ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਦੇ ਪ੍ਰਬੰਧਨ ਲਈ ਕੇਂਦਰੀ ਟੀਮਾਂ ਨੂੰ ਰਾਜਾਂ ਵਿੱਚ ਭੇਜਿਆ ਜਾ ਰਿਹਾ ਹੈ
Posted On:
09 MAY 2020 9:04PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਉਨ੍ਹਾਂ 10 ਰਾਜਾਂ ਵਿੱਚ ਕੇਂਦਰੀ ਟੀਮਾਂ ਨੂੰ ਤੈਨਾਤ ਕਰਨ ਦਾ ਫੈਸਲਾ ਕੀਤਾ ਹੈ ਜਿੱਥੇ ਕੋਰੋਨਾਵਾਇਰਸ ਦੇ ਜ਼ਿਆਦਾ ਮਾਮਲੇ ਆਏ/ਆ ਰਹੇ ਹਨ। ਕੋਵਿਡ-19 ਪ੍ਰਕੋਪ ਦੇ ਪ੍ਰਬੰਧਨ ਨੂੰ ਸੁਵਿਧਾਜਨਕ ਬਣਾਉਣ ਲਈ ਟੀਮਾਂ ਸਬੰਧਿਤ ਰਾਜਾਂ ਦੇ ਸਿਹਤ ਵਿਭਾਗਾਂ ਦੀ ਸਹਾਇਤਾ ਕਰਨਗੀਆਂ।
ਇਹ ਟੀਮਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ, ਸੰਯੁਕਤ ਸਕੱਤਰ ਪੱਧਰ ਦੇ ਨੋਡਲ ਅਧਿਕਾਰੀ ਅਤੇ ਪਬਲਿਕ ਹੈਲਥ ਮਾਹਿਰਾਂ ਨਾਲ ਬਣਾਈਆਂ ਗਈਆਂ ਹਨ। ਇਹ ਟੀਮਾਂ ਸਬੰਧਿਤ ਰਾਜਾਂ ਦੇ ਜ਼ਿਲ੍ਹਿਆਂ/ਸ਼ਹਿਰਾਂ ਅੰਦਰ ਪ੍ਰਭਾਵਿਤ ਖੇਤਰਾਂ ਵਿੱਚ ਰੋਕਥਾਮ ਦੇ ਉਪਾਵਾਂ ਨੂੰ ਲਾਗੂ ਕਰਨ ਵਿੱਚ ਰਾਜ ਦੇ ਸਿਹਤ ਵਿਭਾਗ ਦੀ ਮਦਦ ਕਰਨਗੀਆਂ। ਟੀਮਾਂ ਨੂੰ ਨਿਮਨ ਰਾਜਾਂ ਵਿੱਚ ਭੇਜਿਆ ਜਾ ਰਿਹਾ ਹੈ :
1. ਗੁਜਰਾਤ
2. ਤਮਿਲ ਨਾਡੂ
3. ਉੱਤਰ ਪ੍ਰਦੇਸ਼
4. ਦਿੱਲੀ
5. ਰਾਜਸਥਾਨ
6. ਮੱਧ ਪ੍ਰਦੇਸ਼
7. ਪੰਜਾਬ
8. ਪੱਛਮ ਬੰਗਾਲ
9. ਆਂਧਰ ਪ੍ਰਦੇਸ਼
10. ਤੇਲੰਗਾਨਾ
ਇਹ ਟੀਮਾਂ ਪਬਲਿਕ ਹੈਲਥ ਮਾਹਿਰਾਂ ਦੀਆਂ 20 ਕੇਂਦਰੀ ਟੀਮਾਂ ਤੋਂ ਇਲਾਵਾ ਹਨ ਜਿਨ੍ਹਾਂ ਨੂੰ ਪਹਿਲਾਂ ਹੀ ਜ਼ਿਆਦਾ ਕੇਸਾਂ ਵਾਲੇ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ ਹੈ।
ਕੋਵਿਡ-19 ਰਿਸਪਾਂਸ ਅਤੇ ਪ੍ਰਬੰਧਨ ਵਿੱਚ ਰਾਜ ਦੇ ਯਤਨਾਂ ਦਾ ਸਮਰਥਨ ਕਰਨ ਲਈ ਹਾਲ ਹੀ ਵਿੱਚ ਇੱਕ ਉੱਚ ਪੱਧਰੀ ਟੀਮ ਮੁੰਬਈ ਵਿੱਚ ਤੈਨਾਤ ਕੀਤੀ ਗਈ ਸੀ।
*****
ਐੱਮਵੀ/ਐੱਸਜੀ
(Release ID: 1622599)
Visitor Counter : 178
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada