੂੰ ਰੋਕਣਾ ਸ਼ਾਮਲ ਹਨ ਉਨ੍ਹਾਂ ਬ੍ਰਿਕਸ ਦੇਸ਼ਾਂ ਨੂੰ ਬੇਨਤੀ ਕੀਤੀ ਕਿ ਉਹ ਕੋਵਿਡ-19 ਨਾਲ ਸਬੰਧੀ ਟੈਕਸ ਕਦਮਾਂ ਬਾਰੇ ਸਬੰਧਿਤ ਪ੍ਰਸ਼ਾਸਨਾਂ ਦੁਆਰਾ ਚੁੱਕੇ ਜਾ ਰਹੇ ਕਦਮਾਂ ਨੂੰ ਸਮੇਂ ਸਮੇਂ ਉੱਤੇ ਸਾਂਝਾ ਕਰਨ ਤਾਕਿ ਇਸ ਨਾਲ ਮਹਾਮਾਰੀ ਦੇ ਵਿੱਤੀ ਅਤੇ ਆਰਥਿਕ ਪ੍ਰਭਾਵਾਂ ਬਾਰੇ ਸਮਝਬੂਝ ਵਿੱਚ ਵਾਧਾ ਹੋ ਸਕੇ ਅਤੇ ਨਾਲ ਹੀ ਅਸੀਂ ਆਪਣੀ ਸਰਕਾਰ ਦੁਆਰਾ ਕੋਵਿਡ-19 ਤੋਂ ਬਚਾਅ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਮਦਦ ਦੇ ਸਕੀਏ ਅਤੇ ਅਸੀਂ ਇਸ ਮਹਾਮਾਰੀ ਦੇ ਪ੍ਰਭਾਵ ਤੋਂ ਉਭਰ ਸਕੀਏ

https://pib.gov.in/PressReleseDetail.aspx?PRID=1627742

 

 

ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਸ਼ਿਕਾਇਤ ਸੈੱਲ ਨੇ ਕੋਵਿਡ-19 ਸਥਿਤੀ ਦੌਰਾਨ ਉਦਯੋਗ ਤੋਂ ਪ੍ਰਾਪਤ 585 ਸ਼ਿਕਾਇਤਾਂ ਵਿੱਚੋਂ 581 ਦਾ ਹੱਲ ਕੀਤਾ

ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਸ਼ਿਕਾਇਤ ਸੈੱਲ ਨੇ ਸਰਗਰਮ ਪਹੁੰਚ ਅਪਣਾ ਕੇ ਸਮੇਂ ਸਿਰ ਨਿਪਟਾਰਾ ਕਰਦੇ ਹੋਏ ਪ੍ਰਾਪਤ ਹੋਈਆਂ 585 ਸ਼ਿਕਾਇਤਾਂ ਵਿੱਚੋਂ 581 ਦਾ ਹੱਲ ਕਰ ਦਿੱਤਾ ਹੈ। ਟਾਸਕ ਫੋਰਸ ਇਨ੍ਹਾਂ ਸ਼ਿਕਾਇਤਾਂ ਨੂੰ ਸਬੰਧਿਤ ਰਾਜ ਸਰਕਾਰਾਂ ਅਤੇ ਵਿੱਤ ਮੰਤਰਾਲੇ, ਗ੍ਰਹਿ ਮੰਤਰਾਲੇ ਸਮੇਤ ਹੋਰ ਸਬੰਧਿਤ ਅਧਿਕਾਰੀਆਂ ਨਾਲ ਵਿਚਾਰ ਕਰਕੇ ਹੱਲ ਕਰ ਰਹੀ ਹੈ। ਟਾਸਕ ਫੋਰਸ ਖੁਰਾਕ ਅਤੇ ਇਸ ਨਾਲ ਜੁੜੇ ਉਦਯੋਗ ਨੂੰ ਦਰਪੇਸ਼ ਕਿਸੇ ਵੀ ਮਸਲੇ / ਚੁਣੌਤੀ ਦਾ ਹੱਲ ਕਰਨ ਲਈ ਪ੍ਰਮੁੱਖ ਉਦਯੋਗਾਂ ਦੇ ਸੰਗਠਨਾਂ ਅਤੇ ਫੂਡ ਪ੍ਰੋਸੈੱਸਰਾਂ ਨਾਲ ਲਗਾਤਾਰ ਸੰਪਰਕ ਵਿੱਚ ਰਹੀ ਹੈ ਤਾਂ ਜੋ ਇਹ ਵੱਧ ਤੋਂ ਵੱਧ ਸਮਰੱਥਾ ਨਾਲ ਕੰਮ ਕਰ ਸਕਣ।

https://pib.gov.in/PressReleseDetail.aspx?PRID=1627872

 

ਪ੍ਰਮੁੱਖ ਔਨਲਾਈਨ ਟਰੈਵਲ ਏਜੰਟਾਂ ਦੇ ਵਫ਼ਦ ਨੇ ਟੂਰਿਜ਼ਮ ਅਤੇ ਸੱਭਿਆਚਾਰ ਰਾਜ ਮੰਤਰੀ ਨਾਲ ਮੁਲਾਕਾਤ ਕੀਤੀ

ਪ੍ਰਮੁੱਖ ਔਨਲਾਈਨ ਟਰੈਵਲ ਏਜੰਟਾਂ (ਓਟੀਏ) ਦੇ ਵਫ਼ਦ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨਾਲ ਮੁਲਾਕਾਤ ਕੀਤੀ। ਚਰਚਾ, ਹੋਟਲ ਅਤੇ ਰਿਹਾਇਸ਼ੀ ਯੂਨਿਟ ਖੋਲ੍ਹਣ, ਰਿਹਾਇਸ਼ੀ ਇਕਾਈਆਂ ਅਤੇ ਯਾਤਰਾ ਨਾਲ ਸਬੰਧਿਤ ਗਤੀਵਿਧੀਆਂ ਲਈ ਸੁਰੱਖਿਆ ਅਤੇ ਸਫਾਈ ਲਈ ਲੌਕਡਾਊਨ ਤੋਂ ਬਾਅਦ ਪ੍ਰੋਟੋਕੋਲ ਜਾਰੀ ਕਰਨ ਦੇ ਆਲੇ-ਦੁਆਲੇ ਕੇਂਦ੍ਰਿਤ ਸੀ

https://pib.gov.in/PressReleseDetail.aspx?PRID=1627670

 

ਖੋਜ ਤੇ ਨਵੀਨਤਾ ਦੀ ਸੁਵਿਧਾ: ਬਾਇਓਟੈਕਨੋਲੋਜੀ ਵਿਭਾਗ ਦੁਆਰਾ 4 ਕੋਵਿਡ19 ਬਾਇਓ ਬੈਂਕਾਂ ਦੀ ਸਥਾਪਨਾ

ਕੋਵਿਡ–19 ਦੀ ਮਹਾਮਾਰੀ ਨੂੰ ਘਟਾਉਣ ਲਈ, ਵੈਕਸੀਨਾਂ, ਡਾਇਓਗਨੌਸਟਿਕਸ (ਨਿਦਾਨਾਂ) ਤੇ ਥੈਰਾਪਿਊਟਿਕਸ (ਇਲਾਜ) ਦੀ ਖੋਜ ਤੇ ਵਿਕਾਸ (ਆਰਐਂਡਡੀ) ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਖੋਜ ਤੇ ਵਿਕਾਸ ਜਤਨਾਂ ਲਈ ਕੋਵਿਡ–19 ਪਾਜ਼ਿਟਿਵ ਵਿਸ਼ਿਆਂ ਦੇ ਸੈਂਪਲ (ਨਮੂਨੇ) ਇੱਕ ਵਡਮੁੱਲੇ ਸਰੋਤ ਹੋ ਸਕਦੇ ਹਨ। ਨੀਤੀ ਆਯੋਗ ਨੇ ਬੀਤੇ ਦਿਨੀਂ ਕੋਵਿਡ–19 ਨਾਲ ਸਬੰਧਤ ਖੋਜ ਲਈ ਬਾਇਓ ਸਪੈਸੀਮੈੱਨਜ਼ ਤੇ ਡਾਟਾ ਸਾਂਝੇ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਕੈਬਿਨੇਟ ਸਕੱਤਰ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ, ਇੰਡੀਅਨ ਕੌਂਸਲ ਆਵ੍ ਮੈਡੀਕਲ ਰੀਸਰਚ (ਆਈਸੀਐੱਮਆਰ ) ਨੇ ਕੋਵਿਡ–19 ਮਰੀਜ਼ਾਂ ਦੀ ਦੇਖਰੇਖ ਕਰਨ ਲਈ 16 ਬਾਇਓਰੀਪੋਸਟਰੀਜ਼ ਅਧਿਸੂਚਿਤ (ਨੋਟੀਫ਼ਾਈ) ਕੀਤੀਆਂ ਗਈਆਂ ਹਨ।  16 ਬਾਇਓਰੀਪੋਸਟਰੀਜ਼ ਦਾ ਸੂਚੀਕਰਣ ਨਿਮਨਲਿਖਤ ਅਨੁਸਾਰ ਹੈ: ਆਈਸੀਐੱਮਆਰ– 9, ਡੀਬੀਟੀ– 4 ਅਤੇ ਸੀਐੱਸਆਈਆਰ (CSIR) – 3.

https://pib.gov.in/PressReleseDetail.aspx?PRID=1627861

 

ਸੱਭਿਆਚਾਰ ਮੰਤਰਾਲੇ ਦੀ ਗਾਂਧੀ ਸਮ੍ਰਿਤੀ ਤੇ ਦਰਸ਼ਨ ਸਮਿਤੀ ਨੇ ਕੋਵਿਡ–19 ਵਿਰੁੱਧ ਜੰਗ ਚ ਮਦਦ ਲਈ ਪੀਪੀਈ ਕਿੱਟਾਂ ਤੇ ਹੋਰ ਸਮੱਗਰੀ ਝਾਰਖੰਡ ਪ੍ਰਸ਼ਾਸਨ ਨੂੰ ਭੇਜੀ

ਕੋਵਿਡ–19 ਵਿਰੁੱਧ ਆਪਣੀ ਜੰਗ ਵਿੱਚ ਗਾਂਧੀ ਸਮ੍ਰਿਤੀ ਅਤੇ ਦਰਸ਼ਨ ਸਮਿਤੀ ਨਵੀਂ ਦਿੱਲੀ ਤੇ ਲਿਊਪਿਨ ਹਿਊਮਨ ਵੈਲਫ਼ੇਅਰ ਐਸੋਸੀਏਸ਼ਨ ਰਾਜਸਥਾਨ ਨੇ 29 ਮਈ, 2020 ਨੂੰ ਝਾਰਖੰਡ ਦੇ ਕਬਾਇਲੀ ਜ਼ਿਲ੍ਹੇ ਖੂੰਟੀ ਨੂੰ, ਜ਼ਿਲ੍ਹਾ ਪ੍ਰਸ਼ਾਸਨ ਦੀ ਵਰਤੋਂ ਲਈ 200 ਪੀਪੀਈ ਕਿੱਟਾਂ, 50 ਥਰਮਾਮੀਟਰ, 10,000 ਅਦਦ ਨਾਈਟ੍ਰਾਈਲ (Nitrile) ਦਸਤਾਨੇ, 11000 ਮਾਸਕ ਤੇ 500 ਫ਼ੇਸ ਸ਼ੀਲਡਾਂ ਮੁਫ਼ਤ ਭੇਜੀਆਂ ਹਨ।

https://pib.gov.in/PressReleseDetail.aspx?PRID=1627755

 

 ‘ਕੋਵਿਡ-19’ ਦੇ ਖ਼ਿਲਾਫ਼ ਲੜਾਈ ਵਿੱਚ ਉੱਤਰਾਖੰਡ ਸਰਕਾਰ ਨੂੰ ਪੀਐੱਫਸੀ ਪੀਪੀਈ ਕਿੱਟਾਂ ਅਤੇ ਐਂਬੂਲੈਂਸ ਮੁਹੱਈਆ ਕਰਵਾਏਗੀ

ਬਿਜਲੀ ਮੰਤਰਾਲੇ ਦੇ ਅਧੀਨ ਸੈਂਟਰਲ ਪਬਲਿਕ ਸੈਕਟਰ ਅਦਾਰਾ (ਪੀਐੱਸਯੂ) ਅਤੇ ਪਾਵਰ ਫਾਇਨੈਂਸ ਕਾਰਪੋਰੇਸ਼ਨ ਲਿਮਿਟਿਡ (ਪੀਐੱਫਸੀ) ਉੱਤਰਾਖ਼ੰਡ ਸਰਕਾਰ ਨੂੰ 1.23 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਅੱਗੇ ਆਇਆ ਹੈ। ਇਸ ਰਕਮ ਦੀ ਵਰਤੋਂ ਫਰੰਟਲਾਈਨ ਸਟਾਫ ਲਈ 500 ਪੀਪੀਈ ਕਿੱਟਾਂ ਅਤੇ ਉੱਤਰਾਖੰਡ ਰਾਜ ਦੇ ਸਿਹਤ ਵਿਭਾਗ ਨੂੰ ਸਪੁਰਦ ਕਰਨ ਲਈ ਪੂਰੀ ਤਰ੍ਹਾਂ ਨਾਲ ਲੈਸ 06 ਐਂਬੂਲੈਂਸਾਂ ਖਰੀਦਣ ਲਈ ਕੀਤੀ ਜਾਵੇਗੀ।

https://pib.gov.in/PressReleseDetail.aspx?PRID=1627869

ਰਾਸ਼ਟਰੀ ਖੋਜ ਪ੍ਰਯੋਗਸ਼ਾਲਾਵਾਂ ਤੇ ਯੂਨੀਵਰਸਿਟੀਆਂ ਕੋਵਿਡ ਟੈਸਟਿੰਗ ਸੈਂਟਰਾਂ (ਹੱਬ ਐਂਡ ਸਪੋਕ ਮਾਡਲਦੀ ਗਿਣਤੀ ਵਿੱਚ ਵਾਧਾ

ਸਮੁੱਚੇ ਦੇਸ਼ ਦੇ ਸਰਕਾਰੀ ਸੰਸਥਾਨਾਂ ਵਿੱਚ ਕੋਵਿਡ–19 ਸੈਂਪਲਾਂ ਦੀ ਟੈਸਟਿੰਗ ਤੇ ਪਹੁੰਚ ਵਿੱਚ ਵਾਧਾ ਕਰਨ ਲਈ ਹੱਬ ਅਤੇ ਸਪੋਕ ਮਾਡਲ ਅਨੁਸਾਰ ਸ਼ਹਿਰ/ਖੇਤਰੀ ਸਮੂਹ ਸਥਾਪਿਤ ਕੀਤੇ ਗਏ ਹਨ। ਜਿਹੜੇ ਸੰਸਥਾਨਾਂ ਤੇ ਪ੍ਰਯੋਗਸ਼ਾਲਾਵਾਂ (ਲੈਬੌਰੇਟਰੀਆਂ) ਵਿੱਚ ਸੈਂਪਲ ਇਕੱਠੇ ਕਰਨ, ਹੈਂਡਲਿੰਗ/ਪ੍ਰੋਸੈੱਸਿੰਗ (ਬੀਐੱਸਐੱਲ – 2 ਸੁਵਿਧਾ) (BSL -2 Facility) ਅਤੇ ਟੈਸਟਿੰਗ (ਆਰਟੀਪੀਸੀਆਰ) (RT-PCR) ਦੀ ਸਮਰੱਥਾ ਤੇ ਮੁਹਾਰਤ ਹੈ, ਜੋ ਧੁਰਿਆਂ ਵਜੋਂ ਸੇਵਾ ਨਿਭਾ ਸਕਦੇ ਹਨ ਅਤੇ ਇਹ ਉਹ ਅਨੇਕ ਪ੍ਰਯੋਗਸ਼ਾਲਾਵਾਂ ਹਨ ਜਿੱਥੇ ਟੈਸਟਿੰਗ ਸੁਵਿਧਾਵਾਂ ਲਈ ਆਰਟੀ ਪੀਸੀਆਰ (RT PCR) ਮਸ਼ੀਨਾਂ ਅਤੇ ਲੋੜੀਂਦੀ ਮਾਨਵਸ਼ਕਤੀ ਹੈ।

https://pib.gov.in/PressReleseDetail.aspx?PRID=1627871

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਚੰਡੀਗੜ੍ਹ: ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ 116 ਵਿਅਕਤੀ ਵਿਦੇਸ਼ਾਂ ਤੋਂ ਚੰਡੀਗੜ੍ਹ ਪਹੁੰਚੇ ਹਨ, ਜਿਨ੍ਹਾਂ ਵਿੱਚੋਂ 29 ਨੂੰ ਜ਼ਰੂਰੀ ਜਾਂਚ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। 281 ਘਰੇਲੂ ਫਲਾਇਰ ਵੀ ਚੰਡੀਗੜ੍ਹ ਪਹੁੰਚੇ ਹਨ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਘਰ ਵਿੱਚ ਸਵੈ ਨਿਗਰਾਨੀ ਕਰਨ ਦੀ ਸਲਾਹ ਦਿੱਤੀ ਗਈ ਹੈ। ਐਡਵਾਈਜ਼ਰ, ਚੰਡੀਗੜ੍ਹ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਹਲਕੇ ਅਤੇ ਗੰਭੀਰ ਦੋਵਾਂ ਸ਼੍ਰੇਣੀਆਂ ਦੇ ਮਰੀਜ਼ਾਂ ਦੇ ਲਈ 3,000 ਬੈਡਾਂ ਦੇ ਨਾਲ ਤਿਆਰ ਹੈ ਮਰੀਜ਼ਾਂ ਦੇ ਇਲਾਜ ਲਈ ਵੈਂਟੀਲੇਟਰਾਂ, ਆਕਸੀਜਨ, ਪੀਪੀਈ ਜਾਂ ਦਵਾਈਆਂ ਦੀ ਕੋਈ ਘਾਟ ਨਹੀਂ ਹੈ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਕਾਇਦਾ ਟੈਸਟਿੰਗ ਕੀਤੀ ਗਈ ਹੈ। ਕੰਟੇਨਮੈਂਟ ਜ਼ੋਨਾਂ ਦੀ ਸਮੇਂ-ਸਮੇਂ ਤੇ ਸਮੀਖਿਆ ਹਰ ਹਫ਼ਤੇ ਕੀਤੀ ਜਾ ਰਹੀ ਹੈ
  • ਪੰਜਾਬ: ਕੋਵਿਡ - 19 ਦੇ ਪ੍ਰਬੰਧਨ ਅਤੇ ਨਿਯੰਤਰਣ ਨੂੰ ਹੋਰ ਮਜ਼ਬੂਤ ਕਰਨ ਲਈ, ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਜਾਰੀ ਕੀਤੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਜ਼ੁਰਮਾਨੇ ਵਿੱਚ ਵਾਧਾ ਕੀਤਾ ਹੈ। ਹੁਣ ਜਨਤਕ ਥਾਵਾਂ ਤੇ ਮਾਸਕ ਨਾ ਪਾਉਣ ਵਾਲੇ ਤੇ 500 ਰੁਪਏ ਜ਼ੁਰਮਾਨਾ; ਘਰੇਲੂ ਕੁਆਰੰਟੀਨ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਨੂੰ 2,000, ਰੁਪਏ ਜ਼ੁਰਮਾਨਾ; ਜਨਤਕ ਥਾਵਾਂ ਤੇ ਥੁੱਕਣ ਤੇ 500 ਰੁਪਏ ਜ਼ੁਰਮਾਨਾ, ਦੁਕਾਨਾਂ/ ਵਪਾਰਕ ਸਥਾਨਾਂ ਦੇ ਮਾਲਕਾਂ ਦੁਆਰਾ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ 2000 ਰੁਪਏ ਜ਼ੁਰਮਾਨਾ; ਬੱਸਾਂ ਦੇ ਮਾਲਕਾਂ ਦੁਆਰਾ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਲਈ 3000 ਰੁਪਏ ਜ਼ੁਰਮਾਨਾ; ਕਾਰਾਂ ਲਈ 2000 ਰੁਪਏ ਅਤੇ ਆਟੋ ਰਿਕਸ਼ਾ/ ਦੋਪਹੀਆ ਵਾਹਨਾਂ ਲਈ ਰੁਪਏ 500 ਰੁਪਏ ਜ਼ੁਰਮਾਨਾ ਲਗਾਇਆ ਜਾਵੇਗਾ
  • ਹਰਿਆਣਾ: ਹਰਿਆਣਾ ਟੂਰਿਜ਼ਮ ਕਾਰਪੋਰੇਸ਼ਨ ਉਨ੍ਹਾਂ ਦੇ ਟੂਰਿਜ਼ਮ ਕੰਪਲੈਕਸਾਂ ਵਿੱਚ ਗਲੋਬਲ ਕੋਵਿਡ - 19 ਮਹਾਮਾਰੀ ਦੇ ਦੌਰਾਨ ਕੋਵਿਡ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਪੈਰਾ ਮੈਡੀਕਲ ਸਟਾਫ਼ ਅਤੇ ਡਾਕਟਰਾਂ ਨੂੰ ਮੁਫ਼ਤ ਬੋਰਡਿੰਗ ਅਤੇ ਰਹਿਣ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ ਕੋਵਿਡ - 19 ਦੇ ਮੱਦੇਨਜ਼ਰ 24 ਮਾਰਚ, 2020 ਤੋਂ ਲਗਾਏ ਗਏ ਦੇਸ਼ ਵਿਆਪੀ ਲੌਕਡਾਊਨ ਦੇ ਦੌਰਾਨ, ਸਰਕਾਰ ਨੇ ਫੈਸਲਾ ਲਿਆ ਸੀ ਕਿ ਕੋਵਿਡ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਇਨ੍ਹਾਂ ਯਾਤਰੀ ਕੰਪਲੈਕਸਾਂ ਵਿੱਚ ਬੋਰਡਿੰਗ ਅਤੇ ਰਹਿਣ ਦੀ ਸਹੂਲਤ ਮੁਫ਼ਤ ਦਿੱਤੀ ਜਾਵੇਗੀ।
  • ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਉਦਯੋਗਪਤੀਆਂ, ਖ਼ਾਸਕਰ ਫਾਰਮਾ ਉਦਯੋਗ ਦਾ ਧੰਨਵਾਦ ਕੀਤਾ ਕਿਉਂਕਿ ਉਹ ਕੋਵਿਡ - 19 ਮਹਾਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ ਰਾਜ ਸਰਕਾਰ ਦਾ ਪੂਰਾ ਦਿਲੋਂ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਜ ਥੋਕ ਦਵਾਈਆਂ ਅਤੇ ਜੈਨਰਿਕਾਂ ਦੇ ਨਿਰਮਾਣ ਲਈ ਇੱਕ ਮਹੱਤਵਪੂਰਨ ਕੇਂਦਰ ਵਜੋਂ ਉੱਭਰਿਆ ਹੈ ਅਤੇ ਇਸਨੇ ਦੇਸ਼ ਅਤੇ ਬਾਹਰੀ ਬਾਜ਼ਾਰਾਂ ਦੇ ਵੱਡੇ ਹਿੱਸੇ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਉਨ੍ਹਾਂ ਨੇ ਉਦਯੋਗਪਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਕੇਅਰਜ਼ ਅਤੇ ਐੱਚਪੀ ਐੱਸਡੀਐੱਮਏ ਕੋਵਿਡ - 19 ਸਟੇਟ ਡਿਜਾਸਟਰ ਰੀਸਪੋਂਸ ਫੰਡ ਲਈ ਖੁੱਲ੍ਹੇ ਦਿਲ ਨਾਲ ਦਾਨ ਕਰਨ ਜੋ ਕਿ ਕੋਰੋਨਾਵਾਇਰਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਵਾਲੀ ਲੜਾਈ ਨੂੰ ਹੋਰ ਅੱਗੇ ਵਧਾਵੇਗਾ
  • ਕੇਰਲ: ਕੋਵਿਡ - 19 ਦੇ ਵਿਦੇਸ਼ਾਂ ਤੋਂ ਪਰਤਣ ਵਾਲੇ ਉਸ ਵਿਅਕਤੀ ਦਾ ਜਾਂਚ ਨਤੀਜਾ ਚਿੰਤਾ ਦੇ ਅੰਤਿਮ ਘੰਟਿਆਂ ਵਿੱਚ ਨੈਗੇਟਿਵ ਆਇਆ ਹੈ, ਜੋ ਕੋਵਿਡ ਕਰਕੇ ਕੋਜ਼ੀਕੋਡੇ ਕੁਆਰੰਟੀਨ ਦੇ ਦੌਰਾਨ ਮੌਤ ਹੋ ਗਈ ਸੀ ਤਿਰੂਵਨੰਤਪੁਰਮ ਦੇ ਬਾਹਰੀ ਇਲਾਕਿਆਂ ਵਿੱਚ ਕੁਆਰੰਟੀਨ ਰੱਖੇ 8 ਪੁਲਿਸ ਮੁਲਾਜ਼ਮਾਂ ਦੇ ਟੈਸਟ ਨਤੀਜੇ ਵੀ ਨੈਗੇਟਿਵ ਆਏ ਹਨ। ਪ੍ਰਵਾਸੀ ਮਜ਼ਦੂਰਾਂ ਨੇ ਪਠਾਨਮਥਿੱਟਾ ਵਿੱਚ ਦੋ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਕਰਦਿਆਂ ਬਿਹਾਰ ਵਾਪਸ ਜਾਣ ਲਈ ਰੇਲ ਦੀ ਮੰਗ ਕੀਤੀ। ਵੱਡੇ ਪੱਧਰ ਤੇ ਲੌਕਡਾਊਨ ਦੀ ਉਲੰਘਣਾ ਤੋਂ ਬਾਅਦ ਅਧਿਕਾਰੀ ਕੰਨੂਰ ਵਿੱਚ ਤੀਸਰਾ ਲੌਕਡਾਊਨ ਲਾਉਣ ਤੇ ਤੁਲੇ ਹੋਏ ਹਨ। ਇਸ ਦੌਰਾਨ, ਖਾੜੀ ਦੇ ਦੇਸ਼ਾਂ ਵਿੱਚ ਕੋਵਿਡ 19 ਨਾਲ ਲੜਨ ਤੋਂ ਬਾਅਦ ਤਿੰਨ ਹੋਰ ਕੇਰਲ ਨਿਵਾਸੀਆਂ ਨੇ ਆਖਰੀ ਸਾਹ ਲਿਆ ਰਾਜ ਵਿੱਚ ਕੱਲ੍ਹ ਦੋ ਮੌਤਾਂ ਅਤੇ 62 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। 577 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 1,24,167 ਵਿਅਕਤੀ ਰਾਜ ਭਰ ਵਿੱਚ ਨਿਗਰਾਨੀ ਹੇਠ ਹਨ।
  • ਤਮਿਲ ਨਾਡੂ: ਰਾਜ ਨੇ ਗ੍ਰਾਮੀਣ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ 300 ਕਰੋੜ ਰੁਪਏ ਦੇ ਕੋਵਿਡ 19 ਸਹਾਇਤਾ ਪੈਕੇਜ ਦਾ ਐਲਾਨ ਕੀਤਾ ਹੈ। ਚੇਨੱਈ ਅੰਡੇਮਾਨ ਜਹਾਜ਼ ਸੇਵਾਵਾਂ ਦੁਬਾਰਾ ਸ਼ੁਰੂ ਹੋ ਗਈਆਂ ਹਨ। ਨਮੱਕਲ ਨੇ ਆਪਣੀ ਪਹਿਲੀ ਕੋਵਿਡ 19 ਦੀ ਮੌਤ ਦਰਜ ਕੀਤੀ ਹੈ, ਕਿਉਂਕਿ ਇੱਕ 47 ਸਾਲਾਂ ਲਾਰੀ ਡਰਾਈਵਰ ਵਿਸ਼ਾਣੂ ਦੀ ਚਪੇਟ ਵਿੱਚ ਆ ਗਿਆ ਸੀ ਹੁਣ ਤੱਕ ਕੁੱਲ 78 ਮਾਮਲੇ ਪਾਜ਼ਿਟਿਵ ਹਨ ਅਤੇ 77 ਦਾ ਇਲਾਜ਼ ਹੋ ਚੁੱਕਾ ਹੈ ਤਮਿਲ ਨਾਡੂ ਵਿੱਚ ਇਕੱਠੇ ਕੀਤੇ 90 ਨਮੂਨਿਆਂ ਵਿੱਚੋਂ 40 ਕੈਦੀ ਪਾਜ਼ਿਟਿਵ ਪਾਏ ਗਏ ਹਨ। ਰਾਜ ਨੇ ਕੱਲ੍ਹ 874 ਤਾਜ਼ਾ ਮਾਮਲਿਆਂ ਦੇ ਨਾਲ 20 ਹਜ਼ਾਰ ਦੇ ਅੰਕੜੇ ਨੂੰ ਪਾਰ ਕੀਤਾ ਹੁਣ ਤੱਕ ਕੁੱਲ ਮਾਮਲੇ: 20,246, ਸਰਗਰਮ ਮਾਮਲੇ: 8676, ਮੌਤਾਂ: 154, ਡਿਸਚਾਰਜ: 11,313 ਚੇਨਈ ਵਿੱਚ 6353 ਮਾਮਲੇ ਸਰਗਰਮ ਹਨ
  • ਕਰਨਾਟਕ: ਰਾਜ ਸਰਕਾਰ ਨੇ ਵੱਖ-ਵੱਖ ਸੈਕਟਰਾਂ ਤੋਂ ਫੀਡਬੈਕ ਮਿਲਣ ਤੇ ਐਤਵਾਰ ਨੂੰ ਪੂਰਾ ਬੰਦ ਕਰਨ ਦੇ ਆਦੇਸ਼ ਨੂੰ ਵਾਪਸ ਲੈ ਲਿਆ ਹੈ। ਰਾਜ ਨੇ ਫੈਸਲਾ ਲਿਆ ਹੈ ਕਿ ਸਾਰੇ ਯਾਤਰੀਆਂ ਨੂੰ ਪ੍ਰਾਈਵੇਟ ਲੈਬਾਂ ਦੁਆਰਾ ਟੈਸਟ ਲਈ 650 ਰੁਪਏ ਦੇਣੇ ਪੈਣਗੇ; ਟੈਸਟਿੰਗ ਦੇ ਲਈ ਪੂਲਿੰਗ ਢੰਗ ਨੂੰ ਅਪਣਾਇਆ ਜਾਵੇਗਾ ਇੱਕ ਦਿਨ ਦੇ ਰਿਕਾਰਡ ਵਿੱਚ ਤੇਜ਼ੀ ਨਾਲ ਕਰਨਾਟਕ ਵਿੱਚ ਸ਼ੁੱਕਰਵਾਰ ਨੂੰ 248 ਕੋਵਿਡ ਪਾਜ਼ਿਟਿਵ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਗਿਣਤੀ 2,781 ਹੋ ਗਈ ਹੈ। ਹੁਣ ਤੱਕ ਕੁੱਲ ਪਾਜ਼ਿਟਿਵ ਮਾਮਲੇ: 2781, ਸਰਗਰਮ ਮਾਮਲੇ: 1837, ਮੌਤਾਂ: 48, ਰਿਕਵਰਡ: 894
  • ਆਂਧਰ ਪ੍ਰਦੇਸ਼: ਮੁੱਖ ਮੰਤਰੀ ਨੇ 10,641 ਰਾਇਤ ਭੋਰੋਸਾ ਕੇਂਦਰਾਂ ਦੀ ਔਨਲਾਈਨ ਲਾਂਚਿੰਗ ਕੀਤੀ ਹੈ, ਜਿਸ ਦਾ ਟੀਚਾ 5 ਏਕੜ ਤੱਕ ਦੇ ਜ਼ਮੀਨਾਂ ਵਾਲੇ ਕਿਸਾਨਾਂ ਨੂੰ 13,500 ਰੁਪਏ ਦੇ ਨਕਦ ਪ੍ਰੋਤਸਾਹਨ ਦੇਣਾ ਹੈ; ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨ ਜਾਤੀਆਂ, ਬੀਸੀ ਅਤੇ ਘੱਟ ਗਿਣਤੀ ਸਮੂਹਾਂ ਦੇ ਮੁਜ਼ਾਰੇ ਕਿਸਾਨ ਵੀ ਇਸ ਸਕੀਮ ਤਹਿਤ ਲਾਭ ਉਠਾਉਣਗੇ। ਇਸ ਰਕਮ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਕੇਂਦਰ ਵੱਲੋਂ ਮੁਹੱਈਆ ਕਰਵਾਏ ਗਏ ਪ੍ਰਤੀ ਪਰਿਵਾਰ ਨੂੰ 6,000 ਰੁਪਏ ਸਲਾਨਾ ਲਾਭ ਵੀ ਸ਼ਾਮਲ ਹਨ ਅਤੇ ਜਿਸ ਯੋਜਨਾ ਤਹਿਤ 51 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ ਅਤੇ ਨਾਲ ਹੀ ਇੱਕ ਦਿਨ ਵਿੱਚ ਨੌ ਘੰਟੇ ਮੁਫ਼ਤ ਬਿਜਲੀ ਦਿੱਤੀ ਜਾਵੇਗੀ ਅਤੇ ਮੁਫ਼ਤ ਵਿੱਚ ਬੋਰ ਵੀ ਲਗਾਏ ਜਾਣਗੇ। 9504 ਨਮੂਨਿਆਂ ਦੇ ਟੈਸਟ ਕਰਨ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ 70 ਨਵੇਂ ਮਾਮਲੇ ਸਾਹਮਣੇ ਆਏ ਹਨ, 55 ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ ਅਤੇ ਕੋਈ ਮੌਤ ਨਹੀਂ ਹੋਈ ਹੈ। ਕੁੱਲ ਮਾਮਲੇ: 2944 ਸਰਗਰਮ ਮਾਮਲੇ: 792, ਡਿਸਚਾਰਜਡ: 2092, ਮੌਤਾਂ: 60 ਹੋਰ ਰਾਜਾਂ ਤੋਂ ਆਏ 406 ਵਿਅਕਤੀਆਂ ਵਿੱਚੋਂ ਕੁੱਲ 217 ਵਿੱਚ ਸਰਗਰਮ ਮਾਮਲੇ ਪਾਏ ਗਏ ਹਨ ਵਿਦੇਸ਼ਾਂ ਤੋਂ ਆਏ ਵਿਅਕਤੀਆਂ ਨੂੰ ਦੇ ਕੁੱਲ ਮਾਮਲੇ 111 ਹਨ।
  • ਤੇਲੰਗਾਨਾ: ਨੈਸ਼ਨਲ ਇੰਸਟੀਚਿਊਟ ਆਵ ਇੰਸਟ੍ਰੀਸ਼ਨ ਦੇ ਸਹਿਯੋਗ ਨਾਲ ਆਈਸੀਐੱਮਆਰ ਨੇ ਤੇਲੰਗਾਨਾ ਵਿੱਚ ਸ਼ਹਿਰੀ ਆਬਾਦੀ ਵਿਚਾਲੇ ਸਾਰਸ ਸੀਓਵੀ - 2 ਦੀ ਲਾਗ ਨੂੰ ਸਮਝਣ ਲਈ ਹੈਦਰਾਬਾਦ ਦੇ ਪੰਜ ਕੰਟੇਨਮੈਂਟ ਜ਼ੋਨਾਂ ਵਿੱਚ ਇੱਕ ਤੇਜ਼ੀ ਨਾਲ ਸਰਵੇਖਣ ਸ਼ੁਰੂ ਕੀਤਾ ਰਾਜ ਸਰਕਾਰ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਆਈਸੀਐੱਮਆਰ ਅਤੇ ਐੱਨਆਈਐੱਨ ਟੀਮਾਂ ਸ਼ਨੀਵਾਰ ਅਤੇ ਐਤਵਾਰ ਨੂੰ 100 ਨਮੂਨੇ ਇਕੱਠੇ ਕਰਨਗੀਆਂ 30 ਮਈ ਤੱਕ ਤੇਲੰਗਾਨਾ ਵਿੱਚ ਕੁੱਲ ਪਾਜ਼ਿਟਿਵ ਮਾਮਲੇ 2425 ਹਨ। ਅੱਜ ਦੀ ਤਾਰੀਖ਼ ਤੱਕ 180 ਪ੍ਰਵਾਸੀਆਂ ਅਤੇ 237 ਵਿਦੇਸ਼ੀ ਨਿਵਾਸੀਆਂ ਦੇ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ।
  • ਅਸਾਮ: ਅਸਾਮ ਵਿੱਚ, ਸੀਐੱਸਆਈਆਰ - ਨੀਸਟ ਦੀ ਕੋਵਿਡ 19 ਟੈਸਟਿੰਗ ਪ੍ਰਯੋਗਸ਼ਾਲਾ ਹੁਣ ਜੋਰਹਾਟ ਵਿੱਚ ਕੰਮ ਕਰੇਗੀ ਅਸਾਮ ਵਿੱਚ ਕੋਵਿਡ 19 ਦੇ 43 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਕੁੱਲ ਮਾਮਲੇ 1100, ਸਰਗਰਮ ਮਾਮਲੇ 968, 125 ਰਿਕਵਰਡ ਅਤੇ 4 ਮੌਤਾਂ ਹੋਈਆਂ ਹਨ।
  • ਮਣੀਪੁਰ: ਮਣੀਪੁਰ ਵਿੱਚ ਇੱਕ ਹੋਰ ਕੋਵਿਡ 19 ਪਾਜ਼ਿਟਿਵ ਮਾਮਲਾ ਸਾਹਮਣੇ ਆਇਆ ਕੁੱਲ ਮਾਮਲੇ ਵਧਕੇ 60 ਹੋ ਗਏ ਹਨ
  • ਮਿਜ਼ੋਰਮ: ਕੇਂਦਰੀ ਸਿਵਲ ਸੇਵਾਵਾਂ (ਪੈਨਸ਼ਨ) ਨਿਯਮ, 1972 ਦੁਆਰਾ ਨਿਯੰਤਰਿਤ ਨਾ ਹੋਣ ਵਾਲੇ ਉਨ੍ਹਾਂ ਸਰਕਾਰੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ 20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਜਿਨ੍ਹਾਂ ਦੀ ਕੋਵਿਡ 19 ਦੇ ਕਾਰਨ ਡਿਊਟੀਆਂ ਕਰਦੇ ਸਮੇਂ ਮੌਤ ਹੋ ਗਈ ਹੈ।
  • ਨਾਗਾਲੈਂਡ: ਨਾਗਾਲੈਂਡ ਦੇ ਸਕੂਲਾਂ ਅਤੇ ਕਾਲਜਾਂ ਨੇ ਕੋਵਿਡ - 19 ਮਹਾਮਾਰੀ ਦੇ ਮੱਦੇਨਜ਼ਰ ਫੀਸਾਂ ਮਾਫ਼ ਕਰ ਦਿੱਤੀਆਂ ਹਨ ਵਿਦਿਆਰਥੀ ਜਥੇਬੰਦੀਆਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਹਜ਼ਾਰਾਂ ਵਿਦਿਆਰਥੀਆਂ ਨੂੰ ਆਰਾਮ ਦੇਵੇਗਾ ਨਾਗਾ ਟਾਸਕ ਫੋਰਸ ਬੈਂਗਲੁਰੂ ਨੇ ਨਾਗਾ ਨਾਗਰਿਕਾਂ ਨੂੰ ਕੋਵਿਡ – 19 ਕਾਰਨ ਪਨਾਹ ਦਿੱਤੀ ਹੈ ਜੋ ਆਪਣੀ ਖ਼ਾਸ ਟ੍ਰੇਨ ਦੇ ਮੁਲਤਵੀ ਹੋਣ ਤੋਂ ਬਾਅਦ ਬੰਗਲੁਰੂ ਵਿੱਚ ਫ਼ਸੇ ਹੋਏ ਸਨ
  • ਸਿੱਕਮ: ਸਿੱਕਮ ਦੇ ਐੱਸਟੀਐੱਨਐੱਮ ਹਸਪਤਾਲ ਦੇ 32 ਸਿਹਤ ਕਰਮਚਾਰੀਆਂ ਦਾ ਪਹਿਲਾ ਸਮੂਹ, ਜੋ ਇਕੱਲੇ ਕੋਵਿਡ 19 ਪਾਜ਼ਿਟਿਵ ਮਰੀਜ਼ਾਂ ਦੇ ਇਲਾਜ ਵਿੱਚ ਲੱਗੇ ਹੋਏ ਸਨ, ਉਨ੍ਹਾਂ ਨੂੰ 14 ਦਿਨਾਂ ਦੀ ਕੁਆਰੰਟੀਨ ਲਈ ਭੇਜਿਆ ਗਿਆ ਹੈ
  • ਮਹਾਰਾਸ਼ਟਰ: 692 ਨਵੇਂ ਮਰੀਜ਼ ਪਾਜ਼ਿਟਿਵ ਪਾਏ ਗਏ ਹਨ, ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ 62288 ਹੋ ਗਈ ਹੈ ਕੋਵਿਡ ਸਰਗਰਮ ਮਾਮਲਿਆਂ ਦੀ ਗਿਣਤੀ 33,124 ਹੈ, ਜਦੋਂ ਕਿ ਰਾਜ ਵਿੱਚ ਕੁੱਲ 2,098 ਮੌਤਾਂ ਹੋਈਆਂ ਹਨ। ਇਸ ਦੌਰਾਨ ਮਹਾਰਾਸ਼ਟਰ ਸਰਕਾਰ ਨੇ ਰਾਜ ਭਰ ਵਿੱਚ ਜਨਤਕ ਥਾਵਾਂ ਤੇ ਤੰਬਾਕੂ ਪਦਾਰਥਾਂ ਦੀ ਖ਼ਪਤ, ਥੁੱਕਣ ਅਤੇ ਤੰਬਾਕੂਨੋਸ਼ੀ ਤੇ ਪਾਬੰਦੀ ਲਗਾਉਣ ਦਾ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ।
  • ਗੁਜਰਾਤ: 372 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਨਾਲ ਕੋਵਿਡ ਦੇ ਮਾਮਲਿਆਂ ਦੀ ਕੁੱਲ ਗਿਣਤੀ 15,944 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਅਹਿਮਦਾਬਾਦ ਵਿੱਚ ਸਭ ਤੋਂ ਵੱਧ 253 ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਸ਼ੁੱਕਰਵਾਰ ਨੂੰ ਸੋਲਾਂ ਜ਼ਿਲ੍ਹਿਆਂ ਵਿੱਚ ਇੱਕ ਅੰਕ ਦਾ ਵਾਧਾ ਦਰਜ ਕੀਤਾ ਗਿਆ। ਰਾਜ ਵਿੱਚ ਹੁਣ ਕੋਵਿਡ - 19 ਦੇ ਕੁੱਲ ਸਰਗਰਮ ਮਾਮਲੇ 6,355 ਹਨ ਹੁਣ ਤੱਕ, 14 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਗੁਜਰਾਤ ਤੋਂ ਵੱਖ-ਵੱਖ ਢੰਗਾਂ ਰਾਹੀਂ ਗੁਜਰਾਤ ਤੋਂ ਉਨ੍ਹਾਂ ਦੇ ਗ੍ਰਹਿ ਰਾਜਾਂ ਲਈ ਭੇਜਿਆ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਸ਼੍ਰਮਿਕ ਐਕਸਪ੍ਰੈੱਸ ਟ੍ਰੇਨਾਂ ਰਾਹੀਂ ਗਏ ਹਨ।
  • ਮੱਧ ਪ੍ਰਦੇਸ਼: ਰਾਜ ਵਿੱਚ ਕੋਵਿਡ - 19 ਦੇ ਮਾਮਲਿਆਂ ਦੀ ਕੁੱਲ ਗਿਣਤੀ 7,645 ਹੈ, ਜਿਨ੍ਹਾਂ ਵਿੱਚੋਂ 3042 ਸਰਗਰਮ ਮਾਮਲੇ ਹਨ। ਰਾਜ ਸਰਕਾਰ ਨੇ ਮਜ਼ਦੂਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਇੱਕ ਵਿਲੱਖਣ ਯੋਜਨਾ ਰੋਜ਼ਗਾਰ ਸੇਤੂਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੁਨਰ ਅਨੁਸਾਰ ਉਦਯੋਗਾਂ, ਨਿਰਮਾਣ ਕਾਰਜਾਂ ਅਤੇ ਹੋਰ ਕੰਮਾਂ ਵਿੱਚ ਰੋਜ਼ਗਾਰ ਦਿੱਤਾ ਜਾਵੇਗਾ।
  • ਰਾਜਸਥਾਨ: ਅੱਜ 49 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਵਿਡ - 19 ਦੇ ਸਰਗਰਮ ਮਾਮਲਿਆਂ ਦੀ ਗਿਣਤੀ 8414 ਹੋ ਗਈ ਹੈ, ਜਿਨ੍ਹਾਂ ਵਿੱਚੋਂ ਹੁਣ ਤੱਕ 5290 ਮਰੀਜ਼ ਹੁਣ ਠੀਕ ਹੋ ਚੁੱਕੇ ਹਨ। ਸਰਗਰਮ ਮਾਮਲਿਆਂ ਦੀ ਗਿਣਤੀ ਸਥਿਰ ਹੈ ਅਤੇ ਰਿਕਵਰੀ ਦੀ ਦਰ ਪਿਛਲੇ ਛੇ ਦਿਨਾਂ ਵਿੱਚ ਵਧੀ ਹੈ
  • ਛੱਤੀਸਗੜ੍ਹ: ਰਾਜ ਦੇ ਰਾਏਪੁਰ ਤੋਂ ਪਹਿਲੀ ਕੋਵਿਡ - 19 ਨਾਲ ਸਬੰਧਿਤ ਮੌਤ ਦੀ ਖ਼ਬਰ ਮਿਲੀ ਹੈ। ਸਰਗਰਮ ਮਾਮਲਿਆਂ ਦੀ ਗਿਣਤੀ 314 ਹੈ, ਜਦੋਂ ਕਿ ਹੁਣ ਤੱਕ 100 ਮਰੀਜ਼ ਠੀਕ ਕੀਤੇ ਜਾ ਚੁੱਕੇ ਹਨ।

 

ਪੀਆਈਬੀ ਫੈਕਟ ਚੈੱਕ

 

https://static.pib.gov.in/WriteReadData/userfiles/image/image006N3UW.jpg

https://static.pib.gov.in/WriteReadData/userfiles/image/image007454R.jpg

https://static.pib.gov.in/WriteReadData/userfiles/image/image008BS76.jpg

 

 

http://static.pib.gov.in/WriteReadData/userfiles/image/image013L87U.jpg

 

*******

ਵਾਈਬੀ

 



(Release ID: 1628069) Visitor Counter : 262