PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 12 MAY 2020 6:21PM by PIB Chandigarh

 

https://static.pib.gov.in/WriteReadData/userfiles/image/image0018EPG.pnghttps://static.pib.gov.in/WriteReadData/userfiles/image/image002CEKS.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਦੇਸ਼ਵਿੱਚਕੁੱਲ 70,756 ਮਾਮਲੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 22,455 ਵਿਅਕਤੀ ਠੀਕ ਹੋ ਚੁੱਕੇ ਹਨ ਤੇ 2,293 ਮੌਤਾਂ ਹੋ ਚੁੱਕੀਆਂ ਹਨ, ਮੌਤ ਦਰ 3.2% ਹੈ ਤੇ ਸਿਹਤਯਾਬੀ ਦੀ ਦਰ 31.74% ਹੈ।
  • ਪਿਛਲੇ 24 ਘੰਟਿਆਂ ਦੌਰਾਨ 3,604 ਨਵੇਂ ਕੇਸ ਆ ਕੇ ਜੁੜੇ ਹਨ
  • ਪਿਛਲੇ 14 ਦਿਨਾਂ ਵਿੱਚ ਡਬਲਿੰਗ ਸਮਾਂ 10.9 ਸੀ, ਪਿਛਲੇ ਤਿੰਨ ਦਿਨਾਂ ਚ ਇਸ ਵਿੱਚ ਸੁਧਾਰ ਹੋਇਆ ਹੈ ਤੇ ਇਹ 12.2 ਹੋ ਗਿਆ ਹੈ।
  • ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ਦੇ ਅਗਲੇਰੇ ਮਾਰਗ ਬਾਰੇ ਵਿਚਾਰਵਟਾਂਦਰਾ ਕੀਤਾ।
  • ਪ੍ਰਧਾਨ ਮੰਤਰੀ ਨੇ ਕਿਹਾ, ਕੋਵਿਡ–19 ਦਾ ਗ੍ਰਾਮੀਣ ਇਲਾਕਿਆਂ ਵਿੱਚ ਫੈਲਣਾ ਰੋਕਣ ਲਈ ਕੋਸ਼ਿਸ਼ ਕਰਨੀ ਹੋਵੇਗੀ
  • ਭਾਰਤੀ ਰੇਲਵੇ ਨੇ ਅੱਜ ਸਵੇਰੇ ਤੱਕ ਦੇਸ਼ ਭਰ ਚ 542 ਸ਼੍ਰਮਿਕ ਸਮੈਸ਼ਲਟ੍ਰੇਨਾਂ ਚਲਾਈਆਂ
  • ਵੰਦੇ ਭਾਰਤ ਮਿਸ਼ਨ ਦੇ ਤਹਿਤ 7 ਮਈ 2020 ਤੋਂ ਹੁਣ ਤੱਕ 6037 ਭਾਰਤੀ 31 ਉਡਾਨਾਂ ਵਿੱਚ ਵਿਦੇਸ਼ ਤੋਂ ਪਰਤੇ

 

ਡਾ. ਹਰਸ਼ ਵਰਧਨ ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ ਰਾਜਾਂ ਤੇ ਜੰਮੂਕਸ਼ਮੀਰ ਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਕੋਵਿਡ–19 ਦੇ ਪ੍ਰਬੰਧਨ ਲਈ ਰੋਕਥਾਮ ਉਪਾਵਾਂ ਤੇ ਤਿਆਰੀ ਦੀ ਸਮੀਖਿਆ ਲਈ ਗੱਲਬਾਤ ਕੀਤੀ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਅਸ਼ਵਨੀ ਕੁਮਾਰ ਚੌਬੇ ਦੀ ਮੌਜੂਦਗੀ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਸ਼੍ਰੀ ਗਿਰੀਸ਼ ਚੰਦਰ ਮੁਰਮੂ, ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਲੈਫ਼ਟੀਨੈਂਟ ਗਵਰਨਰ ਸ਼੍ਰੀ ਆਰ.ਕੇ. ਮਾਥੁਰ, ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਜੈ ਰਾਮ ਠਾਕੁਰ ਨਾਲ ਇੱਕ ਉੱਚਪੱਧਰੀ ਬੈਠਕ ਕੀਤੀ

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ19 ਦੇ ਕੇਸਾਂ ਦੀ ਸਥਿਤੀ ਤੇ ਉਨ੍ਹਾਂ ਦੇ ਪ੍ਰਬੰਧ ਬਾਰੇ ਸੰਖੇਪ ਪੇਸ਼ਕਾਰੀ ਤੋਂ ਬਾਅਦ ਉਨ੍ਹਾਂ ਨੇ ਦੱਸਿਆ,‘ਪ੍ਰਵਾਸੀ ਮਜ਼ਦੂਰਾਂ ਦੀ ਵਾਪਸੀ ਵਿੱਚ ਵਾਧੇ ਨੂੰ ਦੇਖਦਿਆਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਜਿਹੇ ਵਾਪਸ ਆ ਰਹੇ ਸਾਰੇ ਵਿਅਕਤੀਆਂ ਵਧੇਰੇ ਪ੍ਰਭਾਵਸ਼ਾਲੀ ਚੌਕਸ ਨਿਗਰਾਨੀ, ਉਨ੍ਹਾਂ ਦੇ ਸੰਪਰਕ ਚ ਆਏ ਵਿਅਕਤੀਆਂ ਦੀ ਭਾਲ, ਉਚਿਤ ਟੈਸਟਿੰਗ ਤੇ ਉਨ੍ਹਾਂ ਸਭਨਾਂ ਦੇ ਸਮੇਂਸਿਰ ਇਲਾਜ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ। ਇਨ੍ਹਾਂ ਵਿੱਚ ਵਿਦੇਸ਼ਾਂ ਤੋਂ ਵਾਪਸ ਆਉਣ ਵਾਲੇ ਪ੍ਰਵਾਸੀ ਵੀ ਸ਼ਾਮਲ ਹੋਣਗੇ।

ਡਾ. ਹਰਸ਼ ਵਰਧਨ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੂਚਿਤ ਕੀਤਾ ਕਿ 12 ਮਈ, 2020 ਨੂੰ ਦੇਸ਼ ਵਿੱਚ ਕੁੱਲ 70,756 ਮਾਮਲੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 22,455 ਵਿਅਕਤੀ ਠੀਕ ਹੋ ਚੁੱਕੇ ਹਨ ਤੇ 2,293 ਮੌਤਾਂ ਹੋ ਚੁੱਕੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ 3,604 ਨਵੇਂ ਕੇਸ ਆ ਕੇ ਜੁੜੇ ਹਨ ਅਤੇ 1,538 ਮਰੀਜ਼ ਠੀਕ ਹੋਏ ਹਨ। ਪਿਛਲੇ 14 ਦਿਨਾਂ ਵਿੱਚ ਡਬਲਿੰਗ ਸਮਾਂ 10.9 ਸੀ, ਪਿਛਲੇ ਤਿੰਨ ਦਿਨਾਂ ਚ ਇਸ ਵਿੱਚ ਸੁਧਾਰ ਹੋਇਆ ਹੈ ਤੇ ਇਹ 12.2 ਹੋ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੌਤ ਦਰ 3.2% ਹੈ ਤੇ ਸਿਹਤਯਾਬੀ ਦੀ ਦਰ 31.74% ਉੱਤੇ ਹੈ।ਰਾਜਾਂ ਲਈ ਇਹ ਦੁਹਰਾਇਆ ਗਿਆ ਕਿ ਤ ਗ਼ੈਰਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਦੀ ਵਿਵਸਥਾ ਵੱਲ ਲੋੜੀਂਦਾ ਧਿਆਨ ਦੇਣ ਦੀ ਜ਼ਰੂਰਤ ਹੈ।

https://pib.gov.in/PressReleseDetail.aspx?PRID=1623292

 

ਪ੍ਰਧਾਨ ਮੰਤਰੀ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੋਮਵਾਰ ਨੂੰ ਦੇਸ਼ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ਦੇ ਅਗਲੇਰੇ ਮਾਰਗ ਬਾਰੇ ਵਿਚਾਰਵਟਾਂਦਰਾ ਕੀਤਾ।ਉਨ੍ਹਾਂ ਕਿਹਾ,  ਸਾਡੇ ਸਾਹਮਣੇ ਦੋਹਰੀ ਚੁਣੌਤੀ ਹੈ ਇਸ ਰੋਗ ਦੇ ਫੈਲਣ ਦੀ ਦਰ ਨੂੰ ਘਟਾਉਣਾ ਅਤੇ ਸਾਰੇ ਦਿਸ਼ਾਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੌਲ਼ੀਹੌਲ਼ੀ ਜਨਤਕ ਗਤੀਵਿਧੀ ਨੂੰ ਵਧਾਉਣਾ ਅਤੇ ਸਾਨੂੰ ਇਨ੍ਹਾਂ ਦੋਵੇਂ ਉਦੇਸ਼ਾਂ ਦੀ ਪ੍ਰਾਪਤੀ ਲਈ ਕੰਮ ਕਰਨਾ ਹੋਵੇਗਾ।ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਹੁਣ ਕੋਵਿਡ–19 ਦਾ ਗ੍ਰਾਮੀਣ ਇਲਾਕਿਆਂ ਵਿੱਚ ਫੈਲਣਾ ਰੋਕਣ ਲਈ ਕੋਸ਼ਿਸ਼ ਕਰਨੀ ਹੋਵੇਗੀ।ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦਾ ਯੁੱਗ ਕਈ ਮੌਕੇ ਵੀ ਲਿਆਵੇਗਾ ਤੇ ਭਾਰਤ ਨੂੰ ਉਨ੍ਹਾਂ ਦਾ ਲਾਹਾ ਜ਼ਰੂਰ ਲੈਣਾ ਹੋਵੇਗਾ।ਸਾਨੂੰ ਇਹ ਜ਼ਰੂਰ ਹੀ ਸਮਝਣਾ ਹੋਵੇਗਾ ਕਿ ਕੋਵਿਡ–19 ਤੋਂ ਬਾਅਦ ਵਿਸ਼ਵ ਬੁਨਿਆਦੀ ਤੌਰ ਤੇ ਬਦਲ ਗਿਆ ਹੈ। ਹੁਣ ਇਹ ਸੰਸਾਰ ਹੋਵੇਗਾ ਕੋਰੋਨਾ ਤੋਂ ਪਹਿਲਾਂ ਦਾ ਅਤੇ ਕੋਰੋਨਾ ਤੋਂ ਬਾਅਦ ਦਾ; ਬਿਲਕੁਲ ਉਵੇਂ ਜਿਵੇਂ ਵਿਸ਼ਵ ਯੁੱਧਾਂ ਦੇ ਮਾਮਲੇ ਚ ਹੈ। ਅਤੇ ਹੁਣ ਸਾਡੇ ਕੰਮਕਾਜ ਦੇ ਤਰੀਕਿਆਂ ਵਿੱਚ ਵੱਡੀਆਂ ਤਬਦੀਲੀਆਂ ਹੋਣਗੀਆਂ।ਉਨ੍ਹਾਂ ਕਿਹਾ ਕਿ ਹੁਣ ਜੀਵਨ ਦਾ ਨਵਾਂ ਰਾਹ ਜਨ ਸੇ ਲੇਕਰ ਜਗ ਤਕਭਾਵ ਇੱਕ ਵਿਅਕਤੀ ਤੋਂ ਲੈ ਕੇ ਸਮੁੱਚੀ ਮਨੁੱਖਤਾ ਤੱਕ ਦੇ ਸਿਧਾਂਤ ਉੱਤੇ ਆਧਾਰਤ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਜ਼ਰੂਰ ਹੀ ਨਵੀਂ ਸਚਾਈ ਲਈ ਯੋਜਨਾ ਉਲੀਕਣੀ ਹੋਵੇਗੀ।

 

https://pib.gov.in/PressReleseDetail.aspx?PRID=1623160

ਭਾਰਤੀ ਰੇਲਵੇ ਨੇ 12 ਮਈ, 2020 (9:30 ਵਜੇ) ਤੱਕ ਦੇਸ਼ ਭਰ 542 “ਸ਼੍ਰਮਿਕ ਸਮੈਸ਼ਲਟ੍ਰੇਨਾਂ ਚਲਾਈਆਂ

12 ਮਈ 2020 ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਕੁੱਲ 542 "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ 448 ਟ੍ਰੇਨਾਂ ਆਪਣੀਆਂ ਮੰਜ਼ਿਲਾਂ ਤੱਕ ਪਹੁੰਚ ਗਈਆਂ ਅਤੇ 94 ਟ੍ਰੇਨਾਂ ਰਸਤੇ ਵਿੱਚ ਹਨ।ਇਹ 448 ਟ੍ਰੇਨਾਂ ਵੱਖ-ਵੱਖ ਰਾਜਾਂ -ਆਂਧਰ ਪ੍ਰਦੇਸ਼ (1 ਟ੍ਰੇਨ ), ਬਿਹਾਰ (117 ਟ੍ਰੇਨਾਂ), ਛੱਤੀਸਗੜ੍ਹ (1 ਟ੍ਰੇਨ ), ਹਿਮਾਚਲ ਪ੍ਰਦੇਸ਼ (1 ਟ੍ਰੇਨ ), ਝਾਰਖੰਡ (27 ਟ੍ਰੇਨਾਂ), ਕਰਨਾਟਕ (1 ਟ੍ਰੇਨ ), ਮੱਧ ਪ੍ਰਦੇਸ਼ (38 ਟ੍ਰੇਨਾਂ), ਮਹਾਰਾਸ਼ਟਰ (3 ਟ੍ਰੇਨਾਂ), ਓਡੀਸ਼ਾ (29 ਟ੍ਰੇਨਾਂ), ਰਾਜਸਥਾਨ (4 ਟ੍ਰੇਨਾਂ), ਤਮਿਲਨਾਡੂ (1 ਟ੍ਰੇਨ ), ਤੇਲੰਗਾਨਾ (2 ਟ੍ਰੇਨਾਂ), ਉੱਤਰ ਪ੍ਰਦੇਸ਼ (221 ਟ੍ਰੇਨਾਂ), ਪੱਛਮੀ ਬੰਗਾਲ (2 ਟ੍ਰੇਨਾਂ) ਪਹੁੰਚੀਆਂ ਇਨ੍ਹਾਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ 'ਚ ਚੜ੍ਹਨ ਤੋਂ ਪਹਿਲਾਂ ਯਾਤਰੀਆਂ ਦੀ ਉਚਿਤ ਸਕ੍ਰੀਨਿੰਗ ਸੁਨਿਸ਼ਚਿਤ ਕੀਤੀ ਜਾਂਦੀ ਹੈ। ਯਾਤਰਾ ਦੌਰਾਨ ਯਾਤਰੀਆਂ ਨੂੰ ਮੁਫ਼ਤ ਭੋਜਨ ਅਤੇ ਪਾਣੀ ਦਿੱਤਾ ਜਾਂਦਾ ਹੈ

https://pib.gov.in/PressReleseDetail.aspx?PRID=1623212

 

ਵੰਦੇ ਭਾਰਤ ਮਿਸ਼ਨ ਦੇ ਤਹਿਤ 7 ਮਈ 2020 ਤੋਂ ਹੁਣ ਤੱਕ 6037 ਭਾਰਤੀ 31 ਉਡਾਨਾਂ ਵਿੱਚ ਵਿਦੇਸ਼ ਤੋਂ ਪਰਤੇ

ਭਾਰਤ ਸਰਕਾਰ ਨੇ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ 7 ਮਈ 2020 ਨੂੰ ਕੀਤੀ ਜੋ ਨਾਗਰਿਕਾਂ ਨੂੰ ਭਾਰਤ ਵਾਪਸ ਲਿਆਉਣ ਦੀ ਸਭ ਤੋਂ ਵੱਡੀਆਂ ਪਹਿਲਾਂ ਵਿੱਚੋਂ ਇੱਕ ਹੈ। ਇਸ ਮਿਸ਼ਨ ਦੇ ਤਹਿਤ , ਸ਼ਹਿਰੀ ਹਵਾਬਾਜ਼ੀ ਮੰਤਰਾਲਾ ਭਾਰਤੀਆਂ ਨੂੰ ਉਨ੍ਹਾਂ ਦੀ ਮਾਤਭੂਮੀ ਵਿੱਚ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਅਤੇ ਰਾਜ ਸਰਕਾਰਾਂ ਨਾਲ ਤਾਲਮੇਲ ਕਰ ਰਿਹਾ ਹੈ।ਏਅਰ ਇੰਡੀਆ ਆਪਣੀ ਸਹਾਇਕ ਏਅਰ ਇੰਡੀਆ ਐਕਸਪ੍ਰੈੱਸ ਦੇ ਨਾਲ 12 ਦੇਸ਼ਾਂ ਯਾਨੀ ਅਮਰੀਕਾ , ਬ੍ਰਿਟੇਨ, ਬੰਗਲਾਦੇਸ਼, ਸਿੰਗਾਪੁਰ, ਸਾਊਦੀਅਰਬ, ਕੁਵੈਤ, ਫਿਲੀਪੀਨਸ,ਸੰਯੁਕਤਅਰਬ ਅਮੀਰਾਤ ਅਤੇ ਮਲੇਸ਼ੀਆ ਲਈ ਕੁੱਲ 64 ਉਡਾਨਾਂ ( ਏਅਰ ਇੰਡੀਆ ਦੀਆਂ 42 ਅਤੇ ਏਆਈ ਐਕਸਪ੍ਰੈੱਸ ਦੀਆਂ 24 ) ਦਾ ਸੰਚਾਲਨ ਕਰ ਰਹੀ ਹੈ ਤਾਕਿ ਪਹਿਲੇ ਪੜਾਅ ਵਿੱਚ 14 , 800 ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਸਕੇ।

https://pib.gov.in/PressReleseDetail.aspx?PRID=1623256

 

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਨਰਸ ਦਿਵਸ ʼਤੇ ਨਰਸਾਂ ਪ੍ਰਤੀ ਆਭਾਰ ਪ੍ਰਗਟ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਨਰਸ ਦਿਵਸ ਦੇ ਅਵਸਰ ʼਤੇ ਨਰਸਾਂ ਪ੍ਰਤੀ ਆਭਾਰ ਪ੍ਰਗਟ ਕੀਤਾ ਹੈ।ਪ੍ਰਧਾਨ ਮੰਤਰੀ ਨੇ ਕਿਹਾ, “ਅੰਤਰਰਾਸ਼ਟਰੀ ਨਰਸ ਦਿਵਸ, ਸਾਡੀ ਪ੍ਰਿਥਵੀ ਨੂੰ ਤੰਦਰੁਸਤ ਰੱਖਣ ਲਈ 24 ਘੰਟੇ ਕੰਮ ਕਰਨ ਵਾਲੀਆਂ ਅਸਧਾਰਨ ਨਰਸਾਂ ਦਾ ਧੰਨਵਾਦ ਕਰਨ ਲਈ ਵਿਸ਼ੇਸ਼ ਦਿਨ ਹੈ। ਵਰਤਮਾਨ ਵਿੱਚ, ਉਹ ਕੋਵਿਡ -19 ਨੂੰ ਹਰਾਉਣ ਦੀ ਦਿਸ਼ਾ ਵਿੱਚ ਬਹੁਤ ਚੰਗਾ ਕੰਮ ਕਰ ਰਹੀਆਂ ਹਨ। ਅਸੀਂ ਨਰਸਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਬੇਹੱਦ ਆਭਾਰੀ ਹਾਂ।

https://pib.gov.in/PressReleseDetail.aspx?PRID=1623284

 

ਅੰਤਰਰਾਸ਼ਟਰੀ ਨਰਸ ਦਿਵਸ ਦਾ ਆਯੋਜਨ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਅੰਤਰਰਾਸ਼ਟਰੀ ਨਰਸ ਦਿਵਸ ਸਮਾਰੋਹ ਨੂੰ ਵੀਡਿਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕੀਤਾ।ਇਸ ਸਾਲ ਅੰਤਰਰਾਸ਼ਟਰੀ ਨਰਸ ਦਿਵਸ ਦਾ ਮਹੱਤਵ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਇਸ ਮੌਕੇ ਨੂੰ ਵਿਸ਼ਵ ਸਿਹਤ ਸੰਗਠਨ ਨੇ ਨਰਸ ਅਤੇ ਮਿਡਵਾਈਫ ਦਾ ਸਾਲਐਲਾਨਿਆ ਹੈਨਰਸਿੰਗ ਪੇਸ਼ੇ ਨਾਲ ਜੁੜੇ ਲੋਕਾਂ ਦੇ ਕੰਮ ਅਤੇ ਨਿਰਸੁਆਰਥ ਸਮਰਪਣ ਦੀ ਭਾਵਨਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਿਹਤ ਸੇਵਾ ਪ੍ਰਣਾਲੀ ਦੇ ਮਜ਼ਬੂਤ ਸਤੰਭ ਦੱਸਿਆ ਅਤੇ ਕਿਹਾ, ‘ਤੁਹਾਡੇ ਕੰਮ ਅਤੇ ਇਮਾਨਦਾਰੀ ਦੀ ਥਾਹ ਨਹੀਂ ਲਈ ਜਾ ਸਕਦੀ। ਤੁਹਾਡੀ ਪ੍ਰਤੀਬੱਧਤਾ ਨੂੰ ਸ਼ਬਦਾਂ ਵਿੱਚ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ। ਦਿਆ ਭਾਵ, ਸਮਰਪਣ ਅਤੇ ਹੀਲਿੰਗ ਟੱਚ ਦੇਣ ਲਈ ਤੁਹਾਡਾ ਸ਼ੁਕਰੀਆ। ਤੁਹਾਡੇ ਲਈ ਦਿਨ ਚਾਹੇ ਕਿੰਨਾ ਵੀ ਰੁਝੇਵਿਆਂ ਭਰਿਆ ਕਿਉਂ ਨਾ ਹੋਵੇ ਮਰੀਜ਼ਾਂ ਦੀ ਦੇਖਭਾਲ਼ ਹਮੇਸ਼ਾ ਤੁਹਾਡੀ ਤਰਜੀਹ ਹੁੰਦੀ ਹੈ।ਉਨ੍ਹਾਂ ਨੇ ਮੌਜੂਦਾ ਮਹਾਮਾਰੀ ਦੇ ਦੌਰ ਵਿੱਚ ਨਿਰੰਤਰ ਆਪਣੇ ਕੰਮ ਵਿੱਚ ਜੁਟੇ ਰਹਿਣ ਲਈ ਵੀ ਨਰਸਾਂ ਦਾ ਆਭਾਰ ਪ੍ਰਗਟ ਕੀਤਾ।

https://pib.gov.in/PressReleseDetail.aspx?PRID=1623233

 

ਸਰਕਾਰ ਨੇ ਗਾਂਧੀ ਸ਼ਾਂਤੀ ਪੁਰਸਕਾਰ 2020 ਲਈ ਨਾਮਜ਼ਦਗੀਆਂ ਪ੍ਰਾਪਤ ਕਰਨ ਦੀ ਅੰਤਿਮ ਮਿਤੀ 15.6.2020 ਤੱਕ ਵਧਾਈ

https://pib.gov.in/PressReleseDetail.aspx?PRID=1623034

 

ਡਾ. ਜਿਤੇਂਦਰ ਸਿੰਘਨੇ ਐਸੋਚੈਮ (ASSOCHAM) ਦੁਆਰਾ ਆਯੋਜਿਤ ਭਾਰਤ-ਬੰਗਲਾਦੇਸ਼ "ਵਰਚੁਅਲ ਕਾਨਫਰੰਸ" ਨੂੰ ਸੰਬੋਧਨ ਕੀਤਾ

ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਅੱਜ ਇੱਥੇ ਕਿਹਾ ਕਿ ਕੋਵਿਡ ਤੋਂ ਬਾਅਦ ਅਰਥਵਿਵਸਥਾ, ਵਪਾਰ, ਵਿਗਿਆਨਕ ਖੋਜ ਅਤੇ ਕਈ ਹੋਰ ਖੇਤਰਾਂ ਵਿੱਚ ਨਵੀਆਂ ਅਤੇ ਸਫਲਤਾਵਾਂ ਖੋਜਾਂ ਦੀ ਸੰਭਾਵਨਾ ਦੇ ਨਾਲ ਨਵੇਂ ਦ੍ਰਿਸ਼ ਉਭਰ ਕੇ ਸਾਹਮਣੇ ਆਉਣਗੇ।

https://pib.gov.in/PressReleseDetail.aspx?PRID=1623094

 

ਟੈਕਨੋਲੋਜੀ ਸੈਂਟਰ ਹੁਣ ਰੀਅਲ ਟਾਈਮ ਕੁਆਂਟੀਟੇਟਿਵ ਮਾਈਕ੍ਰੋ ਪੀਸੀਆਰ ਸਿਸਟਮ ਦੇ ਮਹੱਤਵਪੂਰਨ ਹਿੱਸਿਆਂ ਦਾ ਨਿਰਮਾਣ ਕਰ ਰਹੇ ਹਨ

ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਦੇ ਭੁਵਨੇਸ਼ਵਰ, ਜਮਸ਼ੇਦਪੁਰ ਅਤੇ ਕੋਲਕਾਤਾ ਸਥਿਤ ਟੈਕਨੋਲੋਜੀ ਸੈਂਟਰ ਹੁਣ ਆਂਧਰ ਪ੍ਰਦੇਸ ਮੇਡਟੈਕ ਜ਼ੋਨ ਲਿਮਿਟਿਡ (ਏਐੱਮਟੀਜ਼ੈੱਡ), ਵਿਸ਼ਾਖਾਪਟਨਮ ਦੇ ਲਈ ਰੀਅਲ ਟਾਈਮ ਕੁਆਂਟੀਟੇਟਿਵ ਮਾਈਕ੍ਰੋ ਪੀਸੀਆਰ ਸਿਸਟਮ ਦੇ ਮਹੱਤਵਪੂਰਨ ਹਿੱਸਿਆਂ ਦਾ ਨਿਰਮਾਣ ਕਰ ਰਹੇ ਹਨ। ਇਹ ਮਸ਼ੀਨ ਇੱਕ ਘੰਟੇ ਤੋਂ ਵੀ ਘੱਟ ਸਮੇਂ (ਮੁੱਢਲੀ ਜਾਂਚ ਨਤੀਜਾ ਘੱਟੋ ਘੱਟ 24 ਘੰਟੇ ਲੈਂਦਾ ਹੈ ) ਵਿੱਚ ਕੋਵਿਡ19 ਜਾਂਚ ਨਤੀਜੇ ਦੇ ਸਕਦੀ ਹੈ ਅਤੇ ਇਸਦਾ ਡਿਜ਼ਾਇਨ ਇੱਕ ਪ੍ਰਾਈਵੇਟ ਐੱਮਐੱਸਐੱਮਈ ਇਕਾਈ ਦੁਆਰਾ ਤਿਆਰ ਕੀਤੀ ਗਈ ਹੈ।

https://pib.gov.in/PressReleseDetail.aspx?PRID=1623027

 

ਸੀਐੱਸਆਈਆਰ-ਨੈਸ਼ਨਲ ਏਅਰੋਸਪੇਸ ਲੈਬਾਰਟਰੀਜ਼ (ਐੱਨਏਐੱਲ), ਬੰਗਲੁਰੂ ਨੇ ਕੋਵਿਡ-19 ਲਈ 36 ਦਿਨ ਦੇ ਰਿਕਾਰਡ ਸਮੇਂ ਵਿੱਚ ਇੱਕ ਬਾਇਪਾਪ (BIPAP) ਨਾਨ ਇਨਵੇਸਿਵ ਵੈਂਟੀਲੇਟਰ "ਸਵਸਥ ਵਾਯੂ" ਵਿਕਸਿਤ ਕੀਤਾ


ਇਸ ਸਿਸਟਮ ਨੂੰ ਐੱਨਏਬੀਐੱਲ ਦੀਆਂ ਅਕ੍ਰੈਡਿਟਿਡ ਏਜੰਸੀਆਂ ਦੁਆਰਾ ਸੁਰੱਖਿਆ ਅਤੇ ਕਾਰਗੁਜ਼ਾਰੀ ਲਈ ਸਰਟੀਫਾਈ ਕੀਤਾ ਗਿਆ ਹੈ ਅਤੇ ਇਸ ਨੇ ਸਖਤ ਬਾਇਓਮੈਡੀਕਲ ਟੈਸਟਾਂ ਨੂੰ ਪਾਸ ਕੀਤਾ ਹੈਬਾਇਪਾਪ ਨਾਨਇਨਵੇਸਿਵ ਵੈਂਟੀਲੇਟਰ ਇੱਕ ਮਾਈਕ੍ਰੋਕੰਟਰੋਲਰ -ਅਧਾਰਿਤ ਸੂਖਮ ਕਲੋਜ਼ਡ ਲੂਪ ਅਡਾਪਟਿਵ ਕੰਟਰੋਲ ਸਿਸਟਮ ਵਿੱਚ ਵਾਇਰਸ ਦੇ ਫੈਲਣ ਦੇ ਖਤਰੇ ਨੂੰ ਵਧਾਉਂਦੀਆਂ ਹਨ

 

https://pib.gov.in/PressReleseDetail.aspx?PRID=1623108

 

ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਨੇ ਚੈਂਪੀਅਨਸ ਪੋਰਟਲ ਸ਼ੁਰੂ ਕੀਤਾ

ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਨੇ ਇੱਕ ਚੈਂਪੀਅਨਜ਼ ਪੋਰਟਲ www.Champions.gov.in ਸ਼ੁਰੂ ਕੀਤਾ ਇਹ ਟੈਕਨੋਲੋਜੀ ਅਧਾਰਿਤ ਇੱਕ ਪ੍ਰਬੰਧਨ ਸੂਚਨਾ ਪ੍ਰਣਾਲੀ ਹੈ ਜਿਸਦਾ ਉਦੇਸ਼ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਨੂੰ ਰਾਸ਼ਟਰੀ ਅਤੇ ਸੰਸਾਰਕ ਪੱਧਰਤੇ ਸਮਰੱਥ ਬਣਾਉਣ, ਗੁਣਵਤਾ ਹਾਸਲ ਕਰਨ ਅਤੇ ਪ੍ਰਸ਼ਾਸ਼ਨਿਕ ਬੰਦਿਸ਼ਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਨਾ ਹੈ

https://pib.gov.in/PressReleseDetail.aspx?PRID=1623201

 

ਬੀਪੀਪੀਆਈ ਨੇ ਪੀਐੱਮ ਕੇਅਰਸ ਫੰਡ ਵਿੱਚ 25 ਲੱਖ ਰੁਪਏ ਦਾ ਯੋਗਦਾਨ ਦਿੱਤਾ

https://pib.gov.in/PressReleseDetail.aspx?PRID=1623295

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਚੰਡੀਗੜ੍ਹ-ਚੰਡੀਗੜ੍ਹਪ੍ਰਸ਼ਾਸਕਨੇਪ੍ਰਵਾਸੀਆਂਦੀਆਵਾਜਾਈਲਈਵਿਸ਼ੇਸ਼ਸ਼੍ਰਮਿਕਟ੍ਰੇਨਾਂਦੀ ਵਿਵਸਥਾ ਵਿੱਚ ਪ੍ਰਸ਼ਾਸਨ ਦੇ ਕੰਮ ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਪ੍ਰਸੰਨਤਾ ਪ੍ਰਗਟਾਈ ਕਿ ਯਾਤਰੀਆਂ ਨੂੰ ਉਚਿੱਤ ਭੋਜਨ ਅਤੇ ਪਾਣੀ ਉਪਲੱਬਧ ਕਰਵਾਇਆ ਗਿਆ ਹੈ ਅਤੇ ਪੂਰਾ ਖਰਚਾ ਪ੍ਰਸ਼ਾਸਨ ਵੱਲੋਂ ਉਠਾਇਆ ਗਿਆ ਜਿਸ ਵਿੱਚ ਰੇਲ ਟਿਕਟ ਦੀ ਲਾਗਤ ਵੀ ਸ਼ਾਮਲ ਸੀ।
  • ਪੰਜਾਬ-ਪੰਜਾਬ ਸਰਕਾਰ ਨੇ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਦਿੱਲੀ ਵਿੱਚ ਫਸੇ ਹੋਏ 336 ਪੰਜਾਬੀਆਂ ਨੂੰ ਵਾਪਸ ਲਿਆਉਣ ਲਈ 13 ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਰਵਾਨਾ ਕੀਤਾ ਜਿਸ ਵਿੱਚ ਮੌਜੂਦਾ ਸਮੇਂ ਗੁਰਦੁਆਰਾ ਮਜਨੂ ਕਾ ਟੀਲਾ ਵਿੱਚ ਰਹਿ ਰਹੇ ਲੋਕ ਵੀ ਸ਼ਾਮਲ ਹਨ। ਪੰਜਾਬ ਵਿੱਚ ਵਾਪਸ ਆਉਣ ਵਾਲੇ ਸਾਰੇ ਲੋਕਾਂ ਨੂੰ ਕੋਵਿਡ-19 ’ਤੇ ਸਿਹਤ ਪ੍ਰੋਟੋਕਾਲ ਅਨੁਸਾਰ ਲਾਜ਼ਮੀ ਕੁਆਰੰਟੀਨ ਤੋਂ ਗੁਜ਼ਰਨਾ ਪੈਂਦਾ ਹੈ। ਸਰਕਾਰੀ ਏਜੰਸੀਆਂ ਅਤੇ ਨਿਜੀ ਵਪਾਰੀਆਂ ਨੇ ਖਰੀਦ ਦੇ 26ਵੇਂ ਦਿਨ ਪੰਜਾਬ ਵਿੱਚੋਂ 1,50,918ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਸਰਕਾਰੀ ਏਜੰਸੀਆਂ ਵੱਲੋਂ 1,50,771ਮੀਟ੍ਰਿਕ ਟਨ ਕਣਕ ਅਤੇ 147ਮੀਟ੍ਰਿਕ ਟਨ ਕਣਕ ਦੀ ਖਰੀਦ ਨਿਜੀ ਵਪਾਰੀਆਂ (ਆੜ੍ਹਤੀਆਂ) ਵੱਲੋਂ ਕੀਤੀ ਗਈ ਹੈ।
  • ਹਰਿਆਣਾ-ਆਲਮੀ ਮਹਾਮਾਰੀ ਕੋਵਿਡ-19 ਕਾਰਨ ਪੈਦਾ ਹੋਈਆਂ ਅਜੀਬੋ ਗਰੀਬ ਪ੍ਰਸਥਿਤੀਆਂ ਕਾਰਨ ਰਾਜ ਵਿੱਚ ਫਸੇ ਹੋਏ ਪ੍ਰਵਾਸੀ ਮਜ਼ਦੂਰਾਂ ਅਤੇ ਕਾਮਿਆਂ ਦੇ ਸੰਕਟ ਨਾਲ ਹਮਦਰਦੀ ਰੱਖਦੇ ਹੋਏ ਹਰਿਆਣਾ ਸਰਕਾਰ ਨੇ ਪ੍ਰਵਾਸੀਆਂ ਨੂੰ ਆਪਣੇ ਗ੍ਰਹਿ ਰਾਜਾਂ ਵਿੱਚ ਭੇਜਣ ਦਾ ਕੰਮ ਜਾਰੀ ਰੱਖਿਆ ਹੋਇਆ ਹੈ। ਕੱਲ੍ਹ ਰੇਵਾੜੀ ਤੋਂ 1,208 ਖੇਤੀਬਾੜੀ ਦੇ ਪ੍ਰਵਾਸੀ ਮਜ਼ਦੂਰਾਂ ਅਤੇ ਅੰਬਾਲਾ ਛਾਉਣੀ ਤੋਂ 1,188ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਨਾਲ ਵਿਸ਼ੇਸ਼ ਸ਼੍ਰਮਿਕਟ੍ਰੇਨਾਂ ਰਾਹੀਂ ਰਵਾਨਾ ਹੋਏ।
  • ਹਿਮਾਚਲ ਪ੍ਰਦੇਸ਼-ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਪੂੰਜੀਗਤ ਖਰਚ ਵਿੱਚ ਕਟੌਤੀ ਨਹੀਂ ਕਰੇਗੀ, ਪਰ ਇਸਦੇ ਨਾਲ ਹੀ ਸਰਕਾਰ ਅਣਉਤਪਾਦਕ ਅਤੇ ਫਾਲਤੂ ਖਰਚ ਨੂੰ ਰੋਕਣ ਲਈ ਸਖ਼ਤ ਉਪਾਅ ਅਪਣਾਏਗੀ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਸ਼ਹਿਰੀ ਖੇਤਰਾਂ ਵਿੱਚ ਹਰ ਘਰ ਨੂੰ 120 ਦਿਨਾਂ ਦਾ ਯਕੀਨੀ ਅਨਸਕਿਲਡ ਰੋਜ਼ਗਾਰ ਪ੍ਰਦਾਨ ਕਰਨ ਲਈ ਰਾਜ ਵਿੱਚ ਮੁੱਖ ਮੰਤਰੀ ਸਹਿਅਜੀਵਕਾ ਗਾਰੰਟੀ ਯੋਜਨਾ ਸ਼ੁਰੂ ਕੀਤੀ ਹੈ।
  • ਕੇਰਲ-ਕੇਰਲ ਸਰਕਾਰ ਨੇ ਸੜਕ ਅਤੇ ਰੇਲ ਰਾਹੀਂ ਰਾਜ ਵਿੱਚ ਪਰੇਸ਼ਾਨੀ ਮੁਕਤ ਪ੍ਰਵੇਸ਼ ਲਈ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਬਿਨਾਂ ਪਾਸ ਦੇ ਆਉਣ ਵਾਲੇ ਲੋਕ ਲਾਜ਼ਮੀ ਸੰਸਥਾਗਤ ਕੁਆਰੰਟੀਨ ਵਿੱਚ ਰਹਿਣਗੇ। ਕੇਰਲ ਹਾਈਕੋਰਟ ਨੇ ਰਾਜ ਸਰਕਾਰ ਨੂੰ ਤੁਰੰਤ ਕੇਂਦਰ ਅਤੇ ਰਾਜ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਵਿਚਕਾਰ ਵਿਰੋਧਾਭਾਸਾਂ ਨੂੰ ਦੇਖਣ ਤੋਂ ਬਾਅਦ ਰਾਜ ਵਿੱਚ ਵਾਪਸ ਆਉਣ ਵਾਲੇ ਪ੍ਰਵਾਸੀਆਂ ਨੂੰ ਕੁਆਰੰਟੀਨ ਕਰਨ ਸਬੰਧੀ ਸਪਸ਼ਟਤਾ ਲਿਆਉਣ ਨੂੰ ਕਿਹਾ ਹੈ। ਖਾੜੀ ਵਿੱਚ ਕੋਵਿਡ-19 ਕਾਰਨ ਅੱਜ ਪੰਜ ਕੇਰਲ ਵਾਸੀਆਂ ਦੀ ਮੌਤ ਹੋ ਗਈ ਹੈ। ਖਾੜੀ ਤੋਂ ਅੱਜ ਰਾਤ ਚਾਰ ਬਚਾਅ ਉਡਾਣਾਂ ਆਈਆਂ। ਮਾਲਦੀਪ ਤੋਂ ਦੂਜੇ ਜਹਾਜ਼ ਅੱਜ ਸ਼ਾਮ 202 ਫਸੇ ਹੋਏ ਭਾਰਤੀਆਂ ਨੂੰ ਕੋਚੀ ਲੈ ਕੇ ਆਏ। ਅਜੇ ਤੱਕ ਰਾਜ ਵਿੱਚ 27 ਐਕਟਿਵ ਕੋਵਿਡ-19 ਮਾਮਲੇ ਚੱਲ ਰਹੇ ਹਨ ਅਤੇ 34 ਹੌਟਸਪਾਟ ਹਨ।
  • ਤਮਿਲ ਨਾਡੂ-ਬਿਹਾਰ ਲਈ 1,140ਪ੍ਰਵਾਸੀਆਂ ਨੂੰ ਲੈ ਕੇ ਵਿਸ਼ੇਸ਼ ਟਰੇਨ ਤਿਰੁਨੇਲਵੇਲੀ ਤੋਂ ਅੱਜ ਰਵਾਨਾ ਹੋਵੇਗੀ। ਇੱਕ ਡਰਾਈਵਰ ਵਿੱਚ ਕੋਵਿਡ-19 ਪਾਜ਼ੇਟਿਵ ਦੇ ਟੈਸਟ ਤੋਂ ਬਾਅਦ ਕੁੰਭਕੋਣਮ ਬਜ਼ਾਰ ਨੂੰ ਸੀਲ ਕਰ ਦਿੱਤਾ ਗਿਆ। ਰਾਜ ਮੌਜੂਦਾ ਸਮੇਂ ਕੋਵਿਡ-19 ਦੇ ਇਲਾਜ ਲਈ ਹਸਪਤਾਲਾਂ ਦੀ ਸਥਾਪਨਾ ਲਈ ਨਿਜੀ ਸੰਪਤੀਆਂ ਦੀ ਪਛਾਣ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸਾਰੇ ਕਾਰਡ ਧਾਰਕਾਂ ਨੂੰ ਜੂਨ ਲਈ ਮੁਫ਼ਤ ਰਾਸ਼ਨ ਲਈ 219 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਪਲਾਜ਼ਮਾ ਥੈਰੇਪੀ ਲਈ ਜਾਂਚ ਮਦਰਾਸ ਮੈਡੀਕਲ ਕਾਲਜ ਵਿੱਚ ਸ਼ੁਰੂ ਹੋ ਗਈ ਹੈ। ਹੁਣ ਤੱਕ ਦੇ ਕੁੱਲ ਮਾਮਲੇ : 8002, ਐਕਟਿਵ ਮਾਮਲੇ : 5895, ਮੌਤਾਂ : 53, ਡਿਸਚਾਰਜ : 2051 ਹਨ। ਚੇਨਈ ਵਿੱਚ ਐਕਟਿਵ ਮਾਮਲੇ 4371 ਹਨ।
  • ਕਰਨਾਟਕ-ਅੱਜ 42 ਨਵੇਂ ਮਾਮਲੇ ਸਾਹਮਣੇ ਆਏ। ਹਸਨ ਜ਼ਿਲ੍ਹੇ ਵਿੱਚ ਜੋ ਕਿ ਗ੍ਰੀਨ ਜ਼ੋਨ ਵਿੱਚ ਹੈ, ਪਹਿਲੀ ਵਾਰ 5 ਮਾਮਲੇ ਸਾਹਮਣੇ ਆਏ ਹਨ। ਅੱਜ ਤੱਕ ਦੇ ਮਾਮਲੇ ਬਾਗਲਕੋਟ 15, ਧਾਰਵਾੜ 9, ਹਸਨ 5, ਬੈਂਗਲੋਰ 3, ਯਦਾਗਿਰੀ ਵਿੱਚ ਦੋ, ਬੀਦਰ ਅਤੇ ਦੱਖਣ ਕੰਨੜ ਅਤੇ ਚਿਕਬੱਲਾਪੁਰ, ਮੰਡਯਾ, ਬੇਲਾਰੀ ਅਤੇ ਕਲਬੁਰਗੀ ਵਿੱਚ ਇੱਕ-ਇੱਕ ਹੈ। ਕੁੱਲ ਮਾਮਲੇ 904, ਮੌਤਾਂ 31 ਅਤੇ 426 ਲੋਕਾਂ ਨੂੰ ਡਿਸਚਾਰਜ ਕਰ ਦਿੱਤਾ ਹੈ। ਅੱਜ ਮੁੱਖ ਮੰਤਰੀ ਨੇ ਕੋਵਿਡ ਸੰਕਟ ਦੌਰਾਨ ਰਾਜ ਦੀ ਵਿੱਤੀ ਸਥਿਤੀ ਬਾਰੇ ਵਿੱਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
  • ਆਂਧਰ ਪ੍ਰਦੇਸ਼-ਰਾਜਧਾਨੀ ਨੂੰ ਵਿਸ਼ਾਖਾਪਟਨਮ ਵਿੱਚ ਤਬਦੀਲ ਕਰਨ ਲਈ ਰਾਜ ਨੇ ਹਾਈਕੋਰਟ ਵਿੱਚ ਹਲਫ਼ਨਾਮਾ ਦਾਇਰ ਕੀਤਾ। ਐੱਸਸੀਈਆਰਟੀ ਨੇ ਆਂਧਰ ਪ੍ਰਦੇਸ਼ ਸਰਕਾਰ ਨੂੰ ਪਬਲਿਕ ਸਕੂਲਾਂ ਵਿੱਚ ਅੰਗਰੇਜ਼ੀ ਮਾਧਿਅਮ ਦੀ ਸ਼ੁਰੂਆਤ ਦੇ ਹੱਕ ਵਿੱਚ 58 ਪੇਜਾਂ ਦੀ ਰਿਪੋਰਟ ਸੌਂਪੀ। 33 ਤਾਜ਼ਾ ਕੇਸ ਸਾਹਮਣੇ ਆਏ, ਪਿਛਲੇ 24 ਘੰਟਿਆਂ ਵਿੱਚ 10,730 ਨਮੂਨਿਆਂ ਦੇ ਟੈਸਟ ਕਰਨ ਤੋਂ ਬਾਅਦ 58 ਨੂੰ ਡਿਸਚਾਰਜ ਕਰ ਦਿੱਤਾ ਅਤੇ ਇੱਕ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਕੁੱਲ ਕੇਸ 2015 ਹੋ ਗਏ ਹਨ। ਐਕਟਿਵ ਮਾਮਲੇ : 949, ਠੀਕ ਹੋਏ : 1056, ਮੌਤਾਂ : 46, ਪਾਜ਼ੇਟਿਵ ਮਾਮਲਿਆਂ ਵਿੱਚ ਜ਼ਿਲਿ੍ਹਆਂ ਵਿੱਚੋਂ ਮੋਹਰੀ : ਕੁਰਨੂਲ (584), ਗੁੰਟੂਰ (387), ਕ੍ਰਿਸ਼ਨਾ (346), ਚੰਦੂਰ (131), ਅਨੰਤਪੁਰ (115) ਅਤੇ ਨੇਲਲੋਰ (111)
  • ਤੇਲੰਗਾਨਾਬ੍ਰਿਟੇਨ ਤੋਂ ਹੈਦਰਾਬਾਦ ਲਈ ਚੌਥੀ ਵੰਦੇ ਭਾਰਤ ਮਿਸ਼ਨਦੀ ਉਡਾਨ ਮੰਗਲਵਾਰ ਨੂੰ 331 ਯਾਤਰੀਆਂ ਨਾਲ ਸ਼ਹਿਰ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ। ਤੇਲੰਗਾਨਾ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਟੀਐੱਸਆਰਟੀਸੀ) ਲੌਕਡਾਊਨ ਖਤਮ ਕਰਨ ਤੋਂ ਬਾਅਦ ਸਰੀਰਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਬੱਸਾਂ ਵਿੱਚ ਬੈਠਣ ਦੀ ਸਮਰੱਥਾ ਨੂੰ ਘੱਟ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕੁੱਲ ਪਾਜ਼ੇਟਿਵ ਮਾਮਲੇ ਕੱਲ੍ਹ ਤੱਕ 1275, ਐਕਟਿਵ ਕੇਸ 444, ਡਿਸਚਾਰਜ 801, ਮੌਤਾਂ 31 ਹੋਈਆਂ ਹਨ।
  • ਮਹਾਰਾਸ਼ਟਰ-ਮੁੰਬਈ ਵਿੱਚ ਪਹਿਲਾ ਮਾਮਲਾ ਦਰਜ ਹੋਣ ਦੇ ਠੀਕ ਦੋ ਮਹੀਨੇ ਬਾਅਦ 14,355 ਮਾਮਲੇ ਹੋ ਗਏ ਹਨ। ਰਾਜ ਵਿੱਚ ਪੁਲਿਸ ਕਰਮਚਾਰੀਆਂ ਵਿਚਕਾਰ ਕੋਵਿਡ-19 ਸੰਕਰਮਣ ਵਧ ਰਿਹਾ ਹੈ-106 ਅਧਿਕਾਰੀ ਅਤੇ 901 ਕਾਂਸਟੇਬਲ ਹੁਣ ਤੱਕ ਵਾਇਰਸ ਦੇ ਸੰਪਰਕ ਵਿੱਚ ਆਏ ਹਨ। ਨਾਗਪੁਰ ਵਿੱਚ ਕੋਵਿਡ ਮਾਮਲਿਆਂ ਨੇ 300 ਨੂੰ ਛੂਹ ਲਿਆ ਹੈ। ਅੱਜ ਦੋ ਹੋਰ ਮਾਮਲੇ ਸਾਹਮਣੇ ਆਏ ਹਨ। ਓਰੇਂਜ ਸਿਟੀ ਵਿੱਚ ਹੁਣ ਤੱਕ ਕੋਰੋਨਾਵਾਇਰਸ ਸੰਕਰਮਣ ਕਾਰਨ ਚਾਰ ਮੌਤਾਂ ਹੋਈਆਂ ਹਨ।
  • ਗੁਜਰਾਤ- ਰਾਜ ਦੇ ਸਿਹਤ ਵਿਭਾਗ ਦੇ ਨਵੇਂ ਅੰਕੜਿਆਂ ਅਨੁਸਾਰ 347 ਨਵੇਂ ਪਾਜ਼ੇਟਿਵ ਮਾਮਲੇ ਅਤੇ 20 ਮੌਤਾਂ ਹੋਈਆਂ ਹਨ। ਹੁਣ ਗੁਜਰਾਤ ਵਿੱਚ ਰਾਜ ਦੀ  ਸੰਖਿਆ 8,541 ਅਤੇ 513 ਕੋਵਿਡ-19 ਨਾਲ ਸਬੰਧਿਤ ਮੌਤਾਂ ਹੋਈਆਂ ਹਨ। ਇਨ੍ਹਾਂ ਨਵੇਂ ਪਾਜ਼ੇਟਿਵ ਮਾਮਲਿਆਂ ਵਿੱਚੋਂ 268 ਅਹਿਮਦਾਬਾਦ ਵਿੱਚ, 28 ਵਡੋਦਰਾ ਵਿੱਚ, 19 ਸੂਰਤ ਵਿੱਚ ਅਤੇ 10 ਗਾਂਧੀਨਗਰ ਵਿੱਚ ਹਨ।
  • ਰਾਜਸਥਾਨ-ਅੱਜ (ਦੁਪਹਿਰ 2 ਵਜੇ ਤੱਕ) ਕੁੱਲ ਪਾਜ਼ੇਟਿਵ ਕੇਸਾਂ ਦੀ ਸੰਖਿਆ 68 ਹੈ ਜਿਨ੍ਹਾਂ ਵਿੱਚੋਂ 32 ਮਾਮਲੇ ਉਦੇਪੁਰ ਦੇ ਹਨ। ਜ਼ਿਆਦਾਤਰ ਮਰੀਜ਼ ਜੈਪੁਰ ਅਤੇ ਜੋਧਪੁਰ ਵਿੱਚ ਹਨ। ਜਦੋਂਕਿ ਉਦੇਪੁਰ ਹੁਣ ਤੀਜੇ ਨੰਬਰ ਤੇ ਆ ਗਿਆ ਹੈ। ਰਾਜਸਥਾਨ ਵਿੱਚ ਹੁਣ ਮਾਮਲਿਆਂ ਦੀ ਦੁੱਗਣੀ ਹੋਣ ਦੀ ਦਰ 18 ਦਿਨ ਦੀ ਹੈ ਜਿਸਨੇ 60 ਦੀ ਉਤਸ਼ਾਹਜਨਕ ਰਿਕਵਰੀ ਦਰ ਵੀ ਦਰਜ ਕੀਤੀ ਹੈ। ਰਾਜ ਵਿੱਚ ਹੁਣ ਤੱਕ 3,988ਕੋਵਿਡ+19 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 1,551 ਐਕਟਿਵ ਮਾਮਲੇ ਹਨ ਅਤੇ 2,959 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
  • ਮੱਧ ਪ੍ਰਦੇਸ਼-ਕੱਲ੍ਹ ਦਰਜ ਕੀਤੇ ਗਏ 171 ਨਵੇਂ ਪਾਜ਼ੇਟਿਵ ਮਾਮਲਿਆਂ ਨਾਲ ਰਾਜ ਵਿੱਚ ਕੋਵਿਡ-19 ਮਾਮਲਿਆਂ ਦੀ ਸੰਖਿਆ 3,785 ਹੈ। ਨਵੇਂ ਮਾਮਲਿਆਂ ਵਿੱਚੋਂ 30 ਭੂਪਾਲ ਤੋਂ ਜਦੋਂਕਿ 81 ਇੰਦੌਰ ਤੋਂ ਹਨ।
  • ਗੋਆ-ਗੋਆ ਕੁਝ ਹੋਰ ਰਾਹਤ ਦੇਖਣ ਦੀ ਉਮੀਦ ਕਰ ਰਿਹਾ ਹੈ, ਵਿਸ਼ੇਸ਼ ਰੂਪ ਨਾਲ ਅੰਤਰਰਾਜੀ ਜਨਤਕ ਆਵਾਜਾਈ ਦੇ ਸਬੰਧ ਵਿੱਚ ਜਿਵੇਂ ਕਿ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਲੌਕਡਾਊਨ 03 ਖਤਮ ਹੋਣ ਤੋਂ ਬਾਅਦ 17 ਮਈ ਨੂੰ ਕਰਬਸ ਪੋਸਟ ਤੋਂ ਪਾਬੰਦੀ ਹਟਾਉਣ ਦਾ ਸੁਝਾਅ ਦਿੱਤਾ ਸੀ। ਗੋਆ ਵਿੱਚ ਕੋਈ ਐਕਟਿਵ ਕੋਵਿਡ ਮਾਮਲਾ ਨਹੀਂ ਹੈ।
  • ਅਰੁਣਾਚਲ ਪ੍ਰਦੇਸ਼-ਸਿਹਤ ਮੰਤਰੀ ਨੇ ਨਾਹਰਲਾਗੁਨ ਵਿੱਚ ਦੂਜੇ ਕੋਵਿਡ-19 ਟੈਸਟ ਸੈਂਟਰ ਦਾ ਉਦਘਾਟਨ ਕੀਤਾ, ਟਰੁਨੈਟ ਵੱਲੋਂ ਟੈਸਟ ਕੀਤੇ ਜਾਣਗੇ।
  • ਅਸਾਮ-ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਸੀਐੱਮ ਨੇ ਕਿਹਾ ਕਿ ਫਰੰਟਲਾਈਨ ਤੇ ਕੋਵਿਡ-19 ਨਾਲ ਨਿਪਟਣ ਵਿੱਚ ਨਰਸਾਂ ਦੇ ਨਿਰੰਤਰ ਅਤੇ ਸਮਰਪਿਤ ਯਤਨਾਂ ਨੇ ਉਨ੍ਹਾਂ ਨੂੰ ਕੋਰੋਨਾਵਾਇਰਸ ਖਿਲਾਫ਼ ਸਾਡੀ ਲੜਾਈ ਵਿੱਚ ਰੀੜ੍ਹ ਦੀ ਹੱਡੀ ਬਣਾ ਦਿੱਤਾ ਹੈ।
  • ਮਣੀਪੁਰ-ਸਰਕਾਰ ਨੇ ਵਾਪਸ ਆਉਣ ਵਾਲਿਆਂ ਦੇ ਪ੍ਰਬੰਧਨ ਲਈ ਹਰੇਕ ਜ਼ਿਲ੍ਹੇ ਵਿੱਚ ਕੇਂਦਰੀਕ੍ਰਿਤ ਸਕ੍ਰੀਨਿੰਗ ਕੇਂਦਰ ਖੋਲ੍ਹਣ ਦੇ ਆਦੇਸ਼ ਦਿੱਤੇ ਹਨ। ਬਿਨਾਂ ਲੱਛਣਾਂ ਵਾਲੇ ਸਾਰੇ ਵਿਅਕਤੀਆਂ ਲਈ ਅਧਿਕਾਰਤ ਕੇਂਦਰ ਵਿੱਚ 14 ਦਿਨ ਦਾ ਸਖ਼ਤ ਕੁਆਰੰਟੀਨ ਹੈ। ਫਲੂ ਵਰਗੇ ਲੱਛਣਾਂ ਵਾਲੇ ਵਿਅਕਤੀ ਨੂੰ ਆਈਸੋਲੇਸ਼ਨ  ਵਾਰਡ ਵਿੱਚ ਰੱਖਿਆ ਜਾਵੇਗਾ ਅਤੇ ਉਸਦੀ ਨਿਗਰਾਨੀ ਕੀਤੀ ਜਾਵੇਗੀ।
  • ਮਿਜ਼ੋਰਮ-ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਫਸੇ ਹੋਏ ਮਿਜ਼ੋ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ ਅਤੇ ਸਰਕਾਰ ਦੇ ਵਿਭਿੰਨ ਉਪਕ੍ਰਮਾਂ ਵਿੱਚ ਸਹਿਯੋਗ ਦੀ ਬੇਨਤੀ ਕੀਤੀ।
  • ਨਾਗਾਲੈਂਡ-ਦੀਮਾਪੁਰ ਵਿੱਚ ਜਿਸਤ-ਟਾਂਕ ਨਿਯਮ ਦੇ ਪਹਿਲੇ ਦਿਨ ਲਗਭਗ 746 ਵਾਹਨਾਂ ਨੂੰ ਦੰਡਿਤ ਕੀਤਾ ਗਿਆ, 1.41 ਲੱਖ ਰੁਪਏ ਜੁਰਮਾਨੇ ਦੇ ਰੂਪ ਵਿੱਚ ਵਸੂਲੇ ਗਏ।
  • ਸਿੱਕਮ-ਬਲੈਕ ਕੈਟ ਡਿਵੀਜ਼ਨ ਜੀਓਸੀ ਦੇ ਮੇਜਰ ਜਨਰਲ ਆਰ. ਸੀ. ਤਿਵਾਰੀ ਨੇ ਸਿੱਕਮ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਹਤਿਆਤੀ ਉਪਾਇਆਂ ਅਤੇ ਸੁਰੱਖਿਆ ਪ੍ਰੋਟੋਕਾਲ ਬਾਰੇ ਜਾਣੂ ਕਰਾਇਆ ਜਿਸ ਨਾਲ ਸਿੱਕਮ ਵਿੱਚ ਹਥਿਆਰਬੰਦ ਬਲਾਂ ਦੇ ਜਵਾਨਾਂ ਵਿੱਚ ਜ਼ੀਰੋ ਕੋਵਿਡ-19 ਪਾਜ਼ੇਟਿਵ ਮਾਮਲਿਆਂ ਨੂੰ ਯਕੀਨੀ ਬਣਾਇਆ ਗਿਆ ਹੈ।

 

ਫੈਕਟ ਚੈੱਕ

 

https://static.pib.gov.in/WriteReadData/userfiles/image/image004TRDX.jpg

https://static.pib.gov.in/WriteReadData/userfiles/image/image0057EGO.jpg

https://static.pib.gov.in/WriteReadData/userfiles/image/image0064UYV.jpg

 

https://static.pib.gov.in/WriteReadData/userfiles/image/image007NHN3.jpg

https://static.pib.gov.in/WriteReadData/userfiles/image/image008FL1T.jpg

 

********

ਵਾਈਬੀ
 


(Release ID: 1623452) Visitor Counter : 255