ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ 12.5.2020 ਨੂੰ ਰਾਸ਼ਟਰ ਦੇ ਨਾਮ ਸੰਬੋਧਨ

Posted On: 12 MAY 2020 10:14PM by PIB Chandigarh

ਸਾਰੇ ਦੇਸ਼ਵਾਸੀਆਂ ਨੂੰ ਆਦਰ ਪੂਰਵਕ ਨਮਸਕਾਰ,

 

ਕੋਰੋਨਾ ਸੰਕ੍ਰਮਣ ਨਾਲ ਮੁਕਾਬਲਾ ਕਰਦੇ ਹੋਏ ਦੁਨੀਆ ਨੂੰ ਹੁਣ ਚਾਰ ਮਹੀਨੇ ਤੋਂ ਜ਼ਿਆਦਾ ਹੋ ਰਹੇ ਹਨ। ਇਸ ਦੌਰਾਨ ਤਮਾਮ ਦੇਸ਼ਾਂ ਦੇ 42 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਨਾਲ ਸੰਕ੍ਰਮਿਤ ਹੋਏ ਹਨ। ਪੌਣੇ ਤਿੰਨ ਲੱਖ ਤੋਂ ਜ਼ਿਆਦਾ ਲੋਕਾਂ ਦੀ ਦੁਖਦ ਮੌਤ ਹੋਈ ਹੈ। ਭਾਰਤ ਵਿੱਚ ਵੀ ਲੋਕਾਂ ਨੇ ਆਪਣੇ ਸੱਜਣ ਖੋਏ ਹਨ। ਮੈਂ ਸਾਰਿਆਂ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕਰਦਾ ਹਾਂ।

 

ਸਾਥੀਓ,

 

ਇੱਕ ਵਾਇਰਸ ਨੇ ਦੁਨੀਆ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਵਿਸ਼ਵ ਭਰ ਵਿੱਚ ਕਰੋੜਾਂ ਜ਼ਿੰਦਗੀਆਂ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ। ਸਾਰੀ ਦੁਨੀਆ, ਜ਼ਿੰਦਗੀ ਬਚਾਉਣ ਦੀ ਜੰਗ ਵਿੱਚ ਜੁਟੀ ਹੋਈ ਹੈ। ਅਸੀਂ ਅਜਿਹਾ ਸੰਕਟ ਨਾ ਦੇਖਿਆ ਹੈ, ਨਾ ਹੀ ਸੁਣਿਆ ਹੈ। ਨਿਸ਼ਚਿਤ ਤੌਰ ਤੇ ਮਾਨਵ ਜਾਤੀ ਲਈ ਇਹ ਸਭ ਕੁਝ ਕਲਪਨਾ ਤੋਂ ਬਾਹਰ ਹੈ, ਇਹ Crisis ਬੇਮਿਸਾਲ ਹੈ।

 

ਲੇਕਿਨ ਥੱਕਣਾ, ਹਾਰਨਾ, ਟੁੱਟਣਾ-ਬਿਖਰਨਾ, ਮਾਨਵ ਨੂੰ ਮਨਜ਼ੂਰ ਨਹੀਂ ਹੈ। ਸਤਰਕ ਰਹਿੰਦੇ ਹੋਏਅਜਿਹੀ ਜੰਗ ਦੇ ਸਾਰੇ ਨਿਯਮਾਂ ਦਾ ਪਾਲਣ ਕਰਦੇ ਹੋਏ, ਹੁਣ ਸਾਨੂੰ ਬਚਣਾ ਵੀ ਹੈ ਅਤੇ ਅੱਗੇ ਵੀ ਵਧਣਾ ਹੈ। ਅੱਜ ਜਦੋਂ ਦੁਨੀਆ ਸੰਕਟ ਵਿੱਚ ਹੈ, ਤਦ ਸਾਨੂੰ ਆਪਣਾ ਸੰਕਲਪ ਹੋਰ ਮਜ਼ਬੂਤ ਕਰਨਾ ਹੋਵੇਗਾ ।  ਸਾਡਾ ਸੰਕਲਪ ਇਸ ਸੰਕਟ ਤੋਂ ਵੀ ਵਿਰਾਟ ਹੋਵੇਗਾ।

 

ਸਾਥੀਓ,

 

ਅਸੀਂ ਪਿਛਲੀ ਸ਼ਤਾਬਦੀ ਤੋਂ ਹੀ ਸੁਣਦੇ ਆਏ ਹਾਂ ਕਿ 21ਵੀਂ ਸਦੀ ਹਿੰਦੁਸਤਾਨ ਦੀ ਹੈ। ਸਾਨੂੰ ਕੋਰੋਨਾ ਤੋਂ ਪਹਿਲਾਂ ਦੀ ਦੁਨੀਆ ਨੂੰ, ਗਲੋਬਲ ਵਿਵਸਥਾਵਾਂ ਨੂੰ ਵਿਸਤਾਰ ਨਾਲ ਦੇਖਣ-ਸਮਝਣ ਦਾ ਮੌਕਾ ਮਿਲਿਆ ਹੈ। ਕੋਰੋਨਾ ਸੰਕਟ ਦੇ ਬਾਅਦ ਵੀ ਦੁਨੀਆ ਵਿੱਚ ਜੋ ਸਥਿਤੀਆਂ ਬਣ ਰਹੀਆਂ ਹਨ, ਉਸ ਨੂੰ ਵੀ ਅਸੀਂ ਨਿਰੰਤਰ ਦੇਖ ਰਹੇ ਹਾਂ। ਜਦੋਂ ਅਸੀਂ ਇਨ੍ਹਾਂ ਦੋਵੇਂ ਕਾਲਖੰਡਾਂ ਨੂੰ ਭਾਰਤ ਦੇ ਨਜ਼ਰੀਏ ਨਾਲ ਦੇਖਦੇ ਹਾਂ ਤਾਂ ਲਗਦਾ ਹੈ ਕਿ 21ਵੀਂ ਸਦੀ ਭਾਰਤ ਦੀ ਹੋਵੇ,

 

ਇਹ ਸਾਡਾ ਸੁਪਨਾ ਨਹੀਂ, ਇਹ ਸਾਡੀ ਸਾਰੀਆਂ ਦੀ ਜ਼ਿੰਮੇਦਾਰੀ ਹੈ।

 

ਲੇਕਿਨ ਇਸ ਦਾ ਮਾਰਗ ਕੀ ਹੋਵੇ? ਵਿਸ਼ਵ ਦੀ ਅੱਜ ਦੀ ਸਥਿਤੀ ਸਾਨੂੰ ਸਿਖਾਉਂਦੀ ਹੈ ਕਿ ਇਸ ਦਾ ਮਾਰਗ ਇੱਕ ਹੀ ਹੈ – “ਆਤਮਨਿਰਭਰ ਭਾਰਤ

 

ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਏਸ਼: ਪੰਥਾ: (एष: पंथा:)

 

ਯਾਨੀ ਇਹੀ ਰਸਤਾ ਹੈ ਆਤਮਨਿਰਭਰ ਭਾਰਤ।

 

ਸਾਥੀਓ ,

ਇੱਕ ਰਾਸ਼ਟਰ ਦੇ ਰੂਪ ਵਿੱਚ ਅੱਜ ਅਸੀਂ ਇੱਕ ਬਹੁਤ ਹੀ ਅਹਿਮ ਮੋੜ ਤੇ ਖੜ੍ਹੇ ਹਾਂ। ਇਤਨੀ ਬੜੀ ਆਪਦਾ, ਭਾਰਤ ਲਈ ਇੱਕ ਸੰਕੇਤ ਲੈ ਕੇ ਆਈ ਹੈ, ਇੱਕ ਸੰਦੇਸ਼ ਲੈ ਕੇ ਆਈ ਹੈ, ਇੱਕ ਅਵਸਰ ਲੈ ਕੇ ਆਈ ਹੈ।

 

ਮੈਂ ਇੱਕ ਉਦਾਹਰਨ ਦੇ ਨਾਲ ਆਪਣੀ ਗੱਲ ਰੱਖਾਂਗਾ । ਜਦੋਂ ਕੋਰੋਨਾ ਸੰਕਟ ਸ਼ੁਰੂ ਹੋਇਆ, ਤਦ ਭਾਰਤ ਵਿੱਚ ਇੱਕ ਵੀ ਪੀਪੀਈ ਕਿੱਟ ਨਹੀਂ ਬਣਦੀ ਸੀ । ਐੱਨ-95 ਮਾਸਕ ਦਾ ਭਾਰਤ ਵਿੱਚ ਨਾਮ ਮਾਤਰ ਉਤਪਾਦਨ ਹੁੰਦਾ ਸੀ। ਅੱਜ ਸਥਿਤੀ ਇਹ ਹੈ ਕਿ ਭਾਰਤ ਵਿੱਚ ਹੀ ਹਰ ਰੋਜ਼ 2 ਲੱਖ PPE ਅਤੇ 2 ਲੱਖ ਐੱਨ-95 ਮਾਸਕ ਬਣਾਏ ਜਾ ਰਹੇ ਹਨ।

 

ਇਹ ਅਸੀਂ ਇਸ ਲਈ ਕਰ ਸਕੇ, ਕਿਉਂਕਿ ਭਾਰਤ ਨੇ ਆਪਦਾ ਨੂੰ ਅਵਸਰ ਵਿੱਚ ਬਦਲ ਦਿੱਤਾ।  ਆਪਦਾ ਨੂੰ ਅਵਸਰ ਵਿੱਚ ਬਦਲਣ ਦੀ ਭਾਰਤ ਦੀ ਇਹ ਦ੍ਰਿਸ਼ਟੀ, ਆਤਮਨਿਰਭਰ ਭਾਰਤ ਦੇ ਸਾਡੇ ਸੰਕਲਪ ਲਈ ਉਤਨੀ ਹੀ ਪ੍ਰਭਾਵੀ ਸਿੱਧ ਹੋਣ ਵਾਲੀ ਹੈ ।

 

ਸਾਥੀਓ ,

 

ਅੱਜ ਵਿਸ਼ਵ ਵਿੱਚ ਆਤਮਨਿਰਭਰ ਸ਼ਬਦ ਦੇ ਮਾਅਨੇ ਬਦਲ ਗਏ ਹਨ, Global World ਵਿੱਚ ਆਤਮਨਿਰਭਰਤਾ ਦੀ Definition ਬਦਲ ਗਈ ਹੈ। ਅਰਥਕੇਂਦ੍ਰਿਤ ਵੈਸ਼ਵੀਕਰਣ ਬਨਾਮ ਮਾਨਵ ਕੇਂਦ੍ਰਿਤ ਵੈਸ਼ਵੀਕਰਨ ਦੀ ਚਰਚਾ ਜੋਰਾਂ ਤੇ ਹੈ। ਵਿਸ਼ਵ ਦੇ ਸਾਹਮਣੇ ਭਾਰਤ ਦਾ ਮੂਲਭੂਤ ਚਿੰਤਨ, ਆਸ ਦੀ ਕਿਰਨ ਨਜ਼ਰ  ਆਉਂਦਾ ਹੈ। ਭਾਰਤ ਦੀ ਸੰਸਕ੍ਰਿਤੀ, ਭਾਰਤ ਦੇ ਸੰਸਕਾਰ, ਉਸ ਆਤਮਨਿਰਭਰਤਾ ਦੀ ਗੱਲ ਕਰਦੇ ਹਨ ਜਿਸ ਦੀ ਆਤਮਾ ਵਸੁਧੈਵ ਕੁਟੁੰਬਕਮ ਹੈ। ਭਾਰਤ ਜਦੋਂ ਆਤਮਨਿਰਭਰਤਾ ਦੀ ਗੱਲ ਕਰਦਾ ਹੈ, ਤਾਂ ਆਤਮਕੇਂਦ੍ਰਿਤ ਵਿਵਸਥਾ ਦੀ ਵਕਾਲਤ ਨਹੀਂ ਕਰਦਾ ।

 

ਭਾਰਤ ਦੀ ਆਤਮਨਿਰਭਰਤਾ ਵਿੱਚ ਸੰਸਾਰ ਦੇ ਸੁਖ, ਸਹਿਯੋਗ ਅਤੇ ਸ਼ਾਂਤੀ ਦੀ ਚਿੰਤਾ ਹੁੰਦੀ ਹੈ। ਜੋ ਸੰਸਕ੍ਰਿਤੀ ਜੈ ਜਗਤ ਵਿੱਚ ਵਿਸ਼ਵਾਸ ਰੱਖਦੀ ਹੋਵੇ, ਜੋ ਜੀਵ ਮਾਤਰ ਦਾ ਕਲਿਆਣ ਚਾਹੁੰਦੀ ਹੋਵੇ, ਜੋ ਪੂਰੇ ਵਿਸ਼ਵ ਨੂੰ ਪਰਿਵਾਰ ਮੰਨਦੀ ਹੋਵੇ, ਜੋ ਆਪਣੀ ਆਸਥਾ ਵਿੱਚ ਮਾਤਾ ਭੂਮਿ: ਪੁਤ੍ਰੋ ਅਹਮ੍ ਪ੍ਰਥਿਵਯ:’ ('माता भूमिः पुत्रो अहम् पृथिव्यः') ਦੀ ਸੋਚ ਰੱਖਦੀ ਹੋਵੇ ਜੋ ਧਰਤੀ ਨੂੰ ਮਾਂ ਮੰਨਦੀ ਹੋਵੇ, ਉਹ ਸੰਸਕ੍ਰਿਤੀ, ਉਹ ਭਾਰਤਭੂਮੀ, ਜਦੋਂ ਆਤਮਨਿਰਭਰ ਬਣਦੀ ਹੈ, ਤਦ ਉਸ ਤੋਂ ਇੱਕ ਸੁਖੀ-ਸਮ੍ਰਿੱਧ ਵਿਸ਼ਵ ਦੀ ਸੰਭਾਵਨਾ ਵੀ ਸੁਨਿਸ਼ਚਿਤ ਹੁੰਦੀ ਹੈ ।

 

ਭਾਰਤ ਦੀ ਪ੍ਰਗਤੀ ਵਿੱਚ ਤਾਂ ਹਮੇਸ਼ਾ ਵਿਸ਼ਵ ਦੀ ਪ੍ਰਗਤੀ ਸਮਾਹਿਤ ਰਹੀ ਹੈ। ਭਾਰਤ ਦੇ ਲਕਸ਼ਾਂ ਦਾ ਪ੍ਰਭਾਵ, ਭਾਰਤ ਦੇ ਕਾਰਜਾਂ ਦਾ ਪ੍ਰਭਾਵ, ਵਿਸ਼ਵ ਕਲਿਆਣ ਤੇ ਪੈਂਦਾ ਹੈ। ਜਦੋਂ ਭਾਰਤ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਹੁੰਦਾ ਹੈ ਤਾਂ ਦੁਨੀਆ ਦੀ ਤਸਵੀਰ ਬਦਲ ਜਾਂਦੀ ਹੈ। ਟੀਬੀ ਹੋਵੇ, ਕੁਪੋਸ਼ਣ ਹੋਵੇ, ਪੋਲੀਓ ਹੋਵੇਭਾਰਤ ਦੇ ਅਭਿਯਾਨਾਂ ਦਾ ਅਸਰ ਦੁਨੀਆ ਤੇ ਪੈਂਦਾ ਹੀ ਪੈਂਦਾ ਹੈ। ਇੰਟਰਨੈਸ਼ਨਲ ਸੋਲਰ ਅਲਾਇੰਸਗਲੋਬਲ ਵਾਰਮਿੰਗ ਦੇ ਖ਼ਿਲਾਫ਼ ਭਾਰਤ ਦੀ ਸੁਗਾਤ ਹੈ।

 

ਇੰਟਰਨੈਸ਼ਨਲ ਯੋਗਾ ਦਿਵਸ ਦੀ ਪਹਿਲਮਾਨਵ ਜੀਵਨ ਨੂੰ ਤਣਾਅ ਤੋਂ ਮੁਕਤੀ ਦਿਵਾਉਣ ਲਈ ਭਾਰਤ ਦਾ ਉਪਹਾਰ ਹੈ।  ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਦੁਨੀਆ ਵਿੱਚ ਅੱਜ ਭਾਰਤ ਦੀਆਂ ਦਵਾਈਆਂ ਇੱਕ ਨਵੀਂ ਆਸ ਲੈ ਕੇ ਪਹੁੰਚਦੀਆਂ ਹਨ।

 

ਇਨ੍ਹਾਂ ਕਦਮਾਂ ਨਾਲ ਦੁਨੀਆ ਭਰ ਵਿੱਚ ਭਾਰਤ ਦੀ ਭਰਪੂਰ ਪ੍ਰਸ਼ੰਸਾ ਹੁੰਦੀ ਹੈਤਾਂ ਹਰ ਭਾਰਤੀ ਮਾਣ ਕਰਦਾ ਹੈ।

 

ਦੁਨੀਆ ਨੂੰ ਵਿਸ਼ਵਾਸ ਹੋਣ ਲਗਿਆ ਹੈ ਕਿ ਭਾਰਤ ਬਹੁਤ ਅੱਛਾ ਕਰ ਸਕਦਾ ਹੈਮਾਨਵ ਜਾਤੀ  ਦੇ ਕਲਿਆਣ ਲਈ ਬਹੁਤ ਕੁਝ ਅੱਛਾ ਦੇ ਸਕਦਾ ਹੈ।  ਸਵਾਲ ਇਹ ਹੈ  -  ਕਿ ਆਖਿਰ ਕਿਵੇਂਇਸ ਸਵਾਲ ਦਾ ਵੀ ਉੱਤਰ ਹੈ -  130 ਕਰੋੜ ਦੇਸ਼ਵਾਸੀਆਂ ਦਾ ਆਤਮਨਿਰਭਰ ਭਾਰਤ ਦਾ ਸੰਕਲਪ।

 

ਸਾਥੀਓ ,

 

ਸਾਡਾ ਸਦੀਆਂ ਦਾ ਗੌਰਵਪੂਰਨ ਇਤਿਹਾਸ ਰਿਹਾ ਹੈ।  ਭਾਰਤ ਜਦੋਂ ਸਮ੍ਰਿੱਧ (ਖੁਸ਼ਹਾਲ) ਸੀ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਸੰਪੰਨ ਸੀ ਉੱਦੋਂ ਸਦਾ ਵਿਸ਼ਵ ਦੇ ਕਲਿਆਣ ਦੇ ਰਾਹ ਤੇ ਹੀ ਚਲਿਆ।  ਵਕਤ ਬਦਲ ਗਿਆਦੇਸ਼ ਗੁਲਾਮੀ ਦੀਆਂ ਜ਼ੰਜ਼ੀਰਾਂ ਵਿੱਚ ਜਕੜ ਗਿਆਅਸੀਂ ਵਿਕਾਸ ਲਈ ਤਰਸਦੇ ਰਹੇ।  ਅੱਜ ਭਾਰਤ ਵਿਕਾਸ ਵੱਲ ਸਫਲਤਾਪੂਰਵਕ ਕਦਮ  ਵਧਾ ਰਿਹਾ ਹੈਤਦ ਵੀ ਵਿਸ਼ਵ ਕਲਿਆਣ ਦੀ ਰਾਹ ਤੇ ਅਟਲ ਹੈ।  ਯਾਦ ਕਰੋਇਸ ਸ਼ਤਾਬਦੀ ਦੀ ਸ਼ੁਰੂਆਤ  ਦੇ ਸਮੇਂ Y2K ਸੰਕਟ ਆਇਆ ਸੀ।  ਭਾਰਤ  ਦੇ ਟੈਕਨੋਲੋਜੀ ਐਕਸਪਰਟਸ ਨੇ ਦੁਨੀਆ ਨੂੰ ਉਸ ਸੰਕਟ ਤੋਂ ਕੱਢਿਆ ਸੀ।

 

ਅੱਜ ਸਾਡੇ ਪਾਸ ਸਾਧਨ ਹਨਸਾਡੇ ਪਾਸ ਸਮਰੱਥਾ ਹੈਸਾਡੇ ਪਾਸ ਦੁਨੀਆ ਦਾ ਸਭ ਤੋਂ ਬਿਹਤਰੀਨ ਟੈਲੇਂਟ ਹੈ,

 

ਅਸੀਂ Best Products ਬਣਾਵਾਂਗੇਆਪਣੀ Quality ਹੋਰ ਬਿਹਤਰ ਕਰਾਂਗੇਸਪਲਾਈ ਚੇਨ ਨੂੰ ਹੋਰ ਆਧੁਨਿਕ ਬਣਾਵਾਂਗੇ ਇਹ ਅਸੀਂ ਕਰ ਸਕਦੇ ਹਾਂ ਅਤੇ ਅਸੀਂ ਜ਼ਰੂਰ ਕਰਾਂਗੇ।

 

ਸਾਥੀਓ

 

ਮੈਂ ਆਪਣੀਆਂ ਅੱਖਾਂ ਨਾਲ ਕੱਛ ਭੂਚਾਲ ਦੇ ਉਹ ਦਿਨ ਦੇਖੇ ਹਨ।  ਹਰ ਤਰਫ ਸਿਰਫ ਮਲਬਾ ਹੀ ਮਲਬਾ।  ਸਭ ਕੁਝ ਧਵਸਤ ਹੋ (ਢਹਿ) ਗਿਆ ਸੀ।  ਅਜਿਹਾ ਲਗਦਾ ਸੀ ਮੰਨ ਲਉ ਕੱਛ ਮੌਤ ਦੀ ਚਾਦਰ ਲੈ ਕੇ ਸੌਂ ਗਿਆ ਹੋਵੇ। ਉਸ ਪਰਿਸਥਿਤੀ ਵਿੱਚ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਕਦੇ ਹਾਲਾਤ ਬਦਲ ਸਕਣਗੇ।  ਲੇਕਿਨ ਦੇਖਦੇ ਹੀ ਦੇਖਦੇ ਕੱਛ ਉਠ ਖੜ੍ਹਾ ਹੋਇਆਕਛ ਚਲ ਪਿਆਕੱਛ ਵਧ ਚਲਿਆ।

 

ਇਹੀ ਸਾਡੇ ਭਾਰਤੀਆਂ ਦੀ ਸੰਕਲਪਸ਼ਕਤੀ ਹੈ।  ਅਸੀਂ ਠਾਣ ਲਈਏ ਤਾਂ ਕੋਈ ਟੀਚਾ (ਲਕਸ਼) ਅਸੰਭਵ ਨਹੀਂਕੋਈ ਰਾਹ ਮੁਸ਼ਕਿਲ ਨਹੀਂ। ਅਤੇ ਅੱਜ ਤਾਂ ਚਾਹ ਵੀ ਹੈ ਰਾਹ ਵੀ ਹੈ।  ਇਹ ਹੈ ਭਾਰਤ ਨੂੰ ਆਤਮਨਿਰਭਰ ਬਣਾਉਣਾ।  ਭਾਰਤ ਦੀ ਸੰਕਲਪਸ਼ਕਤੀ ਅਜਿਹੀ ਹੈ ਕਿ ਭਾਰਤ ਆਤਮਨਿਰਭਰ ਬਣ ਸਕਦਾ ਹੈ।

 

ਸਾਥੀਓ,

 

ਆਤਮਨਿਰਭਰ ਭਾਰਤ ਦੀ ਇਹ ਸ਼ਾਨਦਾਰ ਇਮਾਰਤਪੰਜ Pillars ਉੱਤੇ ਖੜ੍ਹੀ ਹੋਵੇਗੀ।

 

ਪਹਿਲਾ ਪਿੱਲਰ (ਥੰਮ੍ਹ) Economy ਇੱਕ ਅਜਿਹੀ ਇਕੌਨਮੀ ਜੋ Incremental change ਨਹੀਂ ਬਲਕਿ Quantum Jump ਲਿਆਵੇ।

 

ਦੂਜਾ ਪਿੱਲਰ (ਥੰਮ੍ਹ) Infrastructure ਇੱਕ ਅਜਿਹਾ Infrastructure ਜੋ ਆਧੁਨਿਕ ਭਾਰਤ ਦੀ ਪਹਿਚਾਣ ਬਣੇ। ਤੀਜਾ ਪਿੱਲਰ (ਥੰਮ੍ਹ) -  ਸਾਡਾ System -  ਇੱਕ ਅਜਿਹਾ ਸਿਸਟਮ ਜੋ ਬੀਤੀ ਸ਼ਤਾਬਦੀ ਦੀ ਰੀਤੀ - ਨੀਤੀ ਨਹੀਂ ਬਲਕਿ 21ਵੀਂ ਸਦੀ  ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀਆਂ Technology Drivenਵਿਵਸਥਾਵਾਂ ਤੇ ਅਧਾਰਿਤ ਹੋਵੇ।

 

ਚੌਥਾ ਪਿੱਲਰ (ਥੰਮ੍ਹ) -  ਸਾਡੀ Demography -  ਦੁਨੀਆ ਦੀ ਸਭ ਤੋਂ ਵੱਡੀ Democracy ਵਿੱਚ ਸਾਡੀ Vibrant Demography ਸਾਡੀ ਤਾਕਤ ਹੈਆਤਮਨਿਰਭਰ ਭਾਰਤ ਲਈ ਸਾਡੀ ਊਰਜਾ ਦਾ ਸਰੋਤ ਹੈ।

 

ਪੰਜਵਾਂ ਪਿੱਲਰ (ਥੰਮ੍ਹ) -  Demand -  ਸਾਡੀ ਅਰਥਵਿਵਸਥਾ ਵਿੱਚ ਡਿਮਾਂਡ ਅਤੇ ਸਪਲਾਈ ਚੇਨ ਦਾ ਜੋ ਚੱਕਰ ਹੈਜੋ ਤਾਕਤ ਹੈ ਉਸ ਨੂੰ ਪੂਰੀ ਸਮਰੱਥਾ ਨਾਲ ਇਸਤੇਮਾਲ ਕੀਤੇ ਜਾਣ ਦੀ ਜ਼ਰੂਰਤ ਹੈ।

 

ਦੇਸ਼ ਵਿੱਚ ਡਿਮਾਂਡ ਵਧਾਉਣ ਲਈ ਡਿਮਾਂਡ ਨੂੰ ਪੂਰਾ ਕਰਨ ਲਈਸਾਡੀ ਸਪਲਾਈ ਚੇਨ ਦੇ ਹਰ ਸਟੇਕ - ਹੋਲਡਰ ਦਾ ਸਸ਼ਕਤ ਹੋਣਾ ਜ਼ਰੂਰੀ ਹੈ।  ਸਾਡੀ ਸਪਲਾਈ ਚੇਨਸਾਡੀ ਸਪਲਾਈ ਦੀ ਉਸ ਵਿਵਸਥਾ ਨੂੰ ਅਸੀਂ ਮਜ਼ਬੂਤ ਕਰਾਂਗੇ ਜਿਸ ਵਿੱਚ ਮੇਰੇ ਦੇਸ਼ ਦੀ ਮਿੱਟੀ ਦੀ ਮਹਿਕ ਹੋਵੇ ਸਾਡੇ ਮਜ਼ਦੂਰਾਂ ਦੇ ਪਸੀਨੇ ਦੀ ਖੁਸ਼ਬੂ ਹੋਵੇ।

 

ਸਾਥੀਓ ,

 

ਕੋਰੋਨਾ ਸੰਕਟ ਦਾ ਸਾਹਮਣਾ ਕਰਦੇ ਹੋਏਨਵੇਂ ਸੰਕਲਪ ਨਾਲ ਮੈਂ ਅੱਜ ਇੱਕ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕਰ ਰਿਹਾ ਹਾਂ।  ਇਹ ਆਰਥਿਕ ਪੈਕੇਜ,  ‘ਆਤਮਨਿਰਭਰ ਭਾਰਤ ਅਭਿਯਾਨਦੀ ਅਹਿਮ ਕੜੀ ਦੇ ਤੌਰ ਤੇ ਕੰਮ ਕਰੇਗਾ।

 

ਸਾਥੀਓ ,

 

ਹਾਲ ਵਿੱਚ ਸਰਕਾਰ ਨੇ ਕੋਰੋਨਾ ਸੰਕਟ ਨਾਲ ਜੁੜੇ ਜੋ ਆਰਥਿਕ ਐਲਾਨ ਕੀਤੇ ਸਨ ਜੋ ਰਿਜ਼ਰਵ ਬੈਂਕ ਦੇ ਫੈਸਲੇ ਸਨ ਅਤੇ ਅੱਜ ਜਿਸ ਆਰਥਿਕ ਪੈਕੇਜ ਦਾ ਐਲਾਨ ਹੋ ਰਿਹਾ ਹੈਉਸ ਨੂੰ ਜੋੜ ਦਿਓ ਤਾਂ ਇਹ ਕਰੀਬ - ਕਰੀਬ 20 ਲੱਖ ਕਰੋੜ ਰੁਪਏ ਦਾ ਹੈ।  ਇਹ ਪੈਕੇਜ ਭਾਰਤ ਦੀ GDP ਦਾ ਕਰੀਬ - ਕਰੀਬ 10 ਪ੍ਰਤੀਸ਼ਤ ਹੈ।

 

ਇਨ੍ਹਾਂ ਸਭ ਦੇ ਜ਼ਰੀਏ ਦੇਸ਼ ਦੇ ਵੱਖ-ਵੱਖ ਵਰਗਾਂ ਨੂੰ, ਆਰਥਿਕ ਵਿਵਸਥਾ ਦੀਆਂ ਕੜੀਆਂ ਨੂੰ, 20 ਲੱਖ ਕਰੋੜ ਰੁਪਏ ਦਾ ਸੰਬਲ ਮਿਲੇਗਾ, ਸਪੋਰਟ ਮਿਲੇਗਾ। 20 ਲੱਖ ਕਰੋੜ ਰੁਪਏ ਦਾ ਇਹ ਪੈਕੇਜ, 2020 ਵਿੱਚ ਦੇਸ਼ ਦੀ ਵਿਕਾਸ ਯਾਤਰਾ ਨੂੰ, ਆਤਮਨਿਰਭਰ ਭਾਰਤ ਅਭਿਯਾਨ ਨੂੰ ਇੱਕ ਨਵੀਂ ਗਤੀ ਦੇਵੇਗਾ। ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਲਈ, ਇਸ ਪੈਕੇਜ ਵਿੱਚ Land, Labour, Liquidity  ਅਤੇ Laws, ਸਾਰਿਆਂ ਉੱਤੇ ਬਲ ਦਿੱਤਾ ਗਿਆ ਹੈ।

 

ਇਹ ਆਰਥਿਕ ਪੈਕੇਜ ਸਾਡੇ ਕੁਟੀਰ ਉਦਯੋਗ, ਗ੍ਰਹਿ ਉਦਯੋਗ, ਸਾਡੇ ਲਘੂ-ਮੰਝੋਲੇ ਉਦਯੋਗ, ਸਾਡੇ MSME ਦੇ ਲਈ ਹੈ, ਜੋ ਕਰੋੜਾਂ ਲੋਕਾਂ ਦੀ ਆਜੀਵਿਕਾ ਦਾ ਸਾਧਨ ਹੈ, ਜੋ ਕਿ ਆਤਮਨਿਰਭਰ ਭਾਰਤ ਦੇ ਸਾਡੇ ਸੰਕਲਪ ਦਾ ਮਜ਼ਬੂਤ ਅਧਾਰ ਹੈ।

 

ਇਹ ਆਰਥਿਕ ਪੈਕੇਜ ਦੇਸ਼ ਦੇ ਉਸ ਮਜ਼ਦੂਰ ਲਈ ਹੈ, ਦੇਸ਼ ਦੇ ਉਸ ਕਿਸਾਨ ਲਈ ਹੈ ਜੋ ਹਰ ਸਥਿਤੀ, ਹਰ ਮੌਸਮ ਵਿੱਚ ਦੇਸ਼ਵਾਸੀਆਂ ਦੇ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ। ਇਹ ਆਰਥਿਕ ਪੈਕੇਜ ਸਾਡੇ ਦੇਸ਼ ਦੇ ਮੱਧ ਵਰਗ ਲਈ ਹੈ, ਜੋ ਇਮਾਨਦਾਰੀ ਨਾਲ ਟੈਕਸ ਦਿੰਦਾ ਹੈ, ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦਿੰਦਾ ਹੈ। ਇਹ ਆਰਥਿਕ ਪੈਕੇਜ ਭਾਰਤੀ ਉਦਯੋਗ ਜਗਤ ਲਈ ਹੈ ਜੋ ਕਿ ਭਾਰਤ ਦੀ ਆਰਥਿਕ ਤਾਕਤ ਨੂੰ ਬੁਲੰਦੀ ਦੇਣ ਲਈ ਸੰਕਲਪਿਤ ਹੈ।

 

ਕੱਲ੍ਹ ਤੋਂ ਸ਼ੁਰੂ ਕਰਕੇ, ਆਉਣ ਵਾਲੇ ਕੁਝ ਦਿਨਾਂ ਤੱਕ, ਵਿੱਤ ਮੰਤਰੀ ਜੀ ਦੁਆਰਾ ਤੁਹਾਨੂੰ 'ਆਤਮਨਿਰਭਰ ਭਾਰਤ ਅਭਿਯਾਨ' ਤੋਂ ਪ੍ਰੇਰਿਤ ਇਸ ਆਰਥਿਕ ਪੈਕੇਜ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।

ਸਾਥੀਓ,

 

ਆਤਮਨਿਰਭਰ ਭਾਰਤ ਬਣਾਉਣ ਦੇ ਲਈ Bold Reforms ਦੀ ਪ੍ਰਤੀਬੱਧਤਾ ਦੇ ਨਾਲ ਹੁਣ ਦੇਸ਼ ਦਾ ਅੱਗੇ ਵਧਣਾ ਜ਼ਰੂਰੀ ਹੈ। ਤੁਸੀਂ ਵੀ ਅਨੁਭਵ ਕੀਤਾ ਹੈ ਕਿ ਪਿਛਲੇ 6 ਸਾਲਾਂ ਵਿੱਚ ਜੋ Reforms ਹੋਏ, ਉਨ੍ਹਾਂ ਕਾਰਨ ਅੱਜ ਵੀ ਸੰਕਟ ਦੇ ਇਸ ਸਮੇਂ ਵਿੱਚ, ਭਾਰਤ ਦੀਆਂ ਵਿਵਸਥਾਵਾਂ ਅਧਿਕ ਸਕਸ਼ਮ, ਅਧਿਕ ਸਮਰੱਥ ਨਜ਼ਰ ਆਈਆਂ ਹਨ। ਵਰਨਾ ਕੌਣ ਸੋਚ ਸਕਦਾ ਸੀ ਕਿ ਭਾਰਤ ਸਰਕਾਰ ਜੋ ਪੈਸਾ ਭੇਜੇਗੀ, ਉਹ ਪੂਰਾ ਦਾ ਪੂਰਾ ਗ਼ਰੀਬ ਦੀ ਜੇਬ ਵਿੱਚ, ਕਿਸਾਨ ਦੀ ਜੇਬ ਵਿੱਚ ਪਹੁੰਚ ਸਕੇਗਾ।

 

ਲੇਕਿਨ ਇਹ ਹੋਇਆ। ਉਹ ਵੀ ਉਦੋਂ ਹੋਇਆ ਜਦੋਂ ਸਾਰੇ ਸਰਕਾਰੀ ਦਫ਼ਤਰ ਬੰਦ ਸਨ, ਟਰਾਂਸਪੋਰਟ ਦੇ ਸਾਧਨ ਬੰਦ ਸਨ।

 

ਜਨਧਨ-ਆਧਾਰ-ਮੋਬਾਈਲ- JAM ਤ੍ਰਿਸ਼ਕਤੀ ਨਾਲ ਜੁੜਿਆ ਇਹ ਸਿਰਫ਼ ਇੱਕ ਰਿਫਾਰਮ ਸੀ, ਜਿਸ ਦਾ ਅਸਰ ਅਸੀਂ ਹੁਣੇ ਦੇਖਿਆ। ਹੁਣ Reforms ਦੇ ਉਸ ਦਾਇਰੇ ਨੂੰ ਵਿਆਪਕ ਕਰਨਾ ਹੈ, ਨਵੀਂ ਉਚਾਈ ਦੇਣੀ ਹੈ।

 

ਇਹ ਰਿਫਾਰਮਸ ਖੇਤੀ ਨਾਲ ਜੁੜੀ ਪੂਰੀ ਸਪਲਾਈ ਚੇਨ ਵਿੱਚ ਹੋਣਗੇ, ਤਾਕਿ ਕਿਸਾਨ ਵੀ ਸਸ਼ਕਤ ਹੋਣ ਅਤੇ ਭਵਿੱਖ ਵਿੱਚ ਕੋਰੋਨਾ ਜਿਹੇ ਕਿਸੇ ਦੂਜੇ ਸੰਕਟ ਵਿੱਚ ਖੇਤੀਬਾੜੀ ਉੱਤੇ ਘੱਟ ਤੋਂ ਘੱਟ ਅਸਰ ਹੋਵੇ। ਇਹ ਰਿਫਾਰਮਸ, Rational ਟੈਕਸ ਸਿਸਟਮ, ਸਰਲ ਅਤੇ ਸਪਸ਼ਟ ਨਿਯਮ-ਕਾਨੂੰਨ, ਉੱਤਮ ਇਨਫ੍ਰਾਸਟਰਕਚਰ, ਸਮਰੱਥ ਅਤੇ ਸਕਸ਼ਮ Human Resource ਅਤੇ ਮਜ਼ਬੂਤ ਵਿੱਤੀ ਪ੍ਰਣਾਲੀ ਦੇ ਨਿਰਮਾਣ ਲਈ ਹੋਣਗੇ। ਇਹ ਰਿਫਾਰਮਸ, ਬਿਜ਼ਨਸ ਨੂੰ ਪ੍ਰੋਤਸਾਹਿਤ ਕਰਨਗੇ, ਨਿਵੇਸ਼ ਨੂੰ ਆਕਰਸ਼ਿਤ ਕਰਨਗੇ ਅਤੇ ਮੇਕ ਇਨ ਇੰਡੀਆ ਦੇ ਸਾਡੇ ਸੰਕਲਪ ਨੂੰ ਸਸ਼ਕਤ ਕਰਨਗੇ।

 

ਸਾਥੀਓ,

 

ਆਤਮਨਿਰਭਰਤਾ, ਆਤਮਬਲ ਅਤੇ ਆਤਮਵਿਸ਼ਵਾਸ ਤੋਂ ਹੀ ਸੰਭਵ ਹੈ। ਆਤਮਨਿਰਭਰਤਾ, ਗਲੋਬਲ ਸਪਲਾਈ ਚੇਨ ਵਿੱਚ ਸਖਤ ਮੁਕਾਬਲੇ ਲਈ ਵੀ ਦੇਸ਼ ਨੂੰ ਤਿਆਰ ਕਰਦੀ ਹੈ। ਅਤੇ ਅੱਜ ਇਹ ਸਮੇਂ ਦੀ ਮੰਗ ਹੈ ਕਿ ਭਾਰਤ ਹਰ ਮੁਕਾਬਲੇ ਵਿੱਚ ਜਿੱਤੇ, ਗਲੋਬਲ ਸਪਲਾਈ ਚੇਨ ਵਿੱਚ ਵੱਡੀ ਭੂਮਿਕਾ ਨਿਭਾਵੇ। ਇਸ ਨੂੰ ਸਮਝਦੇ ਹੋਏ ਵੀ, ਆਰਥਿਕ ਪੈਕੇਜ ਵਿੱਚ ਕਈ ਪ੍ਰਾਵਧਾਨ ਕੀਤੇ ਗਏ ਹਨ। ਇਸ ਨਾਲ ਸਾਡੇ ਸਾਰੇ ਸੈਕਟਰਾਂ ਦੀ Efficiency ਵਧੇਗੀ ਅਤੇ Quality ਵੀ ਸੁਨਿਸ਼ਚਿਤ ਹੋਵੇਗੀ।

 

ਸਾਥੀਓ,

ਇਹ ਸੰਕਟ ਇੰਨਾ ਵੱਡਾ ਹੈ, ਕਿ ਵੱਡੀਆਂ ਤੋਂ ਵੱਡੀਆਂ ਵਿਵਸਥਾਵਾਂ ਹਿੱਲ ਗਈਆਂ ਹਨ। ਲੇਕਿਨ ਇਨ੍ਹਾਂ ਪ੍ਰਸਥਿਤੀਆਂ ਵਿੱਚ ਅਸੀਂ, ਦੇਸ਼ ਨੇ ਸਾਡੇ ਗ਼ਰੀਬ ਭੈਣ ਅਤੇ ਭਰਾਵਾਂ ਦੀ ਸੰਘਰਸ਼-ਸ਼ਕਤੀ, ਉਨ੍ਹਾਂ ਦੀ ਸੰਜਮ-ਸ਼ਕਤੀ ਦਾ ਵੀ ਦਰਸ਼ਨ ਕੀਤਾ ਹੈ। ਖ਼ਾਸ-ਤੌਰ ਤੇ ਸਾਡੇ ਰੇਹੜੀ ਵਾਲੇ ਭੈਣ-ਭਰਾ ਹਨ, ਠੇਲਾ ਲਗਾਉਣ ਵਾਲੇ ਹਨ, ਪਟੜੀ 'ਤੇ ਚੀਜ਼ਾਂ ਵੇਚਣ ਵਾਲੇ ਹਨ, ਜੋ ਸਾਡੇ ਮਜ਼ਦੂਰ ਸਾਥੀ ਹਨ, ਜਿਹੜੇ ਘਰਾਂ ਵਿੱਚ ਕੰਮ ਕਰਨ ਵਾਲੇ ਭੈਣ-ਭਰਾ ਹਨ, ਉਨ੍ਹਾਂ ਨੇ ਇਸ ਦੌਰਾਨ ਬਹੁਤ ਤਪੱਸਿਆ ਕੀਤੀ ਹੈ, ਤਿਆਗ ਕੀਤਾ ਹੈ। ਅਜਿਹਾ ਕੌਣ ਹੋਵੇਗਾ ਜਿਸ ਨੇ ਉਨ੍ਹਾਂ ਦੀ ਗ਼ੈਰਹਾਜ਼ਰੀ ਨੂੰ ਮਹਿਸੂਸ ਨਹੀਂ ਕੀਤਾ।

 

ਹੁਣ ਸਾਡਾ ਕਰਤੱਵ ਹੈ ਉਨ੍ਹਾਂ ਨੂੰ ਤਾਕਤਵਰ ਬਣਾਉਣ ਦਾ, ਉਨ੍ਹਾਂ ਦੇ ਆਰਥਿਕ ਹਿਤਾਂ ਲਈ ਕੁਝ ਵੱਡੇ ਕਦਮ ਉਠਾਉਣ ਦਾ।  ਇਸ ਨੂੰ ਧਿਆਨ ਵਿੱਚ ਰੱਖਦਿਆਂ ਗ਼ਰੀਬ ਹੋਵੇ, ਮਜ਼ਦੂਰ ਹੋਵੇ, ਪ੍ਰਵਾਸੀ ਮਜ਼ਦੂਰ ਹੋਵੇ, ਪਸ਼ੂ-ਪਾਲਕ ਹੋਵੇ, ਸਾਡੇ ਮਛੁਆਰੇ ਸਾਥੀ ਹੋਣ, ਸੰਗਠਿਤ ਖੇਤਰ ਤੋਂ ਜਾਂ ਅਸੰਗਠਿਤ ਖੇਤਰ ਤੋਂ ਹੋਣ, ਹਰ ਵਰਗ ਦੇ ਆਰਥਿਕ ਪੈਕੇਜ ਵਿੱਚ ਕੁਝ ਮਹੱਤਵਪੂਰਨ ਫੈਸਲਿਆਂ ਦਾ ਐਲਾਨ ਕੀਤਾ ਜਾਵੇਗਾ।

 

ਸਾਥੀਓ,

 

 

ਕੋਰੋਨਾ ਸੰਕਟ ਨੇ ਸਾਨੂੰ Local Manufacturing, Local Market, Local Supply Chain, ਦਾ ਵੀ ਮਹੱਤਵ ਸਮਝਾਇਆ ਹੈ।  ਸੰਕਟ  ਦੇ ਸਮੇਂ ਵਿੱਚ,  Local ਨੇ ਹੀ ਸਾਡੀ Demand ਪੂਰੀ ਕੀਤੀ ਹੈ ਸਾਨੂੰ ਇਸ Local ਨੇ ਹੀ ਬਚਾਇਆ ਹੈ।  Local ਸਿਰਫ ਜ਼ਰੂਰਤ ਨਹੀਂ, ਬਲਕਿ ਸਾਡੀ ਜ਼ਿੰਮੇਦਾਰੀ ਹੈ।  ਸਮੇਂ ਨੇ ਸਾਨੂੰ ਸਿਖਾਇਆ ਹੈ ਕਿ Local ਨੂੰ ਸਾਨੂੰ ਆਪਣਾ ਜੀਵਨ ਮੰਤਰ ਬਣਾਉਣਾ ਹੀ ਹੋਵੇਗਾ।

 

ਤੁਹਾਨੂੰ ਅੱਜ ਜੋ Global Brands ਲਗਦੇ ਹਨ ਉਹ ਵੀ ਕਦੇ ਇੰਜ ਹੀ ਬਿਲਕੁਲ Local ਸਨ।  ਲੇਕਿਨ ਜਦੋਂ ਉੱਥੇ  ਦੇ ਲੋਕਾਂ ਨੇ ਉਨ੍ਹਾਂ ਦਾ ਇਸਤੇਮਾਲ ਸ਼ੁਰੂ ਕੀਤਾਉਨ੍ਹਾਂ ਦਾ ਪ੍ਰਚਾਰ ਸ਼ੁਰੂ ਕੀਤਾਉਨ੍ਹਾਂ ਦੀ ਬ੍ਰਾਂਡਿੰਗ ਕੀਤੀਉਨ੍ਹਾਂ ਤੇ ਗਰਵ (ਮਾਣ) ਕੀਤਾਤਾਂ ਉਹ Products, Local ਤੋਂ Global ਬਣ ਗਏ।  ਇਸ ਲਈਅੱਜ ਤੋਂ ਹਰ ਭਾਰਤਵਾਸੀ ਨੂੰ ਆਪਣੇ ਲੋਕਲ ਲਈ ਵੋਕਲ ਬਣਨਾ ਹੈਨਾ ਸਿਰਫ ਲੋਕਲ Products ਖਰੀਦਣੇ ਹਨਬਲਕਿ ਉਨ੍ਹਾਂ ਦਾ ਗਰਵ (ਮਾਣ) ਨਾਲ ਪ੍ਰਚਾਰ ਵੀ ਕਰਨਾ ਹੈ।

 

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡਾ ਦੇਸ਼ ਅਜਿਹਾ ਕਰ ਸਕਦਾ ਹੈ।  ਤੁਹਾਡੀਆਂ ਕੋਸ਼ਿਸ਼ਾਂ ਨੇਤਾਂ ਹਰ ਵਾਰਤੁਹਾਡੇ ਪ੍ਰਤੀ ਮੇਰੀ ਸ਼ਰਧਾ ਨੂੰ ਹੋਰ ਵਧਾਇਆ ਹੈ।  ਮੈਂ ਗਰਵ (ਮਾਣ) ਦੇ ਨਾਲ ਇੱਕ ਗੱਲ ਮਹਿਸੂਸ ਕਰਦਾ ਹਾਂਯਾਦ ਕਰਦਾ ਹਾਂ।  ਜਦੋਂ ਮੈਂ ਤੁਹਾਨੂੰਦੇਸ਼ ਨੂੰ ਖਾਦੀ ਖਰੀਦਣ ਦੀ ਤਾਕੀਦ ਕੀਤੀ ਸੀ।  ਇਹ ਵੀ ਕਿਹਾ ਸੀ ਕਿ ਦੇਸ਼  ਦੇ ਹੈਂਡਲੂਮ ਵਰਕਰਸ ਨੂੰ ਸਪੋਰਟ ਕਰੋ।

 

ਤੁਸੀਂ ਦੇਖੋ ਬਹੁਤ ਹੀ ਘੱਟ ਸਮੇਂ ਵਿੱਚ ਖਾਦੀ ਅਤੇ ਹੈਂਡਲੂਮਦੋਹਾਂ ਦੀ ਹੀ ਡਿਮਾਂਡ ਅਤੇ ਵਿਕਰੀ ਰਿਕਾਰਡ ਪੱਧਰ ਤੇ ਪਹੁੰਚ ਗਈ ਹੈ।  ਇੰਨਾ ਹੀ ਨਹੀਂਉਸ ਨੂੰ ਤੁਸੀਂ ਵੱਡਾ ਬ੍ਰਾਂਡ ਵੀ ਬਣਾ ਦਿੱਤਾ।  ਬਹੁਤ ਛੋਟੀ ਜਿਹੀ ਕੋਸ਼ਿਸ਼ ਸੀਲੇਕਿਨ ਨਤੀਜਾ ਮਿਲਿਆਬਹੁਤ ਚੰਗਾ ਨਤੀਜਾ ਮਿਲਿਆ।

 

ਸਾਥੀਓ,

 

 

ਸਾਰੇ ਐਕਸਪਰਟਸ (ਮਾਹਿਰ) ਦੱਸਦੇ ਹਨ, ਸਾਇੰਟਿਸਟ ਦੱਸਦੇ ਹਨ ਕਿ ਕੋਰੋਨਾ ਲੰਬੇ ਸਮੇਂ ਤੱਕ ਸਾਡੇ ਜੀਵਨ ਦਾ ਹਿੱਸਾ ਬਣਿਆ ਰਹੇਗਾ।  ਲੇਕਿਨ ਨਾਲ ਹੀ ਅਸੀਂ ਅਜਿਹਾ ਵੀ ਨਹੀਂ ਹੋਣ  ਦੇ ਸਕਦੇ ਕਿ ਸਾਡੀ ਜ਼ਿੰਦਗੀ ਸਿਰਫ ਕੋਰੋਨਾ  ਦੇ ਇਰਦ-ਗਿਰਦ  ਹੀ ਸਿਮਟਕੇ ਰਹਿ ਜਾਵੇ।  ਅਸੀਂ ਮਾਸਕ ਪਹਿਨਾਂਗੇਦੋ ਗਜ ਦੀ ਦੂਰੀ ਦਾ ਪਾਲਣ ਕਰਾਂਗੇ ਲੇਕਿਨ ਆਪਣੇ ਟੀਚਿਆਂ (ਲਕਸ਼ਾਂ) ਨੂੰ ਦੂਰ ਨਹੀਂ ਹੋਣ ਦੇਵਾਂਗੇ।

 

ਇਸ ਲਈਲੌਕਡਾਊਨ ਦਾ ਚੌਥਾ ਪੜਾਅਲੌਕਡਾਊਨ 4ਪੂਰੀ ਤਰ੍ਹਾਂ ਨਵੇਂ ਰੰਗ ਰੂਪ ਵਾਲਾ ਹੋਵੇਗਾਨਵੇਂ ਨਿਯਮਾਂ ਵਾਲਾ ਹੋਵੇਗਾ।  ਰਾਜਾਂ ਤੋਂ ਸਾਨੂੰ ਜੋ ਸੁਝਾਅ ਮਿਲ ਰਹੇ ਹਨਉਨ੍ਹਾਂ  ਦੇ  ਅਧਾਰ ਤੇ ਲੌਕਡਾਊਨ 4 ਨਾਲ ਜੁੜੀ ਜਾਣਕਾਰੀ ਵੀ ਤੁਹਾਨੂੰ 18 ਮਈ ਤੋਂ ਪਹਿਲਾਂ ਦਿੱਤੀ ਜਾਵੇਗੀ।  ਮੈਨੂੰ ਪੂਰਾ ਭਰੋਸਾ ਹੈ ਕਿ ਨਿਯਮਾਂ ਦਾ ਪਾਲਣ ਕਰਦੇ ਹੋਏਅਸੀਂ ਕੋਰੋਨਾ ਨਾਲ ਲੜਾਂਗੇ ਵੀ ਅਤੇ ਅੱਗੇ ਵੀ ਵਧਾਂਗੇ।

 

 

ਸਾਥੀਓ,

 

 

ਸਾਡੇ ਇੱਥੇ ਕਿਹਾ ਗਿਆ ਹੈ -  ਸਰਵਮ੍ ਆਤਮ ਵਸ਼ੰ ਸੁਖਮ੍’ ('सर्वम् आत्म वशं सुखम्') ਅਰਥਾਤਜੋ ਸਾਡੇ ਵਸ ਵਿੱਚ ਹੈਜੋ ਸਾਡੇ ਕਾਬੂ ਵਿੱਚ ਹੈ ਉਹੀ ਸੁਖ ਹੈ।  ਆਤਮਨਿਰਭਰਤਾ ਸਾਨੂੰ ਸੁਖ ਅਤੇ ਸੰਤੋਖ (ਤਸੱਲੀ) ਦੇਣ  ਦੇ ਨਾਲ - ਨਾਲ ਸਸ਼ਕਤ ਵੀ ਕਰਦੀ ਹੈ।

 

21ਵੀਂ ਸਦੀਭਾਰਤ ਦੀ ਸਦੀ ਬਣਾਉਣ ਦੀ ਸਾਡੀ ਜ਼ਿੰਮੇਵਾਰੀਆਤਮਨਿਰਭਰ ਭਾਰਤ  ਦੇ ਪ੍ਰਣ ਨਾਲ ਹੀ ਪੂਰੀ ਹੋਵੇਗੀ।  ਇਸ ਜ਼ਿੰਮੇਵਾਰੀ ਨੂੰ 130 ਕਰੋੜ ਦੇਸ਼ਵਾਸੀਆਂ ਦੀ ਪ੍ਰਾਣਸ਼ਕਤੀ ਤੋਂ ਹੀ ਊਰਜਾ ਮਿਲੇਗੀ।  ਆਤਮਨਿਰਭਰ ਭਾਰਤ ਦਾ ਇਹ ਯੁੱਗਹਰ ਭਾਰਤਵਾਸੀ ਲਈ ਨੂਤਨ (ਨਵਾਂ) ਪ੍ਰਣ ਵੀ ਹੋਵੇਗਾਨੂਤਨ ਪਰਵ ਵੀ ਹੋਵੇਗਾ।

 

ਹੁਣ ਇੱਕ ਨਵੀਂ ਪ੍ਰਾਣਸ਼ਕਤੀਨਵੀਂ ਸੰਕਲਪਸ਼ਕਤੀ  ਦੇ ਨਾਲ ਸਾਨੂੰ ਅੱਗੇ ਵਧਣਾ ਹੈ।  ਜਦੋਂ ਆਚਾਰ- ਵਿਚਾਰ ਕਰਤੱਵ ਭਾਵ ਨਾਲ ਸਰਾਬੋਰ ਹੋਵੇਕਰਮਠਤਾ ਦਾ ਪਰਾਕਾਸ਼ਠਾ ਹੋਵੇ, ਕੌਸ਼ਲਯ ਦੀ ਪੂੰਜੀ ਹੋਵੇਤਾਂ ਆਤਮਨਿਰਭਰ ਭਾਰਤ ਬਣਨ ਤੋਂ ਕੌਣ ਰੋਕ ਸਕਦਾ ਹੈ?

 

ਅਸੀਂ ਭਾਰਤ ਨੂੰ ਆਤਮ ਨਿਰਭਰ ਭਾਰਤ ਬਣਾ ਸਕਦੇ ਹਾਂ।  ਅਸੀਂ ਭਾਰਤ ਨੂੰ ਆਤਮ ਨਿਰਭਰ ਬਣਾਕੇ ਰਹਾਂਗੇ।

 

 

ਇਸ ਸੰਕਲਪ  ਦੇ ਨਾਲਇਸ ਵਿਸ਼ਵਾਸ  ਦੇ ਨਾਲਮੈਂ ਤੁਹਾਨੂੰ ਬਹੁਤ - ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਤੁਸੀਂ ਆਪਣੀ ਸਿਹਤ ਦਾਆਪਣੇ ਪਰਿਵਾਰਆਪਣੇ ਕਰੀਬੀਆਂ ਦਾ ਧਿਆਨ ਰੱਖੋ।

 

 

ਬਹੁਤ-ਬਹੁਤ ਧੰਨਵਾਦ!!!

 

 *****

 

ਵੀਆਰਆਰਕੇ/ਕੇਪੀ



(Release ID: 1623448) Visitor Counter : 312