ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

Posted On: 24 MAY 2020 4:46PM by PIB Chandigarh

ਭਾਰਤ ਸਰਕਾਰ ਦੇਸ਼ ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੀ ਦਰਜਾਬੰਦ ਕਾਰਵਾਈ ਨੀਤੀ ਦੇ ਹਿੱਸੇ ਵਜੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਦਿੱਲੀ ਦੇ ਚੌਧਰੀ ਬ੍ਰਹਮ ਪ੍ਰਕਾਸ਼ ਆਯੁਰਵੇਦ ਚਰਕ ਸੰਸਥਾਨ ਦਾ ਦੌਰਾ ਕੀਤਾ, ਜੋ ਕੋਵਿਡ–19 ਕੇਸਾਂ ਨਾਲ ਨਿਪਟਣ ਲਈ ਤਿਆਰੀਆਂ ਦੀ ਨਿਗਰਾਨੀ ਹਿਤ ਸਮਰਪਿਤ ਕੋਵਿਡ ਸਿਹਤ ਕੇਂਦਰ’ (ਡੀਸੀਐੱਚਸੀ – DCHC – ਡੈਡਕੇਟਡ ਕੋਵਿਡ ਹੈਲਥ ਸੈਂਟਰ) ਵਜੋਂ ਕੰਮ ਕਰ ਰਿਹਾ ਹੈ। ਉਹ ਕਈ ਸੁਵਿਧਾਵਾਂ ਅਤੇ ਵਾਰਡਾਂ ਚ ਗਏ ਅਤੇ ਕੋਵਿਡ–19 ਮਰੀਜ਼ਾਂ ਨੂੰ ਆਯੁਸ਼ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਇੱਕ ਸਮੂਹਿਕ ਪਹੁੰਚ ਰਾਹੀਂ ਮੁਹੱਈਆ ਕੀਤੇ ਜਾ ਰਹੇ ਇਲਾਜ ਨੂੰ ਖੁਦ ਸਿੱਧਾ ਦੇਖਿਆ।

 

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਸਮਰਪਿਤ ਕੋਵਿਡ ਸਿਹਤ ਕੇਂਦਰਉਹ ਹਸਪਤਾਲ ਹਨ ਜੋ ਸਾਰੇ ਹੀ ਕੇਸਾਂ ਦਾ ਇਲਾਜ ਕਰਨਗੇ, ਜਿਨ੍ਹਾਂ ਨੂੰ ਕਲੀਨਿਕਲ ਤੌਰ ਤੇ ਮੌਡਰੇਟ’ (ਦਰਮਿਆਨਾ ਜਾਂ ਆਮ) ਕਰਾਰ ਦਿੱਤਾ ਗਿਆ ਹੈ। ਇਹ ਜਾਂ ਤਾਂ ਇੱਕ ਸੰਪੂਰਨ ਹਸਪਤਾਲ ਹੋਣੇ ਚਾਹੀਦੇ ਹਨ ਜਾਂ ਕਿਸੇ ਹਸਪਤਾਲ ਚ ਇੱਕ ਵੱਖਰਾ ਬਲਾਕ ਹੋਣਗੇ, ਜਿਸ ਅੰਦਰ ਜਾਣ ਲਈ ਜ਼ਰੂਰ ਹੀ ਵੱਖਰਾ ਪ੍ਰਵੇਸ਼/ਨਿਕਾਸੀ/ਜ਼ੋਨਿੰਗ ਹੋਵੇਗਾ/ਹੋਵੇਗੀ।

 

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਹੋਰਨਾਂ ਦੇਸ਼ਾਂ ਤੋਂ ਆਉਣ ਵਾਲਿਆਂ ਲਈ ਤਾਜ਼ਾ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੂੰ ਇੱਥੇ ਪੜ੍ਹਿਆ/ਵੇਖਿਆ ਜਾ ਸਕਦਾ ਹੈ:

https://www.mohfw.gov.in/pdf/Guidelinesforinternationalarrivals.pdf

 

ਦੇਸ਼ ਅੰਦਰ ਯਾਤਰਾ (ਹਵਾਈ/ਰੇਲ/ਅੰਤਰਰਾਜੀ ਬੱਸ ਯਾਤਰਾ) ਲਈ ਵੀ ਨਵੇਂ ਦਿਸ਼ਾਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਤੱਕ ਇੱਥੇ ਪਹੁੰਚ ਕੀਤੀ ਜਾ ਸਕਦੀ ਹੈ:

https://www.mohfw.gov.in/pdf/Guidelinesfordomestictravel(airortrainorinter-statebustravel).pdf

 

ਹੁਣ ਤੱਕ 54,440 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ , 2657 ਮਰੀਜ਼ ਠੀਕ ਹੋਏ ਹਨ। ਸਿਹਤਯਾਬੀ ਦੀ ਕੁੱਲ ਦਰ 41.28% ਹੈ।

 

ਕੱਲ੍ਹ ਤੋਂ ਭਾਰਤ ਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਵਿੱਚ 6,767 ਦਾ ਵਾਧਾ ਦਰਜ ਕੀਤਾ ਗਿਆ ਹੈ। ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ ਹੁਣ 1,31,868 ਹੈ। ਸਰਗਰਮ ਮੈਡੀਕਲ ਨਿਗਰਾਨੀ ਅਧੀਨ ਕੇਸਾਂ ਦੀ ਗਿਣਤੀ 73,560 ਹੈ।

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/  ਅਤੇ @MoHFW_INDIA

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

 

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

****

 

ਐੱਮਵੀ/ਐੱਸਜੀ


(Release ID: 1626651) Visitor Counter : 319