ਰੱਖਿਆ ਮੰਤਰਾਲਾ

ਅਪਰੇਸ਼ਨ ਸਮੁਦਰਸੇਤੂ-ਆਈਐੱਨਐੱਸ ਜਲ-ਅਸ਼ਵ ਦੂਜੇ ਪੜਾਅ ਦੇ ਲਈ ਮਾਲਦੀਵ ਵਾਪਸ

Posted On: 14 MAY 2020 6:15PM by PIB Chandigarh

ਭਾਰਤੀ ਸਮੁੰਦਰੀ ਸੈਨਾ ਦਾ ਜਹਾਜ਼ ਜਲ-ਅਸ਼ਵ ਸਮੁਦਰ ਦੇ ਰਸਤੇ ਵਿਦੇਸ਼ ਤੋਂ ਭਾਰਤੀ ਨਾਗਰਿਕਾਂ ਨੂੰ ਸਵਦੇਸ਼ ਲਿਆਉਣ ਦੇ ਅਪਰੇਸ਼ਨ ਸਮੁਦਰ ਸੇਤੂ ਦਾ ਦੂਜਾ ਪੜਾਅ ਸ਼ੁਰੂ ਕਰਨ ਦੇ ਲਈ ਮਾਲਦੀਵ ਦੀ ਰਾਜਧਾਨੀ ਮਾਲੇ ਦੇ ਲਈ ਵਾਪਸ ਜਾ ਚੁੱਕਿਆ ਹੈ।ਇਹ ਜਹਾਜ਼ 15 ਮਈ, 2020 ਦੀ ਸਵੇਰੇ ਮਾਲੇ ਬੰਦਰਗਾਹ 'ਤੇ ਪਹੁੰਚ ਜਾਵੇਗਾ ਅਤੇ ਮਾਲਦੀਵ ਵਿੱਚ ਭਾਰਤੀ ਦੂਤਾਵਾਸ ਵਿੱਚ ਪਹਿਲਾਂ ਤੋਂ ਰਜਿਸਟਰਡ ਭਾਰਤੀ ਨਾਗਰਿਕਾਂ ਨੂੰ ਜਹਾਜ਼ 'ਤੇ ਚੜ੍ਹਾਉਣਾ ਸ਼ੁਰੂ ਕਰ ਦੇਵੇਗਾ। ਆਈਐੱਨਐੱਸ ਜਲ-ਅਸ਼ਵ ਆਪਣੀ ਦੂਜੀ ਖੇਪ ਵਿੱਚ 700 ਭਾਰਤੀ ਨਾਗਰਿਕਾਂ ਨੂੰ ਜਹਾਜ਼ 'ਤੇ ਬਿਠਾਏਗਾ ਅਤੇ 15 ਮਈ ਦੀ ਰਾਤ ਤੱਕ ਵਾਪਸ ਕੋਚੀ ਦੇ ਲਈ ਰਵਾਨਾ ਹੋ ਜਾਵੇਗਾ।

 

ਇਸ ਤੋਂ ਪਹਿਲਾ 10 ਮਈ, 2020 ਨੂੰ 698 ਭਾਰਤੀ ਨਾਗਰਿਕਾਂ ਨੂੰ ਸਫਲਤਾਪੂਰਬਕ ਕੋਚੀ ਲਿਆਉਣ ਤੋਂ ਬਾਅਦ ਆਈਐੱਨਐੱਸ ਜਲ-ਅਸ਼ਵ ਭਾਰਤੀ  ਨਾਗਰਿਕਾਂ ਨੂੰ ਲਿਆਉਣ ਦੀ ਆਪਣੀ ਦੂਜੀ ਖੇਪ ਦੇ ਲਈ ਤਿਆਰੀ ਗਤੀਵਿਧੀਆਂ ਦੇ ਤਹਿਤ ਜਹਾਜ਼ ਨੂੰ ਸੰਕ੍ਰਮਣ ਤੋਂ ਮੁਕਤ ਅਤੇ ਸੈਨੀਟਾਈਜ਼ ਕਰਨ ਦੇ ਲਈ ਚਲਾ ਗਿਆ। ਇਸ ਦੌਰਾਨ ਜਹਾਜ਼ ਵਿੱਚ ਉਨ੍ਹਾਂ ਜਗ੍ਹਾ ਨੂੰ ਸੈਨੀਟਾਈਜ਼ ਕਰਨ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਜਿੱਥੇ ਪਹਿਲੀ ਖੇਪ ਵਿੱਚ ਆਉਣ ਵਾਲੇ ਭਾਰਤੀ  ਨਾਗਰਿਕ ਬੈਠੇ ਸਨ।

 

ਇਹ ਜਹਾਜ਼ ਮਾਲੇ ਬੰਦਰਗਾਹ ਵਿੱਚ ਰੁਕੇਗਾ ਅਤੇ 15 ਮਈ,2020 ਨੂੰ ਭਾਰਤੀ  ਨਾਗਰਿਕਾਂ ਦੇ ਦੂਜੇ ਸਮੂਹ ਨੂੰ ਜਹਾਜ਼ 'ਤੇ ਚੜ੍ਹਾਉਣ ਦਾ ਕੰਮ ਕਰੇਗਾ ਜਿਸ ਵਿੱਚ 100 ਮਹਿਲਾਵਾਂ ਅਤੇ ਬੱਚਿਆ ਸਮੇਤ ਲੱਗਭੱਗ 700 ਭਾਰਤੀ  ਨਾਗਰਿਕਾਂ ਨੂੰ ਸਵਦੇਸ਼ ਭੇਜਿਆ ਜਾਵੇਗਾ।ਜਿਹੜੇ ਭਾਰਤੀ  ਨਾਗਰਿਕ ਸਵਦੇਸ਼ ਵਾਪਸ ਜਾਣ ਚਾਹੁੰਦੇ ਹਨ ਉਨ੍ਹਾਂ ਦੀ ਮੈਡੀਕਲ ਟੈਸਟਿੰਗ ਹੋਵੇਗੀ, ਉਨ੍ਹਾਂ ਨੂੰ ਪਹਿਚਾਣ ਪੱਤਰ ਦਿੱਤੇ ਜਾਣਗੇ ਅਤੇ ਜਹਾਜ਼ 'ਤੇ ਸਵਾਰ ਹੋਣ ਤੋਂ ਪਹਿਲਾ ਉਨ੍ਹਾਂ ਦੇ ਸਮਾਨ ਨੂੰ ਸੈਨੀਟਾਈਜ਼ ਕੀਤਾ ਜਾਵੇਗਾ।

 

                                                    ***

ਵੀਐੱਮ/ਐੱਮਐੱਸ



(Release ID: 1623969) Visitor Counter : 155