ਪ੍ਰਧਾਨ ਮੰਤਰੀ ਦਫਤਰ

ਅੰਫਾਨ ਚੱਕਰਵਾਤ ਦੇ ਮੱਦੇਨਜ਼ਰ ਸਥਿਤੀ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 22 MAY 2020 2:54PM by PIB Chandigarh

ਫਿਰ ਤੋਂ ਸਾਇਕ‍ਲੋਨ (ਚੱਕਰਵਾਤ) ਨੇ ਭਾਰਤ ਦੇ ਤਟੀ ਖੇਤਰ ਨੂੰ, ਵਿਸ਼ੇਸ਼ ਕਰਕੇ ਪੂਰਬੀ ਖੇਤਰ ਨੂੰ ਪ੍ਰਭਾਵਿਤ ਕੀਤਾ ਅਤੇ ਉਸ ਵਿੱਚ ਵੀ ਸਭ ਤੋਂ ਜ਼ਿਆਦਾ ਬੁਰੇ ਪ੍ਰਭਾਵ ਪੱਛਮ ਬੰਗਾਲ ਦੇ ਸਾਡੇ ਭਾਈਆਂ- ਭੈਣਾਂ ਨੂੰ, ਪੱਛਮ ਬੰਗਾਲ  ਦੇ ਨਾਗਰਿਕਾਂ ਨੂੰ, ਇੱਥੋਂ ਦੀ ਸੰਪਤੀ ਨੂੰ ਬਹੁਤ ਹਾਨੀ ਪਹੁੰਚਾਈ ਹੈ।

 

ਸਾਇਕਲੋਨ ਦੀਆਂ ਸੰਭਾਵਨਾਵਾਂ ਤੋਂ ਲੈ ਕੇ ਲਗਾਤਾਰ ਮੈਂ ਇਸ ਨਾਲ ਸਬੰਧਿਤ ਸਾਰੇ ਲੋਕਾਂ ਨਾਲ ਸੰਪਰਕ ਵਿੱਚ ਸਾਂ। ਭਾਰਤ ਸਰਕਾਰ ਵੀ ਨਿਰੰਤਰ ਰਾਜ‍ ਸਰਕਾਰ ਦੇ ਸੰਪਰਕ ਵਿੱਚ ਸੀ। ਸਾਇਕਲੋਨ ਦਾ (ਤੋਂ) ਨੁਕਸਾਨ ਘੱਟ ਤੋਂ ਘੱਟ ਹੋਵੇ, ਇਸ ਦੇ ਲਈ ਜੋ ਵੀ ਜ਼ਰੂਰੀ ਕਦਮ ਉਠਾਉਣੇ ਚਾਹੀਦੇ ਸਨ ਉਸ ਦੇ ਲਈ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੇ ਮਿਲ ਕੇ ਭਰਪੂਰ ਪ੍ਰਯਤਨ ਕੀਤੇ। ਲੇਕਿਨ ਉਸ ਦੇ ਬਾਵਜੂਦ ਕਰੀਬ-ਕਰੀਬ 80 ਲੋਕਾਂ ਦਾ ਜੀਵਨ ਅਸੀਂ ਨਹੀਂ ਬਚਾ ਸਕੇ, ਇਸ ਦਾ ਸਾਨੂੰ ਸਾਰਿਆਂ ਨੂੰ ਦੁਖ ਹੈ।  ਜਿਨ੍ਹਾਂ ਪਰਿਵਾਰਾਂ  ਨੇ ਆਪਣੇ ਸੱਜਣ ਗੁਆਏ ਹਨ, ਉਨ੍ਹਾਂ ਪ੍ਰਤੀ ਕੇਂਦਰ ਸਰਕਾਰ, ਰਾਜ‍ ਸਰਕਾਰ ਅਤੇ ਸਾਡੇ ਸਾਰਿਆਂ ਦੀਆਂ ਸੰਵਦੇਨਾਵਾਂ ਹਨ ਅਤੇ ਇਸ ਸੰਕਟ ਦੀ ਘੜੀ ਵਿੱਚ ਅਸੀਂ ਉਨ੍ਹਾਂ ਦੇ  ਨਾਲ ਹਾਂ।

 

ਸੰਪਤੀ ਦਾ ਵੀ ਨੁਕਸਾਨ ਕਾਫ਼ੀ ਹੁੰਦਾ ਹੈ- ਚਾਹੇ ਐਗਰੀਕਲ‍ਚਰ ਹੋਵੇ, ਚਾਹੇ ਪਾਵਰ ਸੈਕ‍ਟਰ ਹੋਵੇਚਾਹੇ ਟੈਲੀ-ਕਮਿਊਨੀਕੇਸ਼ਨ ਹੋਵੇ, ਚਾਹੇ ਘਰਾਂ ਦਾ ਉਜੜ ਜਾਣਾ ਹੋਵੇ; ਅਨੇਕ ਪ੍ਰਕਾਰ ਦਾ ਚਾਹੇ ਉਹ ਇੰਫਰਾਸ‍ਟਕ‍ਚਰ ਹੋਵੇ, ਚਾਹੇ ਵਪਾਰ ਜਗਤ ਨਾਲ ਲੋਕ ਜੁੜੇ ਹੋਏ ਹੋਣ, ਚਾਹੇ ਖੇਤੀ ਸੈਕ‍ਟਰ ਨਾਲ ਜੁੜੇ ਹੋਏ; ਹਰ ਕਿਸੇ ਨੂੰ ਨੁਕਸਾਨ ਹੁੰਦਾ ਹੈ।

 

ਅੱਜ ਮੈਂ ਹਵਾਈ ਨਿਰੀਖਣ ਕਰਕੇ ਬਰੀਕੀ ਨਾਲ ਇਸ ਪ੍ਰਭਾਵਗ੍ਰਸ‍ਤ ਵਿਸ‍ਤਾਰ ਨੂੰ ਮੁਖ‍ ਮੰਤਰੀ ਜੀ ਦੇ ਨਾਲਗਵਰਨਰ ਜੀ ਦੇ ਨਾਲ ਦੌਰਾ ਕਰਕੇ ਉਸ ਨੂੰ ਦੇਖਿਆ ਹੈ। ਹੁਣੇ ਰਾਜ‍ ਸਰਕਾਰ ਨੇ ਅਤੇ ਮੁਖ‍ ਮੰਤਰੀ ਜੀ ਨੇ ਵਿਸ‍ਤਾਰ ਨਾਲ ਮੇਰੇ ਸਾਹਮਣੇ ਜੋ ਵੀ ਪ੍ਰਾਥਮਿਕ ਆਕਲਨ ਹੈ, ਉਸ ਦਾ ਬਿਓਰਾ ਦਿੱਤਾ ਹੈ। ਅਸੀਂ ਤੈਅ ਕੀਤਾ ਹੈ ਕਿ ਹੋ ਸਕੇ ਓਨਾ ਜਲ‍ਦ ਡਿਟੇਲ ਵਿੱਚ ਸਰਵੇ ਹੋਵੇ। ਖੇਤੀਬਾੜੀ ਦਾ ਹੋਵੇ, ਪਾਵਰ ਸੈਕ‍ਟਰ ਦਾ ਹੋਵੇ, ਟੈਲੀ-ਕਮਿਊਨੀਕੇਸ਼ਨ ਦਾ ਹੋਵੇ, ਘਰਾਂ ਦੀ ਜੋ ਸਥਿਤੀ ਹੈ, ਇੰਫਰਾਸ‍ਟਰਕ‍ਚਰ ਦੀ ਜੋ ਸਥਿਤੀ ਹੈ।

 

ਕੇਂਦਰ ਸਰਕਾਰ ਦੀ ਤਰਫੋਂ ਵੀ ਤਤ‍ਕਾਲ ਇੱਕ ਟੀਮ ਆਵੇਗੀ ਅਤੇ ਉਹ ਟੀਮ ਇਨ੍ਹਾਂ ਸਾਰੇ ਖੇਤਰਾਂ ਵਿੱਚ ਸਰਵੇ ਕਰੇਗੀ ਅਤੇ ਅਸੀਂ ਮਿਲ ਕੇ rehabilitation ਹੋਵੇ,  restoration ਹੋਵੇ,  reconstruction ਹੋਵੇਉਸ ਦੀ ਵਿਆਪਕ ਯੋਜਨਾ ਬਣਾ ਕੇ ਬੰਗਾਲ ਦੀ ਇਸ ਦੁਖ ਦੀ ਘੜੀ ਵਿੱਚ ਅਸੀਂ ਪੂਰਾ-ਪੂਰਾ ਸਾਥ ਦੇਵਾਂਗੇ, ਸਹਿਯੋਗ ਦੇਵਾਂਗੇ ਅਤੇ ਬੰਗਾਲ ਜਲਦ ਤੋਂ ਜਲਦ ਖੜ੍ਹਾ ਹੋ ਜਾਵੇ, ਬੰਗਾਲ ਜਲ‍ਦ ਤੋਂ ਜਲ‍ਦ ਤੇਜ਼ ਗਤੀ ਨਾਲ ਅੱਗੇ ਵਧੇ, ਇਸ ਦੇ‍ ਲਈ ਭਾਰਤ ਸਰਕਾਰ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰੇਗੀ ਅਤੇ ਜੋ ਵੀ ਜ਼ਰੂਰਤਾਂ ਹੋਣਗੀਆਂ, ਉਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਦੇ ਜੋ ਵੀ ਨੀਤੀ-ਨਿਯਮ ਹਨ ਉਸ ਦੀ ਪੂਰੀ ਤਰ੍ਹਾਂ ਵਰਤੋਂ ਕਰਦੇ ਹੋਏ ਪੱਛਮ ਬੰਗਾਲ ਦੀ ਮਦਦ ਵਿੱਚ ਅਸੀਂ ਖੜ੍ਹੇ ਰਹਾਂਗੇ ।

 

ਹਾਲੇ ਤਤ‍ਕਾਲ ਜੋ ਇਸ ਸੰਕਟ ਦੀ ਘੜੀ ਵਿੱਚ ਰਾਜ‍ ਸਰਕਾਰ ਨੂੰ ਕਠਿਨਾਈ ਨਾ ਹੋਵੇ ਇਸ ਦੇ ਲਈ ਇੱਕ advance assistance  ਦੇ ਰੂਪ ਵਿੱਚ ਇੱਕ ਹਜ਼ਾਰ ਕਰੋੜ ਰੁਪਏ ਦੀ ਭਾਰਤ ਸਰਕਾਰ ਦੀ ਤਰਫੋਂ ਵਿਵਸਥਾ ਕੀਤੀ ਜਾਵੇਗੀ। ਨਾਲ-ਨਾਲ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਸੱਜਣ ਗੁਆਏ ਹਨ, ਉਨ੍ਹਾਂ ਪਰਿਵਾਰਾਂ  ਨੂੰ ਪ੍ਰਧਾਨ ਮੰਤਰੀ ਰਾਹਤ ਕੋਸ਼ (ਫੰਡ) ਤੋਂ ਦੋ ਲੱਖ ਰੁਪਏ ਅਤੇ ਜਿਨ੍ਹਾਂ ਲੋਕਾਂ ਨੂੰ injury ਹੋਈ ਹੈ ਉਨ੍ਹਾਂ ਨੂੰ 50 ਹਜ਼ਾਰ ਰੁਪਏ ਤੱਕ ਦੀ ਸਹਾਇਤਾ ਦੇਣ ਦਾ ਵੀ ਅਸੀਂ ਪ੍ਰਧਾਨ ਮੰਤਰੀ ਰਾਹਤ ਕੋਸ਼ (ਫੰਡ) ਤੋਂ ਕਰਾਂਗੇ।

 

ਪੂਰੀ ਦੁਨੀਆ ਇੱਕ ਸੰਕਟ ਨਾਲ ਜੂਝ ਰਹੀ ਹੈ।  ਭਾਰਤ ਵੀ ਲਗਾਤਾਰ ਕੋਰੋਨਾ ਵਾਇਰਸ ਦੇ ਖ਼ਿਲਾਫ਼ ਲੜਾਈ ਲੜ ਰਿਹਾ ਹੈ। ਕੋਰੋਨਾ ਵਾਇਰਸ ਦੀ ਲੜਾਈ ਵਿੱਚ ਜਿੱਤਣ ਦਾ ਮੰਤਰ ਅਤੇ ਸਾਇਕਲੋਨ ਵਿੱਚ ਜਿੱਤਣ ਦਾ ਮੰਤਰ ; ਦੋਵੇਂ ਪੂਰੀ ਤਰ੍ਹਾਂ ਇੱਕ-ਦੂਜੇ ਦੇ opposite ਹਨ।

ਕੋਰੋਨਾ ਵਾਇਰਸ ਨਾਲ ਲੜਨ ਦਾ ਮੰਤਰ ਹੈ- ਜੋ ਜਿੱਥੇ ਹੈ ਉੱਥੇ ਹੀ ਰਹੇ, ਜ਼ਰੂਰਤ ਨਾ ਹੋਵੇ ਤਦ ਤੱਕ ਘਰ ਤੋਂ ਬਾਹਰ ਨਾ ਨਿਕਲੋ ਅਤੇ ਜਿੱਥੇ ਵੀ ਜਾਓ ਦੋ ਗਜ ਦੀ ਦੂਰੀ ਬਣਾਈ ਰੱਖੋ, ਲੇਕਿਨ ਸਾਇਕਲੋਨ ਦਾ ਮੰਤਰ ਹੈ ਕਿ ਸਾਇਕਲੋਨ ਆ ਰਿਹਾ ਹੈ, ਜਲ‍ਦੀ ਤੋਂ ਜਲਦੀ ਸੁਰੱਖਿਅਤ ਸ‍ਥਲ ਤੇ ਤੁਸੀਂ ਸ਼ਿਫਟ ਕਰ ਜਾਓ, ਉੱਥੇ ਪੁੱਜਣ ਦਾ ਪ੍ਰਯਤਨ ਕਰੋ, ਆਪਣਾ ਘਰ ਖਾਲੀ ਕਰੋਯਾਨੀ ਦੋਵੇਂ ਅਲੱਗ-ਅਲੱਗ ਤਰ੍ਹਾਂ ਦੀਆਂ ਲੜਾਈਆਂ ਇਕੱਠੇ ਪੱਛਮ ਬੰਗਾਲ ਨੂੰ ਲੜਨੀਆਂ ਪਈਆਂ ਹਨ।

 

ਲੇਕਿਨ ਉਸ ਦੇ ਬਾਵਜੂਦ ਵੀ ਮਮਤਾ ਜੀ ਦੀ ਅਗਵਾਈ ਵਿੱਚ ਰਾਜ ਸਰਕਾਰ ਨੇ ਭਰਪੂਰ ਪ੍ਰਯਤਨ ਕੀਤੇ ਹਨ। ਭਾਰਤ ਸਰਕਾਰ ਨੇ ਵੀ ਲਗਾਤਾਰ ਉਨ੍ਹਾਂ ਦੇ ਨਾਲ ਰਹਿ ਕੇ ਇਸ ਸੰਕਟ ਦੀ ਘੜੀ ਵਿੱਚ ਜੋ ਵੀ ਜ਼ਰੂਰੀ ਅਤੇ ਅਡਵਾਂਸ ਵਿੱਚ ਕਰਨ ਯੋਗ‍ ਸੀ, ਜੋ ਉਸੇ ਸਮੇਂ ਕਰਨ ਦੇ ਯੋਗ‍ ਸੀ ਅਤੇ ਜੋ ਅੱਗੇ ਦਿਨਾਂ ਵਿੱਚ ਕਰਨ ਦੀ ਜ਼ਰੂਰਤ ਹੈ, ਉਸ ਨੂੰ ਵੀ ਪੂਰਾ ਕਰਨ ਦਾ ਅਸੀਂ ਪ੍ਰਯਤਨ ਕਰਾਂਗੇ ।

 

ਅੱਜ ਸਾਰੇ ਦੇਸ਼ ਨੂੰ ਜਿਨ੍ਹਾਂ ਉੱਤੇ ਗੌਰਵ ਹੈ, ਅਜਿਹੇ ਰਾਜਾ ਰਾਮ ਮੋਹਨ ਰਾਏ  ਜੀ ਦੀ ਜਨ‍ਮਜਯੰਤੀ ਹੈ। ਅਤੇ ਇਸ ਸਮੇਂ ਮੇਰਾ ਪੱਛਮ ਬੰਗਾਲ ਦੀ ਪਵਿੱਤਰ ਧਰਤੀ ਤੇ ਹੋਣਾ, ਮੇਰੇ ਮਨ ਨੂੰ ਛੂਹਣ ਵਾਲੀ ਗੱਲ ਹੁੰਦੀ ਹੈ। ਲੇਕਿਨ ਸੰਕਟ ਦੀ ਘੜੀ ਵਿੱਚ ਅਸੀਂ ਜੂਝ ਰਹੇ ਹਾਂ, ਤਦ ਮੈਂ ਇੰਨਾ ਹੀ ਕਹਾਂਗਾ ਕਿ ਰਾਜਾ ਰਾਮਮੋਹਨ ਰਾਏ ਜੀ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ  ਦੇਣ ਤਾਕਿ ਸਮੇਂ ਅਨੁਕੂਲ ਸਮਾਜ ਪਰਿਵਰਤਨ  ਦੇ ਜੋ ਉਨ੍ਹਾਂ ਦੇ ਸੁਪਨੇ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਅਸੀਂ ਮਿਲ-ਬੈਠ ਕੇ, ਮਿਲ-ਜੁਲ ਕੇ ਇੱਕ ਉੱਜਵਲ ਭਵਿੱਖ ਲਈ, ਭਾਵੀ ਪੀੜ੍ਹੀ ਦੇ ਨਿਰਮਾਣ ਲਈ ਸਮਾਜ ਸੁਧਾਰ ਦੇ ਆਪਣੇ ਕੰਮਾਂ ਨੂੰ ਨਿਰੰਤਰ ਜਾਰੀ ਰੱਖਾਂਗੇ ਅਤੇ ਉਹੀ ਰਾਜਾ ਰਾਮਮੋਹਨ ਰਾਏ  ਜੀ ਨੂੰ ਉੱਤਮ ਸ਼ਰਧਾਂਜਲੀ ਹੋਵੇਗੀ ।

 

ਮੈਂ ਮੇਰੇ ਪੱਛਮ ਬੰਗਾਲ ਦੇ ਸਾਰੇ ਭਾਈਆਂ-ਭੈਣਾਂ ਨੂੰ ਵਿਸ਼‍ਵਾਸ ਦਿਵਾਉਂਦਾ ਹਾਂ ਕਿ ਸੰਕਟ ਦੀ ਘੜੀ ਵਿੱਚ ਪੂਰਾ ਦੇਸ਼ ਤੁਹਾਡੇ ਨਾਲ ਹੈ। ਭਾਰਤ ਸਰਕਾਰ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੇ ਨਾਲ ਆਉਣ ਵਾਲੇ ਸਾਰੇ ਕੰਮਾਂ ਵਿੱਚ ਖੜ੍ਹੀ ਰਹੇਗੀ। ਇਸ ਸੰਕਟ ਦੀ ਘੜੀ ਦੇ ਸਮੇਂ ਆਪ ਸਭ ਨੂੰ ਮਿਲਣ ਆਇਆ ਹਾਂਲੇਕਿਨ ਕੋਰੋਨਾ ਵਾਇਰਸ ਦੇ ਕਾਰਨ ਸਭ ਨਾਗਰਿਕਾਂ ਨਾਲ ਤਾਂ ਨਹੀਂ ਮਿਲ ਪਾ ਰਿਹਾ ਹਾਂਮਨ ਵਿੱਚ ਇੱਕ ਕਸਕ ਤਾਂ ਰਹਿ ਜਾਵੇਗੀ। ਇੱਥੋਂ ਮੈਂ ਅੱਜ ਉੜੀਸਾ ਵੱਲ ਜਾਵਾਂਗਾ ਅਤੇ ਉੱਥੇ ਵੀ ਹਵਾਈ ਨਿਰੀਖਣ ਕਰਾਂਗਾ, ਉੱਥੋਂ ਦੇ ਮਾਣਯੋਗ ਮੁਖ‍ ਮੰਤਰੀ ਜੀ ਨਾਲ, ਰਾਜ‍ ਸਰਕਾਰ ਨਾਲ ਗੱਲਬਾਤ ਕਰਾਂਗਾ।

 

ਮੈਂ ਫਿਰ ਇੱਕ ਵਾਰ ਪੱਛਮ ਬੰਗਾਲ ਦੀ ਇਸ ਦੁਖ ਦੀ ਘੜੀ ਵਿੱਚ ਤੁਹਾਡੇ ਨਾਲ ਹਾਂ। ਜਲਦ ਤੋਂ ਜਲਦ ਆਪ ਇਸ ਸੰਕਟ ਤੋਂ ਬਾਹਰ ਨਿਕਲੋ, ਇਸ ਦੇ ਲਈ ਮੈਂ ਪੂਰੀ ਤਰ੍ਹਾਂ ਤੁਹਾਡੇ ਨਾਲ ਰਹਾਂਗਾਂ।

 

ਬਹੁਤ-ਬਹੁਤ ਧੰਨਵਾਦ।

 

*****

ਵੀਆਰਆਰਕੇ/ਵੀਜੇ/ਬੀਐੱਮ



(Release ID: 1626149) Visitor Counter : 171