ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

Posted On: 21 MAY 2020 3:27PM by PIB Chandigarh

ਭਾਰਤ ਸਰਕਾਰ ਦੇਸ਼ ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੀ ਦਰਜਾਬੰਦ ਕਾਰਵਾਈ ਨੀਤੀ ਦੇ ਹਿੱਸੇ ਵਜੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

 

ਹੁਣ ਤੱਕ ਕੁੱਲ 45,299 ਮਰੀਜ਼ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ–19 ਦੇ ਕੁੱਲ 3,002 ਮਰੀਜ਼ ਠੀਕ ਹੋ ਚੁੱਕੇ ਹਨ। ਸਿਹਤਯਾਬੀ ਦੀ ਦਰ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਇਸ ਵੇਲੇ ਇਹ 40.32% ਹੈ।

 

ਭਾਰਤ ਚ ਇਸ ਵੇਲੇ 63,624 ਸਰਗਰਮ ਕੇਸ ਹਨ। ਇਨ੍ਹਾਂ ਉੱਤੇ ਚੌਕਸ ਮੈਡੀਕਲ ਨਿਗਰਾਨੀ ਰੱਖੀ ਜਾ ਰਹੀ ਹੈ। ਸਰਗਰਮ ਮਾਮਲਿਆਂ ਵਿੱਚੋਂ ਸਿਰਫ਼ 2.94% ਕੇਸ ਹੀ ਆਈਸੀਯੂ (ICU) ’ਚ ਹਨ।

 

ਭਾਰਤ ਚ ਮਰੀਜ਼ਾਂ ਦੀ ਮੌਤ ਦਰ 3.06% ਹੈ, ਜੋ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕਿਤੇ ਘੱਟ ਹੈ, ਜਿਥੇ ਇਹ ਮੌਤ ਦਰ 6.65% ਹੈ। ਅਜਿਹਾ ਸਮੇਂਸਿਰ ਕੇਸਾਂ ਦੀ ਸ਼ਨਾਖ਼ਤ ਕਰਨ ਤੇ ਕੇਸਾਂ ਦੇ ਵਾਜਬ ਕਲੀਨਿਕਲ ਪ੍ਰਬੰਧ ਕਰਨ ਕਰਕੇ ਹੋਇਆ ਹੈ।

 

ਮੌਤਾਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ 64% ਮਰਦ ਅਤੇ 36% ਔਰਤਾਂ ਦੀ ਮੌਤ ਹੋਈ ਹੈ। ਉਮਰ ਵੰਡ ਦੇ ਹਿਸਾਬ ਨਾਲ ਵੇਖੀਏ, ਤਾਂ 0.5% ਮੌਤਾਂ 15 ਸਾਲ ਤੋਂ ਘੱਟ ਉਮਰ ਸਮੂਹ ਵਿੱਚ ਦਰਜ ਹੋਈਆਂ ਹਨ ਤੇ ਇੰਝ ਹੀ 15–30 ਸਾਲ ਉਮਰ ਸਮੂਹ ਵਿੱਚ 2.5%, 30–45 ਸਾਲ ਉਮਰ ਸਮੂਹ ਵਿੱਚ 11.4%, 45–60 ਸਾਲ ਉਮਰ ਸਮੂਹ ਵਿੱਚ 35.1% ਅਤੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਵਿੱਚ 50.5% ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ, 73% ਮੌਤਾਂ ਅਜਿਹੇ ਵਿਅਕਤੀਆਂ ਦੀਆਂ ਹੋਈਆਂ ਹਨ, ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਰੋਗ ਸਨ। ਵੱਡੇ ਉਮਰ ਦੇ ਲੋਕ (60 ਸਾਲ ਤੋਂ ਵੱਧ ਉਮਰ ਦੇ) ਅਤੇ ਪਹਿਲਾਂ ਤੋਂ ਕਿਸੇ ਹੋਰ ਰੋਗਾਂ ਦਾ ਸਾਹਮਣਾ ਕਰ ਰਹੇ ਲੋਕ ਕੋਵਿਡ–19 ਦੇ ਖ਼ਤਰੇ ਚ ਵਧੇਰੇ ਆਉਂਦੇ ਰਹੇ ਹਨ।

 

ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕੋਵਿਡ ਬਾਰੇ ਸਮਾਜਿਕ ਭਾਈਚਾਰਕ ਪੱਧਰ ਉੱਤੇ ਜਾਗਰੂਕਤਾ ਤੇ ਉਸ ਹਿਸਾਬ ਨਾਲ ਵਾਜਬ ਵਿਵਹਾਰ ਨਾਲ ਇਹ ਰੋਗ ਫੈਲਣ ਤੋਂ ਰੋਕਥਾਮ ਵਿੱਚ ਵੱਡੀ ਮਦਦ ਮਿਲਦੀ ਹੈ। ਇਸ ਲਈ ਨਿਜੀ ਸਫ਼ਾਈ, ਹੱਥਾਂ ਦੀ ਸਫ਼ਾਈ ਤੇ ਸਾਹ ਲੈਣ ਦੇ ਸ਼ਿਸ਼ਟਾਚਾਰ ਤੇ ਵਾਤਾਵਰਣਕ ਸਫ਼ਾਈ ਰੱਖਣ ਉੰਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ। ਜਨਤਕ ਸਥਾਨਾਂ ਉੱਤੇ ਫ਼ੇਸ ਕਵਰਜ਼ ਤੇ ਮਾਸਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਸਮਾਜਿਕਦੂਰੀ ਦੇ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਹੈ। ਵੰਡੇ ਇਕੱਠ ਕਰਨ ਤੋਂ ਬਚਣਾ ਚਾਹੀਦਾ ਹੈ। ਜਿਹੜੇ ਵਿਅਕਤੀਆਂ ਨੂੰ ਇਸ ਮਹਾਮਾਰੀ ਦੀ ਲਾਗ ਲੱਗਣ ਦਾ ਖ਼ਤਰਾ ਸਭ ਤੋਂ ਵੱਧ ਹੈ, ਉਨ੍ਹਾਂ ਨੂੰ ਘਰਾਂ ਚ ਹੀ ਰਹਿਣਾ ਚਾਹੀਦਾ ਹੈ ਤੇ ਸਿਰਫ਼ ਕੋਈ ਜ਼ਰੂਰੀ ਵਸਤੂ ਲਿਆਉਣਲਿਜਾਣ ਤੇ ਸਿਹਤ ਦੇ ਉਦੇਸ਼ਾਂ ਲਈ ਬਾਹਰ ਕਿਤੇ ਜਾਣਾ ਚਾਹੀਦਾ ਹੈ।

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

 

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾੱਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

 

*****

ਐੱਮਵੀ/ਐੱਸਜੀ



(Release ID: 1625900) Visitor Counter : 193