ਗ੍ਰਹਿ ਮੰਤਰਾਲਾ
ਕੁਝ ਵਿਸ਼ੇਸ਼ ਸ਼੍ਰੇਣੀਆਂ ਦੇ ਸਿਵਾਏ ਵਿਦੇਸ਼ੀਆਂ ਨੂੰ ਪ੍ਰਦਾਨ ਕੀਤੇ ਗਏ ਸਾਰੇ ਵੀਜ਼ੇ ਭਾਰਤ ਤੋਂ/ਤੱਕ ਅੰਤਰਰਾਸ਼ਟਰੀ ਹਵਾਈ ਯਾਤਰਾ ਪਾਬੰਦੀਆਂ ਦੇ ਹਟਾਏ ਜਾਣ ਤੱਕ ਮੁਅੱਤਲ ਰਹਿਣਗੇ
Posted On:
05 MAY 2020 8:00PM by PIB Chandigarh
ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦਾ ਪ੍ਰਕੋਪ ਜਾਰੀ ਰਹਿਣ ਦੇ ਕਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ 17.04.2020 ਨੂੰ ਕੂਟਨੀਤਕ, ਸਰਕਾਰੀ, ਸੰਯੁਕਤ ਰਾਸ਼ਟਰ/ਅੰਤਰਰਾਸ਼ਟਰੀ ਸੰਗਠਨਾਂ, ਰੋਜ਼ਗਾਰ ਅਤੇ ਪ੍ਰੋਜੈਕਟ ਸ਼੍ਰੇਣੀਆਂ ਨਾਲ ਸਬੰਧਿਤ ਵਿਅਕਤੀਆਂ ਦੇ ਵੀਜ਼ਿਆਂ ਦੇ ਸਿਵਾਏ ਵਿਦੇਸ਼ੀਆਂ ਨੂੰ ਪ੍ਰਦਾਨ ਕੀਤੇ ਗਏ ਸਾਰੇ ਵੀਜ਼ਿਆਂ ਦੀ ਮੁਅੱਤਲੀ ਦੀ ਮਿਆਦ ਨੂੰ 3 ਮਈ 2020 ਤੱਕ ਵਧਾਉਣ ਦਾ ਫੈਸਲਾ ਕੀਤਾ ਸੀ।
(https://pib.gov.in/PressReleseDetail.aspx?PRID=1615500)
ਇਸ ਮਾਮਲੇ ’ਤੇ ਪੁਨਰਵਿਚਾਰ ਕਰਦੇ ਹੋਏ ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਕੂਟਨੀਤਕ, ਸਰਕਾਰੀ, ਸੰਯੁਕਤ ਰਾਸ਼ਟਰ/ ਅੰਤਰਰਾਸ਼ਟਰੀ ਸੰਗਠਨਾਂ, ਰੋਜ਼ਗਾਰ ਅਤੇ ਪ੍ਰੋਜੈਕਟ ਸ਼੍ਰੇਣੀਆਂ ਨਾਲ ਸਬੰਧਿਤ ਵਿਅਕਤੀਆਂ ਦੇ ਵੀਜ਼ਿਆਂ ਦੇ ਸਿਵਾਏ, ਵਿਦੇਸ਼ੀਆਂ ਨੂੰ ਪ੍ਰਦਾਨ ਕੀਤੇ ਗਏ ਸਾਰੇ ਵੀਜ਼ੇ ਭਾਰਤ ਸਰਕਾਰ ਵੱਲੋਂ ਭਾਰਤ ਤੋਂ/ਤੱਕ ਯਾਤਰੀਆਂ ਦੇ ਅੰਤਰਰਾਸ਼ਟਰੀ ਹਵਾਈ ਯਾਤਰਾ ਪਾਬੰਦੀਆਂ ਦੇ ਹਟਾਏ ਜਾਣ ਤੱਕ ਮੁਅੱਤਲ ਰਹਿਣਗੇ।
ਸਰਕਾਰੀ ਆਦੇਸ਼ ਦੇਖਣ ਲਈ ਇੱਥੇ ਕਲਿੱਕ ਕਰੋ-
Click here to see Official Order
*****
ਵੀਜੀ/ਐੱਸਐੱਨਸੀ/ਵੀਐੱਮ
(Release ID: 1621463)
Visitor Counter : 173