ਮੰਤਰੀ ਮੰਡਲ
ਮੌਜੂਦਾ "ਆਸ਼ਿੰਕ ਕ੍ਰੈਡਿਟ ਗਰੰਟੀ ਸਕੀਮ (ਪੀਸੀਜੀਐੱਸ)" ਵਿੱਚ ਸੰਸ਼ੋਧਨ ਨੂੰ ਕੈਬਨਿਟ ਦੀ ਪ੍ਰਵਾਨਗੀ
ਜਨਤਕ ਖੇਤਰ ਦੇ ਬੈਂਕਾਂ ਦੁਆਰਾ ਡਬਲ ਏ ਅਤੇ ਉਸ ਤੋਂ ਹੇਠਾਂ ਦੀ ਰੇਟਿੰਗ ਵਾਲੇ ਬਾਂਡ ਅਤੇ ਕਮਰਸ਼ੀਅਲ ਪੇਪਰਾਂ ਦੀ ਖਰੀਦ ਲਈ ਪੋਰਟਫੋਲੀਓ ਗਰੰਟੀ
Posted On:
20 MAY 2020 2:30PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਮੌਜੂਦਾ ਕ੍ਰੈਡਿਟ ਗਰੰਟੀ ਸਕੀਮ ਵਿੱਚ ਸੰਸ਼ੋਧਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤਹਿਤ ਜਨਤਕ ਖੇਤਰ ਦੇ ਬੈਂਕਾਂ ਦੁਆਰਾ ਮਾਈਕ੍ਰੋ ਫਾਇਨੈਂਸ ਕੰਪਨੀਆਂ, ਜਨਤਕ ਬੈਂਕਾਂ, ਆਵਾਸ ਵਿੱਤ ਕੰਪਨੀਆਂ ਅਤੇ ਗ਼ੈਰ-ਬੈਕਿੰਗ ਵਿੱਤੀ ਕੰਪਨੀਆਂ ਦੁਆਰਾ ਇੱਕ ਸਾਲ ਤੱਕ ਦੀ ਪਰਿਪੱਕਤਾ ਮਿਆਦ ਵਾਲੇ ਉੱਚ ਰੇਟਿੰਗ ਅਤੇ ਬਿਨਾ ਰੇਟਿੰਗ ਵਾਲੇ ਸਾਖ ਪੱਤਰ ਖਰੀਦਣ ‘ਤੇ ਪਹਿਲੀ ਵਾਰ ਹੋਣ ਵਾਲੇ 20% ਤੱਕ ਦੇ ਨੁਕਸਾਨ ਦੀ ਭਰਪਾਈ ਦੀ ਗਰੰਟੀ ਦੀ ਵਿਵਸਥਾ ਕੀਤੀ ਗਈ ਹੈ ।
ਇਕੱਠੇ ਅਸਾਸਿਆਂ ਦੀ ਖ਼ਰੀਦ ਪ੍ਰਕਿਰਿਆ ਵਿੱਚ ਵੀ ਕੁਝ ਸੰਸ਼ੋਧਨ ਕੀਤੇ ਹਨ ।
• ਇਸ ਸਕੀਮ ਦੇ ਦਾਇਰੇ ਵਿੱਚ ਉਹ ਗ਼ੈਰ - ਬੈਂਕਿੰਗ ਵਿੱਤੀ ਕੰਪਨੀਆਂ (ਐੱਨਬੀਐੱਫਸੀ)/ਆਵਾਸ ਵਿੱਤ ਕੰਪਨੀਆਂ (ਐੱਚਐੱਫਸੀ) ਆਉਣਗੀਆਂ, ਜੋ 01 ਅਗਸਤੀ , 2018 ਤੋਂ ਪਹਿਲਾਂ ਦੀ ਇੱਕ ਸਾਲ ਦੀ ਮਿਆਦ ਦੌਰਾਨ SMA-1 ਸ਼੍ਰੇਣੀ ਵਿੱਚ ਸ਼ਾਮਲ ਹਨ। ਇਸ ਤੋਂ ਪਹਿਲਾਂ SMA-2 ਸ਼੍ਰੇਣੀ ਵਿੱਚ ਸ਼ਾਮਲ ਕੰਪਨੀਆਂ ਵੀ ਇਸ ਦੇ ਦਾਇਰੇ ਵਿੱਚ ਰੱਖੀਆਂ ਗਈਆਂ ਸਨ।
• ਗ਼ੈਰ - ਬੈਂਕਿੰਗ ਵਿੱਤੀ ਕੰਪਨੀਆਂ/ਆਵਾਸ ਵਿੱਤ ਕੰਪਨੀਆਂ ਦੇ ਸ਼ੁੱਧ ਲਾਭ ਦੇ ਮਾਪਦੰਡਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਹੁਣ ਸਕੀਮ ਦੇ ਦਾਇਰਿਆਂ ਵਿੱਚ ਅਜਿਹੀਆਂ ਕੰਪਨੀਆਂ ਆਉਣਗੀਆਂ ਜਿਨ੍ਹਾਂ ਨੇ ਵਿੱਤ ਸਾਲ 2017-18, 2018-19 ਅਤੇ 2019-20 ਵਿੱਚ ਕਿਸੇ ਤਰ੍ਹਾਂ ਦਾ ਲਾਭ ਨਾ ਕਮਾਇਆ ਹੋਵੇ।
• ਅਸਾਸਿਆਂ ਦੇ ਸ਼ੁਰੂ ਹੋਣ ਦੀ ਮਿਤੀ ਨੂੰ ਲੈ ਕੇ ਵੀ ਸੋਧਾਂ ਤਹਿਤ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ। ਇਹ ਰਿਆਇਤਾਂ ਉਨ੍ਹਾਂ ਅਸਾਸਿਆਂ ਦੇ ਮਾਮਲੇ ਵਿੱਚ ਹੋਣਗੀਆਂ ਜੋ ਇਨੀਸ਼ੀਅਲ ਪੂਲ ਰੇਟਿੰਗ ਦੇ ਘੱਟ ਤੋਂ ਘੱਟ ਛੇ ਮਹੀਨੇ ਪਹਿਲਾਂ ਹੋਂਦ ਵਿੱਚ ਆਏ ਹੋਣ। ਇਸ ਦੇ ਪਹਿਲਾਂ 31 ਮਾਰਚ 2019 ਤੱਕ ਹੋਂਦ ਵਿੱਚ ਆਏ ਅਸਾਸਿਆਂ ਨੂੰ ਹੀ ਅਜਿਹੀ ਰਿਆਇਤ ਦੇਣ ਦਾ ਪ੍ਰਾਵਧਾਨ ਸੀ।
• ਪੂਲ ਅਸਾਸਿਆਂ ਦੀ ਖਰੀਦ ਸਕੀਮ ਦੀ ਮਿਆਦ 30 ਜੂਨ 2020 ਤੋਂ ਵਧਾ ਕੇ 31 ਮਾਰਚ 2021 ਤੱਕ ਕਰ ਦਿੱਤੀ ਗਈ ਹੈ।
ਮੌਜੂਦਾ ਆਸ਼ਿੰਕ ਕ੍ਰੈਡਿਟ ਗਰੰਟੀ ਸਕੀਮ ਤਹਿਤ ਵਿੱਤੀ ਦ੍ਰਿਸ਼ਟੀ ਨਾਲ ਮਜ਼ਬੂਤ ਐੱਨਬੀਐੱਫਸੀ ਦੇ ਕੁੱਲ ਇੱਕ ਲੱਖ ਕਰੋੜ ਰੁਪਏ ਮੁੱਲ ਦੀ ਉੱਚ ਰੇਟਿੰਗ ਵਾਲੇ ਸੰਯੋਜਿਤ ਅਸਾਸਿਆਂ ਦੀ ਖਰੀਦ ਲਈ ਸਰਕਾਰ ਦੁਆਰਾ 10% ਤੱਕ ਦੇ ਪਹਿਲੇ ਨੁਕਸਾਨ ਲਈ ਜਨਤਕ ਖੇਤਰ ਦੇ ਬੈਂਕਾਂ ਨੂੰ ਇੱਕਬਾਰਗੀ 6 ਮਹੀਨੇ ਦੀ ਆਸ਼ਿੰਕ ਕ੍ਰੈਡਿਟ ਗਰੰਟੀ ਦੇਣ ਦੀ ਵਿਵਸਥਾ ਹੈ।
ਕੋਵਿਡ ਕਾਰਨ ਹੋਏ ਲੌਕਡਾਊਨ ਦੀ ਵਜ੍ਹਾ ਨਾਲ ਇਨ੍ਹਾਂ ਕੰਪਨੀਆਂ ਦਾ ਕਾਰੋਬਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਅਰਥਵਿਵਸਥਾ ਵਿੱਚ ਅਹਿਮ ਭੂਮਿਕਾ ਅਦਾ ਕਰਨ ਵਾਲੀਆਂ ਇਨ੍ਹਾਂ ਵਿੱਤੀ ਕੰਪਨੀਆਂ ਨੂੰ ਅਜਿਹੇ ਸਮਾਂ ਵਿੱਚ ਸਹਾਰੇ ਦੀ ਜ਼ਰੂਰਤ ਹੈ ਇਸ ਲਈ ਸਰਕਾਰ ਨੇ ਆਸ਼ਿੰਕ ਕ੍ਰੈਡਿਟ ਗਰੰਟੀ ਸਕੀਮ ਵਿੱਚ ਸੰਸ਼ੋਧਨ ਨੂੰ ਪ੍ਰਵਾਨਗੀ ਦਿੱਤੀ ਹੈ ।
ਕੋਵਿਡ ਕਾਰਨ ਗ਼ੈਰ ਬੈਕਿੰਗ ਵਿੱਤੀ ਕੰਪਨੀਆਂ ਅਤੇ ਐੱਚਐੱਫਸੀ ਦੇ ਅਸਾਸਿਆਂ ਦੀ ਸਾਖ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਨਾਲ ਕ੍ਰੈਡਿਟ ਕਾਰੋਬਾਰ ਵੀ ਮੰਦਾ ਹੋਇਆ ਹੈ। ਇਸ ਦੀ ਸਭ ਤੋਂ ਜ਼ਿਆਦਾ ਮਾਰ ਸੂਖਮ , ਲਘੂ ਅਤੇ ਦਰਮਿਆਨੇ ਉੱਦਮਾਂ ‘ਤੇ ਪਈ ਹੈ ਜੋ ਇਨ੍ਹਾਂ ਕੰਪਨੀਆਂ ਤੋਂ ਕਰਜ਼ ਲੈਂਦੇ ਹਨ।
ਮੌਜੂਦਾ ਪਰਿਦ੍ਰਿਸ਼ ਵਿੱਚ ਸਰਕਾਰ ਨੇ ਇਨ੍ਹਾਂ ਕੰਪਨੀਆਂ ਲਈ ਆਸ਼ਿੰਕ ਕ੍ਰੈਡਿਟ ਗਰੰਟੀ ਸਕੀਮ ਵਿੱਚ ਸੰਸ਼ੋਧਨ ਕਰਕੇ ਬਹੁਤ ਰਾਹਤ ਪਹੁੰਚਾਉਣ ਦਾ ਕੰਮ ਕੀਤਾ ਹੈ ।
*****
ਵੀਆਰਆਰਕੇ/ਐੱਸਐੱਚ
(Release ID: 1625556)
Visitor Counter : 258
Read this release in:
English
,
Urdu
,
Hindi
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam