ਸੱਭਿਆਚਾਰ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੁੱਧ ਪੂਰਣਿਮਾ ਬਾਰੇ ਵਰਚੁਅਲ ‘ਵੇਸਾਕ ਗਲੋਬਲ ਸਮਾਰੋਹ’ ਨੂੰ ਸੰਬੋਧਨ ਕੀਤਾ

ਸਮੁੱਚੇ ਵਿਸ਼ਵ ਦੇ ਬੋਧੀ ਸੰਘਾਂ ਦੇ ਮੁਖੀਆਂ ਨੇ ‘ਵਰਚੁਅਲ ਪ੍ਰਾਰਥਨਾ ਸਮਾਰੋਹ’ ’ਚ ਹਿੱਸਾ ਲਿਆ

ਇਹ ਪ੍ਰੋਗਰਾਮ ਕੋਵਿਡ–19 ਦੇ ਪੀੜਤਾਂ ਤੇ ਮੋਹਰੀ ਜੋਧਿਆਂ ਦੇ ਸਤਿਕਾਰ ’ਚ ਗਲੋਬਲ ਪ੍ਰਾਰਥਨਾ ਸਪਤਾਹ ਵਜੋਂ ਸਮਰਪਿਤ ਹੈ

Posted On: 07 MAY 2020 5:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੁੱਧ ਪੂਰਣਿਮਾ ਮੌਕੇ ਵਰਚੁਅਲ (ਵਰਚੁਅਲ) ਵੇਸਾਕ ਗਲੋਬਲ ਸਮਾਰੋਹ ਨੂੰ ਸੰਬੋਧਨ ਕੀਤਾ। ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸੈਰਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਪ੍ਰਹਲਾਦ ਸਿੰਘ ਪਟੇਲ ਅਤੇ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਘੱਟਗਿਣਤੀ ਮਾਮਲੇ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਵੀ ਵਰਚੁਅਲ ਤੌਰ ਤੇ ਇਸ ਸਮਾਰੋਹ ਵਿੱਚ ਹਿੱਸਾ ਲਿਆ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਕੁੰਜੀਵਤ ਭਾਸ਼ਣ ਚ ਕਿਹਾ ਕਿ ਭਗਵਾਨ ਬੁੱਧ ਦਾ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਤੇ ਸੰਦੇਸ਼ ਸਮੁੱਚੇ ਵਿਸ਼ਵ ਦੇ ਲੋਕਾਂ ਦੇ ਜੀਵਨਾਂ ਨੂੰ ਲਗਾਤਾਰ ਅਮੀਰ ਬਣਾਉਂਦੇ ਰਹੇ ਹਨ। ਉਨ੍ਹਾਂ ਦਾ ਸੰਦੇਸ਼ ਕਿਸੇ ਇੱਕ ਸਥਿਤੀ ਜਾਂ ਕਿਸੇ ਇੱਕ ਵਿਸ਼ੇ ਤੱਕ ਸੀਮਤ ਨਹੀਂ ਹੈ। ਸਮਾਂ ਬਦਲ ਗਿਆ, ਹਾਲਾਤ ਬਦਲ ਗਿਆ, ਸਮਾਜ ਦੇ ਕੰਮ ਕਰਨ ਦੇ ਤੌਰਤਰੀਕੇ ਬਦਲ ਗਏ ਪਰ ਭਗਵਾਨ ਬੁੱਧ ਦਾ ਸੰਦੇਸ਼ ਲਗਾਤਾਰ ਸਾਡੇ ਜੀਵਨਾਂ ਵਿੱਚ ਪ੍ਰਵਾਹਿਤ ਹੋ ਰਿਹਾ ਹੈ। ਬੁੱਧ ਮਹਿਜ਼ ਇੱਕ ਨਾਮ ਨਹੀਂ ਹੈ, ਸਗੋਂ ਇੱਕ ਪਵਿੱਤਰ ਵਿਚਾਰ ਹੈ, ਅਜਿਹਾ ਵਿਚਾਰ ਜੋ ਹਰੇਕ ਮਨੁੱਖੀ ਦਿਲ ਵਿੱਚ ਧੜਕਦਾ ਹੈ ਅਤੇ ਮਨੁੱਖਤਾ ਦਾ ਮਾਰਗਦਰਸ਼ਨ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਦੋਸਤੋ, ਭਗਵਾਨ ਬੁੱਧ ਦਾ ਇੱਕਇੱਕ ਸ਼ਬਦ, ਹਰੇਕ ਵਿਚਾਰਵਟਾਂਦਰਾ ਮਨੁੱਖਤਾ ਦੀ ਸੇਵਾ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ। ਬੁੱਧ ਨੇ ਭਾਰਤ ਦੇ ਪ੍ਰਬੋਧ ਅਤੇ ਭਾਰਤ ਦੀ ਆਤਮਅਨੁਭੂਤੀ ਨੂੰ ਦੋਵਾਂ ਨੂੰ ਪ੍ਰਤੀਕਾਤਮਕ ਰੂਪ ਵਿੱਚ ਵਰਤਿਆ। ਇਸ ਸਵੈਅਨੁਭੂਤੀ ਨਾਲ, ਭਾਰਤ ਸਮੁੱਚੀ ਮਨੁੱਖਤਾ ਤੇ ਸਮੁੱਚੇ ਸੰਸਾਰ ਦੇ ਭਲੇ ਲਈ ਕੰਮ ਕਰਦਾ ਰਿਹਾ ਹੈ ਤੇ ਕਰਦਾ ਰਹੇਗਾ। ਭਾਰਤ ਦੀ ਤਰੱਕੀ ਸਦਾ ਵਿਸ਼ਵ ਦੀ ਪ੍ਰਗਤੀ ਵਿੱਚ ਸਹਾਇਕ ਹੋਵੇਗੀ।

ਸ਼੍ਰੀ ਨਰੇਂਦਰ ਮੋਦੀ ਦੇ ਪੂਰੇ ਭਾਸ਼ਣ ਲਈ ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰੋ

https://pib.gov.in/PressReleseDetailm.aspx?PRID=1621741

 

ਇਸ ਮੌਕੇ ਬੋਲਦਿਆਂ, ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸੈਰਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਸਭ ਨੂੰ ਬੁੱਧ ਪੂਰਣਿਮਾ ਦੀਆਂ ਵਧਾਈਆਂ ਦਿੰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਸ਼ੁਕਰੀਆ ਅਦਾ ਕੀਤਾ, ਜਿਨ੍ਹਾਂ ਨੇ 2015 ’ਚ ਬੁੱਧ ਪੂਰਣਿਮਾ ਨੂੰ ਰਾਸ਼ਟਰੀ ਸਮਾਰੋਹ ਵਜੋਂ ਮਨਾਉਣ ਦੀ ਪਹਿਲ ਕੀਤੀ ਸੀ।

ਸ਼੍ਰੀ ਪਟੇਲ ਨੇ ਕਿਹਾ ਕਿ ਭਗਵਾਨ ਬੁੱਧ ਸਾਨੂੰ ਪਿਆਰ ਤੇ ਅਹਿੰਸਾ ਦੀ ਤਾਕਤ ਦਿਖਾਉਂਦੇ ਹਨ। ਭਗਵਾਨ ਬੁੱਧ ਸਮੁੱਚੇ ਵਿਸ਼ਵ ਨੂੰ ਸਿਖਾਉਂਦੇ ਹਨ ਕਿ ਅਹਿੰਸਾ ਗਿਆਨ ਦੀ ਭਾਸ਼ਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਬੁੱਧ ਵਿਸ਼ਵ ਨੂੰ ਪਿਆਰ ਦੀ ਤਾਕਤ ਸਿਖਾਉਂਦੇ ਹਨ। ਸ਼੍ਰੀ ਪਟੇਲ ਨੇ ਆਪਣੇ ਭਾਸ਼ਣ ਦੌਰਾਨ ਭਗਵਾਨ ਬੁੱਧ ਦੇ ਪ੍ਰਚਾਰ ਦੀਆਂ ਉਦਾਹਰਣਾਂ ਵੀ ਸਾਂਝੀਆਂ ਕੀਤੀਆਂ।

ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਘੱਟਗਿਣਤੀ ਮਾਮਲੇ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਕਿ ਸਮੁੱਚੇ ਵਿਸ਼ਵ ਦੇ ਲੋਕ ਵਰਚੁਅਲ ਤੌਰ ਤੇ ਕੋਵਿਡ19 ਦੇ ਸਮੇਂ ਬੁੱਧ ਪੂਰਣਿਮਾ ਦੇ ਜਸ਼ਨ ਬਿਲਕੁਲ ਇੱਕ ਪਰਿਵਾਰ ਵਾਂਗ ਮਨਾਉਣ ਲਈ ਇਕੱਠੇ ਹੋਏ ਹਨ। ਮੇਰਾ ਮੰਨਣਾ ਹੈ ਕਿ ਇਹ ਵਸੂਧੈਵ ਕੁਟੁੰਬਕਮ ਦੀ ਸਰਬੋਤਮ ਉਦਾਹਰਣ ਹੈ, ਜਿਸ ਦਾ ਅਰਥ ਹੈ ਇਹ ਸੰਸਾਰ ਇੱਕ ਪਰਿਵਾਰ ਹੈ।

ਗਲੋਬਲ ਬੋਧੀ ਸੰਗਠਨ ਇੰਟਰਨੈਸ਼ਨਲ ਬੁੱਧਿਸਟ ਕਨਫ਼ੈਡਰੇਸ਼ਨ (ਆਈਬੀਸੀ – IBC) ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਨੇ ਪੂਰੀ ਦੁਨੀਆ ਦੇ ਬੋਧੀ ਸੰਘਾਂ ਦੇ ਮੁਖੀਆਂ ਦੀ ਸ਼ਮੂਲੀਅਤ ਨਾਲ ਇਹ ਵਰਚੁਅਲ ਪ੍ਰਾਰਥਨਾ ਸਮਾਰੋਹ ਕਰਵਾਇਆ ਸੀ। ਪੂਰੀ ਦੁਨੀਆ ਵਿੱਚ ਕੋਵਿਡ19 ਦੀ ਗਲੋਬਲ ਮਹਾਮਾਰੀ ਦੇ ਅਸਰ ਕਾਰਨ ਬੁੱਧ ਪੂਰਣਿਮਾ ਦੇ ਜਸ਼ਨ ਇਹ ਵਰਚੁਅਲ ਧਾਰਮਿਕਇਕੱਠ ਕਰ ਕੇ ਮਨਾਏ ਜਾ ਰਹੇ ਹਨ। ਇਸ ਨੂੰ ਕੋਵਿਡ19 ਦੇ ਪੀੜਤਾਂ ਅਤੇ ਮੋਹਰੀ ਜੋਧਿਆਂ ਦੇ ਸਤਿਕਾਰ ਵਿੱਚ ਗਲੋਬਲ ਪ੍ਰਾਰਥਨਾ ਸਪਤਾਹ ਵਜੋਂ ਵੀ ਸਮਰਪਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਪ੍ਰਾਰਥਨਾਂ ਦੀਆਂ ਰੀਤਾਂ ਹੋਰ ਬੋਧੀ ਧਾਰਮਿਕ ਅਸਥਾਨਾਂ ਦੇ ਨਾਲਨਾਲ ਮਹਾਬੋਧੀ ਮੰਦਿਰ, ਬੋਧਗਯਾ, ਮੂਲਗੰਧ ਕੁਟੀ ਵਿਹਾਰਾ, ਸਾਰਨਾਥ, ਭਾਰਤ, ਪਰਿਨਿਰਵਾਣ ਸਤੂਪ, ਕੁਸ਼ੀਨਗਰ, ਭਾਰਤ; ਪਵਿੱਤਰ ਬਾਗ਼ ਲੁੰਬਿਨੀ, ਨੇਪਾਲ; ਪਵਿੱਤਰ ਅਤੇ ਇਤਿਹਾਸਕ ਅਨੁਰਾਧਾਪੁਰਾ ਸਤੂਪ ਪਰਿਸਰਾਂ ਚ ਰੁਵਾਨਵੇਲੀ ਮਹਾ ਸੇਯਾ, ਸ਼੍ਰੀ ਲੰਕਾ; ਬੌਧਨਾਥ, ਸਵਯੰਭੂ, ਨਮੋ ਸਤੂਪ, ਨੇਪਾਲ ਤੋਂ ਇੰਟਰਨੈੱਟ ਤੇ ਸਿੱਧੀਆਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ।

ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਫ਼ੇਸਬੁੱਕ ਉੱਤੇ ਕੀਤਾ ਗਿਆ ਸੀ। ਆਈਬੀਸੀ ਤੋਂ ਯੂਟਿਊਬ ਦੇ ਨਾਲਨਾਲ ਮੰਡਾਲਾ ਮੋਬਾਇਲ ਐਪ ਉੱਤੇ ਇਸ ਦਾ ਸੰਚਾਲਨ ਕੀਤਾ ਜਾਂਦਾ ਹੈ।

ਹੋਰਨਾਂ ਤੋਂ ਇਲਾਵਾ ਭਾਰਤ, ਆਸਟ੍ਰੇਲੀਆ, ਬੰਗਲਾਦੇਸ਼, ਭੂਟਾਨ, ਕੰਬੋਡੀਆ, ਚੈੱਕ ਗਣਰਾਜ, ਫ਼ਰਾਂਸ, ਜਰਮਨੀ, ਇੰਡੋਨੇਸ਼ੀਆ, ਜਪਾਨ, ਦੱਖਣੀ ਕੋਰੀਆ, ਮਿਆਂਮਾਰ, ਮੰਗੋਲੀਆ, ਮਲੇਸ਼ੀਆ, ਨੇਪਾਲ, ਰੂਸ, ਸ੍ਰੀ ਲੰਕਾ, ਸਿੰਗਾਪੁਰ, ਤਾਇਵਾਨ, ਵੀਅਤਨਾਮ ਚ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਇਸ ਨੂੰ ਦੇਖਿਆ।

ਵੇਸਾਕ ਬੁੱਧ ਪੂਰਣਿਮਾ ਨੂੰ ਤੀਹਰੇ ਆਸ਼ੀਰਵਾਦ ਵਾਲਾ ਦਿਨ ਸਮਝਿਆ ਜਾਂਦਾ ਹੈ ਕਿਉਂਕਿ ਇਸ ਦਿਨ ਤਥਾਗਤ ਗੌਤਮ ਬੁੱਧ ਦਾ ਜਨਮ ਦਿਨ, ਗਿਆਨ ਪ੍ਰਾਪਤੀ ਤੇ ਮਹਾਪਾਰਨਿਰਵਾਣ ਮਨਾਏ ਜਾਂਦੇ ਹਨ।

*****

ਐੱਨਬੀ/ਏਕੇਜੇ/ਓਏ



(Release ID: 1621954) Visitor Counter : 160