ਰਸਾਇਣ ਤੇ ਖਾਦ ਮੰਤਰਾਲਾ

ਕੋਵਿਡ - 19 ਨਾਲ ਨਜਿੱਠਣ ਲਈ ਸੀਆਈਪੀਈਟੀ ਸਿਹਤ ਦੇਖਭਾਲ਼ ਦੇ ਖੇਤਰ ਵਿੱਚ ਨਿਰਮਾਣ ‘ਤੇ ਖੋਜ ਤੇ ਵਿਕਾਸ ਅਤੇ ਡਬਲਿਊਐੱਚਓ/ਆਈਐੱਸਓ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀਪੀਈ ਅਤੇ ਹੋਰ ਜ਼ਰੂਰੀ ਉਤਪਾਦਾਂ ਨੂੰ ਪ੍ਰਮਾਣਿਤ ਕਰਨ ਦਾ ਕੰਮ ਸ਼ੁਰੂ ਕਰੇਗਾ

ਸੀਆਈਪੀਈਟੀ ਦੇ ਮੂਰਥਲ, ਜੈਪੁਰ, ਮਦੁਰੈ ਅਤੇ ਲਖਨਊ ਕੇਂਦਰਾਂ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸੁਰੱਖਿਆਤਮਕ ਉਪਕਰਣ ਦੇ ਰੂਪ ਵਿੱਚ ਫੇਸ ਸ਼ੀਲਡ ਵਿਕਸਿਤ ਕੀਤੀ ਹੈ

Posted On: 27 MAY 2020 1:37PM by PIB Chandigarh

ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਤਹਿਤ ਇੱਕ ਪ੍ਰਮੁੱਖ ਰਾਸ਼ਟਰੀ ਸੰਸਥਾਨ ਕੇਂਦਰੀ ਪਲਾਸਟਿਕ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਸੰਸਥਾਨ (ਸੀਆਈਪੀਈਟੀ) ਕੋਵਿਡ - 19 ਮਹਾਮਾਰੀ ਨਾਲ ਨਜਿੱਠਣ ਲਈ ਸਿਹਤ ਦੇਖਭਾਲ਼ ਖੇਤਰ ਵਿੱਚ ਨਿਰਮਾਣ ਤੇ ਖੋਜ ਤੇ ਵਿਕਾਸ  (ਆਰਐਂਡਡੀ)  ਅਤੇ ਡਬਲਿਊਐੱਚਓ/ਆਈਐੱਸਓ  ਦੇ ਦਿਸ਼ਾ - ਨਿਰਦੇਸ਼ਾਂ ਅਨੁਸਾਰ ਪੀਪੀਈ ਅਤੇ ਹੋਰ ਜ਼ਰੂਰੀ ਉਤਪਾਦਾਂ ਨੂੰ ਪ੍ਰਮਾਣਿਤ ਕਰਨ ਦਾ ਕੰਮ ਸ਼ੁਰੂ ਕਰੇਗਾ। 

 

ਸੀਆਈਪੀਈਟੀ ਨੇ ਦੱਸਿਆ ਹੈ ਕਿ ਕੈਬਨਿਟ ਸਕੱਤਰੇਤ ਦੀ ਤਰਫੋਂ ਮਿਲੇ ਨਿਰਦੇਸ਼ਾਂ ਅਨੁਸਾਰ ਸੀਆਈਪੀਈਟੀ ਨੂੰ ਸਿਹਤ ਦੇਖਭਾਲ਼ ਖੇਤਰ ਵਿੱਚ ਖੋਜ ਤੇ ਵਿਕਾਸ ਦਾ ਕੰਮ ਸ਼ੁਰੂ ਕਰਨ ਦੀ ਸਲਾਹ ਦਿੱਤੀ ਗਈ ਹੈ। ਭੁਵਨੇਸ਼ਵਰ ਚੇਨਈ ਅਤੇ ਲਖਨਊ ਦੇ ਤਿੰਨ ਸੀਆਈਪੀਈਟੀ : ਪਲਾਸਟਿਕ ਟੈਕਨੋਲੋਜੀ ਸੰਸਥਾਨ ਕੇਂਦਰਾਂ ਤੇ ਟੈਸਟਿੰਗ ਅਤੇ ਕੈਲੀਬ੍ਰੇਸ਼ਨ ਲੈਬਾਰਟਰੀਜ਼ ਲਈ ਰਾਸ਼ਟਰੀ ਪ੍ਰਵਾਨਗੀ ਬੋਰਡ (ਐੱਨਏਬੀਐੱਲ) ਵਿੱਚ ਪੀਪੀਈ ਅਤੇ ਸਹਾਇਕ ਉਪਕਰਣਾਂ ਦੀਆਂ ਡਬਲਿਊਐੱਚਓ/ਆਈਐੱਸਓ ਦੇ ਦਿਸ਼ਾ - ਨਿਰਦੇਸ਼ਾਂ ਅਨੁਸਾਰ ਟੈਸਟਿੰਗ ਸੁਵਿਧਾਵਾਂ ਜਲਦੀ ਹੀ ਤਿਆਰ ਕਰ ਦਿੱਤੀਆਂ ਜਾਣਗੀਆਂ

 

ਸੀਆਈਪੀਈਟੀ :  ਕੌਸ਼ਲ ਅਤੇ ਟੈਕਨੋਲੋਜੀ ਮਦਦ ਕੇਂਦਰ  (ਸੀਐੱਸਟੀਐੱਸ)ਮੂਰਥਲ ਨੇ ਕੋਰੋਨਾ ਵਾਇਰਸ ਦੇ ਖ਼ਿਲਾਫ਼ ਲੜਾਈ ਵਿੱਚ ਇੱਕ ਸੁਰੱਖਿਆਤਮਕ ਉਪਕਰਣ ਦੇ ਰੂਪ ਵਿੱਚ ਵਿੱਚ ਸਿਹਤ ਕਰਮੀਆਂਕਿਸਾਨਾਂ, ਮਜ਼ਦੂਰਾਂਪੁਲਿਸ ਕਰਮੀਆਂ ਆਦਿ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਫੇਸ ਸ਼ੀਲਡ ਵਿਕਸਿਤ ਕੀਤੀ ਹੈ।

 

 

ਸੀਆਈਪੀਈਟੀ:  ਸੀਐੱਸਟੀਐੱਸਜੈਪੁਰਸੀਆਈਪੀਈਟੀ :  ਆਈਪੀਟੀਲਖਨਊ ਅਤੇ ਸੀਆਈਪੀਈਟੀ :  ਸੀਐੱਸਟੀਐੱਸ ਮਦੁਰੈ ਨੇ ਫੇਸ ਸ਼ੀਲਡਾਂ ਵਿਕਸਿਤ ਕੀਤੀਆਂ ਸਨ ਅਤੇ ਇਸ ਨਾਲ ਕਿਸਾਨਾਂ ਦਾ ਖੇਤੀ ਦਾ ਕੰਮ ਪ੍ਰਗਤੀ ਉੱਤੇ ਹੈ।

 

http://pibcms.nic.in/WriteReadData/userfiles/image/cfp1D1GV.jpg

http://pibcms.nic.in/WriteReadData/userfiles/image/cfp2FK1R.jpg

 

ਸੀਆਈਪੀਈਟੀ ਨੇ ਜ਼ਰੂਰੀ ਸੇਵਾ ਨੂੰ ਜਾਰੀ ਰੱਖਣ ਵਿੱਚ ਮਦਦ ਕਰਨ ਲਈ ਪ੍ਰਸ਼ਾਸਨਿਕ ਮੰਤਰਾਲੇ ਦੇ ਨਿਰਦੇਸ਼ ਉੱਤੇ ਅਨਾਜ ਪੈਕੇਜਿੰਗ ਦੀ ਜਾਂਚ ਲਈ ਆਪਣੀ ਸਮਰੱਥਾ ਵਿੱਚ ਵਿਸਤਾਰ ਕੀਤਾ ਸੀ।

 

 

ਰੁਕਾਵਟਾਂ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਕਦਮ  ਉਠਾਉਣ ਲਈ 9 ਮੈਂਬਰੀ ਕੋਰ-ਟੀਮ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਅਨੁਸਾਰ ਔਨਲਾਈਨ ਟ੍ਰੇਨਿੰਗ ਪ੍ਰੋਗਰਾਮ ਅਤੇ ਟੈਕਨੋਲੋਜੀ ਮਦਦ ਲਈ ਉਦਯੋਗਾਂ ਲਈ ਡੋਰ ਸਰਵਿਸਜ਼ ਸ਼ੁਰੂ ਕਰਨਾ ਪ੍ਰਸਤਾਵਿਤ ਹੈ।  ਇਸੇ ਤਰ੍ਹਾਂ ਸੀਆਈਪੀਈਟੀ ਨੇ ਤਿੰਨ ਸ਼ਿਫਟਾਂ ਵਿੱਚ ਇੱਕ - ਦੂਜੇ ਤੋਂ ਦੂਰੀ ਬਣਾਈ ਰੱਖਦੇ ਹੋਏ ਨਿਊਨਤਮ ਮੈਨਪਾਵਰ ਨਾਲ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ ਹੈ।

 

 

ਕੋਵਿਡ - 19 ਮਹਾਮਾਰੀ  ਦੇ ਸੰਕਟ ਦੀ ਸਥਿਤੀ ਵਿੱਚ ਮਦਦ ਕਰਨ ਲਈ ਸੀਆਈਪੀਈਟੀ ਨੇ ਪੀਐੱਮ ਕੇਅਰਸ ਫੰਡ ਅਤੇ ਸਥਾਨਕ ਸੰਸਥਾਵਾਂ/ਨਗਰ ਨਿਗਮਾਂ/ਰਾਜ  ਸਰਕਾਰ ਅਥਾਰਿਟੀਆਂ ਨੂੰ ਵੀ ਆਰਥਿਕ ਮਦਦ ਕਰਕੇ ਭਾਈਚਾਰਕ ਭਲਾਈ ਪ੍ਰੋਗਰਾਮ ਸ਼ੁਰੂ ਕੀਤਾ ਹੈਸੀਆਈਪੀਈਟੀ  ਦੇ ਸਾਰੇ ਕਰਮਚਾਰੀਆਂ ਨੇ ਮਿਲ ਕੇ 1 ਦਿਨ ਦੀ ਤਨਖ਼ਾਹ ਕੁੱਲ 18.25 ਲੱਖ ਰੁਪਏ ਪੀਐੱਮ ਕੇਅਰਸ ਫੰਡ ਵਿੱਚ ਦਿੱਤੇ ਹਨ ।

 

 

ਕੋਰੋਨਾਵਾਇਰਸ (ਕੋਵਿਡ 19)  ਦੇ ਫੈਲਾਅ  ਦੇ ਚਲਦੇ ਭਾਰਤ ਸਰਕਾਰ ਦੁਆਰਾ ਲਾਗੂ ਲੌਕਡਾਊਨ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਪੀੜਿਤਾਂ ਅਤੇ ਪ੍ਰਵਾਸੀ ਮਜ਼ਦੂਰਾਂ ਦਾ ਦੁਖ ਘੱਟ ਕਰਨ ਲਈ ਸੀਆਈਪੀਈਟੀ ਨੇ ਸਮਰੱਥ ਅਧਿਕਾਰੀਆਂ ਦੀ ਆਗਿਆ ਨਾਲ ਕਈ ਸਥਾਨਕ ਸੰਸਥਾਵਾਂ/ਨਗਰ ਨਿਗਮਾਂ/ ਰਾਜ ਅਥਾਰਿਟੀਆਂ ਨੂੰ ਹੁਣ ਤੱਕ ਕੁੱਲ 85.50 ਲੱਖ ਰੁਪਏ ਦਾ  ਯੋਗਦਾਨ ਦਿੱਤਾ ਹੈ।

 

         

*******

 

ਆਰਸੀਜੇ/ਆਰਕੇਐੱਮ



(Release ID: 1627237) Visitor Counter : 242