ਗ੍ਰਹਿ ਮੰਤਰਾਲਾ

ਕੋਵਿਡ–19 ਨਾਲ ਲੜਨ ਲਈ ਨਵੇਂ ਦਿਸ਼ਾ–ਨਿਰਦੇਸ਼ 1 ਜੂਨ 2020 ਤੋਂ ਲਾਗੂ ਹੋਣਗੇ

ਕੰਟੇਨਮੈਂਟ ਜ਼ੋਨਾਂ ’ਚ ਲੌਕਡਾਊਨ ਸਖ਼ਤੀ ਨਾਲ ਲਾਗੂ ਹੋਵੇਗਾ, ਜਿਨ੍ਹਾਂ ਦੀ ਹੱਦਬੰਦੀ ਸਿਹਤ ਮੰਤਰਾਲੇ ਦੇ ਦਿਸ਼ਾ–ਨਿਰਦੇਸ਼ਾਂ ਦੇ ਅਧਾਰ ’ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੀਤੀ ਜਾਵੇਗੀ

ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਸਾਰੀਆਂ ਗਤੀਵਿਧੀਆਂ ਪੜਾਅਵਾਰ ਢੰਗ ਨਾਲ ਖੁੱਲ੍ਹਣਗੀਆਂ; ਅਨਲੌਕ 1 ’ਚ ਅਰਥਵਿਵਸਥਾ ’ਤੇ ਧਿਆਨ ਕੇਂਦ੍ਰਿਤ ਹੋਵੇਗਾ

ਗ਼ੈਰ–ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੇ ਆਵਾਗਮਨ ’ਤੇ ਰਾਤੀਂ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰਾਤ ਦਾ ਕਰਫ਼ਿਊ ਲਾਗੂ ਰਹੇਗਾ

Posted On: 30 MAY 2020 7:47PM by PIB Chandigarh

ਕੇਂਦਰੀ ਗ੍ਰਹਿ ਮੰਤਰਾਲੇ ਨੇ ਕੋਵਿਡ–19 ਨਾਲ ਲੜਨ ਅਤੇ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਦੇ ਖੇਤਰਾਂ ਨੂੰ ਪੜਾਅਵਾਰ ਢੰਗ ਨਾਲ ਮੁੜ ਖੋਲ੍ਹਣ ਲਈ ਅੱਜ ਨਵੇਂ ਦਿਸ਼ਾਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਹ ਦਿਸ਼ਾਨਿਰਦੇਸ਼ 1 ਜੂਨ, 2020 ਤੋਂ ਲੈ ਕੇ 30 ਜੂਨ 2020 ਤੱਕ ਲਾਗੂ ਰਹਿਣਗੇ। ਮੁੜਖੋਲ੍ਹਣ ਦਾ ਮੌਜੂਦਾ ਗੇੜ, ਅਨਲੌਕ 1 ਦੌਰਾਨ ਪੂਰਾ ਧਿਆਨ ਆਰਥਿਕ ਗਤੀਵਿਧੀਆਂ ਉੱਤੇ ਕੇਂਦ੍ਰਿਤ ਰਹੇਗਾ। ਨਵੇਂ ਦਿਸ਼ਾਨਿਰਦੇਸ਼ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵਿਆਪਕ ਸਲਾਹਮਸ਼ਵਰੇ ਦੇ ਅਧਾਰ ਤੇ ਜਾਰੀ ਕੀਤੇ ਗਏ ਹਨ।

24 ਮਾਰਚ, 2020 ਤੋਂ ਸਮੁੱਚੇ ਦੇਸ਼ ਵਿੱਚ ਸਖ਼ਤ ਲੌਕਡਾਊਨ ਲਾਗੂ ਸੀ। ਜ਼ਰੂਰੀ ਗਤੀਵਿਧੀਆਂ ਨੂੰ ਛੱਡ ਕੇ ਸਾਰੀਆਂ ਗਤੀਵਿਧੀਆਂ ਉੱਤੇ ਪਾਬੰਦੀ ਲੱਗੀ ਹੋਈ ਸੀ। ਉਸ ਤੋਂ ਬਾਅਦ ਇੱਕ ਦਰਜਾਬੰਦ ਢੰਗ ਨਾਲ ਅਤੇ ਕੋਵਿਡ–19 ਦੇ ਫੈਲਣ ਨੂੰ ਰੋਕਣ ਦੇ ਮੁੱਖ ਉਦੇਸ਼ ਨਾਲ ਲੌਕਡਾਊਨ ਦੀਆਂ ਸ਼ਰਤਾਂ ਵਿੱਚ ਰਿਆਇਤਾਂ ਦਿੱਤੀਆਂ ਗਈਆਂ ਹਨ।

ਨਵੇਂ ਦਿਸ਼ਾਨਿਰਦੇਸ਼ਾਂ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ

ਲੌਕਡਾਊਨ ਦੇ ਉਪਾਅ ਕੰਟੇਨਮੈਂਟ ਜ਼ੋਨਾਂ ਵਿੱਚ ਲਗਾਤਾਰ ਸਖ਼ਤੀ ਨਾਲ ਲਾਗੂ ਰਹਿਣਗੇ। ਇਨ੍ਹਾਂ ਜ਼ੋਨਾਂ ਦੀ ਹੱਦਬੰਦੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸਿਹਤ ਮੰਤਰਾਲੇ ਦੀ ਤਰਫ਼ੋਂ ਜਾਰੀ ਦਿਸ਼ਾਨਿਰਦੇਸ਼ਾਂ ਨੂੰ ਧਿਆਨ ਚ ਰੱਖ ਕੇ ਕੀਤੀ ਜਾਵੇਗੀ। ਕੰਟੇਨਮੈਂਟ ਜ਼ੋਨਾਂ ਦੇ ਅੰਦਰ ਤੇ ਉਸ ਘੇਰੇ ਵਿੱਚ ਸਖ਼ਤ ਕੰਟਰੋਲ ਕਾਇਮ ਰੱਖਿਆ ਜਾਵੇਗਾ ਤੇ ਸਿਰਫ਼ ਜ਼ਰੂਰੀ ਗਤੀਵਿਧੀਆਂ ਦੀ ਇਜਾਜ਼ਤ ਹੋਵੇਗੀ।

ਕੰਟੇਨਮੈਂਟ ਜ਼ੋਨਾਂ ਦੇ ਬਾਹਰ ਦੇ ਇਲਾਕਿਆਂ ਵਿੱਚ ਪਹਿਲਾਂ ਪਾਬੰਦੀਸ਼ੁਦਾ ਸਾਰੀਆਂ ਗਤੀਵਿਧੀਆਂ ਨੂੰ ਪੜਾਅਵਾਰ ਢੰਗ ਨਾਲ ਖੋਲ੍ਹਿਆ ਜਾਵੇਗਾ ਤੇ ਇਸ ਦੌਰਾਨ ਸਿਹਤ ਮੰਤਰਾਲੇ ਵੱਲੋਂ ਨਿਮਨਲਿਖਤ ਨਿਰਧਾਰਿਤ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰਸ’ (ਐੱਸਓਪੀਜ਼ ਮਿਆਰੀ ਸੰਚਾਲਨ ਪ੍ਰਕਿਰਿਆ) ਦਾ ਪੂਰਾ ਖ਼ਿਆਲ ਰੱਖਣਾ ਹੋਵੇਗਾ:

ਪੜਾਅ I (8 ਜੂਨ, 2020 ਤੋਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ)

•        ਜਨਤਾ ਲਈ ਧਾਰਮਿਕ ਸਥਾਨ ਤੇ ਪੂਜਾਪਾਠ ਜਾਂ ਅਰਦਾਸ ਕਰਨ ਵਾਲੇ ਸਥਾਨ;

•        ਹੋਟਲ, ਰੈਸਟੋਰੈਂਟ ਅਤੇ ਪ੍ਰਾਹੁਣਚਾਰੀ ਦੀਆਂ ਹੋਰ ਸੇਵਾਵਾਂ; ਅਤੇ

•        ਸ਼ੌਪਿੰਗ ਮਾਲਸ।

ਸਿਹਤ ਮੰਤਰਾਲਾ ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਕੋਵਿਡ–19 ਨੂੰ ਫੈਲਣ ਤੋਂ ਰੋਕਣਾ ਯਕੀਨੀ ਬਣਾਉਣ ਹਿਤ ਉਪਰੋਕਤ ਗਤੀਵਿਧੀਆਂ ਲਈ ਸਬੰਧਿਤ ਕੇਂਦਰੀ ਮੰਤਰਾਲਿਆਂ / ਵਿਭਾਗਾਂ ਅਤੇ ਹੋਰ ਸਬੰਧਿਤ ਧਿਰਾਂ ਦੀ ਸਲਾਹ ਨਾਲ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕਰੇਗਾ।

ਪੜਾਅ II

ਸਕੂਲ, ਕਾਲਜ, ਵਿਦਿਅਕ / ਸਿਖਲਾਈ / ਕੋਚਿੰਗ ਸੰਸਥਾਨ ਆਦਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਲਾਹ ਲੈਣ ਤੋਂ ਬਾਅਦ ਹੀ ਖੋਲ੍ਹੇ ਜਾਣਗੇ। ਰਾਜ ਸਰਕਾਰਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਹਰੇਕ ਸੰਸਥਾਨ ਪੱਧਰ ਉੱਤੇ ਮਾਪਿਆਂ ਤੇ ਹੋਰ ਸਬੰਧਿਤ ਧਿਰਾਂ ਨਾਲ ਸਲਾਹਮਸ਼ਵਰਾ ਕਰਨ। ਉੱਥੋਂ ਮਿਲੀ ਫ਼ੀਡਬੈਕ (ਸੁਝਾਵਾਂ) ਦੇ ਅਧਾਰ ਉੱਤੇ ਇਨ੍ਹਾਂ ਸੰਸਥਾਨਾਂ ਨੂੰ ਮੁੜਖੋਲ੍ਹਣ ਬਾਰੇ ਫ਼ੈਸਲਾ ਜੁਲਾਈ, 2020 ਦੇ ਮਹੀਨੇ ਲਿਆ ਜਾਵੇਗਾ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਇਨ੍ਹਾਂ ਸੰਸਥਾਨਾਂ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਤਿਆਰ ਕਰੇਗਾ।

ਕੁਝ ਸੀਮਤ ਗਿਣਤੀ ਦੀਆਂ ਗਤੀਵਿਧੀਆਂ ਉੱਤੇ ਪੂਰੇ ਦੇਸ਼ ਵਿੱਚ ਪਾਬੰਦੀ ਰਹੇਗੀ

•        ਯਾਤਰੀਆਂ ਦੀ ਅੰਤਰਰਾਸ਼ਟਰੀ ਹਵਾਈ ਯਾਤਰਾ;

•        ਮੈਟਰੋ ਟ੍ਰੇਨਾਂ ਦਾ ਚਲਣਾ;

•        ਸਿਨੇਮਾ ਹਾਲ, ਜਿਮਨੇਜ਼ੀਅਮ, ਸਵਿਮਿੰਗ ਪੂਲ, ਮਨੋਰੰਜਨ ਪਾਰਕਸ, ਥੀਏਟਰ (ਰੰਗਮੰਚ), ਬਾਰ ਤੇ ਆਡੀਟੋਰੀਅਮ, ਅਸੈਂਬਲੀ ਹਾਲ ਤੇ ਇਹੋ ਜਿਹੇ ਹੋਰ ਸਥਾਨ; ਅਤੇ,

•        ਸਮਾਜਿਕ / ਸਿਆਸੀ / ਖੇਡਾਂ / ਮਨੋਰੰਜਨ / ਅਕਾਦਮਿਕ / ਸੱਭਿਆਚਾਰਕ / ਧਾਰਮਿਕ ਸਮਾਰੋਹ / ਅਤੇ ਹੋਰ ਵੱਡੇ ਇਕੱਠ

•        ਉਪਰਕੋਤ ਗਤੀਵਿਧੀਆਂ ਖੋਲ੍ਹਣ ਲਈ ਮਿਤੀਆਂ ਬਾਰੇ ਫ਼ੈਸਲਾ ਪੜਾਅ III ਵਿੱਚ ਉਸ ਸਮੇਂ ਦੀ ਸਥਿਤੀ ਦੇ ਮੁੱਲਾਂਕਣ ਦੇ ਅਧਾਰ ਤੇ ਕੀਤਾ ਜਾਵੇਗਾ।

 

ਵਿਅਕਤੀਆਂ ਤੇ ਵਸਤਾਂ ਦੀ ਬਿਨਾ ਪਾਬੰਦੀ ਜਾਂ ਬੇਰੋਕ ਆਵਾਜਾਈ

•        ਵਿਅਕਤੀਆਂ ਤੇ ਵਸਤਾਂ ਦੀ ਇੰਟਰਸਟੇਟ ਅਤੇ ਇੰਟਰਾਸਟੇਟ ਆਵਾਜਾਈ ਉੱਤੇ ਕੋਈ ਪਾਬੰਦੀ ਨਹੀਂ। ਅਜਿਹੇ ਆਵਾਗਮਨ ਲਈ ਕਿਸੇ ਤਰ੍ਹਾਂ ਦੀ ਵੱਖਰੀ ਇਜਾਜ਼ਤ / ਪ੍ਰਵਾਨਗੀ / ਈਪਰਮਿਟ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ।

•        ਉਂਝ, ਜੇ ਕੋਈ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਜਨਤਕ ਸਿਹਤ ਦੇ ਕਾਰਨਾਂ ਦੇ ਅਧਾਰ ਉੱਤੇ ਉਸ ਸਮੇਂ ਤੇ ਸਥਾਨ ਦੀ ਸਥਿਤੀ ਦੇ ਮੁੱਲਾਂਕਣ ਦੇ ਅਧਾਰ ਉੱਤੇ ਵਿਅਕਤੀਆਂ ਦੇ ਆਵਾਗਮਨ ਨੂੰ ਨਿਯੰਤ੍ਰਣ ਵਿੱਚ ਕਰਨ ਦਾ ਪ੍ਰਸਤਾਵ ਰੱਖਦਾ ਹੈ, ਤਾਂ ਇਸ ਸਬੰਧੀ ਪਹਿਲਾਂ ਤੋਂ ਉਨ੍ਹਾਂ ਲਾਗੂ ਕੀਤੀਆਂ ਜਾਣ ਵਾਲੀਆਂ ਪਾਬੰਦੀਆਂ ਤੇ ਪਾਲਣਾ ਕਰਨਯੋਗ ਸਬੰਧਿਤ ਕਾਰਜਵਿਧੀਆਂ ਬਾਰੇ ਵਿਆਪਕ ਪ੍ਰਚਾਰ ਕਰਨਾ ਹੋਵੇਗਾ।

ਰਾਤ ਦਾ ਕਰਫ਼ਿਊ ਵਿਅਕਤੀਆਂ ਦੇ ਗ਼ੈਰਜ਼ਰੂਰੀ ਗਤੀਵਿਧੀਆਂ ਲਈ ਆਵਾਗਮਨ ਵਾਸਤੇ ਲਗਾਤਾਰ ਜਾਰੀ ਰਹੇਗਾ। ਉਂਝ ਕਰਫ਼ਿਊ ਦਾ ਬਦਲਿਆ ਸਮਾਂ ਰਾਤੀਂ 9 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ।

ਕੋਵਿਡ–19 ਦੇ ਪ੍ਰਬੰਧ ਲਈ ਰਾਸ਼ਟਰੀ ਦਿਸ਼ਾਨਿਰਦੇਸ਼ਾਂ ਦੀ ਪਾਲਣਾ ਸਮੁੱਚੇ ਦੇਸ਼ ਵਿੱਚ ਕੀਤੀ ਜਾਵੇਗੀ, ਜਿਸ ਅਧੀਨ ਸਮਾਜਿਕਦੂਰੀ ਯਕੀਨੀ ਤੌਰ ਤੇ ਰੱਖਣੀ ਹੋਵੇਗੀ।

ਰਾਜ ਕਰਨਗੇ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਗਤੀਵਿਧੀਆਂ ਬਾਰੇ ਫ਼ੈਸਲਾ

ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼, ਸਥਿਤੀ ਦੇ ਆਪਣੇ ਮੁੱਲਾਂਕਣ ਦੇ ਅਧਾਰ ਉੱਤੇ ਕੰਟੇਨਮੈਂਟ ਜ਼ੋਨ ਦੇ ਬਾਹਰ ਦੀਆਂ ਕੁਝ ਖਾਸ ਗਤੀਵਿਧੀਆਂ ਉੱਤੇ ਪਾਬੰਦੀ ਲਾ ਸਕਦੇ ਹਨ ਜਾਂ ਅਜਿਹੀਆਂ ਪਾਬੰਦੀਆਂ ਲਾ ਸਕਦੇ ਹਨ; ਜਿਵੇਂ ਵੀ ਜ਼ਰੂਰੀ ਸਮਝਿਆ ਜਾਵੇ।

ਅਸੁਰੱਖਿਅਤ ਵਿਅਕਤੀਆਂ ਲਈ ਸੁਰੱਖਿਆ

ਅਸੁਰੱਖਿਅਤ ਵਿਅਕਤੀ, ਭਾਵ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਕੁਝ ਰੋਗਾਂ ਤੋਂ ਪੀੜਤ ਵਿਅਕਤੀ, ਗਰਭਵਤੀ ਔਰਤਾਂ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਉਹ ਸਿਰਫ਼ ਕਿਸੇ ਜ਼ਰੂਰੀ ਆਵਸ਼ਕਤਾ ਤੇ ਸਿਹਤ ਮੰਤਵਾਂ ਲਈ ਹੀ ਕਿਤੇ ਜਾ ਸਕਦੇ ਹਨ।

ਆਰੋਗਯਸੇਤੂ ਦੀ ਵਰਤੋਂ

ਆਰੋਗਯਸੇਤੂ ਮੋਬਾਈਲ ਐਪਲੀਕੇਸ਼ਨ ਭਾਰਤ ਸਰਕਾਰ ਵੱਲੋਂ ਤਿਆਰ ਕੀਤਾ ਇੱਕ ਤਾਕਤਵਰ ਟੂਲ ਹੈ, ਜੋ ਕੋਵਿਡ–19 ਦੀ ਸੰਕ੍ਰਮਣ ਤੋਂ ਪ੍ਰਭਾਵਿਤ ਵਿਅਕਤੀ ਜਾਂ ਅਜਿਹਾ ਸੰਕ੍ਰਮਣ ਹੋਣ ਦੇ ਖ਼ਤਰੇ ਵਿੱਚ ਰਹਿ ਰਹੇ ਵਿਅਕਤੀਆਂ ਦੀ ਤੁਰੰਤ ਸ਼ਨਾਖ਼ਤ ਕਰਨ ਦੀ ਸੁਵਿਧਾ ਦਿੰਦੀ ਹੈ, ਇੰਝ ਇਹ ਵਿਅਕਤੀਆਂ ਤੇ ਭਾਈਚਾਰੇ ਲਈ ਇੱਕ ਢਾਲ ਵਜੋਂ ਕੰਮ ਕਰਦੀ ਹੈ। ਸੁਰੱਖਿਆ ਯਕੀਨੀ ਬਣਾਉਣ ਲਈ, ਵਿਭਿੰਨ ਅਧਿਕਾਰੀਆਂ ਨੂੰ ਇਸ ਐਪਲੀਕੇਸ਼ਨ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

 

ਗ੍ਰਹਿ ਮੰਤਰਾਲੇ ਦੇ ਦਿਸ਼ਾ–ਨਿਰਦੇਸ਼ ਦੇਖਣ ਲਈ ਇੱਥੇ ਕਲਿੱਕ ਕਰੋ

Click here to see the MHA Guidelines

 

*****

ਵੀਜੀ/ਐੱਸਐੱਨਸੀ/ਵੀਐੱਮ



(Release ID: 1628067) Visitor Counter : 309