PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਨਾ ਬੁਲੇਟਿਨ

Posted On: 17 MAY 2020 6:28PM by PIB Chandigarh

 

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਪੂਰੇ ਦੇਸ਼ ਵਿੱਚ ਹੁਣ ਤੱਕ ਕੁੱਲ 90,927 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 34,109 ਵਿਅਕਤੀ ਠੀਕ ਹੋਏ ਅਤੇ 2,872 ਮੌਤਾਂ ਹੋਈਆਂ ਹਨ।
  • ਪਿਛਲੇ 24 ਘੰਟਿਆਂ ਵਿੱਚ, 4,987 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
  • ਡਾ. ਹਰਸ਼ ਵਰਧਨ ਨੇ ਕਿਹਾ ਕਿ ਕੋਵਿਡ-19 ਨਾਲ ਲੜਨ ਲਈ ਸਰੀਰਕ ਦੂਰੀ ਬਣਾਈ ਰੱਖਣਾ ਸਾਡੇ ਲਈ ਸਭ ਤੋਂ ਸ਼ਕਤੀਸ਼ਾਲੀ ਸਮਾਜਿਕ ਟੀਕਾ ਹੈ।
  • ਵਿੱਤ ਮੰਤਰੀ ਨੇ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਸੱਤ ਖੇਤਰਾਂ ਚ ਸਰਕਾਰੀ ਸੁਧਾਰਾਂ ਅਤੇ ਕਰਨਹਾਰਾਂ ਦਾ ਐਲਾਨ ਕੀਤਾ
  • ਐੱਨਡੀਐੱਮਏ ਨੇ ਇੰਟਰ-ਸਟੇਟ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਪ੍ਰਵਾਸੀ ਵਰਕਰਾਂ ਤੇ ਔਨਲਾਈਨ ਕੇਂਦਰੀ ਜਾਣਕਾਰੀ ਕੋਸ਼-ਰਾਸ਼ਟਰੀ ਪ੍ਰਵਾਸੀ ਸੂਚਨਾ ਪ੍ਰਣਾਲੀ (ਐੱਨਐੱਮਆਈਐੱਸ) ਵਿਕਸਿਤ ਕੀਤੀ
  • ਪ੍ਰਵਾਸੀ ਮਜ਼ਦੂਰਾਂ ਨੂੰ ਮੁਫਤ ਅਨਾਜ ਮੁਹਈਆ ਕਰਵਾਉਣ ਲਈ ਆਤਮਨਿਰਭਰ ਭਾਰਤ ਯੋਜਨਾ ਦੀ ਸ਼ੁਰੂਆਤ ਕੀਤੀ
  • ਪ੍ਰਵਾਸੀਆਂ ਦੇ ਸੁਰੱਖਿਅਤ ਅਤੇ ਜਲਦ ਆਵਾਗਮਨ ਨੂੰ ਯਕੀਨੀ ਬਣਾਉਣ ਲਈ, ਭਾਰਤੀ ਰੇਲਵੇ ਦੇਸ਼ ਵਿੱਚ ਰੇਲਵੇ ਨਾਲ ਜੁੜੇ ਸਾਰੇ ਜ਼ਿਲ੍ਹਿਆਂ ਤੋਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਉਣ ਲਈ ਤਿਆਰ ਹੈ

 

ਡਾ. ਹਰਸ਼ ਵਰਧਨ: ਸਰੀਰਕ ਦੂਰੀ ਅਤੇ ਵਿਵਹਾਰਿਕ ਸ਼ਿਸ਼ਟਾਚਾਰ ਕੋਵਿਡ -19 ਦੇ ਖ਼ਿਲਾਫ਼ ਲੜਾਈ ਵਿੱਚ ਸ਼ਕਤੀਸ਼ਾਲੀ ਸਮਾਜਿਕ ਟੀਕੇਹਨ; ਰਿਕਵਰੀ ਦੀ ਦਰ ਵਧਕੇ 37.5 % ਹੋ ਗਈ ਹੈ ਅਤੇ ਹੁਣ ਤੱਕ 22 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਲੌਕਡਾਊਨ 3.0 ਦੇ ਆਖਰੀ ਦਿਨ ਕਿਹਾ ਕਿ ਸਾਡੀ ਮਜ਼ਬੂਤ ਅਗਵਾਈ ਵਿੱਚ ਹਮਲਾਵਰ ਅਤੇ ਸਮੇਂ ਰਹਿੰਦੇ ਉਪਾਵਾਂ ਦੇ ਨਾਲ ਸਾਡੀ ਨੀਤੀਗਤ ਦ੍ਰਿੜ੍ਹਤਾ ਨੇ ਉਤਸ਼ਾਹਜਨਕ ਨਤੀਜੇ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 14 ਦਿਨਾਂ ਵਿੱਚ ਮਾਮਲਿਆਂ ਦੇ ਦੁੱਗਣਾ ਹੋਣ ਦੀ ਰਫ਼ਤਾਰ ਜਿੱਥੇ 11.5 ਸੀ, ਉੱਥੇ ਹੀ ਪਿਛਲੇ ਤਿੰਨ ਦਿਨਾਂ ਵਿੱਚ ਇਹ ਦਰ ਵਧ  ਕੇ 13.6 ਹੋ ਗਈ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮੌਤ ਦਰ ਘਟ ਕੇ 3.1 % ਹੋ ਗਈ ਅਤੇ ਰਿਕਵਰੀ ਦੀ ਦਰ ਵਧ ਕੇ 37.5 % ਹੋ ਗਈ ਹੈ। ਡਾ. ਹਰਸ਼ ਵਰਧਨ ਨੇ ਇਹ ਵੀ ਦੱਸਿਆ ਕਿ (ਕੱਲ੍ਹ ਤੱਕ ਦੇ ਅੰਕੜਿਆਂ ਅਨੁਸਾਰ) ਕੋਵਿਡ - 19 ਦੇ ਰੋਗੀਆਂ ਦੀ ਸੰਖਿਆ ਆਈਸੀਯੂ ਵਿੱਚ 3.1 %, ਵੈਂਟੀਲੇਟਰਾਂ ਤੇ 0.45 % ਅਤੇ ਆਕਸੀਜਨ ਸਹਾਇਤਾ ਉੱਤੇ 2.7 % ਹੈ। ਡਾ. ਹਰਸ਼ ਵਰਧਨ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ ਅੱਜ 17 ਮਈ 2020 ਤੱਕ ਕੁੱਲ 90,927 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 34,109 ਵਿਅਕਤੀ ਠੀਕ ਹੋਏ ਅਤੇ 2,872 ਮੌਤਾਂ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ, 4,987 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਡਾ. ਹਰਸ਼ ਵਰਧਨ ਨੇ ਕਿਹਾ ਕਿ ਜਦੋਂ ਭਾਰਤ ਵਿੱਚ ਹਾਲਤ ਸਾਧਾਰਣ ਹੋ ਜਾਣਗੇ ਤਾਂ ਵੀ ਸਾਬਣ ਨਾਲ ਲਗਾਤਾਰ ਘੱਟੋ-ਘੱਟ ਵੀਹ ਸੈਕਿੰਡ ਤੱਕ ਹੱਥਾਂ ਦੀ ਸਫਾਈ ਕਰਨਾ ਜਾਂ ਅਲਕੋਹਲ ਅਧਾਰਿਤ ਸੈਨੀਟਾਈਜ਼ਰ ਲਗਾਉਣਾ, ਜਨਤਕ ਜਗ੍ਹਾਵਾਂ ਤੇ ਨਾ ਥੁੱਕਣਾ, ਕੰਮ ਵਾਲੀਆਂ ਜਗ੍ਹਾਵਾਂ ਨੂੰ ਸੈਨੀਟਾਈਜ਼ ਕਰਨਾ, ਜਨਤਕ ਜਗ੍ਹਾਵਾਂ ਤੇ ਆਪਣੇ ਨਾਲ-ਨਾਲ ਦੂਜਿਆਂ ਦੀ ਸੁਰੱਖਿਆ ਦੇ ਲਈ  ਹਮੇਸ਼ਾ ਚਿਹਰੇ ਨੂੰ ਢਕ ਕੇ ਰੱਖਣ ਦੇ ਲਈ ਫੇਸ ਕਵਰ ਦਾ ਇਸਤੇਮਾਲ ਕਰਨਾ, ਆਮ ਸੋਸ਼ਲ ਸਿਹਤ ਨੂੰ ਸੁਨਿਸ਼ਚਿਤ ਰੱਖਣ ਜਿਹੇ ਆਮ ਸਿਹਤ ਉਪਾਵਾਂ ਤੇ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਰੀਰਕ ਦੂਰੀ ਬਣਾਈ ਰੱਖਣਾ ਸਾਡੇ ਲਈ ਸਭ ਤੋਂ ਸ਼ਕਤੀਸ਼ਾਲੀ ਸਮਾਜਿਕ ਟੀਕਾ ਹੈ ਅਤੇ ਇਸ ਲਈ ਦੂਜਿਆਂ ਨਾਲ ਗੱਲਬਾਤ ਕਰਦੇ ਹੋਏ ਦੋ ਗਜ਼ ਦੀ ਦੂਰੀਬਣਾਈ ਰੱਖਣ ਅਤੇ ਵਰਚੂਅਲ ਇਕੱਠਾਂ ਦੇ ਵਿਕਲਪ ਨੂੰ ਤਰਜੀਹ ਦੇ ਕੇ ਸਮਾਜਿਕ ਇਕੱਠਾਂ ਤੋਂ ਖੁਦ ਨੂੰ ਬਚਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਬਹੁਤ ਜ਼ਰੂਰੀ ਹੋਵੇ ਉਦੋਂ ਹੀ ਘਰ ਤੋਂ ਬਾਹਰ ਯਾਤਰਾ ਤੇ ਨਿਕਲਣਾ ਅਤੇ ਲਾਗ ਤੋਂ ਬਚਣ ਦੇ ਲਈ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।

https://pib.gov.in/PressReleseDetail.aspx?PRID=1624705

 

ਵਿੱਤ ਮੰਤਰੀ ਨੇ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਸੱਤ ਖੇਤਰਾਂ ਚ ਸਰਕਾਰੀ ਸੁਧਾਰਾਂ ਅਤੇ ਕਰਨਹਾਰਾਂ ਦਾ ਐਲਾਨ ਕੀਤਾ

 

ਸਰਕਾਰੀ ਸੁਧਾਰ ਤੇ ਕਰਨਹਾਰਬਾਰੇ ਉਪਾਵਾਂ ਦੇ 5ਵੇਂ ਤੇ ਆਖ਼ਰੀ ਗੇੜ ਦਾ ਐਲਾਨ ਕਰਦਿਆਂ ਸ਼੍ਰੀਮਤੀ ਸੀਤਾਰਮਣ ਨੇ ਰੋਜ਼ਗਾਰ ਮੁਹੱਈਆ ਕਰਵਾਉਣ, ਕਾਰੋਬਾਰੀ ਅਦਾਰਿਆਂ ਦੀ ਮਦਦ, ਕਾਰੋਬਾਰ ਕਰਨਾ ਸੁਖਾਲਾ ਬਣਾਉਣ ਤੇ ਰਾਜ ਸਰਕਾਰਾਂ ਤੇ ਸਿੱਖਿਆ ਅਤੇ ਸਿਹਤ ਖੇਤਰਾਂ ਲਈ ਸੱਤ ਉਪਾਵਾਂ ਦੇ ਵੇਰਵੇ ਦਿੱਤੇ।  ਇਨ੍ਹਾਂ ਵਿੱਚ ਸ਼ਾਮਿਲ ਹਨ ਰੋਜ਼ਗਾਰ ਨੂੰ ਹੁਲਾਰਾ ਦੇਣ ਲਈ ਮਨਰੇਗਾ ਵਾਸਤੇ ਤੈਅ ਰਕਮ ਵਿੱਚ 40,000 ਕਰੋੜ ਰੁਪਏ ਦਾ ਵਾਧਾ ; ਭਵਿੱਖ ਦੀਆਂ ਮਹਾਮਾਰੀਆਂ ਲਈ ਭਾਰਤ ਨੂੰ ਤਿਆਰ ਕਰਨ ਹਿਤ ਜਨਸਿਹਤ ਚ ਨਿਵੇਸ਼ ਵਧਾਏ ਤੇ ਹੋਰ ਸਿਹਤ ਸੁਧਾਰ ; ਕੋਵਿਡ ਤੋਂ ਬਾਅਦ ਇਕੁਇਟੀ ਨਾਲ ਟੈਕਨੋਲੋਜੀ ਦੁਆਰਾ ਸੰਚਾਲਿਤ ਸਿੱਖਿਆ ; ਆਈਬੀਸੀ ਸਬੰਧਿਤ ਉਪਾਵਾਂ ਰਾਹੀਂ ਕਾਰੋਬਾਰ ਕਰਨਾ ਸੁਖਾਲਾਬਣਾਉਣ ਚ ਹੋਰ ਵਾਧਾ ; ਕੰਪਨੀਜ਼ ਐਕਟ ਅਧੀਨ ਕੀਤੀਆਂ ਭੁੱਲਾਂ ਅਪਰਾਧ ਨਹੀਂ ਹੋਣਗੀਆਂ ; ਕਾਰਪੋਰੇਟਸ ਲਈ ਕਾਰੋਬਾਰ ਕਰਨਾ ਸੁਖਾਲਾ ; ਇੱਕ ਨਵੇਂ, ਆਤਮਨਿਰਭਰ ਭਾਰਤ ਲਈ ਪਬਲਿਕ ਸੈਕਟਰ ਉੱਦਮ ਨੀਤੀਉਨ੍ਹਾਂ ਨੇ  ਸਿਰਫ਼ 2020–21 ਲਈ ਰਾਜਾਂ ਦੀਆਂ ਉਧਾਰਸੀਮਾਵਾਂ ਨੂੰ 3% ਤੋਂ ਵਧਾ ਕੇ 5% ਦਾ ਐਲਾਨ ਕੀਤਾ ਤੇ ਰਾਜਪੱਧਰੀ ਸੁਧਾਰਾਂ ਨੂੰ ਉਤਸ਼ਾਹਿਤ ਕੀਤਾ

https://pib.gov.in/PressReleseDetail.aspx?PRID=1624661

 

ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਭਾਰਤੀ ਅਰਥਵਿਵਸਥਾ ਦੇ ਸਮਰਥਨ ਲਈ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਪੰਜਵੇਂ ਹਿੱਸੇ ਦੇ ਵੇਰਵੇ ਦੀ ਪ੍ਰੈਜ਼ੈਂਟੇਸ਼ਨ (ਪੇਸ਼ਕਾਰੀ)

https://pib.gov.in/PressReleseDetail.aspx?PRID=1624651

 

ਵਿੱਤ ਮੰਤਰੀ ਵੱਲੋਂ ਅੱਜ ਕੀਤੇ ਐਲਾਨਾਂ ਨਾਲ ਗ੍ਰਾਮੀਣ ਅਰਥਵਿਵਸਥਾ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਕਰੋੜਾਂ ਗ਼ਰੀਬ ਲੋਕਾਂ ਤੇ ਪ੍ਰਵਾਸੀ ਵਰਕਰਾਂ ਨੂੰ ਮਿਲੇਗਾ ਰੋਜ਼ਗਾਰ: ਗ੍ਰਹਿ ਮੰਤਰੀ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਐਲਾਨੇ ਆਰਥਿਕ ਪੈਕੇਜ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਮੋਦੀ ਸਰਕਾਰ ਵੱਲੋਂ ਅੱਜ ਦੇ ਐਲਾਨ ਆਤਮਨਿਰਭਰ ਭਾਰਤ ਦੇ ਵਿਚਾਰ ਨੂੰ ਸਾਕਾਰ ਕਰਨ ਵਿੱਚ ਬਹੁਤ ਅੱਗੇ ਤੱਕ ਲੈ ਕੇ ਜਾਣਗੇ। ਇਹ ਕਦਮ ਸਿਹਤ, ਸਿੱਖਿਆ ਤੇ ਕਾਰੋਬਾਰੀ ਖੇਤਰਾਂ ਦੀ ਨੁਹਾਰ ਬਦਲਣ ਵਾਲੇ ਸਾਬਤ ਹੋਣਗੇ, ਜਿਨ੍ਹਾਂ ਨਾਲ ਕਰੋੜਾਂ ਗ਼ਰੀਬਾਂ ਨੂੰ ਰੋਜ਼ਗਾਰ ਮਿਲੇਗਾ।

https://pib.gov.in/PressReleseDetail.aspx?PRID=1624669

 

ਵਿੱਤ ਮੰਤਰੀ ਨੇ ਵਿਕਾਸ ਦੇ ਨਵੇਂ ਦਿਸਹੱਦੇ ਐਲਾਨੇ; ਅੱਠ ਖੇਤਰਾਂ ਵਿੱਚ ਢਾਂਚਾਗਤ ਸੁਧਾਰ ਆਤਮਨਿਰਭਰ ਭਾਰਤ ਲਈ ਰਾਹ ਤਿਆਰ ਕਰਨਗੇ

ਵਿੱਤ ਮੰਤਰੀ ਨੇ ਸ਼ਨੀਵਾਰ ਨੂੰ ਆਤਮਨਿਰਭਰ ਭਾਰਤਵੱਲ ਇੱਕ ਕੋਸ਼ਿਸ਼ ਵਜੋਂ ਤੇਜ਼ਰਫ਼ਤਾਰ ਨਿਵੇਸ਼ ਲਈ ਹੇਠ ਲਿਖੇ ਨੀਤੀ ਸੁਧਾਰਾਂ ਦਾ ਐਲਾਨ ਕੀਤਾ: ਸਕੱਤਰਾਂ ਦੇ ਇਖ਼ਤਿਆਰ ਪ੍ਰਾਪਤ ਸਮੂਹ ਰਾਹੀਂ ਨਿਵੇਸ਼ ਲਈ ਤੇਜ਼ਰਫ਼ਤਾਰ ਮਨਜ਼ੂਰੀ ਦਿੱਤੀ ਜਾਵੇਗੀ।  ਨਿਵੇਸ਼ਯੋਗ ਪ੍ਰੋਜੈਕਟ ਤਿਆਰ ਕਰਨ ਲਈ ਹਰੇਕ ਮੰਤਰਾਲੇ ਵਿੱਚ ਪ੍ਰੋਜੈਕਟ ਵਿਕਾਸ ਸੈੱਲ ਦਾ ਗਠਨ ਹੋਵੇਗਾ, ਜੋ ਨਿਵੇਸ਼ਕਾਂ ਅਤੇ ਕੇਂਦਰ/ਰਾਜ ਸਰਕਾਰਾਂ ਨਾਲ ਤਾਲਮੇਲ ਕਰੇਗਾ।  ਨਵੇਂ ਨਿਵੇਸ਼ ਲਈ ਮੁਕਾਬਲੇ ਹਿਤ ਨਿਵੇਸ਼ ਦੀ ਖਿੱਚ ਬਾਰੇ ਰਾਜਾਂ ਦੀ ਦਰਜਾਬੰਦੀ ਕੀਤੀ ਜਾਵੇਗੀ। ਨਵੇਂ ਚੈਂਪੀਅਨ ਖੇਤਰਾਂ ਦੇ ਪ੍ਰੋਤਸਾਹਨ ਲਈ ਇੰਸੈਂਟਿਵ ਯੋਜਨਾਵਾਂ ਸੋਲਰ ਪੀਵੀ ਨਿਰਮਾਣ; ਐਡਵਾਂਸਡ ਸੈੱਲ ਬੈਟਰੀ ਸਟੋਰੇਜ ਆਦਿ ਜਿਹੇ ਖੇਤਰਾਂ ਵਿੱਚ ਸ਼ੁਰੂ ਕੀਤੀਆਂ ਜਾਣਗੀਆਂ। ਵਿੱਤ ਮੰਤਰੀ ਨੇ ਕੋਲਾ, ਖਣਿਜ ਪਦਾਰਥਾਂ, ਰੱਖਿਆ ਉਤਪਾਦਨ, ਸ਼ਹਿਰੀ ਹਵਾਬਾਜ਼ੀ, ਬਿਜਲੀ ਖੇਤਰ, ਸਮਾਜਿਕ ਬੁਨਿਆਦੀ ਢਾਂਚਾ, ਪੁਲਾੜ ਤੇ ਪ੍ਰਮਾਣੂ ਊਰਜਾ ਦੇ ਅੱਠ ਖੇਤਰਾਂ ਵਿੱਚ ਨਿਮਨਲਿਖਤ ਢਾਂਚਾ ਸੁਧਾਰਾਂ ਦਾ ਐਲਾਨ ਵੀ ਕੀਤਾ।

https://pib.gov.in/PressReleseDetail.aspx?PRID=1624536

 

 

ਕੇਂਦਰੀ ਗ੍ਰਹਿ ਮੰਤਰੀ ਨੇ ਅੱਜ ਕੇਂਦਰੀ ਵਿੱਤ ਮੰਤਰੀ ਵੱਲੋਂ ਐਲਾਨੇ ਕਈ ਢਾਂਚਾਗਤ ਸੁਧਾਰ ਉਪਾਵਾਂ ਦੀ ਸ਼ਲਾਘਾ ਕੀਤੀ

ਕੇਂਦਰੀ ਵਿੱਤ ਮੰਤਰੀ ਵੱਲੋਂ ਅੱਜ ਐਲਾਨੇ ਗਏ ਕਈ ਢਾਂਚਾਗਤ ਸੁਧਾਰ ਉਪਾਵਾਂ ਦੀ ਸ਼ਲਾਘਾ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ,‘ਮੈਂ ਅੱਜ ਦੇ ਅਹਿਮ ਫ਼ੈਸਲਿਆਂ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨਾਲ ਸਾਡੀ ਅਰਥਵਿਵਸਥਾ ਯਕੀਨੀ ਤੌਰ ਉੱਤੇ ਪ੍ਰਫ਼ੁੱਲਤ ਹੋਵੇਗੀ ਅਤੇ ਆਤਮਨਿਰਭਰ ਭਾਰਤਵੱਲ ਸਾਡੇ ਅਗਲੇਰੇ ਕਦਮਾਂ ਨੂੰ ਯਕੀਨੀ ਬਣਾਏਗੀ।ਉਨ੍ਹਾਂ ਅੱਗੇ ਕਿਹਾ,‘ਪ੍ਰਧਾਨ ਮੰਤਰੀ ਦਾ ਮੰਤਰ ਰੀਫ਼ੌਰਮ, ਪਰਫ਼ੌਰਮ ਤੇ ਟ੍ਰਾਂਸਫ਼ੌਰਮ (ਸੁਧਾਰ, ਪ੍ਰਦਰਸ਼ਨ ਤੇ ਕਾਇਆਕਲਪ) ਹੀ ਪਿਛਲੇ 6 ਸਾਲਾਂ ਚ ਭਾਰਤ ਦੀ ਅਸਾਧਾਰਣ ਤਰੱਕੀ ਦਾ ਭੇਤ ਰਿਹਾ ਹੈ।

https://pib.gov.in/PressReleseDetail.aspx?PRID=1624519

 

ਪ੍ਰਵਾਸੀ ਮਜ਼ਦੂਰਾਂ ਨੂੰ ਮੁਫਤ ਅਨਾਜ ਮੁਹਈਆ ਕਰਵਾਉਣ ਲਈ ਆਤਮਨਿਰਭਰ ਭਾਰਤ ਯੋਜਨਾ ਦੀ ਸ਼ੁਰੂਆਤ ਕੀਤੀ

ਆਤਮਨਿਰਭਰ ਭਾਰਤ ਯੋਜਨਾ ਦੇ ਅਨੁਸਾਰ, ਭਾਰਤ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਕਿ ਦੋ ਮਹੀਨੇ ਅਰਥਾਤ ਮਈ ਅਤੇ ਜੂਨ, 2020 ਲਈ 5 ਕਿੱਲੋ ਪ੍ਰਤੀ ਮਹੀਨਾ ਦੀ ਦਰ ਨਾਲ ਮੁਫਤ ਅਨਾਜ ਮੁਹਈਆ ਕਰਵਾਇਆ ਜਾਵੇਗਾ, ਜੋ ਐੱਨਐੱਫਐੱਸਏ ਜਾਂ ਰਾਜ ਯੋਜਨਾ ਪੀਡੀਐੱਸ ਕਾਰਡ ਦੇ ਅਨੁਸਾਰ ਨਹੀਂ ਆਉਂਦਾ ਹੈ। ਇਸ ਯੋਜਨਾ ਨੂੰ ਲਾਗੂ ਕਰਨ ਦੀ ਕੁਲ ਅਨੁਮਾਨਿਤ ਲਾਗਤ ਲੱਗਭੱਗ 3,500 ਕਰੋੜ ਰੁਪਏ ਹੈ ਜਿਸ ਨੂੰ ਪੂਰੀ ਤਰ੍ਹਾਂ ਨਾਲ ਭਾਰਤ ਸਰਕਾਰ ਦੁਆਰਾ ਸਹਿਣ ਕੀਤਾ ਜਾਵੇਗਾ ਇਸ ਯੋਜਨਾ ਦੇ ਅਨੁਸਾਰ, ਸੰਪੂਰਨ ਭਾਰਤ ਪੱਧਰ ਉੱਤੇ ਅਨਾਜ ਦੀ ਵੰਡ 8 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਹੈ ਇਸ ਯੋਜਨਾ ਦੇ ਅਨੁਸਾਰ, ਅਨਾਜ ਦੀ ਵੰਡ ਭਾਰਤੀ ਖਾਦ ਨਿਗਮ (ਐੱਫਸੀਆਈ) ਦੁਆਰਾ ਪਹਿਲਾਂ ਤੋਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ।

https://pib.gov.in/PressReleseDetail.aspx?PRID=1624518

 

 

ਕੇਂਦਰ ਸਰਕਾਰ ਦੁਆਰਾਂ ਵੱਖ-ਵੱਖ ਖੇਤਰਾਂ ਲਈ ਐਲਾਨੇ ਰਾਹਤ ਪੈਕੇਜ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੀ ਨਵੀਂ ਪਰਿਭਾਸ਼ਾ ਨਾਲ ਉਦਯੋਗ ਨੂੰ ਬਹੁਤ ਹੁਲਾਰਾ ਮਿਲੇਗਾ : ਸ਼੍ਰੀ ਗਡਕਰੀ

ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਐੱਮਐੱਸਐੱਮਈ, ਕਿਰਤ ਅਤੇ ਖੇਤੀਬਾੜੀ ਸਹਿਤ ਵੱਖ-ਵੱਖ ਹਿਤਧਾਰਕਾਂ/ਖੇਤਰਾਂ ਲਈ ਐਲਾਨੇ ਰਾਹਤ ਪੈਕੇਜ ਅਤੇ ਐੱਮਐੱਸਐੱਮਈ ਦੀ ਨਵੀਂ ਪਰਿਭਾਸ਼ਾ ਨਾਲ ਉਦਯੋਗ ਨੂੰ ਬਹੁਤ ਹੁਲਾਰਾ ਮਿਲੇਗਾ। ਉਨ੍ਹਾਂ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ)  ਲਈ ਪ੍ਰਭਾਵਸ਼ਾਲੀ ਮੁਲਾਂਕਣ ਦੀ ਖੋਜ ਕਰਨ ਦਾ ਸੱਦਾ ਦਿੱਤਾ ਅਤੇ ਭਾਗੀਦਾਰਾਂ ਨੂੰ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ)  ਦੇ ਹਿੱਸੇ ਦੇ ਰੂਪ ਵਿੱਚ ਘੋਸ਼ਿਤ ਪੈਕੇਜ 'ਫੰਡ ਆਵ੍ ਫੰਡਸ' ਦੇ ਪ੍ਰਭਾਵੀ ਲਾਗੂ ਕਰਨ ਦੇ ਸੰਦਰਭ ਵਿੱਚ ਸੁਝਾਅ ਦੇਣ ਦੇ ਲਈ ਕਿਹਾ।

https://pib.gov.in/PressReleseDetail.aspx?PRID=1624700

ਐੱਨਡੀਐੱਮਏ ਨੇ ਇੰਟਰ-ਸਟੇਟ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਪ੍ਰਵਾਸੀ ਵਰਕਰਾਂ ਤੇ ਔਨਲਾਈਨ ਕੇਂਦਰੀ ਜਾਣਕਾਰੀ ਕੋਸ਼-ਰਾਸ਼ਟਰੀ ਪ੍ਰਵਾਸੀ ਸੂਚਨਾ ਪ੍ਰਣਾਲੀ (ਐੱਨਐੱਮਆਈਐੱਸ) ਵਿਕਸਿਤ ਕੀਤੀ

ਪ੍ਰਵਾਸੀਆਂ ਦੀ ਆਵਾਜਾਈ ਦੇ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਰਾਜਾਂ ਵਿੱਚ ਫਸੇ ਵਿਅਕਤੀਆਂ ਦੇਆਵਾਗਮਨ ਅਸਾਨ ਕਰਨ ਰਾਸ਼ਟਰੀਆਪਦਾ ਪ੍ਰਬੰਧਨ ਅਥਾਰਿਟੀ(ਐੱਨਡੀਐੱਮਏ) ਨੇ ਇੱਕ ਔਨਲਾਈਨ ਡੈਸ਼ ਬੋਰਡ-ਰਾਸ਼ਟਰੀ ਪ੍ਰਵਾਸੀ ਸੂਚਨਾ ਪ੍ਰਣਾਲੀ ਨੂੰ ਵਿਕਸਿਤ ਕੀਤਾ ਹੈ। ਇਹ ਔਨਲਾਈਨ ਪੋਰਟਲ ਪ੍ਰਵਾਸੀ ਕਾਮਿਆਂ ਸਬੰਧੀ ਇੱਕ ਜਾਣਕਾਰੀ ਭੰਡਾਰ ਨੂੰ ਬਣਾਈ ਰੱਖੇਗਾ ਅਤੇ ਮੂਲ ਸਥਾਨਾਂ ਤੇ ਉਹਨਾਂ ਦੇ ਸੁਚਾਰੂ ਆਵਾਗਮਨ ਨੂੰ ਅਸਾਨ ਬਣਾਉਣ ਲਈ ਇੰਟਰ ਸਟੇਟਸੰਚਾਰ ਅਤੇ ਤਾਲਮੇਲ ਵਿੱਚ ਮਦਦ ਕਰੇਗਾ।ਇਸ ਨਾਲ ਕਈ ਵਾਧੂ ਲਾਭ ਹਨ ਜਿਵੇਂ ਸੰਪਰਕ ਭਾਲ,ਜਿਹੜੀ ਕਿ ਕੋਵਿਡ 19 ਦੀ ਰੋਕਥਾਮ ਦੇ ਕੰਮ ਵਿੱਚ ਸਹਾਈ ਹੋ ਸਕਦਾ ਹੈ।

https://pib.gov.in/PressReleseDetail.aspx?PRID=1624540

 

ਪ੍ਰਵਾਸੀਆਂ ਦੇ ਸੁਰੱਖਿਅਤ ਅਤੇ ਜਲਦ ਆਵਾਗਮਨ ਨੂੰ ਯਕੀਨੀ ਬਣਾਉਣ ਲਈ, ਭਾਰਤੀ ਰੇਲਵੇ ਦੇਸ਼ ਵਿੱਚ ਰੇਲਵੇ ਨਾਲ ਜੁੜੇ ਸਾਰੇ ਜ਼ਿਲ੍ਹਿਆਂ ਤੋਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਉਣ ਲਈ ਤਿਆਰ ਹੈ

ਭਾਰਤੀ ਰੇਲਵੇ ਦੇਸ਼ ਵਿੱਚ ਰੇਲਵੇ ਨਾਲ ਜੁੜੇ ਸਾਰੇ ਜ਼ਿਲ੍ਹਿਆਂ ਤੋਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਉਣ ਲਈ ਤਿਆਰ ਹੈ। ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਨੇ ਅੱਜ ਦੇਸ਼ ਦੇ ਜ਼ਿਲ੍ਹਾ ਕਲੈਕਟਰਾਂ ਨੂੰ ਫਸੇ ਮਜ਼ਦੂਰਾਂ ਅਤੇ ਮੰਜ਼ਿਲਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸੂਚੀ ਤਿਆਰ ਕਰਨ ਅਤੇ ਇਸ ਨੂੰ ਰਾਜ ਦੇ ਨੋਡਲ ਅਧਿਕਾਰੀ ਰਾਹੀਂ ਰੇਲਵੇ ਨੂੰ ਅਪਲਾਈ ਕਰਨ ਲਈ ਕਿਹਾ ਹੈ। ਭਾਰਤੀ ਰੇਲਵੇ ਨੂੰ ਇੱਕ ਦਿਨ ਵਿੱਚ ਲਗਭਗ 300 ਸ਼੍ਰਮਿਕ ਸਪੈਸ਼ਲ ਚਲਾਉਣ ਦੀ ਸਮਰੱਥਾ ਮਿਲੀ ਹੈ, ਹਾਲਾਂਕਿ ਮੌਜੂਦਾ ਸਮੇਂ ਵਿੱਚ ਅੱਧੇ ਤੋਂ ਘੱਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ

https://pib.gov.in/PressReleseDetail.aspx?PRID=1624541

 

ਅਪਰੇਸ਼ਨ ਸਮੁਦਰ ਸੇਤੂ ਪੜਾਅ 2 - ਆਈਐੱਨਐੱਸ ਜਲਅਸ਼ਵ ਨੇ ਮਾਲਦੀਵ ਤੋਂ 588 ਭਾਰਤੀ ਘਰ ਲਿਆਂਦੇ

ਅਪਰੇਸ਼ਨ ਸਮੁਦਰ ਸੇਤੂ ਲਈ ਤੈਨਾਤ ਆਈਐੱਨਐੱਸ ਜਲਅਸ਼ਵ ਅੱਜ ਸਵੇਰੇ ਕੋਚੀ ਬੰਦਰਗਾਹ ਵਿੱਚ ਦਾਖਲ ਹੋਇਆ, ਜਦੋਂ ਉਸ ਨੇ ਮਾਲੇ, ਮਾਲਦੀਵ ਤੋਂ ਭਾਰਤੀਆਂ ਨੂੰ ਵਾਪਸ ਲਿਆ ਕੇ ਆਪਣੀ ਦੂਜੀ ਯਾਤਰਾ ਦੀ ਸਮਾਪਤੀ ਕੀਤੀ। ਜਹਾਜ਼ ਨੇ ਕੋਚੀਨ ਪੋਰਟ ਟਰੱਸਟ ਦੇ ਸਮੁਦ੍ਰਿਕਾ ਕਰੂਜ਼ ਟਰਮੀਨਲ 'ਤੇ 70 ਔਰਤਾਂ (ਛੇ ਗਰਭਵਤੀ ਔਰਤਾਂ) ਤੇ 21 ਬੱਚਿਆਂ ਸਮੇਤ 588 ਭਾਰਤੀ ਨਾਗਰਿਕਾਂ ਨੂੰ ਉਤਾਰਿਆ।

https://pib.gov.in/PressReleseDetail.aspx?PRID=1624668

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਉੱਤਰ-ਪੂਰਬ ਦੇ ਅੱਠ ਰਾਜਾਂ ਦੇ ਮੁੱਖ ਸਕੱਤਰਾਂ ਤੇ ਸੀਨੀਅਰ ਅਧਿਕਾਰੀਆਂ ਨਾਲ ਕੋਵਿਡ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ

ਇੱਕ ਘੰਟਾ ਲੰਬੀ ਵੀਡੀਓ ਕਾਨਫਰੰਸ ਬੈਠਕ ਵਿੱਚ, ਅਰੁਣਾਚਲ ਪ੍ਰਦੇਸ਼, ਅਸਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਮ ਅਤੇ ਤ੍ਰਿਪੁਰਾ ਦੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਵਾਸੀ ਮਜ਼ਦੂਰਾਂ ਤੇ ਹੋਰਾਂ ਦੇ ਪਲਾਇਨ ਸਬੰਧੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਪ੍ਰਦਾਨ ਕੀਤੀ, ਪ੍ਰਧਾਨ ਮੰਤਰੀ ਦੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦੇ ਪ੍ਰਭਾਵ ਅਤੇ ਆਉਣ ਵਾਲੇ ਦਿਨਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਛੂਟਾਂ ਦਾ ਮੁੱਲਾਂਕਣ ਵੀ ਕੀਤਾ।

 

https://pib.gov.in/PressReleseDetail.aspx?PRID=1624518

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•           ਅਰੁਣਾਚਲ ਪ੍ਰਦੇਸ਼: ਪੀਐੱਮਜੀਕੇਵਾਈ ਅਧੀਨ ਮਈ ਅਤੇ ਜੂਨ ਮਹੀਨੇ ਲਈ 200 ਮੀਟ੍ਰਿਕ ਟਨ ਦਾਲਾਂ ਪਹਿਲਾਂ ਹੀ ਦੋ ਗੋਦਾਮਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ ਐੱਨਏਐੱਫ਼ਈਡੀ (ਨਾਫੇਡ) ਰਾਜ ਵਿੱਚ ਗ਼ੈਰ ਰਾਸ਼ਨ ਕਾਰਡ ਧਾਰਕਾਂ ਨੂੰ ਜਲਦੀ ਹੀ ਨੂੰ ਵਾਧੂ ਅਨਾਜ ਮੁਹੱਈਆ ਕਰਵਾਏਗਾ

•           ਅਸਾਮ: ਜੋਰਹਾਟ ਜ਼ਿਲ੍ਹੇ ਦੇ ਵਾਰਡ ਨੰਬਰ 3 ਦੇ ਇੱਕ ਨੌ ਸਾਲ ਦੇ ਮੁੰਡੇ ਵਿੱਚ ਕੋਵਿਡ - 19 ਦਾ ਪਾਜ਼ਿਟਿਵ ਮਾਮਲਾ ਪਾਇਆ ਗਿਆ ਹੈ, ਉਹ ਮੁੰਡਾ ਦਿੱਲੀ ਤੋਂ ਆਇਆ ਸੀ ਅਸਾਮ ਦੇ ਸਿਹਤ ਮੰਤਰੀ ਨੇ ਟਵੀਟ ਕੀਤਾ ਕਿ ਰਾਜ ਵਿੱਚ ਕੁੱਲ ਮਾਮਲੇ 96, ਕਿਰਿਆਸ਼ੀਲ ਮਾਮਲੇ 51, ਇਲਾਜ ਕੀਤੇ ਮਾਮਲੇ 41, ਮੌਤਾਂ 2 ਹੋਈਆਂ ਹਨ

•           ਮਣੀਪੁਰ: ਸਰਕਾਰ ਨੇ 31 ਮਈ ਤੱਕ ਲੌਕਡਾਊਨ ਨੂੰ ਵਧਾਉਂਦਿਆਂ ਖੇਤੀਬਾੜੀ, ਐੱਮਐੱਸਐੱਮਈ ਅਤੇ ਮਨਰੇਗਾ ਕੰਮਾਂ ਵਿੱਚ ਛੋਟ ਦਿੱਤੀ ਹੈ ਜਦੋਂ ਤੱਕ ਕਿ ਮੌਜੂਦਾ ਲੋਕਾਂ ਦੀ ਟੈਸਟਿੰਗ ਦਾ ਬੈਕਲਾਗ ਪੂਰਾ ਨਹੀਂ ਹੋ ਜਾਂਦਾ, ਰਾਜ ਵਿੱਚ ਦਾਖਲ ਹੋਣ ਵਾਲੇ ਲੋਕਾਂ ਨੂੰ ਤਾਜ਼ਾ ਪਰਮਿਟ ਜਾਰੀ ਕਰਨਾ ਬੰਦ ਕਰ ਦਿੰਦਾ ਹੈ

•           ਮੇਘਾਲਿਆ: ਮੇਘਾਲਿਆ ਦੇ ਕੁੱਲ 163 ਲੋਕ ਜੋ ਗੁਜਰਾਤ ਵਿੱਚ ਪੜ੍ਹ ਰਹੇ ਸਨ ਜਾਂ ਕੰਮ ਕਰ ਰਹੇ ਸਨ, ਗੁਹਾਟੀ ਰੇਲਵੇ ਸਟੇਸ਼ਨ ਪਹੁੰਚੇ ਹਨ

•           ਮਿਜ਼ੋਰਮ: ਮਿਜ਼ੋਰਮ ਵਿੱਚ ਸੇਰਸ਼ਿਪ ਜ਼ਿਲ੍ਹੇ ਦੇ ਤਮਿਲ ਨਾਡੂ ਅਤੇ ਪੁਦੂ ਚੇਰੀ ਵਿੱਚ ਫ਼ਸੇ 36 ਵਸਨੀਕ ਰਾਜ ਪਹੁੰਚੇ ਅਤੇ ਇਕਲਵਿਆ ਰਿਹਾਇਸ਼ੀ ਸਕੂਲ ਹੋਸਟਲ ਵਿੱਚ ਕੁਆਰੰਟੀਨ ਰੱਖੇ ਗਏ ਹਨ

•           ਨਾਗਾਲੈਂਡ: ਮਣੀਪੁਰ ਵਿੱਚ ਫ਼ਸੇ ਨਾਗਾਲੈਂਡ ਦੇ 134 ਨਾਗਰਿਕ 6 ਬੱਸਾਂ ਵਿੱਚ ਘਰ ਪਹੁੰਚੇ ਸਰਵਜਨਕ ਅਤੇ ਕਾਲਜਾਂ ਦੇ ਇੱਕ ਹਿੱਸੇ ਨੇ ਵਿਦਿਅਕ ਅਦਾਰਿਆਂ ਦੇ ਕੁਆਰੰਟੀਨ ਸੈਂਟਰਾਂ ਵਜੋਂ ਵਰਤਣ ਤੇ ਇਤਰਾਜ਼ ਜਾਹਿਰ ਕੀਤਾ ਹੈ

•           ਸਿੱਕਮ: ਸਿੱਖਿਆ ਵਿਭਾਗ ਦੇ ਸਟੇਟ ਪ੍ਰੋਜੈਕਟ ਡਾਇਰੈਕਟਰ, ਭੀਮ ਥੱਟਲ ਨੇ ਕਿਹਾ ਕਿ ਦੂਰ-ਦੁਰਾਡੇ ਥਾਵਾਂ 'ਤੇ ਪਹਿਲਾਂ ਤੋਂ ਵਿਦਿਅਕ ਸਮੱਗਰੀ ਨਾਲ ਲੋਡ ਕੀਤੇ ਲੈਪਟਾਪ ਉਨ੍ਹਾਂ ਵਿਦਿਆਰਥੀਆਂ ਨੂੰ ਭੇਜੇ ਜਾ ਰਹੇ ਹਨ ਜੋ ਲੌਕਡਾਊਨ ਦੌਰਾਨ ਆਨਲਾਈਨ ਸਿੱਖਿਆ ਕਲਾਸਾਂ ਤੋਂ ਵਾਂਝੇ ਰਹੇ ਹਨ

•           ਚੰਡੀਗੜ੍ਹ: ਲੌਕਡਾਊਨ ਕਾਰਨ ਕੁਝ ਪ੍ਰਵਾਸੀ ਮਜ਼ਦੂਰ, ਤੀਰਥਯਾਤਰੀ, ਯਾਤਰੀ, ਵਿਦਿਆਰਥੀ ਅਤੇ ਹੋਰ ਵਿਅਕਤੀ ਚੰਡੀਗੜ੍ਹ ਵਿੱਚ ਫ਼ਸੇ ਹੋਏ ਹਨ ਇਨ੍ਹਾਂ ਵਿਅਕਤੀਆਂ ਦੀ ਸੌਖੀ ਆਵਾਜਾਈ ਲਈ, ਚੰਡੀਗੜ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੀ ਯਾਤਰਾ ਨੂੰ ਆਰਾਮਦਾਇਕ ਅਤੇ ਸੁਰੱਖਿਅਤ ਯਕੀਨੀ ਬਣਾਉਣ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਹਨ ਕੱਲ ਯਾਨੀ 16 ਮਈ, 2020 ਨੂੰ, ਲੱਦਾਖ ਯੂਟੀ ਦੇ ਕੁੱਲ 166 ਵਿਅਕਤੀਆਂ ਦੀ ਡਾਕਟਰੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਖ਼ਾਸ 7 ਬੱਸਾਂ ਦੁਆਰਾ ਲੇਹ ਭੇਜਿਆ ਗਿਆ ਇਸ ਤੋਂ ਪਹਿਲਾਂ 13 ਮਈ, 2020 ਨੂੰ ਕੁੱਲ 242 ਫ਼ਸੇ ਵਿਅਕਤੀਆਂ ਨੂੰ ਲੱਦਾਖ ਭੇਜਿਆ ਗਿਆ ਸੀ

•           ਪੰਜਾਬ: ਪਿਛਲੇ ਚਾਰ ਦਿਨਾਂ ਤੋਂ ਰੋਜ਼ਾਨਾ ਨਵੇਂ ਕੇਸਾਂ ਦੀ ਗਿਣਤੀ ਵਿੱਚ ਗਿਰਾਵਟ ਦੇ ਮੱਦੇਨਜ਼ਰ, ਪੰਜਾਬ ਦੇ ਮੁੱਖ ਮੰਤਰੀ ਨੇ ਸਖ਼ਤ ਕਰਫਿਊ ਨੂੰ ਹਟਾ ਕੇ ਰਾਜ ਵਿੱਚ 31 ਮਈ ਤੱਕ ਲੌਕਡਾਊਨ ਰੱਖਣ ਦਾ ਐਲਾਨ ਕੀਤਾ ਹੈ, ਜਦੋਂਕਿ ਸੀਮਤ ਜਨਤਕ ਆਵਾਜਾਈ ਨੂੰ ਮੁੜ ਤੋਂ ਸ਼ੁਰੂ ਕਰਨ ਅਤੇ 18 ਮਈ ਤੋਂ ਗ਼ੈਰ-ਕੰਟੇਨਮੈਂਟ ਜ਼ੋਨਾਂ ਵਿੱਚ ਵੱਧ ਤੋਂ ਵੱਧ ਸੰਭਵ ਢਿੱਲ ਦੇਣ ਦਾ ਸੰਕੇਤ ਦਿੱਤਾ ਹੈ ਸਾਰੀਆਂ ਢਿੱਲਾਂ ਦੇ ਵੇਰਵਿਆਂ ਦਾ ਐਲਾਨ ਸੋਮਵਾਰ ਤੱਕ ਕੀਤਾ ਜਾਵੇਗਾ, ਇਹ ਲੌਕਡਾਊਨ 4.0 ਲਈ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ ਮੁੱਖ ਮੰਤਰੀ ਨੇ ਰਾਜ ਦੇ ਆਈਟੀਆਈ ਦੀਆਂ ਵਿਦਿਆਰਥਣਾਂ ਨੂੰ 10 ਲੱਖ ਮਾਸਕ ਬਣਾਉਣ ਲਈ ਵਧਾਈ ਦਿੱਤੀ ਹੈ

•           ਹਰਿਆਣਾ: ਮੁੱਖ ਮੰਤਰੀ ਨੇ ਛੋਟੇ ਦੁਕਾਨਦਾਰਾਂ, ਕਿਸਾਨਾਂ ਅਤੇ ਮਜ਼ਦੂਰਾਂ, ਖੇਤੀਬਾੜੀ ਖੇਤਰ, ਮੰਡੀਆਂ ਦੇ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਅਤੇ ਸਭ ਦੇ ਉੱਪਰ ਛੱਤਨੂੰ ਯਕੀਨੀ ਬਣਾਉਣ ਲਈ ਕਈ ਭਲਾਈ ਸਕੀਮਾਂ ਸ਼ਾਮਲ ਕਰਨ ਲਈ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ 20 ਲੱਖ ਕਰੋੜ ਰੁਪਏ ਦੇ ਵੱਡੇ ਆਰਥਿਕ ਪੈਕੇਜ ਦਾ ਐਲਾਨ ਕਰਦੇ ਹੋਏ ਖ਼ਾਸ ਧੰਨਵਾਦ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਸੰਸਾਰਕ ਕੋਵਿਡ ਮਹਾਮਾਰੀ ਦੇ ਸਮੇਂ ਐਲਾਨੇ ਗਏ ਵੱਡੇ ਆਰਥਿਕ ਪੈਕੇਜ ਦਾ ਯਕੀਨੀ ਤੌਰ ਤੇ ਹਰਿਆਣਾ ਦੇ ਐੱਮਐੱਸਐੱਮਈ ਨੂੰ ਲਾਭ ਮਿਲੇਗਾ ਅਤੇ ਇਹ ਪ੍ਰਧਾਨ ਮੰਤਰੀ ਦੇ ਮੇਕ ਇਨ ਇੰਡੀਆਦੇ ਨਜ਼ਰੀਏ ਨੂੰ ਹੋਰ ਮਜ਼ਬੂਤ ਕਰੇਗਾ ਇਹ ਐੱਮਐੱਸਐੱਮਈ ਦੀ ਸਵੈ-ਨਿਰਭਰਤਾ ਨੂੰ ਅਤੇ ਨਿਰਯਾਤ ਦੇ ਮੌਕਿਆਂ ਨੂੰ ਵੀ ਵਧਾਵੇਗਾ

•           ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਪੰਚਾਇਤ ਪ੍ਰਧਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵੀਡ - 19 ਦੇ ਸਬੰਧ ਵਿੱਚ ਆਪਣੇ-ਆਪਣੇ ਖੇਤਰਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਰਾਜ ਸਰਕਾਰ ਨੂੰ ਆਪਣਾ ਦਿਲੋਂ ਪੂਰਾ ਸਮਰਥਨ ਦੇਣ ਅਤੇ ਇਹ ਵੀ ਸੁਨਿਸ਼ਚਿਤ ਕਰਨ ਕਿ ਦੇਸ਼ ਦੇ ਹੋਰ ਹਿੱਸਿਆਂ ਤੋਂ ਆਏ ਲੋਕ ਘਰਾਂ ਵਿੱਚ ਕੁਆਰੰਟੀਨ ਤੋਂ ਬਾਹਰ ਨਾ ਜਾਣ ਮੁੱਖ ਮੰਤਰੀ ਨੇ ਕਿਹਾ ਕਿ ਸਥਿੱਤੀ ਨਾਲ ਨਜਿੱਠਣ ਲਈ ਸਮੂਹਕ ਯਤਨਾਂ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਪ੍ਰਧਾਨਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਘਰੇਲੂ ਕੁਆਰੰਟੀਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ

•           ਕੇਰਲ: ਰਾਜ ਦੇ ਵਿੱਤ ਮੰਤਰੀ ਨੇ ਰਾਜਾਂ ਦੀ ਕਰਜ਼ਾ ਲੈਣ ਦੀ ਸੀਮਾ ਵਧਾਉਣ ਦੇ ਕੇਂਦਰ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਗੇ ਰੱਖੀਆਂ ਸ਼ਰਤਾਂ ਨੂੰ ਜਾਂ ਤਾਂ ਵਾਪਸ ਲੈਣਾ ਚਾਹੀਦਾ ਹੈ ਜਾਂ ਰਾਜਾਂ ਨਾਲ ਵਿਚਾਰ ਕਰਨਾ ਚਾਹੀਦਾ ਹੈ ਉਨ੍ਹਾਂ ਮੰਗ ਕੀਤੀ ਕਿ ਰਾਜ ਨੂੰ ਆਪਣੀ ਆਮਦਨ ਦਾ 5 % ਕੇਂਦਰੀ ਬਜਟ ਤੋਂ ਉਧਾਰ ਲੈਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਕਰਜ਼ਾ ਲੈਣ ਦੀ ਸੀਮਾ ਵਿੱਚ ਵਾਧਾ ਰਾਜ ਦੇ ਮਾਲੀਆ ਘਾਟੇ ਦਾ ਅੱਧਾ ਹਿੱਸਾ ਹੀ ਪੂਰਾ ਕਰ ਸਕੇਗਾ ਉਨ੍ਹਾਂ ਇਹ ਵੀ ਕਿਹਾ ਕਿ ਜੀਐੱਸਟੀ ਦੇ ਬਕਾਏ ਪੂਰੀ ਤਰ੍ਹਾਂ ਕਲੀਅਰ ਕੀਤੇ ਜਾਣ ਅਤੇ ਮਨਰੇਗਾ ਅਧੀਨ ਮਜ਼ਦੂਰਾਂ ਨੂੰ ਤਨਖਾਹ ਪਹਿਲਾਂ ਤੋਂ ਪਹੁੰਚਣੀ ਚਾਹੀਦੀ ਹੈ ਮਾਲਦੀਵ ਵਿੱਚ ਫ਼ਸੇ 580 ਤੋਂ ਵੱਧ ਭਾਰਤੀ ਨਾਗਰਿਕ ਅੱਜ ਅਪ੍ਰੇਸ਼ਨ ਸਮੁੰਦਰ ਸੇਤੂਤਹਿਤ ਕੋਚੀ ਪਹੁੰਚ ਗਏ ਹਨ ਉਨ੍ਹਾਂ ਵਿੱਚੋਂ 568 ਕੇਰਲ ਦੇ ਹਨ ਖਾੜੀ ਤੋਂ ਦੋ ਉਡਾਣਾਂ ਅੱਜ ਦੇਰ ਸ਼ਾਮ ਪਹੁੰਚਣ ਵਾਲੀਆਂ ਹਨ ਰਾਜ ਵਿੱਚ ਕੱਲ੍ਹ 11 ਹੋਰ ਕੋਵਿਡ - 19 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦੋਂ ਕਿ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ 87 ਹੋ ਗਈ ਹੈ

•           ਤਮਿਲ ਨਾਡੂ: ਤਮਿਲ ਨਾਡੂ ਵਿੱਚ ਲੌਕਡਾਊਨ 31 ਮਈ ਤੱਕ ਵਧਾਇਆ, 25 ਜ਼ਿਲ੍ਹਿਆਂ ਵਿੱਚ ਸਰਵਜਨਕ ਟ੍ਰਾਂਸਪੋਰਟ ਦੁਬਾਰਾ ਚਾਲੂ; ਚੇਨਈ ਸਮੇਤ 12 ਹੋਰ ਜ਼ਿਲ੍ਹਿਆਂ ਵਿੱਚ ਵੀ ਰੋਕ ਜਾਰੀ ਰਹੇਗੀ ਦੋ ਚੇਨਈ ਰਾਸ਼ਨ ਦੁਕਾਨ ਦੇ ਕਰਮਚਾਰੀ ਨਾਗਪੱਟੀਨਮ ਵਿੱਚ ਕੋਵਿਡ ਸੰਕਰਾਤਾਮਕ ਪਾਏ ਗਏ ਹਨ, ਜਿਸ ਨਾਲ ਜ਼ਿਲ੍ਹੇ ਵਿੱਚ ਗਿਣਤੀ 50 ਤੱਕ ਪਹੁੰਚ ਗਈ ਹੈ ਕੱਲ੍ਹ ਤੱਕ ਕੁੱਲ ਮਾਮਲੇ ਦਰਜ ਕੀਤੇ ਗਏ: 10585, ਕਿਰਿਆਸ਼ੀਲ ਮਾਮਲੇ: 6970, ਮੌਤਾਂ: 74, ਡਿਸਚਾਰਜ: 3538 ਚੇਨਈ ਵਿੱਚ ਕਿਰਿਆਸ਼ੀਲ ਮਾਮਲੇ 5939 ਹਨ

•           ਕਰਨਾਟਕ: ਮੁੱਖ ਮੰਤਰੀ ਦਾ ਕਹਿਣਾ ਹੈ ਕਿ ਆਤਮ ਨਿਰਭਰ ਭਾਰਤ ਅਧੀਨ ਅੱਜ ਕੀਤੀਆਂ ਗਈਆਂ ਘੋਸ਼ਣਾਵਾਂ ਦਾ ਰਾਜ ਨੂੰ ਲਾਭ ਹੋਵੇਗਾ ਅਤੇ ਰੋਜ਼ਗਾਰ ਦੇ ਮੌਕੇ ਵੀ ਵਧਣਗੇ ਉਸਨੇ ਕਿਹਾ ਕਿ ਖਣਿਜ ਖੇਤਰਾਂ ਵਿੱਚ ਨੀਤੀਗਤ ਤਬਦੀਲੀਆਂ ਰਾਜ ਦੀ ਖਣਿਜ ਨੀਤੀ ਦੇ ਪੂਰਕ ਹੋਣਗੀਆਂ ਅਤੇ ਮਾਈਨਿੰਗ ਦੀਆਂ ਗਤੀਵਿਧੀਆਂ ਬਿਨਾ ਕਿਸੇ ਰੁਕਾਵਟ ਦੇ ਚੱਲ ਸਕਦੀਆਂ ਹਨ ਅੱਜ ਦੁਪਹਿਰ 12 ਵਜੇ ਤੱਕ 54 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ; ਮੰਡਿਆ 22, ਕਲਬੁਰਗੀ 10, ਹਸਨ 6, ਧਾਰਵਾਡ 4, ਯਾਦਗਿਰੀ 3, ਦੱਖਣ ਕੰਨੜਾ ਅਤੇ ਸ਼ਿਮੋਗਾ ਵਿੱਚ 2-2- ਮਾਮਲੇ, ਕੁਲਾਰ 3, ਉਡੂਪੀ ਅਤੇ ਵਿਜੈਪੁਰਾ ਵਿੱਚ ਇੱਕ-ਇੱਕ ਰਾਜ ਵਿੱਚ ਕੁੱਲ ਪਾਜ਼ਿਟਿਵ ਮਾਮਲੇ 1146 ਤੱਕ ਪਹੁੰਚੇ ਹਨ ਕਿਰਿਆਸ਼ੀਲ ਮਾਮਲੇ: 611, ਰਿਕਵਰਡ: 497, ਮੌਤਾਂ: 37

•           ਆਂਧਰ ਪ੍ਰਦੇਸ਼: ਰਾਜ ਗੁਆਂਢੀ ਰਾਜਾਂ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਬਿਨਾ ਖ਼ਰਚੇ ਯਾਤਰਾ ਦੀ ਸਹੂਲਤ ਪ੍ਰਦਾਨ ਕਰੇਗਾ ਪੁਲਿਸ ਨੂੰ ਲਾਠੀਚਾਰਜ ਨਾ ਕਰਨ ਦੀਆਂ ਹਦਾਇਤਾਂ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਭੇਜਣ ਬਾਰੇ ਸਰਕੂਲਰ ਜਾਰੀ ਕੀਤਾ ਗਿਆ ਹੈ ਤਨਖਾਹ ਵਿੱਚ ਕਟੌਤੀ ਵਿਰੁੱਧ ਏਪੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ, ਇਸ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਮਾਰਚ ਤੋਂ ਪੂਰੀ ਤਨਖਾਹ ਦੀ ਅਦਾਇਗੀ ਦੀ ਅਤੇ ਇਸ ਸਬੰਧ ਵਿੱਚ ਜੀਓ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ ਹੈ ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ 25 ਨਵੇਂ ਮਾਮਲੇ, 103 ਦੀ ਛੁੱਟੀ ਨਾਲ ਇੱਕ ਦੀ ਮੌਤਾਂ ਦੱਸੀ ਗਈ ਹੈ ਕੁੱਲ ਮਾਮਲੇ: 2230, ਕਿਰਿਆਸ਼ੀਲ ਮਾਮਲੇ: 747, ਰਿਕਵਰਡ: 1433 ਅਤੇ 50 ਮੌਤਾਂ ਦਰਜ ਕੀਤੀਆਂ ਗਈਆਂ ਹਨ ਦੂਜੇ ਰਾਜਾਂ ਤੋਂ ਵਾਪਸ ਪਰਤਣ ਵਾਲਿਆਂ ਵਿੱਚ 127 ਕਿਰਿਆਸ਼ੀਲ ਮਾਮਲੇ ਹਨ ਜ਼ਿਲ੍ਹੇ ਜੋ ਪਾਜ਼ਿਟਿਵ ਮਾਮਲਿਆਂ ਵਿੱਚ ਮੋਹਰੀ ਹਨ: ਕੁਰਨੂਲ (611), ਗੁੰਟੂਰ (417) ਅਤੇ ਕ੍ਰਿਸ਼ਨਾ (367)

•           ਤੇਲੰਗਾਨਾ: 168 ਭਾਰਤੀ ਯਾਤਰੀ ਸ਼ਿਕਾਗੋ (ਯੂਐੱਸਏ) ਤੋਂ ਹੈਦਰਾਬਾਦ ਵਾਪਸ ਪਰਤੇ ਹਨ ਉਹ ਏਅਰ ਇੰਡੀਆ ਦੀ ਇੱਕ ਖ਼ਾਸ ਉਡਾਨ ਤੇ ਐਤਵਾਰ ਨੂੰ ਸਵੇਰੇ 4.45 ਵਜੇ ਵੰਦੇ ਭਾਰਤ ਮਿਸ਼ਨ ਦੇ ਹਿੱਸੇ ਵਜੋਂ ਭਾਰਤ ਪਹੁੰਚੇ ਕੋਵਿਡ - 19 ਗ੍ਰਾਫ਼ ਤੇਲੰਗਾਨਾ ਵਿੱਚ ਵੱਧ ਕੇ 1,509 ਹੋ ਗਿਆ ਜੋ ਕਿ ਇਸ ਹਫ਼ਤੇ ਦੌਰਾਨ ਦੇਖਣਯੋਗ ਹੈ ਜੋ ਹਾਲ ਹੀ ਵਿੱਚ 52 ਪ੍ਰਵਾਸੀ ਮਜ਼ਦੂਰ ਹੁਣ ਤੱਕ ਤੇਲੰਗਾਨਾ ਵਾਪਸ ਆਏ ਹਨ, ਉਨ੍ਹਾਂ ਵਿੱਚ ਹੁਣ ਤੱਕ ਵਾਇਰਸ ਦੀ ਜਾਂਚ ਕੀਤੀ ਗਈ ਹੈ

 

ਪੀਆਈਬੀ ਫੈਕਟਚੈੱਕ

 

 

 

*******

ਵਾਈਬੀ
 


(Release ID: 1624828) Visitor Counter : 216