ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

ਸਿਹਤਯਾਬੀ ਦਰ ਹੋਰ ਸੁਧਰ ਕੇ 42.4% ਹੋਈ

ਕੱਲ੍ਹ 1,16,041 ਸੈਂਪਲ ਟੈਸਟ ਕੀਤੇ ਗਏ

Posted On: 27 MAY 2020 5:03PM by PIB Chandigarh

ਭਾਰਤ ਸਰਕਾਰ ਦੇਸ਼ ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੀ ਦਰਜਾਬੰਦ ਕਾਰਵਾਈ ਨੀਤੀ ਦੇ ਹਿੱਸੇ ਵਜੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

 

ਲੌਕਡਾਊਨ ਦੇ ਬਹੁਤ ਸਾਰੇ ਫ਼ਾਇਦੇ ਹੋਏ ਹਨ ਤੇ ਉਨ੍ਹਾਂ ਚੋਂ ਮੁੱਖ ਫ਼ਾਇਦਾ ਇਹ ਹੋਇਆ ਹੈ ਕਿ ਇਸ ਨਾਲ ਰੋਗ ਦੇ ਫੈਲਣ ਦੀ ਰਫ਼ਤਾਰ ਘਟੀ ਹੈ। ਅੰਕੜਾ ਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਵੱਲੋਂ ਲਾਏ ਅਨੁਮਾਨਾਂ ਅਨੁਸਾਰ, ਬਹੁਤ ਸਾਰੀਆਂ ਮੌਤਾਂ ਤੇ ਕੇਸ ਟਲ ਗਏ ਹਨ। ਇਸ ਦੇ ਨਾਲ ਹੀ ਲੌਕਡਾਊਨ ਦੇ ਸਮੇਂ ਦੌਰਾਨ ਕੋਵਿਡ–19 ਨਾਲ ਸਬੰਧਿਤ ਖਾਸ ਸਿਹਤ ਬੁਨਿਆਦੀ ਢਾਂਚੇ ਦਾ ਵਿਕਾਸ ਹੋਇਆ; ਔਨਲਾਈਨ ਟ੍ਰੇਨਿੰਗ ਮੌਡਿਊਲਸ ਤੇ ਵੈਬੀਨਾਰਾਂ ਰਾਹੀਂ ਮਾਨਵ ਸੰਸਾਧਨਾਂ ਦੀ ਸਮਰੱਥਾ ਦਾ ਵਿਕਾਸ ਹੋਇਆ; ਟੈਸਟਿੰਗ ਸਮਰੱਥਾ ਵਧੀ; ਸਪਲਾਈ, ਉਪਕਰਣ, ਆਕਸੀਜਨ ਵਿੱਚ ਵਾਧਾ ਹੋਇਆ; ਵਾਜਬ ਦਿਸ਼ਾਨਿਰਦੇਸ਼ ਜਾਰੀ ਕੀਤੇ ਗਏ, ਮਾਪਦੰਡ ਤਿਆਰ ਕੀਤੇ ਗਏ, ਉਨ੍ਹਾਂ ਦਾ ਪ੍ਰਚਾਰ ਤੇ ਪਸਾਰ ਕੀਤਾ ਗਿਆ, ਉਨ੍ਹਾਂ ਨੂੰ ਅਪਣਾਇਆ ਗਿਆ, ਉਨ੍ਹਾਂ ਦਾ ਅਭਿਆਸ ਕੀਤਾ ਗਿਆ; ਡਾਇਓਗਨੌਸਟਿਕਸ, ਦਵਾ ਪਰੀਖਣਾਂ, ਵੈਕਸੀਨ ਖੋਜ ਦਾ ਵਿਕਾਸ ਹੋਇਆ; ਮਰੀਜ਼ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਭਾਲ, ਘਰੋਂਘਰੀਂ ਜਾ ਕੇ ਸਰਵੇਖਣ ਤੇ ਆਰੋਗਯਸੇਤੂ ਐਪ ਜਿਹੇ ਟੂਲਸ ਤੇ ਤਕਨੀਕੀ ਪੱਖੋਂ ਸੁਰੱਖਿਆ ਚੌਕਸੀ ਦੇ ਸਿਸਟਮ ਮਜ਼ਬੂਤ ਕੀਤੇ ਗਏ।

 

ਲੌਕਡਾਊਨ ਦੌਰਾਨ ਕੋਵਿਡ–19 ਦੇ ਪ੍ਰਬੰਧ ਲਈ ਲੋੜੀਂਦਾ ਸਿਹਤ ਬੁਨਿਆਦੀ ਢਾਂਚਾ ਵਧਾਇਆ ਗਿਆ। ਅੱਜ 27 ਮਈ, 2020 ਤੱਕ 1,58,747 ਆਈਸੋਲੇਸ਼ਨ ਬਿਸਤਰਿਆਂ, 20,335 ਆਈਸੀਯੂ ਬਿਸਤਰਿਆਂ ਅਤੇ 69,076 ਆਕਸੀਜਨ ਦੀ ਸੁਵਿਧਾ ਵਾਲੇ ਬਿਸਤਰਿਆਂ ਦੀ ਸੁਵਿਧਾ ਨਾਲ ਲੈਸ 930 ਸਮਰਪਿਤ ਕੋਵਿਡ ਹਸਪਤਾਲ ਉਪਲਬਧ ਹਨ। ੲਸ ਦੇ ਨਾਲ 1,32,593 ਆਈਸੋਲੇਸ਼ਨ ਬਿਸਤਰਿਆਂ; 10903 ਆਈਸੀਯੂ ਬਿਸਤਰਿਆਂ ਤੇ 45,562 ਆਕਸੀਜਨ ਦੀ ਸੁਵਿਧਾ ਵਾਲੇ ਬਿਸਤਰਿਆਂ ਨਾਲ ਲੈਸ 2,362 ਕੋਵਿਡ ਹੈਲਥ ਸੈਂਟਰ ਚਾਲੂ ਕੀਤੇ ਗਏ ਹਨ। ਕੋਵਿਡ–19 ਦਾ ਟਾਕਰਾ ਕਰਨ ਲਈ ਹੁਣ ਦੇਸ਼ ਵਿੱਚ ਹੁਣ 6,52,830 ਬਿਸਤਰਿਆਂ ਵਾਲੇ 10,341 ਕੁਆਰੰਟੀਨ ਸੈਂਟਰ ਅਤੇ 7,195 ਕੋਵਿਡ ਕੇਅਰ ਸੈਂਟਰ ਉਪਲਬਧ ਹਨ। ਕੇਂਦਰ ਨੇ 1.58 ਲੱਖ ਐੱਨ–95 ਮਾਸਕ ਤੇ 89.84 ਲੱਖ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟਸ (ਪੀਪੀਈਜ਼ – PPEs) ਵੀ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ / ਕੇਂਦਰੀ ਸੰਸਥਾਨਾਂ ਨੂੰ ਮੁਹੱਈਆ ਕਰਵਾਏ ਗਏ ਹਨ। ਦੇਸ਼ ਵਿੱਚ 435 ਸਰਕਾਰੀ ਲੈਬਾਰੇਟਰੀਜ਼ ਤੇ 189 ਪ੍ਰਾਈਵੇਟ ਲੈਬਾਰੇਟਰੀਜ਼ (ਕੁੱਲ 624 ਲੈਬਜ਼) ਰਾਹੀਂ ਟੈਸਟਿੰਗ ਸਮਰੱਥਾ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਤੱਕ ਕੋਵਿਡ–19 ਲਈ 32,42,160 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ; ਜਦ ਕਿ ਕੱਲ੍ਹ 1,16,041 ਸੈਂਪਲ ਟੈਸਟ ਕੀਤੇ ਗਏ ਸਨ।

 

ਦੇਸ਼ ਵਿੱਚ ਹੁਣ ਤੱਕ ਕੁੱਲ 1,51,767 ਕੇਸ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 64,426 ਵਿਅਕਤੀ ਠੀਕ ਹੋ ਚੁੱਕੇ ਹਨ ਅਤੇ ਸਿਹਤਯਾਬੀ ਦੀ ਦਰ ਹੁਣ ਸੁਧਰ ਕੇ 42.4% ’ਤੇ ਆ ਗਈ ਹੈ। ਮੌਤ ਦਰ 2.86% ਹੈ, ਜਦ ਕਿ ਵਿਸ਼ਵ ਦੀ ਇਹ ਔਸਤ 6.35% ਹੈ।

 

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ–19 ਦੀ ਮਹਾਮਾਰੀ ਦੌਰਾਨ ਤੇ ਉਸ ਤੋਂ ਬਾਅਦ ਦੀਆਂ ਪ੍ਰਜਣਨ, ਜ਼ੱਚਾ, ਨਵਜਨਮੇ ਬਾਲ, ਬੱਚੇ, ਕਿਸ਼ੋਰਾਂ ਦੀ ਸਿਹਤ + ਪੌਸ਼ਟਿਕ ਭੋਜਨ (ਆਰਐੱਮਐੱਨਸੀਏਐੱਚ+ਐੱਨ – RMNCAH+N) ਸੇਵਾਵਾਂ ਲਈ ਇੱਕ ਮਾਰਗਦਰਸ਼ਨ ਨੋਟ ਜਾਰੀ ਕੀਤਾ ਹੈ। ਉਨ੍ਹਾਂ ਵੇਰਵਿਆਂ ਤੱਕ ਇੱਥੇ ਪਹੁੰਚ ਕੀਤੀ ਜਾ ਸਕਦੀ ਹੈ:

 

https://www.mohfw.gov.in/pdf/GuidanceNoteonProvisionofessentialRMNCAHNServices24052020.pdf

 

ਮੰਤਰਾਲੇ ਨੇ ਅੱਖਾਂ ਦੀ ਸੁਰੱਖਿਆ ਐਨਕਾਂ ਦੇ ਰੀਪ੍ਰੋਸੈੱਸਿੰਗ ਅਤੇ ਰੀਯੂਜ਼ ਲਈ ਵੀ ਸਲਾਹ ਜਾਰੀ ਕੀਤੀ ਹੈ। ਉਸ ਦੇ ਵੇਰਵਿਆਂ ਤੱਕ ਇੱਥੇ ਪਹੁੰਚ ਕੀਤੀ ਜਾ ਸਕਦੀ ਹੈ:

https://www.mohfw.gov.in/pdf/Advisoryonreprocessingandreuseofeyeprotectiongoggles.pdf

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

 

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

****

 

ਐੱਮਵੀ/ਐੱਸਜੀ


(Release ID: 1627236) Visitor Counter : 286