PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 09 MAY 2020 6:26PM by PIB Chandigarh

 

https://static.pib.gov.in/WriteReadData/userfiles/image/image0013ZT3.pnghttps://static.pib.gov.in/WriteReadData/userfiles/image/image002R9GU.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਕੁੱਲ 59,662 ਮਾਮਲੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 17,847 ਵਿਅਕਤੀ ਠੀਕ ਹੋ ਚੁੱਕੇ ਹਨ ਅਤੇ 1,981 ਮੌਤਾਂ ਹੋ ਚੁੰਕੀਆਂ ਹਨ।
  • ਪਿਛਲੇ 24 ਘੰਟਿਆਂ ਦੌਰਾਨ, 3,320 ਨਵੇਂ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 1,307 ਵਿਅਕਤੀ ਠੀਕ ਹੋ ਚੁੱਕੇ ਹਨ।
  • ਅਸਾਮ ਤੇ ਤ੍ਰਿਪੁਰਾ ਨੂੰ ਛੱਡ ਕੇ, ਉੱਤਰ ਪੂਰਬ ਦੇ ਜ਼ਿਆਦਾਤਰ ਰਾਜ ਗ੍ਰੀਨ ਜ਼ੋਨ ਵਿੱਚ ਹਨ
  • ਦੇਸ਼ ਦੀ ਟੈਸਟਿੰਗ ਸਮਰੱਥਾ ਵਿੱਚ ਵਾਧਾ ਹੋਇਆ ਹੈ ਅਤੇ ਹੁਣ ਇਹ 95,000 ਟੈਸਟ ਪ੍ਰਤੀ ਦਿਨ ਹੈ ਹੁਣ ਤੱਕ ਕੁੱਲ ਮਿਲਾ ਕੇ ਕੋਵਿਡ–19 ਦੇ 15.25 ਤੋਂ ਜ਼ਿਆਦਾ ਟੈਸਟ ਹੋ ਚੁੱਕੇ ਹਨ
  • ਕੇਂਦਰੀ ਗ੍ਰਹਿ ਮੰਤਰੀ ਨੇ ਕੋਵਿਡ–19 ਮਹਾਮਾਰੀ ਦੇ ਇਸ ਔਖੇ ਹਾਲਾਤ ਵਿੱਚ ਸਾਡੇ ਸੀਏਪੀਐੱਫ਼ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ।
  • ਕੋਵਿਡ-19 ਮਹਾਮਾਰੀ ਦੀ ਰੋਕਥਾਮ ਤੋਂ ਬਚਾਅ ਲਈ ਐਲਾਨੀ ਲੌਕਡਾਊਨ ਕਾਰਨ ਉਦਯੋਗ ਤੇ ਮਜ਼ਦੂਰਾਂ ਦਰਪੇਸ਼ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰਾਲਾ ਹਰ ਸੰਭਵ ਕਦਮ ਚੁੱਕੇਗਾ
  • ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ, ਘੱਟ ਗਿਣਤੀ ਵਰਗ ਦੇ ਲੋਕ ਵੀ ਸਮਾਜ ਦੇ ਸਾਰੇ ਲੋਕਾਂ ਨਾਲ ਮਿਲ ਕੇ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਬਰਾਬਰ ਦੀ ਜ਼ਿੰਮੇਦਾਰੀ ਨਿਭਾ ਰਹੇ ਹਨ

 

ਕੋਵਿਡ–19 ਦੇ ਪ੍ਰਬੰਧਨ ਲਈ ਤਿਆਰੀ ਅਤੇ ਉਠਾਏ ਗਏ ਰੋਕਥਾਮ ਉਪਾਵਾਂ ਦੀ ਸਮੀਖਿਆ ਕਰਨ ਲਈ ਡਾ. ਹਰਸ਼ ਵਰਧਨ ਉੱਤਰ ਪੂਰਬੀ ਰਾਜਾਂ ਨਾਲ ਜੁੜੇ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਉੱਤਰਪੂਰਬੀ ਰਾਜਾਂ ਵਿੱਚ ਕੋਵਿਡ–19 ਦੀ ਸਥਿਤੀ ਦੀ ਸਮੀਖਿਆ ਲਈ ਅਰੁਣਾਚਲ ਪ੍ਰਦੇਸ਼, ਅਸਾਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ ਤੇ ਸਿੱਕਮ ਨਾਲ ਉੱਚਪੱਧਰੀ ਮੀਟਿੰਗ ਕੀਤੀ ਅਤੇ ਇਸ ਮਹਾਮਾਰੀ ਦੇ ਖਾਤਮੇ ਤੇ ਹੋਰ ਪ੍ਰਬੰਧਾਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਦੇਸ਼ ਵਿੱਚ ਕੋਵਿਡ–19 ਨਾਲ ਜੂਝਦੇ ਸਾਰੇ ਰਾਜਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ,‘ਬਹੁਤੇ ਉੱਤਰਪੂਰਬੀ ਰਾਜਾਂ ਵਿੱਚ ਗ੍ਰੀਨ ਜ਼ੋਨਾਂ ਵੇਖ ਕੇ ਵੱਡੀ ਰਾਹਤ ਮਿਲਦੀ ਹੈ ਤੇ ਇਹ ਬੇਹੱਦ ਉਤਸ਼ਾਹਜਨਕ ਹੈ। ਹੁਣ ਤੱਕ ਸਿਰਫ਼ ਅਸਾਮ ਤੇ ਤ੍ਰਿਪੁਰਾ ਚ ਹੀ ਕੋਵਿਡ–19 ਦੇ ਸਰਗਰਮ ਕੇਸ ਹਨ; ਬਾਕੀ ਦੇ ਸਾਰੇ ਰਾਜ ਗ੍ਰੀਨ ਜ਼ੋਨ ਵਿੱਚ ਹਨ। ਉੱਤਰਪੂਰਬ ਵਿੱਚ ਕੋਵਿਡ–19 ਦੇ ਪ੍ਰਬੰਧਾਂ ਦੀ ਸਕਾਰਾਤਮਕ ਸਥਿਤੀ ਨੂੰ ਕਾਇਮ ਰੱਖਣ ਲਈ ਡਾ. ਹਰਸ਼ ਵਰਧਨ ਨੇ ਰਾਜਾਂ ਨੂੰ ਇਹ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਕਿ ਆਪੋਆਪਣੇ ਘਰਾਂ ਨੂੰ ਪਰਤ ਰਹੇ ਪ੍ਰਵਾਸੀ ਮਜ਼ਦੂਰਾਂ, ਵਿਦਿਆਰਥੀਆਂ ਤੇ ਵਿਦੇਸ਼ਾਂ ਤੋਂ ਪਰਤ ਰਹੇ ਲੋਕਾਂ ਦੀ ਦਿਸ਼ਾਨਿਰਦੇਸ਼ਾਂ ਅਤੇ ਪ੍ਰੋਟੋਕੋਲ ਅਨੁਸਾਰ ਸਕ੍ਰੀਨਿੰਗ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਜਾਣਾ ਚਾਹੀਦਾ ਹੈ।

ਡਾ. ਹਰਸ਼ ਵਰਧਨ ਨੇ ਕਿਹਾ ਕਿ 9 ਮਈ, 2020 ਤੱਕ ਦੇਸ਼ ਵਿੱਚ ਕੋਰੋਨਾ ਦੇ ਕੁੱਲ 59,662 ਮਾਮਲੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 17,847 ਵਿਅਕਤੀ ਠੀਕ ਹੋ ਚੁੱਕੇ ਹਨ ਅਤੇ 1,981 ਮੌਤਾਂ ਹੋ ਚੁੰਕੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ, 3,320 ਨਵੇਂ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 1,307 ਵਿਅਕਤੀ ਠੀਕ ਹੋ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੌਤ ਦਰ 3.3% ਹੈ ਤੇ ਸਿਹਤਯਾਬੀ ਦੀ ਦਰ 29.8% ਹੈ। ਉਨ੍ਹਾਂ ਇਹ ਵੀ ਦੱਸਿਆ ਕਿ (ਬੀਤੇ ਕੱਲ੍ਹ ਤੱਕ) ਆਈਸੀਯੂ (ICU – ਇੰਟੈਂਸਿਵ ਕੇਅਰ ਯੂਨਿਟ) ਵਿੱਚ ਕੋਵਿਡ–19 ਦੇ 2.41% ਸਰਗਰਮ ਮਰੀਜ਼ ਮੌਜੂਦ ਹਨ, ਵੈਂਟੀਲੇਟਰਾਂ ਉੱਤੇ 0.38% ਮਰੀਜ਼ ਤੇ 1.88% ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਪੈ ਰਹੀ ਹੈ। ਡਾ. ਹਰਸ਼ ਵਰਧਨ ਨੇ ਇਹ ਵੀ ਦੱਸਿਆ,‘ਦੇਸ਼ ਦੀ ਟੈਸਟਿੰਗ ਸਮਰੱਥਾ ਵਿੱਚ ਵਾਧਾ ਹੋਇਆ ਹੈ ਅਤੇ ਹੁਣ ਇਹ 95,000 ਟੈਸਟ ਪ੍ਰਤੀ ਦਿਨ ਹੈ ਅਤੇ 332 ਸਰਕਾਰੀ ਲੈਬਾਰੇਟਰੀਜ਼ ਤੇ 121 ਪ੍ਰਾਈਵੇਟ ਲੈਬਾਰੇਟਰੀਆਂ ਇਸ ਲਈ ਕੰਮ ਕਰ ਰਹੀਆਂ ਹਨ। ਹੁਣ ਤੱਕ ਕੁੱਲ ਮਿਲਾ ਕੇ ਕੋਵਿਡ–19 ਦੇ 15,25,631 ਟੈਸਟ ਹੋ ਚੁੱਕੇ ਹਨ।

https://pib.gov.in/PressReleseDetail.aspx?PRID=1622486

 

ਡਾ. ਹਰਸ਼ ਵਰਧਨ ਨੇ ਤਮਿਲ ਨਾਡੂ, ਤੇਲੰਗਾਨਾ ਅਤੇ ਕਰਨਾਟਕ ਵਿੱਚ ਕੋਵਿਡ-19 ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ

ਡਾ. ਹਰਸ਼ ਵਰਧਨ ਨੇ ਹੋਰ ਕਿਹਾ, "ਕੋਵਿਡ-19 ਨਾਲ ਨਜਿੱਠਣ ਲਈ ਢੁਕਵੇਂ ਕਦਮ ਕੇਂਦਰ ਅਤੇ ਰਾਜਾਂ ਦੇ ਪੱਧਰ ਤੇ ਚੁੱਕੇ ਜਾ ਰਹੇ ਹਨ ਅਤੇ ਸਮਰਪਿਤ ਕੋਵਿਡ ਹਸਪਤਾਲਾਂ, ਆਈਸੋਲੇਸ਼ਨ ਅਤੇ ਆਈਸੀਯੂ ਬੈੱਡਾਂ ਅਤੇ ਕੁਆਰੰਟੀਨ ਸੁਵਿਧਾਵਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਰਿਹਾ ਹੈ" ਕੇਂਦਰ ਕਾਫੀ ਗਿਣਤੀ ਵਿੱਚ ਮਾਸਕ , ਪੀਪੀਈ ਅਤੇ ਵੈਂਟੀਲੇਟਰਾਂ ਦੀ ਰਾਜਾਂ, ਕੇਂਦਰੀ ਸੰਸਥਾਨਾਂ ਨੂੰ ਸਪਲਾਈ ਵਿੱਚ ਮਦਦ ਕਰ ਰਿਹਾ ਹੈ

https://pib.gov.in/PressReleseDetail.aspx?PRID=1622170

 

ਸ਼੍ਰੀ ਅਮਿਤ ਸ਼ਾਹ ਨੇ ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਡਾਇਰੈਕਟਰਜ਼ ਜਨਰਲ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ

 

ਕੇਂਦਰੀ ਗ੍ਰਹਿ ਮੰਤਰੀ ਨੇ ਕੋਵਿਡ–19 ਮਹਾਮਾਰੀ ਦੇ ਇਸ ਔਖੇ ਹਾਲਾਤ ਵਿੱਚ ਸਾਡੇ ਸੀਏਪੀਐੱਫ਼ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨਾ ਸਿਰਫ਼ ਕੋਵਿਡ–19 ਲਾਗ ਫੈਲਣ ਤੋਂ ਫ਼ਿਕਰਮੰਦ ਹਨ, ਸਗੋਂ ਸੀਏਪੀਐੱਫ਼ ਜਵਾਨਾਂ ਦੀ ਸੁਰੱਖਿਆ ਤੇ ਭਲਾਈ ਯਕੀਨੀ ਬਣਾਉਣ ਲਈ ਵੀ ਪ੍ਰਤੀਬੱਧ ਹੈ। ਮੀਟਿੰਗ ਦੌਰਾਨ ਹਰੇਕ ਸੀਏਪੀਐੱਫ਼ ਵੱਲੋਂ ਮਹਾਮਾਰੀ ਰੋਕਣ ਲਈ ਕੀਤੇ ਸ਼ਾਨਦਾਰ ਉਪਾਵਾਂ ਦੀ ਵੀ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਮੈੱਸ ਵਿੱਚ ਵਿਵਸਥਾਵਾਂ ਬਦਲਣਾ ਤੇ ਬੈਰਕ ਵਿੱਚ ਰਹਿਣ ਦੀ ਸਹੂਲਤ ਨੰ ਬਿਹਤਰ ਬਣਾਉਣਾ; ਸਾਵਧਾਨੀਆਂ ਬਾਰੇ ਜਾਗਰੂਕਤਾ ਤੇ ਸਿਖਲਾਈ ਮੁਹੱਈਆ ਕਰਵਾਉਣਾ; ਆਯੁਸ਼ ਮੰਤਰਾਲੇ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣਾ ਤੇ ਸੁਰੱਖਿਆ ਕਰਮਚਾਰੀਆਂ ਦੀ ਉਮਰ ਤੇ ਉਨ੍ਹਾਂ ਦੀ ਸਿਹਤ ਦੇ ਇਤਿਹਾਸ ਨੂੰ ਧਿਆਨਚ ਰੱਖਦਿਆਂ ਉਚਿਤ ਅਮਲਾ ਪ੍ਰਬੰਧ ਯਕੀਨੀ ਬਣਾਉਣ ਜਿਹੇ ਵਿਸ਼ਿਆਂ ਬਾਰੇ ਚਰਚਾ ਹੋਈ।

https://pib.gov.in/PressReleseDetail.aspx?PRID=1622294

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੇ ਇਟਲੀ ਦੇ ਪ੍ਰਧਾਨ ਮੰਤਰੀ ਜਿਯੂਸੇਪੇ ਕੋਂਤੇ ਦਰਮਿਆਨ ਟੈਲੀਫ਼ੋਨ ਤੇ ਗੱਲਬਾਤ ਹੋਈ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰੀ ਮੋਦੀ ਤੇ ਇਟਲੀ ਦੇ ਪ੍ਰਧਾਨ ਮੰਤਰੀ ਜਿਯੁਸੇਪੇ ਕੋਂਤੇ ਦਰਮਿਆਨ ਅੱਜ ਟੈਲੀਫ਼ੋਨ ਤੇ ਗੱਲਬਾਤ ਹੋਈ। ਪ੍ਰਧਾਨ ਮੰਤਰੀ ਨੇ ਕੋਵਿਡ–19 ਕਾਰਨ ਇਟਲੀ ਚ ਹੋਈਆਂ ਮੌਤਾਂ ਉੱਤੇ ਦੁਖ ਜ਼ਾਹਰ ਕਰਦੇ ਹੋਏ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ। ਦੋਵੇਂ ਆਗੂਆਂ ਨੇ ਆਪੋਆਪਣੇ ਦੇਸ਼ਾਂ ਤੇ ਮਹਾਮਾਰੀ ਦੇ ਸਿਹਤ ਸਬੰਧੀ ਤੇ ਆਰਥਿਕ ਪ੍ਰਭਾਵ ਨਾਲ ਨਜਿੱਠਣ ਲਈ ਜ਼ਰੂਰੀ ਉਪਾਵਾਂ ਬਾਰੇ ਵਿਚਾਰਵਟਾਂਦਰਾ ਕੀਤਾ। ਦੋਵੇਂ ਆਗੂਆਂ ਨੇ ਇੱਕਦੂਜੇ ਪ੍ਰਤੀ ਇਕਜੁੱਟਤਾ ਪ੍ਰਗਟਾਈ ਤੇ ਇੱਕਦੂਜੇ ਦੇ ਦੇਸ਼ ਵਿੱਚ ਫਸੇ ਨਾਗਰਿਕਾਂ ਪ੍ਰਤੀ ਦਿਖਾਏ ਆਪਸੀ ਸਹਿਯੋਗ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਸ਼੍ਰੀ ਕੋਂਤੇ ਨੂੰ ਭਰੋਸਾ ਦਿਵਾਇਆ ਕਿ ਭਾਰਤ ਜ਼ਰੂਰੀ ਦਵਾਈਆਂ ਤੇ ਹੋਰ ਸਮੱਗਰੀ ਦਾ ਇੰਤਜ਼ਾਮ ਕਰਨ ਵਿੱਚ ਇਟਲੀ ਨੂੰ ਉਦਾਰਤਾ ਨਾਲ ਸਹਿਯੋਗ ਦਿੰਦਾ ਰਹੇਗਾ।

https://pib.gov.in/PressReleseDetail.aspx?PRID=1622278

 

ਕੋਵਿਡ-19 ਮਹਾਮਾਰੀ ਦੀ ਰੋਕਥਾਮ ਤੋਂ ਬਚਾਅ ਲਈ ਐਲਾਨੀ ਲੌਕਡਾਊਨ ਕਾਰਨ ਉਦਯੋਗ ਤੇ ਮਜ਼ਦੂਰਾਂ ਦਰਪੇਸ਼ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰਾਲਾ ਹਰ ਸੰਭਵ ਕਦਮ ਚੁੱਕੇਗਾ

ਕਿਰਤ ਤੇ ਰੋਜ਼ਗਾਰ ਮੰਤਰਾਲਾ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈ ਸੰਕਟਕਾਲੀਨ ਸਥਿਤੀ ਦਾ ਮਜ਼ਦੂਰਾਂ ਤੇ ਅਰਥਵਿਵਸਥਾ 'ਤੇ ਪੈ ਰਹੇ ਪ੍ਰਭਾਵ ਨੂੰ ਘਟਾਉਣ ਬਾਰੇ ਸਮਾਜਿਕ ਸਹਿਯੋਗੀਆਂ ਨਾਲ ਰਣਨੀਤਕ ਅਤੇ ਨੀਤੀਗਤ ਪਹਿਲਾਂ ਵਿਚਾਰ ਰਿਹਾ ਹੈ। ਪ੍ਰਕਿਰਿਆ ਨੂੰ ਜਾਰੀ ਰੱਖਣ ਲਈ, ਕਿਰਤ ਤੇ ਰੋਜ਼ਗਾਰ ਲਈ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਅੱਜ ਨਿਯੁਕਤੀਕਾਰਾਂ ਦੀਆਂ ਸੰਸਥਾਵਾਂ ਨਾਲ ਇੱਕ ਵੈਬੀਨਾਰ ਦਾ ਆਯੋਜਨ ਕਰਦਿਆਂ ਨਵੀਂ ਦਿੱਲੀ ਸਥਿਤ ਆਪਣੇ ਦਫ਼ਤਰ ਤੋਂ ਹੀ ਹਿੱਸਾ ਲਿਆ। ਉਨ੍ਹਾਂ ਜ਼ਿਕਰ ਕੀਤਾ ਕਿ ਉਨ੍ਹਾਂ ਦਾ ਮੰਤਰਾਲਾ ਉਦਯੋਗ ਦੀਆਂ ਜ਼ਰੂਰਤਾਂ ਪ੍ਰਤੀ ਹਮਦਰਦ ਹੈ ਅਤੇ ਉਦਯੋਗ ਨੂੰ ਮੁੜ ਸੁਰਜੀਤ ਕਰਨ ਅਤੇ ਅਰਥਵਿਵਸਥਾ ਨੂੰ ਮੁੜ ਅੱਗੇ ਤੋਰਨ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕਿਰਤ ਤੇ ਰੋਜ਼ਗਾਰ ਮੰਤਰਾਲਾ ਉਦਯੋਗਾਂ ਖਾਸ ਕਰਕੇ ਐੱਮਐੱਸਐੱਮਈ ਖੇਤਰ ਦਰਪੇਸ਼ ਮਸਲਿਆਂ ਦੇ ਹੱਲ ਲਈ ਹੋਰ ਸਬੰਧਤ ਮੰਤਰਾਲਿਆਂ ਨਾਲ ਵੀ ਸਲਾਹ ਮਸ਼ਵਰਾ ਕਰ ਰਿਹਾ ਹੈ। ਉਨ੍ਹਾਂ ਨਿਯੁਕਤੀਕਾਰ ਦੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਮੌਜੂਦਾ ਹਾਲਾਤ ਨਾਲ ਨਜਿੱਠਣ ਲਈ ਚੁੱਕੇ ਜਾ ਸਕਣ ਵਾਲੇ ਕਦਮ ਸੁਝਾਉਣ ਤਾਂ ਜੋ ਸਾਰੇ ਹਿੱਸੇਦਾਰਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾ ਸਕੇ।

https://pib.gov.in/PressReleseDetail.aspx?PRID=1622243

 

ਕੁਝ ਸੰਸਥਾਵਾਂ ਦੀ ਰਜਿਸਟ੍ਰੇਸ਼ਨ, ਪ੍ਰਵਾਨਗੀ ਆਦਿ ਲਈ ਨਵੀਂ ਵਿਧੀ 1 ਅਕਤੂਬਰ, 2020 ਤੱਕ ਟਲੀ

ਕੇਂਦਰੀ ਪ੍ਰਤੱਖ ਟੈਕਸ ਬੋਰਡ ( ਸੀਬੀਡੀਟੀ ) ਨੇ ਬੇਮਿਸਾਲ ਮਾਨਵੀ ਅਤੇ ਆਰਥਿਕ ਸੰਕਟ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਕੀਤਾ ਹੈ ਕਿ ਕੁਝ ਸੰਸਥਾਵਾਂ ਦੀ ਪ੍ਰਵਾਨਗੀ / ਰਜਿਸਟ੍ਰੇਸ਼ਨ / ਅਧਿਸੂਚਨਾ ਲਈ ਨਵੀਂ ਵਿਧੀ ਤੇ ਅਮਲ ਨੂੰ 1 ਅਕਤੂਬਰ, 2020 ਤੱਕ ਮੁਲਤਵੀ ਕਰ ਦਿੱਤਾ ਜਾਵੇਗਾ । ਇਸ ਅਨੁਸਾਰ , ਇਨਕਮ ਟੈਕਸ ਐਕਟ , 1961 ਦੀ ਧਾਰਾ 10 ( 23ਸੀ ) , 12ਏਏ, 35 ਅਤੇ 80ਜੀ ਦੇ ਤਹਿਤ ਪ੍ਰਵਾਨ / ਰਜਿਸਟਰਡ / ਅਧਿਸੂਚਿਤ ਕੀਤੀਆਂ ਗਈਆਂ ਸੰਸਥਾਵਾਂ ਨੂੰ 1 ਅਕਤੂਬਰ, 2020 ਤੋਂ ਲੈ ਕੇ ਤਿੰਨ ਮਹੀਨੇ ਦੇ ਅੰਦਰ ਯਾਨੀ 31 ਦਸੰਬਰ , 2020 ਤੱਕ ਸਬੰਧਿਤ ਸੂਚਨਾ ਦਰਜ ਕਰਨ ਦੀ ਜ਼ਰੂਰਤ ਹੋਵੇਗੀ। ਇਸ ਦੇ ਇਲਾਵਾ, ਨਵੀਆਂ ਸੰਸਥਾਵਾਂ ਦੀ ਪ੍ਰਵਾਨਗੀ / ਰਜਿਸਟ੍ਰੇਸ਼ਨ / ਅਧਿਸੂਚਨਾ ਲਈ ਸੋਧੀ ਹੋਈ ਵਿਧੀ ਵੀ 1 ਅਕਤੂਬਰ, 2020 ਤੋਂ ਲਾਗੂ ਹੋਵੇਗੀ।

https://pib.gov.in/PressReleseDetail.aspx?PRID=1622387

 

ਇਨਕਮ ਟੈਕਸ ਐਕਟ, 1961 ਦੀ ਧਾਰਾ 6 ਦੇ ਤਹਿਤ ਭਾਰਤ ਵਿੱਚ ਨਿਵਾਸਦੇ ਸਬੰਧ ਵਿੱਚ ਸਪਸ਼ਟੀਕਰਨ

 

  • ਟੈਕਸ ਐਕਟ, 1961 ਦੀ ਧਾਰਾ 6 ਵਿੱਚ ਕਿਸੇ ਵੀ ਵਿਅਕਤੀ ਦੇ ਨਿਵਾਸ ਨਾਲ ਸਬੰਧਿਤ ਪ੍ਰਾਵਧਾਨ ਹਨ। ਕਿਸੇ ਵਿਅਕਤੀ ਦੀ ਇਹ ਸਥਿਤੀ ਕਿ ਉਹ ਭਾਰਤ ਵਿੱਚ ਨਿਵਾਸੀ ਹੈ ਜਾਂ ਅਨਿਵਾਸੀ ਹੈ ਜਾਂ ਆਮ ਤੌਰ ਤੇ ਨਿਵਾਸੀ ਨਹੀਂ ਹੈ, ਦਰਅਸਲ ਹੋਰ ਗੱਲਾਂ ਦੇ ਇਲਾਵਾ ਇਸ ਤੱਥ ਤੇ ਨਿਰਭਰ ਕਰਦੀ ਹੈ ਕਿ ਉਹ ਵਿਅਕਤੀ ਇੱਕ ਪੂਰੇ ਸਾਲ ਦੇ ਦੌਰਾਨ ਕਿੰਨੀ ਮਿਆਦ ਤੱਕ ਭਾਰਤ ਵਿੱਚ ਰਹਿੰਦਾ ਹੈ। ਇਸ ਸਬੰਧੀ ਕਈ ਬਿਨੈ ਪੱਤਰ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਅਨੇਕ ਵਿਅਕਤੀ ਹਨ, ਜੋ ਕਿਸੇ ਵਿਸ਼ੇਸ਼ ਮਿਆਦ ਲਈ ਪਿਛਲੇ ਸਾਲ 2019-20 ਦੇ ਦੌਰਾਨ ਭਾਰਤ ਦੀ ਯਾਤਰਾ ਤੇ ਆਏ ਸਨ ਅਤੇ ਭਾਰਤ ਵਿੱਚ ਅਨਿਵਾਸੀ ਹਨ ਜਾਂ ਆਮ ਤੌਰ ਤੇ ਨਿਵਾਸੀ ਨਹੀਂ ਹਨਦੇ ਰੂਪ ਵਿੱਚ ਆਪਣੀ ਸਥਿਤੀ ਨੂੰ ਬਣਾਈ ਰੱਖਣ ਲਈ ਪਿਛਲੇ ਸਾਲ ਦੀ ਸਮਾਪਤੀ ਤੋਂ ਪਹਿਲਾਂ ਹੀ ਭਾਰਤ ਛੱਡ ਦੇਣ ਅਤੇ ਇੱਥੋਂ ਪ੍ਰਸਥਾਨ ਕਰ ਜਾਣ ਦਾ ਇਰਾਦਾ ਰੱਖਦੇ ਸਨ। ਹਾਲਾਂਕਿ , ਨੋਵੇਲ ਕੋਰੋਨਾ ਵਾਇਰਸ (ਕੋਵਿਡ - 19) ਦੇ ਪ੍ਰਕੋਪ ਦੇ ਕਾਰਨ ਲੌਕਡਾਊਨ ਦਾ ਐਲਾਨ ਕੀਤੇ ਜਾਣ ਅਤੇ ਅੰਤਰਰਾਸ਼ਟਰੀ ਉਡਾਨਾਂ ਤੇ ਰੋਕ ਲਗਾ ਦਿੱਤੇ ਜਾਣ ਕਾਰਨ ਉਨ੍ਹਾਂ ਨੂੰ ਭਾਰਤ ਵਿੱਚ ਆਪਣੇ ਪ੍ਰਵਾਸ ਜਾਂ ਨਿਵਾਸ ਦੀ ਮਿਆਦ ਨੂੰ ਵਧਾਉਣਾ ਪੈ ਗਿਆ ਹੈ। ਇਸ ਦੇ ਮੱਦੇਨਜ਼ਰ ਇਸ ਗੱਲ ਤੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਉਹ ਆਪਣੇ-ਆਪ ਹੀ ਬਿਨਾ ਕਿਸੇ ਇਰਾਦੇ ਦੇ ਭਾਰਤੀ ਨਿਵਾਸੀ ਬਣ ਸਕਦੇ ਹਨ। ਇਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਅਸਲ ਕਠਿਨਾਈ ਤੋਂ ਬਚਾਉਣ ਲਈ ਕੇਂਦਰੀ ਪ੍ਰਤੱਖ ਟੈਕਸ ਬੋਰਡ ( ਸੀਬੀਡੀਟੀ) ਨੇ ਇਹ ਫ਼ੈਸਲਾ ਕੀਤਾ ਹੈ

https://pib.gov.in/PressReleseDetail.aspx?PRID=1622386

 

ਘੱਟ ਗਿਣਤੀ ਵਰਗ ਦੇ ਲੋਕ ਵੀ ਸਮਾਜ ਦੇ ਸਾਰੇ ਲੋਕਾਂ ਨਾਲ ਮਿਲ ਕੇ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਬਰਾਬਰ ਦੀ ਜ਼ਿੰਮੇਦਾਰੀ ਨਿਭਾ ਰਹੇ ਹਨ: ਮੁਖਤਾਰ ਅੱਬਾਸ ਨਕਵੀ

ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ, ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਇੱਥੇ ਦੱਸਿਆ ਕਿ ਮੰਤਰਾਲੇ ਦੇ ਕੌਸ਼ਲ ਵਿਕਾਸ ਪ੍ਰੋਗਰਾਮ ਤਹਿਤ ਸਿਖਲਾਈ ਪ੍ਰਾਪਤ 1500 ਤੋਂ ਜ਼ਿਆਦਾ ਸਿਹਤ ਸੰਭਾਲ਼ ਸਹਾਇਕ, ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਸਿਹਤ - ਸਲਾਮਤੀ ਦੀ ਸੇਵਾ ਵਿੱਚ ਲੱਗੇ ਹੋਏ ਹਨ। ਸ਼੍ਰੀ ਨਕਵੀ ਨੇ ਦੱਸਿਆ ਕਿ ਇਨ੍ਹਾਂ ਸਿਖਲਾਈ ਪ੍ਰਾਪਤ ਸਿਹਤ ਸੰਭਾਲ਼ ਸਹਾਇਕਾਂ ਵਿੱਚ 50% ਲੜਕੀਆਂ ਹਨ ਜੋ ਕਿ ਦੇਸ਼ ਦੇ ਕਈ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਕੋਰੋਨਾ ਮਰੀਜ਼ਾਂ ਦੀ ਸੇਵਾ ਵਿੱਚ ਮਦਦ ਕਰ ਰਹੀਆਂ ਹਨ। ਸ਼੍ਰੀ ਨਕਵੀ ਨੇ ਕਿਹਾ ਕਿ ਦੇਸ਼ ਦੇ ਕਈ ਵਕਫ ਬੋਰਡਾਂ ਦੁਆਰਾ ਕਈ ਧਾਰਮਿਕ, ਸਮਾਜਿਕ, ਸਿੱਖਿਆ ਸੰਸਥਾਵਾਂ ਦੇ ਸਹਿਯੋਗ ਨਾਲ 51 ਕਰੋੜ ਰੁਪਏ ਦਾ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਕੋਰੋਨਾ ਰਾਹਤ ਫੰਡ ਲਈ ਸਹਿਯੋਗ ਕੀਤਾ ਗਿਆ ਹੈ।

https://pib.gov.in/PressReleseDetail.aspx?PRID=1622442

 

ਦੇਸ਼ ਭਰ ਵਿੱਚ ਜ਼ਰੂਰੀ ਅਤੇ ਮੈਡੀਕਲ ਵਸਤਾਂ ਦੀ ਨਿਰੰਤਰ ਸਪਲਾਈ ਸੁਨਿਸ਼ਚਿਤ ਕਰਨ ਲਈ ਹੁਣ ਤੱਕ 490 ਲਾਈਫ਼ਲਾਈਨ ਉਡਾਨ ਫਲਾਈਟਾਂ ਸੰਚਾਲਿਤ ਕੀਤੀਆਂ ਗਈਆਂ

 

ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨਾਂ ਦੇ ਤਹਿਤ 490 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ। 8 ਮਈ, 2020 ਦੀ ਤਾਰੀਖ਼ ਨੂੰ ਲਗਭਗ 6.32 ਟਨ ਦੀ ਖੇਪ ਵੰਡੀ ਗਈ ਜਿਸ ਨਾਲ ਕੁੱਲ 848.42 ਟਨ ਦੀ ਖੇਪ ਵੰਡੀ ਗਈ ਹੈ। ਅਲਾਇੰਸ ਏਅਰ ਨੇ 8 ਮਈ, 2020 ਨੂੰ 2 ਉਡਾਨਾਂ ਸੰਚਾਲਿਤ ਕੀਤੀਆਂ ਅਤੇ ਜਦੋਂ ਕਿ ਆਈਏਐੱਫ਼ ਦੁਆਰਾ 8 ਉਡਾਨਾਂ ਸੰਚਾਲਿਤ ਕੀਤੀਆਂ ਗਈਆਂ| ਅੱਜ ਤੱਕ ਲਾਈਫ਼ਲਾਈਨ ਉਡਾਨ ਸੇਵਾ ਦੁਆਰਾ ਕੁੱਲ 4,73,609 ਕਿਲੋਮੀਟਰ ਤੋਂ ਵੱਧ ਦਾ ਹਵਾਈ ਸਫ਼ਰ ਤੈਅ ਕੀਤਾ ਗਿਆ ਹੈ। ਕੋਵਿਡ - 19 ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਸਮਰਥਨ ਦੇਣ ਲਈ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜ਼ਰੂਰੀ ਮੈਡੀਕਲ ਖੇਪ ਪਹੁੰਚਾਉਣ ਲਈਲਾਈਫ਼ਲਾਈਨ ਉਡਾਨਸੇਵਾ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਚਲਾਇਆ ਜਾ ਰਿਹਾ ਹੈ। ਅਹਿਮ ਮੈਡੀਕਲ ਸਮੱਗਰੀ ਅਤੇ ਮਰੀਜ਼ਾਂ ਨੂੰ ਲਿਜਾਣ ਲਈ ਪਵਨ ਹੰਸ ਲਿਮਿਟਿਡ ਸਮੇਤ ਹੈਲੀਕੌਪਟਰ ਸੇਵਾਵਾਂ ਜੰਮੂ-ਕਸ਼ਮੀਰ, ਲੱਦਾਖ, ਆਈਲੈਂਡਸ (ਟਾਪੂਆਂ) ਅਤੇ ਉੱਤਰ - ਪੂਰਬੀ ਖੇਤਰ ਵਿੱਚ ਕੰਮ ਕਰ ਰਹੀਆਂ ਹਨ। 8 ਮਈ 2020 ਤੱਕ ਪਵਨ ਹੰਸ ਨੇ 8,00 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 2.32 ਟਨ ਸਮੱਗਰੀ ਢੋਈ ਹੈ।

https://pib.gov.in/PressReleseDetail.aspx?PRID=1622458

 

ਕੋਵਿਡ -19 ਮਹਾਮਾਰੀ ਦੀਆਂ ਵੱਡੀਆਂ ਚੁਣੌਤੀਆਂ ਦੇ ਬਾਵਜੂਦ ਆਰਸੀਐੱਫ ਨੇ ਐੱਨਪੀਕੇ ਖਾਦਾਂ ਸੁਫਲਾ (SUPHALA) ਦੀ ਵਿਕਰੀ ਵਿੱਚ 35 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦਰਜ ਕੀਤਾ

https://pib.gov.in/PressReleseDetail.aspx?PRID=1622469

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•          ਅਰੁਣਾਚਲ ਪ੍ਰਦੇਸ਼ - ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਰਾਜ ਵਿੱਚ ਦਾਖਲ ਹੋਣ ਵਾਲੇ ਹਰ ਵਿਅਕਤੀ ਦਾ, ਜਿਸ ਵਿੱਚ ਲੱਛਣ ਭਾਵੇਂ ਨਾ ਵੀ ਨਜ਼ਰ ਆਉਣ, ਕੋਵਿਡ-19 ਦਾ ਲਾਜ਼ਮੀ ਟੈਸਟ ਹੋਵੇਗਾ।

 

•           ਮਣੀਪੁਰ - ਕੋਲਕਾਤਾ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੰਮ ਕਰਦੀਆਂ 22 ਨਰਸਾਂ ਅੱਜ ਵਾਪਸ ਮਣੀਪੁਰ ਪਹੁੰਚ ਗਈਆਂ ਅਤੇ ਉਨ੍ਹਾਂ ਨੂੰ ਕੁਆਰੰਟੀਨ ਸੈਂਟਰ ਵਿੱਚ ਰੱਖਿਆ ਗਿਆ।

 

•           ਮੇਘਾਲਿਆ - ਕੋਵਿਡ-19 ਦਾ ਇੱਕ ਪਾਜ਼ਿਟਿਵ ਵਿਅਕਤੀ ਜੋ ਕਿ ਸ਼ਿਲਾਂਗ ਵਿੱਚ ਉਸੇ ਘਰ ਵਿੱਚ ਕੰਮ ਕਰਦਾ ਸੀ ਜਿਸ ਵਿੱਚ ਕਿ ਇੱਕ ਪੁਰਾਣਾ ਮਰੀਜ਼ ਰਹਿੰਦਾ ਹੁੰਦਾ ਸੀ,ਨੇ ਇਹਤਿਹਾਤ ਵਜੋਂ ਮੁੜ ਟੈਸਟਿੰਗ ਕਰਵਾਈ। ਇਹ ਵਿਅਕਤੀ ਬਿਲਕੁੱਲ ਠੀਕ ਨਿਕਲਿਆ ਹੈ ਅਤੇ ਉਸ ਵਿੱਚ ਕੋਵਿਡ ਦੇ ਕੋਈ ਵੀ ਲੱਛਣ ਨਹੀਂ ਮਿਲੇ। ਇਹ ਜਾਣਕਾਰੀ ਮੇਘਾਲਿਆ ਦੇ ਮੁੱਖ ਮੰਤਰੀ ਨੇ ਟਵੀਟ ਕਰਕੇ ਦਿੱਤੀ।

 

•           ਮਿਜ਼ੋਰਮ - ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਮਿਜ਼ੋਰਮ ਦੇ ਸਿਹਤ ਮੰਤਰੀ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਨ੍ਹਾਂ ਦਾ ਰਾਜ ਕੋਵਿਡ ਤੋਂ ਮੁਕਤ ਹੋ ਗਿਆ ਹੈ ਅਤੇ ਇਸ ਰਾਜ ਦੀ ਬਾਲ ਮੌਤ ਦਰ ਵਿੱਚ ਕਮੀ ਆਈ ਹੈ।

 

•           ਨਾਗਾਲੈਂਡ - ਸਰਕਾਰ ਦਾ ਕਹਿਣਾ ਹੈ ਕਿ ਜ਼ਿਆਦਾ ਗੰਭੀਰ ਕੋਵਿਡ ਮਰੀਜ਼ਾਂ ਨੂੰ ਤਾਂ ਹੀ ਰਾਜ ਤੋਂ ਬਾਹਰ ਜਾਣ ਦਿੱਤਾ ਜਾਵੇ ਜੇ ਉਹ ਇਹ ਸਰਟੀਫਿਕੇਟ ਪੇਸ਼ ਕਰਨ ਕਿ ਉਹ ਹੁਣ ਕੋਵਿਡ- ਮੁਕਤ ਹਨ ਅਤੇ ਇਹ ਸਰਟੀਫਿਕੇਟ ਅਰਜ਼ੀ ਦੇ ਨਾਲ ਲਗਾਇਆ ਜਾਵੇ। ਨਾਗਾਲੈਂਡ ਦੇ ਯੋਜਨਾ ਮੰਤਰੀ ਦਾ ਕਹਿਣਾ ਹੈ ਕਿ ਰਾਜ ਤੋਂ ਬਾਹਰ ਫਸੇ ਹੋਏ ਲੋਕਾਂ ਵਿੱਚੋਂ 33 ਲੋਕਾਂ ਨੇ ਈ-ਪਾਸ ਲਈ ਅਪਲਾਈ ਕੀਤਾ ਹੈ ਜਦਕਿ 7,015 ਹੋਰ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਵਾਪਸੀ ਦਾ ਵੀ ਪ੍ਰਬੰਧ ਕੀਤਾ ਜਾਵੇ।

 

•           ਸਿੱਕਮ - ਰਾਜ ਦੇ ਮੁੱਖ ਮੰਤਰੀ ਨੇ ਰਾਜਪਾਲ ਸ੍ਰੀ ਗੰਗਾ ਪ੍ਰਸਾਦ ਨਾਲ ਗੱਲਬਾਤ ਕਰਕੇ ਕੋਰੋਨਾ ਵਾਇਰਸ ਕਾਰਣ ਖਰਾਬ ਹੋਈ ਰਾਜ ਦੀ ਅਰਥਵਿਵਸਥਾ ਵਿੱਚ ਸੁਧਾਰ ਲਿਆਉਣ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਰਾਜਪਾਲ ਨੂੰ ਬੱਚਤ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਣੂ ਕਰਵਾਇਆ।

 

•           ਤ੍ਰਿਪੁਰਾ - 11 ਹੋਰ ਰਾਜਾਂ ਵਿੱਚ ਫਸੇ ਹੋਏ ਤ੍ਰਿਪੁਰਾ ਦੇ 17,000 ਨਾਗਰਿਕਾਂ ਨੇ ਵਾਪਸੀ ਲਈ ਆਨਲਾਈਨ ਰਜਿਸਟ੍ਰੇਸ਼ਨ ਰਾਜ ਦੇ ਪੋਰਟਲ ਉੱਤੇ ਕਰਵਾਈ ਹੈ। 33,000 ਪ੍ਰਵਾਸੀ ਮਜ਼ਦੂਰਾਂ ਨੂੰ ਤ੍ਰਿਪੁਰਾ ਤੋਂ ਉਨ੍ਹਾਂ ਦੇ ਰਾਜਾਂ ਵਿੱਚ ਵਾਪਸ ਭੇਜਿਆ ਜਾਵੇਗਾ।

 

•           ਮਹਾਰਾਸ਼ਟਰ - ਰਾਜ ਵਿੱਚ 1089 ਨਵੇਂ ਮਰੀਜ਼ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 19,063 ਤੇ ਪਹੁੰਚ ਗਈ ਹੈ। 24 ਘੰਟਿਆਂ ਵਿੱਚ 37 ਲੋਕਾਂ ਦੀ ਜਾਨ ਗਈ ਹੈ ਅਤੇ ਇਸ ਤਰ੍ਹਾਂ ਮੌਤਾਂ ਦੀ ਗਿਣਤੀ 731 ਹੋ ਗਈ ਹੈ। ਮੁੰਬਈ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ ਵਿੱਚ 748 ਦਾ ਵਾਧਾ ਹੋਣ ਨਾਲ ਕੁੱਲ ਮਰੀਜ਼ 11,967 ਹੋ ਗਏ ਹਨ। 714 ਪੁਲਿਸ ਵਾਲਿਆਂ ਦਾ ਟੈਸਟ ਵੀ ਪਾਜ਼ਿਟਿਵ ਆਇਆ ਹੈ।

 

•           ਗੁਜਰਾਤ - ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨਾਲ ਅੱਜ ਅਹਿਮਦਾਬਾਦ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਡਾ. ਗੁਲੇਰੀਆ ਨੇ ਉਨ੍ਹਾਂ ਨੂੰ ਕੋਵਿਡ-19 ਦੇ ਇਲਾਜ ਬਾਰੇ ਪ੍ਰਭਾਵੀ ਸਲਾਹ ਦਿੱਤੀ। ਇਸ ਦੌਰਾਨ ਗੁਜਰਾਤ ਵਿੱਚ 24 ਹੋਰ ਮੌਤਾਂ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 449 ਤੇ ਪਹੁੰਚ ਗਈ ਹੈ ਜਦਕਿ ਕੁੱਲ ਕੋਵਿਡ ਕੇਸ 7,403 ਹੋ ਗਏ ਹਨ। ਇਹ ਗਿਣਤੀ ਮਹਾਰਾਸ਼ਟਰ ਤੋਂ ਬਾਅਦ ਦੇਸ਼ ਭਰ ਵਿੱਚ ਸਭ ਤੋਂ ਜ਼ਿਆਦਾ ਹੈ।

 

•           ਰਾਜਸਥਾਨ - ਰਾਜਸਥਾਨ ਵਿੱਚ 57 ਨਵੇਂ ਕੇਸ ਆਉਣ ਨਾਲ ਕੇਸਾਂ ਦੀ ਗਿਣਤੀ 3,638 ਹੋ ਗਈ ਹੈ। ਅੱਜ ਤੱਕ ਕੁੱਲ ਪ੍ਰਭਾਵਿਤ ਲੋਕਾਂ ਵਿੱਚੋਂ 1,916 ਠੀਕ ਹੋ ਗਏ ਹਨ ਪਰ 101 ਦੀ ਮੌਤ ਹੋ ਗਈ ਹੈ।

 

•           ਮੱਧ ਪ੍ਰਦੇਸ਼ - ਅੱਜ ਸਵੇਰੇ 8 ਵਜੇ ਤੱਕ ਮੱਧ ਪ੍ਰਦੇਸ਼ ਵਿੱਚ 89 ਨਵੇਂ ਕੇਸਾਂ ਦਾ ਪਤਾ ਲੱਗਾ ਜਿਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 3,341 ਹੋ ਗਈ। ਇਨ੍ਹਾਂ ਵਿੱਚੋਂ 1,349 ਠੀਕ ਹੋ ਗਏ ਹਨ ਅਤੇ 200 ਦੀ ਮੌਤ ਹੋ ਗਈ ਹੈ। ਲਗਾਤਾਰ 3 ਦਿਨਾਂ ਵਿੱਚ ਮੱਧ ਪ੍ਰਦੇਸ਼ ਵਿੱਚ ਪਾਜ਼ਿਟਿਵ ਕੇਸਾਂ ਦੇ ਮੁਕਾਬਲੇ ਠੀਕ ਹੋਏ ਕੇਸਾਂ ਦੀ ਗਿਣਤੀ ਜ਼ਿਆਦਾ ਰਹੀ।

 

•           ਛੱਤੀਸਗੜ੍ਹ - ਮੁੱਖ ਮੰਤਰੀ ਸ਼੍ਰੀ ਭੂਪੇਸ਼ ਬਘੇਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਕੋਵਿਡ-19 ਕਾਰਣ ਪੈਦਾ ਹੋਏ ਆਰਥਿਕ ਸੰਕਟ ਨਾਲ ਨਜਿੱਠਣ ਲਈ 30,000 ਕਰੋੜ ਰੁਪਏ ਦਾ ਪੈਕੇਜ ਰਾਜ ਨੂੰ ਦਿੱਤਾ ਜਾਵੇ। 60 ਨਵੇਂ ਕੇਸ ਆਉਣ ਨਾਲ ਛੱਤੀਸਗੜ੍ਹ ਸਭ ਤੋਂ ਘੱਟ ਪ੍ਰਭਾਵਿਤ ਰਾਜਾਂ ਵਿੱਚ ਸ਼ਾਮਲ ਹੋ ਗਿਆ ਹੈ।

 

•           ਕੇਰਲ - ਕੇਰਲ ਸਰਕਾਰ ਨੇ ਦੂਜੇ ਰਾਜਾਂ ਤੋਂ ਪਰਤ ਰਹੇ ਲੋਕਾਂ, ਜੋ ਕਿ ਰੈੱਡ ਜ਼ੋਨ ਤੋਂ ਨਹੀਂ ਆਏ, ਪਾਸ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਬਿਨਾ ਪਾਸਾਂ ਤੋਂ ਆਏ ਬਹੁਤ ਸਾਰੇ ਕੇਰਲ ਵਾਸੀ ਚੈੱਕ ਪੋਸਟਾਂ ਉੱਤੇ ਰੁਕੇ ਪਏ ਹਨ। ਰਾਜ ਦੇ ਕੋਟਾਯਮ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਉਨ੍ਹਾਂ 34 ਵਿਦਿਆਰਥੀਆਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਕਿ ਤਮਿਲ ਨਾਡੂ ਦੇ ਥਿਰੂਵਲੂਰ ਇਲਾਕੇ ਤੋਂ ਪਰਤੇ ਹਨ ਅਤੇ ਕੁਆਰੰਟੀਨ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਮਸਕਟ, ਕੁਵੈਤ ਅਤੇ ਦੋਹਾ ਤੋਂ ਅੱਜ ਰਾਤ 3 ਹੋਰ ਉਡਾਨਾਂ ਵੰਦੇ ਭਾਰਤ ਮਿਸ਼ਨ ਰਾਹੀਂ ਕੋਚੀ ਪਹੁੰਚਣਗੀਆਂ। ਕੱਲ੍ਹ ਰਾਜ ਵਿੱਚ ਕੋਵਿਡ-19 ਦਾ ਸਿਰਫ 1 ਮਰੀਜ਼ ਮਿਲਿਆ। 10 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਰਾਜ ਵਿੱਚ ਸਿਰਫ 16 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ।

 

•           ਤਮਿਲ ਨਾਡੂ - ਰਾਜ ਨੇ ਅੱਜ ਹਾਈਕੋਰਟ ਦੇ ਉਸ ਹੁਕਮ ਵਿਰੁੱਧ ਸੁਪਰੀਮ ਕੋਰਟ ਦਾ ਰੁਖ ਕੀਤਾ ਜਿਸ ਵਿੱਚ ਕਿ ਸ਼ਰਾਬ ਦੀ ਕਾਊਂਟਰ ਵਿਕਰੀ ਉੱਤੇ ਰੋਕ ਲਗਾਈ ਗਈ ਸੀ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਬਿਜਲੀ ਕਾਨੂੰਨ ਨੂੰ ਅੱਗੇ ਪਾਉਣ ਲਈ ਕਾਨੂੰਨ ਵਿੱਚ ਸੋਧ ਕੀਤੀ ਜਾਵੇ। ਏਅਰ ਇੰਡੀਆ ਦੀਆਂ 2 ਹੋਰ ਉਡਾਨਾਂ ਵੰਦੇ ਭਾਰਤ ਮਿਸ਼ਨ ਤਹਿਤ ਅੱਜ ਤੜਕੇ ਚੇਨਈ ਪਹੁੰਚੀਆਂ। ਇੱਕ ਹੋਰ ਉਡਾਨ 188 ਯਾਤਰੀ ਲੈ ਕੇ ਮਲੇਸ਼ੀਆ ਤੋਂ ਤਿਰੁਚੀ ਹਵਾਈ ਅੱਡੇ ਉੱਤੇ ਪਹੁੰਚੇਗੀ। ਕੱਲ੍ਹ ਤੱਕ ਕੁੱਲ ਕੋਵਿਡ ਕੇਸ (6,009)ਸਨਸਰਗਰਮ ਕੇਸ (4,361), ਮੌਤਾਂ (40), ਡਿਸਚਾਰਜ ਹੋਏ (1,605)ਹੁਣ ਤਕ ਕੁੱਲ 1,589 ਕੇਸ ਕੋਇਮਬੇਦੂ ਮਾਰਕੀਟ ਨਾਲ ਸਬੰਧਿਤ ਨਿਕਲੇ ਹਨ।

 

•           ਕਰਨਾਟਕ - ਰਾਜ ਵਿੱਚ ਹੁਣ ਤੱਕ ਕੁੱਲ 36 ਨਵੇਂ ਕੋਵਿਡ ਕੇਸ ਮਿਲੇ ਹਨ। ਬੰਗਲੌਰ (12), ਉੱਤਰੀ ਕੰਨੜ੍ਹ (7) ਦੇਵਨਗਿਰੀ (6), ਚਿਤਰਦੁਰਗਾ, ਬੀਦਰ ਅਤੇ ਦਕਸ਼ਿਣੀ ਕੰਨੜ੍ਹ 3-3 ਅਤੇ ਤੁਮਕੁਰ ਅਤੇ ਵਿਜੈਪੁਰਾ ਵਿੱਚ 1-1 ਕੇਸ ਹਨ। ਕੁੱਲ ਪਾਜ਼ਿਟਿਵ ਕੇਸ (789), ਮੌਤਾਂ (30) ਅਤੇ ਠੀਕ ਹੋ ਕੇ ਡਿਸਚਾਰਜ ਹੋਏ (379)

 

•           ਆਂਧਰ ਪ੍ਰਦੇਸ਼ - ਰਾਜ ਵਿੱਚ ਸਪੈਸ਼ਲ ਇਨਫੋਰਸਮੈਂਟ ਬਿਊਰੋ ਕਾਇਮ ਕੀਤਾ ਜਾਵੇਗਾ ਤਾਕਿ ਨਾਜਾਇਜ਼ ਸ਼ਰਾਬ ਅਤੇ ਰੇਤ ਦੀ ਆਵਾਜਾਈ ਤੇ ਰੋਕ ਲੱਗ ਸਕੇ। ਸ਼ਰਾਬ ਦੇ ਠੇਕਿਆਂ ਦੀ ਗਿਣਤੀ 3,500 ਤੋਂ ਘਟਾ ਕੇ 2,934 ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। 43 ਨਵੇਂ ਕੇਸ ਸਾਹਮਣੇ ਆਏ, 45 ਲੋਕਾਂ ਨੂੰ ਡਿਸਚਾਰਜ ਕੀਤਾ ਗਿਆ ਅਤੇ ਪਿਛਲੇ 24 ਘੰਟਿਆਂ ਵਿੱਚ 3 ਮੌਤਾਂ ਹੋਈਆਂ। 8388 ਕੇਸਾਂ ਦੇ ਸੈਂਪਲ ਲਏ ਗਏ। ਕੁੱਲ ਕੇਸਾਂ ਦੀ ਗਿਣਤੀ (1930), ਸਰਗਰਮ ਕੇਸ (999), ਠੀਕ ਹੋਏ (887), ਮੌਤਾਂ (44)ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਕੇਸ - ਕੁਰਨੂਲ (553), ਗੁੰਟੂਰ (376), ਕ੍ਰਿਸ਼ਨਾ (338) ਅਤੇ ਅਨੰਤਪੁਰ (102)

 

•           ਤੇਲੰਗਾਨਾ - ਆਈਸੀਐੱਮਆਰ ਨੇ ਰਾਜ ਨੂੰ 6 ਮਹੀਨੇ ਦਾ ਸਮਾਂ ਈਐੱਸਆਈ ਹਸਪਤਾਲ ਖੋਲ੍ਹਣ ਲਈ  ਦਿੱਤਾ ਹੈ ਅਤੇ ਨਾਲ ਹੀ ਪਲਾਜ਼ਮਾ ਥੈਰੇਪੀ ਸ਼ੁਰੂ ਕਰਨ ਲਈ ਵੀ ਪ੍ਰਵਾਨਗੀ ਦਿੱਤੀ ਹੈ। ਰਾਜ ਹਰ ਉਸ ਵਿਅਕਤੀ ਉੱਤੇ 1,000 ਰੁਪਏ ਦਾ ਜੁਰਮਾਨਾ ਲਗਾਏਗਾ ਜੋ ਕਿ ਮਾਸਕ ਤੋਂ ਬਿਨਾ ਖੁਲ੍ਹੀਆਂ ਥਾਵਾਂ ਤੇ ਘੁੰਮਦਾ ਨਜ਼ਰ ਆਵੇਗਾ। ਪ੍ਰਵਾਸੀ ਮਜ਼ਦੂਰਾਂ ਦੇ ਇੱਕ ਗਰੁੱਪ ਨੇ ਗਾਚੀਬਾਊਲੀ ਵਿੱਚ ਉਸਾਰੀ ਵਾਲੀ ਇੱਕ ਥਾਂ ਉੱਤੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਜੱਦੀ ਰਾਜਾਂ ਵਿੱਚ ਵਾਪਸ ਭੇਜਿਆ ਜਾਵੇ। ਕੁੱਲ ਪਾਜ਼ਿਟਿਵ ਕੇਸ (1132), ਸਰਗਰਮ ਕੇਸ (376, ਮੌਤਾਂ (29), ਡਿਸਚਾਰਜ ਹੋਏ (727)

 

•           ਚੰਡੀਗੜ੍ਹ - ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਕੇਂਦਰ ਸ਼ਾਸਿਤ ਦੇ ਡਿਪਟੀ ਕਮਿਸ਼ਨਰ ਨੂੰ ਹਿਦਾਇਤ ਕੀਤੀ ਹੈ ਕਿ ਉਹ ਉਨ੍ਹਾਂ ਰਾਜਾਂ ਨਾਲ ਤਾਲਮੇਲ ਕਰਨ ਜਿੱਥੇ ਕਿ ਫਸੇ ਹੋਏ ਮਜ਼ਦੂਰਾਂ ਅਤੇ ਹੋਰ ਵਾਪਸ ਜਾਣ ਦੇ ਚਾਹਵਾਨ ਮਜ਼ਦੂਰਾਂ ਨੇ ਜਾਣਾ ਹੈ ਤਾਕਿ ਉਨ੍ਹਾਂ ਦੀ ਮੈਡੀਕਲ ਸਕ੍ਰੀਨਿੰਗ ਠੀਕ ਤਰ੍ਹਾਂ ਹੋ ਸਕੇ। ਤਕਰੀਬਨ 5,000 ਵਿਅਕਤੀਆਂ, ਜਿਨ੍ਹਾਂ ਵਿੱਚ ਵਧੇਰੇ ਐੱਨਆਰਆਈਜ਼ ਅਤੇ ਚੰਡੀਗੜ੍ਹ ਦੇ ਵਸਨੀਕ ਹਨ, ਦੇ ਵਿਦੇਸ਼ ਤੋਂ ਵਾਪਸ ਪਰਤਣ ਦੀ ਆਸ ਹੈ।

 

•           ਪੰਜਾਬ - ਪੰਜਾਬ ਸਰਕਾਰ ਨੇ ਇਕ ਸਲਾਹ ਜਾਰੀ ਕੀਤੀ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਖੁਰਾਕ ਅਤੇ ਹੋਰ ਜ਼ਰੂਰੀ ਵਸਤਾਂ ਦੀ ਸੰਭਾਲ਼ ਯਕੀਨੀ ਬਣਾਈ ਜਾਵੇ। ਇਸ ਆਮ ਸਲਾਹ ਵਿੱਚ ਰਾਜ ਸਰਕਾਰ ਨੇ ਦੁਕਾਨਦਾਰਾਂ, ਡਿਲਿਵਰੀ ਸਟਾਫ ਅਤੇ ਗਾਹਕਾਂ ਨੂੰ ਕਿਹਾ ਕਿ ਉਹ ਹਰ ਵੇਲੇ ਮਾਸਕ ਲਗਾ ਕੇ ਰੱਖਣ। ਇਹ ਮਾਸਕ ਰਾਸ਼ਨ ਦੀਆਂ ਦੁਕਾਨਾਂ ਤੋਂ ਰਾਸ਼ਨ ਖਰੀਦਣ ਵੇਲੇ ਅਤੇ ਕੋਈ ਵੀ ਸਮਾਨ ਘਰ ਲਿਜਾਣ ਵੇਲੇ ਵੀ ਲਗਾ ਕੇ ਰੱਖਣ।  ਵਿਸ਼ੇਸ਼ ਤੌਰ ਤੇ ਇਹ ਸਲਾਹ ਖਪਤਕਾਰਾਂ ਜਾਂ ਗਾਹਕਾਂ ਲਈ ਜਾਰੀ ਕਰਦੇ ਹੋਏ ਰਾਜ ਸਰਕਾਰ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਹੈ ਕਿ ਜ਼ਰੂਰੀ ਸਮਾਨ ਖਰੀਦਣ  ਵੇਲੇ ਕਪਡ਼ੇ ਦਾ ਬੈਗ ਨਾਲ ਲੈ ਕੇ ਜਾਣ। ਇਹ ਬੈਗ ਪੂਰੀ ਤਰ੍ਹਾਂ ਸਾਬਣ ਅਤੇ ਪਾਣੀ ਨਾਲ ਧੋਤਾ ਹੋਣਾ ਚਾਹੀਦਾ ਹੈ।

 

•           ਹਰਿਆਣਾ - ਹਰਿਆਣਾ ਸਰਕਾਰ ਦੁਆਰਾ ਕੀਤੇ ਗਏ ਵਾਅਦੇ ਅਨੁਸਾਰ ਜੋ ਪ੍ਰਵਾਸੀ ਮਜ਼ਦੂਰ ਵਾਪਸ ਜਾਣ ਦੇ ਚਾਹਵਾਨ ਹਨ ਉਨ੍ਹਾਂ ਨੂੰ ਅਗਲੇ 7 ਦਿਨਾਂ ਵਿੱਚ ਰਾਜ ਸਰਕਾਰ ਦੁਆਰਾ ਬਿਨਾ ਕਿਸੇ ਖਰਚੇ ਦੇ ਉਨ੍ਹਾਂ ਦੇ ਜੱਦੀ ਰਾਜ ਵਿੱਚ ਵਾਪਸ ਭੇਜਿਆ ਜਾਵੇਗਾ। ਇਨ੍ਹਾਂ ਲੋਕਾਂ ਲਈ 5,000 ਬੱਸਾਂ ਅਤੇ 100 ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੀ ਵਾਪਸੀ ਲਈ ਪੂਰਾ ਖਰਚਾ ਰਾਜ ਸਰਕਾਰ ਦੁਆਰਾ ਕੀਤਾ ਜਾਵੇਗਾ। ਮੌਜੂਦਾ ਸਥਿਤੀ ਵਿੱਚ ਮੁੱਖ ਮੰਤਰੀ ਨੇ ਹਿਦਾਇਤ ਕੀਤੀ ਹੈ ਕਿ ਲੌਕਡਾਊਨ ਦੌਰਾਨ ਸਾਰੀ ਸਰਕਾਰੀ ਮਸ਼ੀਨਰੀ ਹਰ ਪ੍ਰਵਾਸੀ ਮਜ਼ਦੂਰ ਲਈ ਖੁਰਾਕ ਅਤੇ ਟਿਕਾਣੇ ਦਾ ਪ੍ਰਬੰਧ ਕਰੇ ਅਤੇ ਕਿਸੇ ਪ੍ਰਵਾਸੀ ਮਜ਼ਦੂਰ ਨੂੰ ਇਹ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਉਹ ਆਪਣੇ ਘਰ ਤੋਂ ਬਹੁਤ ਜ਼ਿਆਦਾ ਦੂਰ ਹੈ।

 

ਫੈਕਟ ਚੈੱਕ

 

https://static.pib.gov.in/WriteReadData/userfiles/image/image004HQIM.png

https://static.pib.gov.in/WriteReadData/userfiles/image/image005S6XA.png

 

******

ਵਾਈਬੀ
 


(Release ID: 1622595) Visitor Counter : 218