ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਪੂਰੀ ਦੁਨੀਆ ਵਿੱਚ 4.1 ਮੌਤਾਂ ਪ੍ਰਤੀ ਲੱਖ ਅਬਾਦੀ ਦੀ ਤੁਲਨਾ ਵਿੱਚ ਭਾਰਤ ਵਿੱਚ ਲਗਭਗ 0.2 ਮੌਤਾਂ ਪ੍ਰਤੀ ਲੱਖ ਅਬਾਦੀ ਹੋਈਆਂ ਹਨ

ਹੁਣ ਤੱਕ 24 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ

Posted On: 19 MAY 2020 3:43PM by PIB Chandigarh

ਸਥਿਤੀ ਅੱਪਡੇਟ

 

ਪਿਛਲੇ 24 ਘੰਟਿਆਂ ਦੌਰਾਨ, ਕੋਵਿਡ -19 ਦੇ ਕੁੱਲ 2,350 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਤਰ੍ਹਾਂ, ਹੁਣ ਤੱਕ ਕੋਵਿਡ-19 ਦੇ ਕੁੱਲ 39,174 ਮਰੀਜ਼ ਠੀਕ ਕੀਤੇ ਜਾ ਚੁੱਕੇ ਹਨ। ਇਸ ਦਾ ਅਰਥ ਹੈ ਕੋਵਿਡ -19 ਮਰੀਜ਼ਾਂ ਦੀ ਰਿਕਵਰੀ ਦਰ 38.73% ਹੈ। ਇਹ ਰਿਕਵਰੀ ਦਰ ਨਿਰੰਤਰ ਸੁਧਰ ਰਹੀ ਹੈ।

 

ਭਾਰਤ ਵਿੱਚ ਇਸ ਵੇਲੇ 58,802 ਐਕਟਿਵ ਕੇਸ ਹਨ। ਇਹ ਸਾਰੇ ਸਰਗਰਮ ਡਾਕਟਰੀ ਨਿਗਰਾਨੀ ਅਧੀਨ ਹਨ। ਐਕਟਿਵ ਕੇਸਾਂ ਵਿੱਚੋਂ ਸਿਰਫ ਲਗਭਗ. 2.9% ਕੇਸ ਆਈਸੀਯੂ ਵਿੱਚ ਹਨ।

 

ਪ੍ਰਤੀ ਲੱਖ ਅਬਾਦੀ ਦੇ ਹਿਸਾਬ ਨਾਲ,ਭਾਰਤ ਵਿੱਚ ਤਕਰੀਬਨ 0.2 ਮੌਤਾਂ/ਪ੍ਰਤੀ ਲੱਖ ਹੋਈਆਂ ਹਨ, ਜਦੋਂ ਕਿ ਸਮੁੱਚੇ ਵਿਸ਼ਵ ਵਿੱਚ 4.1 ਮੌਤਾਂ ਪ੍ਰਤੀ ਲੱਖ ਆਬਾਦੀ ਪਿੱਛੇ ਹੋਈਆਂ ਹਨ। ਡਬਲਯੂਐੱਚਓ ਸਥਿਤੀ ਰਿਪੋਰਟ -99 ਦੇ ਅਨੁਸਾਰ, ਸਭ ਤੋਂ ਵੱਧ ਮੌਤਾਂ ਵਾਲੇ ਦੇਸ਼ਾਂ ਦੀ ਪ੍ਰਤੀ ਲੱਖ ਅਬਾਦੀ ਵਿੱਚ ਮੌਤ ਦਰ ਇਸ ਪ੍ਰਕਾਰ ਹੈ:

 

ਦੇਸ਼

ਕੁੱਲ ਮੌਤਾਂ

ਪ੍ਰਤੀ ਲੱਖ ਅਬਾਦੀ ਦੇ ਹਿਸਾਬ ਨਾਲ ਮੌਤਾਂ ਦੇ ਮਾਮਲੇ

ਵਿਸ਼ਵ

3,11,847

4.1

ਸੰਯੁਕਤ ਰਾਜ ਅਮਰੀਕਾ

87180

26.6

ਯੂਨਾਈਟਿਡ ਕਿੰਗਡਮ

34636

52.1

ਇਟਲੀ

31908

52.8

ਫਰਾਂਸ

28059

41.9

ਸਪੇਨ

27650

59.2

ਬ੍ਰਾਜ਼ੀਲ

15633

7.5

ਬੈਲਜੀਅਮ

9052

79.3

ਜਰਮਨੀ

7935

9.6

ਇਰਾਨ (ਇਸਲਾਮਿਕ ਗਣਤੰਤਰ)

6988

8.5

ਕੈਨੇਡਾ

5702

15.4

ਨੀਦਰਲੈਂਡ

5680

33.0

ਮੈਕਸੀਕੋ

5045

4.0

ਚੀਨ

4645

0.3

ਤੁਰਕੀ

4140

5.0

ਸਵੀਡਨ

3679

36.1

ਭਾਰਤ

3163*

0.2

 

* ਤਾਜ਼ਾ ਅੰਕੜੇ 19 ਮਈ, 2020 ਨੂੰ ਅੱਪਡੇਟ ਕੀਤੇ ਗਏ

ਮੁਕਾਬਲਤਨ ਘੱਟ ਮੌਤ- ਅੰਕੜੇ, ਸਮੇਂ ਸਿਰ ਕੇਸਾਂ ਦੀ ਪਹਿਚਾਣ ਅਤੇ ਕੇਸਾਂ ਦੇ ਕਲੀਨਿਕਲ ਪ੍ਰਬੰਧਨ ਨੂੰ ਦਰਸਾਉਂਦੇ ਹਨ।

ਟੈਸਟਿੰਗ

 

ਦੇਸ਼ ਵਿੱਚ ਕੱਲ੍ਹ ਰਿਕਾਰਡ ਨੰਬਰ-1,08,233 ਨਮੂਨਿਆਂ ਦੀ ਜਾਂਚ ਕੀਤੀ ਗਈ। ਹੁਣ ਤੱਕ ਕੁੱਲ 24,25,742 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

 

ਜਨਵਰੀ ਵਿੱਚ ਕੋਵਿਡ -19 ਟੈਸਟ ਕਰਵਾਉਣ ਵਾਲੀ ਸਿਰਫ ਇੱਕ ਲੈਬਾਰਟਰੀ ਤੋਂ ਸ਼ੁਰੂ ਕਰਕੇ, ਭਾਰਤ ਨੇ ਦੇਸ਼ ਵਿੱਚ ਟੈਸਟਿੰਗ ਲਈ 385 ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 158 ਨਿਜੀ ਪ੍ਰਯੋਗਸ਼ਾਲਾਵਾਂ ਜੋੜ ਕੇ ਆਪਣੀ ਜਾਂਚ ਸਮਰੱਥਾ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਕੀਤਾ ਹੈ। ਸਾਰੀਆਂ ਕੇਂਦਰ ਸਰਕਾਰ ਦੀਆਂ ਲੈਬਾਂ, ਰਾਜਾਂ ਦੇ ਮੈਡੀਕਲ ਕਾਲਜਾਂ, ਨਿਜੀ ਮੈਡੀਕਲ ਕਾਲਜਾਂ ਅਤੇ ਨਿਜੀ ਖੇਤਰ ਦੇ ਨਾਲ ਨਿਯਮਿਤ ਰੂਪ ਵਿੱਚ ਸਾਂਝੇਦਾਰੀ ਕਰਨ ਨਾਲ ਦੇਸ਼ ਵਿੱਚ ਟੈਸਟਿੰਗ ਸਮਰੱਥਾ ਦਾ ਵਿਸਤਾਰ ਕੀਤਾ ਗਿਆ ਹੈ। ਹੋਰ ਟੈਸਟਿੰਗ ਮਸ਼ੀਨਾਂ ਜਿਵੇਂ ਟਰੂਨੈਟ ਅਤੇ ਸੀਬੀਐੱਨਏਏਟੀ ਨੂੰ ਵੀ  ਟੈਸਟਾਂ ਵਿੱਚ ਤੇਜ਼ੀ ਲਿਆਉਣ ਲਈ ਲਾਮਬੰਦ ਕੀਤਾ ਗਿਆ ਹੈ।

 

ਏਮਜ਼ ਵਰਗੀਆਂ 14 ਸਲਾਹਕਾਰ ਸੰਸਥਾਵਾਂ ਰਾਹੀਂ, ਦੇਸ਼ ਭਰ ਦੀਆਂ ਲੈਬਾਂ ਨੂੰ ਸੰਭਾਲਣ ਦੇ ਕੰਮ ਨੂੰ ਪੂਰਾ ਕਰਨ ਲਈ ਉਚਿਤ ਬਾਇਓ-ਸੁਰੱਖਿਆ  ਮਾਪਦੰਡਾਂ ਅਤੇ ਪ੍ਰਯੋਗਸ਼ਾਲਾਵਾਂ ਦੀ ਪ੍ਰਵਾਨਗੀ ਨੂੰ ਸੁਨਿਸ਼ਚਿਤ ਕੀਤਾ ਗਿਆ ਹੈ। ਲੈਬਾਂ ਵਿੱਚ ਜਾਂਚ ਸਮੱਗਰੀ ਦੀ ਨਿਰੰਤਰ ਸਪਲਾਈ ਨੂੰ ਬਰਕਰਾਰ ਰੱਖਣ ਲਈ, ਇੰਡੀਆ ਪੋਸਟਸ ਅਤੇ ਪ੍ਰਾਈਵੇਟ ਏਜੰਸੀਆਂ ਦੀ ਮਦਦ ਨਾਲ ਵੰਡ ਲਈ 15 ਡਿਪੂ ਤਿਆਰ ਕੀਤੇ ਗਏ ਹਨ। ਬਹੁਤ ਸਾਰੀਆਂ ਭਾਰਤੀ ਕੰਪਨੀਆਂ ਨੂੰ ਟੈਸਟਿੰਗ ਸਮੱਗਰੀ ਦਾ ਉਤਪਾਦਨ ਕਰਨ ਲਈ ਸਮਰਥਨ ਦਿੱਤਾ ਗਿਆ ਹੈ ਜੋਕਿ ਪਹਿਲਾਂ ਵਿਦੇਸ਼ ਤੋਂ ਲਈ ਜਾਂਦੀ ਸੀ। ਇਸ ਨਾਲ ਦੇਸ਼ ਭਰ ਵਿੱਚ ਨਿਰੰਤਰ ਸਪਲਾਈ ਨੂੰ ਬਣਾਈ ਰੱਖਣ ਵਿੱਚ ਮਦਦ ਮਿਲੀ ਹੈ।

 

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਨਵੇਂ ਦਿਸ਼ਾ-ਨਿਰਦੇਸ਼

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ -19 ਲਈ ਸੰਸ਼ੋਧਿਤ ਟੈਸਟਿੰਗ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਪਹਿਲੇ ਮਾਪਦੰਡਾਂ ਤੋਂ ਇਲਾਵਾ, ਟੈਸਟਿੰਗ ਰਣਨੀਤੀ ਨੂੰ ਵਿਆਪਕ ਕਰ ਦਿੱਤਾ ਗਿਆ ਹੈ ਤਾਕਿ ਕੋਵਿਡ-19 ਦੀ ਰੋਕਥਾਮ ਅਤੇ ਨਿਰੀਖਣ ਵਿੱਚ ਜੁਟੇ ਫਰੰਟਲਾਈਨ ਕਰਮਚਾਰੀਆਂ, ਪ੍ਰਵਾਸੀਆਂ, ਬਾਹਰੋਂ ਵਾਪਸ ਆਏ, ਸਾਰੇ ਹਸਪਤਾਲ ਵਿੱਚ ਦਾਖ਼ਲ ਮਰੀਜਾਂ ਜੋ ਆਈਐੱਲਆਈ ਦੇ ਲੱਛਣਾਂ ਨੂੰ ਵਿਕਸਤ ਕਰਦੇ ਹਨ, ਨੂੰ ਬਿਮਾਰੀ ਦੇ 7 ਦਿਨਾਂ ਦੇ ਅੰਦਰ ਟੈਸਟ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾ ਸਕੇ। ਵੇਰਵਿਆਂ ਲਈ:

 

https://www.mohfw.gov.in/pdf/Revisedtestingguidelines.pdf

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਵਰਕਪਲੇਸ ਸੈਟਿੰਗਜ਼ ਵਿੱਚ ਕੋਵਿਡ-19 ਦੇ ਸ਼ੱਕੀ ਜਾਂ ਪੁਸ਼ਟੀ ਕੀਤੇ  ਕੇਸ ਦਾ ਪਤਾ ਲੱਗਣ 'ਤੇ ਇਨ੍ਹਾਂ ਸੈਟਿੰਗਜ਼ ਵਿੱਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਰੋਕਥਾਮ ਉਪਾਵਾਂ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਦਿਸ਼ਾ-ਨਿਰਦੇਸ਼ਾਂ ਨੂੰ ਇੱਥੇ ਦੇਖਿਆ ਜਾ ਸਕਦਾ ਹੈ:

 

https://www.mohfw.gov.in/pdf/GuidelinesonpreventivemeasurestocontainspreadofCOVID19inworkplacesettings.pdf

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ-19 ਮਹਾਂਮਾਰੀ ਦੀ ਸਥਿਤੀ ਵਿੱਚ ਦੰਦਾਂ ਦੇ ਪੇਸ਼ੇਵਰਾਂ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ ਕਿਉਂਕਿ ਦੰਦਾਂ ਦੇ ਡਾਕਟਰ, ਸਹਾਇਕ ਅਤੇ ਨਾਲ ਹੀ ਮਰੀਜ਼ਾਂ ਨੂੰ ਕਰਾਸ-ਇਨਫੈਕਸ਼ਨ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਵਿਸਥਾਰ ਦਿਸ਼ਾ ਨਿਰਦੇਸ਼ ਇੱਥੇ ਵੇਖੇ ਜਾ ਸਕਦੇ ਹਨ:

https://www.mohfw.gov.in/pdf/DentalAdvisoryF.pdf

 

ਇਨ੍ਹਾਂ ਦਿਸ਼ਾ-ਨਿਰਦੇਸਾਂ ਵਿੱਚ ਹਰ ਸਮੇਂ (ਕਰਮਚਾਰੀ ਅਤੇ ਵਿਜਿਟਰ)ਹਰ ਕਿਸੇ ਦੁਆਰਾ ਧਿਆਨ ਦੇਣ ਯੋਗ ਮੁਢਲੇ ਰੋਕਥਾਮ ਉਪਾਅ ਦਿੱਤੇ ਗਏ ਹਨ। ਉਹ ਕਿਸੇ ਪੁਸ਼ਟੀ ਕੀਤੇ ਕੇਸ ਦੀ ਰਿਪੋਰਟ ਤੋਂ ਬਾਅਦ ਸੰਪਰਕ ਪ੍ਰਬੰਧਨ ਅਤੇ ਕੀਟਾਣੂ-ਰਹਿਤ  ਪ੍ਰਕਿਰਿਆ ਸਮੇਤ, ਪਾਲਣਾ ਕੀਤੀ ਜਾਣ ਵਾਲੀ ਪ੍ਰਕਿਰਿਆ  ਦਾ ਵੇਰਵਾ ਵੀ ਦਿੰਦੇ ਹਨ।

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ-19 ਮਹਾਂਮਾਰੀ ਦੀ ਸਥਿਤੀ ਵਿੱਚ ਦੰਦਾਂ ਦੇ ਪੇਸ਼ੇਵਰਾਂ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ ਕਿਉਂਕਿ ਦੰਦਾਂ ਦੇ ਡਾਕਟਰ, ਸਹਾਇਕ ਅਤੇ ਨਾਲ ਹੀ ਮਰੀਜ਼ਾਂ ਨੂੰ ਕਰਾਸ-ਇਨਫੈਕਸ਼ਨ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਵਿਸਥਾਰ ਦਿਸ਼ਾ-ਨਿਰਦੇਸ਼ ਇੱਥੇ ਵੇਖੇ ਜਾ ਸਕਦੇ ਹਨ:

 

https://www.mohfw.gov.in/pdf/DentalAdvisoryF.pdf

 

ਰੋਕਥਾਮ ਉਪਾਵਾਂ, ਜਿਵੇਂ ਕਿ ਵਿਅਕਤੀਗਤ ਸਫਾਈ, ਹੱਥਾਂ ਦੀ ਸਾਫ ਸਫਾਈ ਅਤੇ ਸਾਹ ਸਬੰਧੀ ਆਚਾਰ ਵਿਹਾਰ,ਮਾਸਕ ਨੂੰ ਉਤਸ਼ਾਹਿਤ ਕਰਨਾ ਅਤੇ ਸਰੀਰਕ ਦੂਰੀ ਬਣਾਈ ਰੱਖਣਾ ਆਦਿ ਬਾਰੇ ਪ੍ਰਭਾਵਸ਼ਾਲੀ ਕਮਿਊਨਿਟੀ ਜਾਗਰੂਕਤਾ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੈ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਅਡਵਾਈਜ਼ਰੀਆਂ ਬਾਰੇ ਸਾਰੀ ਪ੍ਰਮਾਣਿਕ ਅਤੇ ਅੱਪਡੇਟ ਕੀਤੀ ਜਾਣਕਾਰੀ ਲਈ ਕਿਰਪਾ ਕਰਕੇ ਨਿਯਮਿਤ ਤੌਰ 'ਤੇ  ਇੱਥੇ ਜਾਓ: https://www.mohfw.gov.in/.

ਕੋਵਿਡ-19 ਨਾਲ ਸਬੰਧਿਤ ਤਕਨੀਕੀ ਕੁਐਰੀਜ਼ ਨੂੰ ਇੱਥੇ ਈਮੇਲ ਕੀਤਾ ਜਾ ਸਕਦਾ ਹੈ mailto: technicalquery.covid19[at]gov[dot]in ਅਤੇ ਹੋਰ ਕੁਐਰੀਜ਼ ਨੂੰncov2019[at]gov[dot]inʼਤੇ ਅਤੇ @CovidIndiaSeva ʼਤੇ ਟਵੀਟ ਕੀਤਾ ਜਾ ਸਕਦਾ ਹੈ।

 

ਕੋਵਿਡ-19 'ਤੇ ਕਿਸੇ ਵੀ ਪ੍ਰਸ਼ਨ ਦੇ ਮਾਮਲੇ ਵਿੱਚ, ਕਿਰਪਾ ਕਰਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ + 91-11-23978046 ਜਾਂ 1075 (ਟੋਲ-ਫ੍ਰੀ)' ਤੇ ਕਾਲ ਕਰੋ। ਕੋਵਿਡ-19 'ਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲੱਬਧ ਹੈ।

https://www.mohfw.gov.in/pdf/coronvavirushelplinenumber.pdf.

 

 

****

ਐੱਮਵੀ


(Release ID: 1625246) Visitor Counter : 209