PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
13 MAY 2020 7:14PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਲਈ ਜੋਸ਼ੀਲਾ ਸੱਦਾ ਦਿੱਤਾ ;ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕੀਤਾ; 20 ਲੱਖ ਕਰੋੜ ਰੁਪਏ ਦਾ ਵਿਆਪਕ ਪੈਕੇਜ।
- ਵਿੱਤ ਮੰਤਰੀ ਨੇ ਕੋਵਿਡ–19 ਵਿਰੁੱਧ ਜੰਗ ਦੌਰਾਨ ਭਾਰਤੀ ਅਰਥਵਿਵਸਥਾ ਦੀ ਮਦਦ ਲਈ ਕਾਰੋਬਾਰਾਂ, ਖਾਸ ਤੌਰ ’ਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨਾਲ ਸਬੰਧਿਤ ਰਾਹਤ ਤੇ ਰਿਣ ਸਹਾਇਤਾ ਦਾ ਐਲਾਨ ਕੀਤਾ।
- ਦੇਸ਼ ਵਿੱਚ ਕੁੱਲ 74,281 ਮਾਮਲੇ ਸਾਹਮਣੇ ਆਏ ਹਨ ਜਿਸ ਵਿੱਚ 24,386 ਲੋਕ ਠੀਕ ਹੋ ਚੁੱਕੇ ਹਨ ਅਤੇ 2,415 ਮੌਤਾਂ ਹੋਈਆਂ ਹਨ।
- ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 3,525 ਨਵੇਂ ਕੇਸ ਆਏ ਹਨ।
- ਕੋਵਿਡ-19 ਲਈ ਹੁਣ ਤੱਕ 18.5 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ।
- 01 ਜੂਨ 2020 ਤੋਂ ਦੇਸ਼ ਭਰ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਦੀਆਂ ਕੰਨਟੀਨਾਂ ਅਤੇ ਸਟੋਰਾਂ 'ਤੇ ਸਿਰਫ ਸਵਦੇਸ਼ੀ ਉਤਪਾਦਾਂ ਦੀ ਹੀ ਵਿਕਰੀ ਹੋਵੇਗੀ।
- ਵੰਦੇ ਭਾਰਤ ਮਿਸ਼ਨ ਦੇ ਤਹਿਤ 7 ਮਈ 2020 ਤੋਂ ਹੁਣ ਤੱਕ 8503 ਭਾਰਤੀ 43 ਉਡਾਨਾਂ ਵਿੱਚ ਵਿਦੇਸ਼ ਤੋਂ ਪਰਤੇ।
- ਭਾਰਤੀ ਰੇਲਵੇ ਨੇ 13 ਮਈ, 2020 ਤੱਕ ਦੇਸ਼ ਭਰ ‘ਚ 642 “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਚਲਾਈਆਂ।
ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਲਈ ਜੋਸ਼ੀਲਾ ਸੱਦਾ ਦਿੱਤਾ ;ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕੀਤਾ; 20 ਲੱਖ ਕਰੋੜ ਰੁਪਏ ਦਾ ਵਿਆਪਕ ਪੈਕੇਜ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਆਲਮੀ ਮਹਾਮਾਰੀ ਨਾਲ ਜੂਝਦਿਆਂ ਦਮ ਤੋੜ ਗਏ ਵਿਅਕਤੀਆਂ ਨੂੰ ਚੇਤੇ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ–19 ਕਾਰਨ ਜਿਹੋ ਜਿਹਾ ਸੰਕਟ ਉੱਭਰਿਆ ਹੈ, ਇਸ ਦੀ ਕਿਸੇ ਨੂੰ ਵੀ ਆਸ ਨਹੀਂ ਸੀ ਪਰ ਇਸ ਜੰਗ ਵਿੱਚ, ਸਾਨੂੰ ਨਾ ਸਿਰਫ਼ ਆਪਣੀ ਰਾਖੀ ਕਰਨ ਦੀ ਜ਼ਰੂਰਤ ਹੈ, ਸਗੋਂ ਸਾਨੂੰ ਇਸੇ ਸਥਿਤੀ ਵਿੱਚ ਅੱਗੇ ਵੀ ਵਧਣਾ ਹੋਵੇਗਾ। ਉਨ੍ਹਾਂ ਕਿਹਾ ਕਿ 21ਵੀਂ ਸਦੀ ਨੂੰ ‘ਭਾਰਤ ਦੀ ਸਦੀ’ ਬਣਾਉਣ ਦਾ ਸੁਫ਼ਨਾ ਸਾਕਾਰ ਕਰਨ ਲਈ ਸਾਨੂੰ ਦੇਸ਼ ਨੂੰ ਆਤਮਨਿਰਭਰ ਬਣਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਪੰਜ ਥੰਮ੍ਹਾਂ – ਅਰਥਵਿਵਸਥਾ ਦੇ ਵੱਡੇ ਉਛਾਲ਼, ਤੇ ਛੋਟੇ ਟੁਕੜਿਆਂ ਵਿੱਚ ਤਬਦੀਲੀ ਨਾਲ ਨਹੀਂ; ਬੁਨਿਆਦੀ ਢਾਂਚੇ, ਜੋ ਭਾਰਤ ਦੀ ਪਛਾਣ ਬਣੇਗਾ; ਪ੍ਰਬੰਧ/ਪ੍ਰਣਾਲੀ (ਸਿਸਟਮ), ਜੋ 21ਵੀਂ ਸਦੀ ਦੀ ਟੈਕਨੋਲੋਜੀ ਦੁਆਰਾ ਸੰਚਾਲਿਤ ਵਿਵਸਥਾਵਾਂ ’ਤੇ ਆਧਾਰਤ ਹੋਵੇਗੀ; ਗੁੰਜਾਇਮਾਨ ਜਨ–ਸੰਖਿਆ ਵਿਗਿਆਨ, ਜੋ ਇੱਕ ਆਤਮਨਿਰਭਰ ਭਾਰਤ ਲਈ ਊਰਜਾ ਦਾ ਸਾਡਾ ਸਰੋਤ ਹੈ; ਅਤੇ ਮੰਗ ਉੱਤੇ ਖਲੋਵੇਗਾ, ਜਿਸ ਦੁਆਰਾ ਸਾਡੀ ਮੰਗ ਤੇ ਪੂਰਤੀ ਦੀ ਲੜੀ ਦੀ ਸ਼ਕਤੀ ਮਿਲੇਗੀ ਅਤੇ ਇਨ੍ਹਾਂ ਦੀ ਸੰਪੂਰਨ ਸਮਰੱਥਾ ਤੱਕ ਉਪਯੋਗ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਇੱਕ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕੀਤਾ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਲਈ ਇੱਕ ਜ਼ੋਰਦਾਰ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪੈਕੇਜ, ਕੋਵਿਡ ਸੰਕਟ ਦੌਰਾਨ ਸਰਕਾਰ ਵੱਲੋਂ ਪਹਿਲਾਂ ਕੀਤੇ ਐਲਾਨਾਂ ਅਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਲਏ ਫ਼ੈਸਲਿਆਂ ਨੂੰ ਨਾਲ ਮਿਲਾ ਕੇ ਕੁੱਲ 20 ਲੱਖ ਕਰੋੜ ਰੁਪਏ ਦਾ ਬਣਦਾ ਹੈ, ਜੋ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ 10% ਹੈ। ਉਨ੍ਹਾਂ ਕਿਹਾ ਕਿ ਇਹ ਪੈਕੇਜ ‘ਆਤਮਨਿਰਭਰ ਭਾਰਤ’ ਨੂੰ ਹਾਸਲ ਕਰਨ ਲਈ ਅਤਿ–ਲੋੜੀਂਦੀ ਹੱਲਾਸ਼ੇਰੀ ਮੁਹੱਈਆ ਕਰਵਾਏਗਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ 12.5.2020 ਨੂੰ ਰਾਸ਼ਟਰ ਦੇ ਨਾਮ ਸੰਬੋਧਨ
ਵਿੱਤ ਮੰਤਰੀ ਨੇ ਕੋਵਿਡ–19 ਵਿਰੁੱਧ ਜੰਗ ਦੌਰਾਨ ਭਾਰਤੀ ਅਰਥਵਿਵਸਥਾ ਦੀ ਮਦਦ ਲਈ ਕਾਰੋਬਾਰਾਂ, ਖਾਸ ਤੌਰ ’ਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨਾਲ ਸਬੰਧਿਤ ਰਾਹਤ ਤੇ ਰਿਣ ਸਹਾਇਤਾ ਦਾ ਐਲਾਨ ਕੀਤਾ
ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਅਜਿਹੇ ਉਪਾਵਾਂ ਦਾ ਐਲਾਨ ਕੀਤਾ, ਜੋ ਕੰਮ ਉੱਤੇ ਵਾਪਸ ਪਰਤਣ ਉੱਤੇ ਕੇਂਦ੍ਰਿਤ ਹਨ ਭਾਵ ਕਰਮਚਾਰੀ ਤੇ ਨਿਯੁਕਤੀਕਾਰ, ਕਾਰੋਬਾਰੀ ਅਦਾਰੇ, ਖਾਸ ਕਰਕੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਉਤਪਾਦਨ ਕਰਨ ਲਈ ਵਾਪਸ ਪਰਤ ਸਕਣ ਤੇ ਕਾਮਿਆਂ ਨੂੰ ਲਾਹੇਵੰਦ ਰੋਜ਼ਗਾਰ ਮਿਲ ਸਕੇ। ਗ਼ੈਰ–ਬੈਂਕਿੰਗ ਵਿੱਤ ਸੰਸਥਾਨਾਂ (ਐੱਨਬੀਐੱਫ਼ਸੀਜ਼ – NBFCs), ਹਾਊਸਿੰਗ ਫ਼ਾਇਨਾਂਸ ਕੰਪਨੀਆਂ (ਐੱਚਐੱਫ਼ਸੀਜ਼ – HFCs), ਮਾਈਕ੍ਰੋ ਫ਼ਾਇਨਾਂਸ ਸੈਕਟਰ ਤੇ ਬਿਜਲੀ ਖੇਤਰ ਨੂੰ ਮਜ਼ਬੂਤ ਕਰਨ ਲਈ ਕੋਸ਼ਿਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ, ਕਾਰੋਬਾਰਾਂ ਲਈ ਟੈਕਸ ਰਾਹਤ, ਜਨਤਕ ਖ਼ਰੀਦਦਾਰੀ ਵਿੱਚ ਠੇਕੇਦਾਰਾਂ ਨੂੰ ਠੇਕੇ (ਇਕਰਾਰਨਾਮੇ) ਦੀਆਂ ਪ੍ਰਤੀਬੱਧਤਾਵਾਂ ਭਾਵ ਸ਼ਰਤਾਂ ਤੋਂ ਰਾਹਤ ਅਤੇ ਰੀਅਲ ਇਸਟੇਟ ਸੈਕਟਰ ਨੂੰ ਇਨ੍ਹਾਂ ਦੀ ਪਾਲਣਾ ਤੋਂ ਰਾਹਤ ਵੀ ਕਵਰ ਕੀਤੀ ਗਈ ਹੈ।
ਡਾ. ਹਰਸ਼ ਵਰਧਨ ਨੇ ਪੰਜਾਬ ਨਾਲ ਮਿਲ ਕੇ ਕੋਵਿਡ-19 ਪ੍ਰਬੰਧਨ ਲਈ ਤਿਆਰੀ ਅਤੇ ਰੋਕਥਾਮ ਉਪਾਵਾਂ ਦੀ ਸਮੀਖਿਆ ਕੀਤੀ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਨਾਲ ਵੀਡਿਓ ਕਾਨਫਰੰਸਿੰਗ ਰਾਹੀਂ ਉੱਚ ਪੱਧਰੀ ਮੀਟਿੰਗ ਕੀਤੀ। ਡਾ. ਹਰਸ਼ ਵਰਧਨ ਨੇ ਕਿਹਾ ਕਿ 13 ਮਈ, 2020 ਤੱਕ ਦੇਸ਼ ਵਿੱਚ ਕੁੱਲ 74,281 ਮਾਮਲੇ ਸਾਹਮਣੇ ਆਏ ਹਨ ਜਿਸ ਵਿੱਚ 24,386 ਲੋਕ ਠੀਕ ਹੋ ਚੁੱਕੇ ਹਨ ਅਤੇ 2,415 ਮੌਤਾਂ ਹੋਈਆਂ ਹਨ। ਪਿਛਲੇ 24 ਘੰਟਿਆਂ ਵਿੱਚ 3,525 ਨਵੇਂ ਪੁਸ਼ਟੀ ਕੀਤੇ ਗਏ ਕੇਸਾਂ ਨੂੰ ਇਸ ਵਿੱਚ ਜੋੜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 14 ਦਿਨਾਂ ਵਿੱਚ ਡਬਲਿੰਗ ਦਾ ਸਮਾਂ 11 ਸੀ ਜਦੋਂ ਕਿ ਪਿਛਲੇ ਤਿੰਨ ਦਿਨਾਂ ਵਿੱਚ ਇਹ 12.6 ਤੱਕ ਸੁਧਰਿਆ ਹੈ। ਉਨ੍ਹਾਂ ਨੇ ਕਿਹਾ ਕਿ ਮੌਤ ਦਰ 3.2 % ਹੈ ਅਤੇ ਰਿਕਵਰੀ ਦਰ 32.8 % ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ (ਕੱਲ੍ਹ ਦੀ ਤਰ੍ਹਾਂ) ਆਈਸੀਯੂ ਵਿੱਚ 2.75 % ਐਕਟਿਵ ਕੋਵਿਡ-19 ਮਰੀਜ਼ ਹਨ, ਵੈਂਟੀਲੇਟਰ ’ਤੇ 0.37 % ਅਤੇ ਆਕਸੀਜਨ ਦੀ ਸਹਾਇਤਾ ’ਤੇ 1.89 % ਹਨ। ਸਮੁੱਚੇ ਰੂਪ ਵਿੱਚ ਕੋਵਿਡ-19 ਲਈ ਹੁਣ ਤੱਕ 18,56,477 ਟੈਸਟ ਕੀਤੇ ਜਾ ਚੁੱਕੇ ਹਨ ਜਦੋਂਕਿ ਕੱਲ੍ਹ 94708 ਨਮੂਨਿਆਂ ਦਾ ਟੈਸਟ ਕੀਤਾ ਗਿਆ ਸੀ। ਡਾ. ਹਰਸ਼ ਵਰਧਨ ਨੇ ਕਿਹਾ ਕਿ ਪੰਜਾਬ ਨੇ ਆਯੁਸ਼ਮਾਨ ਭਾਰਤ-ਸਿਹਤ ਅਤੇ ਕਲਿਆਣ ਕੇਂਦਰ ਦਾ ਸੰਚਾਲਨ ਕਰਨ ਵਿੱਚ ਚੰਗਾ ਕਾਰਜ ਕੀਤਾ ਹੈ। ਇਨ੍ਹਾਂ ਦਾ ਉਪਯੋਗ ਡਾਇਬਟੀਜ਼, ਹਾਈਪਰ ਟੈਨਸ਼ਨ ਅਤੇ ਤਿੰਨ ਸਮਾਨ ਪ੍ਰਕਾਰ ਦੇ ਕੈਂਸਰਾਂ (ਮੂੰਹ, ਛਾਤੀ ਅਤੇ ਬੱਚੇਦਾਨੀ) ਤੋਂ ਗ੍ਰਸਤ ਲੋਕਾਂ ਦੀ ਸਕ੍ਰੀਨਿੰਗ ਅਤੇ ਵਿਆਪਕ ਰੂਪ ਨਾਲ ਸਮੁਦਾਏ ਨੂੰ ਤਰਜੀਹੀ ਸਿਹਤ ਸੇਵਾਵਾਂ ਉਪਲੱਬਧ ਕਰਾਉਣ ਵਿੱਚ ਕੀਤਾ ਜਾ ਸਕਦਾ ਹੈ।
https://pib.gov.in/PressReleseDetail.aspx?PRID=1623551
01 ਜੂਨ 2020 ਤੋਂ ਦੇਸ਼ ਭਰ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਦੀਆਂ ਕੰਨਟੀਨਾਂ ਅਤੇ ਸਟੋਰਾਂ 'ਤੇ ਸਿਰਫ ਸਵਦੇਸ਼ੀ ਉਤਪਾਦਾਂ ਦੀ ਹੀ ਵਿਕਰੀ ਹੋਵੇਗੀ
ਅੱਜ ਗ੍ਰਹਿ ਮੰਤਰਾਲੇ ਨੇ ਇਹ ਫੈਸਲਾ ਕੀਤਾ ਹੈ ਕਿ ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਦੀਆਂ ਕੰਨਟੀਨਾਂ ਅਤੇ ਸਟੋਰਾਂ 'ਤੇ ਹੁਣ ਸਿਰਫ ਸਵਦੇਸ਼ੀ ਉਤਪਾਦਾਂ ਦੀ ਹੀ ਵਿਕਰੀ ਹੋਵੇਗੀ। 01 ਜੂਨ 2020 ਤੋਂ ਦੇਸ਼ ਭਰ ਦੀਆ ਸਾਰੀਆਂ ਸੀਏਪੀਐੱਫ ਕੰਨਟੀਨਾਂ 'ਤੇ ਇਹ ਲਾਗੂ ਹੋਵੇਗਾ, ਜਿਸਦੀ ਕੁੱਲ ਖਰੀਦ ਲਗਭਗ 2800 ਕਰੋੜ ਰੁਪਏ ਦੇ ਕਰੀਬ ਹੈ। ਇਸ ਨਾਲ ਲਗਭਗ ਸੀਏਪੀਐੱਫ ਕਰਮਚਾਰੀਆਂ ਦੇ 50 ਲੱਖ ਪਰਿਵਾਰਕ ਮੈਂਬਰ ਸਵਦੇਸ਼ੀ ਉਪਯੋਗ ਕਰਨਗੇ। ਗ੍ਰਹਿ ਮੰਤਰੀ ਨੇ ਦੇਸ਼ ਦੀ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ "ਤੁਸੀਂ ਦੇਸ਼ ਵਿੱਚ ਬਣੇ ਉਤਪਾਦਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਵਿੱਚ ਲਿਆਓ ਅਤੇ ਹੋਰ ਲੋਕਾਂ ਨੂੰ ਵੀ ਇਸ ਦੇ ਪ੍ਰਤੀ ਉਤਸ਼ਾਹਿਤ ਕਰੋ। ਇਹ ਪਿੱਛੇ ਰਹਿਣ ਦਾ ਸਮਾਂ ਨਹੀਂ ਬਲਕਿ ਬਿਪਤਾ ਨੂੰ ਅਵਸਰ ਵਿੱਚ ਬਦਲਣ ਦਾ ਸਮਾਂ ਹੈ।"
https://pib.gov.in/PressReleseDetail.aspx?PRID=1623511
ਸ਼੍ਰੀ ਗਡਕਰੀ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ), ਗ੍ਰਾਮੀਣ ਅਤੇ ਕੁਟੀਰ ਉਦਯੋਗ ਖੇਤਰ ਲਈ ਪ੍ਰਧਾਨ ਮੰਤਰੀ ਦੇ ਆਰਥਿਕ ਪੈਕੇਜ ਦਾ ਸੁਆਗਤ ਕੀਤਾ, ਕਿਹਾ ਇਸ ਨਾਲ ਇਹ ਖੇਤਰ ਨਵੀਆਂ ਉਚਾਈਆਂ ਨੂੰ ਛੂਹੇਗਾ
ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਪ੍ਰਧਾਨ ਮੰਤਰੀ ਦੁਆਰਾ ਐਲਾਨੇ ਗਏ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਪੈਕੇਜ ਰਾਹੀਂ ਪ੍ਰਧਾਨ ਮੰਤਰੀ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ), ਗ੍ਰਾਮੀਣ ਅਤੇ ਕੁਟੀਰ ਉਦਯੋਗ ਖੇਤਰਾਂ ਦੀਆਂ ਉਮੀਦਾਂ ਅਤੇ ਖਾਹਿਸ਼ਾਂ ਦੀ ਪੂਰਤੀ ਕੀਤੀ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ ਭਾਰੀ ਸੋਮਿਆਂ, ਵਧੀਆ ਟੈਕਨੋਲੋਜੀ ਅਤੇ ਕੱਚੇ ਸਮਾਨ ਨਾਲ ਭਾਰਤ ਜਲਦੀ ਹੀ ਇਨ੍ਹਾਂ ਸਾਰੇ ਖੇਤਰਾਂ ਵਿੱਚ ਆਤਮਨਿਰਭਰ ਬਣ ਸਕਦਾ ਹੈ।
ਵੰਦੇ ਭਾਰਤ ਮਿਸ਼ਨ ਦੇ ਤਹਿਤ 7 ਮਈ 2020 ਤੋਂ ਹੁਣ ਤੱਕ 8503 ਭਾਰਤੀ 43 ਉਡਾਨਾਂ ਵਿੱਚ ਵਿਦੇਸ਼ ਤੋਂ ਪਰਤੇ
ਵੰਦੇ ਭਾਰਤ ਮਿਸ਼ਨ ਦੇ ਤਹਿਤ 7 ਮਈ 2020 ਤੋਂ ਹੁਣ ਤੱਕ 6 ਦਿਨ ਵਿੱਚ 8503 ਭਾਰਤੀ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਭਾਰਤ ਆਉਣ ਵਾਲੀਆਂ 43 ਉਡਾਨਾਂ ਵਿੱਚ ਸਵਦੇਸ਼ ਪਰਤੇ। ਭਾਰਤ ਸਰਕਾਰ ਨੇ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ 7 ਮਈ 2020 ਨੂੰ ਕੀਤੀ ਜੋ ਨਾਗਰਿਕਾਂ ਨੂੰ ਭਾਰਤ ਵਾਪਸ ਲਿਆਉਣ ਦੀ ਸਭ ਤੋਂ ਵੱਡੀਆਂ ਪਹਿਲਾਂ ਵਿੱਚੋਂ ਇੱਕ ਹੈ। ਏਅਰ ਇੰਡੀਆ ਆਪਣੀ ਸਹਾਇਕ ਏਅਰ ਇੰਡੀਆ ਐਕਸਪ੍ਰੈੱਸ ਦੇ ਨਾਲ 12 ਦੇਸ਼ਾਂ ਯਾਨੀ ਅਮਰੀਕਾ , ਬ੍ਰਿਟੇਨ, ਬੰਗਲਾਦੇਸ਼, ਸਿੰਗਾਪੁਰ, ਸਾਊਦੀ ਅਰਬ, ਕੁਵੈਤ, ਫਿਲੀਪੀਨਸ, ਸੰਯੁਕਤ ਅਰਬ ਅਮੀਰਾਤ ਅਤੇ ਮਲੇਸ਼ੀਆ ਲਈ ਕੁੱਲ 64 ਉਡਾਨਾਂ ( ਏਅਰ ਇੰਡੀਆ ਦੀਆਂ 42 ਅਤੇ ਏਆਈ ਐਕਸਪ੍ਰੈੱਸ ਦੀਆਂ 24) ਦਾ ਸੰਚਾਲਨ ਕਰ ਰਹੀ ਹੈ ਤਾਕਿ ਪਹਿਲੇ ਪੜਾਅ ਵਿੱਚ 14, 800 ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਸਕੇ।
ਭਾਰਤੀ ਰੇਲਵੇ ਨੇ 13 ਮਈ, 2020 ਤੱਕ ਦੇਸ਼ ਭਰ ‘ਚ 642 “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਚਲਾਈਆਂ
13 ਮਈ 2020 ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਕੁੱਲ 642 "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਚਲਾਈਆਂ ਗਈਆਂ ਹਨ। ਲਗਭਗ 7.90 ਲੱਖ ਯਾਤਰੀ ਆਪਣੇ ਗ੍ਰਹਿ ਰਾਜ ਪਹੁੰਚ ਚੁੱਕੇ ਹਨ। ਯਾਤਰੀਆਂ ਨੂੰ ਭੇਜਣ ਵਾਲੇ ਰਾਜ ਅਤੇ ਯਾਤਰੀਆਂ ਦਾ ਆਗਮਨ ਸਵੀਕਾਰ ਕਰਨ ਵਾਲੇ ਰਾਜਾਂ ਦੋਹਾਂ ਦੀ ਸਹਿਮਤੀ ਮਿਲਣ ਤੋਂ ਬਾਅਦ ਹੀ ਰੇਲਵੇ ਦੁਆਰਾ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਇਹ 642 ਟ੍ਰੇਨਾਂ ਵੱਖ-ਵੱਖ ਰਾਜਾਂ -ਆਂਧਰ ਪ੍ਰਦੇਸ਼ (3 ਟ੍ਰੇਨਾਂ ), ਬਿਹਾਰ (169 ਟ੍ਰੇਨਾਂ), ਛੱਤੀਸਗੜ੍ਹ (6 ਟ੍ਰੇਨਾਂ), ਹਿਮਾਚਲ ਪ੍ਰਦੇਸ਼ (1 ਟ੍ਰੇਨ ), ਜੰਮੂ ਤੇ ਕਸ਼ਮੀਰ (3 ਟ੍ਰੇਨਾਂ), ਝਾਰਖੰਡ (40 ਟ੍ਰੇਨਾਂ), ਕਰਨਾਟਕ (1 ਟ੍ਰੇਨ), ਮੱਧ ਪ੍ਰਦੇਸ਼ (53 ਟ੍ਰੇਨਾਂ), ਮਹਾਰਾਸ਼ਟਰ (3 ਟ੍ਰੇਨਾਂ), ਮਣੀਪੁਰ (1 ਟ੍ਰੇਨ), ਮਿਜ਼ੋਰਮ (1 ਟ੍ਰੇਨ), ਓਡੀਸ਼ਾ (38 ਟ੍ਰੇਨਾਂ), ਰਾਜਸਥਾਨ (8 ਟ੍ਰੇਨਾਂ), ਤਮਿਲ ਨਾਡੂ (1 ਟ੍ਰੇਨ ), ਤੇਲੰਗਾਨਾ (1 ਟ੍ਰੇਨ), ਤ੍ਰਿਪੁਰਾ(1 ਟ੍ਰੇਨ), ਉੱਤਰ ਪ੍ਰਦੇਸ਼ (301 ਟ੍ਰੇਨਾਂ), ਉੱਤਰਾਖੰਡ (4 ਟ੍ਰੇਨਾਂ), ਪੱਛਮੀ ਬੰਗਾਲ (7 ਟ੍ਰੇਨਾਂ) ਪਹੁੰਚੀਆਂ ।
ਲੌਕਡਾਊਨ ਦੌਰਾਨ ਭਾਰਤੀ ਖ਼ੁਰਾਕ ਨਿਗਮ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਗਭਗ 160 ਲੱਖ ਮੀਟ੍ਰਿਕ ਟਨ ਅਨਾਜ ਵੰਡਿਆ
ਐੱਫ਼ਸੀਆਈ ਕੋਲ ਦੇਸ਼ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਲੋੜੀਂਦੇ ਸਟਾਕ ਹਨ। 1 ਮਈ, 2020 ਨੂੰ 642.7 ਲੱਖ ਮੀਟ੍ਰਿਕ ਟਨ ਸਟਾਕ ਸੀ, ਜਿਸ ਵਿੱਚ 285.03 ਲੱਖ ਮੀਟ੍ਰਿਕ ਟਨ ਚਾਵਲ ਅਤੇ 357.7 ਲੱਖ ਮੀਟ੍ਰਿਕ ਟਨ ਕਣਕ ਸਨ। 12 ਮਈ, 2020 ਤੱਕ ਵੱਖ-ਵੱਖ ਯੋਜਨਾਵਾਂ ਤਹਿਤ 159.36 ਲੱਖ ਮੀਟ੍ਰਿਕ ਟਨ ਅਨਾਜ ਵੰਡਿਆ ਜਾ ਚੁੱਕਿਆ ਹੈ।ਰਾਜ ਸਰਕਾਰਾਂ ਨੇ ਐੱਨਐੱਫ਼ਐੱਸਏ ਤਹਿਤ60.87 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਹੈ, ਜੋ ਕਿ ਲਗਭਗ ਡੇਢ ਮਹੀਨੇ ਦੀ ਜ਼ਰੂਰਤ ਦੇ ਬਰਾਬਰ ਹੈ।ਇਸ ਤੋਂ ਇਲਾਵਾ, ਪੀਐੱਮਜੀਕੇਏਵਾਈ ਦੇ ਤਹਿਤ ਕੁੱਲ 120 ਲੱਖ ਮੀਟ੍ਰਿਕ ਟਨ ਦੀ ਅਲਾਟਮੈਂਟ ਵਿੱਚੋਂ 79.74 ਲੱਖ ਮੀਟ੍ਰਿਕ ਟਨ ਅਨਾਜ ਨੂੰ ਚੁੱਕ ਲਿਆ ਗਿਆ ਹੈ, ਜੋ ਕਿ ਦੋ ਮਹੀਨੇ ਲਈ ਕਾਫ਼ੀ ਹੈ।
ਭਾਰਤੀ ਖੁਰਾਕ ਨਿਗਮ (ਐੱਫ਼ਸੀਆਈ) ਦੁਆਰਾ ਦੇਸ਼ ਭਰ ਵਿੱਚ ਅਨਾਜ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਗਏ
ਮਿਸ਼ਨ ਸਾਗਰ : ਆਈਐੱਨਐੱਸ ਕੇਸਰੀ ਨੇ ਮਾਲਦੀਵ ਨੂੰ ਭੋਜਨ ਸਮੱਗਰੀ ਸੌਂਪੀ
ਭਾਰਤੀ ਜਲ ਸੈਨਾ ਦਾ ਜਹਾਜ਼, ਕੇਸਰੀ 12 ਮਈ 2020 ਨੂੰ 'ਮਿਸ਼ਨ ਸਾਗਰ' ਦੇ ਇੱਕ ਹਿੱਸੇ ਦੇ ਰੂਪ ਵਿੱਚ ਮਾਲਦੀਵ ਦੀ ਮਾਲੇ ਬੰਦਰਗਾਹ 'ਤੇ ਪਹੁੰਚਿਆ। ਭਾਰਤ ਸਰਕਾਰ ਆਪਣੇ ਮਿੱਤਰ ਦੇਸ਼ਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੀ ਹੈ ਅਤੇ ਇਸ ਸੰਦਰਭ ਵਿੱਚ ਆਈਐੱਨਐੱਸ ਕੇਸਰੀ ਮਾਲਦੀਵ ਦੀ ਜਨਤਾ ਦੇ ਲਈ 580 ਟਨ ਭੋਜਨ ਸਮੱਗਰੀ ਲੈ ਕੇ ਗਿਆ ਹੈ।
ਮੋਦੀ ਸਰਕਾਰ ਆਪਣੇ ਕਰਮਚਾਰੀਆਂ ਦੀ ਭਲਾਈ ਲਈ ਪ੍ਰਤੀਬੱਧ ਹੈ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਨਿਆਂਯੁਕਤ ਤਰੀਕੇ ਨਾਲ ਹੱਲ ਕੀਤਾ ਜਾ ਰਿਹਾ ਹੈ: ਡਾ: ਜਿਤੇਂਦਰ ਸਿੰਘ
ਕੋਵਿਡ ਮਹਾਮਾਰੀ ਦੇ ਦੌਰਾਨ ਇੱਕ ਵਿਲੱਖਣ ਕੇਂਦਰੀ ਮੰਤਰੀ ਡਾ ਜਿਤੇਂਦਰ ਸਿੰਘ ਨੇ ਅੱਜ ਇੰਟਰਐਕਟਿਵ ਵੀਡੀਓ ਕਾਨਫਰੰਸਿੰਗ ਰਾਹੀਂ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ), ਪ੍ਰਸ਼ਾਸਨਿਕ ਸੁਧਾਰ ਤੇ ਪਬਲਿਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਅਤੇ ਪੈਨਸ਼ਨ ਤੇ ਪੈਨਸ਼ਨਰ ਭਲਾਈ ਵਿਭਾਗ (ਡੀਓਪੀਪੀਡਬਲਿਊ) ਦੇ ਤਿੰਨਾਂ ਵਿਭਾਗਾਂ ਦੇ ਸੈਕਸ਼ਨ ਅਫਸਰਾਂ ਦੇ ਪੱਧਰ ਤੱਕ ਦੇ ਸਟਾਫ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਡਾ. ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਕਰਮਚਾਰੀਆਂ ਦੀ ਭਲਾਈ ਲਈ ਪ੍ਰਤੀਬੱਧ ਹੈ ਅਤੇ ਇਸ ਨੇ ਹਮੇਸ਼ਾ, ਬਹੁਤ ਹੀ ਸੰਵੇਦਨਸ਼ੀਲਤਾ ਨਾਲ ਉਨ੍ਹਾਂ ਦੀ ਭਲਾਈ ਲਈ ਆਪਣਾ ਸਰੋਕਾਰ ਦਰਸਾਇਆ ਹੈ। ਉਨ੍ਹਾਂ ਕਿਹਾ ਕਿ ਕੋਵਿਡ ਸੰਕਟ ਦੌਰਾਨ ਦਫ਼ਤਰਾਂ ਵਿੱਚ ਸਟਾਫ ਦੀ ਸਿਰਫ 33% ਮੌਜੂਦਗੀ ਨਾਲ, ਘਰ ਤੋਂ ਹੀ ਕੰਮ ਕਰਨ ਦੀ ਇੱਕ ਬਹੁਤ ਹੀ ਸਿਹਤਮੰਦ ਪ੍ਰਣਾਲੀ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਇਹ, ਕਾਰਜ ਅਨੁਕੂਲ ਵਾਤਾਵਰਣ ਦਾ ਇੱਕ ਵੱਡਾ ਪ੍ਰਮਾਣ ਹੈ।
ਸ਼੍ਰੀ ਨਿਤਿਨ ਗਡਕਰੀ ਨੇ ਐਗਰੋ, ਮੱਛੀ ਪਾਲਣ ਅਤੇ ਵਣ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਲਈ ਸਥਾਨਕ ਕੱਚੇ ਮਾਲ ਦੀ ਵਰਤੋਂ ਕਰਦਿਆਂ ਉਤਪਾਦਨ ਬਣਾਉਣ 'ਤੇ ਜ਼ੋਰ ਦਿੱਤਾ
ਮੰਤਰੀ ਨੇ ਕਿਹਾ ਕਿ ਨਿਊ ਗ੍ਰੀਨ ਐਕਸਪ੍ਰੈੱਸ ਹਾਈਵੇ ਉਦਯੋਗ ਲਈ ਉਦਯੋਗਿਕ ਕਲਸਟਰ, ਅਤਿ ਆਧੁਨਿਕ ਟੈਕਨੋਲੋਜੀ ਨਾਲ ਲੈਸ ਲੌਜਿਸਟਿਕਸ ਪਾਰਕਾਂ ਵਿੱਚ ਭਵਿੱਖ ਦੇ ਨਿਵੇਸ਼ ਦਾ ਅਵਸਰ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਦਯੋਗਾਂ ਦੇ ਵਿਕੇਂਦਰੀਕਰਣ 'ਤੇ ਕੰਮ ਕਰਨ ਅਤੇ ਦੇਸ਼ ਦੇ ਗ੍ਰਾਮੀਣ, ਕਬਾਇਲੀ ਅਤੇ ਪਿਛੜੇ ਖੇਤਰਾਂ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ “ਕਬਾਇਲੀਆਂ ਦੀ ਆਜੀਵਿਕਾ ਤੇ ਸੁਰੱਖਿਆ” ਵਿਸ਼ੇ 'ਤੇ ਵੀਡੀਓ ਕਾਨਫਰੰਸ ਕੀਤੀ
ਬੈਠਕ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਰਜੁਨ ਮੁੰਡਾ ਨੇ ਲਘੂ ਵਣ ਉਤਪਾਦਨ ਦੀ ਸੋਧੇ ਹੋਏਨਿਊਨਤਮ ਸਮਰਥਨ ਮੁੱਲ (ਐੱਮਐੱਸਪੀ)ਨਾਲ ਖਰੀਦ ਵਧਾ ਕੇ ਕਬਾਇਲੀਆਂ ਦੀ ਆਜੀਵਿਕਾ ਵਿੱਚ ਸਹਾਇਤਾ ਕਰਨ ਲਈ ਰਾਜਾਂ ਨੂੰ ਵਧਾਈ ਦਿੱਤੀ। ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਰਾਜਾਂ ਵਿੱਚ ਪ੍ਰਧਾਨ ਮੰਤਰੀ ਵਣ-ਧਨ ਯੋਜਨਾ ਦੇ ਕੰਮ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਕਿਹਾ ਕਿ ਆਦਿਵਾਸੀ ਉਤਪਾਦਾਂ ਨੂੰ ਗਲੋਬਲ ਮਾਰਕਿਟ ਨਾਲ ਜੋੜਨ ਲਈ ਮੁੱਲ ਵਧਾਉਣ ਦੀ ਜ਼ਰੂਰਤ ਹੈ ਜੋ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦ੍ਰਿਸ਼ਟੀ ਯੋਜਨਾ ਹੈ। ਮੰਤਰੀ ਨੇ ਕਿਹਾ ਕਿ ਲਘੂ ਵਣ ਉਤਪਾਦਨ ਨੂੰ ਹੁਲਾਰਾ ਦੇਣ ਲਈ ਕੀਮਤਾਂ ਉੱਚੀਆਂ ਚੱਕਣ ਤੇ ਵੀਡੀਵੀਕੇਜ਼ ਰਾਹੀਂ ਮੰਡੀਕਰਨ ਦੇ ਨਾਲ ਨਾਲ ਵਾਜ਼ਬ ਸਮਰਥਨ ਮੁੱਲ ਇਸ ਬੇਹੱਦ ਔਖੀ ਘੜੀ ਵਿੱਚ ਘਰਾਂ ਨੂੰ ਪਰਤ ਰਹੇ ਪ੍ਰਵਾਸੀਆਂ ਦੀ ਕਮਾਈ ਵਿੱਚ ਵਾਧੇ ਲਈ ਵਰਦਾਨ ਸਾਬਤ ਹੋਵੇਗਾ।
ਡਾ. ਜਿਤੇਂਦਰ ਸਿੰਘ ਨੇ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਵਿੱਚ ਕੋਵਿਡ-19 ਦੇ ਸੰਦਰਭ ਵਿੱਚ ਅਤੇ ਜੰਮੂ ਲਈ ਰੈਗੂਲਰ ਟ੍ਰੇਨ ਸੇਵਾਵਾਂ ਬਹਾਲ ਕਰਨ ਲਈ ਪ੍ਰਬੰਧਾਂ ਦੀ ਸਮੀਖਿਆ ਕੀਤੀ
ਡਾ. ਜਿਤੇਂਦਰ ਸਿੰਘ ਨੇ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਕੋਵਿਡ-19 ਦੀ ਤਾਜ਼ਾ ਸਥਿਤੀ, ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਏ ਲੋਕਾਂ ਅਤੇ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਰਾਹੀਂ ਆ ਰਹੇ ਲੋਕਾਂ ਲਈ ਪ੍ਰਸ਼ਾਸਨ ਦੁਆਰਾ ਕੀਤੇ ਪ੍ਰਬੰਧਾਂ ਤੋਂ ਇਲਾਵਾ ਬੁੱਧਵਾਰ ਤੋਂ ਜੰਮੂ ਤੋਂ ਸ਼ੁਰੂ ਹੋ ਰਹੀ ਟ੍ਰੇਨ ਸੇਵਾ ਦੀ ਬਹਾਲੀ ਸਬੰਧੀ ਸਮੀਖਿਆ ਕੀਤੀ।
ਹਰਿਆਣਾ ਨੇ ਦਸੰਬਰ, 2022 ਤੱਕ ਸਾਰੇ ਗ੍ਰਾਮੀਣ ਘਰਾਂ ਨੂੰ ਟੂਟੀ ਕਨੈਕਸ਼ਨ ਮੁਹੱਈਆ ਕਰਵਾਉਣ ਦੀ ਤਿਆਰੀ ਕੀਤੀ
ਰਾਜ ਨੇ 2019-20 ਦਰਮਿਆਨ ਜਲ ਜੀਵਨ ਮਿਸ਼ਨ (ਜੇਜੇਐੱਮ) ਤਹਿਤ 1.05 ਲੱਖ ਪੀਣ ਵਾਲੇ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਵਾਏ। ਹੁਣ ਰਾਜ ਸਰਕਾਰ ਦਸੰਬਰ, 2022 ਤੱਕ 100 % ਕਵਰੇਜ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਕਿ 2024-25 ਦੇ ਰਾਸ਼ਟਰੀ ਟੀਚੇ ਤੋਂ ਬਹੁਤ ਪਹਿਲਾਂ ਹੋਵੇਗਾ। ਅਜਿਹਾ ਕਰਕੇ ਹਰਿਆਣਾ ਉਨ੍ਹਾਂ ਪ੍ਰਮੁੱਖ ਰਾਜਾਂ ਵਿੱਚ ਸ਼ਾਮਲ ਹੋ ਜਾਵੇਗਾ ਜਿੱਥੇ ਹਰ ਗ੍ਰਾਮੀਣ ਘਰ ਵਿੱਚ ਟੂਟੀ ਕਨੈਕਸ਼ਨ ਮੁਹੱਈਆ ਕਰਵਾਉਣ ਦੇ ਖਾਹਿਸ਼ੀ ਟੀਚੇ ਪੂਰੇ ਹੋਣੇ ਹਨ। ਪਬਲਿਕ ਹੈਲਥ ਇੰਜੀਨੀਅਰਿੰਗ ਡਿਪਾਰਟਮੈਂਟ (ਪੀਐੱਚਈਡੀ) ਦੇ ਡੈਸ਼ਬੋਰਡ ਦੀ ਯੋਜਨਾ ਹਾਲ ਹੀ ਵਿੱਚ ਮੁੱਖ ਮੰਤਰੀ ਦੁਆਰਾ ਸ਼ੁਰੂ ਕੀਤੀ ਗਈ ਹੈ। ਕੋਵਿਡ-19 ਮਹਾਮਾਰੀ ਦੇ ਟੈਸਟਿੰਗ ਸਮੇਂ ਦੌਰਾਨ ਘਰਾਂ ਵਿੱਚ ਟੈਪ ਕਨੈਕਸ਼ਨ ਲਾਗੂ ਕਰਨ ਦੇ ਯਤਨਾਂ ਨਾਲ ਈਜ਼ ਆਵ੍ ਲਿਵਿੰਗ ਵਿੱਚ ਸੁਧਾਰ ਆਵੇਗਾ, ਖਾਸ ਤੌਰ ‘ਤੇ ਔਰਤਾਂ ਅਤੇ ਲੜਕੀਆਂ ਦੇ ਜੀਵਨ ਵਿੱਚ, ਜਿਸ ਨਾਲ ਕਠੋਰਤਾ ਵਿੱਚ ਕਮੀ ਆਵੇਗੀ ਅਤੇ ਉਹ ਸੁਰੱਖਿਅਤ ਹੋ ਕੇ ਮਾਣਯੋਗ ਜੀਵਨ ਬਿਤਾ ਸਕਣਗੀਆਂ।
ਜੰਮੂ-ਕਸ਼ਮੀਰ ਦਸੰਬਰ 2022 ਤੱਕ ਹਰੇਕ ਘਰ ਨੂੰ ਟੂਟੀ ਦਾ ਪਾਣੀ (ਟੈਪ ਵਾਟਰ) ਮੁਹੱਈਆ ਕਰਵਾਏਗਾ
ਮੌਜੂਦਾ ਸਾਲ ਦੌਰਾਨ ਰਾਜ ਦੇ 3 ਜ਼ਿਲ੍ਹਿਆਂ ਗਾਂਦਰਬਲ (Gandharbal), ਸ੍ਰੀਨਗਰ ਅਤੇ ਰਿਆਸੀ (Raisi) ਦੇ ਸਾਰੇ 5000 ਪਿੰਡਾਂ ਨੂੰ 100% ਕਵਰ ਕਰਨ ਦੀ ਯੋਜਨਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਦੇ ਅਧਿਕਾਰੀਆਂ ਨੇਜਲ ਜੀਵਨ ਮਿਸ਼ਨ (ਜੇਜੇਐੱਮ) ਤਹਿਤ ਹਰੇਕ ਘਰ ਤੱਕ ਟੂਟੀ ਦੇ ਪਾਣੀ ਦੀ ਸਪਲਾਈ ਦੇ ਟੀਚੇ ਦੀ ਪ੍ਰਾਪਤੀ ਲਈ ਕੱਲ੍ਹ ਪੇਅਜਲ ਅਤੇ ਸੈਨੀਟੇਸ਼ਨ ਵਿਭਾਗ ਨੂੰ ਆਪਣੀ ਕਾਰਜ ਯੋਜਨਾ ਪੇਸ਼ ਕਰਦਿਆਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ਵਿੱਚ18.17 ਲੱਖ ਪਰਿਵਾਰ ਹਨ, ਜਿਨ੍ਹਾਂ ਵਿੱਚੋਂ5.75 ਲੱਖ ਨੂੰ ਪਹਿਲਾਂ ਹੀ ਫ਼ੰਕਸ਼ਨਲ ਹਾਊਸਹੋਲਡ ਟੈਪ ਕਨੈਕਸ਼ਨ (ਐੱਫਐੱਚਟੀਸੀ) ਮੁਹਈਆ ਕਰਵਾਏ ਜਾ ਚੁੱਕੇ ਹਨ। ਬਾਕੀ ਰਹਿੰਦੇ ਘਰਾਂ ਵਿੱਚੋਂ, ਜੰਮੂ ਅਤੇ ਕਸ਼ਮੀਰ ਦੀ 2020-21 ਤੱਕ 1.76 ਲੱਖ ਘਰਾਂ ਨੂੰ ਇਹ ਸੁਵਿਧਾ ਪ੍ਰਦਾਨ ਕਰਨ ਦੀ ਯੋਜਨਾ ਹੈ।
ਕੋਵਿਡ-19 ਦੇ ਬਾਅਦ ਨਿਰਮਾਣ ਕੰਪਨੀਆਂ ਦਾ ਰੂਪਾਂਤਰਣ, ਕੋਵਿਡ-19 ਚੁਣੌਤੀ ’ਤੇ ਕਾਬੂ ਪਾਉਣ ਲਈ ਖੋਜ ਨੂੰ ਉਦਯੋਗ ਦੇ ਨੇੜੇ ਲਿਆਂਦਾ ਜਾਵੇ ਅਤੇ ਸਹਿਯੋਗ ਕੀਤਾ ਜਾਵੇ
ਰਾਸ਼ਟਰੀ ਟੈਕਨੋਲੋਜੀ ਦਿਵਸ ਦੇ ਮੌਕੇ ’ਤੇ ਸਾਇੰਸ, ਟੈਕਨੋਲੋਜੀ ਅਤੇ ਰਿਸਰਚ ਟਰਾਂਸਲੇਸ਼ਨ (ਰੀਸਟਾਰਟ-RESTART) ਰਾਹੀਂ ਅਰਥਵਿਵਸਥਾ ਨੂੰ ਮੁੜ ਚਾਲੂ ਕਰਨ ’ਤੇ ਇੱਕ ਰੋਜ਼ਾ ਡਿਜ਼ੀਟਲ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਕੋਵਿਡ-19 ਮਹਾਮਾਰੀ ਤੋਂ ਬਾਅਦ ਨਿਰਮਾਣ ਕੰਪਨੀਆਂ ਦੇ ਰੂਪਾਂਤਰਣ ਦੇ ਮਹੱਤਵ ’ਤੇ ਪ੍ਰਕਾਸ਼ ਪਾਇਆ ਗਿਆ ਅਤੇ ਸਹਿਯੋਗ ਅਤੇ ਮੌਜੂਦਾ ਚੁਣੌਤੀ ’ਤੇ ਕਾਬੂ ਪਾਉਣ ਲਈ ਖੋਜ ਨੂੰ ਉਦਯੋਗ ਦੇ ਨਜ਼ਦੀਕ ਲਿਆਉਣ ਨੂੰ ਕਿਹਾ ਗਿਆ।
ਟੂਰਿਜ਼ਮ ਮੰਤਰਾਲੇ ਨੇ ‘ਦੇਖੋ ਅਪਨਾ ਦੇਸ਼’ ਸੀਰੀਜ਼ ਤਹਿਤ ‘ਓਡੀਸ਼ਾ-ਭਾਰਤ ਦਾ ਸੁਰੱਖਿਅਤ ਰੱਖਿਆ ਗਿਆ ਅਤਿਅਧਿਕ ਪ੍ਰਭਾਵਸ਼ਾਲੀ ਰਹੱਸ’ ਸਿਰਲੇਖ ਵਾਲਾ 18ਵਾਂ ਵੈਬੀਨਾਰਆਯੋਜਿਤ ਕੀਤਾ
https://pib.gov.in/PressReleseDetail.aspx?PRID=1623486
ਭਾਗਲਪੁਰ ਸਮਾਰਟ ਸਿਟੀ ਕੋਵਿਡ - 19 ਨਾਲ ਲੜਨ ਲਈ ਨਵੀਆਂ ਤਕਨੀਕੀ ਪਹਿਲਾਂ ਦੀ ਵਰਤੋਂ ਕਰ ਰਿਹਾ ਹੈ
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ
• ਕੇਰਲ - ਵਿਦੇਸ਼ ਰਾਜ ਮੰਤਰੀ ਸ਼੍ਰੀ ਵੀ. ਮੁਰਲੀਧਰਨ ਦਾ ਕਹਿਣਾ ਹੈ ਕਿ ਵੰਦੇ ਭਾਰਤ ਮਿਸ਼ਨ ਦੇ ਦੂਸਰੇ ਪੜਾਅ ਵਿੱਚ 36 ਸੇਵਾਵਾਂ ਕੇਰਲ ਲਈ ਚਾਰਟਰ ਕਰ ਦਿੱਤੀਆਂ ਗਈਆਂ ਹਨ। ਮੰਤਰੀ ਨੇ ਇਹ ਵੀ ਕਿਹਾ ਕਿ ਕਿਸੇ ਵੀ ਪ੍ਰਾਈਵੇਟ ਏਅਰਲਾਈਨ ਨੇ ਉਨ੍ਹਾਂ ਤੱਕ ਇਹ ਪਹੁੰਚ ਨਹੀਂ ਕੀਤੀ ਕਿ ਉਹ ਏਅਰ ਇੰਡੀਆ ਤੋਂ ਸਸਤੀ ਦਰ ਉੱਤੇ ਜਾਂ ਮੁਫਤ ਵਿੱਚ ਐਨਆਰਆਈਜ਼ ਨੂੰ ਕੇਰਲ ਵਿੱਚ ਪਹੁੰਚਾ ਸਕਦੀ ਹੈ। ਅੱਜ ਰਾਤ ਨੂੰ ਖਾਡ਼ੀ ਤੋਂ ਦੋ ਉਡਾਨਾਂ ਕੋਚੀ ਪਹੁੰਚਣਗੀਆਂ। ਰਾਜ ਨੇ ਸ਼ਰਾਬ ਉੱਤੇ 10 ਤੋਂ 35 % ਵਧੇਰੇ ਟੈਕਸ ਲਗਾਉਣ ਦਾ ਫੈਸਲਾ ਕੀਤਾ ਹੈ ਤਾਕਿ ਕੋਵਿਡ ਉੱਤੇ ਕਾਬੂ ਪਾਉਣ ਉੱਤੇ ਹੋ ਰਹੇ ਖਰਚੇ ਨਾਲ ਨਜਿੱਠਿਆ ਜਾ ਸਕੇ। ਸ਼ਰਾਬ ਦੀ ਵਿੱਕਰੀ ਲੌਕਡਾਊਨ ਦਾ ਤੀਸਰਾ ਪੜਾਅ ਖਤਮ ਹੋਣ ਤੇ 17 ਮਈ ਤੋਂ ਸ਼ੁਰੂ ਹੋਵੇਗੀ। ਇਸ ਦੌਰਾਨ ਯੂਕੇ ਵਿੱਚ ਰਹਿੰਦਾ ਕੇਰਲ ਦਾ ਇੱਕ ਵਿਅਕਤੀ ਕੋਵਿਡ ਕਾਰਨ ਜਾਨ ਗਵਾ ਬੈਠਾ।
• ਤਮਿਲ ਨਾਡੂ - ਪੁਡੂਚੇਰੀ ਵਿੱਚ ਇੱਕ ਫੈਕਟਰੀ ਵਰਕਰ ਕੋਰੋਨਾ ਪਾਜ਼ਿਟਿਵ ਨਿਕਲਿਆ ਜਿਸ ਨਾਲ ਸਰਗਰਮ ਕੇਸਾਂ ਦੀ ਗਿਣਤੀ 4 ਹੋ ਗਈ। ਹਾਈਕੋਰਟ ਨੇ ਤਮਿਲ ਨਾਡੂ ਸਰਕਾਰ ਨੂੰ ਹਿਦਾਇਤ ਕੀਤੀ ਹੈ ਕਿ ਨਾਨ-ਮੈਡੀਕਲ ਫਰੰਟਲਾਈਨ ਵਰਕਰਾਂ ਨੂੰ ਪੀਪੀਈ ਦੀ ਸਪਲਾਈ ਬਾਰੇ ਸਟੇਟਸ ਰਿਪੋਰਟ ਦਾਖਲ ਕੀਤੀ ਜਾਵੇ। ਉਦਯੋਗਿਕ ਸੰਸਥਾਵਾਂ ਨੇ ਰਾਜ ਵਿੱਚ ਕਿਰਤ ਕਾਨੂੰਨ ਵਿੱਚ ਸੋਧ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਸ਼ਿਕਾਇਤ ਹੈ ਕਿ ਪਾਬੰਦੀਸ਼ੁਦਾ ਮਾਹੌਲ ਕਾਰਨ ਆਉਣ-ਜਾਣ ਵਿੱਚ ਰੁਕਾਵਟਾਂ ਪੈਦਾ ਹੋ ਰਹੀਆਂ ਹਨ। 1100 ਤੋਂ ਵੱਧ ਯਾਤਰੀ ਵਿਸ਼ੇਸ਼ ਟ੍ਰੇਨ ਰਾਹੀਂ ਤਮਿਲ ਨਾਡੂ ਪਹੁੰਚੇ। ਉਨ੍ਹਾਂ ਨੂੰ ਆਰਟੀ-ਪੀਸੀਆਰ ਟੈਸਟ ਕਰਵਾਉਣੇ ਪੈਣਗੇ। ਚੇਨਈ ਤੋਂ ਇਲਾਵਾ ਚੇਂਗਲਪੱਟੂ ਅਤੇ ਥਿਰੂਵਲੂਰ ਵਿੱਚ ਵੀ ਕੋਇਮਬੇਦੂ ਕਲਸਟਰ ਦਾ ਪ੍ਰਭਾਵ ਪਿਆ ਹੈ। ਕੁੱਲ ਕੇਸ (8,718), ਸਰਗਰਮ ਕੇਸ (6,520), ਮੌਤਾਂ (61), ਡਿਸਚਾਰਜ (2,134), ਚੇਨਈ ਵਿੱਚ ਸਰਗਰਮ ਕੇਸ (4,882)।
• ਕਰਨਾਟਕ - ਅੱਜ 12 ਵਜੇ ਤੱਕ 26 ਨਵੇਂ ਕੇਸ ਸਾਹਮਣੇ ਆਏ। ਬੀਦਰ (11), ਹਸਨ (4), ਉੱਤਰ ਕੰਨੜ੍ਹ, ਕਲਬੁਰਗੀ, ਵਿਜੈਪੁਰ ਅਤੇ ਦੇਵਨਗਿਰੀ ਵਿੱਚ 2-2 ਅਤੇ ਬੰਗਲੌਰ, ਦਕਸ਼ਿਣੀ ਕੰਨੜ੍ਹ, ਬੇਲਾਰੀ ਵਿੱਚ 1-1 ਕੇਸ ਸਾਹਮਣੇ ਆਇਆ। ਕਲਬੁਰਗੀ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ। ਹੁਣ ਤੱਕ ਕੁੱਲ ਕੇਸ (951), ਮੌਤਾਂ (32), ਡਿਸਚਾਰਜ ਹੋਏ (442)। ਰਾਜ ਦੀ ਯੋਜਨਾ ਗੈਰ ਸੰਗਠਤ ਖੇਤਰ ਲਈ ਦੂਸਰਾ ਕੋਵਿਡ ਰਿਲੀਫ ਪੈਕੇਜ ਐਲਾਨ ਕਰਨ ਦੀ ਹੈ।
• ਆਂਧਰ ਪ੍ਰਦੇਸ਼ - ਰਾਜ ਵਿੱਚ 18 ਮਈ ਤੋਂ ਪਬਲਿਕ ਟ੍ਰਾਂਸਪੋਰਟ ਬੱਸਾਂ ਚਲਣ ਲੱਗਣਗੀਆਂ। ਰਾਜ ਵਿੱਚ ਹੁਣ ਤੱਕ 2.1 ਲੱਖ ਕੋਵਿਡ ਟੈਸਟ ਕੀਤੇ ਗਏ। ਵਿਜ਼ਨ ਗ੍ਰਾਮ ਅਤੇ ਪੱਛਮੀ ਗੋਦਾਵਰੀ ਵਿੱਚ 2 ਪ੍ਰਾਈਵੇਟ ਕਾਲਜਾਂ ਵਿੱਚ 2 ਹੋਰ ਟੈਸਟਿੰਗ ਲੈਬਾਰਟਰੀਆਂ ਸ਼ੁਰੂ ਕੀਤੀਆਂ ਗਈਆਂ। 48 ਨਵੇਂ ਕੇਸ (8 ਕੇਸ ਪ੍ਰਵਾਸੀਆਂ ਦੇ) ਸਾਹਮਣੇ ਆਏ। 86 ਲੋਕਾਂ ਨੂੰ ਡਿਸਚਾਰਜ ਕੀਤਾ ਗਿਆ ਅਤੇ 1 ਵਿਅਕਤੀ ਦੀ ਮੌਤ ਹੋਈ। ਕੁੱਲ ਕੇਸ (2137), ਸਰਗਰਮ ਕੇਸ (948), ਠੀਕ ਹੋਏ (9142), ਮੌਤਾਂ (47)। ਪਾਜ਼ਿਟਿਵ ਕੇਸਾਂ ਵਿੱਚ ਅੱਗੇ ਚਲ ਰਹੇ ਜ਼ਿਲ੍ਹੇ - ਕੁਰਨੂਲ (591), ਗੁੰਟੂਰ (399), ਕ੍ਰਿਸ਼ਨਾ (349), ਚਿੱਤੂਰ (142), ਅਨੰਤਪੁਰ (118), ਨੈਲੋਰ (111)।
• ਤੇਲੰਗਾਨਾ - ਰਾਜ ਸਰਕਾਰ ਨੇ ਓਪੀਡੀ ਅਤੇ ਈ-ਸੰਜੀਵਨੀ ਸੇਵਾਵਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਸਰਵਿਸ ਨੂੰ ਸੀਮਿਤ ਢੰਗ ਨਾਲ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਇਸ ਨੂੰ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਗਿਆ ਹੈ। ਕੱਲ੍ਹ ਤੱਕ ਕੁੱਲ ਪਾਜ਼ਿਟਿਵ ਕੇਸ (1326), ਡਿਸਚਾਰਜ (822), ਸਰਗਰਮ ਕੇਸ (472), ਮੌਤਾਂ (32)।
• ਅਰੁਣਾਚਲ ਪ੍ਰਦੇਸ਼ - ਰਾਜ ਵਿੱਚ ਅੱਜ ਦੂਜਾ ਕੋਵਿਡ-19 ਟੈਸਟਿੰਗ ਸੈਂਟਰ ਨਾਹਰਲਗੌਨ ਵਿਖੇ ਖੋਲ੍ਹਿਆ ਗਿਆ। ਇੱਥੇ ਟਰੂਨੈਟ ਮਸ਼ੀਨਾਂ ਰਾਹੀਂ ਟੈਸਟਿੰਗ ਹੋਵੇਗੀ। ਇਸ ਮਸ਼ੀਨ ਵਿੱਚ 20 ਸੈਂਪਲਾਂ ਦੀ ਰੋਜ਼ਾਨਾ ਸਕ੍ਰੀਨਿੰਗ ਹੁੰਦੀ ਹੈ।
• ਅਸਾਮ - ਅੱਜ ਐੱਮਐੱਮਜੀ ਹਸਪਤਾਲ ਵਿਖੇ ਇੱਕ ਕੋਵਿਡ-19 ਮਰੀਜ਼ ਨੈਗੇਟਿਵ ਆਉਣ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ। ਹੁਣ ਤਕ ਕੁੱਲ ਠੀਕ ਹੋਏ ਮਰੀਜ਼ (39)। ਅਸਾਮ ਦੇ ਸਿਹਤ ਮੰਤਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਦਿੱਲੀ ਦੇ 163 ਵਿਦਿਆਰਥੀ ਅਤੇ ਚੇਨਈ ਦੇ 24 ਕੈਂਸਰ ਮਰੀਜ਼ ਅੱਜ ਗੁਵਾਹਾਟੀ ਪਹੁੰਚ ਗਏ। ਉਨ੍ਹਾਂ ਨੂੰ 14 ਦਿਨਾਂ ਲਈ ਕੁਆਰੰਟੀਨ ਵਿੱਚ ਭੇਜ ਦਿੱਤਾ ਗਿਆ।
• ਮਣੀਪੁਰ - 1141 ਫਸੇ ਹੋਏ ਮਣੀਪੁਰੀ ਚੇਨਈ ਤੋਂ ਇੱਕ ਵਿਸ਼ੇਸ਼ ਟ੍ਰੇਨ ਰਾਹੀਂ ਜੀਰੀਬਾਮ ਰੇਲਵੇ ਸਟੇਸ਼ਨ ਤੇ ਪਹੁੰਚੇ। ਉਨ੍ਹਾਂ ਨੂੰ ਵੀ 14 ਦਿਨਾਂ ਲਈ ਕੁਆਰੰਟੀਨ ਵਿੱਚ ਭੇਜਿਆ ਗਿਆ।
• ਮਿਜ਼ੋਰਮ - ਰਾਜ ਉਨ੍ਹਾਂ ਐੱਸਓਪੀਜ਼ ਲਈ ਪੱਕੇ ਤੌਰ ‘ਤੇ ਵਾਪਸੀ ਲਈ ਪਾਸ ਜਾਰੀ ਕਰਦਾ ਹੈ ਜੋ ਕਿ ਕੋਵਿਡ-19 ਕਾਰਨ ਬਾਹਰ ਫਸੇ ਹੋਏ ਹਨ।
• ਨਾਗਾਲੈਂਡ - ਰਾਜ ਸਰਕਾਰ ਬਾਹਰ ਫਸੇ ਹੋਏ ਲੋਕਾਂ ਲਈ ਟ੍ਰੇਨਾਂ ਦਾ ਖਰਚਾ ਆਪ ਚੁੱਕਣ ਲਈ ਤਿਆਰ ਹੈ ਅਤੇ ਇਸ ਲਈ ਇੱਕ ਵਿਸਤ੍ਰਿਤ ਨੀਤੀ ਤਿਆਰ ਕੀਤੀ ਗਈ ਹੈ।
• ਮੇਘਾਲਿਆ - ਕੋਹਿਮਾ ਜ਼ਿਲ੍ਹਾ ਪ੍ਰਸ਼ਾਸਨ ਨੇ 4,221 ਫਸੇ ਹੋਏ ਸਥਾਨਕ ਸ਼ਹਿਰੀਆਂ ਨੂੰ ਆਪਣੇ ਜ਼ਿਲ੍ਹੇ ਵਿੱਚ ਵਾਪਸ ਜਾਣ ਦੀ ਸਹੂਲਤ ਪ੍ਰਦਾਨ ਕੀਤੀ ਹੈ। ਕਿਫੇਰੇ ਜ਼ਿਲ੍ਹੇ ਦੇ 332 ਵਸਨੀਕ ਆਪਣੇ ਘਰ ਪਹੁੰਚ ਗਏ ਹਨ।
• ਸਿੱਕਮ - ਗ੍ਰਾਮੀਣ ਵਿਕਾਸ ਵਿਭਾਗ ਨੇ ਮਨਰੇਗਾ, ਪੀਐੱਮਏਵਾਈ, ਪੀਐੱਮਜੀਐੱਸਵਾਈ ਅਧੀਨ ਕੰਮ ਸ਼ੁਰੂ ਕਰ ਦਿੱਤਾ ਹੈ ਇਸ ਨਾਲ ਗ੍ਰਾਮੀਣ ਮਜ਼ਦੂਰਾਂ ਲਈ ਨਵੀਆਂ ਨੌਕਰੀਆਂ ਨਿਕਲੀਆਂ ਹਨ।
• ਤ੍ਰਿਪੁਰਾ - ਤ੍ਰਿਪੁਰਾ ਦੇ ਉਨ੍ਹਾਂ ਵਸਨੀਕਾਂ ਨੂੰ ਲੈ ਕੇ ਆ ਰਹੀ ਬੱਸ ਜੋ ਕਿ ਪੁਣੇ ਫਸੀ ਹੋਈ ਸੀ, ਅਗਰਤਲਾ ਲਈ ਰਵਾਨਾ ਹੋ ਗਈ।
• ਮਹਾਰਾਸ਼ਟਰ - ਕੋਵਿਡ-19 ਦੇ 1026 ਨਵੇਂ ਕੇਸ ਸਾਹਮਣੇ ਆਏ, 339 ਮਰੀਜ਼ ਠੀਕ ਹੋਏ ਅਤੇ 53 ਮੌਤਾਂ ਹੋਈਆਂ। ਇਸ ਨਾਲ ਰਾਜ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ 24,427 ਤੇ ਪਹੁੰਚ ਗਈ। ਇਸ ਦੌਰਾਨ ਮਹਾਰਾਸ਼ਟਰ ਸਰਕਾਰ ਨੇ ਕੇਂਦਰੀ ਹਥਿਆਰਬੰਦ ਫੋਰਸ ਦੀਆਂ 20 ਕੰਪਨੀਆਂ ਕੇਂਦਰ ਸਰਕਾਰ ਤੋਂ ਮੰਗੀਆਂ ਹਨ ਤਾਕਿ ਥੱਕੇ ਹੋਏ ਪੁਲਿਸ ਮੁਲਾਜ਼ਮਾਂ ਨੂੰ ਕੁਝ ਆਰਾਮ ਦਿਵਾਇਆ ਜਾ ਸਕੇ। ਮੁੱਖ ਮੰਤਰੀ ਊਧਵ ਠਾਕਰੇ ਨੇ ਇਸ ਸਬੰਧੀ ਬੀਤੇ ਦਿਨ ਪ੍ਰਧਾਨ ਮੰਤਰੀ ਨਾਲ ਵੀਡੀਓ ਕਾਨਫਰੈਂਸਿੰਗ ਵਿੱਚ ਮੰਗ ਕੀਤੀ ਸੀ।
• ਗੁਜਰਾਤ - ਗੁਜਰਾਤ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 8,903 ਉੱਤੇ ਪਹੁੰਚ ਗਈ ਹੈ ਇਸ ਵਿੱਚ 362 ਨਵੇਂ ਕੇਸ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਕੱਲ੍ਹ 24 ਮੌਤਾਂ ਦਾ ਪਤਾ ਲੱਗਾ ਹੈ। ਰਾਜ ਦੇ 135 ਮਿਊਂਸਪਲ ਖੇਤਰਾਂ ਵਿੱਚ ਉਦਯੋਗਿਕ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। 3 ਲੱਖ ਪ੍ਰਵਾਸੀ ਮਜ਼ਦੂਰ ਗੁਜਰਾਤ ਛੱਡ ਕੇ ਆਪਣੇ ਜੱਦੀ ਰਾਜਾਂ ਵਿੱਚ ਚਲੇ ਗਏ ਹਨ।
• ਰਾਜਸਥਾਨ - ਕੋਵਿਡ-19 ਕੇਸਾਂ ਦੀ ਗਿਣਤੀ 4,000 ਤੋਂ ਜ਼ਿਆਦਾ ਹੋ ਗਈ ਹੈ। ਰਾਜਸਥਾਨ ਸਿਹਤ ਵਿਭਾਗ ਤੋਂ ਮਿਲੇ ਅੰਕੜਿਆਂ ਅਨੁਸਾਰ 152 ਨਵੇਂ ਕੇਸ ਆਉਣ ਨਾਲ ਕੁੱਲ ਗਿਣਤੀ 4,173 ਹੋ ਗਈ ਹੈ। ਜੈਪੁਰ ਤੋਂ 49, ਉਦੇਪੁਰ ਤੋਂ 22, ਜਾਲੋਰ ਤੋਂ 28 ਅਤੇ ਪਾਲੀ ਤੋਂ 24 ਨਵੇਂ ਕੇਸ ਸਾਹਮਣੇ ਆਏ ਹਨ। ਰਾਜਸਥਾਨ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਰਾਜ ਦਾ ਮੁੱਖ ਏਜੰਡਾ ਕੁਆਰੰਟੀਨ ਦਾ ਹੋਵੇਗਾ ਤਾਕਿ ਪਿੰਡ ਵਾਸੀਆਂ ਨੂੰ ਕੋਵਿਡ-19 ਇਨਫੈਕਸ਼ਨ ਤੋਂ ਬਚਾਇਆ ਜਾ ਸਕੇ। ਰੋਜ਼ਾਨਾ 25,000 ਟੈਸਟ ਕੀਤੇ ਜਾਇਆ ਕਰਨਗੇ।
• ਮੱਧ ਪ੍ਰਦੇਸ਼ - ਮੱਧ ਪ੍ਰਦੇਸ਼ ਵਿੱਚ 201 ਨਵੇਂ ਕੇਸ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 3,986 ਤੇ ਪਹੁੰਚ ਗਈ ਹੈ। ਇੰਦੌਰ (81), ਭੁਪਾਲ (30), ਉਜੈਨ (27) ਅਤੇ ਖੰਡਵਾ (20) ਕੇਸ ਸਾਹਮਣੇ ਆਏ ਹਨ। 864 ਮਰੀਜ਼ਾਂ ਵਿੱਚੋਂ 535 ਨੂੰ ਠੀਕ ਹੋਣ ਤੇ ਡਿਸਚਾਰਜ ਕਰ ਦਿੱਤਾ ਗਿਆ ਹੈ। ਈ-ਸੰਜੀਵਨੀ ਪੋਰਟਲ ਦੀ ਸ਼ੁਰੂਆਤ ਰਾਜ ਸਰਕਾਰ ਵਲੋਂ ਕੀਤੀ ਗਈ ਹੈ। ਇਹ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਦਾ ਇੱਕ ਸੰਗਠਤ ਟੈਲੀ-ਮੈਡੀਸਨ ਪ੍ਰੋਜੈਕਟ ਹੈ ਜਿਸ ਨੂੰ ਰਾਜ ਸਰਕਾਰਾਂ ਵਲੋਂ ਲਾਗੂ ਕੀਤਾ ਜਾ ਰਿਹਾ ਹੈ।
ਫੈਕਟ ਚੈੱਕ
*******
ਵਾਈਬੀ
(Release ID: 1623728)
Visitor Counter : 299
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Telugu
,
Kannada
,
Malayalam