ਰੱਖਿਆ ਮੰਤਰਾਲਾ

ਕੋਵਿਡ-19 ਨਾਲ ਨਜਿੱਠਣ ਸਬੰਧੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਜਪਾਨ ਦੇ ਰੱਖਿਆ ਮੰਤਰੀ ਨਾਲ ਕੀਤੇ ਫੋਨ 'ਤੇ ਗੱਲਬਾਤ ਕੀਤੀ

Posted On: 08 MAY 2020 5:58PM by PIB Chandigarh

ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਦੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਜਪਾਨ ਦੇ ਰੱਖਿਆ ਮੰਤਰੀ ਸ਼੍ਰੀ ਤਾਰੋ ਕੋਨੋ (Mr Taro Kono) ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ

 

ਦੋਨੋਂ ਰੱਖਿਆ ਮੰਤਰੀਆਂ ਨੇ ਆਪੋ-ਆਪਣੇ ਦੇਸ਼ਾਂ ਵਿੱਚ ਕੋਵਿਡ-19 ਖ਼ਿਲਾਫ਼ ਉਠਾਏ ਕਦਮਾਂ ਬਾਰੇ ਚਰਚਾ ਕੀਤੀ ਸ਼੍ਰੀ ਰਾਜਨਾਥ ਸਿੰਘ ਨੇ ਸ਼੍ਰੀ ਤਾਰੋ ਕੋਨੋ ਨੂੰ ਕੋਵਿਡ-19 ਨਾਲ ਨਜਿੱਠਣ ਲਈ ਭਾਰਤ ਦੇ ਅੰਤਰਰਾਸ਼ਟਰੀ ਪੱਧਰ 'ਤੇ ਉਪਰਾਲਿਆਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਅਤੇ ਮਹਾਮਾਰੀ ਵਿਰੁੱਧ ਵਿਸ਼ਵ-ਵਿਆਪੀ ਲੜਾਈ 'ਚ ਆਪਸੀ ਸਹਿਯੋਗ ਦੇ ਖੇਤਰਾਂ ਬਾਰੇ ਚਰਚਾ ਕੀਤੀ ਦੋਨੋਂ ਰੱਖਿਆ ਮੰਤਰੀਆਂ ਨੇ ਇਸ ਗੱਲ 'ਤੇ ਸਹਿਮਤ ਹੋਏ ਭਾਰਤ-ਜਪਾਨ ਵਿਸ਼ੇਸ਼ ਰਣਨੀਤਕ ਅਤੇ ਆਲਮੀ ਸਾਂਝੇਦਾਰੀ, ਦੋਹਾਂ ਦੇਸ਼ਾਂ ਨੂੰ ਕੋਵਿਡ-29 ਨਾਲ ਸਬੰਧਿਤ ਚੁਣੌਤੀਆਂ ਨਾਲ ਨਜਿੱਠਣ ਲਈ ਹੋਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦਾ ਇੱਕ ਚੰਗਾ ਅਧਾਰ ਪ੍ਰਦਾਨ ਕਰਦੀ ਹੈ

 

 

ਦੋਹਾਂ ਮੰਤਰੀਆਂ ਨੇ ਭਾਰਤ-ਜਪਾਨ ਵਿਸ਼ੇਸ਼ ਰਣਨੀਤਕ ਅਤੇ ਆਲਮੀ ਸਾਂਝੇਦਾਰੀ ਦੇ ਫਰੇਮਵਰਕ ਤਹਿਤ ਦੁਵੱਲੇ ਸੁਰੱਖਿਆ ਸਹਿਯੋਗ ਦੀ ਪਹਿਲ ਨੂੰ ਅੱਗੇ ਵਧਾਉਣ ਦੀ ਪ੍ਰਤੀਬੱਧਤਾ ਪ੍ਰਗਟਾਈ

 

***

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1622362) Visitor Counter : 163