PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 05 MAY 2020 6:22PM by PIB Chandigarh

 

https://static.pib.gov.in/WriteReadData/userfiles/image/image001AITB.pnghttps://static.pib.gov.in/WriteReadData/userfiles/image/image0023VQO.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਹੁਣ ਤੱਕ 12,726 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਨਾਲ ਸਾਡੀ ਸਿਹਤਯਾਬੀ ਦੀ ਕੁੱਲ ਦਰ 27.41% ਹੋ ਗਈ ਹੈ। ਹੁਣ ਤੱਕ ਪੁਸ਼ਟੀ ਹੋਏ ਕੁੱਲ ਮਾਮਲਿਆਂ ਦੀ ਗਿਣਤੀ 46,433 ਹੈ।
  • ਕੱਲ੍ਹ ਤੋਂ ਭਾਰਤ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 3,900 ਦਾ ਵਾਧਾ ਦਰਜ ਕੀਤਾ ਗਿਆ ਹੈ।
  • ਮੰਤਰੀਆਂ ਦੇ ਗਰੁੱਪ (ਜੀਓਐੱਮ) ਵਿੱਚ ਕੋਵਿਡ-19 ਦੀ ਕੰਟੇਨਮੈਂਟ ਰਣਨੀਤੀ ਅਤੇ ਪ੍ਰਬੰਧਨ ਪਹਿਲੂਆਂ ਬਾਰੇ ਵਿਸਤਾਰ ਨਾਲ ਚਰਚਾ ਹੋਈ
  • ਦੇਸ਼ ਵਿੱਚ ਪੀਪੀਈਜ਼, ਮਾਸਕਾਂ, ਵੈਂਟੀਲੈਟਰਾਂ, ਦਵਾਈਆਂ ਅਤੇ ਹੋਰ ਜ਼ਰੂਰੀ ਸਮਾਨ ਦੀ ਉਚਿਤ ਉਪਲੱਬਧਤਾ ਹੈ।
  • ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ, ਹੁਣ ਤੱਕ ਕਰੋੜਾਂ ਗ਼ਰੀਬ ਲੋਕਾਂ ਨੂੰ ਰਾਹਤ ਪਹੁੰਚਾਈ ਗਈ ਹੈ।
  • ਪ੍ਰਧਾਨ ਮੰਤਰੀ ਨੇ ਗੁੱਟਨਿਰਲੇਪ ਲਹਿਰ ਸੰਪਰਕ ਸਮੂਹ ਦੇ ਔਨਲਾਈਨ ਸਿਖ਼ਰ ਸੰਮੇਲਨ ਵਿੱਚ ਹਿੱਸਾ ਲਿਆ, ਕਿਹਾ ਸਾਨੂੰ ਮਾਨਵ ਭਲਾਈ ਨੂੰ ਹੁਲਾਰਾ ਦੇਣ ਦੀ ਜ਼ਰੂਰਤ ਹੈ, ਨਾ ਕਿ ਇਕੱਲੇ ਆਰਥਿਕ ਵਿਕਾਸ ਨੂੰ।
  • ਸਾਲ 2020-21 ਵਾਸਤੇ ਆਈਆਈਟੀਜ਼, ਐੱਨਆਈਆਈਟੀਜ਼ ਅਤੇ ਆਈਆਈਆਈਟੀਜ਼ ਦੇ ਵਿਦਿਆਰਥੀਆਂ ਲਈ ਫੀਸ ਵਿੱਚ ਕੋਈ ਵਾਧਾ ਨਹੀਂ; ਜੇਈਈ ਮੇਨ ਲਈ ਮਿਤੀਆਂ ਦਾ ਐਲਾਨ ਕੀਤਾ।
  •  ਜਨ ਔਸ਼ਧੀ ਕੇਂਦਰ ਦਵਾਈਆਂ ਦੀ ਖਰੀਦ ਲਈ ਵਟਸਐਪ ਅਤੇ ਈ-ਮੇਲ 'ਤੇ ਆਰਡਰ ਸਵੀਕਾਰ ਕਰ ਰਹੇ ਹਨ

 

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਹੁਣ ਤੱਕ 12,726 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਨਾਲ ਸਾਡੀ ਸਿਹਤਯਾਬੀ ਦੀ ਕੁੱਲ ਦਰ 27.41% ਹੋ ਗਈ ਹੈ। ਹੁਣ ਤੱਕ ਪੁਸ਼ਟੀ ਹੋਏ ਕੁੱਲ ਮਾਮਲਿਆਂ ਦੀ ਗਿਣਤੀ 46,433 ਹੈ। ਕੱਲ੍ਹ ਤੋਂ ਭਾਰਤ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 3,900 ਦਾ ਵਾਧਾ ਦਰਜ ਕੀਤਾ ਗਿਆ ਹੈ। ਹੁਣ ਤੱਕ 1,373 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 72 ਮੌਤਾਂ ਕੱਲ੍ਹ ਤੋਂ ਹੀ ਹੋਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਤੇ ਪਿਛਲੇ 24 ਘੰਟਿਆਂ ਦੌਰਾਨ ਮੌਤਾਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੋਇਆ ਹੈ। ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਭਾਲ, ਸਰਗਰਮ ਕੇਸ ਦੀ ਭਾਲ ਤੇ ਕੇਸਾਂ ਦੇ ਕਲੀਨਿਕਲ ਪ੍ਰਬੰਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ।

https://pib.gov.in/PressReleseDetail.aspx?PRID=1621216

 

ਮੰਤਰੀਆਂ ਦੇ ਗਰੁੱਪ ਨੇ ਕੋਵਿਡ-19 ਦੀ ਤਾਜ਼ਾ ਸਥਿਤੀ, ਤਿਆਰੀਆਂ ਅਤੇ ਕਾਰਵਾਈਆਂ ਦੇ ਪ੍ਰਬੰਧਨ ਦੀ ਸਮੀਖਿਆ ਕੀਤੀ

ਮੰਤਰੀਆਂ ਦੇ ਗਰੁੱਪ (ਜੀਓਐੱਮ) ਵਿੱਚ ਕੋਵਿਡ-19 ਦੀ ਕੰਟੇਨਮੈਂਟ ਰਣਨੀਤੀ ਅਤੇ ਪ੍ਰਬੰਧਨ ਪਹਿਲੂਆਂ ਬਾਰੇ ਵਿਸਤਾਰ ਨਾਲ ਚਰਚਾ ਹੋਈ ਅਤੇ ਨਾਲ ਹੀ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਚੁੱਕੇ ਜਾ ਰਹੇ ਵੱਖ-ਵੱਖ ਕਦਮਾਂ ਬਾਰੇ ਵੀ ਵਿਚਾਰ ਕੀਤੀ ਗਈ। ਮੰਤਰੀਆਂ ਦੇ ਗਰੁੱਪ ਨੂੰ ਦੱਸਿਆ ਗਿਆ ਕਿ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਨੂੰ ਤਿੰਨ ਵਰਗਾਂ - ਰੈੱਡ ਜ਼ੋਨ (130) ਜ਼ਿਲ੍ਹੇ, ਔਰੈਂਜ ਜ਼ੋਨ (284 ) ਜ਼ਿਲ੍ਹੇ ਅਤੇ ਗ੍ਰੀਨ ਜ਼ੋਨ (319) ਜ਼ਿਲਿਆਂ, ਵਿੱਚ ਵੰਡਿਆ ਗਿਆ ਹੈ। ਗ੍ਰੀਨ ਜ਼ੋਨ ਉਹ ਜ਼ਿਲ੍ਹਾ ਹੈ ਜਿਸ ਵਿੱਚ ਪਿਛਲੇ 21 ਦਿਨਾਂ ਤੋਂ ਕੋਰੋਨਾ ਦਾ ਕੋਈ ਕੇਸ ਨਹੀਂ ਆਇਆ ਹੋਵੇ। ਰਾਜਾਂ ਨੂੰ ਕਿਹਾ ਗਿਆ ਹੈ ਕਿ ਉਹ ਕੋਵਿਡ-19 ਨਾਲ ਟਾਕਰੇ ਲਈ ਆਪਣੀਆਂ ਅਚਨਚੇਤੀ ਯੋਜਨਾਵਾਂ ਦੀ ਪਾਲਣਾ ਕਰਨ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ। ਇਹ ਕੰਮ ਜ਼ਿਲ੍ਹਿਆਂ ਦੀ ਯੋਜਨਾਬੰਦੀ ਦੇ ਆਧਾਰ ਤੇ ਕੀਤਾ ਜਾਵੇਕਈ ਹੋਰ ਕਦਮ ਚੁੱਕਣ ਦਾ ਵੀ ਫੈਸਲਾ ਹੋਇਆ ਹੈ ਜਿਨ੍ਹਾਂ ਰਾਹੀਂ ਰਾਜਾਂ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ, ਸਮਰਪਿਤ  ਕੋਵਿਡ-19 ਹਸਪਤਾਲ ਕਾਇਮ ਕਰਨਾ, ਮੈਡੀਕਲ ਸੰਸਥਾਵਾਂ ਨੂੰ ਕਾਫੀ ਗਿਣਤੀ ਵਿੱਚ ਪੀਪੀਈਜ਼, ਵੈਂਟੀਲੇਟਰਜ਼ ਅਤੇ ਹੋਰ ਉਪਕਰਣ ਮੁਹੱਈਆ ਕਰਵਾਉਣਾ ਆਦਿ ਸ਼ਾਮਲ ਹੈ, ਬਾਰੇ  ਵੀ ਵਿਸਤਾਰ ਨਾਲ ਚਰਚਾ ਹੋਈ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ 36 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ 58.77 ਕਰੋੜ ਲਾਭਾਰਥੀਆਂ ਨੂੰ 29.38 ਲੱਖ ਮੀਟ੍ਰਿਕ ਟਨ ਦਵਾਈਆਂ ਪਹਿਲੇ ਮਹੀਨੇ (ਅਪ੍ਰੈਲ) ਵਿੱਚ ਹੀ ਵੰਡੀਆਂ ਗਈਆਂ ਅਤੇ 20 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 11.63 ਕਰੋੜ ਲਾਭਾਰਥੀਆਂ ਨੂੰ 5.82 ਲੱਖ ਮੀਟ੍ਰਿਕ ਟਨ ਦਵਾਈਆਂ ਦੂਜੇ ਮਹੀਨੇ (ਮਈ) ਵਿੱਚ ਦੇਣ ਲਈ ਰੱਖੀਆਂ ਗਈਆਂ। ਪ੍ਰਧਾਨ ਮੰਤਰੀ ਉਜਵਲਾ ਯੋਜਨਾ (ਪੀਐੱਮਯੂਵਾਈ) ਲਾਭਾਰਥੀਆਂ ਨੂੰ 6868.74 ਕਰੋੜ ਰੁਪਏ ਟਰਾਂਸਫਰ ਕੀਤੇ ਗਏ। 4.98 ਕਰੋੜ ਪੀਐੱਮਯੂਵਾਈ ਸਿਲੰਡਰ ਬੁੱਕ ਕੀਤੇ ਗਏ ਅਤੇ ਅਪ੍ਰੈਲ-ਮਈ, 2020 ਦੌਰਾਨ 4.72 ਕਰੋੜ ਵੰਡੇ ਗਏ। 8.18 ਕਰੋੜ ਲਾਭਾਰਥੀਆਂ (ਕਿਸਾਨਾਂ) ਨੂੰ 2000 ਰੁਪਏ ਪ੍ਰਤੀ ਇੱਕ ਦੇ ਹਿਸਾਬ ਨਾਲ ਸਾਲ 20-21 ਲਈ ਜਾਰੀ ਕੀਤੇ ਗਏ ਅਤੇ ਡੀਬੀਟੀ ਨਕਦੀ ਤਬਾਦਲਾ ਸਕੀਮ ਤਹਿਤ 20-21 ਦੌਰਾਨ 16,364 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ ਗਏ। ਸੀਨੀਅਰ ਸ਼ਹਿਰੀਆਂ, ਵਿਧਵਾਵਾਂ ਅਤੇ ਦਿੱਵਯਾਂਗਾਂ ਦੀ ਹਿਮਾਇਤ ਲਈ ਪ੍ਰਤੀ ਲਾਭਾਰਥੀ 500 ਰੁਪਏ ਦੀ ਪਹਿਲੀ ਕਿਸ਼ਤ ਵਿੱਚ 2812 ਕਰੋੜ  ਲਾਭਾਰਥੀਆਂ ਲਈ ਜਾਰੀ ਕੀਤੇ ਗਏ ਜਿਸਦੀ   ਕੁਲ ਰਕਮ 1405 ਕਰੋੜ ਰੁਪਏ ਬਣਦੀ ਹੈ। 500 ਰੁਪਏ ਪ੍ਰਤੀ ਇੱਕ ਵਾਲੀ ਅਗਲੀ ਕਿਸ਼ਤ ਦੂਜੇ ਪਖਵਾੜੇ ਵਿੱਚ ਜਾਰੀ ਕੀਤੀ ਜਾਵੇਗੀ। ਅੱਜ ਤੱਕ 20.05 ਕਰੋੜ ਔਰਤਾਂ ਨੂੰ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ 500 ਰੁਪਏ ਪ੍ਰਤੀ ਔਰਤ ਦੇ ਹਿਸਾਬ ਨਾਲ ਪੀਐੱਮਜੀਕੇਪੀ ਤਹਿਤ ਨਕਦ ਤਬਦੀਲ ਕੀਤੇ ਗਏ।

https://pib.gov.in/PressReleseDetail.aspx?PRID=1621207

 

ਪ੍ਰਧਾਨ ਮੰਤਰੀ ਨੇ ਗੁੱਟਨਿਰਲੇਪ ਲਹਿਰ ਸੰਪਰਕ ਸਮੂਹ ਦੇ ਔਨਲਾਈਨ ਸਿਖ਼ਰ ਸੰਮੇਲਨ ਵਿੱਚ ਹਿੱਸਾ ਲਿਆ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 4 ਮਈ, 2020 ਦੀ ਸ਼ਾਮ ਨੂੰ ਕੋਵਿਡ–19 ਮਹਾਮਾਰੀ ਦੇ ਸੰਕਟ ਉੱਤੇ ਵਿਚਾਰਵਟਾਂਦਰਾ ਕਰਨ ਲਈ ਗੁੱਟਨਿਰਲੇਪ ਲਹਿਰ’ (ਨਾਮ – NAM) ਦੇ ਔਨਲਾਈਨ ਸਿਖ਼ਰਸੰਮੇਲਨ ਵਿੱਚ ਹਿੱਸਾ ਲਿਆ।

https://pib.gov.in/PressReleseDetail.aspx?PRID=1621065

 

 

 

ਕੋਵਿਡ–19 ਦੇ ਜਵਾਬ ਵਿੱਚ ਗੁੱਟਨਿਰਲੇਪ ਲਹਿਰ’ (ਨਾਮ – NAM) ਸੰਪਰਕ ਸਮੂਹ ਦੀ ਵੀਡੀਓ ਕਾਨਫ਼ਰੰਸ ਵਿੱਚ ਪ੍ਰਧਾਨ ਮੰਤਰੀ ਦਾ ਬਿਆਨ

ਅੱਜ ਮਨੁੱਖਤਾ ਬਹੁਤ ਸਾਰੇ ਦਹਾਕਿਆਂ ਦੇ ਸਭ ਤੋਂ ਵੱਧ ਗੰਭੀਰ ਸੰਕਟ ਦਾ ਸਾਹਾਮਣਾ ਕਰ ਰਹੀ ਹੈ। ਇਸ ਵੇਲੇ, ਗੁੱਟਨਿਰਲੇਪ ਲਹਿਰ (ਨਾਮ – NAM) ਅੰਤਰਰਾਸ਼ਟਰੀ ਇੱਕਸੁਰਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰ ਸਕਦੀ ਹੈ। ਗੁੱਟ ਨਿਰਲੇਪ ਲਹਿਰ ਅਕਸਰ ਵਿਸ਼ਵ ਦੀ ਨੈਤਿਕ ਆਵਾਜ਼ ਬਣੀ ਰਹੀ ਹੈ। ਇਸ ਭੂਮਿਕਾ ਨੂੰ ਮੁੜ ਨਿਭਾਉਣ ਲਈ, ਗੁੱਟ ਨਿਰਲੇਪ ਲਹਿਰ ਨੂੰ ਜ਼ਰੂਰ ਹੀ ਸਭ ਨੂੰ ਨਾਲ ਲੈ ਕੇ ਚਲਣਾ ਹੋਵੇਗਾ। ਸਾਨੂੰ ਅਜਿਹੇ ਅੰਤਰਰਾਸ਼ਟਰੀ ਸੰਸਥਾਨਾਂ ਦੀ ਜ਼ਰੂਰਤ ਹੈ, ਜੋ ਅਜੋਕੇ ਵਿਸ਼ਵ ਦੀ ਨੁਮਾਇੰਦਗੀ ਵਧੇਰੇ ਕਰ ਸਕਣ। ਸਾਨੂੰ ਸਿਰਫ਼ ਆਰਥਿਕ ਵਿਕਾਸ ਉੱਤੇ ਹੀ ਨਈਂ, ਸਗੋਂ ਮਨੁੱਖੀ ਭਲਾਈ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਭਾਰਤ ਲੰਮੇ ਸਮੇਂ ਤੋਂ ਅਜਿਹੀਆਂ ਪਹਿਲਾਂ ਦਾ ਚੈਂਪੀਅਨ ਰਿਹਾ ਹੈ।

https://pib.gov.in/PressReleseDetail.aspx?PRID=1621067

 

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਵੱਲੋਂ ਦੇਸ਼ ਭਰ ਦੇ ਵਿਦਿਆਰਥੀਆਂ ਨਾਲ ਵੈੱਬੀਨਾਰ ਰਾਹੀਂ ਗੱਲਬਾਤ

ਇਸ ਗੱਲਬਾਤ ਦੌਰਾਨ, ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਮੁਲਤਵੀ ਪਈਆਂ ਦਾਖ਼ਲ ਪ੍ਰੀਖਿਆਵਾਂ ਦਾ ਐਲਾਨ ਕੀਤਾ। ਉਨ੍ਹਾਂ ਸੂਚਿਤ ਕੀਤਾ ਕਿ ਐੱਨਈਈਟੀ (NEET) 26 ਜੁਲਾਈ, 2020 ਨੂੰ ਹੋਵੇਗੀ। ਉਨ੍ਹਾਂ ਇਹ ਵੀ ਸੂਚਿਤ ਕੀਤਾ ਕਿ ਜੇਈਈ ਮੇਨ (JEE MAIN) 18, 20, 21, 22 ਅਤੇ 23 ਜੁਲਾਈ, 2020 ਨੂੰ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜੇਈਈ (ਅਡਵਾਂਸ) (JEE (Advance) ਅਗਸਤ ਚ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਯੂਜੀਸੀ ਐੱਨਈਟੀ (UGC NET) – 2020 ਅਤੇ ਸੀਬੀਐੱਸਈ (CBSE) 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਦਾ ਐਲਾਨ ਛੇਤੀ ਕੀਤਾ ਜਾਵੇਗਾ। ਅਕਾਦਮਿਕ ਸਾਲ 2020–21 ਲਈ ਆਈਆਈਟੀ, ਆਈਆਈਆਈਟੀ ਅਤੇ ਐੱਨਆਈਟੀਜ਼ ਲਈ ਫ਼ੀਸ ਚ ਕੋਈ ਵਾਧਾ ਨਹੀਂ ਹੋਵੇਗਾ

https://pib.gov.in/PressReleseDetail.aspx?PRID=1621189

 

ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰ ਲੌਕਡਾਊਨ ਦੇ ਦੌਰਾਨ ਦਵਾਈਆਂ ਦੀ ਖਰੀਦ ਨੂੰ ਸੌਖਾ ਬਣਾਉਣ ਲਈ ਵਟਸਐਪ ਅਤੇ ਈ-ਮੇਲ 'ਤੇ ਆਰਡਰ ਸਵੀਕਾਰ ਰਹੇ ਹਨ

ਵਰਤਮਾਨ ਵਿੱਚ ਦੇਸ਼ ਵਿੱਚ 726 ਜ਼ਿਲ੍ਹਿਆਂ ਵਿੱਚ 6300 ਤੋਂ ਜ਼ਿਆਦਾ ਪੀਐੱਮਬੀਜੇਕੇ ਕਾਰਜਸ਼ੀਲ ਹਨ ਜੋ ਕਿਫਾਇਤੀ ਮੁੱਲ 'ਤੇ ਗੁਣਵੱਤਾਪੂਰਨ ਦਵਾਈਆਂ ਦੀ ਸਪਲਾਈ ਸੁਨਿਸ਼ਚਿਤ ਕਰ ਰਹੇ ਹਨ। ਇਹ ਦਵਾਈਆਂ ਔਸਤਨ 50% ਤੋਂ 90 % ਤੱਕ ਸਸਤੀਆਂ ਹਨ। ਅਪ੍ਰੈਲ 2020 ਵਿੱਚ ਲਗਭਗ 52 ਕਰੋੜ ਰੁਪਏ ਦੇ ਬਰਾਬਰ ਮੁੱਲ ਦੀਆਂ ਦਵਾਈਆਂ ਦੀ ਸਪਲਾਈ ਪੂਰੇ ਦੇਸ਼ ਵਿੱਚ ਕੀਤੀ ਗਈ ਹੈ।

https://pib.gov.in/PressReleseDetail.aspx?PRID=1621141

 

 

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਆਪਣੇ ਪੈਨਸ਼ਨਰਾਂ ਨੂੰ 764 ਕਰੋੜ ਰੁਪਏ ਜਾਰੀ ਕੀਤੇ

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ ਆਪਣੀ ਪੈਨਸ਼ਨ ਸਕੀਮ ਤਹਿਤ 65 ਲੱਖ ਪੈਨਸ਼ਨਰ ਹਨ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ ਸਾਰੇ 135 ਫੀਲਡ ਦਫ਼ਤਰਾਂ ਨੇ ਰਾਸ਼ਟਰਵਿਆਪੀ ਕੋਵਿਡ-19 ਲੌਕਡਾਊਨ ਕਰਕੇ ਅਪ੍ਰੈਲ 2020 ਦੀ ਪੈਨਸ਼ਨ ਰਕਮ ਅਡਵਾਂਸ ਵਿੱਚ ਪਾ ਦਿੱਤੀ ਹੈ ਤਾਂ ਜੋ ਪੈਨਸ਼ਨਰਾਂ ਨੂੰ ਕੋਈ ਅਸੁਵਿਧਾ ਨਾ ਹੋਵੇ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ ਅਫਸਰਾਂ ਅਤੇ ਸਟਾਫ ਨੇ ਸਾਰੇ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਦਿਆਂ ਸਮੁੱਚੇ ਭਾਰਤ ਵਿੱਚ ਪੈਨਸ਼ਨ ਵੰਡਣ ਵਾਲੀਆਂ ਸਾਰੇ ਬੈਂਕਾਂ ਦੀਆਂ ਨੋਡਲ ਬ੍ਰਾਂਚਾਂ ਨੂੰ 764 ਕਰੋੜ ਰੁਪਏ ਭੇਜ ਦਿੱਤੇ ਹਨ ਸਾਰੇ ਬੈਂਕਾਂ ਦੀਆਂ ਬ੍ਰਾਂਚਾਂ ਨੂੰ ਹਿਦਾਇਤਾਂ ਕਰ ਦਿੱਤੀਆਂ ਗਈਆਂ ਹਨ ਕਿ ਉਹ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਪੈਨਸ਼ਨ ਰਕਮ ਸਮੇਂ ਸਿਰ ਕ੍ਰੈਡਿਟ ਕਰਨਾ ਯਕੀਨੀ ਬਣਾਉਣ

https://pib.gov.in/PressReleseDetail.aspx?PRID=1621161

 

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ - 19 ਵਿਰੁੱਧ ਦੇਸ਼ ਦੀ ਲੜਾਈ ਵਿੱਚ ਐੱਨਸੀਸੀ ਦੇ ਯੋਗਦਾਨ ਦੀ ਸਮੀਖਿਆ ਕੀਤੀ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇੱਕ ਵੀਡੀਓ ਕਾਨਫ਼ਰੰਸ ਰਾਹੀਂ ਕੋਵਿਡ -19 ਦੇ ਫੈਲਾਅ ਨੂੰ ਰੋਕਣ ਵਿੱਚ ਨੈਸ਼ਨਲ ਕੈਡਿਟ ਕੋਰ (ਐੱਨਸੀਸੀ) ਦੇ ਯੋਗਦਾਨ ਦੀ ਸਮੀਖਿਆ ਕੀਤੀ ਆਪਣੀ ਉਦਘਾਟਨੀ ਟਿੱਪਣੀ ਕਰਦਿਆਂ, ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਚੁਣੌਤੀ ਭਰੇ ਸਮੇਂ ਵਿੱਚੋਂ ਲੰਘ ਰਿਹਾ ਹੈ ਅਤੇ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੋਵਿਡ - 19 ਨੂੰ ਰੋਕਣ ਲਈ ਕਈ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ ਐੱਨਸੀਸੀ ਕੈਡਿਟ ਲੌਜਿਸਟਿਕਸ ਅਤੇ ਸਪਲਾਈ ਚੇਨ ਪ੍ਰਬੰਧਨ ਡਿਊਟੀਆਂ ਵਿੱਚ ਲੱਗੇ ਹੋਏ ਹਨ, ਜੋ ਜ਼ਰੂਰੀ ਖੁਰਾਕੀ ਪਦਾਰਥਾਂ ਅਤੇ ਦਵਾਈਆਂ ਦੀ ਸਪਲਾਈ, ਟ੍ਰੈਫਿਕ ਡਿਊਟੀਆਂ ਵਿੱਚ ਸਹਾਇਤਾ ਆਦਿ ਨੂੰ ਯਕੀਨੀ ਬਣਾਉਂਦੇ ਹਨ ਕੁਝ ਕੈਡਿਟਾਂ ਨੇ ਸੋਸ਼ਲ ਮੀਡੀਆ ਲਈ ਐਜੂਕੇਸ਼ਨਲ ਵੀਡੀਓ ਬਣਾਈਆਂ ਹਨ, ਜਦੋਂ ਕਿ ਕਈ ਹੋਰ ਮਾਸਕ ਬਣਾ ਕੇ ਸਥਾਨਕ ਤੌਰਤੇ ਵੰਡਦੇ ਹਨ

https://pib.gov.in/PressReleseDetail.aspx?PRID=1621188

 

 

ਡਾ. ਜਿਤੇਂਦਰ ਸਿੰਘ ਨੇ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਦੇ ਕੋਵਿਡ-19 ਜਨ ਸ਼ਿਕਾਇਤ ਨਿਪਟਾਰਾ ਪ੍ਰਗਤੀ ਰਿਪੋਰਟ ਦੀ 30 ਮਾਰਚ - 4 ਮਈ, 2020 ਤੱਕ ਦੇ ਸਮੇਂ ਲਈ 28 ਰਾਜਾਂ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਮੀਖਿਆ ਕੀਤੀ

ਇਸ ਸਮੇਂ ਦੌਰਾਨ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਰਾਸ਼ਟਰੀ ਕੋਵਿਡ-19 ਜਨ ਸ਼ਿਕਾਇਤ ਮਾਨੀਟਰ (https://darpg.gov.in) ਵਿੱਚ 52,327 ਕੇਸਾਂ ਦਾ ਨਿਪਟਾਰਾ ਕੀਤਾ ਗਿਆ, ਜਿਨ੍ਹਾਂ ਵਿਚੋਂ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਨਾਲ ਸਬੰਧਿਤ ਨਿਪਟਾਏ ਗਏ ਕੇਸ 41,626 ਸਨ ਕੇਂਦਰ ਸਰਕਾਰ ਦੇ ਕੋਵਿਡ-19 ਜਨ ਸ਼ਿਕਾਇਤ ਕੇਸਾਂ ਦਾ ਔਸਤਨ ਨਿਪਟਾਰਾ ਸਮਾਂ 1.45 ਦਿਨ ਪ੍ਰਤੀ ਸ਼ਿਕਾਇਤ ਸੀ

 

https://pib.gov.in/PressReleseDetail.aspx?PRID=1621201

 

ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨਾਂ ਤਹਿਤ 443 ਉਡਾਨਾਂ ਸੰਚਾਲਿਤ

ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਵਾਹਕਾਂ ਦੁਆਰਾ ਲਾਈਫ਼ਲਾਈਨ ਉਡਾਨਾਂ ਦੇ ਤਹਿਤ 443 ਉਡਾਨਾਂ ਦਾ ਸੰਚਾਲਨ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 265 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਹਨ। ਅੱਜ ਤੱਕ ਲਗਭਗ 821.07 ਟਨ ਦੀ ਖੇਪ ਵੰਡੀ ਗਈ ਅਤੇ ਕੁੱਲ 4,34,531 ਕਿਲੋਮੀਟਰ ਦਾ ਹਵਾਈ ਸਫ਼ਰ ਤੈਅ ਕੀਤਾ ਗਿਆ ਹੈ। ਅਹਿਮ ਮੈਡੀਕਲ ਸਮੱਗਰੀ ਅਤੇ ਮਰੀਜ਼ਾਂ ਨੂੰ ਲਿਜਾਣ ਲਈ ਪਵਨ ਹੰਸ ਲਿਮਿਟਿਡ ਸਮੇਤ ਹੈਲੀਕਾਪਟਰ ਸੇਵਾਵਾਂ ਜੰਮੂ-ਕਸ਼ਮੀਰ, ਲੱਦਾਖ, ਆਈਲੈਂਡਸ (ਟਾਪੂਆਂ) ਅਤੇ ਉੱਤਰ - ਪੂਰਬੀ ਖੇਤਰ ਵਿੱਚ ਕੰਮ ਕਰ ਰਹੀਆਂ ਹਨ। 3 ਮਈ 2020 ਤੱਕ ਪਵਨ ਹੰਸ ਨੇ 7,729 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 2.27 ਟਨ ਸਮੱਗਰੀ ਢੋਈ ਹੈ।

 

https://pib.gov.in/PressReleseDetail.aspx?PRID=1620983

 

ਇੱਕ ਆਯਾਤ ਪ੍ਰਤਿਸਥਾਪਨ  ਨੀਤੀ 'ਤੇ ਵਿਚਾਰ : ਸ਼੍ਰੀ ਨਿਤਿਨ ਗਡਕਰੀ

ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਜਾਣਕਾਰੀ ਦਿੱਤੀ ਕਿ ਕੋਵਿਡ-19 ਮਹਾਮਾਰੀ ਕਾਰਨ ਉਤਪੰਨ ਨਵੀਂ ਆਰਥਿਕ ਸਥਿਤੀ ਦੇ ਬਾਅਦ ਇੱਕ ਆਯਾਤ ਪ੍ਰਤਿਸਥਾਪਨ ਨੀਤੀ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਖ-ਵੱਖ ਹਿਤਧਾਰਕਾਂ ਨੂੰ ਨਵੀਨਤਾ (ਇਨੋਵੇਸ਼ਨ) ਅਤੇ ਲਾਗਤ ਵਿੱਚ ਕਮੀ ਲਿਆਉਣ ਦੇ ਮਾਧਿਅਮ ਨਾਲ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਜ਼ਰੀਏ ਗਿਆਨ ਨੂੰ ਧਨ ਵਿੱਚ ਬਦਲਣ ਦੀ ਅਪੀਲ ਕੀਤੀ।

https://pib.gov.in/PressReleseDetail.aspx?PRID=1621215

 

ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਦੁਆਰਾ ਐਗਰੋ ਐੱਮਐੱਸਐੱਮਈ ਨੀਤੀ 'ਤੇ ਕੰਮ ਜਾਰੀ: ਸ਼੍ਰੀ ਨਿਤਿਨ ਗਡਕਰੀ

ਕੇਂਦਰੀ ਮੰਤਰੀ ਨੇ ਜ਼ਿਕਰ ਕੀਤਾ ਕਿ ਵਿਦੇਸ਼ੀ ਦਰਾਮਦ ਨੂੰ ਘਰੇਲੂ ਉਤਪਾਦਨ ਨਾਲ ਤਬਦੀਲ ਕਰਨ ਲਈ ਬਰਾਮਦ ਵਧਾਉਣ ਦੇ ਨਾਲ-ਨਾਲ ਦਰਾਮਦ ਦੇ ਬਦਲ ਤਲਾਸ਼ਣ ਤੇ ਵੀ ਧਿਆਨ ਦੇਣ ਦੀ ਲੋੜ ਦਿੱਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਉਦਯੋਗ ਜਗਤ ਨੂੰ ਨਵੀਨਤਾ, ਉੱਦਮ, ਵਿਗਿਆਨ ਤੇ ਟੈਕਨੋਲੋਜੀ, ਖੋਜ ਹੁਨਰ ਅਤੇ ਤਜ਼ਰਬਿਆਂ ਦੇ ਗਿਆਨ ਨੂੰ ਦੌਲਤ ਵਿੱਚ ਬਦਲਣ ਲਈ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਮੰਤਰੀ ਨੇ ਯਾਦ ਕੀਤਾ ਕਿ ਜਾਪਾਨ ਦੀ ਸਰਕਾਰ ਨੇ ਆਪਣੇ ਉਦਯੋਗਾਂ ਨੂੰ ਚੀਨ ਤੋਂ ਜਪਾਨੀ ਨਿਵੇਸ਼ ਵਾਪਸ ਲਿਜਾਣ ਅਤੇ ਕਿਤੇ ਹੋਰ ਲਿਜਾਣ ਲਈ ਵਿਸ਼ੇਸ਼ ਪੈਕੇਜ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਲਈ ਇਹ ਸੁਨਹਿਰੀ ਮੌਕਾ ਹੈ ਜਿਸ ਨੂੰ ਅਜਾਈਂ ਜਾਣ ਨਹੀਂ ਦੇਣਾ ਚਾਹੀਦਾ।

https://pib.gov.in/PressReleseDetail.aspx?PRID=1620966

 

 

ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕੋਲਡ ਚੇਨ ਪ੍ਰੋਜੈਕਟਾਂ ਦੇ ਪ੍ਰਮੋਟਰਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ

ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕੋਵਿਡ-19 ਸੰਕਟ ਕਾਰਨ ਖੁਰਾਕੀ ਵਸਤਾਂ ਦੀ ਮੌਜੂਦਾ ਸਪਲਾਈ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਇੰਟੈਗ੍ਰੇਟਿਡ ਕੋਲਡ ਚੇਨ ਨੈੱਟਵਰਕ ਦੀ ਸਮੂਹਿਕ ਤਾਕਤ ਦਾ ਲਾਹਾ ਲੈਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਲੌਕਡਾਊਨ ਦੌਰਾਨ ਫਰੋਜ਼ਨ ਸਬਜ਼ੀਆਂ ਦੇ ਸਟਾਕ ਅਤੇ ਪ੍ਰੋਸੈੱਸਡ ਡੇਅਰੀ ਉਤਪਾਦਾਂ ਨੂੰ ਰੈਸਟੋਰੈਂਟਾਂ, ਬੈਂਕੁਇਟਾਂ ਤੇ ਹੋਟਲਾਂ ਜਿਹੀ ਆਪਣੀ ਰਵਾਇਤੀ ਮਾਰਕਿਟ ਨਾ ਮਿਲਣ ਅਤੇ ਆਪਣੇ ਉਤਪਾਦਾਂ ਦੇ ਨਿਰਯਾਤ 'ਚ ਆ ਰਹੀਆਂ ਪਰੇਸ਼ਾਨੀਆਂ ਬਾਰੇ ਵੀ ਚਰਚਾ ਕੀਤੀ।

https://pib.gov.in/PressReleseDetail.aspx?PRID=1620971

 

ਕੋਵਿਡ-19 ਸੰਕਟ ਨੇ ਦਰਸਾਇਆ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਤੇਜ਼ੀ ਨਾਲ ਪ੍ਰਫਾਊਂਡ ਸਾਇੰਸ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ : ਪ੍ਰੋ. ਆਸ਼ੂਤੋਸ਼ ਸ਼ਰਮਾ

https://pib.gov.in/PressReleseDetail.aspx?PRID=1621139

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਕ ਨੇ ਸੀਨੀਅਰ ਅਧਿਕਾਰੀਆਂ ਨੂੰ ਬਾਪੂਧਾਮ ਕਾਲੋਨੀ, ਸੈਕਟਰ-30 ਬੀ ਅਤੇ ਹੋਰ ਕੰਟੇਨਮੈਂਟ ਜ਼ੋਨਾਂ ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਨਿਰਦੇਸ਼ਕ ਸਿਹਤ ਸੇਵਾਵਾਂ ਨੂੰ ਖੇਤਰ ਵਿੱਚ ਸ਼ੱਕੀ ਮਾਮਲਿਆਂ ਦੀ ਜਾਂਚ ਲਈ ਇੱਕ ਵਿਸ਼ੇਸ਼ ਅਭਿਆਨ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਰਮਚਾਰੀਆਂ ਨੂੰ ਸੰਕਰਮਣ ਦੇ ਜੋਖਿਮ ਨੂੰ ਘੱਟ ਕਰਨ ਲਈ ਫੀਲਡ ਅਪਰੇਸ਼ਨ ਲਈ ਉਚਿੱਤ ਸੁਰੱਖਿਆਤਮਕ ਗਿਅਰ ਦਾ ਉਪਯੋਗ ਕਰਨ ਦੀ ਸਲਾਹ ਦਿੱਤੀ ਹੈ।
  • ਪੰਜਾਬ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬਜ਼ੁਰਗਾਂ ਅਤੇ ਸੀਨੀਅਰ ਨਾਗਰਿਕਾਂ ਦੀ ਵਿਸ਼ੇਸ਼ ਦੇਖਭਾਲ ਲਈ ਇੱਕ ਅਡਵਾਇਜ਼ਰੀ ਜਾਰੀ ਕੀਤੀ ਹੈ। ਇਹ ਅਡਵਾਇਜ਼ਰੀ ਕੋਰੋਨਾ ਵਾਇਰਸ ਖਿਲਾਫ਼ ਘੱਟ ਪ੍ਰਤੀਰੋਧਕ ਸਮਰੱਥਾ ਵਾਲੇ 60 ਸਾਲ ਜਾਂ ਉਸਤੋਂ ਜ਼ਿਆਦਾ ਉਮਰ ਦੇ ਬਜ਼ੁਰਗ ਨਾਗਰਿਕਾਂ ਲਈ ਹੈ ਅਤੇ ਜੋ ਪੁਰਾਣੀਆਂ ਸਾਹ, ਦਿਲ, ਗੁਰਦੇ ਅਤੇ ਜਿਗਰ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਜਾਰੀ ਲੌਕਡਾਊਨ ਵਿਚਕਾਰ ਛੋਟੇ, ਮੈਕਰੋ, ਕੁਟੀਰ ਅਤੇ ਛੋਟੇ ਉਦਯੋਗਾਂ ਦੀ ਦੁਰਦਸ਼ਾ ਤੇ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਪਰਿਵਾਰ ਜਾਂ ਆਂਢ ਗੁਆਂਢ ਤੋਂ ਮਜ਼ਦੂਰ ਲੈ ਕੇ ਇਨ੍ਹਾਂ ਨੂੰ ਸੰਚਾਲਿਤ ਕਰਨ ਦੀ ਪ੍ਰਵਾਨਗੀ ਲਈ ਕੇਂਦਰ ਤੋਂ ਆਗਿਆ ਮੰਗੀ ਹੈ।
  • ਹਰਿਆਣਾ : ਆਯੁਸ਼ ਵਿਭਾਗ, ਆਯੁਸ਼ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਕੋਰੋਨਾ ਯੋਧਿਆਂ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਦਵਾਈਆਂ ਵੰਡੀਆਂ ਜਾ ਰਹੀਆਂ ਹਨ।
  • ਹਿਮਾਚਲ ਪ੍ਰਦੇਸ਼ : ਮੁੱਖ ਮੰਤਰੀ ਨੇ ਮੁਫ਼ਤ ਵੰਡ ਲਈ ਆਰਟ ਆਵ੍ ਲਿਵਿੰਗ ਵੱਲੋਂ ਦਾਨ ਦਿੱਤੇ ਗਏ ਭੋਜਨ ਅਤੇ ਲਾਜ਼ਮੀ ਵਸਤੂਆਂ ਨਾਲ ਭਰਪੂਰ ਤਿੰਨ ਟਰੱਕਾਂ ਨੂੰ ਰਵਾਨਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਪਰਉਪਕਾਰੀ ਕਾਰਜ ਹੋਰ ਸੰਗਠਨਾਂ ਨੂੰ ਵੀ ਅੱਗੇ ਆਉਣ ਅਤੇ ਸਮਾਜ ਲਈ ਯੋਗਦਾਨ ਦੇਣ ਲਈ ਪ੍ਰੇਰਿਤ ਕਰੇਗਾ।
  • ਕੇਰਲ : ਰਾਜ ਸਰਕਾਰ ਨੇ ਹਾਈ ਕੋਰਟ ਨੂੰ ਕਿਹਾ ਕਿ ਉਹ ਸੰਸਥਾਗਤ ਤੋਂ ਘਰਾਂ ਵਿੱਚ ਕੁਆਰੰਟੀਨ ਕਰਨ ਦੇ ਨਿਰਦੇਸ਼ ਵਿੱਚ ਰਾਹਤ ਦੇਣ ਲਈ ਅਪੀਲ ਕਰੇਗੀ। ਖਾੜੀ ਵਿੱਚ ਫਸੇ ਹੋਏ ਕੇਰਲ ਵਾਸੀਆਂ ਨੂੰ ਲੈ ਕੇ ਪਹਿਲੀ ਉਡਾਣ 7 ਮਈ ਨੂੰ ਕੇਰਲ ਪਹੁੰਚੇਗੀ। ਇਕੱਲੇ ਕੇਰਲ ਲਈ 15 ਸੇਵਾਵਾਂ ਹੋਣਗੀਆਂ। ਗੁਆਂਢੀ ਰਾਜਾਂ ਤੋਂ ਵਾਪਸ ਆ ਰਹੇ ਮਲਿਆਲੀਆਂ ਦੀ ਵੱਡੀ ਭੀੜ ਛੇ ਪ੍ਰਵੇਸ਼ ਸਥਾਨਾਂ ਤੇ ਦੇਖੀ ਜਾ ਰਹੀ ਹੈ। ਇਸ ਵਿਚਕਾਰ ਕੇਰਲ ਹਾਈ ਕੋਰਟ ਨੇ ਕਰਮਚਾਰੀਆਂ ਦੀ ਤਨਖ਼ਾਹ ਮੁਲਤਵੀ ਕਰਨ ਲਈ ਰਾਜ ਸਰਕਾਰ ਦੇ ਨਵੇਂ ਆਰਡੀਨੈਂਸ ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕੁੱਲ ਪੁਸ਼ਟੀ ਕੀਤੇ ਗਏ ਮਾਮਲੇ : 499, ਐਕਟਿਵ ਮਾਮਲੇ : 34, ਡਿਸਚਾਰਜ : 465, ਕੁੱਲ ਮੌਤਾਂ : 41 ਹੋਈਆਂ ਹਨ।
  • ਤਮਿਲ ਨਾਡੂ : ਅੰਮਾ ਕੈਂਟੀਨ ਵਿੱਚ ਕੰਮ ਕਰਨ ਵਾਲੇ, ਅਵਿਨ ਮਿਲਕ ਪਲਾਂਟ ਦੇ ਟੈਸਟ ਪਾਜ਼ੇਟਿਵ ਆਏ ਹਨ। ਚੇਨਈ ਵਿੱਚ ਸੋਮਵਾਰ ਨੂੰ ਲੌਕਡਾਊਨ ਵਿੱਚ ਥੋੜ੍ਹੀ ਰਾਹਤ ਦੇਣ ਤੋਂ ਬਾਅਦ ਸੈਂਕੜੇ ਲੋਕ ਸੜਕਾਂ ਤੇ ਆ ਗਏ ਸਨ। ਚੇਨਈ ਹਸਪਤਾਲ ਦੇ ਬੈੱਡ ਭਰ ਗਏ ਹਨ। ਬਿਨਾਂ ਲੱਛਣਾਂ ਵਾਲੇ ਅਤੇ ਸਥਿਰ ਮਰੀਜ਼ਾਂ ਨੂੰ ਪ੍ਰਾਈਵੇਟ ਕਾਲਜ ਅਤੇ ਚੇਨਈ ਟਰੇਡ ਸੈਂਟਰ ਵਿੱਚ ਸਥਾਪਿਤ ਦੇਖਭਾਲ ਕੇਂਦਰਾਂ ਵਿੱਚ ਭੇਜ ਦਿੱਤਾ ਹੈਕੋਇੰਮਬੇਡੂ ਬਜ਼ਾਰ ਵਿੱਚ 600 ਮਾਮਲੇ ਆਏ ਹਨ। ਕੱਲ੍ਹ ਤੱਕ ਕੁੱਲ ਮਾਮਲੇ : 3550, ਐਕਟਿਵ ਮਾਮਲੇ : 2107, ਮੌਤਾਂ : 31 ਹੋਈਆਂ ਹਨ।
  • ਕਰਨਾਟਕ : ਅੱਜ ਨਵੇਂ 8 ਮਾਮਲਿਆਂ ਦੀ ਪੁਸ਼ਟੀ ਹੋਈ : ਬੰਗਲੌਰ 3, ਬਗਲਕੋਟ 2 ਅਤੇ ਬੇਲਾਰੀ, ਦੱਖਣੀ ਕੰਨੜ ਅਤੇ ਉੱਤਰ ਕੰਨੜ ਵਿੱਚ ਇੱਕ-ਇੱਕ। ਇੱਕ 61 ਸਾਲਾ ਔਰਤ ਨੇ ਅੱਜ ਵਿਜਯਾਪੁਰਾ ਵਿੱਚ ਕੋਵਿਡ ਕਾਰਨ ਦਮ ਤੋੜ ਦਿੱਤਾ। ਹੁਣ ਤੱਕ ਕੁਲ ਮਾਮਲੇ 659, ਮੌਤਾਂ : 28, ਡਿਸਚਾਰਜ : 324 ਹੋਏ ਹਨ।
  • ਆਂਧਰ ਪ੍ਰਦੇਸ਼ : ਰਾਜ ਨੇ ਸ਼ਰਾਬ ਦੀਆਂ ਕੀਮਤਾਂ ਵਿੱਚ 50 % ਦਾ ਵਾਧਾ ਕੀਤਾ ਹੈ, ਕਾਰੋਬਾਰ ਦੇ ਘੰਟੇ ਘਟਾਏ ਹਨ, ਪਹਿਲਾਂ ਦੀਆਂ ਕੀਮਤਾਂ ਵਿੱਚ 25 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਰਾਜ ਸਾਰੇ ਔਰੇਂਜ ਅਤੇ ਹਰੇ ਜ਼ੋਨਾਂ ਵਿੱਚ ਸਬ-ਰਸਿਟਰਾਰ ਦਫ਼ਤਰਾਂ ਨੂੰ ਮੁੜ ਤੋਂ ਖੋਲ੍ਹਿਆ ਹੈ, ਲੋਕਾਂ ਦੀ ਭੀੜ ਤੋਂ ਬਚਣ ਲਈ ਟੋਕਨ ਸਿਸਟਮ ਅਪਣਾਇਆ ਗਿਆ ਹੈ। 67 ਨਵੇ ਕੋਵਿਡ ਮਾਮਲਿਆਂ ਦੀ ਪੁਸ਼ਟੀ ਹੋਈ (ਜਿਨ੍ਹਾਂ ਵਿੱਚ 14 ਗੁਜਰਾਤ ਵਿੱਚ ਫਸੇ ਹੋਏ ਹਨ), ਪਿਛਲੇ 24 ਘੰਟਿਆਂ ਵਿੱਚ 65 ਨੂੰ ਛੁੱਟੀ ਦਿੱਤੀ ਗਈ ਅਤੇ ਇੱਕ ਦੀ ਮੌਤ ਹੋਈ। ਕੁੱਲ ਮਾਮਲੇ 1717 ਤੱਕ ਵਧੇ ਹਨ। ਐਕਟਿਵ ਕੇਸ : 1094, ਠੀਕ ਹੋਏ : 589, ਮੌਤਾਂ : 34 ਹੋਈਆਂ ਹਨ। ਪਾਜ਼ੇਟਿਵ ਮਾਮਲਿਆਂ ਵਿੱਚ ਮੋਹਰੀ ਜ਼ਿਲ੍ਹੇ : ਕੁਰਨੂਲ (516), ਗੁੰਟੂਰ (351), ਕ੍ਰਿਸ਼ਨਾ (286)
  • ਤੇਲੰਗਾਨਾ :  ਦੇਸ਼ ਭਰ ਵਿੱਚ ਲੌਕਡਾਊਨ ਤੇ ਤੀਜੇ ਪੜਾਅ ਤਹਿਤ ਸੋਮਵਾਰ ਨੂੰ ਕੰਟੇਨਮੈਂਟ ਜ਼ੋਨਾਂ ਤਹਿਤ ਖੇਤਰਾਂ ਨੂੰ ਘੱਟ ਕਰਕੇ ਰਾਹਤ ਦਿੱਤੀ ਗਈ ਹੈ। ਬਿਹਾਰ ਦੇ ਖਗੜੀਆ ਵਿੱਚ 1,200 ਤੋਂ ਜ਼ਿਆਦਾ ਪਰਵਾਸੀ ਕਾਮਿਆਂ ਨੂੰ ਲੈ ਜਾਣ ਵਾਲੀ ਇੱਕ ਮਜ਼ਦੂਰ ਸਪੈਸ਼ਲ ਟਰੇਨ ਅੱਜ ਸਵੇਰੇ 3.05 ਵਜੇ ਹੈਦਰਾਬਾਦ ਦੇ ਘਾਟਕੇਸਰ ਤੋਂ ਰਵਾਨਾ ਹੋਈ। ਇਹ ਸ਼ਹਿਰ ਤੋਂ ਮਜ਼ਦੂਰਾਂ ਨੂੰ ਲੈ ਕੇ ਜਾਣ ਵਾਲੀ ਦੂਜੀ ਟਰੇਨ ਹੈ। ਹੁਣ ਤੱਕ ਦੇ ਕੁੱਲ ਕੋਵਿਡ ਮਾਮਲੇ 1085, ਐਕਟਿਵ ਮਾਮਲੇ : 471, ਠੀਕ ਹੋਏ : 585, ਮੌਤ : 29 ਦੀ ਹੋਈ ਹੈ।
  • ਮਹਾਰਾਸ਼ਟਰ : ਮਹਾਰਾਸ਼ਟਰ ਵਿੱਚ ਕੋਵਿਡ-19 ਮਾਮਲਿਆਂ ਦੀ ਸੰਖਿਆ ਸੋਮਵਾਰ ਨੂੰ 14,541 ਹੋ ਗਈ। ਰਿਕਾਰਡ 1,567 ਮਾਮਲਿਆਂ ਨਾਲ ਰਾਜ ਦੇ ਸਿਹਤ ਵਿਭਾਗ ਨੇ ਵੱਡੀ ਸੰਖਿਆ ਜੋੜੀ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਪਿਛਲੇ ਹਫ਼ਤੇ ਦੇ ਮਾਮਲਿਆਂ ਦੇ ਇੱਕ ਬੈਕਲਾਗ ਨੂੰ ਸਾਫ਼ ਕਰਨ ਦਾ ਨਤੀਜਾ ਹੈ। ਸੋਮਵਾਰ ਨੂੰ ਦਰਜ ਕੀਤੀਆਂ ਗਈਆਂ 35 ਮੌਤਾਂ ਦੇ ਨਾਲ ਰਾਜ ਦੀਆਂ ਮੌਤਾਂ ਦਾ ਅੰਕੜਾ 583 ਹੋ ਗਿਆ ਹੈ। ਮੁੰਬਈ ਨੇ ਹੁਣ ਤੱਕ 9,310 ਮਾਮਲੇ ਅਤੇ 361 ਮੌਤਾਂ ਦਰਜ ਕੀਤੀਆਂ ਹਨ। ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ ਧਾਰਾਵੀ ਵਿੱਚ ਇਕੱਲੇ 42 ਨਵੇਂ ਮਾਮਲੇ ਸਾਹਮਣੇ ਆਏ ਹਨ ਰੋ 632 ਤੱਕ ਪਹੁੰਚ ਗਏ ਹਨ। ਧਾਰਾਵੀ ਵਿੱਚ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਵਿਡ ਦੇ ਹਮਲੇ ਤੋਂ ਪ੍ਰਭਾਵਿਤ ਹੋ ਕੇ ਮਹਾਰਾਸ਼ਟਰ ਸਰਕਾਰ ਨੇ ਮਾਰਚ 2021 ਤੱਕ ਸਾਰੇ ਨਵੇਂ ਰਜਿਸਟਰਡ ਪੂੰਜੀ ਕਾਰਜਾਂ ਨੂੰ ਫਰੀਜ਼ ਕਰਨ ਦਾ ਐਲਾਨ ਦਿੱਤਾ ਹੈ। ਸਰਕਾਰ ਨੇ ਨਵੇਂ ਵਿਕਾਸ ਪ੍ਰਾਜੈਕਟਾਂ ਲਈ ਨਵੀਂ ਖਰੀਦ ਅਤੇ ਪ੍ਰਵਾਨਗੀ ਲਈ ਟੈਂਡਰਾਂ ਵਾਪਸ ਕਰਨ ਲਈ ਵਿਭਾਗਾਂ ਨੂੰ ਆਦੇਸ਼ ਦਿੱਤਾ ਹੈ। ਅਗਲੇ ਹੁਕਮਾਂ ਤੱਕ ਸਾਰੀਆਂ ਨਵੀਂਆਂ ਭਰਤੀਆਂ ਨੂੰ ਵੀ ਰੋਕ ਦਿੱਤਾ ਹੈ।
  • ਗੁਜਰਾਤ : ਗੁਜਰਾਤ ਦੀ ਕੋਵਿਡ-19 ਸੰਕਰਮਣ ਦਰ 376 ਮਾਮਲਿਆਂ ਨਾਲ ਜ਼ਿਆਦਾ ਬਣੀ ਹੋਈ ਹੈ ਅਤੇ ਅੰਤਿਮ ਰਿਪੋਰਟ ਅਨੁਸਾਰ 29 ਮੌਤਾਂ ਹੋਈਆਂ ਹਨ। ਰਾਜ ਦੇ ਹੁਣ ਤੱਕ ਦੇ ਅੰਕੜੇ 5,804 ਮਾਮਲੇ ਅਤੇ ਮੌਤਾਂ 319 ਹਨ। ਜਦੋਂਕਿ ਠੀਕ ਹੋਇਆਂ ਦੀ ਸੰਖਿਆ 1,195 ਹੈ ਜਿਸ ਵਿੱਚ 153 ਉਹ ਮਰੀਜ਼ ਸ਼ਾਮਲ ਹਨ ਜਿਨ੍ਹਾਂ ਨੂੰ ਸੋਮਵਾਰ ਨੂੰ ਛੁੱਟੀ ਦਿੱਤੀ ਗਈ ਹੈ।
  • ਰਾਜਸਥਾਨ : ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਰਾਜਸਥਾਨ ਵਿੱਚ 5 ਮਈ ਨੂੰ ਸਵੇਰੇ 8.00 ਵਜੇ ਤੱਕ 175 ਨਵੇਂ ਕੋਰੋਨਾਵਾਇਰਸ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨਾਲ ਰਾਜਸਥਾਨ ਵਿੱਚ ਕੋਰੋਨਾਵਾਇਰਸ ਦੇ ਕੁੱਲ ਦਰਜ ਮਾਮਲੇ 3,061 ਤੱਕ ਪਹੁੰਚ ਗਏ ਹਨ। ਅੱਜ ਤੱਕ ਸੰਕਰਮਿਤ ਕੁੱਲ ਲੋਕਾਂ ਵਿੱਚੋਂ 1,394 ਠੀਕ ਹੋਏ ਹਨ ਅਤੇ 77 ਦੀ ਮੌਤ ਹੋ ਚੁੱਕੀ ਹੈ। ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਭੀੜ ਦੇਖੀ ਗਈ, ਜੈਪੁਰ ਆਬਕਾਰੀ ਵਿਭਾਗ ਨੇ ਇੱਕ ਤਾਜ਼ਾ ਨਿਰਦੇਸ਼ ਜਾਰੀ ਕੀਤਾ ਹੈ ਜਿਸ ਵਿੱਚ ਸ਼ਰਾਬ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਗਾਹਕਾਂ ਨੂੰ ਕੂਪਨ ਦੇਣ ਲਈ ਕਿਹਾ ਗਿਆ ਹੈ ਤਾਕਿ ਉਨ੍ਹਾਂ ਨੂੰ ਜਾਰੀ ਕੂਪਨ ਦੇ ਅਧਾਰ ਤੇ ਸਮਾਂ ਜਾਰੀ ਕੀਤਾ ਜਾਵੇ ਅਤੇ ਦੁਕਾਨਾ ਤੇ ਸਮਾਜਿਕ ਦੂਰੀ ਯਕੀਨੀ ਬਣਾਈ ਜਾ ਸਕੇ।
  • ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਵਿੱਚ ਪਾਜ਼ੇਟਿਵ ਮਾਮਲਿਆਂ ਦੀ ਸੰਖਿਆ 2,952 ਹੋ ਗਈ ਹੈ ਅਤੇ ਮੌਤਾਂ 165 ਹੋਈਆਂ ਹਨ। 788 ਲੋਕਾਂ ਨੂੰ ਛੁੱਟੀ ਮਿਲ ਗਈ ਹੈ। ਰਾਜਧਾਨੀ ਭੂਪਾਲ ਦੇ ਬਾਅਦ ਇੰਦੌਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਸ਼ਹਿਰ ਹੈ। ਮੌਤ ਦਰ ਵਿੱਚ ਵਾਧੇ ਕਾਰਨ ਉਜੈਨ ਇੱਕ ਨਵੇਂ ਖੇਤਰ ਦੇ ਰੂਪ ਵਿੱਚ ਉੱਭਰਿਆ ਹੈ।
  • ਅਰੁਣਾਚਲ ਪ੍ਰਦੇਸ਼ : ਸਰਕਾਰ ਨੇ ਫਸੇ ਹੋਏ ਲੋਕਾਂ ਨੂੰ ਆਪਣੇ ਘਰਾਂ ਤੱਕ ਪਹੁੰਚਾਉਣ ਲਈ ਆਵਾਜਾਈ ਦੀ ਸੁਵਿਧਾ ਦੇਣ ਲਈ ਨੋਡਲ ਅਧਿਕਾਰੀਆਂ ਦੇ ਸੰਪਰਕ ਨੰਬਰਾਂ ਦੀ ਸੂਚੀ ਜਾਰੀ ਕੀਤੀ ਹੈ। ਕੋਵਿਡ-19 ਦੇ ਕੋਈ ਵੀ ਅਪਡੇਟ ਲੈਣ ਲਈ ਅਤੇ ਮਦਦ ਲੈਣ ਲਈ ਵੈੱਬਸਾਈਟ : ਕੋਵਿਡ-19 itanagarsmartcity.in/index.php  ਬਣਾਈ ਹੈ। ਕੋਟਾ ਦੇ ਪਹਿਲੇ ਬੈਚ ਦੇ 124 ਵਿਦਿਆਰਥੀਆਂ ਜਿਨ੍ਹਾਂ ਨੂੰ  ਗੁਵਾਹਾਟੀ ਵਿੱਚ ਸੁਰਸਜਾਈ ਸਟੇਡੀਅਮ ਵਿੱਚ ਕੁਆਰੰਟੀਨ ਕੀਤਾ ਗਿਆ ਸੀ, ਉਨ੍ਹਾਂ ਦੇ ਕੋਵਿਡ-19 ਟੈਸਟ ਨੈਗੇਟਿਵ ਆਉਣ ਤੇ ਉਨ੍ਹਾਂ ਨੂੰ ਉੱਥੋਂ ਬਾਹਰ ਕਰ ਦਿੱਤਾ ਹੈ।
  • ਮਣੀਪੁਰ : ਸੀਐੱਮ ਨੇ ਰਾਜ ਵਿੱਚ ਖੇਤੀਬਾੜੀ ਅਤੇ ਬਾਗਵਾਨੀ ਵਿਭਾਗ ਦੀ ਟਾਸਕ ਫੋਰਸ ਨਾਲ ਬੈਠਕ ਕੀਤੀ ਤਾਕਿ ਰਾਜ ਵਿੱਚ ਖਾਧ ਅਨਾਜਾਂ ਦੀ ਆਤਮ ਨਿਰਭਰਤਾ ਨੂੰ ਯਕੀਨੀ ਬਣਾਇਆ ਜਾ ਸਕੇ।
  • ਮਣੀਪੁਰ : ਸਰਕਾਰ ਨੇ ਜ਼ਿਆਦਾ ਜਨਸ਼ਕਤੀ ਦੀ ਸਿਖਲਾਈ ਅਤੇ ਪ੍ਰਸੰਗਿਕ ਉਪਕਰਨਾਂ ਦੀ ਖਰੀਦ ਰਾਹੀਂ ਕੋਵਿਡ-19 ਟੈਸਟਾਂ ਦੀ ਸਮਰੱਥਾ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ।
  • ਮਿਜ਼ੋਰਮ : ਅਸਮ, ਮੇਘਾਲਿਆ, ਤ੍ਰਿਪੁਰਾ ਅਤੇ ਮਣੀਪੁਰ ਰਾਜਾਂ ਤੋਂ ਵਾਪਸ ਆਏ ਜ਼ਿਲ੍ਹੇ ਦੇ 173 ਨਿਵਾਸੀਆਂ ਨੂੰ ਨਿਰਧਾਰਿਤ ਕੀਤੀਆਂ ਗਈਆਂ ਕੁਆਰੰਟੀਨ ਸੁਵਿਧਾਵਾਂ ਵਿੱਚ ਰੱਖਿਆ ਗਿਆ ਹੈ।
  • ਨਾਗਾਲੈਂਡ : ਕੋਹਿਮਾ ਅਤੇ ਦੀਮਾਪੁਰ ਵਿੱਚ ਸਿਵਲ ਸਕੱਤਰੇਤ ਅਤੇ ਡਾਇਰੈਕਟੋਰ ਅਤੇ ਡਿਪਟੀ ਸਕੱਤਰ/ਨਿਰਦੇਸ਼ਕ ਪੱਧਰ ਦੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਉਪਰ ਅਤੇ ਹੈੱਡਕੁਆਰਟਰਾਂ ਅਤੇ ਜ਼ਿਲਿ੍ਹਆਂ ਵਿੱਚ ਤਰੰਤ ਜੂਨੀਅਰ ਕਰਮਚਾਰੀਆਂ ਲਈ ਸੋਧੇ ਹੋਏ ਦਿਸ਼ਾ ਨਿਰਦੇਸ਼, ਨਾਗਾਲੈਂਡ ਦੇ ਅੰਦਰ ਲੋਕਾਂ ਦੀ ਅੰਤਰ ਜ਼ਿਲ੍ਹਾ ਆਵਾਜਾਈ ਦੀ ਆਗਿਆ ਦਿੱਤੀ ਹੈ, ਨਿਰਧਾਰਿਤ ਮਿਆਰਾਂ ਤਹਿਤ ਟੈਕਸੀਆਂ ਅਤੇ ਰਿਕਸ਼ੇ ਚੱਲਣਗੇ। ਯਾਤਰੀ ਬੱਸਾਂ ਤੇ ਪਾਬੰਦੀ ਜਾਰੀ ਰਹੇਗੀ।
  • ਤ੍ਰਿਪੂਰਾ : ਸਰਕਾਰ ਨੇ ਆਪਣੇ ਨਾਗਰਿਕਾਂ ਦੀ ਰਜਿਸਟਰ੍ਰੇਸ਼ਨ ਲਈ ਇੱਕ ਨਵਾਂ ਪੋਰਟਲ covid19.tripura.gov.in ਸ਼ੁਰੂ ਕੀਤਾ ਹੈ ਜੋ ਹੋਰ ਰਾਜਾਂ ਵਿੱਚ ਫਸੇ ਹੋਏ ਹਨ ਅਤੇ ਵਾਪਸ ਆਉਣ ਦੇ ਚਾਹਵਾਨ ਹਨ।

 

ਫੈਕਟ ਚੈੱਕ

https://static.pib.gov.in/WriteReadData/userfiles/image/image0048JB4.jpg

https://static.pib.gov.in/WriteReadData/userfiles/image/image005C0N4.jpg

 

********

ਵਾਈਬੀ

 



(Release ID: 1621473) Visitor Counter : 176