ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਮੋਦੀ ਸਰਕਾਰ ਆਪਣੇ ਕਰਮਚਾਰੀਆਂ ਦੀ ਭਲਾਈ ਲਈ ਪ੍ਰਤੀਬੱਧ ਹੈ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਨਿਆਂਯੁਕਤ ਤਰੀਕੇ ਨਾਲ ਹੱਲ ਕੀਤਾ ਜਾ ਰਿਹਾ ਹੈ: ਡਾ: ਜਿਤੇਂਦਰ ਸਿੰਘ

Posted On: 13 MAY 2020 4:08PM by PIB Chandigarh

ਕੌਵਿਡ ਮਹਾਮਾਰੀ ਦੇ ਦੌਰਾਨ ਇੱਕ ਵਿਲੱਖਣ ਅਤੇ ਆਪਣੀ  ਕਿਸਮ ਦਾ ਪਹਿਲਾ ਕਦਮ ਉਠਾਉਂਦੇ ਹੋਏ ਕੇਂਦਰੀ ਉੱਤਰ ਪੂਰਬੀ ਖੇਤਰ ਦੇ ਵਿਕਾਸ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ  ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ ਜਿਤੇਂਦਰ ਸਿੰਘ ਨੇ ਅੱਜ ਇੰਟਰਐਕਟਿਵ ਵੀਡੀਓ ਕਾਨਫਰੰਸਿੰਗ ਰਾਹੀਂ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ), ਪ੍ਰਸ਼ਾਸਨਿਕ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਅਤੇ ਪੈਨਸ਼ਨ ਤੇ ਪੈਨਸ਼ਨਰ ਭਲਾਈ ਵਿਭਾਗ (ਡੀਓਪੀਪੀਡਬਲਿਊ) ਦੇ ਤਿੰਨਾਂ ਵਿਭਾਗਾਂ ਦੇ ਸੈਕਸ਼ਨ ਅਫਸਰਾਂ ਦੇ ਪੱਧਰ ਤੱਕ ਦੇ ਸਟਾਫ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

 

Description: C:\Users\MHA\Desktop\DJS-2.JPG

 

ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਡਾ. ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਕਰਮਚਾਰੀਆਂ ਦੀ ਭਲਾਈ ਲਈ ਪ੍ਰਤੀਬੱਧ ਹੈ ਅਤੇ ਇਸ ਨੇ ਹਮੇਸ਼ਾ, ਬਹੁਤ ਹੀ ਸੰਵੇਦਨਸ਼ੀਲਤਾ ਨਾਲ ਉਨ੍ਹਾਂ ਦੀ ਭਲਾਈ ਲਈ ਆਪਣਾ ਸਰੋਕਾਰ ਦਰਸਾਇਆ ਹੈ। ਉਨ੍ਹਾਂ ਕਿਹਾ ਕਿ ਕੋਵਿਡ ਸੰਕਟ ਦੌਰਾਨ ਦਫ਼ਤਰਾਂ ਵਿਚ ਸਟਾਫ ਦੀ ਸਿਰਫ 33% ਮੌਜੂਦਗੀ ਨਾਲ, ਘਰ ਤੋਂ ਹੀ ਕੰਮ ਕਰਨ ਦੀ ਇੱਕ ਬਹੁਤ ਹੀ ਸਿਹਤਮੰਦ ਪ੍ਰਣਾਲੀ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਇਹ, ਕਾਰਜ ਅਨੁਕੂਲ ਵਾਤਾਵਰਣ ਦਾ ਇੱਕ ਵੱਡਾ ਪ੍ਰਮਾਣ ਹੈ। ਡਾ. ਸਿੰਘ ਨੇ ਕਿਹਾ ਕਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਇਸ ਮੁਸ਼ਕਿਲ ਸਮੇਂ ਵਿੱਚ ਦੂਸਰੇ ਅਮਲੇ ਨੂੰ ਜੋਖ਼ਮ ਵਿੱਚ ਪਾਏ ਬਿਨਾ ਹੀ ਫਰੰਟ ਤੋਂ ਅਗਵਾਈ ਕਰ ਰਹੇ ਹਨ ਅਤੇ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਵਿਭਾਗਾਂ ਦੀ ਆਊਟਪੁਟ ਵਧੀ ਹੈ ਅਤੇ ਕਿਤੇ ਵੀ ਕਾਰਜ ਸਭਿਆਚਾਰ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ।

 

ਡਾ ਜਿਤੇਂਦਰ ਸਿੰਘ ਨੇ ਸਟਾਫ ਅਤੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਲੌਕਡਾਊਨ ਹਟਣ ਤੋਂ ਬਾਅਦ ਤਰੱਕੀਆਂ ਸਮੇਤ ਉਨ੍ਹਾਂ ਦੀਆਂ ਸਾਰੀਆਂ ਸ਼ਿਕਾਇਤਾਂ ਦਾ ਧਿਆਨ ਰੱਖਿਆ ਜਾਵੇਗਾ।  ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਇਸ ਸਾਲ ਜਨਵਰੀ ਵਿੱਚ 400 ਤੋਂ ਵੱਧ ਤਰੱਕੀਆਂ ਦੇ ਆਦੇਸ਼ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਸਨ।

 

Description: C:\Users\MHA\Desktop\DJS-1.jpeg

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਨਵੇਂ, ਆਮ ਕੰਮਕਾਜੀ ਮਾਹੌਲ ਵਿੱਚ ਕਾਨਫਰੰਸ ਦਾ ਮੁੱਖ ਵਿਚਾਰ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰਾਜ਼ੀ-ਖੁਸ਼ੀ ਨੂੰ ਜਾਣਨਾ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ, ਜੇਕਰ ਕੋਈ ਹੋਣ ਤਾਂ ਉਨ੍ਹਾਂ ਦਾ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਹੱਲ ਕਰਨਾ ਸੀ। ਉਨ੍ਹਾਂ ਕਿਹਾ ਕਿ ਪ੍ਰਸੋਨਲ ਮੰਤਰਾਲਾ ਹੋਰਨਾਂ ਮੰਤਰਾਲਿਆਂ ਲਈ ਕੰਮਕਾਜ ਦੇ ਨਿਯਮ ਤਿਆਰ ਕਰਦਾ ਹੈ ਅਤੇ ਉਮੀਦ ਪ੍ਰਗਟਾਈ ਕਿ  ਦੂਸਰੇ ਮੰਤਰਾਲੇ ਵੀ ਅਜਿਹੀ ਕਾਨਫਰੰਸ ਕਰਵਾਉਣ ਲਈ ਪ੍ਰੇਰਨਾ ਲੈਣਗੇ।

 

ਪ੍ਰਸ਼ਾਸਨਿਕ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਸਕੱਤਰ, ਡਾ. ਛਤਰਪਤੀ ਸ਼ਿਵਾਜੀਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਸਕੱਤਰਡਾ. ਸੀ ਚੰਦਰਮੌਲੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ।

*****

 

ਵੀਜੀ/ਐੱਸਐੱਨਸੀ



(Release ID: 1623636) Visitor Counter : 206