ਵਿੱਤ ਮੰਤਰਾਲਾ

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਵੀਡੀਓ ਕਾਨਫਰੰਸ ਜ਼ਰੀਏ ਨਿਊ ਡਿਵੈਲਪਮੈਂਟ ਬੈਂਕ ਦੇ ਬੋਰਡ ਆਵ੍ ਗਵਰਨਰਸ ਦੀ ਵਿਸ਼ੇਸ਼ ਬੈਠਕ ਵਿੱਚ ਹਿੱਸਾ ਲਿਆ

Posted On: 27 MAY 2020 5:55PM by PIB Chandigarh

 

 

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿਖੇ ਵੀਡੀਓ ਕਾਨਫਰੰਸ ਜ਼ਰੀਏ ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ) ਦੇ ਬੋਰਡ ਆਵ੍ ਗਵਰਨਰਸ ਦੀ ਵਿਸ਼ੇਸ਼ ਬੈਠਕ ਵਿੱਚ ਹਿੱਸਾ ਲਿਆ। 

 

ਅੱਜ ਦੀ ਬੈਠਕ ਦੇ ਏਜੰਡੇ ਵਿੱਚ ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ) ਦੇ ਅਗਲੇ ਪ੍ਰਧਾਨ ਦੀ ਚੋਣ, ਉਪ ਪ੍ਰਧਾਨ ਅਤੇ ਮੁੱਖ ਜੋਖ਼ਮ ਅਧਿਕਾਰੀ (ਸੀਆਰਓ) ਦੀ ਨਿਯੁਕਤੀ ਤੇ ਮੈਂਬਰਸ਼ਿਪ ਦਾ ਵਿਸਤਾਰ ਕਰਨਾ ਜਿਹੇ ਕਾਰਜ ਸ਼ਾਮਲ ਸਨ 

 

ਆਪਣੀ ਉਦਘਾਟਨੀ  ਟਿੱਪਣੀ ਵਿੱਚ, ਵਿੱਤ ਮੰਤਰੀ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ)  ਦੁਆਰਾ ਦਿੱਤੇ ਗਏ ਫ਼ੰਡ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਜਿਸ ਦਾ ਭਾਰਤ ਸਮੇਤ ਮੈਂਬਰ ਦੇਸ਼ਾਂ ਦੇ ਵਿਕਾਸ ਏਜੰਡੇ ਤੇ ਸਕਾਰਾਤਮਕ ਪ੍ਰਭਾਵ ਪਿਆ। ਥੋੜ੍ਹੇ ਸਮੇਂ ਵਿੱਚ ਹੀ ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ)  ਨੇ ਮੈਂਬਰ ਦੇਸ਼ਾਂ ਦੇ 16.6 ਬਿਲੀਅਨ ਡਾਲਰ ਦੇ 55 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ, ਜੋ ਇੱਕ ਸ਼ਾਨਦਾਰ ਉਪਲੱਬਧੀ ਹੈ।  ਸ਼੍ਰੀਮਤੀ ਸੀਤਾਰਮਣ ਨੇ ਬੈਂਕ ਦੁਆਰਾ ਆਪਣੇ ਲਈ ਪੂਰੀ ਕਾਮਯਾਬੀ ਨਾਲ ਬਣਾਈ ਗਈ ਵਿਸ਼ੇਸ਼ ਥਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਬਹੁਪੱਖੀ ਵਿਕਾਸ ਬੈਂਕਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਮਾਣ ਨਾਲ ਖੜ੍ਹਾ ਹੈ।

 

ਵਿੱਤ ਮੰਤਰੀ ਨੇ ਸਾਲ 2014 ਵਿੱਚ ਬ੍ਰਿਕਸ ਦੇ ਨੇਤਾਵਾਂ ਦੁਆਰਾ ਦਰਸਾਏ ਗਏ ਵਿਜ਼ਨ ਨੂੰ ਬਹੁਤ ਛੇਤੀ ਮੂਰਤ ਰੂਪ ਦੇਣ ਵਿੱਚ ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ)  ਦੇ ਪ੍ਰਧਾਨ ਦੇ ਅਹੁਦੇ ਤੋਂ ਰੁਖ਼ਸਤ ਹੋ ਰਹੇ ਸ਼੍ਰੀ ਕੇ ਵੀ ਕਾਮਥ ਦੀ ਉਤਕ੍ਰਿਸ਼ਟ ਅਗਵਾਈ ਪ੍ਰਦਾਨ ਕਰਨ ਲਈ ਸ਼ਲਾਘਾ ਕੀਤੀਕੋਵਿਡ -19 ਦਾ ਤੇਜ਼ ਜਵਾਬ ਕੋਵਿਡ -19  ਐਮਰਜੈਂਸੀ ਪ੍ਰੋਗਰਾਮ ਲੋਨ ਪ੍ਰੋਡਕਟ ਲਾਂਚ ਕਰ ਕੇ ਦਿੱਤਾ, ਜੋ ਉਨ੍ਹਾਂ ਦੇ ਯੋਗਦਾਨਾਂ ਵਿੱਚੋਂ ਇੱਕ ਅਹਿਮ ਯੋਗਦਾਨ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ। 

 

ਵਿੱਤ ਮੰਤਰੀ ਨੇ ਬੈਂਕ ਦੇ ਨਵੇਂ ਚੁਣੇ ਗਏ ਬ੍ਰਾਜ਼ੀਲ ਤੋਂ ਪ੍ਰਧਾਨ ਸ਼੍ਰੀ ਮਾਰਕੋਸ ਟ੍ਰਾਇਜੋ ਅਤੇ ਭਾਰਤ ਤੋਂ ਨਵੇਂ ਨਿਯੁਕਤ ਕੀਤੇ ਗਏ ਉਪ ਪ੍ਰਧਾਨ ਤੇ ਸੀਆਰਓ ਸ਼੍ਰੀ ਅਨਿਲ ਕਿਸ਼ੋਰ ਨੂੰ ਵਧਾਈ ਦਿੱਤੀ। ਉਨ੍ਹਾਂ ਨੂੰ ਵਧਾਈ ਦਿੰਦਿਆਂ, ਸ਼੍ਰੀਮਤੀ ਸੀਤਾਰਮਣ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਨੂੰ ਨਵੀਂ ਲੀਡਰਸ਼ਿਪ ਤੋਂ ਵਧੇਰੇ ਉਮੀਦਾਂ ਹਨ ਕਿ ਉਹ ਐਨ ਡੀ  ਬੀ ਦੀ ਰਫ਼ਤਾਰ ਨੂੰ ਜਾਰੀ ਰੱਖੇਗੀ ਅਤੇ ਇਸ ਦੇ ਮੈਂਬਰਾਂ ਦੀ ਕਾਰਗੁਜ਼ਾਰੀ, ਪਾਰਦਰਸ਼ਤਾ ਅਤੇ ਅੰਤਰਰਾਸ਼ਟਰੀ ਭਰੋਸੇਯੋਗਤਾ ਨਾਲ ਇਸ ਨੂੰ ਅਗਲੇ ਪੱਧਰ ਤਕ ਲੈ ਜਾਵੇਗੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ)  ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇਗਾ।  ਉਨ੍ਹਾਂ ਸੁਝਾਅ ਦਿੱਤਾ ਕਿ ਬ੍ਰਿਕਸ ਦੀਆਂ ਕਦਰਾਂ-ਕੀਮਤਾਂ ਦੀ ਸੁਰੱਖਿਆ  ਅਤੇ ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ)  ਨੂੰ ਇੱਕ ਵਿਸ਼ਵਵਿਆਪੀ ਵਿਕਾਸ ਸੰਸਥਾ ਵਜੋਂ ਵਿਕਸਿਤ ਕਰਨ ਸਬੰਧੀ ਦੇ ਦੂਹਰੇ ਉਦੇਸ਼ ਨੂੰ ਹਾਸਲ ਕਰਨ ਤੇ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

 

****

 

ਆਰਐੱਮ/ਕੇਐੱਮਐੱਨ



(Release ID: 1627327) Visitor Counter : 246