ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ – 19 ਦੇ ਪ੍ਰਭਾਵ ਨੂੰ ਘੱਟ ਕਰਨ ਦੇ ਉਪਾਵਾਂ ਬਾਰੇ ਆਸਟ੍ਰੇਲੀਆ ਦੀ ਰੱਖਿਆ ਮੰਤਰੀ ਨਾਲ ਫੋਨ ‘ਤੇ ਗੱਲਬਾਤ ਕੀਤੀ

Posted On: 26 MAY 2020 3:28PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਆਸਟ੍ਰੇਲੀਆ ਦੀ ਰੱਖਿਆ ਮੰਤਰੀ, ਸੁਸ਼੍ਰੀ ਲਿੰਡਾ ਰੇਨੌਲਡਸ (Ms Linda Reynolds) ਨਾਲ ਟੈਲੀਫੋਨ ਤੇ ਗੱਲਬਾਤ ਕੀਤੀ।

 

ਦੋਹਾਂ ਰੱਖਿਆ ਮੰਤਰੀਆਂ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਆਪਣੇ ਵੱਲੋਂ ਕੀਤੇ ਗਏ ਪ੍ਰਯਤਨਾਂ ਤੇ ਚਰਚਾ ਕੀਤੀ। ਸ਼੍ਰੀ ਰਾਜਨਾਥ ਸਿੰਘ ਨੇ ਸੁਸ਼੍ਰੀ ਲਿੰਡਾ ਰੇਨੌਲਡਸ  ਨੂੰ ਕੋਵਿਡ-19 ਨਾਲ ਨਜਿੱਠਣ ਦੇ ਅੰਤਰਰਾਸ਼ਟਰੀ ਯਤਨਾਂ ਵਿੱਚ ਭਾਰਤ ਦੇ ਯੋਗਦਾਨ ਦੀ ਜਾਣਕਾਰੀ ਦਿੱਤੀ ਅਤੇ ਮਹਾਮਾਰੀ ਦੇ ਖ਼ਿਲਾਫ਼ ਆਲਮੀ ਲੜਾਈ ਵਿੱਚ ਆਪਸੀ ਸਹਿਯੋਗ ਦੇ ਖੇਤਰਾਂ ਤੇ ਚਰਚਾ ਕੀਤੀ।  ਦੋਹਾਂ ਨੇਤਾਵਾਂ ਨੇ ਇਸ ਗੱਲ ਤੇ ਵੀ ਸਹਿਮਤੀ ਜਤਾਈ ਕਿ ਭਾਰਤ - ਆਸਟ੍ਰੇਲੀਆ ਰਣਨੀਤਕ ਸਾਂਝੇਦਾਰੀ ਦੋਹਾਂ ਦੇਸ਼ਾਂ ਨੂੰ ਕੋਵਿਡ - 19 ਨਾਲ ਸਬੰਧਿਤ ਚੁਣੌਤੀਆਂ ਨਾਲ ਨਜਿੱਠਣ ਲਈ ਹੋਰ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਇੱਕ ਚੰਗਾ ਅਧਾਰ ਪ੍ਰਦਾਨ ਕਰਦੀ ਹੈ।

 

ਦੋਹਾਂ ਮੰਤਰੀਆਂ ਨੇ ਭਾਰਤ ਆਸਟ੍ਰੇਲੀਆ ਰਣਨੀਤਕ ਸਾਂਝੇਦਾਰੀ ਦੀ ਰੂਪ-ਰੇਖਾ ਦੇ ਤਹਿਤ ਦੁਵੱਲੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਦੀ ਪਹਿਲ ਨੂੰ ਅੱਗੇ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਵੀ ਪ੍ਰਗਟ ਕੀਤੀ।                         

 ***

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1627018) Visitor Counter : 232