ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਈਦ ਉਲ ਫਿਤਰ ਦੀ ਪੂਰਵ ਸੰਧਿਆ ’ਤੇ ਵਧਾਈਆਂ ਦਿੱਤੀਆਂ

Posted On: 24 MAY 2020 5:42PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਈਦ ਉਲ ਫਿਤਰ  ਦੀ ਪੂਰਵ ਸੰਧਿਆ ਤੇ ਦੇਸ਼ ਦੇ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ ਹਨ।

 

ਰਾਸ਼ਟਰਪਤੀ ਨੇ ਆਪਣੇ ਸੰਦੇਸ਼ ਵਿੱਚ ਕਿਹਾ, “ਦੇਸ਼ ਦੇ ਅਤੇ ਵਿਦੇਸ਼ਾਂ ਵਿੱਚ ਵਸੇ ਸਾਰੇ ਭਾਰਤੀ ਨਾਗਰਿਕਾਂ ਨੂੰ ਈਦ ਉਲ ਫਿਤਰ ਤਿਉਹਾਰ, ਜੋ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਦੌਰਾਨ ਪ੍ਰਾਰਥਨਾਵਾਂ ਅਤੇ ਉਪਵਾਸ ਦੇ ਬਾਅਦ ਆਉਂਦਾ ਹੈ, ਦੀਆਂ ਸ਼ੁਭਕਾਮਨਾਵਾਂ ਅਤੇ ਵਧਾਈਆਂ। ਇਹ ਤਿਉਹਾਰ ਪ੍ਰੇਮ, ਸ਼ਾਂਤੀ, ਭਾਈਚਾਰਾ ਅਤੇ ਸਦਭਾਵ ਦਾ ਪ੍ਰਗਟਾਅ ਹੈ। ਇਸ ਅਵਸਰ ਤੇ, ਅਸੀਂ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਨਾਲ ਸਾਂਝ ਪਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੇ ਆਪਣੇ ਵਿਸ਼ਵਾਸ ਦੀ ਫਿਰ ਤੋਂ ਪੁਸ਼ਟੀ ਕਰਦੇ ਹਾਂ।

 

ਆਓ, ਅਜਿਹੇ ਸਮੇਂ ਵਿੱਚ ਜਦੋਂ ਅਸੀਂ ਕੋਵਿਡ-19 ਵਾਇਰਸ ਦੁਆਰਾ ਪੈਦਾ ਬੇਮਿਸਾਲ ਸੰਕਟ ਦਾ ਸਾਹਮਣਾ ਕਰ ਰਹੇ ਹਾਂ, ਦੇਣ ਦੀ ਭਾਵਨਾ (ਜ਼ਕਾਤ) ਨੂੰ ਹੋਰ ਜੋਸ਼ ਨਾਲ ਅੱਗੇ ਵਧਾਈਏ। ਆਓ ਅਸੀਂ ਸੁਰੱਖਿਅਤ ਰਹਿਣ ਅਤੇ ਇਸ ਚੁਣੌਤੀ ਤੋਂ ਉਬਰਨ ਲਈ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਅਤੇ ਹੋਰ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਨ ਦਾ ਵੀ ਸੰਕਲਪ ਕਰੀਏ।

 

ਕਾਮਨਾ ਕਰਦਾ ਹਾਂ ਕਿ ਇਹ ਈਦ ਉਲ ਫਿਤਰ  ਵਿਸ਼ਵ ਵਿੱਚ ਦਇਆ, ਦਾਨ ਅਤੇ ਉਮੀਦ ਦੀਆਂ ਯੂਨੀਵਰਸਲ ਕਦਰਾਂ-ਕੀਮਤਾਂ ਦੀ ਸ਼ੁਰੂਆਤ ਕਰੇ।

 

ਰਾਸ਼ਟਰਪਤੀ ਦਾ ਸੰਦੇਸ਼ ਹਿੰਦੀ ਵਿੱਚ ਦੇਖਣ ਲਈ ਇੱਥੇ ਕਲਿੱਕ ਕਰੋ

 

Click here to access President's Message in Hindi

 

*****

 

ਵੀਆਰਆਰਕੇ/ਕੇਪੀ



(Release ID: 1626658) Visitor Counter : 206