ਰਸਾਇਣ ਤੇ ਖਾਦ ਮੰਤਰਾਲਾ

ਲੌਕਡਾਊਨ ਦੇ ਦਰਮਿਆਨ ਐੱਚਆਈਐੱਲ (ਇੰਡੀਆ) ਲਿਮਿਟਿਡ ਨੂੰ ਅਫ਼ਰੀਕੀ ਦੇਸ਼ਾਂ ਤੋਂ ਵੱਡੇ ਆਰਡਰਾਂ ਦਾ ਇੰਤਜ਼ਾਰ

Posted On: 12 MAY 2020 1:58PM by PIB Chandigarh

ਕੋਵਿਡ -19 ਲੌਕਡਾਊਨ ਕਾਰਨ ਬਹੁਤ ਸਾਰੀਆਂ ਲੌਜਿਸਟਿਕ ਅਤੇ ਹੋਰ ਚੁਣੌਤੀਆਂ ਦੇ ਬਾਵਜੂਦ, ਰਸਾਇਣ ਅਤੇ ਖਾਦ ਮੰਤਰਾਲੇ ਦੇ ਕੈਮੀਕਲਸ ਅਤੇ ਪੈਟਰੋ ਕੈਮੀਕਲਸ ਵਿਭਾਗ ਦੇ ਤਹਿਤ ਇੱਕ ਪਬਲਿਕ ਸੈਕਟਰ ਅਦਾਰਾ (ਪੀਐੱਸਯੂ), ਐੱਚਆਈਐੱਲ (ਇੰਡੀਆ) ਲਿਮਿਟਿਡ  ਦੇਸ਼ ਵਿੱਚ ਕਿਸਾਨ ਭਾਈਚਾਰੇ ਨੂੰ ਕੀਟਨਾਸ਼ਕਾਂ ਦੀ ਉਚਿਤ ਸਪਲਾਈ ਨੂੰ ਸੁਨਿਸ਼ਚਿਤ ਕਰਨ ਲਈ  ਸਾਰੇ ਪ੍ਰਯਤਨ ਕਰ ਰਿਹਾ ਹੈ ਅਤੇ ਨਾਲ ਹੀ  ਅਫਰੀਕੀ ਦੇਸ਼ਾਂ ਤੋਂ ਡੀਡੀਟੀ ਦੇ ਵੱਡੇ ਨਿਰਯਾਤ ਆਰਡਰਾਂ ʼਤੇ ਨਜ਼ਰ ਰੱਖੀ ਬੈਠਾ ਹੈ।

ਆਉਣ ਵਾਲੇ ਮਹੀਨਿਆਂ ਵਿੱਚ ਇਸ ਖੇਤਰ ਵਿੱਚ ਮਲੇਰੀਆ ਕੇਸਾਂ ਵਿੱਚ ਵਾਧੇ ਬਾਰੇ ਵਿਸ਼ਵ ਸਿਹਤ ਸੰਗਠਨ ਦੁਆਰਾ ਜਾਰੀ ਕੀਤੀ ਚੇਤਾਵਨੀ ਦੇ ਮੱਦੇਨਜ਼ਰ ਐੱਚਆਈਐੱਲ ਨੇ ਦਸ ਦੱਖਣੀ ਅਫ਼ਰੀਕੀ ਵਿਕਾਸ ਕਮਿਊਨਿਟੀ (ਐੱਸਏਡੀਸੀ) ਨੂੰ ਪੱਤਰ ਲਿਖਿਆ ਹੈ।

ਦੇਸ਼ ਵਿੱਚ 7 ਮਈ ਤੱਕ ਲੌਕਡਾਊਨ ਦੀ ਅਵਧੀ ਦੌਰਾਨ, ਐੱਚਆਈਐੱਲ ਨੇ 120.40 ਐੱਮਟੀ, ਡੀਡੀਟੀ ਟੈਕਨੀਕਲ, 226.00 ਮੀਟ੍ਰਿਕ ਟਨ ਡੀਡੀਟੀ 50 ਪ੍ਰਤੀਸ਼ਤ ਡਬਲਿਊਡੀਪੀ, 85.00 ਐੱਮਟੀ ਮੈਲਾਥੀਅਨ ਟੈਕਨੀਕਲ, 16.38 ਐੱਮਟੀ ਹਿਲਗੋਲਡ ਅਤੇ 27.66 ਐੱਮਟੀ ਫਾਰਮੂਲੇਸ਼ਨਜ਼ ਦਾ ਉਤਪਾਦਨ ਕੀਤਾ ਤਾਂ ਜੋ ਕਿਸਾਨ ਭਾਈਚਾਰਾ ਲੌਕਡਾਊਨ ਤੋਂ ਪ੍ਰਭਾਵਿਤ ਨਾ ਹੋਵੇ। ਇਸ ਤੋਂ ਇਲਾਵਾ ਟਿੱਡੀਦਲ ਕੰਟਰੋਲ ਪ੍ਰੋਗਰਾਮ ਲਈ ਮੈਲਾਥੀਅਨ ਤਕਨੀਕੀ ਉਤਪਾਦਨ ਵੀ ਜਾਰੀ ਹੈ। ਰਾਜਸਥਾਨ  ਅਤੇ ਗੁਜਰਾਤ ਵਿੱਚ ਖੇਤੀਬਾੜੀ ਮੰਤਰਾਲੇ ਦੇ ਟਿੱਡੀਦਲ ਕੰਟਰੋਲ ਪ੍ਰੋਗਰਾਮ  ਲਈ ਮੈਲਾਥੀਅਨ ਟੈਕਨੀਕਲ ਦੀ ਨਿਰੰਤਰ ਸਪਲਾਈ ਕੀਤੀ  ਹੈ। ਐੱਨਵੀਬੀਡੀਸੀਪੀ  ਦੇ ਸਪਲਾਈ ਆਰਡਰ  ਅਨੁਸਾਰ ਓਡੀਸ਼ਾ (30 ਐੱਮਟੀ) ਲਈ  ਡੀਡੀਟੀ 50 ਪ੍ਰਤੀਸ਼ਤ ਡਬਲਿਊਡੀਪੀ ਨੂੰ  ਡਿਸਪੈਚ ਕੀਤਾ ਗਿਆ।

ਐੱਚਆਈਐੱਲ ਦੀਆਂ ਨਿਰਮਾਣ ਇਕਾਈਆਂ ਸਮਾਜਿਕ ਦੂਰੀ ਬਣਾ ਕੇ, ਘੱਟੋ ਘੱਟ ਮਨੁੱਖੀ ਸ਼ਕਤੀ ਨਾਲ,ਇਸ ਸਬੰਧੀ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਦੇ ਅਨੁਸਾਰ ਚਲ ਰਹੀਆਂ ਹਨ। ਇਨ੍ਹਾਂ ਸਾਰੀਆਂ ਇਕਾਈਆਂ ਵਿਚ ਸੈਨੀਟਾਈਜ਼ੇਸ਼ਨ ਦਾ ਪੱਧਰ ਵਧਾ ਦਿੱਤਾ ਗਿਆ ਹੈ। ਸਾਰੇ ਕਾਰਜ-ਸਥੱਲਾਂ,ਪੌਦਿਆਂ, ਫੈਕਟਰੀ ਵਿੱਚ ਦਾਖਲ ਹੋਣ ਟਰੱਕਾਂ ਅਤੇ ਬੱਸਾਂ ਦੀ  ਅਕਸਰ ਸੈਨੀਟਾਈਜ਼ੇਸ਼ਨ ਕੀਤੀ ਜਾਂਦੀ ਹੈ।

ਪਿਛਲੇ ਹਫ਼ਤੇ ਦੌਰਾਨ ਕੰਪਨੀ ਦੀ ਕੁੱਲ ਵਿਕਰੀ 2278.82 ਲੱਖ ਰੁਪਏ ਰਹੀ। ਇਸ ਵਿੱਚ ਐਗਰੋਕੈਮੀਕਲਸ, ਖਾਦਾਂ ਅਤੇ ਬੀਜਾਂ ਦੀ ਵਿਕਰੀ ਸ਼ਾਮਲ ਸੀ।  ਟੈਂਡਰਾਂ ਦੀ ਔਨਲਾਈਨ ਪ੍ਰੋਸੈੱਸਿੰਗ ਅਤੇ ਖਰੀਦ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ।

 

****

 

ਆਰਸੀਜੇ / ਆਰਕੇਐੱਮ


(Release ID: 1623347) Visitor Counter : 188