ਰੇਲ ਮੰਤਰਾਲਾ

ਭਾਰਤੀ ਰੇਲਵੇ ਦੁਆਰਾ ਚੋਣਵੀਆਂ ਯਾਤਰੀ ਸੇਵਾਵਾਂ ਦੀ ਹੌਲ਼ੀ-ਹੌਲ਼ੀ ਮੁੜ ਸ਼ੁਰੂਆਤ

Posted On: 10 MAY 2020 8:26PM by PIB Chandigarh

ਭਾਰਤੀ ਰੇਲਵੇ ਨੇ 12 ਮਈ, 2020 ਤੋਂ ਟ੍ਰੇਨਾਂ ਦੇ 15 ਜੋੜਿਆਂ (30 ਵਾਪਸੀ ਯਾਤਰਾਵਾਂ- return journeys) ਨਾਲ ਚੋਣਵੀਆਂ ਯਾਤਰੀ ਟ੍ਰੇਨਾਂ ਦੇ ਸੰਚਾਲਨ ਦੀ ਹੌਲ਼ੀ-ਹੌਲ਼ੀ ਮੁੜ ਸ਼ੁਰੂਆਤ ਕਰਨ ਦੀ ਯੋਜਨਾ ਉਲੀਕੀ ਹੈ। ਇਹ ਟ੍ਰੇਨਾਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਡਿਬਰੂਗੜ੍ਹ, ਅਗਰਤਲਾ, ਹਾਵੜਾ, ਪਟਨਾ, ਬਿਲਾਸਪੁਰ, ਰਾਂਚੀ, ਭੁਵਨੇਸ਼ਵਰ, ਸਿਕੰਦਰਾਬਾਦ, ਬੰਗਲੁਰੂ, ਚੇਨਈ, ਤਿਰੁਵੰਤਪੁਰਮ, ਮਦਗਾਓਂ, ਮੁੰਬਈ ਸੈਂਟਰਲ, ਅਹਿਮਦਾਬਾਦ ਤੇ ਜੰਮੂ ਤਵੀ ਨੂੰ ਜੋੜਦਿਆਂ ਸਪੈਸ਼ਲ ਟ੍ਰੇਨਾਂ ਵਜੋਂ ਚਲਾਈਆਂ ਜਾਣਗੀਆਂ। 

ਇਸ ਤੋਂ ਬਾਅਦ ਭਾਰਤੀ ਰੇਲਵੇ ਕੋਵਿਡ-19 ਕੇਂਦਰਾਂ ਲਈ 20,000 ਡੱਬੇ ਰਾਖਵੇਂ ਰੱਖ ਕੇ ਅਤੇ ਰੋਜ਼ਾਨਾ 300 ''ਸ਼੍ਰਮਿਕ ਸਪੈਸ਼ਲ'' ਟ੍ਰੇਨਾਂ ਰਾਹੀਂ ਫਸੇ ਹੋਏ ਪ੍ਰਵਾਸੀਆਂ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਡੱਬੇ ਰਾਖਵੇਂ ਰੱਖਣ ਕੇ ਨਵੇਂ ਰੂਟਾਂ 'ਤੇ ਹੋਰ ਸਪੈਸ਼ਲ ਸੇਵਾਵਾਂ ਸ਼ੁਰੂ ਕਰੇਗਾ।

ਇਨ੍ਹਾਂ ਟ੍ਰੇਨਾਂ ਦੀ ਰਿਜ਼ਰਵੇਸ਼ਨ ਲਈ 11 ਮਈ ਸ਼ਾਮ 4 ਵਜੇ ਤੋਂ ਬੁਕਿੰਗ ਸ਼ੁਰੂ ਹੋ ਜਾਏਗੀ ਅਤੇ ਇਹ ਬੁਕਿੰਗ ਸਿਰਫ ਆਈਆਰਸੀਟੀਸੀ ਦੀ ਵੈੱਬਸਾਈਟ (https://www.irctc.co.in/) 'ਤੇ ਹੋਵਗੀ। ਰੇਲਵੇ ਸਟੇਸ਼ਨਾਂ 'ਤੇ ਟਿਕਟ ਬੁਕਿੰਗ ਕਾਊਂਟਰ ਬੰਦ ਰਹਿਣਗੇ ਤੇ ਕਾਊਂਟਰ ਟਿਕਟਾਂ (ਪਲੈਟਫਾਰਮ ਟਿਕਟਾਂ ਸਮੇਤ) ਨਹੀਂ ਦਿੱਤੀਆਂ ਜਾਣਗੀਆਂ। ਰੇਲਵੇ ਸਟੇਸ਼ਨਾਂ 'ਤੇ ਸਿਰਫ ਉਨ੍ਹਾਂ  ਯਾਤਰੀਆਂ ਨੂੰ ਹੀ ਦਾਖ਼ਲ ਹੋਣ ਦੀ ਇਜਾਜ਼ਤ ਹੋਵੇਗੀ, ਜਿਨ੍ਹਾਂ ਦੀ ਟਿਕਟ ਕਨਫਰਮ ਹੋਵੇਗੀ। ਯਾਤਰੀਆਂ ਲਈ ਫੇਸ ਕਵਰ ਪਹਿਨਣਾ ਜ਼ਰੂਰੀ ਹੋਵੇਗਾ ਤੇ ਉਨ੍ਹਾਂ  ਦੀ ਰਵਾਨਗੀ ਵੇਲੇ ਸਕ੍ਰੀਨਿੰਗ ਕੀਤੀ ਜਾਵੇਗੀ ਤੇ ਸਿਰਫ ਬਿਨਾ ਲੱਛਣਾਂ ਵਾਲੇ ਯਾਤਰੀਆਂ ਨੂੰ ਹੀ ਟ੍ਰੇਨ 'ਚ ਬੈਠਣ ਦੀ ਇਜਾਜ਼ਤ ਹੋਵੇਗੀ। ਟ੍ਰੇਨਾਂ ਦੀ ਸਮਾਂ ਸਾਰਣੀ ਸਮੇਤ ਹੋਰ ਜਾਣਕਾਰੀ ਸਮਾਂ ਆਉਣ 'ਤੇ ਵਖਰੇ ਤੌਰ 'ਤੇ ਜਾਰੀ ਕੀਤੀ ਜਾਵੇਗੀ। 

 

***

ਡੀਜੇਐੱਨ/ਐੱਮਕੇਵੀ



(Release ID: 1622846) Visitor Counter : 264