PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 10 MAY 2020 6:23PM by PIB Chandigarh

https://static.pib.gov.in/WriteReadData/userfiles/image/image001YXCP.pnghttps://static.pib.gov.in/WriteReadData/userfiles/image/image002C721.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਹੁਣ ਤੱਕ, ਕੁੱਲ 19,357 ਲੋਕ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ 1,511 ਮਰੀਜ਼ ਠੀਕ ਹੋਏ ਹਨ। ਇਸ ਨਾਲ ਠੀਕ ਹੋਣ ਦੀ ਦਰ 30.76 % ਹੋ ਗਈ ਹੈ। ਪੁਸ਼ਟ ਕੀਤੇ ਗਏ ਮਾਮਲਿਆਂ ਦੀ ਗਿਣਤੀ ਹੁਣ 62,939 ਹੈ।
  • ਕੱਲ੍ਹ ਤੋਂ ਭਾਰਤ ਵਿੱਚ–19 ਦੇ ਪੁਸ਼ਟ ਮਾਮਲਿਆਂ ਦੀ ਗਿਣਤੀ ਵਿੱਚ 3,277 ਦਾ ਵਾਧਾ ਹੋਇਆ ਹੈ।
  • ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਉਨ੍ਹਾਂ 10 ਰਾਜਾਂ ਵਿੱਚ ਕੇਂਦਰੀ ਟੀਮਾਂ ਨੂੰ ਤੈਨਾਤ ਕਰਨ ਦਾ ਫੈਸਲਾ ਕੀਤਾ ਹੈ ਜਿੱਥੇ ਕੋਰੋਨਾਵਾਇਰਸ ਦੇ ਜ਼ਿਆਦਾ ਮਾਮਲੇ ਆਏ/ਆ ਰਹੇ ਹਨ।
  • ਕੈਬਨਿਟ ਸਕੱਤਰ ਨੇ ਕਿਹਾ ਕਿ ਡਾਕਟਰਾਂ, ਨਰਸਾਂ ਅਤੇ ਪੈਰਾਮੈਡਿਕਸ ਦਾ ਆਉਣਾ-ਜਾਣਾ ਨਿਰਵਿਘਨ ਹੋਣਾ ਚਾਹੀਦਾ ਹੈ ਅਤੇ ਕੋਰੋਨਾ ਜੋਧਿਆਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸਾਰੇ ਕਦਮ ਉਠਾਏ ਜਾਣੇ ਚਾਹੀਦੇ ਹਨ।
  • ਭਾਰਤੀ ਰੇਲਵੇ ਨੇ 10 ਮਈ 2020 (ਦੁਪਹਿਰ 3 ਵਜੇ ਤੱਕ ) ਦੇਸ਼ ਭਰ ਵਿੱਚ 366 "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਚਲਾਈਆਂ
  • ਗ੍ਰਹਿ ਮੰਤਰਾਲੇ ਨੇ ਸੀਬੀਐੱਸਈ ਬੋਰਡ ਪ੍ਰੀਖਿਆ ਦੀਆਂ ਉੱਤਰ ਕਾਪੀਆਂ ਦੇ ਮੁੱਲਾਂਕਣ ਲਈ ਪੂਰੇ ਭਾਰਤ ਵਿੱਚ 3000 ਸੀਬੀਐੱਸਈ ਨਾਲ ਸਬੰਧਿਤ ਸਕੂਲਾਂ ਨੂੰ ਮੁੱਲਾਂਕਣ ਕੇਂਦਰਾਂ ਦੇ ਰੂਪ ਵਿੱਚ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ

 

 

ਕੋਵਿਡ19 ਦੇ ਪ੍ਰਬੰਧਨ ਲਈ ਉਚਿਤ ਸਿਹਤ ਬੁਨਿਆਦੀ ਢਾਂਚੇ ਤੇ ਸਿਹਤ ਸੁਵਿਧਾਵਾਂ ਦੀ ਸਥਾਪਨਾ

ਦੇਸ਼ ਚ ਕੋਵਿਡ–19 ਦੇ ਪ੍ਰਬੰਧਨ ਲਈ ਉਚਿਤ ਸਿਹਤ ਬੁਨਿਆਦੀ ਢਾਂਚਾ ਤੇ ਸਿਹਤ ਸੁਵਿਧਾਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਸਥਾਪਤ ਕੀਤਾ ਗਿਆ ਹੈ। ਕੋਵਿਡ–19 ਮਾਮਲਿਆਂ ਦੇ ਪ੍ਰਬੰਧਨ ਲਈ ਸਮਰਪਿਤ ਜਨਤਕ ਸਿਹਤ ਸੁਵਿਧਾਵਾਂ ਨੂੰ ਹੇਠ ਲਿਖੀਆਂ ਤਿੰਨ ਸ਼੍ਰੇਣੀਆਂ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ10 ਮਈ, 2020 ਤੱਕ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 483 ਜ਼ਿਲ੍ਹਿਆਂ ੳਚ 7,740 ਸੁਵਿਧਾਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿੱਥੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਸਪਤਾਲਾਂ ਦੇ ਨਾਲਨਾਲ ਕੇਂਦਰ ਸਰਕਾਰ ਦੀਆਂ ਸੁਵਿਧਾਵਾਂ ਵੀ ਮੌਜੂਦ ਹਨ। ਹਾਲੇ ਕੁੱਲ 656769 ਆਈਸੋਲੇਸ਼ਨ ਬੈੱਡ, ਪੁਸ਼ਟ ਮਾਮਲਿਆਂ ਲਈ 305567 ਬੈੱਡ, ਸ਼ੱਕੀ ਮਾਮਲਿਆਂ ਲਈ 351204 ਬੈੱਡ,ਆਕਸੀਜਨ ਸੁਵਿਧਾ ਨਾਲ 99492 ਬੈੱਡ, ਆਕਸੀਜਨ ਸੁਵਿਧਾ (ਮੈਨੀਫ਼ੋਲਡ) ਨਾਲ 1696 ਸੁਵਿਧਾਵਾਂ ਅਤੇ 34076 ਆਈਸੀਯੂ ਬੈੱਡ ਉਪਲਬਧ ਹਨ।

ਹੁਣ ਤੱਕ ਕੁੱਲ 19,357 ਲੋਕ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ 1,511 ਮਰੀਜ਼ ਠੀਕ ਹੋਏ ਹਨ। ਇਸ ਨਾਲ ਠੀਕ ਹੋਣ ਦੀ ਦਰ 30.76 % ਹੋ ਗਈ ਹੈ। ਪੁਸ਼ਟ ਕੀਤੇ ਗਏ ਮਾਮਲਿਆਂ ਦੀ ਗਿਣਤੀ ਹੁਣ 62,939 ਹੈ। ਕੱਲ੍ਹ ਤੋਂ ਭਾਰਤ ਵਿੱਚ–19 ਦੇ ਪੁਸ਼ਟ ਮਾਮਲਿਆਂ ਦੀ ਗਿਣਤੀ ਵਿੱਚ 3,277 ਦਾ ਵਾਧਾ ਹੋਇਆ ਹੈ।

https://pib.gov.in/PressReleseDetail.aspx?PRID=1622631

 

ਕੋਵਿਡ-19 ਦੇ ਪ੍ਰਬੰਧਨ ਲਈ ਕੇਂਦਰੀ ਟੀਮਾਂ ਨੂੰ ਰਾਜਾਂ ਵਿੱਚ ਭੇਜਿਆ ਜਾ ਰਿਹਾ ਹੈ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਉਨ੍ਹਾਂ 10 ਰਾਜਾਂ ਵਿੱਚ ਕੇਂਦਰੀ ਟੀਮਾਂ ਨੂੰ ਤੈਨਾਤ ਕਰਨ ਦਾ ਫੈਸਲਾ ਕੀਤਾ ਹੈ ਜਿੱਥੇ ਕੋਰੋਨਾਵਾਇਰਸ ਦੇ ਜ਼ਿਆਦਾ ਮਾਮਲੇ ਆਏ/ਆ ਰਹੇ ਹਨ। ਕੋਵਿਡ-19 ਪ੍ਰਕੋਪ ਦੇ ਪ੍ਰਬੰਧਨ ਨੂੰ ਸੁਵਿਧਾਜਨਕ ਬਣਾਉਣ ਲਈ ਟੀਮਾਂ ਸਬੰਧਿਤ ਰਾਜਾਂ ਦੇ ਸਿਹਤ ਵਿਭਾਗਾਂ ਦੀ ਸਹਾਇਤਾ ਕਰਨਗੀਆਂ। ਇਹ ਟੀਮਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ, ਸੰਯੁਕਤ ਸਕੱਤਰ ਪੱਧਰ ਦੇ ਨੋਡਲ ਅਧਿਕਾਰੀ ਅਤੇ ਪਬਲਿਕ ਹੈਲਥ ਮਾਹਿਰਾਂ ਨਾਲ ਬਣਾਈਆਂ ਗਈਆਂ ਹਨ ਇਹ ਟੀਮਾਂ ਸਬੰਧਿਤ ਰਾਜਾਂ ਦੇ ਜ਼ਿਲ੍ਹਿਆਂ/ਸ਼ਹਿਰਾਂ ਅੰਦਰ ਪ੍ਰਭਾਵਿਤ ਖੇਤਰਾਂ ਵਿੱਚ ਰੋਕਥਾਮ ਦੇ ਉਪਾਵਾਂ ਨੂੰ ਲਾਗੂ ਕਰਨ ਵਿੱਚ ਰਾਜ ਦੇ ਸਿਹਤ ਵਿਭਾਗ ਦੀ ਮਦਦ ਕਰਨਗੀਆਂ।

https://pib.gov.in/PressReleseDetail.aspx?PRID=1622573

 

ਕੈਬਨਿਟ ਸਕੱਤਰ ਨੇ ਸਾਰੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਦੇ ਪ੍ਰਬੰਧਨ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਉੱਥੋਂ ਦੇ ਮੁੱਖ ਸਕੱਤਰਾਂ ਅਤੇ ਸਿਹਤ ਸਕੱਤਰਾਂ ਨਾਲ ਬੈਠਕ ਦੀ ਪ੍ਰਧਾਨਗੀ ਕੀਤੀ

 

ਕੈਬਨਿਟ ਸਕੱਤਰ ਨੇ ਕਿਹਾ ਕਿ ਰੇਲਵੇ ਨੇ 3.5 ਲੱਖ ਤੋਂ ਜ਼ਿਆਦਾ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ 350 ਤੋਂ ਜ਼ਿਆਦਾ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਈਆਂ ਹਨ। ਉਨ੍ਹਾਂ ਨੇ ਰਾਜ ਸਰਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਹੋਰ ਜ਼ਿਆਦਾ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਉਣ ਲਈ ਰੇਲਵੇ ਨਾਲ ਸਹਿਯੋਗ ਕਰਨ। ਉਨ੍ਹਾਂ ਨੇ ਵੰਦੇ ਭਾਰਤ ਮਿਸ਼ਨ ਤਹਿਤ ਵਿਦੇਸ਼ਾਂ ਤੋਂ ਭਾਰਤੀਆਂ ਦੀ ਵਾਪਸੀ ਬਾਰੇ ਰਾਜਾਂ ਦੇ ਸਹਿਯੋਗ ਦਾ ਜ਼ਿਕਰ ਕੀਤਾ। ਕੈਬਨਿਟ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਡਾਕਟਰਾਂ, ਨਰਸਾਂ ਅਤੇ ਪੈਰਾਮੈਡਿਕਸ ਦਾ ਆਉਣਾ-ਜਾਣਾ ਨਿਰਵਿਘਨ ਹੋਣਾ ਚਾਹੀਦਾ ਹੈ ਅਤੇ ਕੋਰੋਨਾ ਜੋਧਿਆਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸਾਰੇ ਕਦਮ ਉਠਾਏ ਜਾਣੇ ਚਾਹੀਦੇ ਹਨ। ਰਾਜਾਂ ਦੇ ਮੁੱਖ ਸਕੱਤਰਾਂ ਨੇ ਆਪਣੇ-ਆਪਣੇ ਰਾਜਾਂ ਦੀ ਸਥਿਤੀ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜਿੱਥੇ ਕੋਵਿਡ ਤੋਂ ਸੁਰੱਖਿਆ ਦੀ ਲੋੜ ਹੈ, ਉੱਥੇ ਆਰਥਿਕ ਗਤੀਵਿਧੀਆਂ ਵਿੱਚ ਵੀ ਚੰਗੀ ਤਰ੍ਹਾਂ ਵਿਚਾਰ ਕੇ ਤੇਜ਼ੀ ਲਿਆਉਣਾ ਜ਼ਰੂਰੀ ਹੈ।

https://pib.gov.in/PressReleseDetail.aspx?PRID=1622632

 

ਪ੍ਰਧਾਨ ਮੰਤਰੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ, 11 ਮਈ, 2020 ਨੂੰ ਬਾਅਦ ਦੁਪਹਿਰ 3 ਵਜੇ ਵੀਡੀਓ-ਕਾਨਫਰੰਸ ਜ਼ਰੀਏ ਰਾਜਾਂ ਦੇ ਮੁੱਖ ਮੰਤਰੀਆਂ ਨਾਲ 5ਵੀਂ ਬੈਠਕ ਕਰਨਗੇ।

https://pib.gov.in/PressReleseDetail.aspx?PRID=1622664

 

ਭਾਰਤੀ ਰੇਲਵੇ ਨੇ 10 ਮਈ 2020 (ਦੁਪਹਿਰ 3 ਵਜੇ ਤੱਕ ) ਦੇਸ਼ ਭਰ ਵਿੱਚ 366 "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਚਲਾਈਆਂ

ਗ੍ਰਹਿ ਮੰਤਰਾਲਾ ਦੁਆਰਾ ਪ੍ਰਵਾਸੀ ਮਜ਼ਦੂਰਾਂ, ਤੀਰਥ ਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਵੱਖ-ਵੱਖ ਥਾਵਾਂ ਉੱਤੇ ਫਸੇ ਲੋਕਾਂ ਨੂੰ ਕੱਢਣ ਲਈ ਵਿਸ਼ੇਸ਼ ਟ੍ਰੇਨਾਂ ਚਲਾਉਣ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਭਾਰਤੀ ਰੇਲਵੇ ਨੇ "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ। 10 ਮਈ 2020 ਤੱਕ ਕੁੱਲ 366 "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਵੱਖ-ਵੱਖ ਰਾਜਾਂ ਤੋਂ ਚਲਾਈਆਂ ਗਈਆਂ। ਇਨ੍ਹਾਂ ਵਿੱਚੋਂ 287 ਟ੍ਰੇਨਾਂ ਆਪਣੇ ਟਿਕਾਣਿਆਂ ਉੱਤੇ ਪੁੱਜ ਗਈਆਂ ਹਨ ਜਦਕਿ 79 ਟ੍ਰੇਨਾਂ ਰਾਹ ਵਿੱਚ ਹਨ। ਇਹ 287 ਟ੍ਰੇਨਾਂ ਵੱਖ-ਵੱਖ ਰਾਜਾਂ ਆਂਧਰ ਪ੍ਰਦੇਸ਼ (1 ਟ੍ਰੇਨ), ਬਿਹਾਰ ( 87 ਟ੍ਰੇਨਾਂ), ਹਿਮਾਚਲ ਪ੍ਰਦੇਸ਼ (1 ਟ੍ਰੇਨ), ਝਾਰਖੰਡ (16 ਟ੍ਰੇਨਾਂ), ਮੱਧ ਪ੍ਰਦੇਸ਼ (24 ਟ੍ਰੇਨਾਂ), ਮਹਾਰਾਸ਼ਟਰ (3 ਟ੍ਰੇਨਾਂ), ਓਡੀਸ਼ਾ (20 ਟ੍ਰੇਨਾਂ), ਰਾਜਸਥਾਨ (4 ਟ੍ਰੇਨਾਂ), ਤੇਲੰਗਾਨਾ (2 ਟ੍ਰੇਨਾਂ), ਉੱਤਰ ਪ੍ਰਦੇਸ਼ (127 ਟ੍ਰੇਨਾਂ), ਪੱਛਮੀ ਬੰਗਾਲ  (ਟ੍ਰੇਨਾਂ) ਵਿੱਚ ਆਪਣੇ-ਆਪਣੇ ਟਿਕਾਣੇ ਉੱਤੇ ਪਹੁੰਚ  ਗਈਆਂ ਹਨ। ਟ੍ਰੇਨਾਂ ਦੀ ਰਵਾਨਗੀ ਤੋਂ ਪਹਿਲਾਂ ਯਾਤਰੀਆਂ ਦੀ ਸਹੀ ਸਕ੍ਰੀਨਿੰਗ ਕਰਵਾਈ ਜਾਂਦੀ ਹੈ। ਯਾਤਰਾ ਦੌਰਾਨ ਯਾਤਰੀਆਂ ਨੂੰ ਮੁਫਤ ਖਾਣਾ ਅਤੇ ਪਾਣੀ ਪ੍ਰਦਾਨ ਕੀਤਾ ਗਿਆ।

https://pib.gov.in/PressReleseDetail.aspx?PRID=1622664

 

ਗ੍ਰਹਿ ਮੰਤਰਾਲੇ ਨੇ ਸੀਬੀਐੱਸਈ ਬੋਰਡ ਪ੍ਰੀਖਿਆ ਦੀਆਂ ਉੱਤਰ ਕਾਪੀਆਂ ਦੇ ਮੁੱਲਾਂਕਣ ਲਈ ਪੂਰੇ ਭਾਰਤ ਵਿੱਚ 3000 ਸੀਬੀਐੱਸਈ ਨਾਲ ਸਬੰਧਿਤ ਸਕੂਲਾਂ ਨੂੰ ਮੁੱਲਾਂਕਣ ਕੇਂਦਰਾਂ ਦੇ ਰੂਪ ਵਿੱਚ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ

ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਪ੍ਰਵਾਨਗੀ ਦੇਣ ਲਈ ਗ੍ਰਹਿ ਮੰਤਰਾਲੇ ਪ੍ਰਤੀ ਆਭਾਰ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ 3000 ਸੀਬੀਐੱਸਈ ਨਾਲ ਐਫਿਲੀਏਟਿਡ ਸਕੂਲਾਂ ਦੀ ਪਛਾਣ ਪੂਰੇ ਭਾਰਤ ਵਿੱਚ ਮੁੱਲਾਂਕਣ ਕੇਂਦਰਾਂ ਦੇ ਰੂਪ ਵਿੱਚ ਕੀਤੀ ਗਈ ਹੈ ਅਤੇ ਮੁੱਲਾਂਕਣ ਦੇ ਸੀਮਤ ਉਦੇਸ਼ ਲਈ ਇਨ੍ਹਾਂ ਸਕੂਲਾਂ ਨੂੰ ਵਿਸ਼ੇਸ਼ ਪ੍ਰਵਾਨਗੀ ਦਿੱਤੀ ਜਾਵੇਗੀ।

 

https://pib.gov.in/PressReleseDetail.aspx?PRID=1622553

 

ਕਾਨੂੰਨ ਮੰਤਰੀ ਨੇ ਅਟਾਰਨੀ ਜਨਰਲ, ਸੌਲਿਸਟਰ ਜਨਰਲ ਅਤੇ ਭਾਰਤ ਸਰਕਾਰ ਦੇ ਸਾਰੇ ਕਾਨੂੰਨ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ

ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ, ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਭਾਰਤ ਦੇ ਅਟਾਰਨੀ ਜਨਰਲ ਦੀ ਪ੍ਰਧਾਨਗੀ ਵਿੱਚ ਕਾਨੂੰਨੀ ਅਧਿਕਾਰੀਆਂ ਦੇ ਇੱਕ ਟੀਮ ਨਾਲ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ। ਕਾਨੂੰਨ ਮੰਤਰੀ ਨੇ ਵਿਸ਼ੇਸ਼ ਰੂਪ ਨਾਲ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੀ ਗੰਭੀਰ ਮਹਾਮਾਰੀ ਨਾਲ ਨਿਪਟਣਾ ਮੁਸ਼ਕਿਲ ਅਤੇ ਸੰਵੇਦਨਸ਼ੀਲ ਚੁਣੌਤੀਪੂਰਨ ਕਾਰਜ ਹੈ ਜਿਸ ਲਈ ਸ਼ਾਸਨ ਵਿਵਸਥਾ ਜਵਾਬਦੇਹ ਹੈ ਅਤੇ ਇਹ ਉਚਿਤ ਹੋਵੇਗਾ ਕਿ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੀ ਫੈਸਲਾ ਪ੍ਰਕਿਰਿਆ ਤੇ ਭਰੋਸਾ ਕੀਤਾ ਜਾਵੇ। ਅਟਾਰਨੀ ਜਨਰਲ ਨੇ ਵੀ ਇਸ ਦ੍ਰਿਸ਼ਟੀਕੋਣ ਦਾ ਸਮਰਥਨ ਕੀਤਾ ਅਤੇ ਵਿਸ਼ੇਸ਼ ਰੂਪ ਨਾਲ ਰੋਸ਼ਨੀ ਪਾਈ ਕਿ ਅਦਾਲਤਾਂ ਨੂੰ ਇਸਦੀ ਸਹਾਇਤਾ ਕਰਨ ਦੀ ਲੋੜ ਹੈ। ਸੌਲਿਸਟਰ ਜਨਰਲ ਸ਼੍ਰੀ ਤੁਸ਼ਾਰ ਮਹਿਤਾ ਨੇ ਦਾਇਰ ਕੀਤੇ ਗਏ ਮਾਮਲਿਆਂ ਦੀ ਪ੍ਰਕਿਰਤੀ ਅਤੇ ਸਰਵਉੱਚ ਅਦਾਲਤ ਦੁਆਰਾ ਸਮੇਂ ਸਮੇਂ ਤੇ ਪਾਸ ਕੀਤੇ ਗਏ ਆਦੇਸ਼ਾਂ ਦੀ ਵਿਆਖਿਆ ਕੀਤੀ ਜਿਸ ਨੇ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਕੀਤੀ ਗਈ ਕਾਰਵਾਈ ਨੂੰ ਬਰਕਰਾਰ ਰੱਖਿਆ ਹੈ।

 

https://pib.gov.in/PressReleseDetail.aspx?PRID=1622675

 

ਮਿਸ਼ਨ ਸਾਗਰ-10 ਮਈ 2020

 

ਕੋਵਿਡ-19 ਮਹਾਮਾਰੀ ਵਿੱਚਕਾਰ ਭਾਰਤ ਸਰਕਾਰ ਨਾਲ ਤਾਲਮੇਲ ਕਾਇਮ ਕਰਦੇ ਹੋਏ, ਭਾਰਤੀ ਜਲ ਸੈਨਾ ਦਾ ਜਹਾਜ਼ਕੇਸਰੀਖੁਰਾਕੀ ਵਸਤਾਂ, ਹਾਇਡ੍ਰੋਕਸੀਕਲੋਰੋਕੁਈਨ (ਐੱਚਸੀਕਿਊ) ਗੋਲੀਆਂ ਸਮੇਤ ਕੋਵਿਡ ਸਬੰਧਿਤ ਦਵਾਈਆਂ ਅਤੇ ਵਿਸ਼ੇਸ਼ ਆਯੁਰਵੇਦਿਕ ਦਵਾਈਆਂ ਅਤੇ ਮੈਡੀਕਲ ਸਹਾਇਤਾਂ ਦਲਾਂ ਨਾਲ 10 ਮਈ 2020 ਨੂੰ ਮਾਲਦੀਵ, ਮੌਰੀਸ਼ਸ, ਸੇਸ਼ੇਲਸ, ਮੈਡਾਗਾਸਕਰ ਅਤੇ ਕੋਮੋਰੋਸ ਰਵਾਨਾ ਹੋ ਗਿਆ ਹੈ ਮਿਸ਼ਨ ਸਾਗਰ ਦੇ ਰੂਪ ਵਿੱਚ ਇਹ ਤੈਨਾਤੀ ਖੇਤਰ ਵਿੱਚ ਪਹਿਲੇ ਉੱਤਰਦਾਤਾ ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ਦੇ ਅਨਰੂਪ ਹੈ ਅਤੇ ਕੋਵਿਡ-19 ਮਹਾਮਾਰੀ ਅਤੇ ਇਸ ਕਰਕੇ ਪੈਦਾ ਹੋਈਆਂ ਮੁਸ਼ਕਿਲਾਂ ਨਾਲ ਮੁਕਾਬਲਾ ਕਰਨ ਲਈ ਇਨ੍ਹਾਂ ਦੇਸ਼ਾਂ ਵਿੱਚਕਾਰ ਮੌਜੂਦ ਉੱਤਮ ਸਬੰਧਾਂ ਨੂੰ ਵਿਕਸਿਤ ਕਰਦੀ ਹੈ।

https://pib.gov.in/PressReleseDetail.aspx?PRID=1622644

 

ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਵਜੋਂ ਰਜਿਸਟਰ ਹੋਣ ਲਈ ਰਿਟੇਲਰਾਂ ਅਤੇ ਭਵਨ ਤੇ ਨਿਰਮਾਣ ਪੇਸ਼ੇਵਰਾਂ ਦੀ ਬੇਨਤੀ ਦੀ ਤੁਰੰਤ ਪੜਤਾਲ ਕੀਤੀ ਜਾਵੇਗੀ: ਗਡਕਰੀ

ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਅਤੇ ਸੜਕ ਆਵਾਜਾਈ ਅਤੇ ਰਾਜਮਾਰਗਾਂ ਲਈ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਰਿਟੇਲਰ ਐਸੋਸੀਏਸ਼ਨ ਆਵ੍ ਇੰਡੀਆ ਅਤੇ ਪ੍ਰੈਕਟਿਸਿੰਗ ਇੰਜੀਨੀਅਰਸ, ਆਰਕੀਟੈਕਟਸ ਐਂਡ ਟਾਊਨ ਪਲੈਨਰਸ ਐਸੋਸੀਏਸ਼ਨ (ਇੰਡੀਆ) ਨੂੰ ਭਰੋਸਾ ਦਿੱਤਾ ਹੈ ਕਿ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਵਜੋਂ ਰਜਿਸਟਰ ਹੋਣ ਦੀ ਉਨ੍ਹਾਂ ਦੀ ਬੇਨਤੀ ਦੀ ਜਲਦੀ ਜਾਂਚ ਕੀਤੀ ਜਾਵੇਗੀ ਉਨ੍ਹਾਂ ਨੇ ਲੋੜ ਮਹਿਸੂਸ ਕੀਤੀ ਕਿ ਕਿਉਂਕਿ ਇਹ ਸੰਸਥਾਵਾਂ ਰੋਜ਼ਗਾਰ ਪੈਦਾ ਕਰਦੀਆਂ ਹਨ ਅਤੇ ਇਸ ਲਈ ਕੀ ਇਹ ਮਜ਼ਦੂਰਾਂ ਨੂੰ ਬੀਮਾ, ਮੈਡੀਕਲ, ਪੈਨਸ਼ਨ, ਆਦਿ ਕਈ ਲਾਭ ਮੁਹੱਈਆ ਕਰਵਾ ਸਕਦੀਆਂ ਹਨ ਉਨ੍ਹਾਂ ਨੇ ਪ੍ਰਚੂਨ ਵਿਕਰੇਤਾਵਾਂ ਨੂੰ ਘਰਾਂ ਵਿੱਚ ਡਿਲਿਵਰੀ ਕਰਨ ਵਰਗੇ ਮੌਕਿਆਂ ਨੂੰ ਵਰਤਣ ਲਈ ਕਿਹਾ ਅਤੇ ਨਾਲ ਹੀ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ, ਗਾਹਕਾਂ / ਕਰਮਚਾਰੀਆਂ ਲਈ ਸੈਨੀਟਾਈਜ਼ਰਾਂ ਦੀ ਉਪਲਬਧਤਾ ਅਤੇ ਸਾਰੀਆਂ ਪ੍ਰਚੂਨ ਦੁਕਾਨਾਂਤੇ ਮਾਸਕ ਦੀ ਵਰਤੋਂ ਕਰਨ ਦੀ ਪਾਲਣਾ ਕਰਨ ਲਈ ਕਿਹਾ

https://pib.gov.in/PressReleseDetail.aspx?PRID=1622527

 

ਕੋਵਿਡ-19 ਦੇ ਕਾਰਨ ਆ ਰਹੀਆਂ  ਕਠਿਨ ਚੁਣੌਤੀਆਂ ਦੇ ਬਾਵਜੂਦ ਨੈਸ਼ਨਲ ਫਰਟਲਾਇਜ਼ਰ ਲਿਮਿਟਿਡ (ਐੱਨਐੱਫਐੱਲ) ਨੇ ਅਪ੍ਰੈਲ ਮਹੀਨੇ ਵਿੱਚ ਖਾਦਾਂ ਦੀ ਵਿਕਰੀ ਵਿੱਚ 71ਪ੍ਰਤੀਸ਼ਤ ਦਾ ਰਿਕਾਰਡ ਵਾਧਾ ਦਰਜ ਕੀਤਾ

https://pib.gov.in/PressReleseDetail.aspx?PRID=1622635

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•           ਹਿਮਾਚਲ ਪ੍ਰਦੇਸ਼ - ਰਾਜ ਸਰਕਾਰ ਦੀ ਬੇਨਤੀ ਉੱਤੇ ਕੇਂਦਰ ਸਰਕਾਰ ਥੀਵਿਮ/ ਮਾਰਗੋ /ਕਰਮਾਲੀ (Thivim/Margao/Karamali) (ਗੋਆ) ਤੋਂ ਇੱਕ ਵਿਸ਼ੇਸ਼ ਟ੍ਰੇਨ ਊਨਾ ਲਈ ਚਲਾਉਣ ਲਈ ਤਿਆਰ ਹੋ ਗਈ ਹੈ ਤਾਕਿ ਹਿਮਾਚਲ ਪ੍ਰਦੇਸ਼ ਦੇ ਗੋਆ ਵਿੱਚ ਫਸੇ ਲੋਕਾਂ ਨੂੰ ਵਾਪਸ ਲਿਆਂਦਾ ਜਾ ਸਕੇ। ਇੱਤ ਵਿਸ਼ੇਸ਼ ਟ੍ਰੇਨ ਗੋਆ ਤੋਂ 13 ਅਤੇ 14 ਮਈ ਨੂੰ ਰਵਾਨਾ ਹੋਵੇਗੀ ਜਿਸ ਵਿੱਚ ਹਿਮਾਚਲੀ ਵਾਪਸ ਆ ਸਕਣਗੇ।

 

•           ਪੰਜਾਬ - ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਕਲਾਸ ਦੇ ਪੇਪਰ ਇਸ ਵਾਰ ਨਹੀਂ ਹੋਣਗੇ ਅਤੇ ਬੱਚਿਆਂ ਨੂੰ ਉਨ੍ਹਾਂ ਦੀ ਪ੍ਰੀ-ਬੋਰਡ ਪ੍ਰੀਖਿਆ ਦੀ ਕਾਰਗੁਜ਼ਾਰੀ ਦੇ ਅਧਾਰ ਤੇ ਅਗਲੀ ਕਲਾਸ ਵਿੱਚ ਪ੍ਰਮੋਟ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਮੁੱਖ ਮੰਤਰੀ ਨੇ ਇੱਥੇ ਦਿੱਤੀ। ਰਾਜ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੰਜਵੀਂ ਤੋਂ ਦਸਵੀਂ ਕਲਾਸ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਆਉਣ ਵਾਲੇ ਵਿਦਿਆਰਥੀਆਂ ਨੂੰ ਕੋਵਿਡ-19 ਸੰਕਟ ਕਾਰਨ ਬਿਨਾਂ ਪ੍ਰੀਖਿਆ ਲਏ ਅਗਲੀ ਕਲਾਸ ਵਿੱਚ ਪ੍ਰਮੋਟ ਕਰ ਦਿੱਤਾ ਜਾਵੇਗਾ। ਕੋਵਿਡ-19 ਕਾਰਨ ਰਾਜ ਵਿੱਚ ਕਾਫੀ ਸਮੇਂ ਤੋਂ ਲਾਕਡਾਊਨ /ਕਰਫਿਊ ਲੱਗਾ ਹੋਇਆ ਹੈ। ਇਹ ਜਾਣਕਾਰੀ ਮੁੱਖ ਮੰਤਰੀ ਦੁਆਰਾ ਦਿੱਤੀ ਗਈ। 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਦੁਆਰਾ ਲਿਆ ਜਾਣ ਵਾਲਾ ਫੈਸਲਾ ਹੀ ਲਾਗੂ ਹੋਵੇਗਾ।

 

  ਹਰਿਆਣਾ - ਹਰਿਆਣਾ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਹਤਿਹਾਤੀ ਕਦਮ ਚੁੱਕਣ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਾਰੇ ਵਿਭਾਗਾਂ ਦੇ ਮੁੱਖੀਆਂ ਜਾਂ ਦਫਤਰਾਂ ਦੇ ਮੁਖੀਆਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਸਟਾਫ ਦੀ ਡਿਊਟੀ ਲਗਾਉਣ ਵੇਲੇ ਜੋ ਦਿੱਵਯਾਂਗ ਕਰਮਚਾਰੀ ਹਨ, ਉਨ੍ਹਾਂ ਨੂੰ ਡਿਊਟੀ ਤੇ ਨਾ ਸੱਦਿਆ ਜਾਵੇ। ਹਰਿਆਣਾ ਸਰਕਾਰ ਯਤਨ ਕਰ ਰਹੀ ਹੈ ਕਿ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਮਦਦ ਕੀਤੀ ਜਾਵੇ। ਇਕ ਪਾਸੇ ਵਿੱਦਿਅਕ ਸਿਲੇਬਸ 5 ਡੀਟੀਐੱਚ ਚੈਨਲਾਂ ਉੱਤੇ ਪ੍ਰਸਾਰਤ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਹਰਿਆਣਾ ਐਜੂਸੈੱਟ ਦੇ 4 ਚੈਨਲ ਰਾਜ ਦੇ ਸਾਰੇ ਕੇਬਲ ਆਪ੍ਰੇਟਰਾਂ ਦੁਆਰਾ ਚਲਾਏ ਜਾ ਰਹੇ ਹਨ।

 

•           ਮਹਾਰਾਸ਼ਟਰ - ਮਹਾਰਾਸ਼ਟਰ ਵਿੱਚ 48 ਮੌਤਾਂ ਅਤੇ 1165 ਨਵੇਂ ਕੇਸ ਸਾਹਮਣੇ ਆਉਣ ਨਾਲ ਕੇਸਾਂ ਦੀ ਕੁੱਲ ਗਿਣਤੀ 20,228 ਉੱਤੇ ਪਹੁੰਚ ਗਈ ਹੈ। ਸਿਰਫ ਮੁੰਬਈ ਵਿੱਚ ਹੀ 12864 ਕੇਸ ਹੋ ਗਏ ਹਨ ਅਤੇ 489 ਮੌਤਾਂ ਵੀ ਹੋਈਆਂ ਹਨ।

 

•           ਗੁਜਰਾਤ - ਏਮਸ ਦਿੱਲੀ ਦੇ ਡਾਇਰੈਕਟਰ ਡਾ. ਰਨਦੀਪ ਗੁਲੇਰੀਆ ਜੋ ਕਿ ਇਸ ਵੇਲੇ ਅਹਿਮਦਾਬਾਦ ਦੇ ਦੌਰੇ ਤੇ ਹਨ ਨੇ ਕਿਹਾ ਹੈ ਕਿ ਕੋਵਿਡ-19 ਦੇ ਡਰ ਕਾਰਨ ਜੋ ਲੋਕ ਹਸਪਤਾਲਾਂ ਵਿੱਚ ਦਾਖਲ ਹਨ ਉਨ੍ਹਾਂ ਦੇ  ਪਿੱਛੇ ਸ਼ੂਗਰ, ਬੀਪੀ, ਦਿਲ ਦੀ ਬਿਮਾਰੀ ਅਤੇ ਗੁਰਦੇ ਦੀ ਬਿਮਾਰੀ ਕਾਰਨ ਹੋ ਸਕਦੇ ਹਨ। ਰਾਜ ਵਿੱਚ ਪਾਜ਼ਟਿਵ ਕੇਸਾਂ ਦੀ ਗਿਣਤੀ 7,747 ਅਤੇ ਮੌਤਾਂ 452 ਉੱਤੇ ਪਹੁੰਚ ਗਈਆਂ ਹਨ।

 

•           ਰਾਜਸਥਾਨ - ਰਾਜਸਥਾਨ ਵਿੱਚ 33 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਪਾਜ਼ਿਟਿਵ ਕੇਸਾਂ ਦੀ ਗਿਣਤੀ 3,741 ਉੱਤੇ ਪਹੁੰਚ ਗਈ ਹੈ। ਰਾਜ ਨੇ ਕਾਫੀ ਪ੍ਰਭਾਵਸ਼ਾਲੀ ਰਿਕਵਰੀ ਦਰ ਵਿਖਾਈ ਹੈ ਜੋ ਕਿ ਤਕਰੀਬਨ 60 % ਹੈ। 2176 ਲੋਕ ਹੁਣ ਤੱਕ ਠੀਕ ਹੋ ਚੁੱਕੇ ਹਨ ਜਦਕਿ ਇਨ੍ਹਾਂ ਵਿੱਚੋਂ 1,917 ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ।

 

•           ਮੱਧ ਪ੍ਰਦੇਸ਼ - ਮੱਧ ਪ੍ਰਦੇਸ਼ ਵਿੱਚ 273 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 3,614 ਹੋ ਗਈ ਹੈ। ਅੱਜ ਤੱਕ ਕੋਰੋਨਾ ਦੇ ਸ਼ਿਕਾਰ ਲੋਕਾਂ ਵਿੱਚੋਂ 1,676 ਠੀਕ ਹੋ ਗਏ ਹਨ ਅਤੇ 216 ਦੀ ਮੌਤ ਹੋਈ ਹੈ।

 

•           ਗੋਆ - ਗੋਆ ਨੇ ਹੋਰ ਰਾਜਾਂ  ਵਾਂਗ ਫੈਕਟਰੀ ਕਾਨੂੰਨ, 1948 ਵਿੱਚ ਛੋਟਾਂ ਪ੍ਰਦਾਨ ਕੀਤੀਆਂ ਹਨ ਅਤੇ 3 ਮਹੀਨਿਆਂ ਲਈ ਕੋਵਿਡ-19 ਮਹਾਮਾਰੀ ਕਾਰਨ ਡਿਊਟੀ ਦੀ ਸ਼ਿਫਟ ਦਾ ਸਮਾਂ 12 ਘੰਟੇ ਕਰ ਦਿੱਤਾ ਹੈ। ਕਰਮਚਾਰੀਆਂ ਨੂੰ ਵਾਧੂ ਕੰਮ ਲਈ ਓਵਰਟਾਈਮ ਵੀ ਮਿਲੇਗਾ।

 

•           ਕੇਰਲ - ਕੇਰਲ ਹਾਈਕੋਰਟ ਨੇ ਰਾਜ ਸਰਕਾਰ ਨੂੰ ਹਿਦਾਇਤ ਜਾਰੀ ਕੀਤੀ ਹੈ ਕਿ ਤਮਿਲ ਨਾਡੂ ਨਾਲ ਲਗਦੀ ਵਲਿਆਰ ਬਾਰਡਰ ਚੈਕ ਪੋਸਟ ਉੱਤੇ ਫਸੇ ਹੋਏ ਕਰਮਚਾਰੀਆਂ ਨੂੰ ਇਕ ਵਾਰੀ ਲਈ ਈ-ਪਾਸ ਜਾਰੀ ਕੀਤੇ ਜਾਣ। ਬਹੁਤ ਸਾਰੇ ਕੇਰਲ ਵਾਸੀ ਸਰਹੱਦੀ ਇਲਾਕਿਆਂ ਵਿੱਚ ਅੱਜ ਬਿਨਾਂ ਪਾਸ ਦੇ ਪਹੁੰਚੇ ਭਾਵੇਂ ਕਿ ਸਰਕਾਰ ਨੇ ਉਨ੍ਹਾਂ ਨੂੰ ਇਸ ਬਾਰੇ ਚੇਤਾਵਨੀ ਦਿੱਤੀ ਹੋਈ ਸੀ। ਆਈਐੱਨਐੱਸ ਜਲਾਸ਼ਵਾ ਰਾਹੀਂ ਮਾਲਦੀਵ ਤੋਂ 698 ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ ਉਹ ਅੱਜ ਸਵੇਰੇ ਕੋਚੀ ਪਹੁੰਚ ਗਏ। 698 ਯਾਤਰੀਆਂ  ਵਿੱਚੋਂ 440 ਕੇਰਲ ਦੇ, 156 ਤਮਿਲ ਨਾਡੂ ਅਤੇ ਬਾਕੀ ਦੇਸ਼ ਦੇ ਹੋਰ ਹਿੱਸਿਆਂ ਦੇ ਹਨ। 121 ਹੋਰ ਯਾਤਰੀ ਲਕਸ਼ਦੀਪ ਤੋਂ ਐੱਮਵੀ ਅਰੇਬੀਅਨ ਸੀਅ ਰਾਹੀਂ ਕੋਚੀ ਪਹੁੰਚੇ। ਦੋਹਾ ਤੋਂ 182 ਯਾਤਰੀ ਅੱਜ ਰਾਤ ਤਿਰੁਵਨੰਤਪੁਰਮ ਪਹੁੰਚ ਜਾਣਗੇ।

 

•           ਤਮਿਲ ਨਾਡੂ - ਪ੍ਰਵਾਸੀ ਮਜ਼ਦੂਰ ਜੋ ਕਿ ਮਲੇਸ਼ੀਆ ਤੋਂ ਆ ਰਹੇ ਹਨ, ਨੂੰ ਲਿਆਉਣ ਦਾ ਸਾਰਾ ਖਰਚਾ ਰਾਜ ਸਰਕਾਰ ਦੁਆਰਾ ਰਾਜ ਤਬਾਹੀ ਹੁੰਗਾਰਾ ਫੰਡ ਵਿੱਚੋਂ ਕੀਤਾ ਜਾਵੇਗਾ। 177 ਭਾਰਤੀ ਹਵਾਈ ਜਹਾਜ਼ ਰਾਹੀਂ ਲਿਆਂਦੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਏਅਰ ਇੰਡੀਆ ਦੇ ਸਿਰਫ ਮਹਿਲਾਵਾਂ ਦੇ ਅਮਲੇ ਦੁਆਰਾ ਲਿਆਂਦਾ ਜਾ ਰਿਹਾ ਹੈ। ਇਸ ਹਫਤੇ ਚੇਨਈ ਵਿੱਚ ਕੋਵਿਡ-19 ਦੇ ਹੋਰ ਕੇਸ ਪਹੁੰਚਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਸਪੈਸ਼ਲ ਆਫਿਸਰ ਜੇ ਰਾਧਾਕ੍ਰਿਸ਼ਨਨ ਨੇ ਦਿੱਤੀ ਹੈ। ਰਾਜ ਦੁਆਰਾ ਸੋਮਵਾਰ ਤੋਂ ਕੋਵਿਡ-19 ਪਾਬੰਦੀਆਂ ਵਿੱਚ ਹੋਰ ਛੂਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਕੁੱਲ ਕੇਸ (6535), ਸਰਗਰਮ ਕੇਸ (4,664), ਮੌਤਾਂ (44), ਡਿਸਚਾਰਜਡ (1,824) ਅਤੇ ਚੇਨਈ ਵਿੱਚ ਸਰਗਰਮ ਕੇਸ (3,330)

 

  ਕਰਨਾਟਕ - ਰਾਜ ਵਿੱਚ ਜੋ ਕੋਵਿਡ-19 ਮਰੀਜ਼ ਹਨ ਉਨ੍ਹਾਂ ਵਿੱਚੋਂ 76 % ਲੱਛਣ-ਰਹਿਤ ਹਨ। 4 ਸ਼੍ਰਮਿਕ ਟ੍ਰੇਨਆਂ ਯੂਪੀ, ਬਿਹਾਰ, ਝਾਰਖੰਡ ਲਈ ਰਵਾਨਾ ਕੀਤੀਆਂ ਗਈਆਂ। ਕੋਵਿਡ-19 ਮਾਮਲਿਆਂ ਨੂੰ ਵੇਖਦੇ ਹੋਏ ਰੈਂਡਮ ਸੈਂਪਲ ਸਰਵੇ ਦਾ ਹੁਕਮ ਦਿੱਤਾ ਗਿਆ ਹੈ। ਰਾਜ ਵਿੱਚ 53 ਨਵੇਂ ਕੇਸ ਆਉਣ ਨਾਲ ਕੁੱਲ ਕੇਸ 847 ਹੋ ਗਏ ਹਨ। ਰਾਜ ਵਿੱਚ 31ਵੀਂ ਮੌਤ ਇਕ 56 ਸਾਲਾ ਮਹਿਲਾ ਦੇ ਮਰਨ ਨਾਲ ਸਾਹਮਣੇ ਆਈ ਹੈ।

 

•           ਆਂਧਰ ਪ੍ਰਦੇਸ਼ - ਏਅਰ ਇੰਡੀਆ ਦੀ ਪਹਿਲੀ ਉਡਾਨ ਜੋ ਕਿ ਤੇਲਗੂ ਲੋਕਾਂ ਨੂੰ ਲੈ ਕੇ ਜਾ ਰਹੀ ਸੀਮੁੰਬਈ ਅਤੇ ਹੈਦਰਾਬਾਦ ਤੋਂ ਹੁੰਦੀ ਹੋਈ ਵਿਜੈਵਾੜਾ ਦੇ ਗੰਨਾਵਰਮ ਹਵਾਈ ਅੱਡੇ ਉੱਤੇ ਪਹੁੰਚਣ ਉੱਤੇ ਉਨ੍ਹਾਂ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਫਿਰ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰੰਟੀਨ ਵਿੱਚ ਭੇਜ ਦਿੱਤਾ ਜਾਵੇਗਾ। ਕੋਵਿਡ-19 ਦੇ 19 ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ 38 ਲੋਕਾਂ ਨੂੰ ਡਿਸਚਾਰਜ ਕੀਤਾ ਗਿਆ ਅਤੇ 1 ਮੌਤ ਹੋਈ। ਕੁੱਲ ਕੇਸਾਂ ਦੀ ਗਿਣਤੀ (1980), ਸਰਗਰਮ ਕੇਸ (1010), ਠੀਕ ਹੋਏ (925), ਮੌਤਾਂ (45)ਪਾਜ਼ਿਟਿਵ ਕੇਸਾਂ ਵਿੱਚ ਅੱਗੇ ਚਲ ਰਹੇ ਜ਼ਿਲ੍ਹੇ - ਕੁਰਨੂਲ (566), ਗੁੰਟੂਰ (382) ਅਤੇ ਕ੍ਰਿਸ਼ਨ (339)

 

•           ਤੇਲੰਗਾਨਾ - ਤੇਲੰਗਾਨਾ ਤੋਂ ਵਾਪਸ ਜਾਣ ਦੀ ਉਡੀਕ ਵਾਲੇ ਲੱਖਾਂ ਪ੍ਰਵਾਸੀ ਮਜ਼ਦੂਰਾਂ ਦੀ ਉਡੀਕ ਹੋਰ ਲੰਬੀ ਹੋ ਗਈ ਹੈ ਕਿਉਂਕਿ ਸ਼ਹਿਰ ਦੇ ਅਧਿਕਾਰੀਆਂ ਨੇ ਯਾਤਰਾ ਰਜਿਸਟ੍ਰੇਸ਼ਨ ਉੱਤੇ ਹੈਦਰਾਬਾਦ ਦੇ ਕੁਝ ਕੇਂਦਰਾਂ ਵਿੱਚ ਰੋਕ ਲਗਾ ਦਿੱਤੀ ਹੈ। ਕੁੱਲ ਸਰਗਰਮ ਕੇਸ (1163), ਸਰਗਰਮ ਕੇਸ (383), ਡਿਸਚਾਰਜ ਹੋਏ (751), ਮੌਤਾਂ (30)

 

•           ਅਸਾਮ - ਸਿਹਤ ਮੰਤਰੀ ਹੇਮੰਤਾ ਬਿਸਵਾ ਸਰਮਾ ਨੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਕੀਤੀ ਜਿਸ ਦਾ ਉਦੇਸ਼ ਕੋਵਿਡ-19 ਬਾਰੇ ਅਸਾਮ ਭਾਈਚਾਰਾ ਨਿਗਰਾਨੀ ਪ੍ਰੋਗਰਾਮ ਦਾ ਜਾਇਜ਼ਾ ਲੈਣਾ ਸੀ।

 

•           ਮਣੀਪੁਰ - ਚੇਨਈ ਤੋਂ ਜਿਰੀਬਾਮ ਲਈ ਵਿਸ਼ੇਸ਼ ਟ੍ਰੇਨਜੋ ਕਿ ਮਣੀਪੁਰ ਦੇ ਸ਼ਹਿਰੀਆਂ ਕਾਰਨ ਰੁਕੀ ਪਈ ਸੀ, ਉਹ ਅੱਜ ਸ਼ਾਮ ਰਵਾਨਾ ਹੋ ਰਹੀ ਹੈ। ਸਰਕਾਰੀ ਕੁਆਰੰਟੀਨ ਸੈਂਟਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

 

•           ਮਿਜ਼ੋਰਮ - ਮਿਜ਼ੋਰਮ ਵਿੱਚ 1323 ਵਿਅਕਤੀਆਂ ਨੂੰ ਕੋਵਿਡ-19 ਆਰਡੀਨੈਂਸ 2020 ਦੀ ਉਲੰਘਣਾ ਕਾਰਨ ਜੁਰਮਾਨਾ ਕੀਤਾ ਗਿਆ ਹੈ।

 

•           ਨਾਗਾਲੈਂਡ - ਨਾਗਾਲੈਂਡ ਵਿੱਚ ਕਾਫੀ ਮਾਤਰਾ ਵਿੱਚ ਖੁਰਾਕ, ਦਵਾਈਆਂ ਅਤੇ ਹੋਰ ਵਸਤਾਂ ਮੁਹੱਈਆ ਹਨ। ਵਪਾਰਕ ਟ੍ਰੇਨਆਂ ਅਤੇ ਹੋਰ ਸੇਵਾ ਪ੍ਰਦਾਤਿਆਂ, ਜੋ ਕਿ ਜ਼ਰੂਰੀ ਵਸਤਾਂ ਦੀ ਵੰਡ ਕਰ ਰਹੇ ਹਨ, ਉੱਤੇ ਕੋਈ ਰੋਕ ਨਹੀਂ ਹੈ। ਦੀਨਾਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ 11 ਮਈ ਤੋਂ ਸਵੇਰੇ 6 ਤੋਂ 9 ਵਜੇ ਤੱਕ ਹਾਰਡਵੇਅਰ ਦੀਆਂ ਸਾਰੀਆਂ ਦੁਕਾਨਾਂ ਖੁਲ੍ਹੀਆਂ ਰੱਖਣ ਦੀ ਛੂਟ ਦੇ ਦਿੱਤੀ ਹੈ।

 

ਫੈਕਟ ਚੈੱਕ

 

https://static.pib.gov.in/WriteReadData/userfiles/image/image0044EQA.jpg

https://static.pib.gov.in/WriteReadData/userfiles/image/image005Q676.jpg

 

******

 

ਵਾਈਬੀ



(Release ID: 1622845) Visitor Counter : 184