ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਕੋਵਿਡ ਕੇਅਰ ਸੈਂਟਰ ਰਾਜਾਂ ਦੀਆਂ ਅਥਾਰਿਟੀਆਂ ਨੂੰ ਪ੍ਰਦਾਨ ਕਰਨ ਦੀ ਤਿਆਰੀ ਕੀਤੀ

ਸਮੁੱਚੇ ਭਾਰਤੀ ਰੇਲਵੇ ਵਿੱਚ ਕੋਵਿਡ ਕੇਅਰ ਸੈਂਟਰਾਂ ਦੇ ਰੂਪ ਵਿੱਚ 5231 ਰੇਲ ਕੋਚ ਤਿਆਰ


ਕੋਵਿਡ ਕੇਅਰ ਸੈਂਟਰਾਂ ਦੀ ਪਲੇਸਮੈਂਟ ਲਈ 215 ਸਟੇਸ਼ਨਾਂ ਦੀ ਚੋਣ


215 ਸਟੇਸ਼ਨਾਂ ਵਿਚੋਂ ਰੇਲਵੇ 85 ਸਟੇਸ਼ਨਾਂ ਵਿੱਚ ਸਿਹਤ ਦੇਖਭਾਲ਼ ਸੁਵਿਧਾਵਾਂ ਉਪਲਬਧ ਕਰਾਵੇਗਾ,130 ਸਟੇਸ਼ਨਾਂ ਵਿੱਚ ਰਾਜ ਤਦ ਹੀ ਕੋਵਿਡ ਕੋਚਾਂ ਲਈ ਬੇਨਤੀ ਕਰਨਗੇ ਜਦੋਂ ਉਹ ਕਰਮਚਾਰੀਆਂ ਅਤੇ ਦਵਾਈਆਂ ਉਪਲਬਧ ਕਰਾਉਣ ਲਈ ਸਹਿਮਤ ਹੋਣਗੇ


ਭਾਰਤੀ ਰੇਲਵੇ ਜਲ,ਬਿਜਲੀ, ਮੁਰੰਮਤ, ਕੈਟਰਿੰਗ ਅਤੇ ਕੋਵਿਡ ਕੇਅਰ ਸੈਂਟਰਾਂ ਦੀ ਸੁਰੱਖਿਆ ਦਾ ਧਿਆਨ ਰੱਖੇਗੀ


ਕੇਂਦਰ ਦੁਆਰਾ ਰਾਜ ਸਰਕਾਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ


ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੇ ਹੋਰ ਸੰਸਥਾਨਾਂ ਦੀ ਸਲਾਹ ਨਾਲ ਰੇਲਵੇ ਨੇ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ


ਭਾਰਤੀ ਰੇਲਵੇ ਨੇ ਕੋਵਿਡ-19 ਚੁਣੌਤੀ ਦਾ ਸਾਹਮਣਾ ਕਰਨ ਲਈ 2500 ਤੋਂ ਵੱਧ ਡਾਕਟਕ ਅਤੇ 35000 ਤੋਂ ਵੱਧ ਪੈਰਾਮੈਡਿਕ ਸਟਾਫ ਦੀ ਤੈਨਾਤੀ ਕੀਤੀ ਹੈ


ਕਠਿਨ ਹਾਲਤਾਂ ਵਿੱਚ ਰਾਸ਼ਟਰੀ ਸਪਲਾਈ ਚੇਨ ਬਰਕਰਾਰ ਰੱਖਣ ਲਈ ਵਾਧੂ,ਭਾਰਤੀ ਰੇਲਵੇ ਨੇ ਕੋਵਿਡ ਦੇ ਖਿਲਾਫ਼ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਸਹਾਇਤਾ ਦੇਣ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਹੈ


ਆਪਣੇ ਪਹਿਲੀ ਪੰਕਤੀ ਦੇ ਕਰਮਚਾਰੀਆਂ ਦੀ ਸੁਰੱਖਿਆ ਲਈ ਰੇਲਵੇ ਆਪਣਾ ਖੁਦ ਦਾ ਪੀ ਪੀ ਈ ਬਣਾ ਰਿਹਾ ਹੈ

Posted On: 07 MAY 2020 3:18PM by PIB Chandigarh

ਰੇਲਵੇ ਮੰਤਰਾਲੇ ਨੇ ਆਪਣੇ 5231 ਕੋਚਾਂ ਨੂੰ ਕੋਵਿਡ ਕੇਅਰ ਸੈਂਟਰਾਂ ਵਿੱਚ ਤਬਦੀਲ ਕੀਤਾ ਹੈ। ਇਨ੍ਹਾਂ ਕੋਚਾਂ ਨੂੰ ਬੇਹੱਦ ਹਲਕੇ ਮਾਮਲਿਆਂ ਲਈ ਵਰਤਿਆ ਜਾ ਸਕਦਾ ਹੈ ਜਿੰਨ੍ਹਾਂ ਨੂੰ ਡਾਇਗਨੌਸਟਿਕ ਰੂਪ ਨਾਲ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਵਿਡ ਕੇਅਰ ਸੈਂਟਰਾਂ ਨੂੰ ਸੌਂਪਿਆ ਜਾ ਸਕਦਾ ਹੈ।ਇਨ੍ਹਾਂ ਕੋਚਾਂ ਦਾ ਉਪਯੋਗ ਉਨ੍ਹਾਂ ਖੇਤਰਾਂ ਵਿੱਚ ਕੀਤਾ ਜਾ ਸਕਦਾ ਹੈ ਜਿੱਥੇ ਰਾਜ ਦੀਆਂ ਸੁਵਿਧਾਵਾਂ ਕਮਜ਼ੋਰ ਹਨ ਅਤੇ ਕੋਵਿਡ ਦੇ ਸ਼ੱਕੀ ਅਤੇ ਪੁਸ਼ਟੀ ਵਾਲੇ ਮਾਮਲਿਆਂ ਦੀ ਆਇਸੋਲੇਸ਼ਨ ਸਮਰੱਥਾ ਵਧਾਉਣ ਦੀ ਲੋੜ ਹੈ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਦਿਸ਼ਾ-ਨਿਰਦੇਸ਼(ਹੇਠਾਂ ਦਿੱਤੇ ਗਏ ਲਿੰਕ ਵਿੱਚ) ਹੈ।

 

ਕੋਵਿਡ19 ਦੇ ਖ਼ਿਲਾਫ਼ ਲੜਾਈ ਜਾਰੀ ਰੱਖਦੇ ਹੋਏ ਭਾਰਤੀ ਰੇਲਵੇ ਭਾਰਤ ਸਰਕਾਰ ਦੇ ਸਿਹਤ ਦੇਖਭਾਲ਼ ਯਤਨਾਂ ਵਿੱਚ ਸਹਾਇਤਾ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਭਾਰਤੀ ਰੇਲਵੇ ਨੇ  ਆਪਣੇ 5231 ਕੋਵਿਡ ਕੇਅਰ ਸੈਂਟਰਾਂ ਨੂੰ ਰਾਜਾਂ ਨੂੰ ਪ੍ਰਦਾਨ ਕਰਨ ਦੀ ਤਿਆਰੀ ਕੀਤੀ ਗਈ ਹੈ। ਜ਼ੋਨਲ ਰੇਲਵੇ ਨੇ ਇਨ੍ਹਾਂ ਕੋਚਾਂ ਨੂੰ ਕੁਆਰੰਟੀਨ ਸੁਵਿਧਾ ਵਿੱਚ ਤਬਦੀਲ ਕੀਤਾ ਹੈ।

 

215 ਸਟੇਸ਼ਨਾਂ ਵਿੱਚੋਂ 85 ਸਟੇਸ਼ਨਾਂ ਵਿੱਚ ਰੇਲਵੇ ਸਿਹਤ ਦੇਖਭਾਲ਼ ਸੁਵਿਧਾਵਾਂ ਉਪਲਬਧ ਕਰਵਾਏਗਾ, 130 ਸਟੇਸ਼ਨਾਂ ਵਿੱਚ ਰਾਜ ਤਾਂ ਹੀ ਕੋਵਿਡ ਕੇਅਰ ਸੈਂਟਰਾਂ ਲਈ ਬੇਨਤੀ ਕਰੇਗਾ, ਜਦੋਂ ਉਹ ਕਰਮਚਾਰੀਆਂ ਅਤੇ ਜ਼ਰੂਰੀ ਦਵਾਈਆਂ ਉਪਲੱਬਧ ਕਰਵਾਉਣ ਲਈ ਸਹਿਮਤ ਹੋਵੇਗਾ। ਭਾਰਤੀ ਰੇਲਵੇ ਨੇ ਇਨ੍ਹਾਂ ਕੋਵਿਡ ਕੇਅਰ ਸੈਂਟਰਾਂ ਲਈ 158 ਸਟੇਸ਼ਨਾਂ ਤੇ ਪਾਣੀ ਅਤੇ ਚਾਰਜਿੰਗ ਸੁਵਿਧਾ ਦੇ ਨਾਲ ਅਤੇ 58 ਸਟੇਸ਼ਨਾਂ ਤੇ ਵਾਟਰਿੰਗ ਸੁਵਿਧਾ ਨਾਲ ਤਿਆਰ ਰੱਖਿਆ (ਸੂਚੀ ਹੇਠਾਂ ਦਿੱਤੀ ਗਈ ਹੈ) ਹੈ।

   

ਇਨ੍ਹਾਂ ਕੋਵਿਡ ਕੇਅਰ ਸੈਂਟਰਾਂ ਦੇ ਵਾਧੂ, ਭਾਰਤੀ ਰੇਲਵੇ ਨੇ ਕੋਵਿਡ 19 ਚੁਣੌਤੀ ਦਾ ਸਾਹਮਣਾ ਕਰਨ ਲਈ 2500 ਤੋਂ ਵੱਧ ਡਾਕਟਕ ਅਤੇ 35000 ਤੋਂ ਵੱਧ ਪੈਰਾਮੈਡਿਕ ਸਟਾਫ  ਦੀ ਨਿਯੁਕਤੀ ਕਰੇਗੀ।ਡਾਕਟਕ ਅਤੇ ਅਰਧ ਪੈਰਾਮੈਡਿਕ ਸਟਾਫ ਦੀ ਨਿਯੁਕਤੀ ਵਿਭਿੰਨ ਜ਼ੋਨਾਂ ਦੁਆਰਾ ਅਸਥਾਈ ਅਧਾਰ ਤੇ ਕੀਤੀ ਜਾ ਰਹੀ ਹੈ।  17 ਸਮਰਪਿਤ ਹਸਪਤਾਲਾਂ ਵਿੱਚ ਲਗਭਗ 5000 ਬੈੱਡ ਅਤੇ ਰੇਲਵੇ ਹਸਪਤਾਲਾਂ ਵਿੱਚ 33 ਹਸਪਤਾਲ ਬਲਾਕਾਂ ਦੀ ਕੋਵਿਡ 19 ਰੋਗੀਆਂ ਦੇ ਇਲਾਜ ਲਈ ਪਛਾਣ ਕੀਤੀ ਗਈ ਹੈ ਜੋ ਕਿਸੇ ਵੀ ਐਮਰਜੈਂਸੀ ਲਈ ਤਿਆਰ ਹਨ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਰਾਜ ਸਰਕਾਰਾਂ ਰੇਲਵੇ ਨੂੰ ਮੰਗ ਪੱਤਰ ਭੇਜਣਗੀਆਂ।ਰੇਲਵੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਨ੍ਹਾਂ ਕੋਚਾਂ ਦੀ ਵੰਡ ਕਰੇਗਾ। ਰੇਲਵੇ ਦੁਆਰਾ ਵੰਡੇ ਜਾਣ ਤੋਂ ਬਾਅਦ, ਟ੍ਰੇਨ ਜ਼ਰੂਰੀ ਸਾਧਨਾਂ ਨਾਲ ਸਬੰਧਿਤ ਸਟੇਸ਼ਨ ਤੇ ਖੜੀ ਕੀਤੀ ਜਾਵੇਗੀ ਅਤੇ ਜ਼ਿਲ੍ਹਾ ਕਲੈਕਟਰ/ਮੈਜਿਸਟਰੇਟ ਜਾਂ ਉਨ੍ਹਾਂ ਦੇ ਕਿਸੇ ਅਧਿਕਾਰਿਤ ਵਿਅਕਤੀ ਨੂੰ ਸਪੁਰਦ ਕਰ ਦਿੱਤੀ ਜਾਵੇਗੀ। ਟ੍ਰੇਨ ਜਿੱਥੇ ਕਿਤੇ ਵੀ ਖੜ੍ਹੀ ਹੋਵੇਗੀ,ਜਲ,ਬਿਜਲੀ, ਜ਼ਰੂਰੀ ਮੁਰੰਮਤ, ਕੈਟਰਿੰਗ ਪ੍ਰਬੰਧਾਂ ਅਤੇ ਸੁਰੱਖਿਆ ਦਾ ਧਿਆਨ ਭਾਰਤੀ ਰੇਲਵੇ ਦੁਆਰਾ ਰੱਖਿਆ ਜਾਵੇਗਾ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ ਦਾ ਲਿੰਕ:

ਸਟੇਸ਼ਨਾਂ ਦੀ ਸੂਚੀ ਦਾ ਲਿੰਕ:

                                                    

    *****

 

ਡੀਜੇਐੱਨ/ਐੱਮਕੇਵੀ



(Release ID: 1622022) Visitor Counter : 192