ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਰਾਸ਼ਟਰ ਮੰਡਲ ਦੇਸ਼ਾਂ ਦੇ ਸਿਹਤ ਮੰਤਰੀਆਂ ਦੀ 32ਵੀਂ ਮੀਟਿੰਗ ਵਿੱਚ ਹਿੱਸਾ ਲਿਆ

ਭਾਰਤ ਨੇ ਕੋਵਿਡ-19 ਪ੍ਰਬੰਧਨ ਲਈ ਚੁੱਕੇ ਗਏ ਗ੍ਰੇਡਿਡ ਅਤੇ ਸਰਗਰਮ ਕਦਮਾਂ ਬਾਰੇ ਜਾਣਕਾਰੀ ਦਿੱਤੀ

Posted On: 14 MAY 2020 6:36PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਰਾਸ਼ਟਰ ਮੰਡਲ ਦੇਸ਼ਾਂ ਦੇ ਸਿਹਤ ਮੰਤਰੀਆਂ ਦੀ 32ਵੀਂ ਮੀਟਿੰਗ ਵਿੱਚ ਹਿੱਸਾ ਲਿਆ ਮੀਟਿੰਗ ਦਾ ਵਿਸ਼ਾ ਕੋਵਿਡ-19 ਪ੍ਰਤੀ ਇੱਕ ਤਾਲਮੇਲ ਭਰਿਆ ਹੁੰਗਾਰਾ ਭਰਨਾ ਸੀ

 

ਕੇਂਦਰੀ ਸਿਹਤ ਮੰਤਰੀ ਦਾ ਇਹ ਬਿਆਨ ਵਿਸ਼ਵ ਮੀਟਿੰਗ ਵਿੱਚ ਇੱਕ ਦਖਲਅੰਦਾਜ਼ੀ ਵਾਲਾ ਬਿਆਨ ਸੀ ਜੋ ਕਿ ਇਸ ਤਰ੍ਹਾਂ ਹੈ -

 

"ਸ਼ੁਰੂ ਵਿੱਚ ਕੋਵਿਡ -19 ਪ੍ਰਤੀ  ਤਾਲਮੇਲ ਭਰੇ ਹੁੰਗਾਰੇ ਵਾਲੇ ਬਿਆਨ ਵਿੱਚ ਮੈਂ ਕੋਵਿਡ-19 ਕਾਰਨ ਹੋਈਆਂ ਭਾਰੀ ਮੌਤਾਂ ਉੱਤੇ ਡੂੰਘਾ ਦੁੱਖ ਅਤੇ ਹਮਦਰਦੀ ਪ੍ਰਗਟ ਕਰਦਾ ਹਾਂ  ਕੋਵਿਡ-19 ਕਾਰਨ ਹੋਏ ਜਾਨੀ ਨੁਕਸਾਨ ਪ੍ਰਤੀ ਮੈਂ ਆਪਣਾ ਡੂੰਘਾ ਦੁੱਖ ਪ੍ਰਗਟਾਉਂਦਾ ਹਾਂ ਬਹੁਤ ਸਾਰੇ ਫਰੰਟਲਾਈਨ ਸਿਹਤ ਵਰਕਰਾਂ ਅਤੇ ਹੋਰ ਸੰਸਥਾਵਾਂ ਦੁਆਰਾ ਲੜੀ ਜਾ ਰਹੀ ਇਸ ਜੰਗ ਨਾਲ ਜੂਝਣ ਵਿੱਚ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਿੱਚ ਜੋ ਹਿੱਸਾ ਪਾਇਆ ਜਾ ਰਿਹਾ ਹੈ, ਅਸੀਂ ਉਸ ਨੂੰ ਪੂਰੀ ਮਾਨਤਾ ਦਿੰਦੇ ਹਾਂ"

 

ਭਾਰਤ ਨੇ ਕੋਵਿਡ-19 ਪ੍ਰਬੰਧਨ ਦੇ ਕੰਮ ਨੂੰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਪੂਰੇ ਸਿਆਸੀ ਵਾਅਦੇ ਅਨੁਸਾਰ ਪੂਰਾ ਕੀਤਾ ਹੈ ਉਨ੍ਹਾਂ ਦੀ ਅਗਵਾਈ ਹੇਠ ਕੋਵਿਡ-19 ਪ੍ਰਤੀ ਸਾਡਾ ਹੁੰਗਾਰਾ ਸਰਗਰਮੀ ਭਰਿਆਜ਼ੋਰਦਾਰ ਅਤੇ ਗ੍ਰੇਡਿਡ ਸੀ

 

ਭਾਰਤ ਨੇ ਸਾਰੇ ਜ਼ਰੂਰੀ ਅਤੇ ਸਮੇਂ ਸਿਰ ਕਦਮ ਚੁੱਕੇ ਹਨ ਜਿਨ੍ਹਾਂ ਵਿੱਚ ਦਾਖਲੇ ਵਾਲੇ ਸਥਾਨਾਂ ਉੱਤੇ ਨਿਗਰਾਨੀ ਰੱਖਣਾ, ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਨੂੰ ਵਾਪਸ ਲਿਆਉਣਾ, ਭਾਈਚਾਰਿਆਂ ਵਿੱਚ ਬਿਮਾਰੀ ਪ੍ਰਤੀ ਚੌਕਸੀ ਰੱਖਣਾ, ਸਿਹਤ ਸਟਾਫ ਦੀ ਟ੍ਰੇਨਿੰਗ ਅਤੇ ਸਮਰੱਥਾ ਵਿੱਚ ਵਾਧਾ ਕਰਨਾ, ਪ੍ਰਬੰਧਨ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਰਿਸਕ ਸੰਚਾਰ ਅਤੇ ਭਾਈਚਾਰਕ ਸ਼ਮੂਲੀਅਤ ਸ਼ਾਮਲ ਸਨ

 

ਦੁਨੀਆ ਦੇ ਸਭ ਤੋਂ ਵੱਡੇ ਲੌਕਡਾਊਨ ਨੂੰ ਲਾਗੂ ਕਰਨ ਅਤੇ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਾਡਾ ਉਦੇਸ਼ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣਾ ਅਤੇ ਇਸ ਬਿਮਾਰੀ ਨੂੰ ਵਧਣ ਤੋਂ ਰੋਕਣਾ ਰਿਹਾ ਹੈ ਅਤੇ ਸਾਡੀ ਇਹ ਵੀ  ਕੋਸ਼ਿਸ਼ ਰਹੀ ਕਿ ਸਾਡਾ ਸਿਹਤ ਸੰਭਾਲ਼ ਸਿਸਟਮ ਇਸ ਬਿਮਾਰੀ ਨਾਲ ਨਜਿੱਠਣ ਵਿੱਚ ਸਫਲ ਸਿੱਧ ਹੋਵੇ ਇਸ ਦੇ ਨਾਲ ਹੀ ਸਾਡੀ ਕੋਸ਼ਿਸ਼ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਨਾਲ ਨਾਲ ਸਾਰੀਆਂ ਜ਼ਰੂਰੀ ਵਸਤਾਂ ਨੂੰ ਲੌਕਡਾਊਨ ਦੇ ਦਾਇਰੇ ਤੋਂ ਬਾਹਰ ਰੱਖਣ ਦੀ ਰਹੀ

 

ਸਾਡੇ ਪ੍ਰਧਾਨ ਮੰਤਰੀ ਨੇ 265 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੇ ਇੱਕ ਆਰਥਿਕ ਪੈਕੇਜ ਦਾ ਐਲਾਨ ਕੀਤਾ  ਜਿਸ ਦਾ ਉਦੇਸ਼ ਆਰਥਿਕਤਾ ਵਿੱਚ ਸੁਧਾਰ ਲਿਆਉਣਾ ਅਤੇ ਨਾਲ ਹੀ  ਆਬਾਦੀ ਦੇ ਨਾਜ਼ੁਕ ਵਰਗਾਂ ਦੀ ਮਦਦ ਕਰਨਾ ਹੈ ਅਸੀਂ ਹੌਲ਼ੀ-ਹੌਲ਼ੀ ਪਾਬੰਦੀਆਂ ਵਿੱਚ ਛੋਟ ਦੇ ਰਹੇ ਹਾਂ ਖਾਸ ਤੌਰ ਤੇ ਉਨ੍ਹਾਂ ਖੇਤਰਾਂ ਵਿੱਚ ਜਿੱਥੇ  ਅਸੀਂ ਬਿਮਾਰੀ ਤੇ ਕਾਬੂ ਪਾ ਲਿਆ ਹੈ

 

ਇਹ ਵਿਕਾਸਸ਼ੀਲ ਦੇਸ਼ਾਂ ਦੀਆਂ ਸਮਰਥਾਵਾਂ, ਵਿਸ਼ੇਸ਼ ਤੌਰ ਤੇ ਬਹੁਤ ਘੱਟ ਵਿਕਸਤ ਦੇਸ਼ਾਂ ਦੀਆਂ ਸਮਰੱਥਾਵਾਂ ਨੂੰ ਭਵਿੱਖ ਦੀ ਤਿਆਰੀ, ਹੁੰਗਾਰੇ ਅਤੇ ਮੁਕਾਬਲੇ ਲਈ ਮਜ਼ਬੂਤ ਕਰਨ ਲਈ ਕਾਫੀ ਅਹਿਮ ਹੈ 

 

ਭਾਰਤ ਅਜਿਹਾ ਪਹਿਲਾ ਦੇਸ਼ ਹੈ ਜਿਸ ਨੇ ਕੋਵਿਡ-19 ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਵਿਸ਼ਵ ਕਾਰਵਾਈ ਦੀ ਬੇਨਤੀ ਕੀਤੀ ਅਸੀਂ ਸਾਰਕ ਆਗੂਆਂ ਦੀ ਇਕ ਮੀਟਿੰਗ ਮਾਰਚ ਦੇ ਅੱਧ ਵਿੱਚ ਬੁਲਾਈ ਸੀ ਜਿਸ ਵਿੱਚ "ਇੱਕਠੇ ਹੋਣ, ਇਕ-ਦੂਜੇ ਤੋਂ ਦੂਰ ਨਾ ਜਾਣ, ਸਹਿਯੋਗ ਕਰਨ ਅਤੇ ਦੁਚਿੱਤੀ ਪੈਦਾ ਨਾ ਕਰਨ, ਤਿਆਰੀ ਕਰਨ ਨਾ ਕਿ ਦਹਿਸ਼ਤ ਫੈਲਾਉਣ ਦਾ ਸੱਦਾ ਦਿੱਤਾ ਸੀ" ਇਹ ਉਹ ਤੱਤ ਹਨ ਜੋ ਕਿ ਇਸ ਸੰਕਟ ਪ੍ਰਤੀ ਭਾਰਤ ਦੇ ਹੁੰਗਾਰੇ ਨੂੰ ਦਰਸਾਉਂਦੇ ਹਨ

 

ਭਾਰਤ ਨੇ ਬਹੁਤ ਸਾਰੀਆਂ ਜ਼ਰੂਰੀ ਦਵਾਈਆਂ ਜਿਵੇਂ ਕਿ ਹਾਈਡ੍ਰੋਕਸੀਕਲੋਰੋਕੁਈਨ 100 ਦੇਸ਼ਾਂ ਨੂੰ ਪ੍ਰਦਾਨ ਕੀਤੀਆਂ ਅਤੇ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਨਾਲ ਆਪਣੀ ਇਕਜੁੱਟਤਾ ਦਰਸਾਈ

 

ਇਹ ਅਹਿਮ ਹੈ ਕਿ ਮਹਾਮਾਰੀ ਦੇ ਕਾਰਨਾਂ ਨੂੰ ਦੂਰ ਉੱਤੇ ਕੰਮ ਕਰੀਏ ਅਤੇ ਉਹ ਦਵਾਈਆਂ ਅਤੇ ਟੀਕੇ ਲੱਭੀਏ ਜੋ ਕਿ ਇਸ ਦੀ ਟ੍ਰਾਸਮਿਸ਼ਨ ਉੱਤੇ ਕਾਬੂ ਪਾ ਸਕਣ ਅਤੇ ਭਵਿੱਖ ਵਿੱਚ ਇਸ ਨੂੰ ਮੁਡ਼ ਨਾ ਵਾਪਰਨ ਦੇਣ

 

ਇਹ ਅਹਿਮ ਹੈ ਕਿ ਮੌਜੂਦਾ ਅਤੇ ਭਵਿੱਖ ਦੇ ਸਾਰੇ ਸਬੰਧਿਤ ਮੈਡੀਕਲ ਉਤਪਾਦਾਂ ਅਤੇ ਟੈਕਨੋਲੋਜੀਆਂ ਤੱਕ ਪਹੁੰਚ ਵਧਾਈ ਜਾਵੇ ਇਹ ਕੋਵਿਡ-19 ਨਾਲ ਨਜਿੱਠਣ ਲਈ ਸਸਤੇ ਅਤੇ ਬਰਾਬਰੀ ਭਰੇ ਢੰਗ ਨਾਲ ਮੁਹੱਈਆ ਹੋਣੇ ਚਾਹੀਦੇ ਹਨ

 

ਭਾਰਤੀ ਵਿਗਿਆਨੀ ਦਵਾਈਆਂ, ਟੀਕਿਆਂ ਆਦਿ ਦੀ ਖੋਜ ਲਈ ਕੰਮ ਕਰਨ ਤੋਂ ਇਲਾਵਾ ਸਸਤੀਆਂ ਡਾਇਗਨੌਸਟਿਕ ਕਿੱਟਾਂ ਅਤੇ ਵੱਖ-ਵੱਖ ਜੀਵਨ ਬਚਾਊ ਉਪਕਰਣ ਸਰਕਾਰ ਦੀ ਮਦਦ ਨਾਲ ਤਿਆਰ ਕਰ ਰਹੇ ਹਨ

 

ਸਾਨੂੰ ਮਿਲਕੇ ਨਵੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਇਨੋਵੇਟਿਵ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਕੋਵਿਡ-19 ਤੋਂ ਬਾਅਦ ਦੀਆਂ ਚੁਣੌਤੀਆਂ ਨੂੰ ਹੱਲ  ਕਰਨ ਦੇ ਯਤਨ ਕਰਨੇ ਚਾਹੀਦੇ ਹਨ

 

*****

 

ਐੱਮਵੀ


(Release ID: 1623986) Visitor Counter : 195