ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ ਪੂਰੀ ਦੁਨੀਆ ’ਚ ਪ੍ਰਤੀ ਲੱਖ ਆਬਾਦੀ ਪਿੱਛੇ 62.3 ਕੇਸਾਂ ਦੇ ਮੁਕਾਬਲੇ ਭਾਰਤ ’ਚ ਪ੍ਰਤੀ ਲੱਖ ਆਬਾਦੀ ਪਿੱਛੇ ਸਿਰਫ਼ 7.9 ਕੇਸ, ਸਿਹਤਯਾਬੀ ਦਰ ਸੁਧਰ ਕੇ 39.6% ਹੋਈ

Posted On: 20 MAY 2020 6:23PM by PIB Chandigarh

ਭਾਰਤ ਸਰਕਾਰ ਦੇਸ਼ ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੀ ਦਰਜਾਬੰਦ ਕਾਰਵਾਈ ਨੀਤੀ ਦੇ ਹਿੱਸੇ ਵਜੋਂ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

 

ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਕੋਵਿਡ–19 ਦੀ ਰਫ਼ਤਾਰ ਨੂੰ ਘੱਟ ਰੱਖਣ ਦੇ ਯੋਗ ਹੋਇਆ ਹੈ ਅਤੇ ਇਹ ਅਸਰ ਕੋਵਿਡ–19 ਨਾਲ ਸਬੰਧਿਤ ਮਾਮਲਿਆਂ ਦੇ ਅੰਕੜਿਆਂ ਚੋਂ ਦੇਖਿਆ ਜਾ ਸਕਦਾ ਹੈ। ਅੰਤਰਰਾਸ਼ਟਰੀ ਪੈਮਾਨੇ ਦੇ ਮੁਕਾਬਲੇ, ਜਿੱਥੇ ਹਰੇਕ ਇੱਕ ਲੱਖ ਦੀ ਆਬਾਦੀ ਪਿੱਛੇ 62.3 ਕੇਸ ਹਨ, ਭਾਰਤ ਵਿੱਚ ਪ੍ਰਤੀ ਲੱਖ ਆਬਾਦੀ ਪਿੱਛੇ ਸਿਰਫ਼ 7.9 ਕੇਸ ਹੀ ਹਨ। ਇਸੇ ਤਰ੍ਹਾਂ ਹਰੇਕ ਇੱਕ ਲੱਖ ਲੋਕਾਂ ਪਿੱਛੇ ਮੌਤ ਦੀ ਅੰਤਰਰਾਸ਼ਟਰੀ ਔਸਤ ਦਰ 4.2 ਹੈ, ਉੱਥੇ ਭਾਰਤ ਦਾ ਇਹ ਅੰਕੜਾ 0.2 ਉੱਤੇ ਖੜ੍ਹਾ ਹੈ। ਹੋਰਨਾਂ ਦੇਸ਼ਾਂ ਦੇ ਮੁਕਾਬਲੇ ਮੌਤ ਦੇ ਬਹੁਤ ਘੱਟ ਅੰਕੜੇ ਇਹੋ ਦਰਸਾਉਂਦੇ ਹਨ ਕਿ ਭਾਰਤ ਵਿੱਚ ਸਮੇਂਸਿਰ ਕੇਸਾਂ ਦੀ ਸ਼ਨਾਖ਼ਤ ਹੋ ਰਹੀ ਹੈ ਤੇ ਉਨ੍ਹਾਂ ਦਾ ਕਲੀਨਿਕਲ ਪ੍ਰਬੰਧ ਹੋ ਰਿਹਾ ਹੈ।

 

ਕਲੀਨਿਕਲ ਪ੍ਰਬੰਧ ਉੱਤੇ ਧਿਆਨ ਕੇਂਦਰ ਰੱਖਣ ਅਤੇ ਮਰੀਜ਼ਾਂ ਦੇ ਛੇਤੀ ਠੀਕ ਹੋਣ ਕਾਰਨ ਸਿਹਤਯਾਬੀ ਦੀ ਦਰ ਵਿੱਚ ਸੁਧਾਰ ਹੋ ਰਿਹਾ ਹੈ। ਪੁਸ਼ਟੀ ਹੋਏ ਮਾਮਲਿਆਂ ਵਿੱਚੋਂ 39.6% ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ; ਜਿਸ ਨਾਲ ਅੱਜ ਤੱਕ ਕੁੱਲ 42,298 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਤੋਂ ਇਹ ਵੀ ਪ੍ਰਮਾਣਿਤ ਹੁੰਦਾ ਹੈ ਕਿ ਇਸ ਰੋਗ ਦਾ ਇਲਾਜ ਹੋ ਸਕਦਾ ਹੈ ਅਤੇ ਭਾਰਾਤ ਵੱਲੋਂ ਕਲੀਨਿਕ ਪ੍ਰਬੰਧ ਲਈ ਅਪਣਾਏ ਗਏ ਪ੍ਰੋਟੋਕੋਲਸ ਪ੍ਰਭਾਵਸ਼ਾਲੀ ਹਨ। ਸਿਹਤਯਾਬੀ ਦੇ ਅੰਕੜਿਆਂ ਵਿੱਚ ਇਹ ਵੀ ਵੇਖਿਆ ਗਿਆ ਹੈ ਕਿ ਪ੍ਰਬੰਧ ਅਧੀਨ ਸਾਰੇ ਸਰਗਰਮ ਕੇਸਾਂ ਵਿੱਚੋਂ ਲਗਭਗ 2.9% ਮਰੀਜ਼ਾਂ ਨੂੰ ਹੀ ਆਕਸੀਜਨ ਲਾਉਣ ਦੀ ਲੋੜ ਪੈਂਦੀ ਹੈ; ਪ੍ਰਬੰਧ ਅਧੀਨ ਸਾਰੇ ਸਰਗਰਮ ਕੇਸਾਂ ਵਿੱਚੋਂ ਲਗਭਗ 3% ਮਰੀਜ਼ਾਂ ਨੂੰ ਆਈਸੀਯੂ (ICU) ਵਿੱਚ ਰੱਖਣਾ ਪੈਂਦਾ ਹੈ ਅਤੇ ਪ੍ਰਬੰਧ ਅਧੀਨ ਸਰਗਰਮ ਕੇਸਾਂ ਵਿੱਚੋਂ ਕੇਵਲ 0.45% ਮਰੀਜ਼ਾਂ ਨੂੰ ਵੈਂਟੀਲੇਟਰ ਉੱਤੇ ਲਿਟਾਉਣ ਦੀ ਜ਼ਰੂਰਤ ਪੈਂਦੀ ਹੈ। ਭਾਰਤ ਨਾਲੋਨਾਲ ਕੋਵਿਡ ਨੂੰ ਸਮਰਪਿਤ ਸਿਹਤ ਬੁਨਿਆਦੀ ਢਾਂਚਾ ਅੱਪਗ੍ਰੇਡ ਕਰਨ ਤੇ ਵੀ ਆਪਣਾ ਧਿਆਨ ਕੇਂਦ੍ਰਿਤ ਕਰਦਾ ਰਿਹਾ ਹੈ।

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

 

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

*****

ਐੱਮਵੀ/ਐੱਸਜੀ



(Release ID: 1625518) Visitor Counter : 164