ਰਸਾਇਣ ਤੇ ਖਾਦ ਮੰਤਰਾਲਾ

ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰ ਲੌਕਡਾਊਨ ਦੇ ਦੌਰਾਨ ਦਵਾਈਆਂ ਦੀ ਖਰੀਦ ਨੂੰ ਸੌਖਾ ਬਣਾਉਣ ਲਈ ਵਟਸਐਪ ਅਤੇ ਈ-ਮੇਲ 'ਤੇ ਆਰਡਰ ਸਵੀਕਾਰ ਰਹੇ ਹਨ

Posted On: 05 MAY 2020 12:59PM by PIB Chandigarh

ਲੌਕਡਾਊਨ ਦੇ ਦੌਰਾਨ ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਦੇ ਤਹਿਤ ਕਈ ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰ (ਪੀਐੱਮਬੀਜੇਕੇ) ਵਟਸਐਪ ਅਤੇ ਈ-ਮੇਲ 'ਤੇ ਦਵਾਈਆਂ ਦੇ ਲਈ ਆਰਡਰ ਸਵੀਕਾਰ ਰਹੇ ਹਨ ਜਿੱਥੇ ਅੱਪਲੋਡਿਡ ਪ੍ਰਸਕ੍ਰਿਪਸ਼ਨਾਂ (prescriptions) ਦੇ ਅਧਾਰ 'ਤੇ ਰੋਗੀਆਂ ਦੇ ਦਰਵਾਜ਼ੇ ਤੱਕ ਦਵਾਈਆਂ ਨੂੰ ਪਹੁੰਚਾਇਆ ਜਾ ਰਿਹਾ ਹੈ। ਇਹ ਅਭਿਨਵ ਪਹਿਲ ਯੂਜ਼ਰਾਂ ਦੁਆਰਾ ਦਵਾਈਆਂ ਦੀ ਖਰੀਦ ਨੂੰ ਸੌਖਾ ਬਣਾਉਣ ਵਿੱਚ ਟੈਕਨੋਲੋਜੀ ਦੀ ਵਰਤੋਂ ਸੁਨਿਸ਼ਚਿਤ ਕਰ ਰਹੀ ਹੈ। ਪੀਐੱਮਬੀਜੇਕੇ ਨੂੰ ਇਸ ਪਹਿਲ ਦੇ ਲਈ ਵਧਾਈ ਦਿੰਦੇ ਹੋਏ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀਵੀ ਸਦਾਨੰਦ ਗੌੜਾ ਨੇ ਕਿਹਾ ,"ਇਹ ਜਾਣ ਕੇ ਪ੍ਰਸੰਨਤਾ ਹੋ ਰਹੀ ਹੈ ਕਿ ਕਈ ਪੀਐੱਮਬੀਜੇਕੇ ਵਟਸਐਪ ਵਰਗੇ ਸੋਸ਼ਲ ਮੀਡੀਆ ਪਲੈਟਫਾਰਮ ਸਹਿਤ ਆਧੁਨਿਕ ਸੰਚਾਰ ਸਾਧਨਾਂ ਦੀ ਵਰਤੋਂ ਕਰ ਰਹੇ ਹਨ  ਜਿਸ ਨਾਲ ਕਿ ਜ਼ਰੂਰਤਮੰਦਾਂ ਨੂੰ ਜ਼ਰੂਰੀ ਦਵਾਈਆਂ ਦੀ ਤੇਜ਼ੀ ਨਾਲ ਸਪੁਰਦਗੀ ਦੇ ਦੁਆਰਾ ਬਿਹਤਰ ਸੇਵਾਵਾਂ ਉਪਲੱਬਧ ਕਰਵਾਈਆਂ ਜਾ ਸਕਣ। "

ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰ (ਪੀਐੱਮਬੀਜੇਕੇ) ਤਹਿਤ ਕਈ ਪੀਐੱਮਬੀਜੇਕੇ ਕਾਰਜ ਕਰ ਰਹੇ ਹਨ। ਵਰਤਮਾਨ ਵਿੱਚ ਦੇਸ਼ ਵਿੱਚ 726 ਜ਼ਿਲ੍ਹਿਆਂ ਵਿੱਚ 6300 ਤੋਂ ਜ਼ਿਆਦਾ ਪੀਐੱਮਬੀਜੇਕੇ ਕਾਰਜਸ਼ੀਲ ਹਨ ਜੋ ਕਿਫਾਇਤੀ ਮੁੱਲ 'ਤੇ ਗੁਣਵੱਤਾਪੂਰਨ ਦਵਾਈਆਂ ਦੀ ਸਪਲਾਈ ਸੁਨਿਸ਼ਚਿਤ ਕਰ ਰਹੇ ਹਨ। ਇਹ ਦਵਾਈਆਂ ਔਸਤਨ 50% ਤੋਂ 90 % ਤੱਕ ਸਸਤੀਆਂ ਹਨ। ਅਪ੍ਰੈਲ 2020 ਵਿੱਚ ਲਗਭਗ 52 ਕਰੋੜ ਰੁਪਏ ਦੇ ਬਰਾਬਰ ਮੁੱਲ ਦੀਆਂ ਦਵਾਈਆਂ ਦੀ ਸਪਲਾਈ ਪੂਰੇ ਦੇਸ਼ ਵਿੱਚ ਕੀਤੀ ਗਈ ਹੈ।

 

ਇਸ ਤੋਂ ਇਲਾਵਾ ਦੂਰੀ 'ਤੇ ਸਥਿਤ ਸਟੋਰਾਂ ਨੂੰ ਸਪਲਾਈ ਦੇ ਲਈ ਭਾਰਤੀਯ ਡਾਕ ਦੇ ਨਾਲ ਮਿਲ ਕੇ ਸਪਲਾਈ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟਿਕਲਸ ਵਿਭਾਗ ਦੇ ਤਹਿਤ ਬਿਊਰੋ ਆਵ੍ ਫਾਰਮਾ ਪੀਐੱਸਯੂ ਆਵ੍ ਇੰਡੀਆ (ਬੀਪੀਪੀਆਈ) ਨੇ ਕੱਚੇ ਮਾਲ ਅਤੇ ਲੌਜਿਸਟਿਕਸ ਦੇ ਲਈ ਵਰਕਿੰਗ ਕੈਪੀਟਲ ਮੁੱਦਿਆਂ ਦੇ ਹੱਲ ਲਈ ਨਿਯਤ ਮਿਤੀ ਦੇ ਅੰਦਰ ਆਪਣੇ ਵੈਂਡਰਾਂ ਨੂੰ ਭੁਗਤਾਨ ਕਰ ਦਿੱਤਾ ਹੈ।

ਲੌਕਡਾਊਨ ਦੇ ਕਾਰਨ ਸਪਲਾਈ ਵਿੱਚ ਉਤਪੰਨ ਰੁਕਾਵਟਾਂ ਨੂੰ ਦੂਰ ਕਰਨ ਲਈ ਹਰ ਰਾਜ ਲਈ ਬੀਪੀਪੀਆਈ ਅਧਿਕਾਰੀਆਂ ਦੀ ਸਮਰਪਿਤ ਟੀਮ ਬਣਾਈ ਗਈ ਹੈ।

ਜਨਔਸ਼ਧੀ ਵੇਅਰਹਾਊਸ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ ਅਤੇ ਕਰਮਚਾਰੀਆਂ ਲਈ ਇਨ-ਹਾਊਸ ਰਿਹਾਇਸ਼ੀ ਪ੍ਰਬੰਧ ਕੀਤੇ ਗਏ ਹਨ।

ਉਪਭੋਗਤਾਵਾਂ ਅਤੇ ਸਟੋਰ ਮਾਲਕਾਂ ਦੇ ਕਿਸੇ ਵੀ ਮੁੱਦੇ ਦੇ ਹੱਲ ਲਈ ਬੀਪੀਪੀਆਈ ਦੇ ਹੈਲਪਲਾਈਨ ਨੰਬਰ ਕੰਮ ਕਰ ਰਹੇ ਹਨ।

ਲੌਕਡਾਊਨ ਮਿਆਦ ਦੇ ਦੌਰਾਨ ਜ਼ਰੂਰੀ ਦਵਾਈਆਂ ਦੀ ਸਲਪਾਈ ਬਣਾਈ ਰੱਖਣ ਲਈ ਬੀਪੀਪੀਆਈ ਨੇ ਅਪ੍ਰੈਲ ਮਹੀਨੇ ਵਿੱਚ 186.52 ਕਰੋੜ ਰੁਪਏ ਦੀ ਐੱਮਆਰਪੀ ਵਾਲੀਆਂ 178 ਫਾਸਟ ਮੂਵਿੰਗ ਦਵਾਈਆਂ ਲਈ ਖਰੀਦ ਆਰਡਰ ਜਾਰੀ ਕੀਤੇ ਹਨ।

 

                                                               ********

ਆਰਸੀਜੇ/ਆਰਕੇਐੱਮ



(Release ID: 1621224) Visitor Counter : 216