ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਦੇ ਪ੍ਰਬੰਧਨ ਲਈ ਤਿਆਰੀ ਅਤੇ ਉਠਾਏ ਗਏ ਰੋਕਥਾਮ ਉਪਾਵਾਂ ਦੀ ਸਮੀਖਿਆ ਕਰਨ ਲਈ ਡਾ. ਹਰਸ਼ ਵਰਧਨ ਉੱਤਰ ਪੂਰਬੀ ਰਾਜਾਂ ਨਾਲ ਜੁੜੇ

‘ਆਓ ਆਪਾਂ ਸਾਰੇ ਰਾਜਾਂ ਵਿੱਚ ਔਰੈਂਜ ਜ਼ੋਨਾਂ ਨੂੰ ਗ੍ਰੀਨ ਜ਼ੋਨਾਂ ’ਚ ਬਦਲਣ ਉੱਤੇ ਧਿਆਨ ਕੇਂਦ੍ਰਿਤ ਕਰੀਏ ਤੇ ਮਿਲ ਕੇ ਕੰਮ ਕਰੀਏ ਤੇ ਸੁਰੱਖਿਆਤਮਕ ਸਥਿਤੀ ਬਣਾ ਕੇ ਰੱਖੀਏ’: ਡਾ. ਹਰਸ਼ ਵਰਧਨ

Posted On: 09 MAY 2020 4:35PM by PIB Chandigarh

 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਇੱਥੇ ਰਾਜ ਮੰਤਰੀ (ਸਿਹਤ ਤੇ ਪਰਿਵਾਰ ਭਲਾਈ) ਸ਼੍ਰੀ ਅਸ਼ਵਨੀ ਕੁਮਾਰ ਚੌਬੇ ਦੀ ਮੌਜੂਦਗੀ ਵਿੱਚ ਉੱਤਰਪੂਰਬੀ ਰਾਜਾਂ ਵਿੱਚ ਕੋਵਿਡ–19 ਦੀ ਸਥਿਤੀ ਦੀ ਸਮੀਖਿਆ ਲਈ ਅਰੁਣਾਚਲ ਪ੍ਰਦੇਸ਼, ਅਸਾਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ ਤੇ ਸਿੱਕਮ ਨਾਲ ਉੱਚਪੱਧਰੀ ਮੀਟਿੰਗ ਕੀਤੀ ਅਤੇ ਇਸ ਮਹਾਮਾਰੀ ਦੇ ਖਾਤਮੇ ਤੇ ਹੋਰ ਪ੍ਰਬੰਧਾਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਵੀਡੀਓ ਕਾਨਫ਼ਰੰਸਿੰਗ ਜ਼ਰੀਏ ਹੋਈ, ਇਸ ਸਮੀਖਿਆ ਮੀਟਿੰਗ ਚ ਮਿਜ਼ੋਰਮ ਦੇ ਸਿਹਤ ਮੰਤਰੀ ਡਾ. ਆਰ. ਲਲਥਾਂਗਲਿਆਨਾ (Dr. R Lalthangliana), ਅਰੁਣਾਚਲ ਪ੍ਰਦੇਸ਼ ਦੇ ਸਿਹਤ ਮੰਤਰੀ ਸ਼੍ਰੀ ਅਲੋ ਲਿਬਾਂਗ (Sh. Alo Libang) ਅਤੇ ਅਸਾਮ ਦੇ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪੀਯੂਸ਼ ਹਜ਼ਾਰਿਕਾ ਤੇ ਅੱਠ ਰਾਜਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਸ਼ੁਰੂ , ਡਾ. ਹਰਸ਼ ਵਰਧਨ ਨੇ ਦੇਸ਼ ਵਿੱਚ ਕੋਵਿਡ–19 ਨਾਲ ਜੂਝਦੇ ਸਾਰੇ ਰਾਜਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ,‘ਬਹੁਤੇ ਉੱਤਰਪੂਰਬੀ ਰਾਜਾਂ ਵਿੱਚ ਗ੍ਰੀਨ ਜ਼ੋਨਾਂ ਵੇਖ ਕੇ ਵੱਡੀ ਰਾਹਤ ਮਿਲਦੀ ਹੈ ਤੇ ਇਹ ਬੇਹੱਦ ਉਤਸ਼ਾਹਜਨਕ ਹੈ। ਹੁਣ ਤੱਕ ਸਿਰਫ਼ ਅਸਾਮ ਤੇ ਤ੍ਰਿਪੁਰਾ ਚ ਹੀ ਕੋਵਿਡ–19 ਦੇ ਸਰਗਰਮ ਕੇਸ ਹਨਬਾਕੀ ਦੇ ਸਾਰੇ ਰਾਜ ਗ੍ਰੀਨ ਜ਼ੋਨ ਵਿੱਚ ਹਨ। ਆਓ ਆਪਾਂ ਔਰੈਂਜ ਜ਼ੋਨਾਂ ਨੂੰ ਗ੍ਰੀਨ ਜ਼ੋਨਾਂ ਵਿੱਚ ਤਬਦੀਲ ਕਰਨ ਉੱਤੇ ਧਿਆਨ ਕੇਂਦ੍ਰਿਤ ਕਰੀਏ ਤੇ ਇੱਕਜੁਟ ਹੋ ਕੇ ਕੰਮ ਕਰੀਏ ਅਤੇ ਸਾਰੇ ਰਾਜਾਂ ਵਿੱਚ ਸੁਰੱਖਿਆ ਵਾਲੀ ਸਥਿਤੀ ਕਾਇਮ ਕਰ ਕੇ ਰੱਖੀਏ।ਡਾ. ਹਰਸ਼ ਵਰਧਨ ਨੇ ਕਿਹਾ ਕਿ 9 ਮਈ, 2020 ਤੱਕ ਦੇਸ਼ ਵਿੱਚ ਕੋਰੋਨਾ ਦੇ ਕੁੱਲ 59,662 ਮਾਮਲੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 17,847 ਵਿਅਕਤੀ ਠੀਕ ਹੋ ਚੁੱਕੇ ਹਨ ਅਤੇ 1,981 ਮੌਤਾਂ ਹੋ ਚੁੰਕੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ, 3,320 ਨਵੇਂ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 1,307 ਵਿਅਕਤੀ ਠੀਕ ਹੋ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੌਤ ਦਰ 3.3% ਹੈ ਤੇ ਸਿਹਤਯਾਬੀ ਦੀ ਦਰ 29.8% ਹੈ। ਉਨ੍ਹਾਂ ਇਹ ਵੀ ਦੱਸਿਆ ਕਿ (ਬੀਤੇ ਕੱਲ੍ਹ ਤੱਕ) ਆਈਸੀਯੂ (ICU – ਇੰਟੈਂਸਿਵ ਕੇਅਰ ਯੂਨਿਟ) ਵਿੱਚ ਕੋਵਿਡ–19 ਦੇ 2.41% ਸਰਗਰਮ ਮਰੀਜ਼ ਮੌਜੂਦ ਹਨ, ਵੈਂਟੀਲੇਟਰਾਂ ਉੱਤੇ 0.38% ਮਰੀਜ਼ ਤੇ 1.88% ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਪੈ ਰਹੀ ਹੈ। ਡਾ. ਹਰਸ਼ ਵਰਧਨ ਨੇ ਇਹ ਵੀ ਦੱਸਿਆ,‘ਦੇਸ਼ ਦੀ ਟੈਸਟਿੰਗ ਸਮਰੱਥਾ ਵਿੱਚ ਵਾਧਾ ਹੋਇਆ ਹੈ ਅਤੇ ਹੁਣ ਇਹ 95,000 ਟੈਸਟ ਪ੍ਰਤੀ ਦਿਨ ਹੈ ਅਤੇ 332 ਸਰਕਾਰੀ ਲੈਬਾਰੇਟਰੀਜ਼ ਤੇ 121 ਪ੍ਰਾਈਵੇਟ ਲੈਬਾਰੇਟਰੀਆਂ ਇਸ ਲਈ ਕੰਮ ਕਰ ਰਹੀਆਂ ਹਨ। ਹੁਣ ਤੱਕ ਕੁੱਲ ਮਿਲਾ ਕੇ ਕੋਵਿਡ–19 ਦੇ 15,25,631 ਟੈਸਟ ਹੋ ਚੁੱਕੇ ਹਨ।

ਉੱਤਰਪੂਰਬੀ ਰਾਜਾਂ ਨਾਲ ਵਿਸਤ੍ਰਿਤ ਗੱਲਬਾਤ ਦੌਰਾਨ, ਉਨ੍ਹਾਂ ਟੈਸਟਿੰਗ ਸੁਵਿਧਾਵਾਂ, ਸਿਹਤ ਬੁਨਿਆਦੀ ਢਾਂਚੇ, ਚੌਕਸ ਨਿਗਰਾਨੀ, ਛੂਤਗ੍ਰਸਤਾਂ ਦੇ ਸੰਪਰਕ ਵਿੱਚ ਰਹੇ ਵਿਅਕਤੀਆਂ ਦੀ ਭਾਲ ਆਦਿ ਨਾਲ ਸਬੰਧਿਤ ਵਿਭਿੰਨ ਮੁੱਦਿਆਂ ਬਾਰੇ ਚਰਚਾ ਹੋਈ ਅਤੇ ਉਨ੍ਹਾਂ ਆਪਣੀਆਂ ਬਿਹਤਰੀਨ ਪਿਰਤਾਂ ਸਾਂਝੀਆਂ ਕੀਤੀਆਂ। ਡਾ. ਹਰਸ਼ ਵਰਧਨ ਨੇ ਹੁਣ ਤੱਕ ਕੋਵਿਡ–19 ਨਾਲ ਟਾਕਰੇ ਲਈ ਕੇਂਦਰ ਵੱਲੋਂ ਚੁੱਕੇ ਗਏ ਵਿਭਿੰਨ ਕਦਮਾਂ ਬਾਰੇ ਦੱਸਿਆ। ਡਾ. ਹਰਸ਼ ਵਰਧਨ ਨੇ ਦੱਸਿਆ,‘ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਨੋਵੇਲ ਕੋਰੋਨਾਵਾਇਰਸ ਰੋਗ (ਕੋਵਿਡ–19) ਵਿਰੁੱਧ ਸਰਕਾਰ ਦੀ ਕਾਰਵਾਈ ਅਤੇ ਸਿਆਸੀ ਪ੍ਰਤੀਬੱਧਤਾ ਆਪਣੇ ਉੱਚਤਮ ਪੱਧਰਾਂ ਤੇ ਹੈ। ਭਾਰਤ ਨੇ ਇਸ ਮਹਾਮਾਰੀ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਸਮੇਂ ਸਿਰ ਵਿਭਿੰਨ ਕਦਮ ਚੁੱਕੇ ਗਏ ਹਨ, ਚੌਕਸ ਨਿਗਰਾਨੀ ਦੀਆਂ ਮਜ਼ਬੂਤ ਪ੍ਰਣਾਲੀਆਂ ਲਾਗੂ ਕੀਤੀਆਂ ਗਈਆਂ ਹਨ।

ਕੇਂਦਰੀ ਸਿਹਤ ਮੰਤਰੀ ਨੇ ਸੂਚਿਤ ਕੀਤਾ ਕਿ ਕੋਵਿਡ–19 ਦਾ ਟਾਕਰਾ ਕਰਨ ਲਈ ਵਾਜਬ ਕਦਮ ਚੁੱਕੇ ਜਾ ਰਹੇ ਹਨ ਤੇ ਇਸ ਮਾਮਲੇ ਚ ਕੇਂਦਰ ਤੇ ਰਾਜ ਦੋਵੇਂ ਹੀ ਇਕਜੁੱਟ ਹੋ ਕੇ ਜਤਨ ਜਾਰੀ ਰੱਖ ਰਹੇ ਹਨ, ਕੋਵਿਡ ਲਈ ਸਮਰਪਿਤ ਹਸਪਤਾਲਾਂ ਦੀ ਗਿਣਤੀ ਉਚਿਤ ਤਰੀਕੇ ਵਧਦੀ ਜਾ ਰਹੀ ਹੈ, ਆਈਸੋਲੇਸ਼ਨ ਤੇ ਆਈਸੀਯੂ ਬਿਸਤਰਿਆਂ ਅਤੇ ਕੁਆਰੰਟੀਨ ਕੇਂਦਰਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਦੇਸ਼ ਕੋਵਿਡ–19 ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੇਂਦਰ ਵੱਲੋਂ ਵੀ ਕਾਫ਼ੀ ਗਿਣਤੀ ਵਿੱਚ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ / ਕੇਂਦਰੀ ਸੰਸਥਾਨਾਂ ਨੂੰ ਮਾਸਕ ਤੇ ਨਿਜੀ ਸੁਰੱਖਿਆਤਮਕ ਉਪਕਰਣ (ਪੀਪੀਈ – PPE – ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ), ਵੈਂਟੀਲੇਟਰ ਆਦਿ ਮੁਹੱਈਆ ਕਰਵਾ ਕੇ ਮਦਦ ਕਰ ਰਿਹਾ ਹੈ।

ਉੱਤਰਪੂਰਬ ਵਿੱਚ ਕੋਵਿਡ–19 ਦੇ ਪ੍ਰਬੰਧਾਂ ਦੀ ਸਕਾਰਾਤਮਕ ਸਥਿਤੀ ਨੂੰ ਕਾਇਮ ਰੱਖਣ ਲਈ ਡਾ. ਹਰਸ਼ ਵਰਧਨ ਨੇ ਰਾਜਾਂ ਨੂੰ ਇਹ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਕਿ ਆਪੋਆਪਣੇ ਘਰਾਂ ਨੂੰ ਪਰਤ ਰਹੇ ਪ੍ਰਵਾਸੀ ਮਜ਼ਦੂਰਾਂ, ਵਿਦਿਆਰਥੀਆਂ ਤੇ ਵਿਦੇਸ਼ਾਂ ਤੋਂ ਪਰਤ ਰਹੇ ਲੋਕਾਂ ਦੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਵੱਲੋਂ ਤੈਅ ਦਿਸ਼ਾਨਿਰਦੇਸ਼ਾਂ ਅਤੇ ਪ੍ਰੋਟੋਕੋਲ ਅਨੁਸਾਰ ਸਕ੍ਰੀਨਿੰਗ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਸਬੰਧੀ ਦਿਸ਼ਾਨਿਰਦੇਸ਼ਾਂ ਵਿੱਚ ਵੀ ਸੋਧ ਕੀਤੀ ਗਈ ਹੈ ਤੇ ਸਾਰੇ ਰਾਜਾਂ ਨੂੰ ਉਨ੍ਹਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ।

ਡਾ. ਹਰਸ਼ ਵਰਧਨ ਨੇ ਕਿਹਾ,‘ਕੁਝ ਰਾਜਾਂ ਨੇ ਇਸ ਦਿਸ਼ਾ ਵਿੱਚ ਕੰਮ ਕੀਤਾ ਹੈ ਤੇ ਹੋਰਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੌਕਸ ਨਿਗਰਾਨੀ ਰੱਖਣ, ਪੀੜਤਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭਣ, ਘਰੋਂਘਰੀਂ ਜਾ ਕੇ ਸਰਵੇਖਣ ਕਰਨ ਤੇ ਇਸ ਰੋਗ ਦਾ ਪਹਿਲਾਂ ਪਤਾ ਲਾ ਲੈਣ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ,‘ ਗ਼ੈਰਪ੍ਰਭਾਵਿਤ ਜ਼ਿਲ੍ਹਿਆਂ ਅਤੇ ਜਿਹੜੇ ਜ਼ਿਲ੍ਹਿਆਂ ਵਿੱਚ ਪਿਛਲੇ 14 ਦਿਨਾਂ ਤੋਂ ਕੋਈ ਕੇਸ ਸਾਹਮਣੇ ਨਹੀਂ ਆਇਆ ਤੇ ਹੋਰ ਇਲਾਕਿਆਂ ਵਿੱਚ ਸਵੀਅਰ ਐਕਿਯੂਟ ਰੈਸਪੀਰੇਟਰੀ ਇਨਫ਼ੈਕਸ਼ਨਸ’ (ਐੱਸਏਆਰਆਈ – SARI)/ ਇਨਫ਼ਲੂਐਂਜ਼ਾ ਜਿਹੇ ਰੋਗ (ਆਈਐੱਲਆਈ – ILI) ਲਈ ਮੈਡੀਕਲ ਕਾਲਜ ਹਸਪਤਾਲਾਂ ਦੇ ਸਹਿਯੋਗ ਨਾਲ ਆਈਡੀਐੱਸਪੀ (IDSP) ਨੈੱਟਵਰਕ ਰਾਹੀਂ ਚੌਕਸਨਿਗਰਾਨੀ ਵਧਾਈ ਜਾਣੀ ਚਾਹੀਦੀ ਹੈ।ਉਨ੍ਹਾਂ ਰਾਜਾਂ ਨੂੰ ਬੇਨਤੀ ਕੀਤੀ ਕਿ ਉਹ ਆਰੋਗਯਸੇਤੂ ਐਪ ਨੂੰ ਵੱਡੇ ਪੱਧਰ ਉੱਤੇ ਡਾਊਨਲੋਡ ਕਰਵਾਉਣ, ਤਾਂ ਜੋ ਪ੍ਰਭਾਵਿਤ ਤੇ ਪੀੜਤਾਂ ਦੇ ਸੰਪਰਕ ਵਿੱਚ ਰਹੇ ਲੋਕਾਂ ਦੀ ਭਾਲ ਕੀਤੀ ਜਾ ਸਕੇ, ਚੌਕਸਨਿਗਰਾਨੀ ਰੱਖੀ ਜਾ ਸਕੇ ਅਤੇ ਲੋਕ ਆਪਣਾ ਸਵੈਮੁੱਲਾਂਕਣ ਕਰ ਸਕਣ। ਉਨ੍ਹਾਂ ਰਾਜਾਂ ਨੂੰ ਸਲਾਹ ਦਿੱਤੀ ਕਿ ਉਹ ਕੋਵਿਡ ਲਈ ਸਮਰਪਿਤ ਹਸਪਤਾਲਾਂ, ਕੋਵਿਡ ਸਿਹਤ ਕੇਂਦਰਾਂ ਤੇ ਸਰਕਾਰੀ ਦੇਖਭਾਲ਼ ਕੇਂਦਰਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਾ ਪਾਸਾਰ ਕਰਨ, ਤਾਂ ਜੋ ਲੋਕਾਂ ਨੂੰ ਉਨ੍ਹਾਂ ਸੇਵਾਵਾਂ ਤੱਕ ਪਹੁੰਚਣ ਵਿੱਚ ਮਦਦ ਮਿਲ ਸਕੇ। ਰਾਜਾਂ ਨੂੰ ਸੂਚਿਤ ਕੀਤਾ ਗਿਆ ਕਿ ਸਿਹਤ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਉੱਤਰਪੂਰਬੀ ਖੇਤਰ ਦੇ ਵਿਕਾਸ ਬਾਰੇ ਮੰਤਰੀ (ਉੱਤਰਪੂਰਬੀ ਖੇਤਰ ਦੇ ਵਿਕਾਸ ਬਾਰੇ ਮੰਤਰਾਲਾ) ਵੱਲੋਂ ਫ਼ੰਡ ਰੱਖੇ ਗਏ ਹਨ ਅਤੇ ਰਾਜਾਂ ਨੂੰ ਇਸ ਕੋਸ਼ ਅਧੀਨ ਫ਼ੰਡਾਂ ਦਾ  ਲਾਭ ਲੈਣ ਲਈ ਆਪੋਆਪਣੀਆਂ ਤਜਵੀਜ਼ਾਂ ਪੇਸ਼ ਕਰਨੀਆਂ ਹੋਣਗੀਆਂ।

ਡਾ. ਹਰਸ਼ ਵਰਧਨ ਨੇ ਦੱਸਿਆ ਕਿ ਜਿਹੜੇ ਰਾਜਾਂ ਨਾਲ ਅੰਤਰਰਾਸ਼ਟਰੀ ਸਰਹੱਦਾਂ ਲੱਗਦੀਆਂ ਹਨ, ਉਨ੍ਹਾਂ ਨੂੰ ਇਸ ਮਹਾਮਾਰੀ ਦੀ ਲਾਗ ਫੈਲਣ ਤੋਂ ਰੋਕਥਾਮ ਲਈ ਸਰਹੱਦੀ ਇਲਾਕਿਆਂ ਵਿੱਚ ਉਚਿਤ ਕਦਮ ਚੁੱਕਣ ਅਤੇ ਇਸ ਲਈ ਰਾਜ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਵਿਅਕਤੀਆਂ ਦੀ ਦਾਖ਼ਲੇ ਵਾਲੀਆਂ ਥਾਂਵਾਂ ਤੇ ਹੀ ਜਾਂਚ ਕਰਨ ਅਤੇ ਦਿਸ਼ਾਨਿਰਦੇਸ਼ਾਂ ਅਨੁਸਾਰ ਕੁਆਰੰਟੀਨ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ।

ਰਾਜਾਂ ਨੂੰ ਇਹ ਚੇਤੇ ਕਰਵਾਇਆ ਗਿਆ ਕਿ ਕੋਵਿਡ–19 ਲਈ ਦੇਖਭਾਲ਼ ਦੇ ਨਾਲਨਾਲ ਗ਼ੈਰਕੋਵਿਡ–19 ਸਿਹਤ ਸੇਵਾਵਾਂ ਵੀ ਓਨੀਆਂ ਹੀ ਅਹਿਮ ਹਨ ਤੇ ਉਨ੍ਹਾਂ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾਣਾ ਚਾਹੀਦਾ। ਗਰਭਵਤੀ ਔਰਤਾਂ, ਟੀਕਾਕਰਣ ਮੁਹਿੰਮਾਂ, ਓਪੀਡੀ / ਆਈਪੀਡੀ ਸੇਵਾਵਾਂ, ਐੱਨਸੀਡੀਜ਼ ਦੀ ਸਕ੍ਰੀਨਿੰਗ ਤੇ ਟੀਵੀ ਡਾਇਓਗਨੋਸਿਸ ਤੇ ਇਲਾਜ ਲਈ ਏਐੱਨਸੀ (ANCs) ਜਿਹੀਆਂ ਸਿਹਤਸੰਭਾਲ਼ ਸੇਵਾਵਾਂ ਵੱਲ ਲੋੜੀਂਦਾ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਵੈਕਟਰ (ਪਰਜੀਵੀਆਂ) ਰਾਹੀਂ ਹੋਣ ਵਾਲੇ ਰੋਗਾਂ ਦੀ ਰੋਕਥਾਮ ਲਈ ਵੀ ਉਚਿਤ ਕਦਮ ਚੁੱਕਣ ਦੀ ਜ਼ਰੂਰਤ ਹੈ। ਵੱਧ ਤੋਂ ਵੱਧ ਲੋਕਾਂ ਦੀਆਂ ਸਿਹਤਸੰਭਾਲ਼ ਜ਼ਰੂਰਤਾਂ ਪੂਰੀਆਂ ਕਰਨ ਲਈ ਟੈਲੀਮੈਡੀਸਨ ਤੇ ਟੈਲੀਕਾਊਂਸਲਿੰਗ ਜਿਹੀਆਂ ਸੁਵਿਧਾਵਾਂ ਵਰਤਣ ਦੀ ਵੀ ਜ਼ਰੂਰਤ ਹੈ। ਰਾਜਾਂ ਨੂੰ ਇਹ ਯਕੀਨੀ ਬਣਾਉਣ ਦੀ ਸਲਾਹ ਵੀ ਦਿੱਤੀ ਗਈ ਸਿਹਤਸੰਭਾਲ਼ ਨਾਲ ਸਬੰਧਿਤ ਸਟਾਫ਼, ਪੈਰਾਮੈਡਿਕਸ ਤੇ ਸਿਹਤਸੰਭਾਲ਼ ਨਾਲ ਸਬੰਧਿਤ ਹੋਰ ਕਰਮਚਾਰੀਆਂ ਦੇ ਭੁਗਤਾਨ, ਤਨਖਾਹਾਂ ਤੇ ਪ੍ਰੋਤਸਾਹਨ ਵੀ ਯਕੀਨੀ ਬਣਾਏ ਜਾਣ, ਜਿਸ ਲਈ ਰਾਜਾਂ ਨੂੰ ਇਹ ਯਕੀਨੀ ਬਣਾਉਣ ਦੀ ਸਲਾਹ ਵੀ ਦਿੱਤੀ ਗਈ ਕਿ ਐੱਨਐੱਚਐੱਮ (NHM) ਫ਼ੰਡ ਸਿਹਤ ਵਿਭਾਗ ਨੂੰ ਟ੍ਰਾਂਸਫ਼ਰ ਕੀਤੇ ਜਾਣ। ਰਾਜਾਂ ਨੂੰ ਇਹ ਵੀ ਸੂਚਿਤ ਕੀਤਾ ਗਿਆ ਕਿ ਗ਼ੈਰਕੋਵਿਡ ਜ਼ਰੂਰੀ ਸੇਵਾਵਾਂ ਨਾਲ ਸਬੰਧਿਤ ਕਿਸੇ ਤਰ੍ਹਾਂ ਦੀ ਸ਼ਿਕਾਇਤ ਦੇ ਨਿਵਾਰਣ ਲਈ 1075 ਤੋਂ ਇਲਾਵਾ ਹੈਲਪਲਾਈਨ ਨੰਬਰ 104 ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਲੋਕਾਂ ਉਨ੍ਹਾਂ ਦੇ ਸਥਾਨ ਆਦਿ ਬਾਰੇ ਜਾਣਕਾਰੀ ਦੇਣ ਦੀ ਜ਼ਰੂਰਤ ਹੈ। ਰਾਜਾਂ ਨੂੰ ਇਹ ਸਲਾਹ ਵੀ ਦਿੱਤੀ ਗਈ ਕਿ ਜ਼ਰੂਰੀ ਦਵਾਈਆਂ ਦਾ ਉਚਿਤ ਸਟਾਕ ਰੱਖਿਆ ਜਾਵੇ ਤੇ ਇਸ ਮੰਤਵ ਲਈ ਹੋਮ ਡਿਲਿਵਰੀ ਕਰਨ ਲਈ ਵਲੰਟੀਅਰਾਂ ਦੀਆਂ ਸੇਵਾਵਾਂ ਸ਼ੁਰੂ ਕਰਨ ਦੇ ਜਤਨ ਕੀਤੇ ਜਾਣ।

ਕੁਝ ਰਾਜਾਂ ਵਿੱਚ ਤੰਬਾਕੂਨੋਸ਼ੀ ਤੋਂ ਬਿਨਾ ਤੰਬਾਕੂ ਦੀ ਹੋਰ ਤਰੀਕਿਆਂ ਨਾਲ ਵਧੇਰੇ ਵਰਤੋਂ/ਸੇਵਨ ਵਾਲੇ ਕੁਝ ਰਾਜਾਂ ਬਾਰੇ ਡਾ. ਹਰਸ਼ ਵਰਧਨ ਨੇ ਸਲਾਹ ਦਿੱਤੀ ਕਿ ਅਜਿਹੇ ਰਾਜ ਯਕੀਨੀ ਬਣਾਉਣ ਕਿ ਉਹ ਤੰਬਾਕੂ ਦੀ ਵੱਡੇ ਪੱਧਰ ਉੱਤੇ ਵਰਤੋਂ ਉੱਤੇ ਪਾਬੰਦੀ ਲਾਉਣ ਅਤੇ ਜਨਤਕ ਥਾਵਾਂ ਉੱਤੇ ਥੁੱਕਣ ਤੇ ਪਾਬੰਦੀ ਲਾਈ ਜਾਵੇ, ਇੰਝ ਕੋਵਿਡ–19 ਫੈਲਣ ਤੋਂ ਰੋਕਥਾਮ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਮਜ਼ਬੂਤ ਸੁਧਾਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਅਜਿਹੇ ਰਾਜਾਂ ਦੇ ਜਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਤੰਬਾਕੂ ਚਬਾਉਣ ਉੱਤੇ ਪਾਬੰਦੀ ਲਾਈ ਹੈ ਤੇ ਜਨਤਕ ਸਥਾਨਾਂ ਤੇ ਥੁੱਕਣ ਉੱਤੇ ਜੁਰਮਾਨੇ ਲਾਏ ਹਨ।

ਸੁਸ਼੍ਰੀ ਪ੍ਰੀਤੀ ਸੂਦਨ, ਸਕੱਤਰ (ਸਿਹਤ ਤੇ ਪਰਿਵਾਰ ਭਲਾਈ), ਸ਼੍ਰੀ ਰਾਜੇਸ਼ ਭੂਸ਼ਨ, ਓਐੱਸਡੀ (ਸਿਹਤ ਤੇ ਪਰਿਵਾਰ ਭਲਾਈ), ਸੁਸ਼੍ਰੀ ਵੰਦਨਾ ਗੁਰਨਾਨੀ, ਏਐੱਸ ਅਤੇ ਐੱਮਡੀ (ਐੱਨਐੱਚਐੱਮ – NHM), ਡਾ. ਮਨੋਹਰ ਅਗਨਾਨੀ, ਸੰਯੁਕਤ ਸਕੱਤਰ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ), ਡਾ. ਐੱਸਕੇ ਸਿੰਘ, ਡਾਇਰੈਕਟਰ, ਐੱਨਸੀਡੀਸੀ (NCDC) ਦੇ ਨਾਲ ਪ੍ਰਿੰਸੀਪਲ ਸਕੱਤਰ (ਸਿਹਤ) ਅਤੇ ਰਾਜਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਇਸ ਮੀਟਿੰਗ ਵਿੱਚ ਭਾਗ ਲਿਆ।

 

*****

 

ਐੱਮਵੀ/ਐੱਸਜੀ



(Release ID: 1622536) Visitor Counter : 156