ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਿਹਾ , ‘ਰਾਸ਼ਟਰ ਪੱਛਮ ਬੰਗਾਲ ਅਤੇ ਓਡੀਸ਼ਾ ਦੇ ਨਾਲ ਖੜ੍ਹਾ ਹੈ’
Posted On:
21 MAY 2020 3:03PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੱਕਰਵਾਤੀ ਤੂਫਾਨ ‘ਅੰਫਾਨ’ ਦੁਆਰਾ ਮਚਾਈ ਗਈ ਭਾਰੀ ਤਬਾਹੀ ਦੇ ਦ੍ਰਿਸ਼ ਜਾਂ ਮੰਜਰ ਨੂੰ ਦੇਖ ਕੇ ਪੱਛਮ ਬੰਗਾਲ ਅਤੇ ਓਡੀਸ਼ਾ ਵਿੱਚ ਸਥਿਤੀ ਦੇ ਛੇਤੀ ਤੋਂ ਛੇਤੀ ਆਮ ਹੋਣ ਦੀ ਮੰਗਲ-ਕਾਮਨਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟਾਂ ਦੀ ਲੜੀ ਵਿੱਚ ਕਿਹਾ ਹੈ, ‘ਮੇਰੀਆਂ ਸੰਵੇਦਨਾਵਾਂ ਓਡੀਸ਼ਾ ਦੇ ਲੋਕਾਂ ਦੇ ਨਾਲ ਹਨ ਕਿਉਂਕਿ ਰਾਜ ਨੇ ਚੱਕਰਵਾਤੀ ਤੂਫਾਨ ‘ਅੰਫਾਨ’ ਦੇ ਉੱਲਟ ਪ੍ਰਭਾਵਾਂ ਦਾ ਸਾਹਮਣਾ ਵੱਡੀ ਬਹਾਦਰੀ ਨਾਲ ਕੀਤਾ ਹੈ। ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਸੁਨਿਸ਼ਚਿਤ ਕਰਨ ਲਈ ਅਧਿਕਾਰੀਗਣ ਜ਼ਮੀਨੀ ਪੱਧਰ ਦੇ ਕਾਰਜਾਂ ਵਿੱਚ ਪੂਰੀ ਤਰ੍ਹਾਂ ਨਾਲ ਜੁਟੇ ਹੋਏ ਹਨ । ਮੈਂ ਮੰਗਲ-ਕਾਮਨਾ ਕਰਦਾ ਹਾਂ ਕਿ ਹਾਲਤ ਛੇਤੀ ਤੋਂ ਛੇਤੀ ਆਮ ਹੋਣ।
ਐੱਨਡੀਆਰਐੱਫ ਦੀਆਂ ਟੀਮਾਂ ਚੱਕਰਵਾਤੀ ਤੂਫਾਨ ਪ੍ਰਭਾਵਿਤ ਇਲਾਕਿਆਂ ਵਿੱਚ ਕੰਮ ਕਰ ਰਹੀਆਂ ਹਨ। ਉੱਚ ਅਧਿਕਾਰੀ ਸਥਿਤੀ ‘ਤੇ ਕਰੀਬੀ ਨਜ਼ਰ ਰੱਖ ਰਹੇ ਹਨ ਅਤੇ ਇਸ ਦੇ ਨਾਲ ਹੀ ਪੱਛਮ ਬੰਗਾਲ ਦੀ ਸਰਕਾਰ ਦੇ ਨਾਲ ਵੀ ਮਿਲ ਕੇ ਕੰਮ ਕਰ ਰਹੇ ਹਨ ।
ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ ।
ਮੈਂ ਚੱਕਰਵਾਤੀ ਤੂਫਾਨ ‘ਅੰਫਾਨ’ ਦੁਆਰਾ ਪੱਛਮ ਬੰਗਾਲ ਵਿੱਚ ਮਚਾਈ ਗਈ ਤਬਾਹੀ ਦੇ ਦ੍ਰਿਸ਼ ਦੇਖਦਾ ਰਿਹਾ ਹਾਂ । ਇਸ ਚੁਣੌਤੀਪੂਰਨ ਸਮੇਂ ਵਿੱਚ ਪੂਰਾ ਦੇਸ਼ ਪੱਛਮ ਬੰਗਾਲ ਦੇ ਨਾਲ ਇਕਜੁੱਟਤਾ ਨਾਲ ਖੜ੍ਹਾ ਹੈ। ਰਾਜ ਦੇ ਲੋਕਾਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਦੀ ਮੰਗਲ-ਕਾਮਨਾ ਕਰਦਾ ਹਾਂ। ਆਮ ਸਥਿਤੀ ਬਹਾਲ ਕਰਨ ਦੇ ਪ੍ਰਯਤਨ ਨਿਰੰਤਰ ਜਾਰੀ ਹਨ।
https://twitter.com/narendramodi/status/1263383936706572288
https://twitter.com/narendramodi/status/1263384064616103937
https://twitter.com/narendramodi/status/1263384187949608961
****
ਵੀਆਰਆਰਕੇ/ਐੱਚਐੱਸ
(Release ID: 1625897)
Visitor Counter : 173
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam